India News Section
Sep 5

ਟੁੱਟਣ ਲੱਗੇ ਡੇਰਾ ਸਿਰਸਾ ਦੇ ਜ਼ਿੰਦਰੇ

Share this News

ਸਿਰਸਾ : ਪੰਜਾਬ-ਹਰਿਆਣਾ ਹਾਈਕੋਰਟ ਨੇ ਸੌਦਾ ਸਾਧ ਦੇ ਸਿਰਸਾ ਡੇਰੇ ਦੇ ਮੁੱਖ ਸਥਾਨਾਂ ਦੀ ਤਲਾਸ਼ੀ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਈਕੋਰਟ ਤੋਂ ਹਰੀ ਝੰਡੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਤਾਲੇ ਤੋੜਨ ਲਈ 22 ਲੁਹਾਰ ਵੀ ਕਿਰਾਏ ’ਤੇ ਲੈ ਲਏ। ਡੇਰਾ ਸਿਰਸਾ ਦੀ ਤਲਾਸ਼ੀ ਸਬੰਧੀ ਹਰਿਆਣਾ ਸਰਕਾਰ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਪਟੀਸ਼ਨ ਸਵੀਕਾਰ ਕਰਦਿਆਂ ਤਲਾਸ਼ੀ ਮੁਹਿੰਮ ਲਈ ਸਾਬਕਾ ਸੈਸ਼ਨ ਜੱਜ ਐਸ.ਕੇ. ਪੰਵਾਰ ਨੂੰ ਕਮਿਸ਼ਨਰ ਨਿਯੁਕਤ ਕੀਤਾ ਹੈ। ਹਰਿਆਣਾ ਸਰਕਾਰ ਨੇ ਹਾਈਕੋਰਟ ਵਿੱਚ 29 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਸੌਦਾ ਸਾਧ ਦੇ ਡੇਰਿਆਂ ਦੀ ਜਾਂਚ ਕਰਵਾਈ ਹੈ। ਇਨ੍ਹਾਂ ਥਾਵਾਂ ਤੋਂ ਕਈ ਇਤਰਾਜ਼ਯੋਗ ਵਸਤਾਂ ...


Sep 5

ਗੋਰਖਪੁਰ ਦੇ ਬਾਅਦ ਹੁਣ ਫ਼ਰੂਖਾਬਾਦ 'ਚ 49 ਬੱਚਿਆਂ ਨੇ ਤੋੜਿਆ ਦਮ

Share this News

ਫ਼ਰੂਖਾਬਾਦ : ਯੂਪੀ ਦੇ ਗੋਰਖਪੁਰ 'ਚ ਸਥਿਤ ਬੀਆਰਡੀ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਦੇ ਮਾਮਲੇ ਦੀ ਹੀ ਤਰ੍ਹਾਂ ਹੁਣ ਫ਼ਰੂਖਾਬਾਦ ਵਿੱਚ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ ਇੱਥੇ ਦੇ ਡਾ. ਰਾਮ ਮਨੋਹਰ ਲੋਹਿਆ ਜਿਲ੍ਹਾ ਹਸਪਤਾਲ ਵਿੱਚ ਪਿਛਲੇ ਇੱਕ ਮਹੀਨੇ ਦੇ ਅੰਦਰ 49 ਨਵੇਂ ਜਨਮੇ ਬੱਚਿਆਂ ਦੀ ਮੌਤ ਹੋ ਗਈ ਹੈ। 
ਇਸ ਮਾਮਲੇ ਵਿੱਚ ਨਗਰ ਮੈਜਿਸਟਰੇਟ ਨੇ ਮੁੱਖ ਮੈਡੀਕਲ ਅਫ਼ਸਰ ਅਤੇ ਮੁੱਖ ਮੈਡੀਕਲ ਪ੍ਰਧਾਨ ਦੇ ਖਿਲਾਫ ਸ਼ਹਿਰ ਕੋਤਵਾਲੀ ਵਿੱਚ ਰਿਪੋਰਟ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ 28 ਅਗਸਤ ਦੇ ਅੰਕ ਵਿੱਚ 21 ਜੁਲਾਈ ਤੋਂ 20 ਅਗਸਤ ਦੇ ਵਿੱਚ ਡਾ . ਰਾਮ ਮਨੋਹਰ ਲੋਹਿਆ ਜਿਲ੍ਹਾ ਹਸਪਤਾਲ ਦੇ ਐੱਸਐੱਨਸੀਯੂ ਵਾਰਡ ਵਿੱਚ 30 ਬੱਚਿਆਂ ਅਤੇ ਡਿਲੀਵਰੀ ਰੂਮ ਵਿੱਚ ...


Sep 5

ਇੰਦਰਾ ਗਾਂਧੀ ਦੇ ਬਾਅਦ ਦੇਸ਼ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਬਣੀ ਨਿਰਮਲਾ ਸੀਤਾਰਮਣ

Share this News

ਨਵੀਂ ਦਿੱਲੀ : ਕਰਨਾਟਕ ਤੋਂ ਰਾਜਸਭਾ ਸੰਸਦੀ ਮੈਂਬਰ ਨਿਰਮਲਾ ਸੀਤਾਰਾਮ ਨੂੰ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਫੁੱਲ ਟਾਈਮ ਰੱਖਿਆ ਮੰਤਰੀ ਬਣਾਇਆ ਗਿਆ ਹੈ। ਕਾਮਰਸ ਐਂਡ ਇੰਡਸਟਰੀ ਮਿਨਿਸਟਰ ਆੱਫ ਸਟੇਟ ਤੋਂ ਪ੍ਰਮੋਟ ਕਰਕੇ ਨਿਰਮਲਾ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਸੀਤਾਰਾਮ 6 ਸਤੰਬਰ ਨੂੰ ਜੇਤਲੀ ਤੋਂ ਡਿਫੈਂਸ ਮਿਨਿਸਟਰੀ ਦਾ ਚਾਰਜ ਲੈਣਗੇ। 
ਮੋਦੀ ਮੰਡਲ ਦੇ ਤੀਜੇ ਵਿਸਥਾਰ 'ਚ ਸਭ ਤੋਂ ਹੈਰਾਨ ਕਰਨ ਵਾਲਾ ਨਾਂ ਨਿਰਮਲਾ ਸੀਤਾਰਾਮ ਦਾ ਹੀ ਰਿਹਾ। ਉਹ ਦੇਸ਼ ਦੀ ਪਹਿਲੀ ਰੱਖਿਆ ਮੰਤਰੀ ਬਣੀ ਹੈ, ਉਨ੍ਹਾਂ ਦੀ ਚਰਚਾ ਸਿਰਫ ਇਸ ਕਰਕੇ ਨਹੀਂ ਹੈ। ਦਰਅਸਲ ਉਨ੍ਹਾਂ ਦਾ ਪ੍ਰਮੋਸ਼ਨ ਤਾਮਿਲਨਾਡੂ ਦੀ ਬੀਜੇਪੀ ਵਿੱਚ ਸਿੱਧੇ ਐਂਟਰੀ ਦੀ ਕੋਸ਼ਿਸ਼ ਅਤੇ ਪਾਰਟੀ 'ਚ ਉਨ੍ਹਾਂ ਦੇ ਵੱਧਦੇ ਕੱਦ ਦਾ ਵੀ ਸੰਕੇਤ ਹੈ। ਹੁਣ ਉਹ ...


Sep 5

ਹੁਣ ਕਿਸੇ ਔਰਤ ਨੂੰ ‘ਛਮਕਛੱਲੋ’ ਕਹਿਣਾ ਪੈ ਸਕਦੈ ਮਹਿੰਗਾ

Share this News

ਠਾਣੇ : ਅਕਸਰ ਪਤਲੀਆਂ, ਸੋਹਣੀਆਂ ਸੁਨੱਖੀਆਂ ਲੜਕੀਆਂ ਲਈ ‘ਛਮਕਛੱਲੋ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਹਿੰਦੀ ਭਾਸ਼ਾ ਦੇ ਇਸ ਸ਼ਬਦ ਦੀ ਵਰਤੋਂ ਬਾਲੀਵੁੱਡ ਦੇ ਗੀਤਾਂ ਵਿਚ ਤਾਂ ਤੁਹਾਨੂੰ ਚੰਗੀ ਲੱਗ ਸਕਦੀ ਹੈ ਪਰ ਅਸਲੀ ਜ਼ਿੰਦਗੀ ਵਿਚ ਇਸ ਸ਼ਬਦ ਦੀ ਵਰਤੋਂ ਕਰਨ ‘ਤੇ ਤੁਸੀਂ ਕਾਨੂੰਨੀ ਪਰੇਸ਼ਾਨੀ ਵਿਚ ਫਸ ਸਕਦੇ ਹੋ। ਠਾਣੇ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਇਸ ਸ਼ਬਦ ਦੀ ਵਰਤੋਂ ਕਰਨਾ ‘ਇੱਕ ਔਰਤ ਦਾ ਅਪਮਾਨ ਕਰਨ) ਦੇ ਬਰਾਬਰ ਹੈ। ਸ਼ਾਹਰੁ਼ਖ ਦੀ ਫਿਲਮ ਰਾ-ਵਨ ਦੇ ਇੱਕ ਹਿੱਟ ਗੀਤ ਵਿਚ ਇਸ ਸ਼ਬਦ ਦੀ ਵਰਤੋਂ ਹੋ ਚੁੱਕੀ ਹੈ। ਇੱਕ ਮੈਜਿਸਟ੍ਰੇਟ ਨੇ ਪਿਛਲੇ ਹਫ਼ਤੇ ਸ਼ਹਿਰ ਦੇ ਇੱਕ ਨਿਵਾਸੀ ਨੂੰ ਅਦਾਲਤ ਦੇ ਉੱਠਣ ਤੱਕ ਸਧਾਰਨ ਕੈਦ ਦੀ ਸਜ਼ਾ ਸੁਣਾਈ ...


Sep 5

ਮੋਦੀ ਨੇ ਥਾਪੇ ਨਵੇਂ ਜਰਨੈਲ

Share this News

ਨਵੀਂ ਦਿੱਲੀ : ਮੋਦੀ ਕੈਬਨਿਟ ਦਾ ਕਾਫੀ ਦੇਰ ਤੋਂ ਉਡੀਕਿਆ ਜਾ ਰਿਹਾ ਵਿਸਥਾਰ ਐਤਵਾਰ ਨੂੰ ਹੋ ਗਿਆ। ਹਫਤਿਆਂਬੱਧੀ ਮੀਟਿੰਗਾਂ ਤੇ ਸਲਾਹ-ਮਸ਼ਵਰਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨਵੇਂ ਮੰਤਰੀਆਂ ਦੇ ਨਾਂਅ ਤੈਅ ਕੀਤੇ ਸਨ। ਇਸ ਸੂਚੀ 'ਚ ਐੱਨ ਡੀ ਏ ਦੇ ਸਹਿਯੋਗੀ ਜਨਤਾ ਦਲ ਯੂ (ਜਦਯੂ) ਅਤੇ ਸ਼ਿਵ ਸ਼ੈਨਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਖਬਰਾਂ ਮੁਤਾਬਕ ਉਨ੍ਹਾਂ ਨੂੰ ਬਾਅਦ ਵਿੱਚ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਹਾਲਾਂਕਿ ਸ਼ਿਵ ਸੈਨਾ ਨਰਾਜ਼ ਦੱਸੀ ਜਾ ਰਹੀ ਹੈ। 
ਐਤਵਾਰ ਨੂੰ ਹੋਏ ਇਸ ਵਿਸਥਾਰ 'ਚ ਕੁੱਲ 13 ਮੰਤਰੀਆਂ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਕੈਬਨਿਟ 'ਚ ਯੂ ਪੀ-ਬਿਹਾਰ ਦੇ ਦੋ-ਦੋ ਅਤੇ ...


Sep 5

ਸਿਰਸਾ 'ਚ ਡੇਰੇ ਅੰਦਰ ਪੁੱਜੀ ਕੇਂਦਰੀ ਖੁਫ਼ੀਆ ਏਜੰਸੀ

Share this News

ਸਿਰਸਾ : ਡੇਰਾ ਸੱਚਾ ਸੌਦਾ ਦੇ ਚਾਰੇ ਪਾਸੇ ਸੁਰੱਖਿਆ ਬਲਾਂ ਦੀ ਘੇਰਾਬੰਦੀ ਦੇ ਬਾਵਜੂਦ ਪ੍ਰਸ਼ਾਸਨ ਨੇ ਡੇਰੇ ਦੇ ਅੰਦਰ ਅਜੇ ਤੱਕ  ਸਰਚ ਮੁਹਿੰਮ ਨਹੀਂ ਚਲਾਈ, ਲੇਕਿਨ ਖੁਫ਼ੀਆ ਏਜੰਸੀਆਂ ਨੇ ਡੇਰਾ ਸੱਚਾ ਸੌਦਾ ਦੇ ਅੰਦਰ ਜਾ ਕੇ ਅਹਿਮ ਜਾਣਕਾਰੀਆਂ ਜੁਟਾ ਲਈਆਂ ਹਨ। ਕੇਂਦਰੀ ਖੁਫ਼ੀਆ ਏਜੰਸੀ ਆਈਬੀ ਦੀ ਸਪੈਸ਼ਲ ਬਰਾਂਚ ਦੇ ਅਫ਼ਸਰ ਬੁਧਵਾਰ 30 ਅਗਤਸ ਨੂੰ ਸੁਰੱਖਿਆ ਬਲਾਂ ਦੀ ਨਿਗਰਾਨੀ ਦੇ ਵਿਚ ਡੇਰਾ ਸੱਚਾ ਸੌਦਾ ਵਿਚ ਗਏ। ਆਈਬੀ ਸੂਤਰਾਂ ਦੇ ਅਨੁਸਾਰ ਡੇਰਾ ਸੱਚਾ ਸੌਦਾ ਦੇ ਅੰਦਰ ਸਾਰਾ ਦ੍ਰਿਸ਼ ਬਦਲਿਆ ਮਿਲਿਆ। ਡੇਰੇ ਦੇ ਪੁਰਾਣੇ ਸੇਵਾਦਾਰ ਦੇ ਤੌਰ 'ਤੇ ਕੁਝ ਪੈਰੋਕਾਰ ਡੇਰੇ ਦੇ ਅਗਲੇ ਹਿੱਸੇ ਵਿਚ ਦਿਖਾਈ ਦਿੱਤੇ।  ਡੇਰੇ ਵਿਚ ਹਰ ਹਿੱਸੇ ਵਿਚ ਸਫਾਈ ਮਿਲੀ। ਅਜਿਹੀ ਕਿਤੋਂ ਵੀ ਨਹੀਂ ...


Aug 30

ਬਾਰਸ਼ ਨਾਲ ਮੁੰਬਈ 'ਚ ਹਾਹਾਕਾਰ

Share this News

ਮੁੰਬਈ : ਦੇਸ਼ ਦੀ ਵਿੱਤੀ ਰਾਜਧਾਨੀ ਦੇ ਭਾਰੀ ਬਾਰਸ਼ ਦੀ ਲਪੇਟ 'ਚ ਆਉਣ ਦਰਮਿਆਨ ਸ਼ਿਵ ਸੈਨਾ ਨੇ ਬੁੱਧਵਾਰ ਨੂੰ ਬ੍ਰਹਿਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨੇ ਸਥਿਤੀ ਨੂੰ 'ਹੱਥੋਂ ਬਾਹਰ' ਨਹੀਂ ਜਾਣ ਦਿੱਤਾ। ਬ੍ਰਹਿਮੁੰਬਈ ਨਗਰ ਨਿਗਮ 'ਚ 2 ਦਹਾਕਿਆਂ ਤੋਂ ਵਧ ਸਮੇਂ ਤੋਂ ਸ਼ਿਵ ਸੈਨਾ ਦਾ ਸ਼ਾਸਨ ਹੈ। ਸ਼ਿਵ ਸੈਨਾ ਨੇ ਪਾਰਟੀ ਦੇ ਅਖਬਾਰ 'ਸਾਮਨਾ' 'ਚ ਇਕ ਸੰਪਾਦਕੀ 'ਚ ਕਿਹਾ,''ਕੁਦਰਤੀ ਆਫਤ ਨਾਲ ਨਜਿੱਠਣ ਦੀ ਬੀ.ਐੱਮ.ਸੀ. ਦੀ ਤਿਆਰੀ ਨੇ ਸਥਿਤੀ ਨੂੰ ਹੱਥੋਂ ਬਾਹਰ ਨਹੀਂ ਜਾਣ ਦਿੱਤਾ। ਨਗਰ ਬਾਡੀ ਦੀ ਇਸ ਲਈ ਤਾਰੀਫ ਕੀਤੀ ਜਾਣੀ ਚਾਹੀਦੀ ਹੈ। ਭਾਰੀ ਬਾਰਸ਼ ਦੇ ਬਾਵਜੂਦ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਹੈ।'' ਊਧਵ ਠਾਕਰੇ ਦੀ ਅਗਵਾਈ ਵਾਲੀ ...


Aug 30

ਅਸਾਮ 'ਚ ਸਿੱਖਾਂ ਨੂੰ ਮਿਲੇਗਾ ਵਿਸ਼ੇਸ਼ ਦਰਜਾ

Share this News

ਨਵੀਂ ਦਿੱਲੀ : ਅਸਾਮ ਦੇ ਮੁੱਖ ਮੰਤਰੀ ਸਰਵਨੰਦ ਸੋਨੋਵਾਲ ਨੇ ਸੂਬੇ ਦੇ ਸਿੱਖਾਂ ਨੂੰ (ਘੱਟ ਗਿਣਤੀ) ਦਾ ਵਿਸ਼ੇਸ਼ ਰੁਤਬਾ ਦੇਣ ਅਤੇ ਅਸਾਮ 'ਚ ਸਿੱਖ ਭਾਈਚਾਰੇ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਉਚਾ ਚੁੱਕਣ ਲਈ ਸਰਕਾਰ ਵੱਲੋਂ ਵੱਖ ਵੱਖ ਸਹੂਲਤਾਂ ਦੇਣ ਲਈ ਸਹਿਮਤੀ ਦੇ ਦਿੱਤੀ ਹੈ। ਇਸ ਸਬੰਧ 'ਚ ਮੰਗਲਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਉਚ ਪੱਧਰੀ ਸਿੱਖ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਵਫ਼ਦ ਨੇ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਦਸਤਾਜਵੇਜ਼ ਸੌਂਪਿਆ ਸੀ। ਇਸ ਦਸਤਾਵੇਜ਼ 'ਚ ਅਸਾਮ 'ਚ ਰਹਿ ਰਹੇ ਸਿੱਖਾਂ ਨੂੰ ਵਧੀਆ ਤੇ ਵਿਸ਼ੇਸ਼ ਦਰਜੇ ...


Aug 30

ਅਜੇ 'ਆਪ' ਦੀ ਹੀ ਦਿੱਲੀ/ ਬੀਜੇਪੀ ਨੂੰ ਨਿਰਾਸ਼ਾ

Share this News

ਨਵੀਂ ਦਿੱਲੀ : ਅੱਜ ਦੇਸ਼ ਵਿੱਚ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਇਹ ਨਤੀਜੇ ਭਾਜਪਾ ਨੂੰ ਜ਼ਿਆਦਾ ਖੁਸ਼ੀ ਦੇਣ ਵਾਲੇ ਨਹੀਂ ਹਨ। ਗੋਆ ਜਿੱਥੇ ਪਹਿਲਾਂ ਤੋਂ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉੱਥੇ ਮੁੱਖ ਮੰਤਰੀ ਮਨੋਹਰ ਪਰੀਕਰ ਤੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਆਪੋ-ਆਪਣੀ ਜਿੱਤ ਦਰਜ ਕੀਤੀ ਹੈ ਪਰ ਇਹ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਹਿਸਾਬ ਨਾਲ ਕੋਈ ਬਹੁਤੀ ਸੰਤੋਸ਼ਜਨਕ ਜਿੱਤ ਨਹੀਂ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਧਾਨ ਸਭਾ ਹਲਕੇ ਬਵਾਨਾ ਤੋਂ ਸਾਬਕਾ ਵਿਧਾਇਕ ਵੇਦ ਪ੍ਰਕਾਸ਼ ਦਿੱਲੀ ਨਿਗਮ ਚੋਣਾਂ ਸਮੇਂ ਵਿਧਾਨ ਸਭਾ ਤਿਆਗ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ, ਜਿਸ ਕਾਰਨ ਜ਼ਿਮਨੀ ਚੋਣ ਕਰਵਾਉਣੀ ਪਈ ਸੀ। ਨਿਗਮ ਚੋਣਾਂ ਵਿੱਚ ਆਪਣੇ ਪ੍ਰਦਰਸ਼ਨ ਤੋਂ ਖੁਸ਼ ...


Aug 17

1984 ਸਿੱਖ ਕਤਲੇਆਮ : 199 ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਦੋ ਜੱਜਾਂ ਦਾ ਪੈਨਲ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ 199 ਮਾਮਲੇ ਬੰਦ ਕਰਨ ਦੇ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦੇ ਫ਼ੈਸਲੇ ਦੀ ਜਾਂਚ ਲਈ ਅੱਜ ਸੁਪਰੀਮ ਕੋਰਟ ਦੇ ਦੋ ਸਾਬਕਾ ਜੱਜਾਂ ਦੀ ਨਿਗਰਾਨ ਕਮੇਟੀ ਦਾ ਗਠਨ ਕਰ ਦਿੱਤਾ। ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਕਮੇਟੀ ਨੂੰ ਕਿਹਾ ਕਿ ਇਸ ਦੇ ਇਲਾਵਾ ਵੀ ਦੰਗਿਆਂ ਨਾਲ ਸਬੰਧਿਤ 42 ਹੋਰ ਮਾਮਲੇ ਵੀ ਬੰਦ ਕਰਨ ਦੇ ਵਿਸ਼ੇਸ਼ ਜਾਂਚ ਟੀਮ ਦੇ ਫ਼ੈਸਲੇ ਦੀ ਵੀ ਜਾਂਚ ਕੀਤੀ ਜਾਵੇ। ਸੁਪਰੀਮ ਕੋਰਟ ਨੇ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਦੇ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਇਸ ਮਾਮਲੇ ...[1] 2 3 4 5 6 7 ... 142 [next]1-10 of 1418

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved