Punjab News Section
Sep 5

ਹੁਣ ਕਿਸੇ ਔਰਤ ਨੂੰ ‘ਛਮਕਛੱਲੋ’ ਕਹਿਣਾ ਪੈ ਸਕਦੈ ਮਹਿੰਗਾ

ਠਾਣੇ : ਅਕਸਰ ਪਤਲੀਆਂ, ਸੋਹਣੀਆਂ ਸੁਨੱਖੀਆਂ ਲੜਕੀਆਂ ਲਈ ‘ਛਮਕਛੱਲੋ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਹਿੰਦੀ ਭਾਸ਼ਾ ਦੇ ਇਸ ਸ਼ਬਦ ਦੀ ਵਰਤੋਂ ਬਾਲੀਵੁੱਡ ਦੇ ਗੀਤਾਂ ਵਿਚ ਤਾਂ ਤੁਹਾਨੂੰ ਚੰਗੀ ਲੱਗ ਸਕਦੀ ਹੈ ਪਰ ਅਸਲੀ ਜ਼ਿੰਦਗੀ ਵਿਚ ਇਸ ਸ਼ਬਦ ਦੀ ਵਰਤੋਂ ਕਰਨ ‘ਤੇ ਤੁਸੀਂ ਕਾਨੂੰਨੀ ਪਰੇਸ਼ਾਨੀ ਵਿਚ ਫਸ ਸਕਦੇ ਹੋ। ਠਾਣੇ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਇਸ ਸ਼ਬਦ ਦੀ ਵਰਤੋਂ ਕਰਨਾ ‘ਇੱਕ ਔਰਤ ਦਾ ਅਪਮਾਨ ਕਰਨ) ਦੇ ਬਰਾਬਰ ਹੈ। ਸ਼ਾਹਰੁ਼ਖ ਦੀ ਫਿਲਮ ਰਾ-ਵਨ ਦੇ ਇੱਕ ਹਿੱਟ ਗੀਤ ਵਿਚ ਇਸ ਸ਼ਬਦ ਦੀ ਵਰਤੋਂ ਹੋ ਚੁੱਕੀ ਹੈ। ਇੱਕ ਮੈਜਿਸਟ੍ਰੇਟ ਨੇ ਪਿਛਲੇ ਹਫ਼ਤੇ ਸ਼ਹਿਰ ਦੇ ਇੱਕ ਨਿਵਾਸੀ ਨੂੰ ਅਦਾਲਤ ਦੇ ਉੱਠਣ ਤੱਕ ਸਧਾਰਨ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ‘ਤੇ ਇੱਕ ਰੁਪਏ ਦਾ ਜੁਰਮਾਨਾ ਲਗਾਇਆ ਸੀ। ਮੁਲਜ਼ਮ ਦੇ ਇਕ ਗੁਆਂਢੀ ਨੇ ਉਸ ਨੂੰ ਅਦਾਲਤ ਵਿਚ ਘਸੀਟਿਆ ਸੀ। ਗੁਆਂਢੀ ਔਰਤ ਦੀ ਸ਼ਿਕਾਇਤ ਦੇ ਅਨੁਸਾਰ 9 ਜਨਵਰੀ 2009 ਨੂੰ ਜਦੋਂ ਉਹ ਅਪਾਣੇ ਪਤੀ ਦੇ ਨਾਲ ਸੈਰ ਤੋਂ ਪਰਤ ਰਹੀ ਸੀ ਤਾਂ ਉਸ ਨੂੰ ਇੱਕ ਕੂੜੇਦਾਨ ਨਾਲ ਠੋਕਰ ਲੱਗ ਗਈ। ਔਰਤ ਨੇ ਕਿਹਾ ਕਿ ਇਹ ਕੂੜੇਦਾਨ ਉਕਤ ਮੁਲਜ਼ਮ ਨੇ ਪੌੜੀਆਂ ‘ਤੇ ਰੱਖਿਆ ਸੀ। ਮੁਲਜ਼ਮ ਇਸ ਜੋੜੇ ‘ਤੇ ਭੜਕਣ ਲੱਗਿਆ ਅਤੇ ਉਸ ਨੇ ਕਈ ਚੀਜ਼ਾਂ ਕਹਿਣ ਦੇ ਵਿਚਕਾਰ ਔਰਤ ਨੂੰ ‘ਛਮਕਛੱਲੋ’ ਕਹਿ ਕੇ ਪੁਕਾਰਿਆ। ਇਸ ਸ਼ਬਦ ਤੋਂ ਭੜਕ ਕੇ ਔਰਤ ਨੇ ਪੁਲਿਸ ਨਾਲ ਸੰਪਰਕ ਕੀਤਾ ਪਰ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਔਰਤ ਨੇ ਅਦਾਲਤ ਦਾ ਰੁਖ਼ ਕੀਤਾ। ਅੱਠ ਸਾਲ ਬਾਅਦ ਨਿਆਂਇਕ ਮੈਜਿਸਟ੍ਰੇਟ ਆਰ ਟੀ ਲੰਗਾਲੇ ਨੇ ਉਨ੍ਹਾਂ ਦੇ ਮਾਮਲੇ ਨੂੰ ਉਚਿਤ ਠਹਿਰਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਮੁਲਜ਼ਮ ਨੇ ਭਾਰਤੀ ਦੰਡ ਸੰਘਤਾ ਦੀ ਧਾਰਾ 509 (ਸ਼ਬਦ, ਇਸ਼ਾਰੇ ਜਾਂ ਕਿਸੇ ਗਤੀਵਿਧੀ ਨਾਲ ਔਰਤ ਦਾ ਅਪਮਾਨ) ਦੇ ਤਹਿਤ ਅਪਰਾਧ ਕੀਤਾ ਹੈ। ਮੈਜਿਸਟ੍ਰੇਟ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਇਹ ਇੱਕ ਹਿੰਦੀ ਸ਼ਬਦ ਹੈ। ਅੰਗਰੇਜ਼ੀ ਵਿਚ ਇਸ ਦੇ ਲਈ ਕੋਈ ਸ਼ਬਦ ਨਹੀਂ ਹੈ। ਭਾਰਤੀ ਸਮਾਜ ਵਿਚ ਇਸ ਸ਼ਬਦ ਦਾ ਅਰਥ ਇਸ ਦੇ ਇਸਤੇਮਾਲ ਨਾਲ ਸਮਝਿਆ ਜਾਂਦਾ ਹੈ। ਆਮ ਤੌਰ ‘ਤੇ ਇਸ ਦੀ ਵਰਤੋਂ ਕਿਸੇ ਔਰਤ ਦਾ ਅਪਮਾਨ ਕਰਨ ਲਈ ਕੀਤੀ ਜਾਂਦੀ ਹੈ। ਇਹ ਕਿਸੇ ਦੀ ਤਾਰੀਫ਼ ਕਰਨ ਦਾ ਸ਼ਬਦ ਨਹੀਂ ਹੈ। ਇਸ ਨਾਲ ਔਰਤਾਂ ਨੂੰ ਚਿੜ ਹੁੰਦੀ ਹੈ ਅਤੇ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ।


Viewers  56
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved