India News Section

Monthly Archives: OCTOBER 2016


Oct 29

ਕਾਲੇ ਧਨ 'ਤੇ ਵੀ ਸਰਜੀਕਲ ਸਟ੍ਰਾਈਕ

Share this News

ਵਡੋਦਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲਾ ਧਨ ਰੱਖਣ ਵਾਲਿਆਂ ਖ਼ਿਲਾਫ਼ ਸਰਜੀਕਲ ਸਟ੍ਰਾਈਕ ਕਰਨ ਦੇ ਸੰਕਤੇ ਦਿੱਤੇ ਹਨ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸੀ, ਜਿਨ੍ਹਾਂ ਨੇ ਆਮਦਨੀ ਐਲਾਨ ਯੋਜਨਾ (ਆਈ.ਡੀ.ਐੱਸ.) ਤਹਿਤ 30 ਸਤੰਬਰ ਤੱਕ ਆਪਣੇ ਬੇਨਾਮਾ ਧਨ ਨੂੰ ਉਜਾਗਰ ਨਹੀਂ ਕੀਤਾ ਹੈ। ਪੀ.ਐੱਮ. ਦਾ ਕਹਿਣਾ ਸੀ, 'ਆਈ.ਡੀ.ਐੱਸ. ਤਹਿਤ 65,000 ਕਰੋੜ ਤੋਂ ਜ਼ਿਆਦਾ ਬੇਨਾਮੇ ਧਨ ਦਾ ਐਲਾਨ ਕੀਤਾ ਗਿਆ। ਉਹ ਵੀ ਬਗ਼ੈਰ ਕਿਸੇ ਸਰਜੀਕਲ ਸਟ੍ਰਾਈਕ ਦੇ। ਸੋਚੋ, ਜੇ ਅਸੀਂ ਸਰਜੀਕਲ ਸਟ੍ਰਾਈਕ ਕਰਦੇ ਤਾਂ ਕਿੰਨਾ ਕੁਝ ਨਿਕਲ ਕੇ ਆਵੇਗਾ।' 
ਪ੍ਰਧਾਨ ਮੰਤਰੀ ਮੋਦੀ ਸ਼ਨਿਚਰਵਾਰ ਨੂੰ ਵਡੋਦਰਾ 'ਚ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਹ ਬੋਲੇ, 'ਜਿਨ੍ਹਾਂ ਲੋਕਾਂ ਨੇ ਬਲੈਕ ਮਨੀ ਕਮਾਈ ਹੈ, ...


Oct 29

'ਤਿੰਨ ਵਾਰ ਤਲਾਕ' ਦੀ ਪ੍ਰਥਾ ਨਾਲ ਔਰਤਾਂ ਦਾ ਹੋ ਰਿਹੈ ਨੁਕਸਾਨ - ਨਾਇਡੂ

Share this News

ਕੋਚੀ : ਦੇਸ਼ ਭਰ 'ਚ 'ਤਿੰਨ ਵਾਰ ਤਲਾਕ' ਦੇ ਮੁੱਦੇ 'ਤੇ ਚੱਲ ਰਹੀ ਬਹਿਸ 'ਚ ਕੇਂਦਰੀ ਮੰਤਰੀ ਵੈਂਕੇਯਾ ਨਾਇਡੂ ਨੇ ਕਿਹਾ ਕਿ ਇਹ ਪ੍ਰਥਾ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇਹ ਔਰਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਕਾਨੂੰਨ ਅਤੇ ਹਾਈਕੋਰਟ ਨੇ ਤਿੰਨ ਵਾਰ ਤਲਾਕ ਦੀ ਪ੍ਰਥਾ 'ਤੇ ਜਨਤਾ ਤੋਂ ਸਲਾਹ ਮੰਗੀ ਹੈ ਅਤੇ ਚਰਚਾ ਕਰਨ ਦੀ ਗੱਲ ਕੀਤੀ ਹੈ। ਨਾਇਡੂ ਨੇ ਕਿਹਾ, ''ਚਰਚਾ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਸਲਾਹ ਦਿੱਤੀ ਹੈ ਕਿ ਤਿੰਨ ਤਲਾਕ ਔਰਤਾਂ ਦੇ ਹਿੱਤ 'ਚ ਨਹੀਂ ਹਨ। ਇਸ ਨੂੰ ਖ਼ਤਮ ਕਰਨਾ ਚਾਹੀਦਾ ਹੈ।'' ਨਾਇਡੂ ਦਾ ਇਹ ਬਿਆਨ ਇਸ ਲਿਹਾਜ਼ ਨਾਲ ਮਹੱਤਵਪੂਰਨ ਹੈ ਕਿ ਆਲ ਇੰਡੀਆ ਮੁਸਲਿਮ ...


Oct 29

ਪਹਿਲਾਂ ਵਿਜੇ ਮਾਲਿਆ ਤੇ ਹੁਣ ਮੋਇਨ ਕੁਰੈਸ਼ੀ ਹੋਇਆ ਫ਼ਰਾਰ

Share this News

ਨਵੀਂ ਦਿੱਲੀ : ਦਿੱਲੀ ਦੇ ਮੰਨੇ ਪ੍ਰਮੰਨੇ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਦੇ ਦੁਬਈ ਜਾਣ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਹੁਣ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਉਨ੍ਹਾਂ ਚਕਮਾ ਦਿੱਤਾ ਕਿਵੇਂ। ਕੁਰੈਸ਼ੀ ਆਮਦਨ ਤੇ ਕਰ ਵਿਭਾਗ ਦਾ ਇੱਕ ਆਦੇਸ਼ ਦਿਖਾ ਕੇ ਚਲਾ ਗਿਆ, ਜਿਹੜਾ ਮਈ ਮਹੀਨੇ ਜਾਰੀ ਹੋਇਆ ਸੀ, ਜਦਕਿ ਈਡੀ ਨੇ ਸਤੰਬਰ ਮਹੀਨੇ ਮੋਇਨ ਖ਼ਿਲਾਫ ਲੁੱਟਆਊਟ ਨੋਟਿਸ ਜਾਰੀ ਕੀਤਾ ਸੀ। 
ਹੁਣ ਸਵਾਲ ਖੜੇ ਹੋ ਰਹੇ ਹਨ ਕਿ ਮੋਇਨ ਕੁਰੈਸ਼ੀ ਦੁਬਈ ਜਾਣ 'ਚ ਕਿਵੇਂ ਕਾਮਯਾਬ ਹੋਇਆ ਤੇ ਉਸ ਨੂੰ ਕਿਸ ਦੇ ਇਸ਼ਾਰੇ 'ਤੇ ਜਾਣ ਦਿੱਤਾ ਗਿਆ। ਹੁਣ ਖੁਫ਼ੀਆ ਬਿਓਰੋ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਗੱਲ ਦੀ ਜਾਂਚ ਲਈ ...


Oct 29

ਇਰੋਮ ਸ਼ਰਮੀਲਾ ਨੇ ਪਾਰਟੀ ਗਠਿਤ ਕਰ ਰੱਖਿਆ ਰਾਜਨੀਤੀ 'ਚ ਕਦਮ

Share this News

ਨਵੀਂ ਦਿੱਲੀ : 16 ਸਾਲ ਦੀ ਭੁੱਖ-ਹੜਤਾਲ ਦੇ ਬਾਅਦ 'ਆਇਰਨ ਲੇਡੀ' ਦੇ ਨਾਂ ਤੋਂ ਮਸ਼ਹੂਰ ਇਰੋਮ ਸ਼ਰਮੀਲਾ ਨੇ ਅੱਜ ਆਪਣੀ ਰਾਜਨੀਤੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਸ਼ਰਮੀਲਾ ਨੇ ਆਪਣੀ ਪਾਰਟੀ ਦਾ ਨਾਂ 'ਪੀਪਲਜ਼ ਰੀਸਜੈਸ ਐਂਡ ਜਸਟਿਸ ਅਲਾਇੰਸ' ਰੱਖਿਆ ਹੈ। ਇਰੋਮ ਸ਼ਰਮੀਲਾ ਨੇ ਖੁਦ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਇਕ ਖੇਤਰੀ ਪਾਰਟੀ ਹੋਵੇਗੀ।
ਜਾਣਕਾਰੀ ਮੁਤਾਬਕ ਮਣੀਪੁਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਰੋਮ ਸ਼ਰਮੀਲਾ ਦੀ ਪਾਰਟੀ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇਰੋਮ ਦੇ ਰਾਜਨੀਤੀ 'ਚ ਆਉਣ ਦੇ ਐਲਾਨ ਦੇ ਬਾਅਦ ਸ਼ਰਮੀਲਾ ਦੇ ਕਈ ਕਰੀਬੀਆਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ। ਜ਼ਿਕਰਯੋਗ ਹੈ ਕਿ ਮਣੀਪੁਰ ...


Oct 29

ਸਲਮਾਨ ਖਾਨ ਵਿਰੁੱਧ ਸੁਪਰੀਮ ਕੋਰਟ 'ਚ ਪਹੁੰਚੀ ਰਾਜਸਥਾਨ ਸਰਕਾਰ

Share this News

ਜੈਪੁਰ : ਜੋਧਪੁਰ 'ਚ ਕਾਲਾ ਹਿਰਨ ਸ਼ਿਕਾਰ ਦੇ 18 ਸਾਲ ਪੁਰਾਣੇ ਦੋ ਮਾਮਲਿਆਂ 'ਚ ਜੋਧਪੁਰ ਹਾਈਕੋਰਟ ਤੋਂ ਬਰੀ ਅਦਾਕਾਰ ਸਲਮਾਨ ਖਾਨ ਦੇ ਮਾਮਲੇ 'ਤੇ ਰਾਜਸਥਾਨ ਸਰਕਾਰ ਨੇ ਸੁਪਰੀਮ ਕੋਰਟ 'ਚ ਵਿਸ਼ੇਸ਼ ਇਜਾਜ਼ਤ ਪਟੀਸ਼ਨ ਦਰਜ ਕਰ ਦਿੱਤੀ ਹੈ। ਇਸ 'ਤੇ ਦੀਵਾਲੀ ਦੇ ਬਾਅਦ ਸੁਣਵਾਈ ਹੋਣ ਦੀ ਉਮੀਦ ਹੈ। ਜੋਧਪੁਰ ਹਾਈਕੋਰਟ ਨੇ 25 ਜੁਲਾਈ ਨੂੰ ਸਲਮਾਨ ਨੂੰ ਕਾਲਾ ਹਿਰਨ ਸ਼ਿਕਾਰ ਦੇ ਇਨ੍ਹਾਂ ਮਾਮਲਿਆਂ 'ਚ ਬਰੀ ਕਰ ਦਿੱਤਾ ਸੀ। 
ਇਸ ਮਾਮਲੇ 'ਚ ਐਡੀਸ਼ਨਲ ਸਾਲਿਸਿਟਰ ਜਨਰਲ ਦੀ ਰਿਪੋਰਟ 'ਤੇ ਜੰਗਲ ਅਤੇ ਵਾਤਾਵਰਣ ਵਿਭਾਗ ਨੇ ਪਿਛਲੇ ਦਿਨਾਂ 'ਚ ਵਿਸ਼ੇਸ਼ ਇਜਾਜ਼ਤ ਪਟੀਸ਼ਨ ਦਰਜ ਕਰਨ ਲਈ ਪਿਛਲੇ ਦਿਨੀਂ ਜਸਟਿਸ ਵਿਭਾਗ ਨੂੰ ਸਿਫਾਰਿਸ਼ ਭੇਜੀ ਸੀ। ਸੁਪਰੀਮ ਕੋਰਟ 'ਚ ਰਾਜ ਸਰਕਾਰ ਦੇ ਵੱਲੋਂ ਨਿਯੁਕਤ ਐਡੀਸ਼ਨਲ ...


Oct 29

'84 ਸਿੱਖ ਕਤਲੇਆਮ : ਜੱਜ ਨੇ ਸੱਜਣ ਕੁਮਾਰ ਨੂੰ ਲਿਆ ਲੰਮੇਂ ਹੱਥੀਂ

Share this News

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਕਿਹਾ ਕਿ ਉਹ 'ਵਿਲੱਖਣ' ਦਿਨ ਹੋਵੇਗਾ, ਜਦੋਂ ਪਟੀਸ਼ਨਰ ਫ਼ੈਸਲਾ ਲੈਣਗੇ ਕਿ ਉਨ੍ਹਾਂ ਦੇ ਕੇਸ ਉੱਤੇ ਕਿਹੜਾ ਜੱਜ ਸੁਣਵਾਈ ਕਰੇਗਾ। ਕਾਂਗਰਸੀ ਆਗੂ ਤੇ ਹੋਰਾਂ ਵੱਲੋਂ ਡਿਵੀਜ਼ਨ ਬੈਂਚ ਦੇ ਇੱਕ ਜੱਜ ਉੱਤੇ ਪੱਖਪਾਤੀ ਹੋਣ ਦੇ ਦੋਸ਼ ਲਗਾ ਕੇ 1984 ਦੇ ਸਿੱਖ ਕਤਲੇਆਮ ਸਬੰਧੀ ਕੇਸ ਨੂੰ ਤਬਦੀਲ ਕਰਨ ਲਈ ਪਾਈ ਅਪੀਲ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਇਹ ਗੱਲ ਕਹੀ। ਜਸਟਿਸ ਪੀ.ਐੱਸ. ਤੇਜੀ ਅਤੇ ਜਸਟਿਸ ਗੀਤਾ ਮਿੱਤਲ ਦੇ ਬੈਂਚ ਨੇ ਕਿਹਾ, 'ਉਹ ਇਤਿਹਾਸ ਵਿੱਚ ਨਿਰਾਲਾ ਦਿਨ ਹੋਵੇਗਾ, ਜਦੋਂ ਕਿਸੇ ਕੇਸ ਨਾਲ ਸਬੰਧਤ ਧਿਰਾਂ ਫ਼ੈਸਲਾ ਕਰਨਗੀਆਂ ਕਿ ਕਿਹੜਾ ਜੱਜ ਉਨ੍ਹਾਂ ਦੇ ਕੇਸ 'ਤੇ ਸੁਣਵਾਈ ਕਰੇਗਾ।' ਬੈਂਚ ਨੇ ਕਿਹਾ ਕਿ ਉਹ 1984 ਦੇ ਕਤਲੇਆਮ ਤੋਂ ...


Oct 29

ਰਾਮ ਮੰਦਰ ਨੂੰ ਲੈ ਕੇ ਭਾਜਪਾ 'ਚ ਮਚੀ ਹਲਚਲ

Share this News

ਅਯੁੱਧਿਆ : ਯੂ.ਪੀ. 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ 'ਚ ਰਾਮ ਮੰਦਰ ਬਣਾਉਣ ਨੂੰ ਲੈ ਕੇ ਸਿਆਸੀ ਹਲਚਲ ਮਚ ਗਈ ਹੈ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖਨਊ ਦੁਸਹਿਰੇ 'ਚ ਆਪਣੇ ਸੰਬੋਧਨ ਦੀ ਸ਼ੁਰੂਆਤ ਜੈ ਸ਼੍ਰੀਰਾਮ ਦੇ ਉਦੇਸ਼ਾਂ ਨਾਲ ਕਰਦੇ ਹਨ, ਉਸ ਤੋਂ ਬਾਅਦ ਸੁਬਰਾਮਣੀਅਮ ਸੁਆਮੀ ਰਾਮ ਮੰਦਰ ਨੂੰ ਭਾਜਪਾ ਦਾ ਚੋਣਾਵੀ ਮੁੱਦਾ ਬਣਾਉਣ ਦਾ ਐਲਾਨ ਕਰਦੇ ਹਨ। ਬੀਤੇ ਦਿਨ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨੇ ਕਿਹਾ ਕਿ ਉਹ ਇਸ ਪਵਿੱਤਰ ਸ਼ਹਿਰ ਦਾ ਦੌਰਾ ਕਰਕੇ ਖੁਦ ਨੂੰ ਸਨਮਾਨਤ ਮਹਿਸੂਸ ਕਰਦੇ ਹਨ। 
ਸ਼ਰਮਾ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਅਸਲ 'ਚ ਬਦਲਣ ਤੋਂ ਵੱਧ ਸਮੇਂ ਦੂਰ ਨਹੀਂ ਹੈ। ਦੂਜੇ ਪਾਸੇ ਭਾਜਪਾ ਸੰਸਦੀ ਮੈਂਬਰ ਕਟਿਆਰ ਨੇ ਮੰਗਲਵਾਰ ...


Oct 29

ਪਾਕਿਸਤਾਨ ਦੇ ਸਵਾਰਥ 'ਚ ਅੰਨ੍ਹਾ ਹੋਇਆ ਚੀਨ

Share this News

ਨਵੀਂ ਦਿੱਲੀ : ਪੂਰੀ ਦੁਨੀਆਂ ਨੂੰ ਖ਼ਤਰਨਾਕ ਅੱਤਵਾਦੀ ਮੰਨਦੀ ਹੈ। ਪਰ ਚੀਨ ਉਸ ਮਸੂਦ ਨੂੰ ਬਚਾਉਣ ਲਈ ਜੀਅ ਜਾਨ ਲਗਾ ਰਿਹਾ ਹੈ। ਭਾਰਤ ਦੇ ਮੰਗ 'ਤੇ ਸੰਯੁਕਤ ਰਾਸ਼ਟਰ 'ਚ ਅਜਹਰ ਨੂੰ ਅੱਤਵਾਦੀ ਐਲਾਨ ਕੀਤਾ ਜਾ ਸਕਦਾ ਸੀ, ਪਰ ਚੀਨ ਨੇ ਆਪਣੀ ਵੀਟੋ ਪਾਵਰ ਦੀ ਵਰਤੋਂ ਉਸ ਨੂੰ ਬਚਾਅ ਲਿਆ। 
ਕੱਲ੍ਹ ਹੀ ਇਸ ਵੀਟੋ ਦੀ ਮਿਆਦ ਖ਼ਤਮ ਹੋ ਰਹੀ ਸੀ, ਪਰ ਚੀਨ ਦੀ ਚਾਲ ਨੇ ਇਸ ਨੂੰ ਬਚਾਅ ਲਿਆ ਹੈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਮਸੂਦ ਅਗਲੇ 6 ਮਹੀਨੇ ਤੱਕ ਪਾਕਿਸਤਾਨ 'ਚ ਅਜ਼ਾਦ ਘੁੰਮੇਗਾ ਤੇ ਅੱਤਵਾਦੀ ਗਤੀਵਿਧੀਆਂ ਲਈ ਸਾਜ਼ਿਸ਼ਾਂ ਘੜੇਗਾ। ਸੰਯੁਕਤ ਰਾਸ਼ਟਰ ਪਰਿਸ਼ਦ ਦੀ ਜਿਹੜੀ ਕਮੇਟੀ ਦੇ ਸਾਹਮਣੇ ਭਾਰਤ ਦੀ ਅਰਜੀ ਹੈ, ਉਸ ਨੂੰ ਮੰਨਜੂਰ ਕੀਤਾ ...


Oct 29

ਇਰਾਕ ਪੀੜਤਾਂ ਨੂੰ ਵਿਦੇਸ਼ ਮੰਤਰੀ ਨੇ 10ਵੀਂ ਵਾਰ ਦਿੱਤਾ ਭਰੋਸਾ

Share this News

ਨਵੀਂ ਦਿੱਲੀ : ਇਰਾਕ ਵਿੱਚ ਲਾਪਤਾ ਹੋਏ 39 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਵਾਰ ਫਿਰ ਤੋਂ ਵਿਦੇਸ਼ ਮੰਤਰਾਲੇ ਨੇ ਸੁਰੱਖਿਅਤ ਹੋਣ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਲਾਪਤਾ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਕੀਤੀ। ਸੁਸ਼ਮਾ  ਨੇ ਇੱਕ ਵਾਰ ਫਿਰ ਤੋਂ ਆਪਣਾ ਪੁਰਾਣਾ ਬਿਆਨ ਦਿੰਦਿਆਂ ਸਭ ਦੇ ਸੁਰੱਖਿਅਤ ਹੋਣ ਦਾ ਭਰੋਸਾ ਦਿੱਤਾ। ਪਰ ਭਾਰਤੀਆਂ ਦੇ ਸੁਰੱਖਿਅਤ ਹੋਣ ਦਾ ਵਿਦੇਸ਼ ਮੰਤਰੀ ਵੱਲੋਂ ਕੋਈ ਸਬੂਤ ਨਹੀਂ ਦਿੱਤਾ ਗਿਆ। ਵਿਦੇਸ਼ ਮੰਤਰੀ ਨੇ ਆਖਿਆ ਕਿ ਖੁਫ਼ੀਆ ਰਿਪੋਰਟ ਵਿੱਚ ਪੰਜਾਬੀਆਂ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਹੋਈ ਹੈ, ਪਰ ਸਾਡੇ ਕੋਲ ਇਸ ਦੇ ਸਬੂਤ ਨਹੀਂ ਹਨ। ਸੁਸ਼ਮਾ ਸਵਰਾਜ ...


Oct 29

ਸਿੱਖਾਂ ਲਈ ਵੱਖਰਾ ਵਿੰਗ ਬਣਾ ਰਿਹੈ ਹਿਜ਼ਬੁਲ ਮੁਜ਼ਾਹਿਦੀਨ

Share this News

ਸ੍ਰੀਨਗਰ : ਅਤਿਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਨੇ 1990 ਵਿੱਚ ਅਤਿਵਾਦ ਦੀ ਸ਼ੁਰੂਆਤ ਸਮੇਂ ਘਾਟੀ ਤੋਂ ਉਜੜਨ ਲਈ ਮਜਬੂਰ ਹੋਏ ਕਸ਼ਮੀਰੀ ਪੰਡਤਾਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਪਰਤਣ ਲਈ ਕਿਹਾ ਹੈ। ਜਥੇਬੰਦੀ ਨੇ ਕਿਹਾ ਹੈ ਕਿ ਉਹ ਸਿੱਖ ਨੌਜਵਾਨਾਂ ਦਾ ਇੱਕ ਵੱਖਰਾ ਸਮੂਹ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। 
ਇਸ ਸੰਗਠਨ ਦੇ ਆਪੇ ਬਣੇ ਕਮਾਂਡਰ ਜ਼ਾਕਿਰ ਰਸ਼ੀਦ ਭੱਟ ਉਰਫ਼ 'ਮੂਸਾ' ਨੇ ਇੱਕ ਸੰਖੇਪ ਵੀਡੀਉ ਸੰਦੇਸ਼ ਜਾਰੀ ਕਰਕੇ ਕਿਹਾ, ''ਅਸੀਂ ਕਸ਼ਮੀਰੀ ਪੰਡਤਾਂ ਨੂੰ ਆਪੋ-ਆਪਣੇ ਘਰਾਂ ਵਿੱਚ ਪਰਤਣ ਦੀ ਅਪੀਲ ਕਰਦੇ ਹਾਂ। ਅਸੀਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਹਾਂ।'' ਜ਼ਿਕਰਯੋਗ ਹੈ ਕਿ ਅਤਿਵਾਦ ਦੇ ਪੈਰ ਪਸਾਰਣ 'ਤੇ ਅਤਿਵਾਦੀ ਸੰਗਠਨਾਂ ਵੱਲੋਂ ਕਸ਼ਮੀਰੀ ਪੰਡਤਾਂ ਨੂੰ ...[home] [1] 2  [next]1-10 of 12

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved