India News Section

Monthly Archives: JANUARY 2015


Jan 29

ਕੋਲੀ ਦੀ ਸਜ਼ਾ-ਏ-ਮੌਤ ਉਮਰ ਕੈਦ ’ਚ ਤਬਦੀਲ

Share this News

ਅਲਾਹਾਬਾਦ : ਨਿਠਾਰੀ ਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਅੱਜ ਉਸ ਸਮੇਂ ਰਾਹਤ ਮਿਲ ਗਈ ਜਦੋਂ ਅਲਾਹਾਬਾਦ ਹਾਈ ਕੋਰਟ ਨੇ ਉਸ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ’ਚ  ਤਬਦੀਲ ਕਰ ਦਿੱਤਾ। ਚੀਫ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਪੀ ਕੇ ਐਸ ਬਘੇਲ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਰਹਿਮ ਦੀ ਪਟੀਸ਼ਨ ’ਤੇ ਫੈਸਲਾ ਲੈਣ ’ਚ ਹੋਈ ਬੇਲੋੜੀ ਦੇਰੀ ਕਰਕੇ ਉਸ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਿਆ ਜਾਂਦਾ ਹੈ।
ਗੈਰ ਸਰਕਾਰੀ ਜਥੇਬੰਦੀ ਪੀਪਲਸ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ ਵੱਲੋਂ ਦਾਖ਼ਲ ਜਨਹਿਤ ਪਟੀਸ਼ਨ ’ਤੇ ਇਹ ਹੁਕਮ ਸੁਣਾਇਆ ਗਿਆ ਹੈ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਰਹਿਮ ਪਟੀਸ਼ਨ ’ਤੇ ਤਿੰਨ ਸਾਲ ਅਤੇ  ਤਿੰਨ ਮਹੀਨਿਆਂ ਦੀ ਦੇਰੀ ਨਾਲ ਸੰਵਿਧਾਨ ਦੀ ਧਾਰਾ ...


Jan 29

ਸ਼ਿਵ ਸੈਨਾ ਨੇ ਸੰਵਿਧਾਨ 'ਚੋਂ 'ਧਰਮ ਨਿਰਪੱਖ' ਸ਼ਬਦ ਹਟਾਉਣ ਦੀ ਮੰਗ ਕੀਤੀ

Share this News

ਮੁੰਬਈ : ਗਣਤੰਤਰ ਦਿਵਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ਼ਤਿਹਾਰ ਕਾਰਨ ਪੈਦਾ ਹੋਏ ਵਿਵਾਦ ਵਿਚਕਾਰ ਸ਼ਿਵ ਸੈਨਾ ਨੇ ਅੱਜ ਸੰਵਿਧਾਨ 'ਚੋਂ 'ਧਰਮਨਿਰਪੱਖ' ਅਤੇ 'ਸਮਾਜਵਾਦੀ' ਸ਼ਬਦਾਂ ਨੂੰ ਪੱਕੇ ਤੌਰ 'ਤੇ ਹਟਾਉਣ ਦੀ ਮੰਗ ਕੀਤੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ ਇਸ਼ਤਿਹਾਰ ਦੇ ਮੁੱਦੇ 'ਤੇ ਕਲ ਸਿਆਸੀ ਪਾਰਟੀਆਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ। ਇਸ ਇਸ਼ਤਿਹਾਰ 'ਚ ਸੰਵਿਧਾਨ ਦੇ ਪੰਨਿਆਂ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਸਨ ਜੋ 42ਵੀਂ ਸੋਧ ਤੋਂ ਪਹਿਲਾਂ ਦੀਆਂ ਸਨ ਅਤੇ ਜਿਨ੍ਹਾਂ 'ਚ 'ਧਰਮ ਨਿਰਪੱਖ' ਅਤੇ 'ਸਮਾਜਵਾਦੀ' ਸ਼ਬਦ ਨਹੀਂ ਸਨ।
ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ, ''ਅਸੀਂ ਗਣਤੰਤਰ ਦਿਵਸ ਨਾਲ ਜੁੜੇ ਇਸ਼ਤਿਹਾਰ 'ਚੋਂ ਸ਼ਬਦਾਂ (ਧਰਮ ਨਿਰਪੱਖ ਅਤੇ ਸਮਾਜਵਾਦੀ) ਨੂੰ ਹਟਾਉਣ ਦਾ ਸਵਾਗਤ ...


Jan 29

ਕਿਰਨ ਬੇਦੀ ਦੀਆਂ ਰੈਲੀਆਂ 'ਚ ਬਹੁਤਾ ਇਕੱਠ ਨਾ ਹੋਣ ਤੋਂ ਭਾਜਪਾ ਪ੍ਰੇਸ਼ਾਨ

Share this News

ਨਵੀਂ ਦਿੱਲੀ : ਕਿਰਨ ਬੇਦੀ ਦੀਆਂ ਚੋਣ ਰੈਲੀਆਂ 'ਚ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਮੁਕਾਬਲੇ ਘੱਟ ਭੀੜ ਹੋਣ ਤੋਂ ਪ੍ਰੇਸ਼ਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇਸ਼ ਦੀ ਰਾਜਧਾਨੀ 'ਚ ਅਪਣੇ ਪ੍ਰਮੁੱਖ ਆਗੂਆਂ ਨੂੰ ਚੋਣ ਪ੍ਰਚਾਰ ਲਈ ਲਿਆਉਣ ਦੀ ਤਿਆਰੀ 'ਚ ਹੈ।
ਮੀਡੀਆ 'ਚ ਆਈਆਂ ਖ਼ਬਰਾਂ ਅਨੁਸਾਰ ਪਾਰਟੀ ਦੇ ਪ੍ਰਮੁੱਖ ਰਣਨੀਤੀਕਾਰ ਅਰੁਣ ਜੇਤਲੀ ਨੂੰ ਭਾਜਪਾ ਦੀ ਚੋਣ ਮੁਹਿੰਮ ਨੂੰ ਲੀਹ 'ਤੇ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹਾ ਦਸਿਆ ਜਾ ਰਿਹਾ ਹੈ ਕਿ ਜੇਤਲੀ ਦਿੱਲੀ ਭਾਜਪਾ ਦੇ ਦਫ਼ਤਰ 'ਤੇ ਨਿਯਮਤ ਤੌਰ 'ਤੇ ਬੈਠਕਾਂ ਕਰਨਗੇ ਅਤੇ ਅਗਲੇ ਕੁੱਝ ਦਿਨਾਂ ਅੰਦਰ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
ਚੋਣਾਂ ਨੂੰ 10 ਦਿਨ ਬਾਕੀ ਰਹਿ ਗਏ ਹਨ ਅਤੇ ਜੋ ...


Jan 29

ਲੋਕਪਾਲ ਲਈ ਫਿਰ ਦਹਾੜੇ ਅੰਨ੍ਹਾ ਹਜ਼ਾਰੇ

Share this News

ਰਾਲੇਗਣ ਸਿੱਧੀ : ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਕਾਰੀ ਅੰਨਾ ਹਜ਼ਾਰੇ ਨੇ ਅੱਜ ਨਰਿੰਦਰ ਮੋਦੀ ਸਰਕਾਰ 'ਤੇ ਇਹ ਕਹਿੰਦਿਆਂ ਨਿਸ਼ਾਨਾ ਲਾਇਆ ਕਿ ਸਰਕਾਰ ਵਿਦੇਸ਼ਾਂ 'ਚ ਪਏ ਭਾਰਤ ਦੇ ਕਾਲੇ ਧਨ ਨੂੰ ਵਾਪਸ ਲਿਆਉਣ 'ਚ ਅਸਫ਼ਲ ਰਹੀ ਹੈ ਅਤੇ ਲੋਕ ਇਸ ਧੋਖਾਧੜੀ ਲਈ ਸਰਕਾਰ ਨੂੰ ਸਬਕ ਸਿਖਾਉਣਗੇ।
ਹਜ਼ਾਰੇ ਨੇ ਰਾਲੇਗਨ ਸਿੱਧੀ ਤੋਂ ਜਾਰੀ ਬਿਆਨ 'ਚ ਇਹ ਵੀ ਕਿਹਾ ਕਿ ਉਹ ਮੋਦੀ ਸਰਕਾਰ ਵਿਰੁਧ ਲੋਕਪਾਲ ਦੇ ਮੁੱਦੇ 'ਤੇ ਨਵਾਂ ਅੰਦੋਲਨ ਛੇੜਨਗੇ। ਉਨ੍ਹਾਂ ਕਿਹਾ, ''ਮੋਦੀ ਸਰਕਾਰ ਨੇ ਅਜੇ ਤਕ ਲੋਕਪਾਲ ਐਕਟ ਲਾਗੂ ਨਹੀਂ ਕੀਤਾ। ਰਾਸ਼ਟਰਪਤੀ ਨੇ ਇਸ 'ਤੇ 365 ਦਿਨ ਪਹਿਲਾਂ ਹਸਤਾਖ਼ਰ ਕਰ ਦਿਤੇ ਸਨ। ਮੋਦੀ ਸਰਕਾਰ ਨੇ ਲੋਕਾਂ ਨੂੰ ਦਿਤਾ ਭਰੋਸਾ ਪੂਰਾ ਨਹੀਂ ਕੀਤਾ।''
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ...


Jan 29

ਪਾਕਿਸਤਾਨੀ ਕਿਸ਼ਤੀ ਧਮਾਕਾ ਮਾਮਲੇ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

Share this News

ਨਵੀਂ ਦਿੱਲੀ : ਸ਼ੱਕੀ ਪਾਕਿਸਤਾਨੀ ਬੋਟ ਧਮਾਕੇ ਮਾਮਲੇ 'ਚ ਜਾਂਚ ਦੌਰਾਨ ਨਵੀਂ ਥਿਊਰੀ ਸਾਹਮਣੇ ਆਈ ਹੈ। ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕਿਸ਼ਤੀ 'ਤੇ ਸਵਾਰ ਲੋਕਾਂ ਦੀ ਮੌਤ ਸੜ ਕੇ ਨਹੀਂ, ਸਗੋਂ ਜ਼ਹਿਰ ਖਾਣ ਨਾਲ ਹੋਈ ਸੀ। ਇਕ ਅੰਗਰੇਜ਼ੀ ਅਖ਼ਬਾਰ ਅਨੁਸਾਰ ਪਾਰੀਕਰ ਨੇ ਕਿਹਾ, ''ਹੋ ਸਕਦਾ ਹੈ ਕਿ ਕਿਸ਼ਤੀ 'ਤੇ ਸਵਾਰ ਲੋਕਾਂ ਨੇ ਕਿਸ਼ਤੀ 'ਚ ਅੱਗ ਲਗਾਉਣ ਤੋਂ ਪਹਿਲਾਂ ਸਾਇਨਾਈਡ ਪਿਲ ਖਾ ਲਈ ਹੋਵੇ, ਉਨ੍ਹਾਂ ਨੇ ਕਿਹਾ, ''ਸਬੂਤ ਮਿਟਾਉਣ ਲਈ ਉਨ੍ਹਾਂ ਨੇ ਅਜਿਹਾ ਕੀਤਾ ਹੋਵੇਗਾ। ਨਾਲ ਹੀ ਰੱਖਿਆ ਮੰਤਰੀ ਨੇ ਉਨ੍ਹਾਂ ਸੰਭਾਵਨਾਵਾਂ ਨੂੰ ਖਾਰਜ ਕੀਤਾ ਹੈ ਜਿਸ ਦੇ ਅਨੁਸਾਰ ਕਿਸ਼ਤੀ 'ਚ ਧਮਾਕਾ ਕੋਸਟ ਗਾਰਡ ਦੀ ਫਾਇਰਿੰਗ ...


Jan 29

ਸੁਨੰਦਾ ਕੇਸ : ਸ਼ਸ਼ੀ ਥਰੂਰ ਅਤੇ ਮੇਹਰ ਤਰਾਰ ਦੀ ਤਸਵੀਰ ਆਈ ਸਾਹਮਣੇ

Share this News

ਨਵੀਂ ਦਿੱਲੀ : ਸੁਨੰਦਾ ਪੁਸ਼ਕਰ ਦੀ ਰਹਿਸਮਈ ਮੌਤ ਦੇ ਮਾਮਲੇ 'ਚ ਭੇਦ ਹੋਰ ਗਹਿਰਾਉਂਦਾ ਜਾ ਰਿਹਾ ਹੈ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਦੀ ਨਵੀਂ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਪਹਿਲੀ ਵਾਰ ਸ਼ਸ਼ੀ ਥਰੂਰ ਅਤੇ ਮੇਹਰ ਤਰਾਰ ਦੀ ਨਾਲ ਨਾਲ ਖਿਚਵਾਈ ਗਈ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਦੁਬਈ 'ਚ ਦੋਵਾਂ ਨੇ ਨਾਲ ਨਾਲ ਖਿਚਵਾਈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਦੁਬਈ 'ਚ ਇਕ ਸਮਾਗਮ ਦੇ ਦੌਰਾਨ ਜੂਨ 2013 'ਚ ਖਿਚੀ ਗਈ ਸੀ। ਗੌਰਤਲਬ ਹੈ ਕਿ ਸੁਨੰਦਾ ਪੁਸ਼ਕਰ ਪਿਛਲੇ ਸਾਲ 17 ਜਨਵਰੀ ਨੂੰ ਇੱਕ ਪੰਜ ਤਾਰਾ ਹੋਟਲ ...


Jan 29

ਆਸਾਰਾਮ ਜਬਰ ਜਨਾਹ ਕੇਸ ਦੇ ਇੱਕ ਹੋਰ ਗਵਾਹ ਦੀ ਹੱਤਿਆ

Share this News

ਮੁਜ਼ੱਫ਼ਰਨਗਰ : ਆਸਾਰਾਮ ਖਿਲਾਫ ਸੂਰਤ ਜਬਰ-ਜਨਾਹ ਕੇਸ ਦੇ ਇੱਕ ਹੋਰ ਗਵਾਹ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਅਮ੍ਰਿਤ ਪ੍ਰਜਾਪਤੀ ਨਾਂਅ ਦੇ ਮੁੱਖ ਗਵਾਹ ਦਾ ਕਤਲ ਕਰ ਦਿੱਤਾ ਗਿਆ ਸੀ। ਐਸ.ਐਸ.ਪੀ. ਹਰੀਨਰਾਇਣ ਸਿੰਘ ਨੇ ਦੱਸਿਆ ਕਿ ਅਖਿਲ ਗੁਪਤਾ ਨਾਂਅ ਦੇ ਗਵਾਹ ਦੀ ਹੱਤਿਆ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੰਗਾ ਪਲਾਜ਼ਾ ਕੋਲ ਕਰ ਦਿੱਤੀ ਗਈ। ਅਖਿਲ ਆਸਾਰਾਮ ਦਾ ਨਿੱਜੀ ਸਹਾਇਕ ਤੇ ਰਸੋਈਆ ਰਹਿ ਚੁੱਕਾ ਹੈ ਅਤੇ ਅਦਾਲਤ 'ਚ ਉਸ ਨੇ ਆਸਾਰਾਮ ਅਤੇ ਉਸ ਦੇ ਪੁੱਤਰ ਨਾਰਾਇਣ ਸਾਈਂ ਖਿਲਾਫ ਗਵਾਹੀ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਖਿਲ ਨੂੰ ਮੋਟਰਸਾਈਕਲ ਸਵਾਰਾਂ ਨੇ ਬਹੁਤ ਨੇੜੇ ਤੋਂ ਗੋਲੀਆਂ ਮਾਰੀਆਂ ਜਿਸ ...


Jan 29

ਸੈਂਸਰ ਬੋਰਡ ਨੇ ਰੋਕੀ ਫ਼ਿਲਮ ਐਮ.ਐਸ.ਜੀ. ਦੀ ਰਿਲੀਜ਼

Share this News

ਨਵੀਂ ਦਿੱਲੀ : ਸੌਦਾ ਸਾਧ ਦੀ ਫ਼ਿਲਮ 'ਐਮ.ਐਸ.ਜੀ. : ਮੈਸੈਂਜਰ ਆਫ਼ ਗੌਡ' ਨੂੰ ਰਿਲੀਜ਼ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦਿਆਂ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੇ ਇਸ ਨੂੰ ਸਮੀਖਿਆ ਕਮੇਟੀ ਕੋਲ ਭੇਜ ਦਿੱਤਾ ਹੈ, ਜੋ ਕਿ ਇਸ ਨੂੰ ਵੇਖ ਕੇ ਫ਼ਿਲਮ ਦੇ ਭਵਿੱਖ ਬਾਰੇ ਫ਼ੈਸਲਾ ਸੁਣਾਏਗੀ। ਬੋਰਡ ਦੀ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਫ਼ਿਲਮ ਦੇ ਹੀਰੋ ਸੌਦਾ ਸਾਧ ਵੱਲੋਂ ਖੁਦ ਨੂੰ ਰੱਬ ਵਜੋਂ ਪੇਸ਼ ਕਰਨ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਸੂਤਰਾਂ ਅਨੁਸਾਰ ਭਾਵੇਂ ਸੌਦਾ ਸਾਧ ਨੇ ਫ਼ਿਲਮ 'ਚ ਕਿਸੇ ਧਰਮ ਦੀ ਬੇਇੱਜ਼ਤੀ ਨਹੀਂ ਕੀਤੀ ਹੈ ਪਰ ਉਹ ਫ਼ਿਲਮ 'ਚ ਚਮਤਕਾਰ ਕਰਦਾ ਅਤੇ ਲੋਕਾਂ ਦੀਆਂ ਬੀਮਾਰੀਆਂ ਦੂਰ ਕਰਦਾ ਦਿਸ ਰਿਹਾ ਹੈ। ਕਮੇਟੀ ...


Jan 29

ਵਿਕਾਸ ਦਾ ਗੁਜਰਾਤ ਮਾਡਲ ਸਭ ਲਈ ਲਾਭਦਾਇਕ - ਕੇਰੀ

Share this News

ਗਾਂਧੀਨਗਰ : ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੇਰੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ਦੇ ਵਿਕਾਸ ਮਾਡਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੇਕਰ ਬਾਕੀ ਦੇਸ਼ ਵੀ ਵਿਕਾਸ ਦਾ ਇਹ ਮਾਡਲ ਅਪਣਾਉਂਦਾ ਹੈ ਤਾਂ ਇਸ ਨਾਲ ਸਾਰਿਆਂ ਨੂੰ ਫ਼ਾਇਦਾ ਹੋਵੇਗਾ। ਇਥੇ ਇਕ ਪੱਤਰਕਾਰ ਸੰਮੇਲਣ ਵਿੱਚ ਗੱਲਬਾਤ ਕਰਦਿਆਂ ਕੇਰੀ ਨੇ ਕਿਹਾ ਕਿ ਸ੍ਰੀ ਮੋਦੀ ਨੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਆਪਣੇ ਗ੍ਰਹਿ ਰਾਜ ਤੇ ਮਹਾਤਮਾ ਗਾਂਧੀ ਦੇ ਜਨਮ ਸਥਾਨ ਗੁਜਰਾਤ ਨੂੰ ਨਿਵੇਸ਼ਕਾਰ ਪੱਖੀ ਨੀਤੀਆਂ ਤੇ ਨਿਰਮਾਣ ਕੁਸ਼ਲਤਾ ਸਦਕਾ 'ਰੋਲ ਮਾਡਲ' ਵਿੱਚ ਤਬਦੀਲ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਸ ਵਿਕਾਸ ਮਾਡਲ ਨੂੰ ...


Jan 29

ਪ੍ਰਵਾਸੀ ਭਾਰਤੀਆਂ ਨੂੰ ਜਲਦ ਮਿਲੇਗਾ ਵੋਟਿੰਗ ਦਾ ਅਧਿਕਾਰ

Share this News

ਨਵੀਂ ਦਿੱਲੀ : ਪ੍ਰਵਾਸੀ ਭਾਰਤੀਆਂ ਨੂੰ ਹੁਣ ਜਲਦ ਹੀ ਮਤਦਾਨ ਦਾ ਅਧਿਕਾਰ ਮਿਲਣ ਦੀ ਸੰਭਾਵਨਾ ਹੈ। ਪ੍ਰਵਾਸੀ ਭਾਰਤੀਆਂ ਨੂੰ ਹੁਣ ਆਪਣਾ ਵੋਟ ਪਾਉਣ ਲਈ ਭਾਰਤ ਨਹੀਂ ਆਉਣਾ ਪਵੇਗਾ ਤੇ ਉਹ ਹੁਣ ਦੇਸ਼ ਤੋਂ ਬਾਹਰ ਰਹਿ ਕੇ ਵੀ ਆਪਣੇ ਮਤਦਾਨ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਅੱਠ ਹਫ਼ਤਿਆਂ ਦੇ ਅੰਦਰ ਪ੍ਰਵਾਸੀ ਭਾਰਤੀਆਂ ਨੂੰ ਈ-ਵੋਟਿੰਗ ਦਾ ਅਧਿਕਾਰ ਦਿੱਤਾ ਜਾਵੇ। ਸਰਕਾਰ ਨੇ ਕੋਰਟ ਨੂੰ ਅੱਜ ਦੱਸਿਆ ਕਿ ਉਸਨੇ ਪ੍ਰਵਾਸੀ ਭਾਰਤੀਆਂ ਨੂੰ ਈ-ਵੋਟਿੰਗ ਦਾ ਅਧਿਕਾਰ ਦੇਣ ਲਈ ਚੋਣ ਕਮਿਸ਼ਨ ਦੀ ਰਿਪੋਰਟ ਨੂੰ ਸਵੀਕਾਰ ਕਰ ਲਿਆ ਹੈ ਤੇ ਕਾਨੂੰਨਾਂ 'ਚ ਬਦਲਾਅ ਤੋਂ ਬਾਅਦ ਇਸਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।[home] [1] 2  [next]1-10 of 14

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved