Editorial

Share this Editorial
Posted on 26.08.16

ਭਾਰਤ ਦੀ ਰੀਓ ਉਲੰਪਿਕ ਖੇਡਾਂ 2016 ਵਿੱਚ ਮਾੜੀ ਕਾਰਗੁਜ਼ਾਰੀ : ਅਸਲ ਦੋਸ਼ੀ ਕੌਣ - ਖਿਡਾਰੀ/ ਸਰਕਾਰ ਜਾਂ ਕੁਝ ਹੱਦ ਤੱਕ ਮਾਪੇ ?

ਰੀਓ ਉਲੰਪਿਕ ਖੇਡਾਂ 2016 ਵਿੱਚ 125 ਕਰੋੜ ਦੀ ਆਬਾਦੀ ਵਾਲੇ ਭਾਰਤ ਦੁਆਰਾ ਮਾੜੀ ਕਾਰਗੁਜ਼ਾਰੀ ਦੇ ਕਾਰਨ ਵਾਚਣੇ ਬਹੁਤ ਜ਼ਰੂਰੀ ਹਨ। ਟੈਲੀਵਿਜ਼ਨ ਵਿੱਚ ਆਉਂਦੇ ''ਇੰਡੀਆ ਦਾ ਟੈਲੈਂਟ'' ਵਰਗੇ ਰਿਆਲਟੀ ਸ਼ੋਆਂ ਵਿੱਚ ਆਮ ਭਾਰਤੀਆਂ ਦੁਆਰਾ ਦਿਖਾਏ ਗਏ ਕਰਤੱਵ ਪੂਰੀ ਦੁਨੀਆਂ ਦੇ ਲੋਕਾਂ ਨੂੰ ਦੰਦਾਂ ਵਿੱਚ ਜੀਭ ਲੈਣ ਲਈ ਮਜ਼ਬੂਰ ਕਰ ਦਿੰਦੇ ਹਨ, ਜਦਕਿ ਟੈਲੇਂਟ ਸ਼ੋਅ ਦੇ ਅਦਾਕਾਰਾਂ ਨੂੰ ਕੋਈ ਸਰਕਾਰੀ ਸਪੋਟ ਜਾਂ ਸਰਕਾਰੀ ਗ੍ਰਾਂਟ ਪ੍ਰਦਾਨ ਨਹੀਂ ਕੀਤੀ ਜਾਂਦੀ, ਪਰ ਫਿਰ ਵੀ ਉਹ ਆਪਣੀ ਕਲਾ ਦਾ ਉੱਚ ਸੀਮਾ ਤੱਕ ਪ੍ਰਦਰਸ਼ਨ ਕਰਦੇ ਹਨ। ਦੂਸਰੇ ਪਾਸੇ, ਜਦ ਗੱਲ ਸਰਕਾਰੀ ਕੋਚਾਂ, ਸਰਕਾਰੀ ਸਟੇਡੀਅਮਾਂ ਵਿੱਚ ਤਿਆਰ ਕੀਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਆਉਂਦੀ ਹੈ ਤਾਂ ਸਿਰਫ਼ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਆਉਣ ਵਾਲੇ ਸਮੇਂ ਵਿੱਚ ਜੇਕਰ ਉਲੰਪਿਕ ਦੇ ਮੈਡਲਾਂ ਦੀ ਗਿਣਤੀ ਵਧਾਉਣੀ ਹੈ ਤਾਂ ਮਾੜੀ ਕਾਰਗੁਜ਼ਾਰੀ ਦੇ ਕਾਰਨਾਂ ਦੀ ਪੜਚੋਲ ਕਰਨੀ ਪਵੇਗੀ। 
ਭਾਰਤ ਦੀ ਮਾੜੀ ਕਾਰਗੁਜ਼ਾਰੀ ਦਾ ਮੁੱਖ ਕਾਰਨ ਸਰਕਾਰ ਦੁਆਰਾ ਖੇਡਾਂ ਪ੍ਰਤੀ ਸਾਕਾਰਤਮਕ ਸੋਚ ਨਾ ਹੋਣਾ ਜਾਪਦਾ ਹੈ। ਭਾਰਤ ਦਾ ਖੇਡ ਢਾਂਚਾ ਕਈ ਪੱਖਾਂ ਤੋਂ ਖਾਮੀਆਂ ਭਰਪੂਰ ਲੱਗ ਰਿਹਾ ਹੈ। ਜਿਵੇਂ ਕਿ ਖੇਡਾਂ ਲਈ ਦਿੱਤੇ ਫੰਡਾਂ ਦੀ ਦੁਰਵਰਤੋਂ ਤੇ ਲੋੜਬੰਦ ਖਿਡਾਰੀਆਂ ਤੱਕ ਸਹੀ ਆਰਥਿਕ ਰਾਸ਼ੀ ਦਾ ਨਾ ਪਹੁੰਚਣਾ, ਅਸਲ ਖਿਡਾਰੀਆਂ ਨੂੰ ਅੱਖੋਂ ਪਰੋਖੇ ਕਰਕੇ ਸਿਫਾਰਸ਼ੀ ਖਿਡਾਰੀਆਂ ਨੂੰ ਮੌਕਾ ਪ੍ਰਦਾਨ ਕਰਨਾ ਵੀ ਇੱਕ ਰਿਵਾਜ਼ ਬਣਦਾ ਜਾ ਰਿਹਾ ਹੈ। ਕਈ ਸ਼ਹਿਰਾਂ, ਪਿੰਡਾਂ ਵਿੱਚ ਕੋਚਾਂ ਅਤੇ ਸਟੇਡੀਅਮਾਂ ਦੀ ਅਣਹੋਂਦ ਯੋਗ ਖਿਡਾਰੀਆਂ ਨੂੰ ਅੱਗੇ ਆਉਣ ਤੋਂ ਰੋਕ ਰਹੀ ਹੈ ਤੇ ਕਈ ਵਾਰ ਇਹ ਵੀ ਦੇਖਣ 'ਚ ਆਇਆ ਹੈ ਰਾਜ ਜਾਂ ਕੇਂਦਰ ਸਰਕਾਰਾਂ ਦੁਆਰਾ ਖੇਡ ਮੰਤਰੀ ਦਾ ਅਹੁਦਾ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸਦੀ ਖੇਡਾਂ ਪ੍ਰਤੀ ਕੋਈ ਵੀ ਰੁਚੀ ਨਹੀਂ ਹੁੰਦੀ ਅਤੇ ਇਹ ਕਾਰਨ ਵੀ ਖੇਡ ਪ੍ਰੇਮੀਆਂ ਲਈ ਇੱਕ ਅਵੀਸ਼ਾਪ ਬਣ ਜਾਂਦਾ ਹੈ।
ਭਾਰਤ ਦੀ ਖੇਡਾਂ ਵਿੱਚ ਮਾੜੀ ਕਾਰਗੁਜ਼ਾਰੀ ਦੇ ਜ਼ਿੰਮੇਵਾਰ ਖਿਡਾਰੀ ਤੇ ਕੁਝ ਹੱਦ ਤੱਕ ਮਾਪੇ ਵੀ ਹਨ। ਜੇਕਰ ਪਿਛਲੇ ਕੁਝ ਨਾਮਵਰ ਖਿਡਾਰੀਆਂ ਦੀ ਜ਼ਿੰਦਗੀ 'ਤੇ ਝਾਤ ਮਾਰੀਏ ਤਾਂ ਉਹਨਾਂ ਨੇ ਥੋੜਾ ਬਹੁਤ ਹੀ ਨਾਮਣਾ ਖੱਟਣ ਤੋਂ ਬਾਅਦ ਖੇਡ ਪ੍ਰੈਕਟਿਸ ਨੂੰ ਛੱਡ ਕੇ ਫ਼ਿਲਮੀ ਦੁਨੀਆ ਜਾਂ ਮਾਡਲਿੰਗ ਦੇ ਖੇਤਰ ਵੱਲ ਹੱਥ ਵਧਾ ਲਏ, ਜਿਸਦਾ ਹਰਜ਼ਾਨਾ ਭਾਰਤੀ ਖੇਡ ਜਗਤ ਨੂੰ ਭੁਗਤਣਾ ਪਿਆ। ਜਿੱਥੋਂ ਤੱਕ ਮਾਪਿਆਂ ਦੇ ਕਸੂਰ ਦਾ ਸਬੰਧ ਹੈ, ਅੱਜ ਜੇਕਰ ਸਰਵੇ ਕਰਵਾਈਆਂ ਤਾਂ ਬਹੁਤ ਹੀ ਘੱਟ ਮਾਪੇ ਹੋਣਗੇ ਜੋ ਆਪਣੇ ਬੱਚਿਆਂ ਨੂੰ ਡਾਕਟਰ, ਇੰਜਨੀਅਰ ਜਾਂ ਵਿਦੇਸ਼ ਭੇਜਣ ਦੀ ਥਾਂ ਖੇਡਾਂ ਵੱਲ ਭੇਜਣਾ ਪਸੰਦ ਕਰਦੇ ਹੋਣਗੇ, ਮਾਪਿਆਂ ਦੀ ਖੇਡਾਂ ਪ੍ਰਤੀ ਘਟਦੀ ਰੁਚੀ ਵੀ ਭਾਰਤੀ ਖੇਡ ਜਗਤ ਨੂੰ ਪ੍ਰਭਾਵਿਤ ਕਰਦੀ ਹੈ। 
ਅਖ਼ੀਰ ਵਿੱਚ ਅਦਾਰਾ ਪ੍ਰਦੇਸ ਐਕਸਪ੍ਰੈਸ ਰੀਓ ਉਲੰਪਿਕ 2016 ਵਿੱਚ ਭਾਰਤ ਦੀ ਇੱਜ਼ਤ ਬਚਾਉਣ ਵਾਲੀਆਂ ਭਾਰਤ ਦੀਆਂ ਬੇਟੀਆਂ ਸਿੰਧੀ ਅਤੇ ਸ਼ਾਕਸ਼ੀ ਨੂੰ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ 'ਤੇ ਮੁਬਾਰਕਬਾਦ ਦਿੰਦਾ ਹੈ। 


Viewers  230

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[prev]  1 2 [3] 4 5 6 7 ... 28 [next]3-3 of 28
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved