India News Section

Monthly Archives: NOVEMBER 2014


Nov 28

ਜੰਮੂ ’ਚ ਗਹਿਗੱਚ ਮੁਕਾਬਲੇ ਦੌਰਾਨ ਤਿੰਨ ਜਵਾਨ ਸ਼ਹੀਦ

Share this News

ਜੰਮੂ : ਜੰਮੂ ਜ਼ਿਲ੍ਹੇ ‘ਚ ਸਰਹੱਦ ‘ਤੇ ਇਕ ਬੰਕਰ ‘ਚ ਲੁਕੇ ਬੈਠੇ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ‘ਚ ਸੈਨਾ ਦੇ ਤਿੰਨ ਜਵਾਨਾਂ ਅਤੇ  ਚਾਰ ਦਹਿਸ਼ਤਗਰਦਾਂ ਸਮੇਤ ਦਸ ਲੋਕ ਹਲਾਕ ਹੋ ਗਏ। ਪ੍ਰਧਾਨ ਮੰਤਰੀ ਵੱਲੋਂ ਕੱਲ੍ਹ ਚੋਣ ਪ੍ਰਚਾਰ ਲਈ ਜੰਮੂ ਖਿੱਤੇ ‘ਚ ਆਉਣ ਤੋਂ ਪਹਿਲਾਂ ਹੋਏ ਦਹਿਸ਼ਤਗਰਦਾਂ ਦੇ ਹਮਲੇ ‘ਚ ਇਕ ਆਮ ਨਾਗਰਿਕ ਵੀ ਮਾਰਿਆ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸੁਨੀਲ ਸਭਰਵਾਲ ਵਜੋਂ ਹੋਈ ਹੈ। ਉਧਰ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ਉੱਪਰ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਇਕ ਦਹਿਸ਼ਤਗਰਦ ਨੂੰ ਫੜ ਲਿਆ।
ਫੌਜ ਦੇ ਸੂਤਰਾਂ ਨੇ ਦਿੱਲੀ ‘ਚ ਦੱਸਿਆ ਕਿ ਤਿੰਨ ਜਵਾਨ ਅਤੇ ਤਿੰਨ ਦਹਿਸ਼ਤਗਰਦ ਜੰਮੂ ਦੇ ਅਰਨੀਆ ਸੈਕਟਰ ‘ਚ ਮਾਰੇ ...


Nov 28

ਭਾਜਪਾ ਮੁਕਰੀ : ਅਸੀਂ ਨਹੀਂ ਕੀਤਾ 100 ਦਿਨਾਂ ਅੰਦਰ ਕਾਲਾ ਧਨ ਵਾਪਸ ਲਿਆਉਣ ਦਾ ਦਾਅਵਾ

Share this News

ਨਵੀਂ ਦਿੱਲੀ : ਸੰਸਦੀ ਮਾਮਲਿਆਂ ਦੇ ਮੰਤਰੀ ਸ੍ਰੀ ਐਮ ਵੈਂਕਈਆ ਨਾਇਡੂ ਨੇ ਭਾਜਪਾ ਦੇ ਲੋਕਸਭਾ ਚੋਣ ਮਨੋਰਥ ਪੱਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਵਿੱਚ ਕਾਲੇ ਧਨ ਦੀ ਸਮੱਸਿਆ ਨਾਲ ਨਿਪਟਣ ਲਈ ਇੱਕ ਕਾਰਜਬਲ ਗਠਿਤ ਕਰਨ ਦੀ ਗੱਲ ਆਖੀ ਗਈ ਹੈ। ਨਾਇਡੂ ਨੇ ਕਾਲੇ ਧਨ ਉਪਰ ਸਦਨ ਵਿੱਚ ਹੋਈ ਚਰਚਾ ’ਚ ਦਖਲਅੰਦਾਜ਼ੀ ਕਰਦੇ ਹੋਏ ਕਿਹਾ ਕਿ ਅਸੀਂ ਏਨੇ ਨਾਸਮਝ ਨਹੀਂ ਹਾਂ ਕਿ ਅਸੀਂ ਸੌ ਦਿਨਾਂ ਦੇ ਅੰਦਰ ਵਿਦੇਸ਼ਾਂ ਤੋਂ ਕਾਲਾ ਧਨ ਵਾਪਿਸ ਲਿਆਉਣ ਦੀ ਗੱਲ ਕਰੀਏ। ਇਸ ਦੌਰਾਨ ਵਿਰੋਧੀ ਧਿਰ ਨੇ ਇਨ੍ਹਾਂ 100 ਦਿਨਾਂ ਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਜਾਰੀ ਰੱਖੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਆਗੂਆਂ ਨੇ ਸੱਤਾ ...


Nov 28

ਚੰਦੂਮਾਜਰਾ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਤੇ 1984 ਦੇ ਪੀੜਤਾਂ ਨੂੰ ਵਧਿਆ ਹੋਇਆ ਮੁਆਵਜ਼ਾ ਦੇਣ ਦੀ ਮੰਗ

Share this News

ਨਵੀਂ ਦਿ¤ਲੀ  : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕ¤ਤਰ ਅਤੇ ਸ੍ਰੀ ਅੰਨਦਪੁਰ ਸਾਹਿਬ ਤੋਂ ਲੋਕਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਨੇ ਦੇਸ਼ ਦੀ ਜੇਲਾਂ ’ਚ ਬੰਦ ਕੈਦੀਆਂ ਦੀ, ਜੋ ਅਦਾਲਤਾਂ ਵ¤ਲੋਂ ਸੁਨਾਈ ਗਈ ਸਜਾਵਾਂ ਨੂੰ ਭੁਗਤ ਚੁ¤ਕੇ ਦੀ ਰਿਹਾਈ ਯਕੀਨੀ ਬਨਾਉਣ ਦੀ ਮੰਗ ਕਰਦੇ ਹੋਏ 1984 ਦੇ ਸਿ¤ਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਅ¤ਜ ਲੋਕਸਭਾ ’ਚ  ਇਹ ਮਸਲਾ ਨਾਲ ਚੁ¤ਕਦੇ ਹੋਏ ਚੰਦੁਮਾਜਰਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ’ਚ  ਹਰਿਯਾਣਾ ਵਿਖੇ ਬੀਤੇ 13 ਦਿਨਾਂ ਤੋਂ ਭੁ¤ਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਨਾਜੂਕ ਹਾਲਾਤ ਦਾ ਜ਼ਿਕਰ ਕਰਨ ਦੇ ਨਾਲ ਹੀ ਉਨ੍ਹਾਂ ਦੀ ਭੁ¤ਖ ਹੜਤਾਲ ...


Nov 28

ਭਾਜਪਾ ਸੰਸਦ ਮੈਂਬਰਾਂ ਨੂੰ 48 ਘੰਟਿਆਂ ਵਿੱਚ ਜਾਇਦਾਦ ਦੇ ਵੇਰਵੇ ਦੇਣ ਦੇ ਹੁਕਮ

Share this News

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੱਕ ਆਪਣੀ ਜਾਇਦਾਦ ਦੇ ਵੇਰਵੇ ਨਾ ਦੇਣ ਵਾਲੇ ਭਾਜਪਾ ਸੰਸਦ ਮੈਂਬਰਾਂ ਨੂੰ 48 ਘੰਟਿਆਂ ਦੇ ਵਿੱਚ-ਵਿੱਚ ਆਪਣੀ ਜਾਇਦਾਦ ਦੇ ਵੇਰਵੇ ਸੰਸਦ ਦੀ ਵੈੱਬਸਾਈਟ ਉੱਪਰ ਜਨਤਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਸਦ ਵਿੱਚ ਪਿਛਲੇ ਦੋ ਦਿਨਾਂ ਤੋਂ ਕਾਲੇ ਧਨ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਖੜ੍ਹੇ ਕੀਤੇ ਅੜਿੱਕਿਆਂ ਨੂੰ ਵੇਖਦਿਆਂ ਸ੍ਰੀ ਮੋਦੀ ਨੇ ਇਹ ਸਖਤ ਕਦਮ ਉਠਾਇਆ। ਮੋਦੀ ਸਰਕਾਰ ਨੂੰ ਬਣਿਆਂ 6 ਮਹੀਨੇ ਹੋ ਗਏ ਹਨ। ਚੋਣਾਂ ਵਿੱਚ ਕੀਤੇ ਵਾਅਦਿਆਂ ਅਨੁਸਾਰ ਉਹ ਢੁੱਕਵੀਂ ਕਾਰਗੁਜ਼ਾਰੀ ਨਾ ਵਿਖਾਏ ਜਾ ਸਕਣ ਕਾਰਨ ਇੱਕ ਜੁੱਟ ਵਿਰੋਧੀ ਧਿਰ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਕਾਂਗਰਸ ...


Nov 28

ਪਾਕਿ  'ਚ  26/11 ਦੀ ਸੁਣਵਾਈ ਕਾਫੀ ਮੱਠੀ  -  ਰਾਜਨਾਥ

Share this News

ਨਵੀਂ ਦਿੱਲੀ : ਮੁੰਬਈ  'ਚ 2008 ਦੇ ਮੁੰਬਈ ਅੱਤਵਾਦੀ ਹਮਲੇ ਦੀ 8ਵੀਂ ਬਰਸੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਮਾਮਲੇ ਦੀ ਸੁਣਵਾਈ ਕਾਫੀ ਮੱਠੀ ਰਫਤਾਰ  'ਚ ਹੋਣ  'ਤੇ ਚਿੰਤਾ ਪ੍ਰਗਟ ਕੀਤੀ ਅਤੇ ਮੰਗ ਕੀਤੀ ਕਿ ਸਾਜ਼ਿਸ਼ਕਾਰਾਂ ਨੂੰ ਛੇਤੀ ਸਜ਼ਾ ਸੁਣਾਈ ਜਾਵੇ। 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ  'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਗਵਾਂਢੀ ਮੁਲਕ  'ਚ ਚੱਲ ਰਹੀ ਸੁਣਵਾਈ  'ਚ ਤਰਜੀਹੀ ਆਧਾਰ  'ਤੇ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਮੁੰਬਈ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਪਾਕਿਸਤਾਨ  'ਚ ਚੱਲ ਰਹੀ ਸੁਣਵਾਈ ਦੀ ਗਤੀ ਕਾਫੀ ਮੱਠੀ ਹੈ। ਗ੍ਰਹਿ ਮੰਤਰੀ ਪੁਲਸ ਅਤੇ ਸੁਰੱਖਿਆ ਬੱਲਾਂ ਦੇ ਉਹਨਾਂ ...


Nov 28

84 ਕਤਲੇਆਮ ਦਾ ਦੋਸ਼ੀ ਇਕ ਦੀ ਥਾਂ ਦੋ ਮਹੀਨੇ ਦੀ ਪੈਰੋਲ ’ਤੇ

Share this News

ਨਵੀਂ ਦਿੱਲੀ  : ਦਿੱਲੀ ਵਿਚ ਵਾਪਰੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਦੇ ਭਾਣਜੇ ਬਲਰਾਮ ਖੋਖਰ ਨੁੰ ਅਜ ਹਾਈਕੋਰਟ ਵਲੋਂ ਮੰਗੀ ਇਕ ਮਹੀਨੇ ਦੀ ਪੈਰੋਲ ਦੀ ਥਾਂ ਤੇ ਦੋ ਮਹੀਨੇ ਦੀ ਪੈਰੋਲ ਦੇ ਕੇ ਸਿੱਖਾਂ ਦੇ ਮੂੰਹ ਤੇ 30 ਸਾਲ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਨੂੰ ਹਿੰਦੁਸਤਾਨ ਵਿਚ ਸਿੱਖਾਂ ਲਈ ਕਿਸੇ ਕਿਸਮ ਦੇ ਇਨਸਾਫ ਨਾ ਹੋਣ ਦੀ ਚਪੇੜ ਮਾਰੀ ਹੈ । ਅਜ ਦਿੱਲੀ ਦੀ ਹਾਈਕੋਰਟ ਅੰਦਰ ਕੈਪਟਨ ਭਗਮਲ, ਬਲਰਾਮ ਖੋਖਰ ਅਤੇ ਗਿਰਧਾਰੀ ਲਾਲ ਦੀ ਪੈਰੋਲ ਤੇ ਜਿਰਹ ਹੋਣੀ ਸੀ ਤੇ ਗਿਰਧਾਰੀ ਲਾਲ ਅਤੇ ਬਲਰਾਮ ਖੋਖਰ ਨੇ ਅਪਣੀ ਬਿਮਾਰ ਹੋਣ ਕਰਕੇ ਅਦਾਲਤ ਵਲੋਂ ਇਕ ਮਹੀਨੇ ਦੀ ਪੈਰੋਲ ਲਈ ਅਪੀਲ ਦਾਖਿਲ ...


Nov 24

ਦਿਗਵਿਜੈ ਵੱਲੋਂ ਚਿਦੰਬਰਮ ਨੂੰ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੀ ਚੁਣੌਤੀ

Share this News

ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਇੱਕ ਵਾਰ ਫੇਰ ਧਮਾਕੇਦਾਰ ਬਿਆਨ ਦੇ ਕੇ ਕਾਂਗਰਸ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ। ਅੱਜ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਦਿਗਵਿਜੈ ਸਿੰਘ ਨੇ ਪੀ ਚਿਦੰਬਰਮ ਨੂੰ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੀ ਚੁਣੌਤੀ ਦਿੱਤੀ। ਰਾਹੁਲ ਗਾਂਧੀ ਨੂੰ ਪਾਰਟੀ ਦੀ ਅਗਵਾਈ ਸੌਂਪਣ ਦੀ ਵਕਾਲਤ ਕਰਦਿਆਂ ਦਿਗਵਿਜੈ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਪੂਰੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਅਤੇ ਹੋਰ ਜ਼ਿਆਦਾ ਸਰਗਰਮੀ ਨਾਲ ਮੀਡੀਆ ਅਤੇ ਲੋਕਾਂ ਵਿਚਕਾਰ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਨਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਦੀ ਚੋਣ ਲੜਨ ਬਾਰੇ ਸੁਆਲ ਦੇ ਜੁਆਬ 'ਚ ਉਨ੍ਹਾਂ ਕਿਹਾ ਕਿ ...


Nov 24

ਕੁਰਸੀ ਦੇ ਲਾਲਚ ਵਿੱਚ ਕੁੱਝ ਵੀ ਕਰਵਾ ਸਕਦੀ ਹੈ ਭਾਜਪਾ - ਸੋਨੀਆ

Share this News

ਰਾਂਚੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਝਾਰਖੰਡ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੁਰਸੀ ਦੇ ਲਾਲਚ ਵਿੱਚ ਭਾਜਪਾ ਕੁੱਝ ਵੀ ਕਰ ਅਤੇ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਨੇ ਲੋਕ ਸਭਾ ਚੋਣਾਂ ਵਿੱਚ ਵੱਡੇ ਵੱਡੇ ਵਾਅਦੇ ਕੀਤੇ, ਪਰ ਲੋਕਾਂ ਲਈ ਕੀਤਾ ਕੁੱਝ ਵੀ ਨਹੀਂ। ਇਸੇ ਤਰ੍ਹਾਂ ਹੁਣ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਭਾਜਪਾ ਦੇ ਹੇਠਲੇ ਆਗੂਆਂ ਤੱਕ ਸਾਰੇ ਲੋਕਾਂ ਨੂੰ ਰੰਗੀਨ ਸੁਪਨੇ ਵਿਖਾ ਰਹੇ ਹਨ। ਸੋਨੀਆ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਹਰ ਪਾਸੇ ਜਿੱਥੇ ਵੀ ਇਸ ਦੀਆਂ ਸਰਕਾਰਾਂ ਹਨ, ਉੱਥੇ ਅਪਰਾਧਾਂ, ਭਰਿਸ਼ਟਾਚਾਰ ਅਤੇ ਸੋਸ਼ਣ ਦਾ ਬੋਲਬਾਲਾ ਹੈ। ਸੋਨੀਆ ...


Nov 24

ਸੰਸਦ ਦਾ ਸਰਦ ਰੁੱਤ ਸਮਾਗਮ ਹੋਵੇਗਾ ਗਰਮ

Share this News

ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਦਾ ਇਜਲਾਸ ਭਲਕੇ ਸ਼ੁਰੂ ਹੋ ਰਿਹਾ ਹੈ। ਸੰਭਾਵਨਾ ਹੈ ਕਿ ਹਮੇਸ਼ਾ ਵਾਂਗ ਇਸ ਵਾਰ ਵੀ ਇਜਲਾਸ ਦੌਰਾਨ ਖੱਪ-ਖ਼ਾਨਾ ਪਵੇਗਾ। ਸਰਕਾਰ ਦੇ ਏਜੰਡੇ 'ਚ ਸੱਭ ਤੋਂ ਉੱਪਰ ਕਾਫ਼ੀ ਦੇਰ ਤੋਂ ਲਟਕਿਆ ਪਿਆ ਬੀਮਾ ਬਿਲ ਹੈ ਜਿਸ 'ਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ਼.ਡੀ.ਆਈ.) ਨੂੰ ਲਿਆਉਣ ਦੀ ਯੋਜਨਾ ਹੈ। ਵਿਰੋਧੀ ਧਿਰ ਦੀਆਂ ਪਾਰਟੀਆਂ ਬੀਮਾ ਬਿਲ ਅਤੇ ਕਾਲੇ ਧਨ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਹਨ।
ਮਈ 'ਚ ਸੱਤਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਦੂਜਾ ਵੱਡਾ ਇਜਲਾਸ ਹੈ ਅਤੇ ਸਰਕਾਰ ਨੇ ਸਾਫ਼ ਕਰ ਦਿਤਾ ਹੈ ਕਿ ਮਹੱਤਵਪੂਰਨ ਬਿਲਾਂ ਨੂੰ ਤੇਜ਼ ਗਤੀ ਨਾਲ ਅੱਗੇ ਵਧਾਇਆ ਜਾਵੇਗਾ।
ਇਹ ...


Nov 24

ਰਾਮਪਾਲ ਤੋਂ ਪਾਸਵਰਡ ਲੈ ਕੇ ਪੁਲਿਸ ਨੇ ਖੁਲ੍ਹਵਾਏ ਲਾਕਰ ਅਤੇ ਦਰਵਾਜ਼ੇ

Share this News

ਹਿਸਾਰ : ਦੇਸ਼ ਦੋ੍ਰਹ ਅਤੇ ਕਤਲ ਦੇ ਮਾਮਲੇ 'ਚ ਸਲਾਖਾਂ ਪਿੱਛੇ ਪੁੱਜੇ ਸਤਲੋਕ ਅਸ਼ਰਮ ਦੇ ਮੁਖੀ ਰਾਮਪਾਲ ਦੇ ਰਾਜ ਦੀ ਪਰਤਾਂ ਖੁਲਦੀਆਂ ਜਾ ਰਹੀਆਂ ਹਨ | ਇਸੇ ਕੜੀ 'ਚ ਐਤਵਾਰ ਦੁਪਹਿਰ ਬਾਅਦ ਸੰਤ ਰਾਮਪਾਲ ਨੂੰ ਪੁਲਿਸ ਸਤਲੋਕ ਆਸ਼ਰਮ ਲੈ ਕੇ ਗਈ | ਰਾਮਪਾਲ ਤੋਂ ਪੁਲਿਸ ਨੇ ਪਾਸਵਰਡ ਨਾਲ ਲੋਕ ਆਸ਼ਰਮ 'ਚ ਮੌਜੂਦ 5 ਤਿਜੌਰੀਆਂ ਨੂੰ ਖੁਲਵਾਇਆ | ਇਕ ਘੰਟੇ ਤੱਕ ਚੱਲੀ ਇਸ ਕਾਰਵਾਈ 'ਚ ਪੁਲਿਸ ਨੂੰ ਨਕਦੀ ਅਤੇ ਅਹਿਮ ਕਾਗਜਾਤ ਮਿਲੇ ਹਨ | ਅੱਜ ਦੇ ਇਸ ਸਿਸਟਮ 'ਤੇ ਖੁਦ ਡੀ. ਜੀ. ਪੀ. ਐਸ. ਐਨ. ਵਸ਼ਿਸ਼ਠ ਨਜ਼ਰ ਰੱਖੇ ਹੋਏ ਸਨ | ਡੀ. ਜੀ. ਪੀ. ਨੇ ਪੁਲਿਸ ਵੱਲੋਂ ਚਲਾਈ ਸਰਚ ਮੁਹਿੰਮ ਦੀ ਜਾਂਚ ਵੀ ਕੀਤੀ | ਐਤਵਾਰ ...[home] [1] 2 3 4  [next]1-10 of 35

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved