India News Section

Monthly Archives: JANUARY 2014


Jan 31

'ਸਿੱਖ ਕਤਲੇਆਮ' ਸਮੇਂ ਰਾਜੀਵ ਨੇ ਨਹੀਂ ਚੁੱਕਿਆ ਸੀ ਗਿਆਨੀ ਜੈਲ ਸਿੰਘ ਦਾ ਫੋਨ

Share this News

ਨਵੀਂ ਦਿੱਲੀ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਸਿੱਖ ਦੰਗਿਆਂ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਇਹ ਮਾਮਲਾ ਕਾਫੀ ਗੰਭੀਰ ਹੁੰਦਾ ਜਾ ਰਿਹਾ ਹੈ। ਹੁਣ ਸਾਬਕਾ ਰਾਸ਼ਟਰਪਤੀ ਗਿਆਲੀ ਜੈਲ ਸਿੰਘ ਦੇ ਤਤਕਾਲੀ ਪ੍ਰੈਸ ਸਕੱਤਰ ਨੇ ਦਾਅਵਾ ਕੀਤਾ ਕਿ 1984 ਦੰਗਿਆਂ ਦੇ ਸਮੇਂ ਜੈਲ ਸਿੰਘ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਹਾਲਾਤਾਂ 'ਤੇ ਗੱਲ ਕਰਨਾ ਚਾਹੁੰਦੇ ਸਨ ਪਰ ਰਾਜੀਵ ਨੇ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਿਆ ਸੀ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਇਕ ਚੈਨਲ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਦਿੱਲੀ ਵਿੱਚ ਸਿੱਖਾਂ ਦੇ ਖਿਲਾਫ ਭੜਕੇ ਦੰਗਿਆਂ ਨੂੰ ਰੋਕਣ ਵਿੱਚ ਕਾਂਗਰਸ ਸਰਕਾਰ ਨੇ ਜੋ ਵੀ ਸੰਭਵ ਸੀ ਉਹ ਕੀਤਾ ਸੀ। ਜੈਲ ਸਿੰਘ ...


Jan 31

ਗਾਂਧੀ ਟੋਪੀ ਨੇ ਸਿਆਸੀ ਖੇਤਰ ਵਿੱਚ ਮੁੜ ਆਪਣੀ ਖਾਸ ਪਛਾਣ ਬਣਾਈ

Share this News

ਨਵੀਂ ਦਿੱਲੀ : ਆਜਾਦੀ ਦੀ ਲੜਾਈ ਵਿੱਚ ਜਦੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਟੋਪੀ ਪਾਉਣੀ ਸ਼ੁਰੂ ਕੀਤੀ ਤਾਂ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਉਹ ਟੋਪੀ ਉਨ੍ਹਾਂ ਦੀ ਅਤੇ ਆਜਾਦੀ ਦੀ ਲੜਾਈ ਦੀ ਪਛਾਣ ਨਾਲ ਇਸ ਤਰ੍ਹਾਂ ਜੁੜ ਜਾਵੇਗੀ ਕਿ ਸਦੀਆਂ ਤਕ ਸੰਘਰਸ਼ ਕਰਨ ਵਾਲੇ ਉਸ ਨੂੰ ਪ੍ਰਤੀਕ ਦੇ ਤੌਰ 'ਤੇ ਅਪਣਾਉਂਦੇ ਰਹਿਣਗੇ।
    ਉਨ੍ਹਾਂ ਦੇ ਸੰਘਰਸ਼ ਦੇ ਦਿਨਾ ਵਿੱਚ ਉਨ੍ਹਾਂ ਦੇ ਪਹਿਰਾਵੇ ਦਾ ਅਨਿੱਖੜਵਾਂ ਅੰਗ ਰਹੀ ਟੋਪੀ ਉਨ੍ਹਾਂ ਦੇ ਨਾਂ 'ਤੇ ਹੀ ਗਾਂਧੀ ਟੋਪੀ ਦੇ ਨਾਂ ਨਾਲ ਮਸ਼ਹੂਰ ਹੋਈ ਅਤੇ ਸਿਆਸੀ ਆਗੂੂਆਂ ਅਤੇ ਵਰਕਰਾਂ ਨੇ ਇਸ ਨੂੰ ਪਾਉਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਗੁਜਰਦਿਆਂ ਹੀ ਟੋਪੀ ਪਾਉਣ ਦਾ ਇਹ ਰਿਵਾਜ ਘੱਟ ਹੁੰਦਾ ਗਿਆ ਅਤੇ ਗਾਂਧੀ ...


Jan 31

ਆਸਾਰਾਮ 10 ਹਜਾਰ ਕਰੋੜ ਦੀ ਪ੍ਰਾਪਰਟੀ ਦਾ ਮਾਲਕ

Share this News

ਸੂਰਤ : ਆਸਾਰਾਮ ਨੇ 10 ਹਜਾਰ ਕਰੋੜ ਰੁਪਏ ਦੀ ਧਨ-ਦੌਲਤ ਅਤੇ ਦੇਸ਼ ਭਰ ਵਿਚ ਕਾਫੀ ਜਿਆਦਾ ਜਮੀਨ ਇਕੱਠੀ ਕੀਤੀ ਹੈ, ਜਿਸਦੀ ਕੀਮਤ ਅਜੇ ਲਗਾਈ ਨਹੀਂ ਗਈ ਹੈ। ਇਹ ਗੱਲ ਅੱਜ ਪੁਲਸ ਨੇ ਕਹੀ। ਸ਼ਹਿਰ ਦੇ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਛਾਪੇ ਦੌਰਾਨ ਮਿਲੇ ਦਸਤਾਵੇਜਾਂ ਦੀ ਪੜਤਾਲ ਵਿੱਚ ਸਾਬਿਤ ਹੋਇਆ ਹੈ ਕਿ ਆਸਾਰਾਮ ਦੇ ਆਸ਼ਰਮਾਂ ਨੇੜੇ ਬੈਂਕ ਖਾਤਿਆਂ ਅਤੇ ਹੋਰ ਨਿਵੇਸ਼ਾਂ ਦੇ ਰੂਪ ਵਿੱਚ 9 ਤੋਂ 10 ਹਜਾਰ ਕਰੋੜ ਰੁਪਏ ਤਕ ਦੀ ਦੌਲਤ ਹੈ। ਅਸਥਾਨਾਂ ਮੁਤਾਬਕ ਹੋਰ ਵੀ ਦਸਤਾਵੇਜ ਅਜੇ ਹਾਸਲ ਕੀਤੇ ਜਾਣੇ ਹਨ ਅਤੇ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ।


Jan 31

ਰਾਜੀਵ ਗਾਂਧੀ ਦੇ ਹਤਿਆਰੇ ਫਾਂਸੀ ਦੇ ਹੀ ਲਾਇਕ - ਸੁਪਰੀਮ ਕੋਰਟ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਰਾਜੀਵ ਗਾਂਧੀ ਕਤਲਕਾਂਡ ਵਿੱਚ ਦੋਸ਼ੀ ਕੈਦੀ ਮੌਤ ਦੀ ਸਜਾ ਦੇ ਲਾਇਕ ਹੀ ਹਨ। ਅਦਾਲਤ ਨੇ ਉਨ੍ਹਾਂ ਦੀ ਰਹਿਮ ਦੀ ਅਪੀਲ ਦੇ ਨਿਪਟਾਰੇ ਵਿੱਚ ਦੇਰੀ ਦੇ ਆਧਾਰ 'ਤੇ ਸਜਾ ਘਟਾ ਕੇ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਦਾਇਰ ਅਪੀਲ 'ਤੇ ਸੁਣਵਾਈ ਦੌਰਾਨ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਦੇ ਗੁਣ-ਦੋਸ਼ਾਂ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਪੀ. ਸਦਾਸ਼ਿਵਮ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਉਨ੍ਹਾਂ ਦੀ ਰਹਿਮ ਦੀ ਅਪੀਲ 'ਤੇ ਸਿਰਫ ਫੈਸਲੇ ਵਿੱਚ ਦੇਰੀ ਦੇ ਆਧਾਰ 'ਤੇ ਮੌਤ ਸਜਾ ਨੂੰ ਘੱਟ ਕਰਨ ਦੀ ਅਪੀਲ 'ਤੇ ਸੁਣਵਾਈ ਕੀਤੀ ਜਾ ਰਹੀ ਹੈ। ਅਦਾਲਤ ਨੇ ਨਾਲ ਹੀ ...


Jan 31


Share this News

ਨਵੀਂ ਦਿੱਲੀ : ਆਪਣੀ ਸਰਕਾਰ ਦੇ ਕਾਰਜਕਾਲ ਦਾ ਇਕ ਮਹੀਨਾ ਪੂਰਾ ਹੋਣ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੁਆਲੇ ਉਠ ਰਹੇ ਵਿਵਾਦਾਂ ਨਾਲ ਉਨ੍ਹਾਂ ਦੀ ਸਰਕਾਰ ਦੇ ਕੰਮਾਂ 'ਤੇ ਕੋਈ ਅਸਰ ਨਹੀਂ ਪੈਂਦਾ ਅਤੇ ਉਨ੍ਹਾਂ ਦੀ ਟੀਮ ਨੇ ਸ਼ਹਿਰ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਵਧੀਆ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਇਕ ਮਹੀਨੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ, ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਜਲ ਵੰਡਪ੍ਰਣਾਲੀ ਨੂੰ ਵਧਾਉਣ ਵਿੱਚ ਪਿਛਲੀ ਸਰਕਾਰ ਦੇ ਮੁਕਾਬਲੇ ਕਿਤੇ ਜਿਆਦਾ ਕੰਮ ਕੀਤਾ ਹੈ। ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹਨ।'' ਆਮ ਲੋਕਾਂ ਨੂੰ ...


Jan 31

ਕਾਂਗਰਸ ਦੇ ਦਰਵਾਜੇ ਤੱਕ ਪਹੁੰਚਿਆ ਸਿੱਖਾਂ ਦਾ ਗੁੱਸਾ

Share this News

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਦਲ ਨੇ ਅੱਜ ਕਾਂਗਰਸ ਦਫਤਰ ਦੇ ਬਾਹਰ ਜੋਰਦਾਰ ਰੋਸ ਵਿਖਾਵਾ ਕੀਤਾ ਜਿਸ ਦੀ ਅਗਵਾਈ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੀਤੀ। ਇਸ ਮੌਕੇ ਮੰਗ ਕੀਤੀ ਗਈ ਕਿ ਸਿੱਖ ਕਤਲੇਆਮ ਵਿੱਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਂ ਨਸ਼ਰ ਕੀਤੇ ਜਾਣ। ਸਿੱਖ ਸੰਗਠਨਾਂ ਨੇ ਸਿੱਖ ਕਤਲੇਆਮ ਦੀ ਜਾਂਚ ਦੇ ਨਾਂ ਤੇ 2 ਕਮਿਸ਼ਨ ਬਣਾਉਣ ਤੋਂ ਬਾਅਦ ਵੀ ਇਨਸਾਫ ਨਾ ਮਿਲਣ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ 90 ਦਿਨਾਂ ਵਿੱਚ ਫੈਸਲੇ ਕਰ ਕੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇ।
    ਹੱਥਾਂ ਵਿੱਚ ਕਾਲੇ ਝੰਡੇ ਲਈ ਵਿਖਾਵਾਕਾਰੀਆਂ ਨੇ ਰਾਹੁਲ ਗਾਂਧੀ ਵਿਰੁੱਧ ਜੰਮ ਕੇ ਨਾਹਰੇਬਾਜੀ ਕੀਤੀ ਤੇ ਟਾਇਰ ਵੀ ਸਾੜੇ ਜਿਸ ਦੇ ਜਵਾਬ ...


Jan 31

ਦਿੱਲੀ ਸਰਕਾਰ ਵੱਲੋਂ '84 ਦੇ ਸਿੱਖ ਕਤਲੇਆਮ ਦੀ ਨਿਰਪੱਖ ਜਾਂਚ ਲਈ ਵਿਸ਼ੇਸ਼ ਟੀਮ ਗਠਿਤ ਕਰਨ ਦਾ ਫੈਸਲਾ

Share this News

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਉਪ ਰਾਜਪਾਲ ਨਜੀਬ ਜੰਗ ਨੂੰ ਬੇਨਤੀ ਕੀਤੀ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਮੁਕੰਮਲ ਕਰਨ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦੇਣ। ਪਿਛਲੇ ਦਿਨੀਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਕ ਟੀ.ਵੀ. ਚੈਨਲ ਨਾਲ ਮੁਲਾਕਾਤ ਦੌਰਾਨ ਦਿੱਲੀ ਦੰਗਿਆਂ ਦਾ ਮੁੱਦਾ ਛੂਹੇ ਜਾਣ ਤੋਂ ਵਿਵਾਦ ਪੈਦਾ ਹੋ ਗਿਆ ਸੀ।
    ਸ੍ਰੀ ਕੇਜਰੀਵਾਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, '' ਮੈਂ ਉਪ ਰਾਜਪਾਲ ਨਾਲ ਇਸ ਮਾਮਲੇ 'ਤੇ ਵਿਚਾਰ-ਚਰਚਾ ਕੀਤੀ ਹੈ। ਉਨ੍ਹਾਂ ਇਸ ਬਾਰੇ ਹੁੰਗਾਰਾ ਭਰਿਆ। ਜਿਥੋਂ ਤੱਕ ਵਿਸ਼ੇਸ਼ ਜਾਂਚ ਟੀਮ ਦੀ ਬਣਤਰ ਅਤੇ ਇਸ ਦੇ ਦਾਇਰਾਕਾਰ ਦਾ ਸਵਾਲ ਹੈ, ਇਸ ਬਾਰੇ ...


Jan 31

ਹਿੰਦੀ ਨਾਵਲਕਾਰਾ ਮੈਤਰੇਈ ਪੁਸ਼ਪਾ ਹੋਵੇਗੀ ਮਹਿਲਾ ਕਮਿਸ਼ਨ ਦੀ ਨਵੀਂ ਮੁਖੀ

Share this News

ਦਿੱਲੀ : ਦਿੱਲੀ ਸਰਕਾਰ ਨੇ ਉਘੀ ਹਿੰਦੀ ਨਾਵਲਕਾਰ ਮੈਤਰੇਈ ਪੁਸ਼ਪਾ ਨੂੰ ਦਿੱਲੀ ਮਹਿਲਾ ਕਮਿਸ਼ਨ ਦੀ ਨਵੀਂ ਚੇਅਰਮੈਨ ਬਣਾਏ ਜਾਣ ਦੀ ਮੰਗ ਕੀਤੀ ਹੈ। ਇਸ ਵਾਸਤੇ ਸਰਕਾਰ ਨੇ ਉਪ ਰਾਜਪਾਲਾ ਨਜੀਬ ਜੰਗ ਕੋਲ ਪੁਸ਼ਪਾ ਦਾ ਨਾਂ ਪੇਸ਼ ਕਰ ਦਿੱਤਾ ਹੈ। ਸਰਕਾਰੀ ਅਧਿਕਾਰੀ ਮੁਤਾਬਕ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਇਸ ਅਹੁਦੇ 'ਤੇ ਕਿਸੇ ਗੈਰ-ਸਿਆਸੀ ਵਿਅਕਤੀ ਨੂੰ ਲਾਇਆ ਜਾਵੇਗਾ, ਇਸ ਲਈ ਸਰਕਾਰ ਨੇ ਮੈਤਰੇਈ ਪੁਸ਼ਪਾ ਦਾ ਨਾਂ ਸੁਝਾਇਆ ਹੈ। 69 ਸਾਲਾ ਪੁਸ਼ਪਾ ਹਿੰਦੀ ਗਲਪਕਾਰ ਹੈ ਜਿਸ ਨੇ 10 ਨਾਵਲ ਅਤੇ ਸੱਤ ਕਹਾਣੀ-ਸੰਗ੍ਰਿਹ ਲਿਖੇ ਹਨ।


Jan 31

ਸਚਿਨ ਤੇਂਦੁਲਕਰ ਅਤੇ ਬਾਲ ਠਾਕਰੇ ਮੁੰਬਈ ਵਿੱਚ ਪਾਣੀ ਦੇ ਬਕਾਏਦਾਰਾਂ ਵਿੱਚ ਸ਼ਾਮਲ

Share this News

ਮੁੰਬਈ : ਮੁੰਬਈ ਵਿੱਚ ਪਾਣੀ ਦੇ ਬਿੱਲ ਦੇ ਦੋ ਲੱਖ ਬਕਾਏਦਾਰਾਂ ਵਿੱਚ ਸ਼ਿਵ ਸੈਨਾ ਦੇ ਮਰਹੂਮ ਆਗੂ ਬਾਲ ਠਾਕਰੇ, ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਅਤੇ ਸਮਾਜਵਾਦੀ ਪਾਰਟੀ ਆਗੂ ਅਬੂ ਆਜਮੀ ਸ਼ਾਮਲ ਹਨ। ਬੰਬਈ ਨਗਰ ਨਿਗਮ ਨੇ ਪਿੱਛੇ ਜਿਹੇ ਬਕਾਏਦਾਰਾਂ ਦੀ ਸੂਚੀ ਅਪਣੀ ਵੈੱਬਸਾਈਟ 'ਤੇ ਜਨਤਕ ਕੀਤੀ, ਜਿਸ ਵਿੱਚ ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਏ.ਆਰ.ਅੰਤੁਲੇ ਸਮੇਤ ਕਈ ਵੱਡੇ ਨਾਮ ਸ਼ਾਮਲ ਹਨ। 16 ਜਨਵਰੀ, 2014 ਤਕ ਬੀ.ਐਮ.ਸੀ. ਨੇ ਦੋ ਲੱਖ ਤੋਂ ਜਿਆਦਾ ਬਕਾਏਦਾਰਾਂ ਤੋਂ ਇਕ ਹਜਾਰ ਕਰੋੜ ਰੁਪਏ ਤੋਂ ਜਿਆਦਾ ਦੀ ਵਸੂਲੀ ਹੈ।


Jan 31

ਪੀ.ਐੱਮ. ਦੇ ਪ੍ਰੋਗਰਾਮ ਵਿੱਚ ਹੰਗਾਮਾ

Share this News

ਨਵੀਂ ਦਿੱਲੀ : ਇਕ ਵਿਅਕਤੀ ਨੇ ਇਹ ਸ਼ਿਕਾਇਤ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਦੀ ਸ਼ਿਰਕਤ ਵਾਲੇ ਇਕ ਪ੍ਰੋਗਰਾਮ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਕਿ ਘੱਟ ਗਿਣਤੀਆਂ ਲਈ ਤਿਆਰ ਯੋਜਨਾਵਾਂ ਜਮੀਨੀ ਤੌਰ 'ਤੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਜਦੋਂ ਉਹ ਵਿਅਕਤੀ ਨੇ ਚੁੱਪ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਸੁਰੱਖਿਆ ਮੁਲਾਜਮਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਆਡੀਟੋਰੀਅਮ ਤੋਂ ਬਾਹਰ ਲੈ ਗਏ। ਪ੍ਰੋਗਰਾਮ ਦੌਰਾਨ ਹੀ ਮਨਮੋਹਨ ਨੇ ਕੌਮੀ ਵਕਫ ਵਿਕਾਸ ਨਿਗਮ ਦਾ ਅਪਣਾ ਉਦਘਾਟਨੀ ਭਾਸ਼ਣ ਖਤਮ ਕੀਤਾ।
    ਉਹ ਵਿਅਕਤੀ ਉੱਠ ਕੇ ਖੜ੍ਹਾ ਹੋ ਗਿਆ ਅਤੇ ਵਿਰੋਧ ਕਰਨ ਲੱਗਾ ਕਿ ਘੱਟ ਗਿਣਤੀਆਂ ਲਈ ਯੋਜਨਾਵਾਂ ਲਾਗੂ ਨਹੀਂ ਕੀਤੀਆਂ ਜਾ ...[home] [1] 2  [next]1-10 of 11

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved