Editorial

Share this Editorial
Posted on 31.01.14


ਪਿਛਲੇ ਮਹੀਨੇ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੈਂ ਆਪਣੇ ਪਿੰਡ ਜਵਾਹਰਵਾਲਾ ਵਿਖੇ ਪਿੰਡ ਦੀ ਸੁੱਖ ਸਾਂਤੀ ਜਾਣਨ ਲਈ ਇੱਕ ਬ॥ੁਰਗ ਨੂੰ ਫੋਨ ਕੀਤਾ ਤੇ ਪੁੱਛਿਆ, ''ਬਾਪੂ ਜੀ, ਕਿ ਸਰਪੰਚੀ ਦੀਆਂ ਚੋਣਾਂ ਸੁੱਖ ਸਾਂਤੀ ਨਾਲ ਨੇਪਰੇ ਚੜ੍ਹ ਗਈਆਂ,'' ਅੱਗੋਂ ਜੋ ਉਸ ਬ॥ੁਰਗ ਦਾ ਜਵਾਬ ਸੀ ਉਹ ਸੁਣ ਕੇ ਦਿਲ ਪਸੀ॥ ਗਿਆ।ਬ॥ੁਰਗ ਨੇ ਬੜੇ ਭਰੇ ਹੋਏ ਮਨ ਨਾਲ ਕਿਹਾ, ''ਪੁੱਤਰਾ, ਇਸ ਪੰਚਾਇਤੀ ਚੋਣਾਂ ਵਿੱਚ ਜਿੱਤੇ ਪੰਚ, ਸਰਪੰਚ ਤਾਂ ਜਸ਼ਨ ਮਨ੍ਹਾ ਰਹੇ ਹਨ ਪਰ ਪੰਜਾਬ ਦੇ ਪਿੰਡ ਰੋ ਰਹੇ ਹਨ''
ਕੋਈ ਸਮਾਂ ਸੀ, ਜਦੋਂ ਪੰਚਾਇਤ ਨੂੰ ਰੱਬ ਦਾ ਰੂਪ ਮੰਨ ਲਿਆ ਜਾਂਦਾ ਸੀ ਤੇ ਪਿੰਡ ਦਾ ਹਰ ਫੈਸਲਾ ਪੰਚਾਇਤ 'ਤੇ ਛੱਡ ਦਿੱਤਾ ਜਾਂਦਾ ਸੀ।ਇਸ ਲੋਕਤੰਤਰ ਦੇ ਯੁੱਗ ਵਿੱਚ ਸਰਪੰਚ ਦੀ ਚੋਣ ਨੂੰ ਲੋਕਤੰਤਰ ਦੀ ਨੀਂਹ ਕਹਿਣਾ ਕੋਈ ਅਤਿ ਕਥਨੀ ਨਹੀਂ ਹੋਵੇਗੀ, ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ॥ਿਆਦਾਤਰ ਵਸੋਂ ਪਿੰਡਾਂ ਵਿੱਚ ਹੀ ਰਹਿੰਦੀ ਹੈ ਤੇ ਤਕਰੀਬਨ 13000 ਤੋਂ ਵੱਧ ਗ੍ਰਾਮ ਪੰਚਾਇਤਾਂ ਹਨ ਤੇ ਪਿਛਲੇ ਮਹੀਨੇ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਵਿੱਚ ਤਕਰੀਬਨ ਦੋ ਕੁ ਹ॥ਾਰ ਸਰਪੰਚਾਂ ਦੀ ਚੋਣ ਹੀ ਸਰਬ ਸੰਮਤੀ ਨਾਲ ਹੋ ਸਕੀ ਤੇ ਬਾਕੀ ਪੰਚਾਇਤਾਂ ਦੀ ਸਰਪੰਚੀ ਲਈ ਜਮ੍ਹਕੇ ਪੈਸਾ, ਨਸ਼ਾ ਅਤੇ ਬਾਹੂ ਬਲ ਦੀ ਵਰਤੋਂ ਹੋਈ। ਚਾਹੇ ਸਿਆਸੀ ਪਾਰਟੀਆਂ ਸਿੱਧੇ ਤੌਰ 'ਤੇ ਪੰਚਾਇਤੀ ਚੋਣਾਂ ਵਿੱਚ ਦਖਲ ਅੰਦਾਜੀ ਤੋਂ ਮੁਨਕਰ ਰਹੀਆਂ ਹਨ, ਪਰ ਅਸਿੱਧੇ ਤੌਰ 'ਤੇ ਹਰ ਪਿੰਡ ਦੀ ਚੋਣ ਵਿੱਚ ਰਾਜ ਪੱਧਰ ਦੀ ਰਾਜਨੀਤੀ ਝਲਕ ਦਿਖਾਈ ਦਿੰਦੀ ਰਹੀ। ਪੰਚ ਅਤੇ ਸਰਪੰਚਾਂ ਨੂੰ ਚੋਣ ਲੜਨ ਲਈ ਚੋਣ ਕਮਿਸ਼ਨ ਦੁਆਰਾ ਕੁਝ ਕੁ ਹ॥ਾਰ ਦੀ ਰਾਸ਼ੀ ਤਹਿ ਕੀਤੀ ਗਈ ਹੈ ਪਰ ਇੰਨ੍ਹਾਂ ਪੰਚਾਇਤੀ ਚੋਣਾਂ ਵਿੱਚ ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਇਹ ਖਰਚਾ ਹ॥ਾਰਾਂ ਦੀ ਥਾਂ ਲੱਖਾਂ ਵਿੱਚ ਹੋਇਆ।

ਜੇਕਰ ਪਿਛਲੇ ਮਹੀਨੇ ਹੋਈਆਂ ਪੰਚਾਇਤੀ ਚੋਣਾਂ ਦੇ ਪੰਜਾਬ ਉੱਪਰ ਪਏ ਪ੍ਰਭਾਵ ਨੂੰ ਗਹੁ ਨਾਲ ਵਾਚੀਏ ਤਾਂ ਇਹ ਸਕਾਰਤਮਕ ਪ੍ਰਭਾਵ ਦੀ ਥਾਂ ਨਿਕਾਰਤਮਕ ਪ੍ਰਭਾਵ ॥ਿਆਦਾ ਛੱਡ ਕੇ ਗਈਆਂ ਹਨ। ਹਰ ਪਿੰਡ ਵਿੱਚ ਮਰਦਾਂ ਲਈ ਸ਼ਰਾਬ, ਭੁੱਕੀ ਦੀ ਸਪਲਾਈ ਵੱਡੇ ਪੱਧਰ 'ਤੇ ਕੀਤੀ ਗਈ। ਇੱਕ ਸਰਵੇਖਣ ਮੁਤਾਬਕ ਸਿਰਫ ਇੰਨ੍ਹਾਂ ਚੋਣਾਂ ਵਿੱਚ ਸੌ ਕਰੋੜ ਤੋਂ ਵੱਧ ਰੁਪਏ ਦੀ ਸ਼ਰਾਬ ਦੀ ਵਰਤੋਂ ਹੋਈ ਅਤੇ ਔਰਤਾਂ ਦੀਆਂ ਵੋਟਾਂ ਨੂੰ ਭਰਮਾਉਣ ਲਈ ਵੀ ਠੰਡੇ, ਫਰੂਟ, ਸਲਾਈ ਮਸ਼ੀਨਾਂ ਅਤੇ ਭਾਂਡਿਆਂ ਦੀ ਖੁੱਲ੍ਹ ਕੇ ਸਪਲਾਈ ਕੀਤੀ ਗਈ। ਇੱਕ ਹੋਰ ਮਾੜਾ ਪ੍ਰਭਾਵ ਜੋ ਇੰਨ੍ਹਾਂ ਪੰਚਾਇਤੀ ਚੋਣਾਂ ਦਾ ਪੰਜਾਬ 'ਤੇ ਪਿਆ ਕਿ ਪਿੰਡ ਵਾਸੀਆਂ ਦੇ ਆਪਸੀ ਭਾਈਚਾਰਕ ਤੇ ਸਾਂਝ ਦੇ ਰਿਸ਼ਤਿਆਂ ਨੂੰ ਤਰੋੜ ਮਰੋੜ ਦਿੱਤਾ। ਖਾਸ ਕਰ ਇਸ ਚੋਣਾਂ ਵਿੱਚ ਵਾਰਡਾਂ ਦੀ ਵੰਡ ਨੇ ਸਾਂਝੇ ਪਰਿਵਾਰਾਂ ਨੂੰ ਵੀ ਕਈ ਵਾਰਡਾਂ ਵਿੱਚ ਵੰਡ ਦਿੱਤਾ। ਜਿਸ ਨਾਲ ਇੱਕ ਨਵੀਂ ਧੜੇਬੰਦੀ ਪੈਦਾ ਹੋ ਗਈ, ਜੋ ਸ਼ਾਇਦ ਆਉਂਦੇ ਕਈ ਸਾਲਾਂ ਤੱਕ ਨਾ ਮਿਟ ਸਕੇ।

ਜਦੋਂ ਲੱਖਾਂ ਰੁਪਇਆ ਖਰਚ ਕਰਕੇ ਜਿੱਤੇ ਪੰਜਾਬ ਦੇ ਵਿੱਚ ਇਹਨਾਂ ਪੰਚਾਂ, ਸਰਪੰਚਾਂ ਵੱਲ ਧਿਆਨ ਮਾਰਦੇ ਹਾਂ ਤਾਂ ਇੱਕੋ ਸਵਾਲ ਮਨ ਵਿੱਚ ਵਾਰ-ਵਾਰ ਜਨਮ ਲੈਂਦਾ ਹੈ ਕਿ ਇਹ ਸਰਪੰਚ ਸਰਕਾਰਾਂ ਦੁਆਰਾ ਆਉਂਦੀਆਂ ਗਰਾਟਾਂ ਦੀ ਵਰਤੋਂ ਕਰਨ ਵਿੱਚ ਪਿੰਡ ਦੇ ਵਿਕਾਸ ਨੂੰ ਪਹਿਲ ਦੇਣਗੇ ਜਾਂ ਆਪਣੀਆਂ ਚੋਣਾਂ ਵਿੱਚ ਖਰਚੇ ਲੱਖਾਂ ਰੁਪਏ ਦੀ ਪੂਰਤੀ ਕਰਨਗੇ ? 

ਇਹਨਾਂ ਚੋਣਾਂ ਵਿੱਚ ਪਿੰਡਾਂ ਦੇ ਕਈ ਨਾਜੁਕ ਮਸਲਿਆਂ ਨੂੰ ਉਮੀਦਵਾਰਾਂ ਦੁਆਰਾ ਛੋਹਿਆ ਤੱਕ ਨਹੀਂ ਗਿਆ, ਉਦਹਾਰਨ ਵਜੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ, ਨਵੀਆਂ ਫਸਲਾਂ ਦੇ ਮੰਡੀਕਰਨ, ਪਿੰਡਾਂ ਦੇ ਗੱਭਰੂਆਂ ਵਿੱਚ ਫੈਲਦੇ ਨਸ਼ੇ ਨੂੰ ਰੋਕ ਆਦਿ। ਪਿਛਲੇ ਹਫਤੇ ਸਰਦਾਰ ਇੰਦਰਜੀਤ ਸਿੰਘ ਜੇਜੀ ਸਾਬਕਾ ਐਮ.ਐਲ.ਏ. ਨਾਲ ਗੱਲ ਹੋਈ ਤਾਂ ਉਹਨਾਂ ਨੇ ਇੱਕ ਦਿਲ ਦਹਿਲਾਉਣ ਵਾਲੇ ਅੰਕੜੇ ਦੱਸੇ ਕਿ ਸੰਨ 2000 ਤੋਂ 2011 ਤੱਕ ਛੇ ਹ॥ਾਰ ਤੋਂ ਉੱਪਰ ਪਿੰਡਾਂ ਦੇ ਕਿਸਾਨਾਂ ਦੁਆਰਾ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ। ਜਿਸ ਦਾ ਮੁੱਖ ਕਾਰਨ ਕਿਸਾਨਾਂ ਸਿਰ ਚੜਿਆ ਕਰ॥ਾ ਹੈ, ਪਰ ਇਹਨਾਂ ਪੰਚਾਇਤੀ ਚੋਣਾਂ ਵਿੱਚ ਇਹ ਮੁੱਦਾ ਬਿਲਕੁਲ ਅਲੋਪ ਹੀ ਰਿਹਾ।
ਸੋ ਅਖੀਰ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਚਤਿੰਨ ਤੇ ਸੁਚੇਤ ਪੰਜਾਬ ਤੇ ਪੰਜਾਬੀਅਤ ਨਾਲ ਸਾਂਝ ਰੱਖਣ ਵਾਲੇ ਬੁੱਧੀਜੀਵੀਆਂ ਨੂੰ ਅਪੀਲ ਹੈ ਕਿ ਇਸ ਪੰਚਾਇਤੀ ਚੋਣਾਂ ਵਿੱਚ ਹੋਏ ਲੋਕਤੰਤਰ ਤੇ ਆਪਸੀ ਰਿਸ਼ਤਿਆਂ ਦੇ ਘਾਣ ਨੂੰ ਗੰਭੀਰਤਾ ਨਾਲ ਲੈਣ ਅਤੇ ਭਵਿੱਖ ਵਿੱਚ ਇਸ ਦਾ ਹੱਲ ਕਰਨ ਲਈ ਸਾਂਝੇ ਤੌਰ 'ਤੇ ਹੰਭਲਾ ਮਾਰਨ।



Viewers  327

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[prev] 1 ... 23 24 25 26 27 [28]28-28 of 28
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved