Punjab News Section
Sep 5

ਇੰਦਰਾ ਗਾਂਧੀ ਦੇ ਬਾਅਦ ਦੇਸ਼ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਬਣੀ ਨਿਰਮਲਾ ਸੀਤਾਰਮਣ

ਨਵੀਂ ਦਿੱਲੀ : ਕਰਨਾਟਕ ਤੋਂ ਰਾਜਸਭਾ ਸੰਸਦੀ ਮੈਂਬਰ ਨਿਰਮਲਾ ਸੀਤਾਰਾਮ ਨੂੰ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਫੁੱਲ ਟਾਈਮ ਰੱਖਿਆ ਮੰਤਰੀ ਬਣਾਇਆ ਗਿਆ ਹੈ। ਕਾਮਰਸ ਐਂਡ ਇੰਡਸਟਰੀ ਮਿਨਿਸਟਰ ਆੱਫ ਸਟੇਟ ਤੋਂ ਪ੍ਰਮੋਟ ਕਰਕੇ ਨਿਰਮਲਾ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਸੀਤਾਰਾਮ 6 ਸਤੰਬਰ ਨੂੰ ਜੇਤਲੀ ਤੋਂ ਡਿਫੈਂਸ ਮਿਨਿਸਟਰੀ ਦਾ ਚਾਰਜ ਲੈਣਗੇ। 
ਮੋਦੀ ਮੰਡਲ ਦੇ ਤੀਜੇ ਵਿਸਥਾਰ 'ਚ ਸਭ ਤੋਂ ਹੈਰਾਨ ਕਰਨ ਵਾਲਾ ਨਾਂ ਨਿਰਮਲਾ ਸੀਤਾਰਾਮ ਦਾ ਹੀ ਰਿਹਾ। ਉਹ ਦੇਸ਼ ਦੀ ਪਹਿਲੀ ਰੱਖਿਆ ਮੰਤਰੀ ਬਣੀ ਹੈ, ਉਨ੍ਹਾਂ ਦੀ ਚਰਚਾ ਸਿਰਫ ਇਸ ਕਰਕੇ ਨਹੀਂ ਹੈ। ਦਰਅਸਲ ਉਨ੍ਹਾਂ ਦਾ ਪ੍ਰਮੋਸ਼ਨ ਤਾਮਿਲਨਾਡੂ ਦੀ ਬੀਜੇਪੀ ਵਿੱਚ ਸਿੱਧੇ ਐਂਟਰੀ ਦੀ ਕੋਸ਼ਿਸ਼ ਅਤੇ ਪਾਰਟੀ 'ਚ ਉਨ੍ਹਾਂ ਦੇ ਵੱਧਦੇ ਕੱਦ ਦਾ ਵੀ ਸੰਕੇਤ ਹੈ। ਹੁਣ ਉਹ ਪਾਰਟੀ ਦੀ ਸੁਸ਼ਮਾ ਸਵਰਾਜ, ਉਮਾ ਭਾਰਤੀ ਅਤੇ ਸਮਰਿਤੀ ਇਰਾਨੀ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਤਾਕਤਵਰ ਮਹਿਲਾ ਬਣ ਗਈ ਹੈ।
ਨਿਰਮਲਾ ਸੀਤਾਰਾਮ ਦਾ ਜਨਮ 18 ਅਗਸਤ 1959 'ਚ ਤਾਮਿਲਨਾਡੂ ਦੇ ਤਿਰੂਚਿਰਾਪੱਲੀ 'ਚ ਹੋਇਆ। ਉਨ੍ਹਾਂ ਦੇ ਪਿਤਾ ਰੇਲਵੇ 'ਚ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦੀ ਬਦਲੀ ਹੁੰਦੀ ਰਹਿੰਦੀ ਸੀ। ਨਿਰਮਲਾ ਸੀਤਾਰਾਮ ਗ੍ਰੈਜੁਏਸ਼ਨ ਖਤਮ ਕਰਨ ਤੋਂ ਬਾਅਦ ਦਿੱਲੀ ਆ ਗਈ ਅਤੇ ਮਾਸਟਰਸ ਲਈ ਜੇਐਨਯੂ 'ਚ ਦਾਖਲਾ ਲਿਆ। ਇੱਥੇ ਟੈਕਸਟਾਈਲ ਟ੍ਰੇਡ 'ਚ ਐਮ.ਫਿਲ. ਕੀਤੀ। ਇਸੇ ਦੌਰਾਨ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਦੇ ਲਈ ਫ੍ਰੀ ਥਿੰਕਰਸ ਦੇ ਨਾਲ ਜੁੜ ਗਈ। ਇੱਥੇ ਉਨ੍ਹਾਂ ਦੀ ਮੁਲਾਕਾਤ ਆਂਧਰਾ ਪ੍ਰਦੇਸ਼ ਦੇ ਪਰਕਲ ਪ੍ਰਭਾਕਰ ਨਾਲ ਹੋਈ ਅਤੇ ਦੋਵਾਂ ਨੇ 1986 'ਚ ਵਿਆਹ ਕਰ ਲਿਆ।
ਦਿੱਲੀ ਤੋਂ ਬਾਅਦ ਨਿਰਮਲਾ ਅਤੇ ਪ੍ਰਭਾਕਰ ਬ੍ਰਿਟੇਲ ਚਲੇ ਗਏ। ਪ੍ਰਭਾਕਰ ਜਦੋਂ ਲੰਦਨ ਸਕੂਲ ਆੱਫ ਇਕੋਨਾਮਿਕਸ 'ਚ ਪੀ.ਐਚ.ਡੀ ਕਰ ਰਹੇ ਸਨ ਤਾਂ ਉਸ ਸਮੇਂ ਨਿਰਮਲਾ ਹੈਬਿਟੇਟ ਕੰਪਨੀ 'ਚ ਸੇਲਸ ਗਰਲ ਦਾ ਕੰਮ ਕਰ ਰਹੀ ਸੀ। ਪਰ ਜਲਦੀ ਹੀ ਉਹ ਨੌਕਰੀ ਛੱਡ ਕੇ ਪ੍ਰਾਇਸਵਾਟਰਹਾਊਸ ਕੂਪਰਸ ਦੇ ਨਾਲ ਸੀਨੀਅਰ ਮੈਨੇਜਰ ਦੇ ਤੌਰ 'ਤੇ ਜੁੜ ਗਈ। 1991 'ਚ ਦੋਵੇਂ ਦੇਸ਼ ਵਾਪਸ ਪਰਤ ਆਏ। ਨਿਰਮਲਾ ਨੇ 1991 'ਚ ਬੇਟੀ ਨੂੰ ਜਨਮ ਦਿੱਤਾ, ਉਨ੍ਹਾਂ ਦਿਨ੍ਹਾਂ 'ਚ ਰਾਜੀਵ ਗਾਂਧੀ ਦੀ ਹੱਤਿਆ ਦੇ ਕਾਰਨ ਚੇਨਈ 'ਚ ਤਨਾਅ ਸੀ। ਇਸ ਕਾਰਨ ਨਿਰਮਲਾ ਨੂੰ ਤਿੰਨ ਦਿਨਾਂ ਤੱਕ ਹਸਪਤਾਲ 'ਚ ਹੀ ਰਹਿਣਾ ਪਿਆ। ਇਸ ਤੋਂ ਬਾਅਦ ਨਿਰਮਲਾ ਅਤੇ ਪ੍ਰਭਾਕਰ ਹੈਦਰਾਬਾਦ 'ਚ ਰਹਿਣ ਲੱਗ ਗਏ। ਨਿਰਮਲਾ ਸਿੱਖਿਆ ਦੇ ਖੇਤਰ 'ਚ ਕੰਮ ਕਰਨ ਲੱਗੀ। 2003 ਤੋਂ 2005 ਦੇ ਵਿਚਕਾਰ ਰਾਸ਼ਟਰੀ ਮਹਿਲਾ ਆਯੋਗ ਦੀ ਮੈਂਬਰ ਰਹੀ। 2006 'ਚ ਰਾਜਨੀਤੀ 'ਚ ਆ ਗਈ ਪਰ ਉਨ੍ਹਾਂ ਨੇ ਇਸਦੇ ਲਈ ਅਸਾਨ ਦੀ ਬਜਾਏ ਔਖਾ ਰਸਤਾ ਚੁਣਿਆ। ਉਨ੍ਹਾਂ ਦੀ ਸੱਸ ਅਤੇ ਸਹੁਰਾ ਦੋਵੇਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਸਨ। ਸਹੁਰਾ ਤਾਂ ਮੰਤਰੀ ਵੀ ਰਹਿ ਚੁੱਕਾ ਸੀ ਪਰ ਨਿਰਮਲਾ ਨੇ 2006 'ਚ ਭਾਜਪਾ ਚੁਣੀ। ਅਗਲੇ ਸਾਲ ਉਨ੍ਹਾਂ ਦੇ ਪਤੀ ਨੇ ਚਿਰੰਜੀਵੀ ਦੀ ਪ੍ਰਜਾ ਰਾਜਯਮ ਪਾਰਟੀ ਜੁਆਇਨ ਕੀਤੀ ਅਤੇ ਜਲਦੀ ਹੀ ਉਹ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ। ਫਿਲਹਾਲ ਉਹ ਆਂਧਰਾ ਪ੍ਰਦੇਸ਼ 'ਚ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਕਮਿਊਨੀਕੇਸ਼ਨ ਐਡਵਾਈਜ਼ਰ ਹਨ।
ਨਿਰਮਲਾ ਬਹੁਤ ਹੀ ਐਨਾਲੀਟੀਕਲ, ਡੂੰਘੀ ਸੋਚ, ਮਿਹਨਤੀ ਅਤੇ ਬਹੁਤ ਜਾਣਕਾਰੀ ਰੱਖਦੇ ਹਨ, ਉਨ੍ਹਾਂ ਨੂੰ ਜ਼ਿੰਮੇਵਾਰੀ ਦੇਣਾ ਬਹੁਤ ਵਧਿਆ ਫੈਸਲਾ ਹੈ। ਨਿਰਮਲਾ 2003 ਤੋਂ 2005 ਤੱਕ ਰਾਸ਼ਟਰੀ ਮਹਿਲਾ ਆਯੋਗ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਬੀਜੇਪੀ ਦੀ ਰਾਸ਼ਟਰੀ ਸਕੱਤਰ ਵੀ ਰਹਿ ਚੁੱਕੀ ਹੈ। 2014 'ਚ ਮੋਦੀ ਸਰਕਾਰ ਨੇ ਨਿਰਮਲਾ ਨੂੰ ਕਾਮਰਸ ਐਂਡ ਇੰਡਸਰਟਰੀ ਮਿਨਿਸਟਰ ਆੱਫ ਸਟੇਟ ਬਣਾਇਆ ਸੀ। ਹੁਣ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਅਹਿਮ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ।


Viewers  49
   Share this News

posted by: ANITA GERARD
15.11.17 14:05

ਕਰਜ਼ਾ! ਕਰਜ਼ਾ !! ਕਰਜ਼ਾ !!!
ਕੀ ਤੁਸੀਂ ਇੱਕ ਸਨਮਾਨਯੋਗ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਲੋਨ ਕੰਪਨੀ ਦੀ ਭਾਲ ਕਰ ਰਹੇ ਹੋ ਜਿਹੜਾ ਜੀਵਨ ਕਾਲ ਦੇ ਮੌਕੇ ਲਈ ਲੋਨ ਦਿੰਦਾ ਹੈ. ਅਸੀਂ ਬਹੁਤ ਸਾਰੇ ਤੇਜ਼ ਅਤੇ ਆਸਾਨ ਤਰੀਕੇ ਨਾਲ, ਨਿੱਜੀ ਕਰਜ਼ੇ, ਕਾਰ ਲੋਨ, ਮੋਰਟਗੇਜ ਕਰਜ਼ੇ, ਵਿਦਿਆਰਥੀ ਲੋਨ, ਕਾਰੋਬਾਰੀ ਕਰਜ਼ੇ, ਨਿਵੇਸ਼ ਲੋਨ, ਕਰਜ਼ੇ ਦੀ ਇਕਸਾਰਤਾ ਅਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੀਆਂ ਕਿਸਮਾਂ ਦੀ ਪੇਸ਼ਕਸ਼ ਕਰਦੇ ਹਾਂ. ਕੀ ਤੁਹਾਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਂ ਦੁਆਰਾ ਰੱਦ ਕਰ ਦਿੱਤਾ ਗਿਆ ਹੈ? ਕੀ ਤੁਹਾਨੂੰ ਇੱਕ ਇੱਕਠਿਆਂ ਕਰਜ਼ੇ ਜਾਂ ਮੌਰਗੇਜ ਦੀ ਲੋੜ ਹੈ? ਆਪਣੀ ਹੋਰ ਵਿੱਤੀ ਮੁਸ਼ਕਲਾਂ ਨੂੰ ਅਤੀਤ ਦੀ ਗੱਲ ਕਰਨ ਲਈ ਇੱਥੇ ਆਉਣ ਦੀ ਕੋਈ ਹੋਰ ਨਾ ਵੇਖੋ. ਅਸੀਂ ਵਿਅਕਤੀਆਂ ਅਤੇ ਕੰਪਨੀਆਂ ਲਈ ਫੰਡ ਉਧਾਰ ਦਿੰਦੇ ਹਾਂ ਜਿਨ੍ਹਾਂ ਨੂੰ 2% ਦੀ ਦਰ ਨਾਲ ਵਿੱਤੀ ਸਹਾਇਤਾ ਚਾਹੀਦੀ ਹੈ ਲੋੜੀਂਦੀ ਕੋਈ ਸਮਾਜਕ ਸੁਰੱਖਿਆ ਨੰਬਰ ਨਹੀਂ ਅਤੇ ਕੋਈ ਕ੍ਰੈਡਿਟ ਚੈੱਕ ਦੀ ਲੋੜ ਨਹੀਂ, 100% ਦੀ ਗਾਰੰਟੀ ਦਿੱਤੀ ਗਈ. ਮੈਂ ਇਸ ਮਾਧਿਅਮ ਦੀ ਵਰਤੋਂ ਤੁਹਾਨੂੰ ਸੂਚਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਭਰੋਸੇਮੰਦ ਅਤੇ ਸਹਾਇਕ ਸਹਾਇਤਾ ਪ੍ਰਦਾਨ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਇੱਕ ਕਰਜ਼ਾ ਦੇਣ ਲਈ ਖੁਸ਼ ਹੋਵਾਂਗੇ
ਫਿਰ ਸਾਨੂੰ ਇੱਕ ਈ-ਮੇਲ ਭੇਜੋ: (anitagerardloanfirm@gmail.com) ਲੋਨ ਲਈ ਅਰਜ਼ੀ ਦੇ ਲਈ

reply


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved