Editorial

Monthly Archives: JUNE 2015



Share this Editorial
Posted on 30.06.15


ਮਿਤੀ 20-06-2015 ਦੇ ਅਜੀਤ ਅਖ਼ਬਾਰ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦੇ 350 ਵਰ੍ਹੇ ਦੇ ਹੋਏ ਮੁੱਖ ਸਮਾਗਮ ਦੀਆਂ ਅਹਿਮ ਝਲਕੀਆਂ ਦੀ ਖ਼ਬਰ ਦਿਲ ਦਿਮਾਗ ਨੂੰ ਖਰੋਚਦੀ ਰਹੀ ਕਿ ਜਿਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਸ਼੍ਰੋਮਣੀ ਕਮੇਟੀ ਨੂੰ ਮੁਖੀ ਹੋਣਾ ਚਾਹੀਦਾ ਸੀ, ਉਸ ਸਮਾਗਮ ਦੀ ਮੁੱਖ ਸਟੇਜ 'ਤੇ ਭਾਜਪਾ ਲੀਡਰਸ਼ਿਪ ਭਾਰੂ ਰਹੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਨਾ ਹੀ ਕੇਵਲ ਮੁੱਖ ਸਟੇਜ 'ਤੇ ਜਗ੍ਹਾ ਦਿੱਤੀ ਗਈ, ਸਗੋਂ ਖ਼ਬਰ ਮੁਤਾਬਿਕ ਸਟੇਜ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂਅ ਤੱਕ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ।
 ਆਪਣੇ ਆਂਚਲ ਵਿੱਚ ਲੱਖਾਂ ਕੁਰਬਾਨੀਆਂ ਸਮੋਈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵਿੱਚ ਬਹੁਮੁੱਲਾ ਯੋਗਦਾਨ ਪਾਉਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੁਆਰਾ ਅਣਗੌਲਿaਆ ਕਰਨਾ ਆਪਣੀਆਂ ਜੜ੍ਹਾਂ ਵੱਡਣ ਬਰਾਬਰ ਹੈ। ਅਜੀਤ ਅਖ਼ਬਾਰ ਦੀ ਖ਼ਬਰ ਨੇ ਬਿਲਕੁਲ ਸਹੀ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹਰ ਸਮਾਗਮ ਦੀ ਸਟੇਜ ਦੀ ਸ਼ਾਨ ਹੋਇਆ ਕਰਦੇ ਸਨ। ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਲਿਫ਼ਾਫ਼ਾ ਕਲਚਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਸ਼ਾਨ ਨੂੰ ਬੜੀ ਵੱਡੀ ਢਾਅ ਲਾਈ ਹੈ।
ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੇ ਬੋਲੇ ਸ਼ਬਦ ਅੱਜ ਵੀ ਕੰਨਾਂ ਵਿੱਚ ਗੂੰਜ ਰਹੇ ਹਨ, ਜਦੋਂ ਮੈਂ ਸੰਨ 2002 ਦੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਿਤਾ ਪੁਰਖੀ ਹਲਕਾ ਲਹਿਰਾਗਾਗਾ ਤੋਂ ਐਮ.ਐਲ.ਏ. ਦੇ ਇਲੈਕਸ਼ਨ ਦੀ ਟਿਕਟ ਲਈ ਦਿੱਤੀ ਅਰਜ਼ੀ ਨੂੰ ਜਥੇਦਾਰ ਟੌਹੜਾ ਨੇ ਆਪਣੇ ਹੱਥੀਂ ਪਾੜਿਆ ਅਤੇ ਮੈਨੂੰ ਗਲਵੱਕੜੀ ਵਿੱਚ ਲੈ ਕੇ ਕਿਹਾ ਕਿ ਪੁੱਤਰਾ ਅਕਾਲੀ ਦਲ ਦੇ ਭਲੇ ਦਿਨ ਆਉਣ ਦੇ ਤੈਨੂੰ ਟਿਕਟ ਮੈਂ ਖੁਦ ਲੈ ਕੇ ਆਵਾਂਗਾ, ਖ਼ੈਰ ਇਹ ਉਹਨਾਂ ਦੀ ਦੂਰ-ਅੰਦੇਸ਼ੀ ਸੀ ਕਿ ਮੈਨੂੰ ਉਦੋਂ ਚੋਣ ਲੜਨ ਤੋਂ ਵਰਜਿਆ ਕਿਉਂਕਿ ਅਕਾਲੀ ਦਲ ਦੀ ਪਾਟੋਧਾੜ ਨੇ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਿਘਾਸ਼ਨ 'ਤੇ ਬਿਠਾ ਦਿੱਤਾ ਸੀ।
ਟੌਹੜਾ ਸਾਹਿਬ ਤਾਂ ਤੁਰ ਗਏ, ਪਰ ਅਕਾਲੀ ਦਲ ਦੇ ਭਲੇ ਦਿਨਾਂ ਦੀ ਅੱਜ ਵੀ ਉਡੀਕ ਹੈ।


Viewers  311

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved