India News Section

Monthly Archives: JANUARY 2016


Jan 30

ਰਾਸ਼ਟਰਪਤੀ ਨੇ ਕਿਤਾਬ ਵਿਚ ਆਪ੍ਰੇਸ਼ਨ ਬਲੂਸਟਾਰ ਨੂੰ ਸਹੀ ਠਹਿਰਾਇਆ

Share this News

ਨਵੀਂ ਦਿੱਲੀ : ਅਪਣੀਆਂ ਯਾਦਾਂ ਬਾਰੇ ਕਿਤਾਬ 'ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਹਿਣਾ ਹੈ ਕਿ ਅਯੁਧਿਆ 'ਚ ਰਾਮ ਜਨਮਭੂਮੀ ਮੰਦਰ ਨੂੰ ਖੋਲ੍ਹਣਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 'ਗ਼ਲਤੀ' ਸੀ ਅਤੇ ਬਾਬਰੀ ਮਸਜਿਦ ਨੂੰ ਡੇਗਣਾ 'ਪੂਰਨ ਧ੍ਰੋਹ' ਦੀ ਕਾਰਵਾਈ ਸੀ ਜਿਸ ਨੇ ਦੇਸ਼ ਦੇ ਅਕਸ ਨੂੰ ਢਾਹ ਲਾਈ। 
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 'ਦ ਟਰਬੂਲੈਂਟ ਯੀਅਰਜ਼ : 1980-96' ਨਾਮਕ ਕਿਤਾਬ ਲਿਖੀ ਹੈ ਜਿਸ ਨੂੰ ਅੱਜ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਜਾਰੀ ਕੀਤਾ। ਆਪ੍ਰੇਸ਼ਨ ਬਲੂਸਟਾਰ ਦੇ ਹੌਲਨਾਕ ਕਾਂਡ ਨੂੰ ਛੂੰਹਦਿਆਂ ਰਾਸ਼ਟਰਪਤੀ ਨੇ ਲਿਖਿਆ ਹੈ ਕਿ ਉਸ ਵੇਲੇ ਹਾਲਾਤ ਅਜਿਹੇ ਸਨ ਕਿ ਸਰਕਾਰ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਰਿਹਾ। ਦਰਬਾਰ ਸਾਹਿਬ ਅੰਦਰੋਂ ਖਾੜਕੂਆਂ ਨੂੰ ਕਢਣਾ ਜ਼ਰੂਰੀ ਸੀ ਕਿਉਂਕਿ ...


Jan 30

ਸਰਕਾਰ ਨੇ ਹੇਮਾ ਮਾਲਿਨੀ ਨੂੰ ਕੌਡੀਆਂ ਦੇ ਭਾਅ ਦਿਤੀ ਜ਼ਮੀਨ

Share this News

ਮੁੰਬਈ : ਮਹਾਰਾਸ਼ਟਰ ਸਰਕਾਰ ਵਲੋਂ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਉੁਨ੍ਹਾਂ ਦੀ ਨ੍ਰਿਤ ਅਕਾਦਮੀ ਲਈ ਇਥੇ ਮਹਿੰਗੀ ਜ਼ਮੀਨ ਸਿਰਫ਼ 70,000 ਰੁਪਏ 'ਚ ਅਲਾਟ ਕਰਨ ਦੇ ਮੁੱਦੇ 'ਤੇ ਅੱਜ ਸਿਆਸੀ ਵਿਵਾਦ ਛਿੜ ਗਿਆ। ਕਾਂਗਰਸ ਨੇ ਭਾਜਪਾ 'ਤੇ ਨਿਯਮਾਂ ਨੂੰ ਤੋੜਨ ਅਤੇ ਦੂਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਾਇਆ।
ਉਧਰ, ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅਪਣੇ ਫ਼ੈਸਲੇ ਦਾ ਸਮਰਥਨ ਕੀਤਾ ਅਤੇ ਸੂਬੇ ਦੇ ਮਕਾਨ ਮੰਤਰੀ ਪ੍ਰਕਾਸ਼ ਮਹਿਤਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਸਭਿਆਚਾਰ ਸੰਸਥਾ ਲਈ ਸਸਤੀ ਦਰ 'ਤੇ ਜ਼ਮੀਨ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਵਾਈ.ਬੀ. ਚਵਾਨ ਸਮੇਤ ਪਾਰਟੀ ਦੇ ਆਗੂਆਂ ਦੀ ਯਾਦ 'ਚ ਸਥਾਪਤ ...


Jan 30

ਸਿੱਖ ਰੈਜੀਮੈਂਟ ਨੂੰ ਪਰੇਡ ’ਚ ਸ਼ਾਮਿਲ ਨਾ ਕਰਨਾ ਵੱਡੀ ਲਾਪ੍ਰਵਾਹੀ - ਦਿੱਲੀ ਕਮੇਟੀ

Share this News

ਨਵੀਂ ਦਿੱਲੀ  : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗਣਤੰਤਰਤਾ ਦਿਹਾੜੇ ਦੀ ਪਰੇਡ ’ਚੋਂ ਸਿੱਖ ਰੈਜੀਮੈਂਟ ਦੇ ਗਾਇਬ ਹੋਣ ਤੇ ਰੋਸ਼ ਦਾ ਪ੍ਰਗਟਾਵਾ ਕੀਤਾ ਹੈ। ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਲਿੱਖੇ ਆਪਣੇ ਰੋਸ਼ ਪੱਤਰ ’ਚ ਜੀ.ਕੇ. ਨੇ ਸਿੱਖ ਰੈਜੀਮੈਂਟ ਦੇ ਮਾਨਮੱਤੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਸਿੱਖ ਕੌਮ ਦੀਆਂ ਇਸ ਰੈਜੀਮੈਂਟ ਦੇ ਨਾਲ ਭਾਵਨਾਵਾਂ ਜੁੜੀਆਂ ਹੋਣ ਦਾ ਵੀ ਦਾਅਵਾ ਕੀਤਾ ਹੈ। ਜੀ.ਕੇ. ਨੇ ਸਾਫ ਕੀਤਾ ਕਿ ਬੇਸ਼ਕ ਭਾਰਤ ਦੇ ਆਮ ਸ਼ਹਿਰੀ ਹੋਣ ਦੇ ਨਾਤੇ ਦੇਸ਼ ਦੀ ਫ਼ੌਜ ਨੂੰ ਧਰਮ ਦੇ ਆਧਾਰ ਤੇ ਨਹੀਂ ਵੰਡਿਆ ਜਾ ਸਕਦਾ ਹੈ ਪਰ ਸਿੱਖ ਰੈਜੀਮੈਂਟ ਨਾਲ ਸਿੱਖ ਕੌਮ ਦੀ ਪਛਾਣ ਜੁੜੀ ਹੋਣ ਦੇ ...


Jan 30

'ਆਪ' ਵਿਧਾਇਕ ਮਹਿੰਦਰ ਯਾਦਵ ਗਿ੍ਫ਼ਤਾਰ

Share this News

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ 'ਤੇ ਸਰਕਾਰੀ ਕਰਮਚਾਰੀ ਨਾਲ ਡਿਊਟੀ ਦੌਰਾਨ ਗਲਤ ਵਤੀਰਾ ਅਤੇ ਹੰਗਾਮਾ ਕਰਨ ਦਾ ਦੋਸ਼ ਹੈ। 
ਜ਼ਿਕਰਯੋਗ ਹੈ ਕਿ ਵਿਕਾਸਪੁਰੀ ਤੋਂ ਵਿਧਾਇਕ ਮਹੇਂਦਰ ਯਾਦਵ ਨੂੰ ਸ਼ੁੱਕਰਵਾਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਸ ਮਾਮਲੇ 'ਚ ਉਨ੍ਹਾਂ ਦੇ ਕੁਝ ਸਮਰਥਕਾਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਦਿੱਲੀ ਦੇ ਨਿਹਾਰ ਵਿਹਾਰ ਇਲਾਕੇ 'ਚ ਇਕ ਬੱਚੀ ਨਾਲ ਹੋਏ ਬਲਾਤਕਾਰ ਮਾਮਲੇ 'ਚ ਦੋਸ਼ੀਆਂ ਦੇ ਖਿਲਾਫ ਮਹੇਂਦਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਦੋਸ਼ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਥਾਣੇ 'ਤੇ ਪਥਰਾਅ ਕੀਤਾ ...


Jan 30

ਰੋਹਿਤ ਖੁਦਕੁਸ਼ੀ ਮਾਮਲਾ : ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਧਰਨੇ 'ਤੇ ਬੈਠੇ ਰਾਹੁਲ ਗਾਂਧੀ

Share this News

ਹੈਦਰਾਬਾਦ : ਕਾਂਗਰਸ ਉੱਪ ਪ੍ਰਧਾਨ ਰਾਹੁਲ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਵਿਚ 18 ਘੰਟੇ ਦੀ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਨਾਲ ਧਰਨੇ 'ਤੇ ਬੈਠ ਗਏ ਹਨ। ਰਾਤ 12 ਵਜ ਕੇ ਕਰੀਬ 10 ਮਿੰਟ 'ਤੇ ਇੱਥੇ ਪਹੁੰਚੇ ਰਾਹੁਲ ਨੇ ਅੰਦੋਲਨ ਕਰ ਰਹੇ ਵਿਦਿਆਰਥੀਆਂ ਨਾਲ ਗੱਲ ਕੀਤੀ ਅਤੇ ਫਿਰ ਦਲਿਤ ਵਿਦਿਆਰਥੀ ਰਾਹੁਲ ਵੇਮੁਲਾ ਦੀ ਤਸਵੀਰ ਅੱਗੇ ਮੋਮਬੱਤੀਆਂ ਜਗਾਈਆਂ। ਭਾਰਤੀ ਰਾਸ਼ਟਰੀ ਵਿਦਿਆਰਥੀ ਸੰਘ ਦੇ ਕੌਮੀ ਪ੍ਰਧਾਨ ਰੋਜੀ ਐਮ. ਜਾਨ ਨੇ ਵੀ ਰਾਹੁਲ ਗਾਂਧੀ ਦੇ ਭੁੱਖ ਹੜਤਾਲ 'ਤੇ ਬੈਠਣ ਦੀ ਜਾਣਕਾਰੀ ਦਿੱਤੀ।  ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਵੀ ਧਰਨੇ 'ਤੇ ਬੈਠੇ ਹਨ। 
ਇਹ ਭੁੱਖ ਹੜਤਾਲ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਹੋਵੇਗੀ। ਜਦੋਂ ਵਿਦਿਆਰਥੀਆਂ ਨੇ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਮਰੀਤੀ ਇਰਾਨੀ ਅਤੇ ਕੇਂਦਰੀ ...


Jan 30

ਪਹਿਲੇ 20 ਸਮਾਰਟ ਸ਼ਹਿਰਾਂ ’ਚ ਲੁਧਿਆਣਾ ਵੀ

Share this News

ਨਵੀਂ ਦਿੱਲੀ  : ਕੇਂਦਰੀ ਮੰਤਰੀ ਵੈਂਕਈਆ ਨਾਇਡੂ ਵਲੋਂ  ਦੇਸ਼ ਦੇ 20 ਸਮਾਰਟ ਸ਼ਹਿਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਨ੍ਹਾਂ ’ਚੋਂ ਪੰਜਾਬ ਦਾ ਲੁਧਿਆਣਾ ਸ਼ਹਿਰ 19ਵੇਂ ਨੰਬਰ ’ਤੇ ਹੈ। ਇਸ ਤੋਂ ਇਲਾਵਾ ਜਲੰਧਰ ਅਤੇ ਅੰਮ੍ਰਿਤਸਰ ਨੂੰ ਇਸ ਸੂਚੀ ’ਚ ਸ਼ਾਮਲ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਪੰਜਾਬ ਦੇ 3 ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਬਾਰੇ ਚਰਚਾ ਕੀਤੀ ਜਾ ਰਹੀ ਸੀ ਪਰ ਇਨ੍ਹਾਂ ’ਚੋਂ ਸਿਰਫ ਲੁਧਿਆਣਾ ਦੀ ਹੀ ਕਿਸਮਤ ਖੁ¤ਲ੍ਹ ਸਕੀ ਹੈ। ਲੁਧਿਆਣਾ ਪੰਜਾਬ ਦਾ ਸਭ ਤੋਂ ਵ¤ਡਾ ਸ਼ਹਿਰ ਹੈ, ਜਿ¤ਥ ਯੂ. ਪੀ., ਬਿਹਾਰ, ਉੜੀਸਾ ਤੋਂ ਆਏ ਮਜ਼ਦੂਰ ਰੋਜ਼ਗਾਰ ਪਾਉਂਦੇ ਹਨ। ਦੇਸ਼ ‘ਚ ਸਮਾਰਟ ਸ਼ਹਿਰਾਂ ‘ਚ ਭੁਵਨੇਸ਼ਵਰ, ਪੂਨੇ, ਜੈਪੁਰ, ਸੂਰਤ, ਕੋਚੀ, ਅਹਿਮਦਾਬਾਦ, ...


Jan 22

'ਡੇਰਾ ਸਿਰਸਾ ਨਾ ਕੋਈ ਧਰਮ ਹੈ ਤੇ ਨਾ ਧਰਮ ਸੰਪਰਦਾ - ਫਿਰ ਧਾਰਮਕ ਭਾਵਨਾਵਾਂ ਨੂੰ ਠੇਸ ਕਾਹਦੀ'

Share this News

ਸਿਰਸਾ : ਸੌਦਾ ਸਾਧ ਦੀ ਨਕਲ ਲਾਉਣ ਦੇ ਦੋਸ਼ਾਂ 'ਚ ਘਿਰੇ ਕਮੇਡੀ ਕਲਾਕਾਰ ਕੀਕੂ ਸ਼ਾਰਦਾ ਨੇ ਉਸ ਵਿਰੁਧ ਹਰਿਆਣਾ ਪੁਲਿਸ ਦੁਆਰਾ ਦਾਇਰ ਐਫ.ਆਈ.ਆਰ. ਦੀ ਕਾਨੂੰਨੀ ਵੈਧਤਾ 'ਤੇ ਕਿੰਤੂ ਕਰਦਿਆਂ ਇਸ ਨੂੰ ਖ਼ਾਰਜ ਕਰਨ ਦੀ ਮੰਗ ਕੀਤੀ ਹੈ |
ਕੀਕੂ ਵਲੋਂ ਸੀਨੀਅਰ ਵਕੀਲ ਆਰ.ਐਸ.ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਦਿਆਾ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮੁਵੱਕਲ ਵਿਰੁਧ ਕਿਸੇ ਦੀਆਾ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ 'ਚ ਭਾਰਤੀ ਦੰਡਾਵਲੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਦਕਿ ਡੇਰਾ ਸੱਚਾ ਸੌਦਾ ਨਾ ਤਾਂ ਕੋਈ ਧਰਮ ਹੈ ਅਤੇ ਨਾ ਹੀ ਇਸ ਨੂੰ ਧਾਰਮਕ ਸੰਪਰਦਾ ਵਜੋਂ ਕੋਈ ...


Jan 22

ਗਾਰਡ ਨੂੰ ਕਾਰ ਹੇਠ ਦੇ ਕੇ ਮਾਰਨ ਵਾਲੇ ਬੀੜੀ ਕਿੰਗ ਨੂੰ ਉਮਰ ਕੈਦ

Share this News

ਤ੍ਰਿਸ਼ੁਰ, 21 ਜਨਵਰੀ: ਕੇਰਲ ਦੇ ਬੀੜੀ ਉਦਯੋਗਪਤੀ ਮੁਹੰਮਦ ਨਿਸ਼ਾਮ ਨੂੰ ਅਪਣੀ ਲਗਜ਼ਰੀ ਕਾਰ ਹੇਠ ਦਰੜ ਕੇ ਇਕ ਸੁਰੱਖਿਆ ਗਾਰਡ ਦਾ ਕਤਲ ਕਰਨ ਦੇ ਜੁਰਮ ਹੇਠ ਅੱਜ ਇਕ ਅਦਾਲਤ ਨੇ 24 ਸਾਲ ਦੀ ਕੈਦ ਤੋਂ ਇਲਾਵਾ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਉਸ 'ਤੇ 80.30 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ। ਵਿਸ਼ੇਸ਼ ਸਰਕਾਰੀ ਵਕੀਲ ਸੀ.ਪੀ. ਉਦੈਭਾਨੂ ਨੇ ਕਿਹਾ, ''ਉਸ ਦੇ 39 ਸਾਲਾਂ ਤਕ ਜੇਲ 'ਚ ਰਹਿਣ ਦੀ ਉਮੀਦ ਹੈ।'' 
40 ਸਾਲਾਂ ਦੇ ਨਿਸ਼ਾਮ ਨੂੰ ਕਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੋਸ਼ੀ ਕਰਾਰ ਦਿਤਾ ਸੀ। ਸਜ਼ਾ ਦਾ ਐਲਾਨ ਕਰਦਿਆਂ ਜੱਜ ਨੇ ਹੁਕਮ ਦਿਤਾ ਕਿ ਸੁਰੱਖਿਆ ਗਾਰਡ ਚੰਦਰ ਬੋਸ ਦੀ ਵਿਧਵਾ ਨੂੰ ਜ਼ੁਰਮਾਨੇ ਵਜੋਂ 50 ਲੱਖ ਰੁਪਏ ਦਿਤੇ ...


Jan 22

ਚਾਰ ਵਿਦਿਆਰਥੀਆਂ ਦੀ ਮੁਅੱਤਲੀ ਵਾਪਸ

Share this News

ਹੈਦਰਾਬਾਦ : ਦਲਿਤ ਖੋਜ ਵਿਦਿਆਰਥੀ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ 'ਤੇ ਜਾਰੀ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ। ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਕੰਪਲੈਕਸ ਪਹੁੰਚ ਕੇ ਸਰਕਾਰ 'ਤੇ ਜ਼ਬਰਦਸਤ ਵਰ੍ਹੇ ਅਤੇ ਅੰਦੋਲਨਕਾਰੀ ਵਿਦਿਆਰਥੀਆਂ ਨਾਲ ਖ਼ੁਦ ਨੂੰ ਜੋੜਿਆ। ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੇ ਅੰਦੋਲਨ ਨੂੰ ਦੇਸ਼ ਪੱਧਰੀ ਸ਼ਕਲ ਦੇਣ ਲਈ 25 ਜਨਵਰੀ ਨੂੰ ਐਚਸੀਯੂ ਚਲੋ ਦਾ ਨਾਅਰਾ ਦਿੱਤਾ। ਇਸ ਦੌਰਾਨ ਯੂਨੀਵਰਸਿਟੀ ਦੇ ਦਲਿਤ ਪ੍ਰੋਫੈਸਰ ਵੀ ਅੰਦੋਲਨ 'ਚ ਕੁੱਦ ਗਏ ਹਨ। ਉਨ੍ਹਾਂ ਨੇ ਆਪਣੀ ਸਾਰੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਛੱਡਣ ਦੀ ਧਮਕੀ ਦਿੱਤੀ। ਦਬਾਅ 'ਚ ਆਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਖ਼ੁਦਕੁਸ਼ੀ ਕਰਨ ਵਾਲੇ ਰੋਹਿਤ ਦੇ ਨਾਲ ਅਗਸਤ 2015 'ਚ ਮੁਅੱਤਲ ਸਾਰੇ ਚਾਰ ਦਲਿਤ ...


Jan 22

ਅਮਿਤਾਬ ਅਤੇ ਪਿ੍ਅੰਕਾ ਹੋਣਗੇ 'ਅਤੁੱਲ ਭਾਰਤ' ਮੁਹਿੰਮ ਦੇ ਨਵੇਂ ਬ੍ਰਾਂਡ ਅੰਬੈਸਡਰ

Share this News

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਅਤੇ ਪਿ੍ੰਅਕਾ ਚੋਪੜਾ 'ਅਤੁੱਲ ਭਾਰਤ' ਮੁਹਿੰਮ ਦੇ ਨਵੇਂ ਚਿਹਰੇ ਹੋਣਗੇ | ਇਹ ਮੁਹਿੰਮ ਕੇਂਦਰੀ ਸੈਰ-ਸਪਾਟਾ ਬਾਰੇ ਮੰਤਰਾਲੇ ਵੱਲੋਂ ਚਲਾਈ ਜਾਂਦੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਅਦਾਕਾਰ ਆਮਿਰ ਖਾਨ ਦਾ ਮੰਤਰਾਲੇ ਨਾਲ 10 ਸਾਲਾ ਕਰਾਰ ਖ਼ਤਮ ਹੋਇਆ ਹੈ | ਬਿਗ ਬੀ ਅਤੇ ਪਿ੍ੰਅਕਾ ਚੋਪੜਾ ਇਸ ਮੁਹਿੰਮ ਲਈ 3 ਸਾਲ ਬ੍ਰਾਂਡ ਅੰਬੈਸਡਰ ਰਹਿਣਗੇ ਅਤੇ ਦੋਵੇਂ ਵੱਖ-ਵੱਖ ਇਸ਼ਤਿਹਾਰਾਂ 'ਚ ਨਜ਼ਰ ਆਉਣਗੇ | ਆਮਿਰ ਖਾਨ ਦੇ ਜਾਣ ਤੋਂ ਬਾਅਦ ਹੀ ਇਸ ਦੇ ਨਵੇਂ ਬ੍ਰਾਂਡ ਅੰਬੈਸਡਰ ਦੀ ਤਲਾਸ਼ ਕੀਤੀ ਜਾ ਰਹੀ ਸੀ, ਜਿਸ 'ਚ ਅਮਿਤਾਬ ਅਤੇ ਪਿ੍ਅੰਕਾ ਤੋਂ ਇਲਾਵਾ ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੂਕੋਣ ਦਾ ਨਾਂਅ ਵੀ ਆ ਰਿਹਾ ਹੈ | ਅਮਿਤਾਬ ...[home] [1] 2 3 4 5 6  [next]1-10 of 54

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved