India News Section

Political News

Mar 7

ਚੋਣ ਜਾਬਤੇ ਦੀ ਉਲੰਘਣਾ ਕਰਕੇ ਬੁਰੇ ਫਸੇ ਕੇਜਰੀਵਾਲ

Share this News

ਗਾਂਧੀਨਗਰ : ਗੁਜਰਾਤ ਦੇ ਕੱਛ ਇਲਾਕੇ ਦੇ ਗਾਂਧੀਧਾਮ ਥਾਣੇ ਵਿੱਚ ਅਰਵਿੰਦ ਕੇਜਰੀਵਾਲ 'ਤੇ ਕੇਸ ਦਰਜ ਕੀਤਾ ਗਿਆ ਹੈ। ਚੋਣ ਕਮਿਸ਼ਨਰ ਐੱਚ.ਐੱਚ. ਬ੍ਰਹਮਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜਿਸ ਬਾਰੇ ਸਾਰੇ ਦੇਸ਼ ਨੂੰ ਪਤਾ ਸੀ ਪਰ ਫਿਰ ਵੀ ਕੇਜਰੀਵਾਲ ਨੇ ਰੋਡ ਸ਼ੋਅ ਕਰਨ ਤੋਂ ਪਹਿਲਾਂ ਪੁਲਸ ਦੀ ਇਜਾਜ਼ਤ ਨਾ ਲੈ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਭਾਜਪਾ ਹੈੱਡਕੁਆਰਟਰ ਦੇ ਬਾਹਰ ਕੱਲ ਹੋਏ ਸੰਘਰਸ਼ ਦੇ ਸੰਬੰਧ ਵਿੱਚ ਦਰਜ ਕੀਤੀ ਗਈ ਸ਼ਿਕਾਇਤ ਵਿੱਚ ਆਮ ਆਦਮੀ ਪਾਰਟੀ ਦੇ ਚੋਟੀ ਦੇ ਨੇਤਾਵਾਂ ਆਸ਼ੂਤੋਸ਼ ਅਤੇ ਸ਼ਾਜੀਆ ਇਲਮੀ ਦਾ ਵੀ ਨਾਂ ਦਰਜ ...


Mar 5

ਅੱਜ ਵੱਜੇਗਾ ਲੋਕ ਸਭਾ ਚੋਣਾਂ ਦਾ ਬਿਗਲ

Share this News

ਨਵੀਂ ਦਿੱਲੀ : ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਤਰੀਕਾਂ ਦਾ ਰਸਮੀ ਐਲਾਨ ਅੱਜ ਕੀਤਾ ਜਾਏਗਾ। ਇਸ ਐਲਾਨ ਦੇ ਨਾਲ ਹੀ ਸਰਕਾਰਾਂ ਤੇ ਸਿਆਸੀ ਪਾਰਟੀਆਂ ਉੱਪਰ ਚੋਣ ਜ਼ਾਬਤਾ ਲਾਗੂ ਹੋ ਜਾਏਗਾ। ਇਹ ਐਲਾਨ ਮੁੱਖ ਚੋਣ ਕਮਿਸ਼ਨਰ ਵੀ.ਐਸ.ਸੰਪਤ ਤੇ ਦੋ ਚੋਣ ਕਮਿਸ਼ਨਰ ਐਚ.ਐਸ.ਬ੍ਰਹਮਾ ਤੇ ਐਸ.ਐਨ.ਏ.ਜ਼ੈਦੀ ਮੀਡੀਆ ਕਾਨਫਰੰਸ ਵਿੱਚ ਕਰਨਗੇ। ਇਸ ਵਾਰ ਮੀਡੀਆ ਕਾਨਫਰੰਸ ਚੋਣ ਕਮਿਸ਼ਨ ਦੇ ਨਿਰਵਾਚਨ ਭਵਨ ਦੀ ਬਜਾਏ ਵਿਗਿਆਨ ਭਵਨ ਵਿੱਚ ਹੋ ਰਹੀ ਹੈ। 
ਚੋਣ ਕਮਿਸ਼ਨ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਚੋਣਾਂ ਅਪ੍ਰੈਲ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ 6 ਜਾਂ 7 ਪੜਾਵਾਂ ਵਿੱਚ ਮੁਕੰਮਲ ਹੋਣਗੀਆਂ। ਇਹ ਪਹਿਲੀ ਵਾਰ ਹੋਵੇਗਾ ਕਿ ਚੋਣ ਪ੍ਰਕਿਰਿਆ ਲੰਬਾ ਸਮਾਂ ਚੱਲੇਗੀ। ਇਨ੍ਹਾਂ ਚੋਣਾਂ ਵਿੱਚ 81 ...


Feb 10

ਮੇਰੇ ਸਿਆਸੀ ਸਫਰ ਦਾ ਅੰਤ ਬਹੁਤ ਦੂਰ – ਅਡਵਾਨੀ

Share this News

ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਸਿਆਸੀ ਸਫਰ ਹਾਲੇ ਖਤਮ ਨਹੀਂ ਹੋਇਆ ਅਤੇ ਉਹ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਆਪਣੇ ਬਲਾਗ ਵਿੱਚ ਸੰਦੇਸ਼ ਲਿਖਦਿਆਂ 86 ਸਾਲਾ ਅਡਵਾਨੀ ਨੇ ਆਰ.ਐਸ.ਐਸ. ਨਾਲ ਆਪਣੇ ਰਿਸ਼ਤਿਆਂ ਨੂੰ ਵੀ ਯਾਦ ਕੀਤਾ।


Feb 3

ਕਾਂਗਰਸ ਕਰਦੀ ਹੈ ਦੇਸ਼ 'ਚ 'ਜ਼ਹਿਰ' ਦੀ ਖੇਤੀ - ਮੋਦੀ

Share this News

ਮੇਰਠ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਤਿੱਖਾ ਹਮਲਾ ਕਰਦੇ ਹੋਏ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ 'ਤੇ ਅਮਲ ਕਰਦੀ ਹੈ ਅਤੇ ਉਸ ਨੇ ਇਹ ਵੀ ਜ਼ਹਿਰ ਬੀਜਿਆ ਹੈ। ਮੋਦੀ ਰਾਹੁਲ ਗਾਂਧੀ ਦੀ ਉਸ ਟਿੱਪਣੀ 'ਤੇ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਦੱਸਿਆ ਕਿ ਸੱਤਾ ਜ਼ਹਿਰ ਹੈ। ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜ਼ਿਆਦਾਤਰ ਸਮੇਂ ਤੱਕ ਕਾਂਗਰਸ ਪਾਰਟੀ ਹੀ ਸੱਤਾ ਵਿੱਚ ਰਹੀ। ਮੇਰਠ ਵਿੱਚ ਜੇਤੂ ਸੰਖ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਾਂਗਰਸ ਦੇ ...


Feb 3

'ਆਪ' ਪਾਰਟੀ 'ਚ ਬਾਗੀ ਸੁਰਾਂ ਉੱਠੀਆਂ

Share this News

ਨਵੀਂ ਦਿੱਲੀ : ਦੂਜੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਲਗਾਤਾਰ ਨਿਸ਼ਾਨੇ 'ਤੇ ਲੈਣ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਕੇਜਰੀਵਾਲ ਸਰਕਾਰ 'ਤੇ ਖਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ। ਕੇਜਰੀਵਾਲ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਉਨ੍ਹਾਂ ਦੇ ਆਪਣੇ ਵਿਧਾਇਕ ਹੀ ਬਗਾਵਤ 'ਤੇ ਉਤਾਰੂ ਹੋ ਰਹੇ ਹਨ। ਜਦ(ਯੂ) ਦੇ ਵਿਧਾਇਕ ਸ਼ੋਇਬ ਇਕਬਾਲ ਨੇ ਕੇਜਰੀਵਾਲ ਸਰਕਾਰ ਨੂੰ ਹਰ ਮੁੱਦੇ 'ਤੇ ਅਸਫਲ ਕਰਾਰ ਦਿੱਤਾ ਹੈ। ਉਥੇ ਹੀ ਬਾਗੀ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਕਿਹਾ ਹੈ ਕਿ ਝੂਠੇ ਨੇਤਾਵਾਂ ਨੂੰ ਬੇਨਕਾਬ ਕਰਨ ਦਾ ਸਮਾਂ ਆ ਗਿਆ ਹੈ। ਇਕਬਾਲ ਨੇ ਐਤਵਾਰ ਕੇਜਰੀਵਾਲ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟ ਦਿੱਤਾ ਕਿ ਜੇਕਰ ਉਸ ਨੇ ਤੈਅ ਸਮਾਂ ...


Jan 31

ਗਾਂਧੀ ਟੋਪੀ ਨੇ ਸਿਆਸੀ ਖੇਤਰ ਵਿੱਚ ਮੁੜ ਆਪਣੀ ਖਾਸ ਪਛਾਣ ਬਣਾਈ

Share this News

ਨਵੀਂ ਦਿੱਲੀ : ਆਜਾਦੀ ਦੀ ਲੜਾਈ ਵਿੱਚ ਜਦੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਟੋਪੀ ਪਾਉਣੀ ਸ਼ੁਰੂ ਕੀਤੀ ਤਾਂ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਉਹ ਟੋਪੀ ਉਨ੍ਹਾਂ ਦੀ ਅਤੇ ਆਜਾਦੀ ਦੀ ਲੜਾਈ ਦੀ ਪਛਾਣ ਨਾਲ ਇਸ ਤਰ੍ਹਾਂ ਜੁੜ ਜਾਵੇਗੀ ਕਿ ਸਦੀਆਂ ਤਕ ਸੰਘਰਸ਼ ਕਰਨ ਵਾਲੇ ਉਸ ਨੂੰ ਪ੍ਰਤੀਕ ਦੇ ਤੌਰ 'ਤੇ ਅਪਣਾਉਂਦੇ ਰਹਿਣਗੇ।
    ਉਨ੍ਹਾਂ ਦੇ ਸੰਘਰਸ਼ ਦੇ ਦਿਨਾ ਵਿੱਚ ਉਨ੍ਹਾਂ ਦੇ ਪਹਿਰਾਵੇ ਦਾ ਅਨਿੱਖੜਵਾਂ ਅੰਗ ਰਹੀ ਟੋਪੀ ਉਨ੍ਹਾਂ ਦੇ ਨਾਂ 'ਤੇ ਹੀ ਗਾਂਧੀ ਟੋਪੀ ਦੇ ਨਾਂ ਨਾਲ ਮਸ਼ਹੂਰ ਹੋਈ ਅਤੇ ਸਿਆਸੀ ਆਗੂੂਆਂ ਅਤੇ ਵਰਕਰਾਂ ਨੇ ਇਸ ਨੂੰ ਪਾਉਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਗੁਜਰਦਿਆਂ ਹੀ ਟੋਪੀ ਪਾਉਣ ਦਾ ਇਹ ਰਿਵਾਜ ਘੱਟ ਹੁੰਦਾ ਗਿਆ ਅਤੇ ਗਾਂਧੀ ...


Jan 31


Share this News

ਨਵੀਂ ਦਿੱਲੀ : ਆਪਣੀ ਸਰਕਾਰ ਦੇ ਕਾਰਜਕਾਲ ਦਾ ਇਕ ਮਹੀਨਾ ਪੂਰਾ ਹੋਣ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੁਆਲੇ ਉਠ ਰਹੇ ਵਿਵਾਦਾਂ ਨਾਲ ਉਨ੍ਹਾਂ ਦੀ ਸਰਕਾਰ ਦੇ ਕੰਮਾਂ 'ਤੇ ਕੋਈ ਅਸਰ ਨਹੀਂ ਪੈਂਦਾ ਅਤੇ ਉਨ੍ਹਾਂ ਦੀ ਟੀਮ ਨੇ ਸ਼ਹਿਰ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਵਧੀਆ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਇਕ ਮਹੀਨੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ, ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਜਲ ਵੰਡਪ੍ਰਣਾਲੀ ਨੂੰ ਵਧਾਉਣ ਵਿੱਚ ਪਿਛਲੀ ਸਰਕਾਰ ਦੇ ਮੁਕਾਬਲੇ ਕਿਤੇ ਜਿਆਦਾ ਕੰਮ ਕੀਤਾ ਹੈ। ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹਨ।'' ਆਮ ਲੋਕਾਂ ਨੂੰ ...[home] 1-7 of 7

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved