India News Section

Monthly Archives: JANUARY 2017


Jan 21

ਖ਼ਤਰੇ ‘ਚ ਸੁਤੰਤਰ ਸੋਚ ਅਤੇ ਵਿਚਾਰਾਂ ਦੀ ਆਜ਼ਾਦੀ - ਡਾ. ਮਨਮੋਹਨ ਸਿੰਘ

Share this News

ਕੋਲਕਾਤਾ : ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਭਾਰਤੀ ਯੂਨੀਵਰਿਸਿਟੀਆਂ ਵਿੱਚ ਸੁਤੰਤਰ ਸੋਚ ਅਤੇ ਖੁਲ੍ਹੇ ਵਿਚਾਰ ਰੱਖਣਾ ਖ਼ਤਰੇ ਵਿੱਚ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਹੈਦਰਾਬਾਦ ਕੇਂਦਰੀ ਵਿਸ਼ਵ ਵਿਦਿਆਲਿਆ ਅਤੇ ਜੇਐਨਯੂ ਵਿੱਚ ਵਿਦਿਆਰਥੀਆਂ ਦੀ ਖੁਲ੍ਹੀ ਸੋਚ ਅਤੇ ਸੁਤੰਤਰ ਵਿਚਾਰ ਰੱਖਣ ਕਾਰਣ ਸਰਕਾਰ ਵੱਲੋਂ ਦਖ਼ਲਅੰਦਾਜੀ ਕਰਨ ਦੇ ਯਤਨ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਨੇ ਇਸ ਨੂੰ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਅਤੇ ਲੋਕਤੰਤਰ ਦੇ ਖਿਲਾਫ਼ ਦੱਸਿਆ।
ਪ੍ਰੈਜੀਡੈਂਸੀ ਯੂਨੀਵਰਿਸਿਟੀ ਦੇ 200 ਸਾਲ ਪੂਰੇ ਹੋਣ ਤੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਕਿਹਾ, ‘ਦੁੱਖ ਹੈ ਕਿ ਭਾਰਤੀ ਯੂਨੀਵਰਿਸਟੀਆਂ ਵਿੱਚ ਸੁਤੰਤਰ ਸੋਚ ਅਤੇ ਖੁਲ੍ਹੀ ਮਾਨਸਿਕਤਾ ਨੂੰ ਹੁਣ ਖ਼ਤਰਾ ...


Jan 21

ਜਲੀਕੱਟੂ 'ਤੇ ਇਕ ਹਫ਼ਤੇ ਤਕ ਫ਼ੈਸਲਾ ਨਹੀਂ ਸੁਣਾਏਗੀ ਸੁਪਰੀਮ ਕੋਰਟ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜਲੀਕੱਟੂ ਦੇ ਮੁੱਦੇ 'ਤੇ ਇਕ ਹਫ਼ਤੇ ਤਕ ਫ਼ੈਸਲਾ ਨਹੀਂ ਸੁਣਾਉਣ ਦੀ ਕੇਂਦਰ ਦੀ ਅਪੀਲ ਅੱਜ ਮੰਨ ਲਈ। ਕੇਂਦਰ ਨੇ ਅਦਾਲਤ ਨੂੰ ਕਿਹਾ ਕਿ ਮੁੱਦੇ ਦੇ ਹੱਲ ਨੂੰ ਲੈ ਕੇ ਉਹ ਤਾਮਿਲਨਾਡੂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਆਰ ਭਾਨੂਮਤੀ ਦੇ ਬੈਂਚ ਨੂੰ ਕਿਹਾ ਕਿ ਜਲੀਕੱਟੂ ਤੋਂ ਤਾਮਿਲਨਾਡੂ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ ਅਤੇ ਕੇਂਦਰ ਅਤੇ ਸੂਬਾ ਸਰਕਾਰ ਇਸ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਰੋਹਤਗੀ ਨੇ ਬੈਂਚ ਨੂੁੰ ਕਿਹਾ ਕਿ ਕੇਂਦਰ ਅਤੇ ਸੂਬਾ ਹੱਲ ਕੱਢਣ ਲਈ ਗੱਲਬਾਤ ਕਰ ਰਹੇ ਹਨ ਅਤੇ ਸਾਡੀ ਬੇਨਤੀ ਹੈ ਕਿ ਅਦਾਲਤ ...


Jan 21

ਰਾਖਵਾਂਕਰਨ ਹਰ ਹੀਲੇ ਖ਼ਤਮ ਹੋਣਾ ਚਾਹੀਦਾ ਹੈ - ਸੰਘ ਵਿਚਾਰਕ

Share this News

ਜੈਪੁਰ : ਯੂ ਪੀ ਸਮੇਤ ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਸਵੈਮ ਸੰਘ ਨੇ ਰਾਖਵੇਂਕਰਨ ਬਾਰੇ ਵੱਡਾ ਬਿਆਨ ਦਿੱਤਾ ਹੈ। ਸੰਘ ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਮਨਮੋਹਨ ਵੈਦ ਨੇ ਰਾਖਵੇਂਕਰਨ ਨੂੰ ਖਤਮ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਜੈਪੁਰ ਸਾਹਿਤ ਸਮਾਰੋਹ ਵਿੱਚ ਵੈਦ ਨੇ ਕਿਹਾ ਕਿ ਰਾਖਵੇਂਕਰਨ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਇਸ ਦੀ ਥਾਂ ਅਜਿਹੀ ਵਿਵਸਥਾ ਲਿਆਉਣੀ ਚਾਹੀਦੀ, ਜਿਸ ਨਾਲ ਸਭ ਨੂੰ ਬਰਾਬਰ ਦਾ ਮੌਕਾ ਤੇ ਸਿੱਖਿਆ ਮਿਲੇ।
ਵੈਦ ਨੇ ਕਿਹਾ ਕਿ ਜੇ ਲੰਮੇ ਸਮੇਂ ਤੱਕ ਰਾਖਵਾਂਕਰਨ ਜਾਰੀ ਰਿਹਾ ਤਾਂ ਇਹ ਵੱਖਵਾਦ ਵੱਲ ਲੈ ਜਾਵੇਗਾ। ਉਨ੍ਹਾ ਕਿਹਾ ਕਿ ਕਿਸੇ ਵੀ ਰਾਸ਼ਟਰ ਵਿੱਚ ਹਮੇਸ਼ਾ ਲਈ ਅਜਿਹੇ ਰਾਖਵੇਂਕਰਨ ਦੀ ਵਿਵਸਥਾ ...


Jan 21

ਜਲਿਆਂਵਾਲਾ ਕਾਂਡ ਬਾਰੇ ਬਰਤਾਨੀਆ ਮੁਆਫ਼ੀ ਮੰਗੇ - ਥਰੂਰ

Share this News

ਕੋਲਕਾਤਾ : ਕਾਂਗਰਸ ਸੰਸਦ ਮੈਂਬਰ ਅਤੇ ਲੇਖਕ ਸ਼ਸ਼ੀ ਥਰੂਰ ਨੇ ਅੱਜ ਕਿਹਾ ਹੈ ਕਿ ਜਲਿਆਂਵਾਲਾ ਬਾਗ਼ ਕਾਂਡ ਦੀ 2019 ’ਚ ਸ਼ਤਾਬਦੀ ਮੌਕੇ ਬਰਤਾਨੀਆ ਵੱਲੋਂ ਭਾਰਤੀਆਂ ਕੋਲੋਂ ਮੁਆਫ਼ੀ ਮੰਗਣ ਦਾ ਸਹੀ ਸਮਾਂ ਹੈ। ਸਾਬਕਾ ਕੂਟਨੀਤਕ, ਜੋ ਆਪਣੀ ਕਿਤਾਬ ‘ਐਨ ਇਰਾ ਆਫ਼ ਡਾਰਕਨੈੱਸ: ਦਿ ਬ੍ਰਿਟਿਸ਼ ਐਂਪਾਇਰ ਇਨ ਇੰਡੀਆ’ ਬਾਰੇ ਬੋਲ ਰਹੇ ਸਨ, ਨੇ ਕੋਲਕਾਤਾ ਸਾਹਿਤ ਮੇਲੇ-2017 ਦੇ ਉਦਘਾਟਨ ਤੋਂ ਪਹਿਲਾਂ ਕਿਹਾ,‘‘ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਂ ਸ਼ਾਹੀ ਖਾਨਦਾਨ ਦਾ ਮੈਂਬਰ ਇਥੇ ਆ ਕੇ ਨਾ ਸਿਰਫ਼ ਜਲਿਆਂਵਾਲਾ ਬਾਗ਼ ਕਾਂਡ ਸਗੋਂ ਬਰਤਾਨਵੀ ਰਾਜ ਵੇਲੇ ਕੀਤੀਆਂ ਗਈਆਂ ਵਧੀਕੀਆਂ ਲਈ ਇਥੇ ਆ ਕੇ ਮੁਆਫ਼ੀ ਮੰਗਣ।’’ ਉਨ੍ਹਾਂ ਕਿਹਾ ਕਿ ਇਸ ਮੌਕੇ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਸਾਰੇ ਗ਼ਲਤ ਕੰਮ ਬ੍ਰਿਟਿਸ਼ ਤਾਜ ਦੇ ...


Jan 5

ਹਰ ਸਾਲ ਸੰਗਤਾਂ ਪਟਨਾ ਸਾਹਿਬ ਆਉਣ - ਨਿਤਿਸ਼ ਕੁਮਾਰ

Share this News

ਪਟਨਾ : ਪਟਨਾ ਦੀ ਪਵਿੱਤਰ ਧਰਤੀ 'ਤੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਗਾਂਧੀ ਮੈਦਾਨ 'ਚ ਜਾਰੀ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 'ਚ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਤੇ ਕੌਮ ਲਈ ਆਪਣਾ ਸਰਬੰਸ ਵਾਰਿਆ ਸੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਬੁਨਿਆਦੀ ਢਾਂਚੇ 'ਤੇ ਕੰਮ ਕੀਤਾ ਗਿਆ ਸੀ। ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਹਰ ਸਾਲ ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਲਈ ਤਖਤ ਸ੍ਰੀ ਪਟਨਾ ਸਾਹਿਬ ਆਉਣ ਦੀ ਅਪੀਲ ਕੀਤੀ।  ਇਨ੍ਹਾਂ ਸਮਾਗਮਾਂ 'ਚ ਸ਼ਿਰੱਕਤ ਕਰਨ ਲਈ ...


Jan 5

ਬੰਗਲੁਰੂ ਸ਼ਰਮਸ਼ਾਰ : ਸੜਕ 'ਤੇ ਲੜਕੀ ਨਾਲ ਹੋਈ ਛੇੜਛਾੜ

Share this News

ਬੰਗਲੁਰੂ : ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਸ਼ਹਿਰ 'ਚ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਕਾਰਨ ਪਹਿਲਾਂ ਹੀ ਪਾਏ ਜਾ ਰਹੇ ਰੋਸ ਦਰਮਿਆਨ ਇੱਕ ਮਹਿਲਾ ਨਾਲ ਉਸ ਦੇ ਘਰ ਦੇ ਬਾਹਰ ਦੋ ਸਕੂਟਰ ਸਵਾਰਾਂ ਵੱਲੋਂ ਛੇੜਛਾੜ ਅਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀ ਸੀ ਟੀ ਵੀ ਕੈਮਰੇ 'ਚ ਕੈਦ ਹੋ ਗਈ। ਵੀਡੀਓ ਫੁਟੇਜ 'ਚ ਨਜ਼ਰ ਆ ਰਿਹਾ ਹੈ ਕਿ ਸਕੂਟਰ 'ਤੇ ਸਵਾਰ ਦੋ ਵਿਅਕਤੀ ਇੱਕ ਮਹਿਲਾ ਨੂੰ ਕੁਝ ਕਹਿ ਰਹੇ ਹਨ ਅਤੇ ਉਸ ਦਾ ਪਿੱਛਾ ਕਰਦੇ ਹਨ। ਏਨੇ ਨੂੰ ਇੱਕ ਵਿਅਕਤੀ ਸਕੂਟਰ ਤੋਂ ਉਤਰਦਾ ਹੈ ਅਤੇ ਮਹਿਲਾ ਨਾਲ ਛੇੜਛਾੜ ਕਰਦਾ ਹੈ, ਕੋਲ ਖੜੇ ਵਿਅਕਤੀ ਮਹਿਲਾ ਦੀ ਮਦਦ ਲਈ ਅੱਗੇ ਨਹੀਂ ਆਉਂਦੇ ...


Jan 5

ਦਾਊਦ ਦੀ ਯੂਏਈ 'ਚ 15000 ਕਰੋੜ ਦੀ ਜਾਇਦਾਦ ਜ਼ਬਤ

Share this News

ਨਵੀਂ ਦਿੱਲੀ : ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਭਾਰਤ ਦੇ ਮੋਸਟ ਵਾਂਟੇਡ ਅੰਡਰਵਰਲਡ ਡੌਨ ਅਤੇ ਅੱਤਵਾਦੀ ਦਾਊਦ ਇਬਰਾਹਿਮ ਦੀ 15 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। 1993  ਦੇ ਮੁੰਬਈ ਸੀਰੀਅਲ ਬਲਾਸਟ ਦੇ ਮਾਸਟਰ ਮਾਈਂਡ ਦਾਊਦ ਦੇ ਖ਼ਿਲਾਫ਼ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ਦੇ ਸਰਕਾਰੀ ਸੂਤਰਾਂ ਨੇ ਦਾਊਦ ਦੀ 15000 ਕਰੋੜ ਰੁਪਏ ਦੀ ਜਾਇਦਾਦ ਮੰਗਲਵਾਰ ਨੂੰ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਦਾਊਦ ਦੀ ਯੁਏਈ ਵਿਚ ਕਾਫੀ ਜਾਇਦਾਦ ਹੈ, ਜਿਨ੍ਹਾਂ ਵਿਚ ਹੋਟਲ ਅਤੇ ਕਈ ਕੰਪਨੀਆਂ ਵਿਚ ਸ਼ੇਅਰ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ...


Jan 5

ਤਖ਼ਤ ਸ਼੍ਰੀ ਪਟਨਾ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼

Share this News

ਪਟਨਾ : ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸਿੰਘ ਸਹਿਬਾਨਾਂ ਵੱਲੋਂ ਪਟਨਾ ਸਾਹਿਬ ਦੀ ਧਰਤੀ ਤੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ ਹੈ। ਸੰਦੇਸ਼ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ , ਦਸਮ ਗ੍ਰੰਥ ਨੂੰ ਨਾ ਮੰਨਣ ਵਾਲਿਆਂ, ਗੁਰਬਾਣੀ ਜਾਂ ਅਰਦਾਸ ਨੂੰ ਤੋੜ ਮਰੋੜ ਪੇਸ਼ ਕਰਨ ਵਾਲਿਆਂ,ਸਿੱਖ ਰਹਿਤ ਮਰਯਾਦਾ ਨੂੰ ਲਲਕਾਰਨ ਵਾਲਿਆਂ, ਅੰਮ੍ਰਿਤ ਛਕਾਉਣ ਦੀ ਮਰਯਾਦਾ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਾਲੇ ਪੰਥ ਦੋਖੀਆਂ ਨੂੰ ਵਰਜਦਿਆਂ ਸਿੱਖ ਕੌਮ ਨੂੰ ਇਹਨਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੰਦੇਸ਼ ਦਿੱਤਾ ਗਿਆ। ਸੰਦੇਸ਼ ਗਿਆਨੀ ਇਕਬਾਲ ਸਿੰਘ ਨੇ ਪੜ੍ਹਿਆ। ਇਹ ਪਹਿਲੀ ਵਾਰ ਹੈ ਕਿ ...


Jan 5

ਪਟਨਾ ਸਾਹਿਬ 'ਚ ਸਮਾਗਮ ਦੇਸ਼ ਦੀ ਏਕਤਾ ਦੀ ਮਿਸਾਲ - ਮੋਦੀ

Share this News

ਪਟਨਾ ਸਾਹਿਬ : ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗਾਂਧੀ ਮੈਦਾਨ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਲਦੇ ਹੋਏ ਕਿਹਾ ਕਿ ਪਟਨਾ ਸਾਹਿਬ 'ਚ 350 ਸਾਲਾ ਸਮਾਗਮ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਇਕ ਮਿਸਾਲ ਹੈ। ਸਮਾਗਮਾਂ ਸਬੰਧੀ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜੰਮ ਕੇ ਪ੍ਰਸੰਸਾ ਕੀਤੀ।  ਗਾਂਧੀ ਮੈਦਾਨ 'ਚ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਇਕੱਤਰ ਲੀਡਰਸ਼ਿਪ ਨੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਕ ਟਿਕਟ ਜਾਰੀ ਕੀਤੀ। 


Jan 5

350 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤਾਂ 'ਚ ਭਾਰੀ ਉਤਸ਼ਾਹ

Share this News

ਪਟਨਾ ਸਾਹਿਬ : ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ ਹੈ। ਵੱਡੀ ਗਿਣਤੀ 'ਚ ਸੰਗਤਾਂ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨਤਮਸਤਿਕ ਹੋਣ ਲਈ ਕਤਾਰਾਂ ਵਿਚ ਲੱਗੀਆਂ ਹੋਈਆਂ ਹਨ। ਪਟਨਾ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ। ਤਖ਼ਤ ਸ੍ਰੀ ਹਰਮਿੰਦਰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ 'ਚ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਤੇ ਲਾਲੂ ਪ੍ਰਸਾਦ ਯਾਦਵ ਦੇ ਸਪੁੱਤਰ ਤੇਜੱਸਵੀ ਪ੍ਰਸਾਦ ਯਾਦਵ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। 
ਉੱਘੇ ...[home] [1] 2  [next]1-10 of 13

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved