Punjab News Section
Aug 30

ਅਸਾਮ 'ਚ ਸਿੱਖਾਂ ਨੂੰ ਮਿਲੇਗਾ ਵਿਸ਼ੇਸ਼ ਦਰਜਾ

ਨਵੀਂ ਦਿੱਲੀ : ਅਸਾਮ ਦੇ ਮੁੱਖ ਮੰਤਰੀ ਸਰਵਨੰਦ ਸੋਨੋਵਾਲ ਨੇ ਸੂਬੇ ਦੇ ਸਿੱਖਾਂ ਨੂੰ (ਘੱਟ ਗਿਣਤੀ) ਦਾ ਵਿਸ਼ੇਸ਼ ਰੁਤਬਾ ਦੇਣ ਅਤੇ ਅਸਾਮ 'ਚ ਸਿੱਖ ਭਾਈਚਾਰੇ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਉਚਾ ਚੁੱਕਣ ਲਈ ਸਰਕਾਰ ਵੱਲੋਂ ਵੱਖ ਵੱਖ ਸਹੂਲਤਾਂ ਦੇਣ ਲਈ ਸਹਿਮਤੀ ਦੇ ਦਿੱਤੀ ਹੈ। ਇਸ ਸਬੰਧ 'ਚ ਮੰਗਲਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਉਚ ਪੱਧਰੀ ਸਿੱਖ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਵਫ਼ਦ ਨੇ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਦਸਤਾਜਵੇਜ਼ ਸੌਂਪਿਆ ਸੀ। ਇਸ ਦਸਤਾਵੇਜ਼ 'ਚ ਅਸਾਮ 'ਚ ਰਹਿ ਰਹੇ ਸਿੱਖਾਂ ਨੂੰ ਵਧੀਆ ਤੇ ਵਿਸ਼ੇਸ਼ ਦਰਜੇ ਸਮੇਤ ਸਿੱਖਾਂ ਲਈ ਹੋਰ ਵੀ ਸਹੂਲਤਾਂ ਦੀ ਮੰਗ ਕੀਤੀ ਸੀ। ਇਸ ਮੀਟਿੰਗ ਦੌਰਾਨ ਅਸਾਮ ਦੇ ਮੁੱਖ ਸਕੱਤਰ ਵਿਨੋਦ ਕੁਮਾਰ ਅਤੇ ਸੰਜੇ ਲੋਹਿਆ ਵੀ ਮੌਜੂਦ ਸਨ। ਉਧਰ ਡੀਐਸਜੀਐਮਸੀ ਦੇ ਵਫ਼ਦ 'ਚ ਸਿਰਸਾ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਗੁਰਦੁਆਰਾ ਕਮੇਟੀ ਪ੍ਰਧਾਨ ਪ੍ਰਤਾਪ ਸਿੰਘ ਅਤੇ ਸਮਾਜਿਕ ਕਾਰਕੁੰਨ ਇੰਦੂ ਸਿੰਘ ਵੀ ਸ਼ਾਮਲ ਸਨ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਦਰਿਆਦਿਲੀ ਦਿਖਾਉਂਦਿਆਂ ਸਿੱਖ ਭਾਈਚਾਰੇ ਦੀਆਂ ਸਾਰੀਆਂ ਮੁੱਖ ਮੰਗਾਂ ਮੰਨ ਲਈਆਂ ਹਨ। ਉਨਾਂ ਨੂੰ ਲਾਗੂ ਕਰਵਾਉਣ ਲਈ ਰਾਜੇਸ਼ ਪ੍ਰਸਾਦ ਆਈਏ ਨੂੰ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਹੈ। ਉਨਾਂ ਨੇ ਦੱਸਿਆ ਕਿ ਇਨਾ ਮੰਗਾਂ ਦੇ ਨਾਲ ਨਾਲ ਮੁੱਖ ਮੰਤਰੀ ਨੇ ਪ੍ਰਦਸੇਸ਼ 'ਚ ਜਲਦੀ ਹੀ ਆਨੰਦ ਮੈਰਿਜ ਐਕਟ ਲਾਗੂ ਕਰਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਭਾਰਤ ਦੇ ਹੋਰ ਗੁਰਧਾਮਾਂ ਲਈ ਯਾਤਰਾ ਸ਼ੁਰੂ ਕਰਨ ਅਤੇ ਨਗਾਵਾਂ 'ਚ ਕਮਿਉਨਿਟੀ ਸੈਂਟਰ ਅਤੇ ਸਿੱਖਿਆ ਕੰਪਲੈਕਸ ਦੇ ਨਿਰਮਾਣ ਲਈ 5 ਕਰੋੜ ਰੁਪਏ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਜਨਰਲ ਚੈਤੰਨਯ ਸਿੰਘ ਜੋ ਕਿ ਬਰਮਾ ਹਮਲੇ 'ਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਜਿਆ ਗਿਆ ਪਹਿਲਾ ਜਨਰਲ ਸੀ, ਉਨਾਂ ਦਾ ਬੁੱਤ ਲਗਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੋਨੋਵਾਲ ਨੇ ਗੁਹਾਟੀ 'ਚ ਸਮਾਜਿਕ ਭਲਾਈ ਪ੍ਰੋਜੈਕਟ ਸਥਾਪਤ ਕਰਨ ਲਈ 10 ਵਿੱਘੇ ਜ਼ਮੀਨ ਅਲਾਟ ਕਰਨ ਅਤੇ 3 ਪ੍ਰਤਿਭਾ ਵਿਕਾਸ ਕੇਂਦਰ ਸਥਾਪਤ ਕਰਨ ਲਈ ਇਜਾਜ਼ਤ ਦੇ ਦਿੱਤੀ ਹੈ। ਜਦਕਿ ਇਸ ਤੋਂ ਇਲਾਵਾ ਅਸਾਮ 'ਚ ਇਤਿਹਾਸਕ ਗੁਰਧਾਮਾਂ ਦੀ ਉਸਾਰੀ ਅਤੇ ਨਵੀਨੀਕਰਨ ਲਈ ਵੀ ਸਹਿਮਤੀ ਦਿੱਤੀ ਹੈ। ਇਸ ਦੇ ਨਾਲ ਹੀ ਵਫ਼ਦ ਨੂੰ ਇਨਾਂ ਗੁਰਧਾਮਾਂ ਦੀ ਸੂਚੀ ਦੇਣ ਲਈ ਕਿਹਾ ਹੈ।


Viewers  135
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved