India News Section

Monthly Archives: OCTOBER 2015


Oct 18

ਹੁਕਮਨਾਮਾ ਬਦਲੇ ਜਾਣ ਤੋਂ ਡੇਰਾ ਮੁਖੀ ਹੈਰਾਨ

Share this News

ਸਿਰਸਾ : ਡੇਰਾ ਮੁਖੀ ਸਿਰਸਾ ਨੇ ਅੱਜ ਸਿਰਸਾ ਵਿੱਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਦੇ ਮਾਫ਼ੀਨਾਮੇ ਨੂੰ ਵਾਪਸ ਲੈਣ ਸੰਬਧੀ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਸਾਰੇ ਧਰਮਾਂ ਨੂੰ ਮੰਨਦੇ ਸਨ ਤੇ ਪਿਆਰ ਕਰਦੇ ਸਨ ਤੇ ਹੁਣ ਵੀ ਮੰਨਦੇ ਹਨ | ਜਿਸ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਲਿਖ ਕੇ ਭੇਜਿਆ ਸੀ ਉਸ 'ਤੇ ਉਨ੍ਹਾਂ ਦਸਤਖਤ ਕਰ ਦਿੱਤੇ ਸਨ | ਹੁਣ ਪਤਾ ਨਹੀਂ ਦੁਬਾਰਾ ਇਸ ਫੈਸਲੇ ਨੂੰ ਬਦਲ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ 'ਚ ਅਜਿਹਾ ਨਹੀਂ ਹੁੰਦਾ | ਧਰਮ 'ਚ ਜੋ ਗੱਲ ਕਹਿ ਦਿੱਤੀ ਜਾਂਦੀ ਹੈ, ਉਹ ਅਟੱਲ ਹੁੰਦੀ ਹੈ | ਪਹਿਲੀ ਵਾਰ ਅਜਿਹਾ ਹੋਇਆ ਹੈ, ...


Oct 18

ਆਰ ਐੱਸ ਐੱਸ ਨੇ ਜਾਇਜ਼ ਠਹਿਰਾਇਆ ਦਾਦਰੀ ਕਾਂਡ ਨੂੰ

Share this News

ਨਵੀਂ ਦਿੱਲੀ : ਦਾਦਰੀ ਦੇ ਪਿੰਡ 'ਚ ਗਊ ਮਾਸ ਖਾਣ ਦੀ ਅਫ਼ਵਾਹ ਕਾਰਨ ਮਾਰੇ ਗਏ ਅਖਲਾਕ ਦੇ ਕਤਲ ਨੂੰ ਜਾਇਜ਼ ਠਹਿਰਾਉਂਦਿਆਂ ਆਰ ਐੱਸ ਐੱਸ ਨੇ ਕਿਹਾ ਕਿ ਵੇਦਾਂ 'ਚ ਗਊ ਕਤਲ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਗੱਲ ਆਖੀ ਗਈ ਹੈ। ਸੰਘ ਦੇ ਪਰਚੇ 'ਪਾਂਚਜੰਨਿਆ' 'ਚ 'ਇਸ ਉਤਪਾਤ ਕੇ ਉਸ ਪਾਰ' (ਇਸ ਹੰਗਾਮੇ ਦੇ ਪਰਲੇ ਪਾਸੇ) ਸਿਰਲੇਖ ਹੇਠ ਪ੍ਰਕਾਸ਼ਤ ਲੇਖ 'ਚ ਦੋਸ਼ ਲਾਇਆ ਗਿਆ ਹੈ ਕਿ ਮਦਰੱੱਸੇ ਅਤੇ ਮੁਸਲਿਮ ਆਗੂ ਦੇਸ਼ ਦੇ ਨੌਜੁਆਨ ਮੁਸਲਮਾਨਾਂ ਨੂੰ ਇਸ ਦੇਸ਼ ਦੀਆਂ ਪਰੰਪਰਾਵਾਂ ਨਾਲ ਨਫ਼ਰਤ ਕਰਨਾ ਸਿਖਾਉਂਦੇ ਹਨ ਅਤੇ ਸ਼ਾਇਦ ਅਖਲਾਕ ਵੀ ਇਹਨਾਂ ਬੁਰੀਆਂ ਆਦਤਾਂ ਕਾਰਨ ਗਊ ਦੀ ਕੁਰਬਾਨੀ ਕਰ ਬੈਠਿਆ।
ਲੇਖ ਅਨੁਸਾਰ ਵੇਦਾਂ 'ਚ ਕਿਹਾ ਗਿਆ ਹੈ ...


Oct 18

ਦਿੱਲੀ ਸ਼ਰਮਸ਼ਾਰ : ਦੋ ਬੱਚੀਆਂ ਨਾਲ ਜਬਰ ਜਨਾਹ

Share this News

ਨਵੀਂ ਦਿੱਲੀ : ਦੋ ਮਾਸੂਮ ਬੱਚੀਆਂ ਨਾਲ ਦਰਿੰਦਗੀ ਦੀ ਵਾਰਦਾਤ ਨੇ ਦਿੱਲੀ ਨੂੰ ਮੁੜ ਤੋਂ ਹਿਲਾ ਦਿੱਤਾ ਹੈ। ਨਿਹਾਲ ਵਿਹਾਰ ਵਿਚ ਰਾਮ ਲੀਲਾ ਵੇਖਣ ਗਈ ਢਾਈ ਸਾਲਾ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਆਨੰਦ ਵਿਹਾਰ ਇਲਾਕੇ ਵਿਚ ਘਰੋਂ ਚੁੱਕ ਕੇ ਮਕਾਨ ਮਾਲਕ ਤੇ ਗੁਆਂਢੀਆਂ ਨੇ ਪੰਜ ਸਾਲ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾ ਦਿੱਤਾ। ਵਾਰਦਾਤ ਮਗਰੋਂ ਦੋਸ਼ੀ ਭੱਜ ਗਏ ਹਨ ਜਦਕਿ ਆਨੰਦ ਵਿਹਾਰ ਇਲਾਕੇ ਵਿਚ ਸਥਾਨਕ ਲੋਕਾਂ ਨੇ ਇਕ ਮੁਲਜ਼ਮ ਫੜ ਲਿਆ ਤੇ ਰੱਜ ਕੇ ਕੁੱਟਮਾਰ ਕਰਨ ਮਗਰੋਂ ਪੁਲਸ ਨੂੰ ਸੌਂਪ ਦਿੱਤਾ। ਪੁਲਸ ਨੇ ਉਸ ਦੇ ਨਿਸ਼ਾਨਦੇਹੀ 'ਤੇ ਹੀ ਤੁਰੰਤ ਦੋ ਹੋਰ ਮੁਲਜ਼ਮਾਂ ਨੂੰ ਵੀ ਫੜ ਲਿਆ। ਤਿੰਨਾਂ ਨੂੰ ਸ਼ਨਿਚਰਵਾਰ ...


Oct 18

ਮੈਂ ਸ਼ੀਲਾ ਨਹੀਂ, ਔਰਤਾਂ ’ਤੇ ਹਮਲੇ ਨਾ ਰੁਕੇ ਤਾਂ ਮੋਦੀ ਦੀ ਨੀਂਦ ਹਰਾਮ ਕਰ ਦਿਆਂਗਾ : ਕੇਜਰੀਵਾਲ

Share this News

ਨਵੀਂ ਦਿੱਲੀ : ਦਿੱਲੀ ਵਿੱਚ ਔਰਤਾਂ ਉੱਪਰ ਹੋ ਰਹੇ ਹਮਲਿਆਂ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਬਹਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਟੇਢਾ ਹਮਲਾ ਕੀਤਾ ਹੈ। ਵੱਧ ਰਹੇ ਬਲਾਤਕਾਰ ਦੇ ਮਾਮਲਿਆਂ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਹੈ ਕਿ ਮੈਂ ਕੋਈ ਸ਼ੀਲਾ ਦੀਕਸ਼ਤ ਨਹੀਂ ਹਾਂ, ਔਰਤਾਂ ਉੱਪਰ ਇਸੇ ਤਰ੍ਹਾਂ ਹਮਲੇ ਹੁੰਦੇ ਰਹੇ ਤਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੈਨ ਨਾਲ ਬੈਠਣ ਨਹੀਂ ਦੇਵਾਂਗਾ। ਕੇਜਰੀਵਾਲ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਉਪ-ਰਾਜਪਾਲ ਨਜੀਬ ਜੰਗ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਜੰਗ ਨੂੰ ਸਵਾਲ ਕੀਤਾ ਕਿ ...


Oct 18

ਅਕਾਲੀ ਦਲ ਦੀ ਚਿਤਾਵਨੀ ਤੋਂ ਬਾਅਦ ਭਾਜਪਾ ਆਗੂਆਂ ਨੂੰ ਤਾੜਨਾ

Share this News

ਨਵੀਂ ਦਿੱਲੀ :  ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਭਾਜਪਾ ਨੂੰ ਦਿੱਤੀ ਚਿਤਾਵਨੀ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਬੜਬੋਲੇ ਨੇਤਾਵਾਂ ਨੂੰ ਚੁੱਪ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਨਰੇਸ਼ ਗੁਜਰਾਲ ਨੇ ਭਾਜਪਾ ਨੇਤਾਵਾਂ ਨੂੰ ਤਾੜਨਾ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਉਨ੍ਹਾਂ ਆਗੂਆਂ ਖਿਲਾਫ ਕਾਰਵਾਈ ਕਰੇ ਜੋ ਦਾਦਰੀ ਕਾਂਡ ਅਤੇ ਗਊ ਮਾਸ ਮਾਮਲੇ ਨੂੰ ਲੈ ਕੇ ਗੈਰ ਜ਼ਿੰਮੇਵਾਰ ਬਿਆਨ ਦੇ ਰਹੇ ਹਨ। ਗੁਜਰਾਲ ਨੇ ਕਿਹਾ ਸੀ ਕਿ ਭਾਜਪਾ ਲੀਡਰਸ਼ਿਪ ਕਿਸੇ ਇੱਕ ਆਗੂ ਖਿਲਾਫ ਤਾਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰੇ ...


Oct 18

ਦਾਦਰੀ ਕਾਂਡ ਦਾ ਸਭ ਤੋਂ ਵੱਧ ਨੁਕਸਾਨ ਮੋਦੀ ਨੂੰ ਹੋ ਰਿਹੈ  - ਗੁਜਰਾਲ

Share this News

ਨਵੀਂ ਦਿੱਲੀ : ਭਾਜਪਾ ਦੀ ਮੁੱਖ ਸਹਿਯੋਗੀ ਪਾਰਟੀ ਅਕਾਲੀ ਦਲ ਨੇ ਦਾਦਰੀ 'ਚ ਗਾਂ ਦਾ ਮੀਟ ਖਾਣ ਦੀ ਅਫ਼ਵਾਹ ਮਗਰੋਂ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀ ਘਟਨਾ ਨੂੰ ਸ਼ਰਮਨਾਕ ਦਸਿਆ ਹੈ। ਇਸ ਦੇ ਨਾਲ ਪਾਰਟੀ ਨੇ ਉਨ੍ਹਾ ਲੋਕਾਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਨੂੰ ਨਜ਼ਰ-ਅੰਦਾਜ਼ ਕਰਕੇ ਗ਼ੈਰ ਜ਼ਿਮੇਵਾਰਾਨਾ ਬਿਆਨ ਦੇ ਰਹੇ ਹਨ। ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਦਾਦਰੀ 'ਚ ਜੋ ਕੁਝ ਹੋਇਆ ਸ਼ਰਮਨਾਕ ਸੀ ਅਤੇ ਇਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਯੂ ਪੀ 'ਚ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ...


Oct 18

ਮੁਸਲਮਾਨਾਂ ਨੇ ਦੇਸ਼ 'ਚ ਰਹਿਣਾ ਹੈ ਤਾਂ ਗਊ ਦਾ ਮਾਸ ਖਾਣਾ ਛਡਣਾ ਪਵੇਗਾ - ਖੱਟਰ

Share this News

ਨਵੀਂ ਦਿੱਲੀ  : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗਊ ਮਾਸ ਬਾਰੇ ਬਿਆਨ ਦੇ ਕੇ ਵਿਵਾਦ ਖੜਾ ਕਰ ਦਿਤਾ ਹੈ | ਉਨ੍ਹਾਂ ਕਿਸੇ ਅੰਗਰੇਜ਼ੀ ਅਖ਼ਬਾਰ ਨੂੰ ਦਿਤੀ ਇੰਟਰਵਿਊ 'ਚ ਕਿਹਾ, 'ਮੁਸਲਮਾਨ ਇਸ ਦੇਸ਼ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਨੂੰ ਗਊ ਮਾਸ ਖਾਣਾ ਬੰਦ ਕਰਨਾ ਪਵੇਗਾ |' ਜਦ ਮੁੱਖ ਮੰਤਰੀ ਦੀ ਇਸ ਟਿਪਣੀ 'ਤੇ ਵਿਵਾਦ ਪੈਦਾ ਹੋ ਗਿਆ ਤਾਂ ਉਨ੍ਹਾਂ ਬਿਆਨ ਜਾਰੀ ਕਰ ਕੇ ਕਿਹਾ ਕਿ ਅਖ਼ਬਾਰ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ | ਉਧਰ ਅਖ਼ਬਾਰ ਨੇ ਅਪਣੀਆਂ ਗੱਲਾਂ ਦੇ ਸਮਰਥਨ 'ਚ ਤੁਰਤ ਆਡੀਉ ਟੇਪ ਜਾਰੀ ਕਰ ਦਿਤੀ | 
ਇਸ ਟਿਪਣੀ ਦਾ ਸਖ਼ਤ ਵਿਰੋਧ ਹੋਣ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ...


Oct 16

ਸਾਹਿਤ ਪੁਰਸਕਾਰ ਮੋੜਨ ਵਾਲਿਆਂ ਦੀ ਕਤਾਰ ਹੋਈ ਲੰਬੀ

Share this News

ਨਵੀਂ ਦਿੱਲੀ : ਦੇਸ਼ ਭਰ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਫਿਰਕੂ ਜਨੂੰਨੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਅਤੇ ਇਨ੍ਹਾਂ ਹਮਲਿਆਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਵਿਰੁੱਧ ਸਾਹਿਤਕਾਰਾਂ ਨੇ ਮੋਰਚਾ ਸੰਭਾਲਿਆ ਹੈ। ਨਾਯਨਤਾਰਾ ਸਹਿਗਲ ਅਤੇ ਅਸ਼ੋਕ ਵਾਜਪਈ ਵੱਲੋਂ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬੀ ਦੇ ਨਾਮਵਰ ਲੇਖਕ ਗੁਰਬਚਨ ਸਿੰਘ ਭੁੱਲਰ ਅਤੇ ਮਲਿਆਲੀ ਲੇਖਿਕਾ ਸਾਰ੍ਹਾ ਜੋਜਫ ਨੇ ਵੀ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤੇ ਹਨ, ਜਦਕਿ ਉੱਘੇ ਕਵੀ ਤੇ ਲੇਖਕ ਕੇ. ਸਚਿਦਾਨੰਦਨ ਨੇ ਸਾਹਿਤ ਅਕਾਦਮੀ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਦੇਸ਼ ਵਿੱਚ ਸਾਹਿਤ ਤੇ ਸੱਭਿਆਚਾਰ ਸਾਹਮਣੇ ਖੜੀਆਂ ਹੋ ਰਹੀਆਂ ਚੁਣੌਤੀਆਂ ਦੇ ਹਵਾਲੇ ਨਾਲ ਪ੍ਰਸਿੱਧ ਪੰਜਾਬੀ ਲੇਖਕ ਗੁਰਬਚਨ ...


Oct 16

ਦੁਨੀਆਂ 'ਚ ਭਾਰਤ ਬਣ ਰਿਹਾ ਹੈ ਖੁਦਕੁਸ਼ੀਆਂ ਦੀ ਰਾਜਧਾਨੀ

Share this News

ਨਵੀਂ ਦਿੱਲੀ : ਦੁਨੀਆਂ 'ਚ ਭਾਰਤ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਰਾਜਧਾਨੀ ਬਣਨ ਵੱਲ ਵਧ ਰਿਹਾ ਹੈ। ਖੁਦਕੁਸ਼ੀਆਂ ਦੇ 90 ਫ਼ੀਸਦੀ ਤੋਂ ਜ਼ਿਆਦਾ ਮਾਮਲੇ ਵੱਖ-ਵੱਖ ਤਰ੍ਹਾਂ ਦੇ ਡਿਪਰੈਸ਼ਨ ਨਾਲ ਜੁੜੇ ਹੋਏ ਹਨ। ਵਿਸ਼ਵ ਮਾਨਸਿਕ ਸਿਹਤ ਦਿਵਸ ਦੌਰਾਨ ਡਾਕਟਰਾਂ ਨੇ ਕਿਹਾ ਕਿ ਬੀਤੇ ਕੁਝ ਦਹਾਕਿਆਂ ਵਿੱਚ ਖੁਦਕੁਸ਼ੀਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਇਨ੍ਹਾਂ ਖੁਦਕੁਸ਼ੀਆਂ ਦੀ ਗਿਣਤੀ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਦੇਖੀ ਗਈ ਹੈ। ਮਾਨਸਿਕ ਸਿਹਤ ਸਬੰਧੀ ਡਾਕਟਰ ਅਤਮੇਸ਼ ਕੁਮਾਰ ਦਾ ਕਹਿਣਾ ਹੈ ਕਿ ਖੁਦਕੁਸ਼ੀਆਂ ਕਰਨ ਵਾਲੇ 40 ਫ਼ੀਸਦੀ ਪੁਰਸ਼ਾਂ ਅਤੇ 56 ਫ਼ੀਸਦੀ ਔਰਤਾਂ ਦੀ ਉਮਰ 15-24 ਸਾਲ ਦੇ ਵਿੱਚ ਦੀ ਹੈ, ਜਿਸ ਦਾ ਖਾਸ ਕਾਰਨ ਡਿਪਰੈਸ਼ਨ ਹੈ, ਜੋ ...


Oct 16

'ਹਿੰਦੂ ਸਾਊਦੀ ਅਰਬ' ਬਣਦਾ ਜਾ ਰਿਹੈ ਭਾਰਤ - ਤਸਲੀਮਾ ਨਸਰੀਨ

Share this News

ਮੁੰਬਈ : ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਨੇ 9 ਅਕਤੂਬਰ ਨੂੰ ਮੁੰਬਈ 'ਚ ਹੋਣ ਵਾਲਾ ਪ੍ਰੋਗਰਾਮ ਰੱਦ ਕੀਤੇ ਜਾਣ 'ਤੇ ਨਿਰਾਸ਼ਾ ਪ੍ਰਗਟਾਈ ਹੈ, ਜਿਸ ਮਗਰੋਂ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਕਿਹਾ ਕਿ ਭਾਰਤ ਹੁਣ 'ਹਿੰਦੂ ਸਾਊਦੀ ਅਰਬ' ਬਣਦਾ ਦਿਸ ਰਿਹਾ ਹੈ। 
ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਨੇ ਗੁਲਾਮ ਅਲੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦੀ ਧਮਕੀ ਦਿੱਤੀ ਸੀ, ਜਿਸ ਮਗਰੋਂ ਮੁੰਬਈ 'ਚ ਗੁਲਾਮ ਅਲੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਪਾਕਿਸਤਾਨ 'ਚ ਗੁਲਾਮ ਅਲੀ ਨੇ ਕਿਹਾ ਕਿ ਹੁਣ ਪ੍ਰੋਗਰਾਮ ਰੱਦ ਹੋਣ ਕਾਰਨ ਨਿਰਾਸ਼ ਹਨ। ਤਸਲੀਮਾ ਨੇ ਪ੍ਰੋਗਰਾਮ ਰੱਦ ਕਰਨ ਦੇ ਵਿਰੋਧ 'ਚ ਟਵੀਟ ਕਰਦਿਆਂ ਕਿਹਾ ਸ਼ਿਵ ਸੈਨਾ ਦੀ ਧਮਕੀ ਮਗਰੋਂ ਪਾਕਿਸਤਾਨੀ ਗਾਇਕ ਗੁਲਾਮ ਅਲੀ ਦਾ ਪ੍ਰਗਰਾਮ ...[home] [1] 2 3  [next]1-10 of 26

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved