Editorial

Monthly Archives: AUGUST 2014Share this Editorial
Posted on 12.08.14


ਫੈਡਰਲ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਫੈਡਰਲ ਬਜਟ 2014 ਬਹੁਤ ਹੀ ਵਿਵਾਦਪੂਰਨ ਰਿਹਾ। ਇਸ ਬਜਟ ਦੌਰਾਨ ਲਾਗੂ ਕੀਤੀਆਂ ਨੀਤੀਆਂ ਕਾਰਨ ਸਰਕਾਰ ਨੂੰ ਕਈ ਪੱਖਾਂ ਤੋਂ ਜਮ ਕੇ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦਾ ਆਮ ਨਾਗਰਿਕ ਇਸ ਬਜਟ ਨੂੰ ਆਪਣੇ ਉੱਪਰ ਆਰਥਿਕ ਭਾਰ ਮਹਿਸੂਸ ਕਰ ਰਿਹਾ ਹੈ। ਇਸ ਬਜਟ ਦੁਆਰਾ ਲਾਗੂ ਕੀਤਾ ਡਾਕਟਰੀ ਟੈਕਸ, ਪੈਟਰੋਲ ਟੈਕਸ ਅਤੇ ਉਚੇਰੀ ਪੜ੍ਹਾਈ ਲਈ ਵਿਦਿਆਰਥੀਆਂ ਦੇ ਮਨ ਵਿੱਚ ਫ਼ੀਸ ਦੇ ਵਾਧੇ ਦਾ ਡਰ, ਪੜ੍ਹਾਈ ਲਈ ਮਿਲਣ ਵਾਲੀ ਮਾਲੀ ਮਦਦ ਦੇ ਵਿਆਜ਼ ਦਰ ਵਿੱਚ ਵਾਧਾ ਕਰਨ ਨਾਲ ਕਈ ਵਰਗਾਂ 'ਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਆਰਥਿਕ ਭਾਰ ਪਿਆ ਹੈ। ਲਿਬਰਲ ਪਾਰਟੀ ਦੁਆਰਾ ਇਸ ਬਜਟ ਨੂੰ ਆਸਟ੍ਰੇਲੀਆ ਦੇ ਚੰਗੇਰੇ ਭਵਿੱਖ ਲਈ ਸਾਰਥਕ ਕਦਮ ਅਤੇ ਸਮੇਂ ਦੀ ਲੋੜ ਦੱਸਿਆ, ਪਰ ਵਿਰੋਧੀ ਧਿਰ ਦੇ ਨੇਤਾ Bill Shortens ਨੇ ਇਸ ਬਜਟ ਸਬੰਧੀ ਦਿੱਤੇ ਆਪਣੇ ਭਾਸ਼ਨ ਵਿੱਚ ਇਸ ਬਜਟ ਨੂੰ ਆਸਟ੍ਰੇਲੀਆ ਵਾਸੀਆਂ ਨਾਲ ਸਰਕਾਰ ਦੁਆਰਾ ਇੱਕ ਵੱਡਾ ਧੋਖਾ ਕਰਾਰ ਦਿੱਤਾ।
ਇਸ ਬਜਟ ਦੁਆਰਾ ਵੀਜ਼ਾ ਪ੍ਰਣਾਲੀਆਂ ਵਿੱਚ ਕੀਤੀਆਂ ਤਜ਼ਵੀਜਾਂ ਆਸਟ੍ਰੇਲੀਆ ਵਸਦੇ ਪ੍ਰਵਾਸੀਆਂ ਵਿੱਚ ਵੀ ਰੋਸ ਦੀ ਲਹਿਰ ਪੈਦਾ ਕਰ ਗਈਆਂ। Parent Visa (Sub-Class-103), Aged Parent Visa (Sub-Class-804), Aged Dependent Relative Visa (Sub-Class-114 & 838), Remaining Relative Visa (Sub-Class-115 & 835), Carer Visa (Sub-Class-116 & 836) ਇਸ ਬਜਟ ਦੁਆਰਾ ਉਪਰੋਕਤ ਵੀਜ਼ਾ ਸ਼ੈਕਸ਼ਨਾਂ 'ਤੇ ਮੁਕੰਮਲ ਤੌਰ 'ਤੇ ਰੋਕ ਲਗਾ ਦਿੱਤੀ ਹੈ, ਜਿਸਦਾ ਸਿੱਧੇ ਤੌਰ 'ਤੇ ਅਸਰ ਆਸਟ੍ਰੇਲੀਆ ਵਸਦੇ ਪ੍ਰਵਾਸੀਆਂ 'ਤੇ ਪਿਆ ਹੈ।
ਇੰਮੀਗ੍ਰੇਸ਼ਨ ਮਨਿਸਟਰ ਦੀ ਸਪੋਕਸ ਵੂਮੈਨ ਦੁਆਰਾ ਦਿੱਤਾ ਬਿਆਨ ਕਿ ਇਹਨਾਂ ਵੀਜ਼ਿਆਂ ਨੂੰ ਰੱਦ ਕਰਕੇ 35 ਮਿਲੀਅਨ ਡਾਲਰ ਤੱਕ ਦੀ ਬੱਚਤ ਕੀਤੀ ਜਾ ਸਕਦੀ ਹੈ, ਕਾਫ਼ੀ ਹੱਦ ਤੱਕ ਢੁੱਕਵਾਂ ਪ੍ਰਤੀਤ ਨਹੀਂ ਹੋ ਰਿਹਾ। ਜਿੱਥੇ ਇਹਨਾਂ ਵੀਜ਼ਾ ਸ਼ੈਕਸ਼ਨਾਂ ਨੁੰ ਖ਼ਤਮ ਕਰਨ ਨਾਲ ਆਪਣੀ-ਆਪਣੀ ਜਗ੍ਹਾਂ 'ਤੇ ਕਈ ਵਰਗ ਪ੍ਰਭਾਵਿਤ ਹੋਏ ਹਨ, ਉੱਥੇ ਸਭ ਤੋਂ ਵੱਧ ਅਸਰ ਪ੍ਰਵਾਸੀਆਂ 'ਤੇ Parent Visa (Sub-Class-103)  ਦੇ ਖ਼ਤਮ ਹੋਣ ਨਾਲ ਹੋਇਆ ਹੈ, ਕਿਉਂਕਿ ਇਸ ਸੈਕਸ਼ਨ ਦੇ ਖਤਮ ਹੋਣ ਨਾਲ ਇਥੇ ਵਸਦੇ ਪ੍ਰਵਾਸੀ ਦੁਆਰਾ ਆਪਣੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਪੱਕੇ ਤੌਰ 'ਤੇ ਬੁਲਾਉਣਾ ਆਸਾਨ ਨਹੀਂ ਰਿਹਾ। ਹੁਣ ਸਿਰਫ਼ Contributory Visa ਰਾਹੀਂ ਹੀ ਮਾਤਾ-ਪਿਤਾ ਨੂੰ ਪੱਕੇ ਤੌਰ 'ਤੇ ਬੁਲਾਇਆ ਜਾ ਸਕਦਾ ਹੈ। ਜਿਸਦਾ ਖਰਚਾ ਲੱਗਭੱਗ ਦੋਵੇਂ ਮਾਤਾ-ਪਿਤਾ ਨੂੰ ਬੁਲਾਉਣ 'ਤੇ $ 1,25,000/- ਤੱਕ ਜਾ ਸਕਦਾ ਹੈ, ਜੋ ਕਿ ਇੱਕ ਆਮ ਨੌਕਰੀ ਪੇਸ਼ਾ ਜਾਂ ਮੱਧ-ਵਰਗੀ ਪਰਿਵਾਰ ਲਈ ਇਕੱਠਾ ਕਰਨਾ ਨਾ-ਮੁਮਕਿਨ ਹੈ।
ਇਸ ਕਾਨੂੰਨ ਦੇ ਪਾਸ ਹੋਣ ਨਾਲ ਮਾਤਾ-ਪਿਤਾ ਦਾ ਮਿਲਾਪ ਸਿਰਫ਼ ਅਮੀਰਾਂ ਦੀ ਝੋਲੀ ਵਿੱਚ ਹੀ ਜਾ ਪਿਆ ਹੈ ਤੇ ਅਜਿਹਾ ਪ੍ਰਭਾਵ ਮੱਧ-ਵਰਗੀ ਜਾਂ ਆਮ ਨਾਗਰਿਕ ਦੇ ਮਨ੍ਹ ਵਿੱਚ ਇੱਕ ਭੇਦਭਾਵ ਦੀ ਸੋਚ ਨੂੰ ਜਨਮ ਦਿੰਦਾ ਹੈ। ਜੇਕਰ ਅਸੀਂ ਇਸ ਪਹਿਲੂ ਨੂੰ ਹੋਰ ਗਹੂ ਨਾਲ ਵਾਚੀਏ ਤਾਂ ਇਹ ਗੱਲ ਬਿਲਕੁਲ ਸਾਫ਼ ਹੈ ਕਿ ਜਦੋਂ ਤੱਕ ਕਿਸੇ ਇਨਸਾਨ ਦਾ ਧਿਆਨ ਇੱਕ ਜਗ੍ਹਾਂ 'ਤੇ ਕੇਂਦਰਿਤ ਨਹੀਂ ਹੁੰਦਾ ਤਾਂ ਉਸ ਵਿੱਚ ਇੱਕ ਉਸਾਰੂ ਸੋਚ ਜਨਮ ਨਹੀਂ ਲੈ ਸਕਦੀ। ਜੇਕਰ ਮਾਤਾ-ਪਿਤਾ ਵਿਦੇਸ਼ ਵਿੱਚ ਇਕੱਲੇ ਰਹਿ ਰਹੇ ਹੋਣਗੇ ਤਾਂ ਪ੍ਰਵਾਸੀ ਦਾ ਧਿਆਨ ਹਮੇਸ਼ਾਂ ਵੰਡਿਆ ਰਹੇਗਾ। ਜੇਕਰ ਮਾਤਾ-ਪਿਤਾ ਪੱਕੇ ਤੌਰ 'ਤੇ ਇੱਥੇ ਆ ਕੇ ਵਸਦੇ ਹਨ ਤਾਂ ਨਾ ਕੇਵਲ ਪ੍ਰਵਾਸੀ ਦਾ ਧਿਆਨ ਕੇਂਦਰਿਤ ਹੁੰਦਾ ਹੈ, ਸਗੋਂ ਦੋਵੇਂ ਪਤੀ-ਪਤਨੀ ਬੇਫ਼ਿਕਰ ਹੋ ਕੇ ਨੌਕਰੀ ਵੀ ਕਰ ਸਕਦੇ ਹਨ। ਜਿਸ ਨਾਲ ਉਹਨਾਂ ਵੱਲੋਂ ਅਦਾ ਕੀਤਾ ਟੈਕਸ ਆਸਟ੍ਰੇਲੀਆ ਦੀ ਆਰਥਿਕ ਮਜ਼ਬੂਤੀ ਵਿੱਚ ਹਿੱਸਾ ਪਾਵੇਗਾ ਅਤੇ Center Link 'ਤੇ ਪੈ ਰਿਹਾ ਬੋਝ ਵੀ ਕੁਝ ਹੱਦ ਤੱਕ ਘਟੇਗਾ।
ਦਾਦਾ-ਦਾਦੀ ਜਾਂ ਨਾਨਾ-ਨਾਨੀ ਆਪਣੇ ਆਪ ਵਿੱਚ ਇੱਕ ਸਮਾਜ ਸੁਧਾਰਕ ਸੰਸਥਾ ਹੁੰਦੇ ਹਨ, ਜੇਕਰ ਉਹਨਾਂ ਦੀ ਛਤਰ-ਛਾਇਆ ਵਿੱਚ ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ ਪਲaਦੇ ਹਨ ਤਾਂ ਉਹ ਬੱਚੇ ਆਪਣੇ ਸੰਸਕਾਰਾਂ, ਆਦਰਸ਼ਾਂ ਅਤੇ ਸੱਭਿਆਚਾਰ ਨਾਲ ਇਸ ਕਦਰ ਜੁੜੇ ਰਹਿ ਸਕਦੇ ਹਨ ਕਿ ਉਹ ਵੱਡੇ ਹੋ ਕੇ ਇੱਕ ਉਸਾਰੂ ਸਮਾਜ ਸਿਰਜ ਸਕਦੇ ਹਨ। ਉਹਨਾਂ ਬੱਚਿਆਂ ਅੰਦਰ ਇਹ ਗੁਣ Child Care  ਵਿੱਚ ਪਲ ਕੇ ਨਹੀਂ ਆ ਸਕੇਗਾ।
ਸੋ ਅਖੀਰ ਵਿੱਚ ਅਦਾਰਾ ਪ੍ਰਦੇਸ ਐਕਸਪ੍ਰੈਸ ਪਾਠਕਾਂ ਨੂੰ ਅਪੀਲ ਕਰਦਾ ਹੈ ਕਿ Parent Visa Sub-Class-103 ਨੂੰ ਮੁੜ ਲਾਗੂ ਕਰਵਾਉਣ ਅਤੇ Application Prossessing Time ਘਟਾਉਣ ਲਈ ਪ੍ਰਦੇਸ ਐਕਸਪ੍ਰੈਸ ਦੁਆਰਾ ਸ਼ੁਰੂ ਕੀਤੀ ਪਟੀਸ਼ਨ 'ਤੇ ਦਸਤਖਤ ਕਰੀਏ। ਇਹ ਪਟੀਸ਼ਨ ਪ੍ਰਦੇਸ ਐਕਸਪ੍ਰੈਸ ਦੀ ਵੈੱਬਸਾਈਟ www.pardesexpress.com 'ਤੇ ਉਪਲੱਬਧ ਹੈ 'ਤੇ ਵਧੇਰੇ ਜਾਣਕਾਰੀ ਲਈ ਪ੍ਰਦੇਸ ਐਕਸਪ੍ਰੈਸ ਦੇ ਫੋਨ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ ਸਾਹਿਤ।


Viewers  452
posted by: Tejinder singh
20.08.14 23:37

reply


Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved