India News Section

Monthly Archives: OCTOBER 2014


Oct 28

ਸ਼ਿਵ ਸੈਨਾ ਦੀ ਬੋਲਤੀ ਬੰਦ - ਭਾਜਪਾ ਨੂੰ ਸਮਰਥਨ ਦੇਣ ਦੀ ਤਿਆਰੀ

Share this News

ਮੁੰਬਈ  : ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਸ਼ਰਤਾਂ ਸਹਿਤ ਸਮਰਥਨ ਦੇਣ 'ਤੇ ਅੜੀ ਸ਼ਿਵ ਸੈਨਾ ਨੂੰ ਆਖ਼ਰਕਾਰ ਗੋਡੇ ਟੇਕਣੇ ਹੀ ਪੈ ਗਏ ਅਤੇ ਉਹ ਭਾਜਪਾ ਦੇ  ਕਿਸੇ ਵੀ ਉਮੀਦਵਾਰ ਨੂੰ ਮੁੱਖ ਮੰਤਰੀ ਵਜੋਂ ਵੇਖਣ ਲਈ ਤਿਆਰ ਹੋ ਗਈ ਹੈ। ਸ਼ਿਵ ਸੈਨਾ ਨੇ ਅਖ਼ਬਾਰ 'ਸਾਮਨਾ' ਦੇ ਸੰਪਾਦਕੀ 'ਚ ਲਿਖਿਆ ਹੈ,' ਲਕਸ਼ਮੀ ਪੂਜਾ ਵਾਲੇ ਦਿਨ ਦਵਿੰਦਰ ਫੜਨਵੀਸ ਨੇ ਗਡਕਰੀ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਬਾਅਦ 'ਚ ਗਡਕਰੀ ਨੇ ਆਰਐਸਐਸ ਮੁਖੀ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।  ਪਰ ਸਭ ਤੋਂ ਜ਼ਿਆਦਾ ਜ਼ਰੂਰੀ ਲੋਕਾਂ ਦਾ ਆਸ਼ੀਰਵਾਦ ਹੈ। ਸੈਨਾ ਭਾਜਪਾ ਦੇ ਕਿਸੇ ਵੀ ਅਜਿਹੇ ਉਮੀਦਵਾਰ ਨੂੰ ਮੁੱਖ ਮੰਤਰੀ ਦੇ ਰੂਪ 'ਚ ਵੇਖਣ ...


Oct 28

ਹਰਿਆਣਾ 'ਚ ਸਭ ਤੋਂ ਵੱਡੀ ਬੈਂਕ ਡਕੈਤੀ

Share this News

ਹਰਿਆਣਾ : ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਬ੍ਰਾਂਚ ਤੋਂ ਚੋਰਾਂ ਨੇ ਬੜੇ ਹੀ ਫਿਲਮੀ ਅੰਦਾਜ਼ ਵਿਚ ਕਰੋੜਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਘਟਨਾ ਹਰਿਆਣਾ ਦੇ ਸੋਨੀਪਤ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਹੈ। ਸੋਮਵਾਰ ਨੂੰ ਜਦੋਂ ਬੈਂਕ ਖੋਲ੍ਹੀ ਗਈ ਤਾਂ ਚੋਰਾਂ ਦੀ ਕਰਤੂਤ ਦੇਖ ਕੇ ਸਾਰੇ ਹੈਰਾਨ ਰਹਿ ਗਏ। ਚੋਰਾਂ ਨੇ ਬੈਂਕ ਦੇ ਅੰਦਰ ਤੱਕ ਇਕ ਸੁਰੰਗ ਕੱਢੀ ਸੀ, ਜਿਸ ਰਾਹੀਂ ਆ ਕੇ ਚੋਰੀ ਕੀਤੀ ਗਈ। ਚੋਰਾਂ ਨੇ ਬੈਂਕ ਦੇ 90 ਲਾਕਰ ਤੋੜ ਕੇ ਉਨ੍ਹਾਂ 'ਚ ਪਿਆ ਸਾਰਾ ਸਾਮਾਨ ਚੋਰੀ ਕਰ ਲਿਆ।  ਇਸ ਚੋਰੀ ਦਾ ਪਤਾ ਜਦੋਂ ਬੈਂਕ ਦੇ ਖਾਤਾਧਾਰਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਬੈਂਕ ਦੇ ਬਾਹਰ ਧਰਨਾ ਦਿੱਤਾ।
     ਪੁਲਸ ...


Oct 28

ਕਾਲਾ ਧਨ : ਤਿੰਨ ਖਾਤਾਧਾਰਕਾਂ ਦੇ ਨਾਂਅ ਨਸ਼ਰ

Share this News

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ 'ਚ ਕਾਲਾ ਧਨ ਜਮ੍ਹਾਂ ਕਰਾਉਣ ਵਾਲਿਆਂ ਦੇ ਨਾਵਾਂ ਦਾ ਖੁਲਾਸਾ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਅੱਜ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਦਾਇਰ ਹਲਫ਼ਨਾਮੇ ਰਾਹੀਂ ਵਿਦੇਸ਼ੀ ਬੈਂਕਾਂ 'ਚ ਖਾਤਾ ਰੱਖਣ ਵਾਲੇ ਤਿੰਨ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕਰ ਦਿੱਤਾ। ਸਰਕਾਰ ਵੱਲੋਂ ਅੱਜ ਜਨਤਕ ਕੀਤੇ ਗਏ ਨਾਵਾਂ 'ਚ ਗੋਆ ਦੇ ਖਲਨ ਕਾਰੋਬਾਰੀ ਰਾਧਾ ਐਸ ਟਿੰਬਲੂ, ਰਾਜਕੋਟ ਦੇ ਕਾਰੋਬਾਰੀ ਪੰਕਜ ਚਮਨ ਲਾਲ ਲੋਢੀਆ ਅਤੇ ਡਾਬਰ ਗਰੁੱਪ ਦੇ ਪ੍ਰਦੀਪ ਬਰਮਨ ਦੇ ਨਾਂਅ ਸ਼ਾਮਲ ਹਨ। ਨਾਂਅ ਆਉਣ ਮਗਰੋਂ ਡਾਬਰ ਗਰੁੱਪ ਨੇ ਸਫ਼ਾਈ ਦਿੱਤੀ ਕਿ ਖਾਤਾ ਉਸ ਵੇਲੇ ਖੋਲ੍ਹਿਆ ਸੀ, ਜਦੋਂ ਪ੍ਰਦੀਪ ਬਰਮਨ ਐਨ ਆਰ ਆਈ ਸੀ ਅਤੇ ਖਾਤਾ ਖੁੱਲ੍ਹਵਾਉਣ ਲਈ ...


Oct 25

ਮੇਰੀ ਸਰਕਾਰ ਅਮੀਰਾਂ ਦੀ ਨਹੀਂ/  ਗ਼ਰੀਬਾਂ ਦੀ ਹੋਵੇਗੀ  - ਖੱਟਰ

Share this News

ਕਰਨਾਲ  : ਹਰਿਆਣਾ ਦੇ 26 ਅਕਤੂਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਸ੍ਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਬਣਨ ਵਾਲੀ ਸੂਬਾ ਸਰਕਾਰ ਵਿਅਕਤੀ ਵਿਸ਼ੇਸ਼ ਦੀ ਨਹੀਂ, ਬਲਕਿ ਜਨਤਾ ਦੀ ਸਰਕਾਰ ਹੋਵੇਗੀ। ਇਹ ਸਰਕਾਰ ਸਵੱਛ, ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ ਅਤੇ ਵਿਕਾਸ ਨੂੰ ਨਵਾਂ ਅੰਜ਼ਾਮ ਦੇਣ ਵਾਲੀ ਹੋਵੇਗੀ। ਸਮਾਜ ਦੇ ਸਮੁੱਚੇ ਵਿਕਾਸ ਲਈ ਹਰ ਕੰਮ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ। ਖੱਟਰ ਨੇ ਲੋਕਾਂ ਨੂੰ 26 ਅਕਤੂਬਰ ਨੂੰ ਪੰਚਕੂਲਾ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਹੋਰ ਸੀਨੀਅਰਕ ਆਗੂ ਅਤੇ ਕਈ ਸੂਬਿਆਂ ...


Oct 25

ਭਾਜਪਾ ਬਣਾ ਰਹੀ ਹੈ ਦਿੱਲੀ  'ਚ ਫਰਜ਼ੀ ਵੋਟਾਂ  - ਕੇਜਰੀਵਾਲ

Share this News

ਨਵੀਂ ਦਿੱਲੀ  : ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ’ਤੇ ਫਰਜੀ ਵੋਟਾਂ ਬਣਾਉਣ ਦਾ ਦੋਸ਼ ਲਗਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਹਰੇਕ ਭਾਜਪਾ ਵਿਧਾਇਕ ਨੂੰ ਸਾਰੀਆਂ ਸੀਟਾਂ ’ਤੇ 5,000 ਫਰਜੀ ਵੋਟਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਆਮ ਆਦਮੀ ਪਾਰਟੀ ਦੀ ਵੋਟ ਕਟਾਉਣ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਫਰਜੀ ਵੋਟ ਬਣਾਉਣ ਲਈ 1500 ਰੁਪਏ ਪ੍ਰਤੀ ਵੋਟ ਦਿੱਤੇ ਜਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਦਾ ਵੋਟ ਕਟਾਉਣ ਲਈ 200 ਰੁਪਏ ਪ੍ਰਤੀ ਵੋਟ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੂਚਨਾ ਅਜਿਹੇ ਵਿਅਕਤੀ ਨੇ ਦਿੱਤੀ ਹੈ, ਜਿਸ ਨੇ ...


Oct 25

ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਪੰਜ ਪੜਾਵਾਂ ਵਿੱਚ ਵਿਧਾਨਸਭਾ ਚੋਣਾਂ 25 ਨਵੰਬਰ ਤੋਂ

Share this News

ਨਵੀਂ ਦਿੱਲੀ : ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਵਿਧਾਨਸਭਾ ਚੋਣਾਂ ਪੰਜ ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ। ਪਹਿਲੇ ਪੜਾਅ ਦਾ ਮਤਦਾਨ 25 ਨਵੰਬਰ ਨੂੰ ਹੋਵੇਗਾ, ਜਦਕਿ ਦੂਸਰੇ ਪੜਾਅ ਦਾ ਮਤਦਾਨ 2 ਦਸੰਬਰ, ਤੀਸਰੇ ਪੜਾਅ ਦਾ ਮਤਦਾਨ 9 ਦਸੰਬਰ, ਚੌਥੇ ਪੜਾਅ ਦਾ ਮਤਦਾਨ 14 ਦਸੰਬਰ ਅਤੇ ਪੰਜਵੇਂ ਅਤੇ ਆਖਰੀ ਪੜਾਅ ਦਾ ਮਤਦਾਨ 20 ਦਸੰਬਰ ਨੂੰ ਹੋਵੇਗਾ। ਦੋਨਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਸ੍ਰੀ ਵੀ ਐੱਸ ਸੰਪਤ ਨੇ ਅੱਜ ਇਸ ਸਬੰਧੀ ਇਥੇ ਹੋਈ ਪ੍ਰੈੱਸ  ਕਾਨਫਰੰਸ ਵਿੱਚ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਦੋਨਾਂ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।ਪਹਿਲੇ ਪੜਾਅ ਦੇ ਮਤਦਾਨ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਦੀਆਂ ਤਿੰਨ ...


Oct 23

ਭਾਰਤ ਨੇ ਰੋਕੀਆਂ ਸੁਖੋਈ 30 ਦੀਆਂ ਉਡਾਣਾਂ

Share this News

ਨਵੀਂ ਦਿੱਲੀ : ਭਾਰਤ ਨੇ ਪੁਣੇ ਨੇੜੇ ਹੋਏ ਹਵਾਈ ਹਾਦਸੇ ਤੋਂ ਬਾਅਦ ਆਪਣੇ ਸਮੁੱਚੇ ਸੁਖੋਈ-30 ਬੇੜੇ ਦੀਆਂ ਉਡਾਣਾਂ ਰੋਕ ਦਿੱਤੀਆਂ ਹਨ ਅਤੇ ਹਰੇਕ ਜਹਾਜ਼ ਦੀ ਡੂੰਘੀ ਤਕਨੀਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਕਨੀਕੀ ਜਾਂਚ ਤੋਂ ਬਾਅਦ ਹੀ ਦੋਹਰੇ ਇੰਜਣਾਂ ਵਾਲੇ 200 ਸੁਖੋਈ-30 ਲੜਾਕੂ ਜਹਾਜ਼ਾਂ ਨੂੰ ਉਡਾਣ ਭਰਨ ਲਈ ਹਰੀ ਝੰਡੀ ਦਿੱਤੀ ਜਾਵੇਗੀ। ਭਾਰਤੀ ਹਵਾਈ ਫ਼ੌਜ ਦੇ ਬੁਲਾਰੇ ਵਿੰਗ ਕਮਾਂਡਰ ਸਿਮਰਨਪਾਲ ਸਿੰਘ ਵਿਰਦੀ ਨੇ ਦੱਸਿਆ ਹੈ ਕਿ ਪੁਣੇ  'ਚ ਹਾਲ ਹੀ ਵਿੱਚ ਹੋਏ ਹਵਾਈ ਹਾਦਸੇ ਤੋਂ ਬਾਅਦ ਬੇੜੇ ਦੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਉਨ੍ਹਾ ਦੱਸਿਆ ਕਿ ਜਹਾਜ਼ਾਂ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਜਹਾਜ਼ ਉਡਾਣ ਭਰ ਸਕਣਗੇ। ਉਨ੍ਹਾ ...


Oct 23

ਖੱਟਰ ਹੋਣਗੇ ਹਰਿਆਣਾ ਦੇ ਅਗਲੇ ਮੁੱਖ ਮੰਤਰੀ

Share this News

ਨਵੀਂ ਦਿੱਲੀ :  ਮਨੋਹਰ ਲਾਲ ਖੱਟਰ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਸਰਕਾਰ ਦੇ ਮੁੱਖ ਮੰਤਰੀ ਹੋਣਗੇ। 60 ਸਾਲਾ ਖੱਟਰ ਗੈਰ ਜਾਟ ਹਨ ਅਤੇ ਪੰਜਾਬੀ ਭਾਈਚਾਰੇ 'ਚੋਂ ਸੂਬੇ ਦੇ ਪਹਿਲੇ ਮੁੱਖ ਮੰਤਰੀ ਹੋਣਗੇ। ਅੱਜ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੀ ਚੰਡੀਗੜ੍ਹ 'ਚ ਹੋਈ ਮੀਟਿੰਗ 'ਚ ਖੱਟਰ ਨੂੰ ਸਰਬ-ਸੰਮਤੀ ਨਾਲ ਆਗੂ ਚੁਣ ਲਿਆ ਗਿਆ, ਜਿਸ ਨਾਲ ਹੀ ਉਹ ਸੂਬੇ ਦੀ ਪਹਿਲੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਚੁਣੇ ਗਏ। ਜ਼ਿਕਰਯੋਗ ਹੈ ਕਿ ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਮਤ ਹਾਸਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਮੀਤ ਪ੍ਰਧਾਨ ਦਿਨੇਸ਼ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ 'ਚ ਪਾਰਟੀ ਦੇ ਨਵੇਂ ਚੁਣੇ ਗਏ 47 ...


Oct 23

ਕਾਲੇ ਧਨ ਤੋਂ ਸਿਆਸੀ ਖਿੱਚ-ਧੂਹ

Share this News

ਨਵੀਂ ਦਿੱਲੀ : ਕਾਲੇ ਧਨ ਦੇ ਮੁੱਦੇ 'ਤੇ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਕਾਲੇ ਧਨ ਦੀ ਸੂਚੀ 'ਚ ਸ਼ਾਮਲ ਬੰਦਿਆਂ ਦੇ ਨਾਮ ਦਸਣ ਦੇ ਮਸਲੇ 'ਤੇ 'ਬਲੈਕਮੇਲ' ਕਰਨ ਦੀ ਕੋਸ਼ਿਸ਼ ਨਾ ਕਰੇ। ਕਾਂਗਰਸ ਨੇ ਕੇਂਦਰ ਸਰਕਾਰ ਨੂੰ ਇਹ ਵੀ ਚੁਨੌਤੀ ਦਿਤੀ ਕਿ ਉਹ ਸੂਚੀ 'ਚ ਸ਼ਾਮਲ ਸਾਰੇ ਖਾਤਾਧਾਰਕਾਂ ਦੇ ਨਾਵਾਂ ਦੀ ਜਾਣਕਾਰੀ ਨਾ ਦੇ ਦੇ, 'ਚੋਣਵੇਂ ਨਾਵਾਂ' ਦੀ ਜਾਣਕਾਰੀ ਦੇ ਕੇ ਵਿਖਾਏ।
ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਕਲ ਵਾਲੇ ਬਿਆਨ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਜੇ ਵਿਦੇਸ਼ਾਂ 'ਚ ਜਮ੍ਹਾਂ ਕਾਲੇ ਧਨ ਦੇ ਖਾਤੇਦਾਰਾਂ ਦੇ ਨਾਮ ਜਨਤਕ ਕੀਤੇ ਗਏ ਤਾਂ ...


Oct 19

ਜੈਲਲਿਤਾ ਦੀ ਸਜ਼ਾ ਦੇ ਸਦਮੇ 'ਚ ਮਰਨ ਵਾਲਿਆਂ ਨੂੰ ਮਿਲਣਗੇ 3-3 ਲੱਖ ਰੁਪਏ

Share this News

ਨਵੀਂ ਦਿੱਲੀ : ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਆਦਮਨ ਤੋਂ ਵਧ ਜਾਇਦਾਦ ਰੱਖਣ ਦੇ ਦੋਸ਼ 'ਚ ਬੈਂਗਲੂਰ ਦੀ ਇਕ ਵਿਸ਼ੇਸ਼ ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਸ ਸਦਮੇ ਵਿਚ ਆ ਕੇ 16 ਲੋਕਾਂ ਨੇ ਆਤਮਦਾਹ ਕੀਤਾ ਅਤੇ ਕਈਆਂ ਦੀ ਸਦਮੇ ਵਿਚ ਆ ਕੇ ਮੌਤ ਹੋ ਗਈ। ਜੈਲਲਿਤਾ ਨੇ ਉਨ੍ਹਾਂ ਲੋਕਾਂ ਨੂੰ ਜਿਨਾਂ ਨੇ ਉਨ੍ਹਾਂ ਦੀ ਸਜ਼ਾ ਸੁਣ ਕੇ ਸਦਮੇ ਜਾਂ ਆਤਮਦਾਹ ਕਰ ਲਿਆ ਸੀ ਜਾਂ ਜਿਨਾਂ ਦੀ ਮੌਤ ਹੋ ਗਈ ਸੀ, ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ 3-3 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਅੰਨਾਦਰਮੁਕ ਦੇ ਵਰਕਰ ਐਸ. ਵੇਂਕਟੇਸ਼ਨ ਨੇ ਜੈਲਲਿਤਾ ਨੂੰ ਕੈਦ ਦੀ ...[home] [1] 2 3  [next]1-10 of 27

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved