India News Section

Monthly Archives: NOVEMBER 2015


Nov 24

ਦਿੱਲੀ ਵਾਂਗ ਪੰਜਾਬ ਜਿੱਤਾਂਗੇ - ਕੇਜਰੀਵਾਲ

Share this News

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦੌੜ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਲੋਕ ਸਭਾ ਚੋਣਾਂ ਪਿੱਛੇ ਹੁਣ ਤੋਂ ਹੀ ਭੱਜਣ ਦੀ ਥਾਂ 2017 ਵਿੱਚ ਪੰਜਾਬ ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਲੰਗਰ ਲਗੋਟੇ ਕੱਸਣੇ ਸ਼ੁਰੂ ਕਰਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਪਾਰਟੀ ਨੂੰ ਪੰਜਾਬ ਵਿੱਚ ਕੁਰਸੀ ਹਾਸਲ ਕਰਨ ਦਾ ਮੌਕਾ ਮਿਲ ਸਕਦਾ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਹੈ ਕਿ ਅਸੀਂ ਤਾਕਤਾਂ ’ਤੇ ਕਬਜ਼ੇ ਦੀ ਰਾਜਨੀਤੀ ਕਰਨ ਨਹੀਂ ਆਏ। ਉਨ੍ਹਾਂ ...


Nov 24

ਆਮਿਰ ਖ਼ਾਨ ਦੇ ਬਿਆਨ 'ਤੇ ਸਿਆਸੀ ਦੰਗਲ

Share this News

ਨਵੀਂ ਦਿੱਲੀ : ਆਮਿਰ ਖ਼ਾਨ ਦੀ ਅਗਲੀ ਫਿਲਮ 'ਦੰਗਲ' ਨੂੰ ਰਿਲੀਜ਼ ਹੋਣ 'ਚ ਭਲੇ ਹੀ ਇਕ ਮਹੀਨੇ ਦਾ ਸਮਾਂ ਬਚਿਆ ਹੈ ਪਰ ਉਨ੍ਹਾਂ ਦੇ ਅਸਹਿਣਸ਼ੀਲਤਾ ਸਬੰਧੀ ਬਿਆਨ 'ਤੇ ਦੇਸ਼ 'ਚ ਸਿਆਸੀ ਦੰਗਲ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਕੇਂਦਰ 'ਚ ਸੱਤਾਧਾਰੀ ਭਾਜਪਾ ਨੇ ਬਾਲੀਵੁੱਡ ਅਦਾਕਾਰ ਦੇ ਦੋਸ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਦੂਜੇ ਪਾਸੇ, ਕਾਂਗਰਸ ਅਤੇ ਆਪ ਸਮੇਤ ਕਈ ਪਾਰਟੀਆਂ ਆਮਿਰ ਦੀ ਚਿੰਤਾ ਨਾਲ ਸਹਿਮਤ ਨਜ਼ਰ ਆਈਆਂ। ਭਾਜਪਾ ਨੇ ਆਮਿਰ ਨੂੰ ਜਵਾਬ ਦੇਣ ਲਈ ਆਪਣੇ ਰਾਸ਼ਟਰੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੂੰ ਮੈਦਾਨ ਵਿਚ ਉਤਾਰਿਆ। ਉਨ੍ਹਾਂ ਮੁੰਬਈ 'ਚ ਪੱਤਰਕਾਰ ਸੰਮੇਲਨ ਕਰਕੇ ਬਾਲੀਵੁੱਡ ਅਦਾਕਾਰ ਦੇ ਸਾਰੇ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ। ਹੁਸੈਨ ਨੇ ਪੁੱਿਛਆ ਕਿ ਆਮਿਰ ਅਤੇ ਉਨ੍ਹਾਂ ਦਾ ...


Nov 24

ਭਾਰਤ ਨੇ ਪ੍ਰਨੀਤ ਕੌਰ ਦੇ ਸਵਿਸ ਖਾਤਿਆਂ ਦੀ ਜਾਂਚ 'ਚ ਸਵਿਟਜ਼ਰਲੈਂਡ ਤੋਂ ਮਦਦ ਮੰਗੀ

Share this News

ਨਵੀਂ ਦਿੱਲੀ : ਭਾਰਤ ਦੇ ਕਰ ਅਧਿਕਾਰੀ ਸਵਿਸ ਬੈਂਕਾਂ 'ਚ ਕਈ ਭਾਰਤੀ ਨਾਗਰਿਕਾਂ ਦੇ ਬੈਂਕ ਖਾਤਿਆਂ ਬਾਰੇ ਨਿਰੰਤਰ ਜਾਂਚ ਕਰ ਰਹੇ ਹਨ। ਅੱਜ ਸਵਿਟਜ਼ਰਲੈਂਡ ਨੇ ਦੱਸਿਆ ਕਿ ਭਾਰਤ ਨੇ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਸਵਿਸ ਬੈਂਕ ਖਾਤਿਆਂ ਦੀ ਜਾਂਚ ਲਈ ਸਹਿਯੋਗ ਦੀ ਮੰਗ ਕੀਤੀ ਹੈ। ਸਵਿਟਜ਼ਰਲੈਂਡ ਦੇ ਕਰ ਮਾਮਲਿਆਂ ਬਾਰੇ 'ਸਹਾਇਤਾ' ਦੇ ਨਿਯਮਾਂ ਮੁਤਾਬਿਕ ਸਵਿਟਜ਼ਰਲੈਂਡ ਦੀ ਫੈਡਰਲ ਟੈਕਸ ਵਿਭਾਗ (ਐਫਟੀਏ) ਨੇ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਨੂੰ ਆਦੇਸ਼ ਦਿੱਤੇ ਹਨ ਕਿ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਉਹ ਇਸ ਬਾਰੇ 10 ਦਿਨਾਂ ਵਿਚ ਆਪਣੀ ਅਪੀਲ ਦਾਖਲ ਕਰਨ। ਸਵਿਟਜ਼ਰਲੈਂਡ ਦੇ ਕਰ ਵਿਭਾਗ ਨੇ ਇਹ ਜਾਣਕਾਰੀ ਦੋ ਵੱਖਰੇ ਨੋਟੀਫਿਕੇਸ਼ਨਾਂ ...


Nov 24

ਚਿੱਕੜ ਨਾ ਸੁੱਟੋ, ਸਬੂਤ ਹੈ ਤਾਂ ਮੈਨੂੰ ਜੇਲ੍ਹ ਭੇਜੋ - ਰਾਹੁਲ

Share this News

ਨਵੀਂ ਦਿੱਲੀ : ਭਾਜਪਾ ਨੇਤਾਵਾਂ ਵੱਲੋਂ ਨਿੱਤ ਰੋਜ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਲਕਾਰਦਿਆਂ ਕਿਹਾ ਹੈ ਕਿ ਬਿਨ੍ਹਾਂ ਵਜ੍ਹਾ ਚਿੱਕੜ ਉਛਾਲੀ ਕਰਨ ਦੀ ਥਾਂ ਮੇਰੇ ਖ਼ਿਲਾਫ਼ ਲਗਾਏ ਦੋਸ਼ਾਂ ਦੀ ਛੇ ਮਹੀਨਿਆਂ ਵਿੱਚ ਜਾਂਚ ਕਰਵਾਈ ਜਾਵੇ। ਮੈਂ ਦੋਸ਼ੀ ਹੋਇਆ ਤਾਂ ਮੈਨੂੰ ਜੇਲ੍ਹ ਵਿੱਚ ਸੁੱਟ ਦਿਓ। ਯੂਥ ਕਾਂਗਰਸ ਦੇ ਇਕ ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਨੇ ਆਰ.ਐੱਸ.ਐੱਸ. ਦੀ ਤੁਲਨਾ ਪਾਬੰਧੀਸ਼ੁਦਾ ਮੁਸਲਿਮ ਸੰਗਠਨ ਸਿੰਮੀ ਨਾਲ ਕੀਤੀ। ਮੋਦੀ ਨੂੰ ਸਿੱਧਾ ਸੰਬੋਧਨ ਹੁੰਦਿਆਂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਤੁਹਾਡੀ ਸਰਕਾਰ ਹੈ, ਤੁਹਾਡੀਆਂ ਏਜੰਸੀਆਂ ਹਨ। ਮੇਰੇ ਖ਼ਿਲਾਫ ਜਾਂਚ ਕਰਵਾਓ। ਕੁੱਝ ਮਿਲੇ ਤਾਂ ਮੈਨੂੰ ਛੇ ਮਹੀਨਿਆਂ ਅੰਦਰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ...


Nov 24

ਨਿਤਿਸ਼ 5ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ

Share this News

ਪਟਨਾ : ਨਿਤੀਸ਼ ਕੁਮਾਰ ਨੇ ਪੰਜਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ ਲਾਲੂ ਪ੍ਰਸਾਦ ਯਾਦਵ ਦੇ ਦੋਨਾਂ ਪੁੱਤਰਾਂ ਤੇਜਸਵੀ ਤੇ ਤੇਜ ਪ੍ਰਤਾਪ ਸਮੇਤ 28 ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਸ਼ਟਰੀ ਜਨਤਾ ਦਲ, ਜਨਤਾ ਦਲ (ਸੰਯੁਕਤ) ਤੇ ਕਾਂਗਰਸ ਦੇ ਮਹਾਂਗਠਜੋੜ ਦੀ ਸਰਕਾਰ ਨੇ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਗਾਂਧੀ ਮੈਦਾਨ ਵਿੱਚ ਹੋਏ ਇਕ ਵਿਸ਼ਾਲ ਸਮਾਗਮ ਦੌਰਾਨ ਸਹੁੰ ਚੁੱਕੀ, ਜਿਸ ਸਮਾਗਮ ਵਿੱਚ ਗੈਰ ਭਾਜਪਾ ਪਾਰਟੀਆਂ ਦੇ ਚੋਟੀ ਦੇ ਆਗੂਆਂ ਨੇ ਹਿੱਸਾ ਲਿਆ। ਸਮਾਜਵਾਦੀ ਪਾਰਟੀ ਦਾ ਕੋਈ ਵੀ ਪ੍ਰਤੀਨਿਧ ਸਮਾਗਮ ਵਿੱਚ ਨਹੀਂ ਪੁੱਜਾ। ਮੰਤਰੀ ਮੰਡਲ ਵਿੱਚ ਰਾਸ਼ਟਰੀ ਜਨਤਾ ਦਲ ਤੇ ਜਨਤਾ ਦਲ (ਸੰਯੁਕਤ) ਦੇ 12-12 ਜਦ ਕਿ ਕਾਂਗਰਸ ਦੇ 4 ਮੰਤਰੀ ਲਏ ਗਏ ਹਨ। ...


Nov 24

ਭਾਰਤ 'ਚ ਵੀ ਹਮਲੇ ਕਰ ਸਕਦੈ ਆਈ.ਐਸ.

Share this News

ਨਵੀਂ ਦਿੱਲੀ : ਪੈਰਿਸ ਹਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸੁਰੱਖਿਆ ਅਦਾਰਿਆਂ ਨੂੰ ਵਿਸ਼ੇਸ਼ ਤੌਰ 'ਤੇ ਚੌਕਸ ਰਹਿਣ ਨੂੰ ਕਿਹਾ ਹੈ ਅਤੇ ਫ਼ਰਾਂਸ, ਅਮਰੀਕਾ, ਬਰਤਾਨੀਆ, ਜਰਮਨੀ, ਰੂਸ, ਆਸਟ੍ਰੇਲੀਆ, ਤੁਰਕੀ ਅਤੇ ਇਜ਼ਰਾਈਲ ਸਮੇਤ ਵਿਦੇਸ਼ੀ ਸਫ਼ਾਰਤਖ਼ਾਨਿਆਂ 'ਚ ਸੁਰੱਖਿਆ ਸਖ਼ਤ ਕਰਨ ਦਾ ਹੁਕਮ ਦਿੱਤਾ ਹੈ ਅਤੇ ਚੌਕਸ ਕੀਤਾ ਹੈ ਕਿ ਆਈ.ਐਸ. ਦੀ ਇੱਛਾ ਅਤਿਵਾਦ ਦਾ ਘੇਰਾ ਫ਼ੈਲਾਉਣਾ ਹੈ। 
ਗ੍ਰਹਿ ਮੰਤਰਾਲਾ ਨੇ ਇਕ ਸਲਾਹ ਜਾਰੀ ਕੀਤੀ ਹੈ ਜਿਸ 'ਚ ਕਿਹਾ ਗਿਆ ਹੈ ਕਿ 'ਆਈ.ਐਸ. ਦੀਆਂ ਯੋਜਨਾਵਾਂ, ਹਮਲੇ ਲਈ ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ ਕਰਨ ਲਈ ਆਈ.ਐਸ. ਦੀਆਂ ਗਤੀਵਿਧੀਆਂ ਬਾਰੇ ਮੁਹੱਈਆ ਸੂਚਨਾਵਾਂ ਦੀ ਤੁਰੰਤ ਸਮੀਖਿਆ ਕੀਤੀ ਜਾਵੇ ਅਤੇ ਜੇਕਰ ਕੋਈ ਸੰਭਾਵਤ ਖ਼ਤਰਾ ਹੈ ਤਾਂ ਉਸ ਨੁੰ ਖ਼ਤਮ ਕਰਨ ਲਈ ਢੁੱਕਵੀਂ ਕਾਰਵਾਈ ਕੀਤੀ ਜਾਣੀ ...


Nov 24

ਸਿੱਖਾਂ 'ਤੇ ਚੁਟਕਲਿਆਂ ਨੂੰ ਰੋਕਣ ਲਈ ਆਨਲਾਈਨ ਪਟੀਸ਼ਨ

Share this News

ਨਵੀਂ ਦਿੱਲੀ : ਸਿੱਖ ਸਮਾਜ ਨੂੰ ਨਿਸ਼ਾਨਾ ਬਣਾਉਣ ਵਾਲੇ ਚੁਟਕਲਿਆਂ ਨੂੰ ਰੋਕਣ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਰਾਸ਼ਟਰੀ ਰਾਜਧਾਨੀ ਦੇ 18 ਗੁਰੂ ਹਰਕਿਸ਼ਨ ਪਬਲਿਕ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਇਸ ਮੁਹਿੰਮ 'ਚ ਸ਼ਾਮਿਲ ਕਰਨ ਲਈ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ। ਕਮੇਟੀ ਵੱਲੋਂ ਵੈੱਬਸਾਈਟ 'ਚੇਂਜ ਡਾਟ ਓ.ਆਰ.ਜੀ.' 'ਤੇ 'ਬੈਨ ਸਿੱਖ ਜੋਕਜ਼' ਨਾਂਅ ਨਾਲ ਸ਼ੁਰੂ ਕੀਤੀ ਗਈ ਇਸ ਪਟੀਸ਼ਨ 'ਤੇ ਇਕ ਹਫ਼ਤੇ 'ਚ ਦਿੱਲੀ ਦੇ 25 ਹਜ਼ਾਰ ਬੱਚੇ ਆਨਲਾਈਨ ਦਸਤਖ਼ਤ ਕਰਕੇ ਸਿੱਖਾਂ 'ਤੇ ਬਣਾਏ ਜਾਣ ਵਾਲੇ ਚੁਟਕਲਿਆਂ 'ਤੇ ਰੋਕ ਲਗਾਉਣ ਦੀ ਕੇਂਦਰ ਸਰਕਾਰ ਤੋਂ ਮੰਗ ਕਰਨਗੇ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਆਨਲਾਈਨ ਪਟੀਸ਼ਨ ਨਾਲ ਸਕੂਲੀ ਬੱਚਿਆਂ ...


Nov 24

ਭਾਰਤ ਦੀ ਆਰਥਿਕ ਨੀਤੀ ਦਿਸ਼ਾਹੀਣ ਹੋਈ - ਡਾ. ਮਨਮੋਹਨ ਸਿੰਘ

Share this News

ਨਵੀਂ ਦਿੱਲੀ : ਭਾਰਤ ਦੇ ਉੱਘੇ ਅਰਥ ਸ਼ਾਸ਼ਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਯੋਜਨਾ ਕਮਿਸ਼ਨ ਖ਼ਤਮ ਕੀਤੇ ਜਾਣ ਤੋਂ ਬਾਅਦ ਦੇਸ਼ ਦੀ ਆਰਥਿਕ ਨੀਤੀ ਦਿਸ਼ਾਹੀਣ ਹੋ ਗਈ ਹੈ। ਡਾਕਟਰ ਮਨਮੋਹਨ ਸਿੰਘ ਨੇ ਭਾਜਪਾ ਦੇ ਇਸ ਪ੍ਰਚਾਰ ਨੂੰ ਵੀ ਝੂਠਾ ਕਰਾਰ ਦਿੱਤਾ ਹੈ। ਪਿਛਲੀ ਸਾਡੀ ਕਾਂਗਰਸ ਸਰਕਾਰ ਵੇਲੇ ਕੋਈ ਵਿਕਾਸ ਕੰਮ ਨਹੀਂ ਹੋਇਆ। ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਯੋਜਨਾ ਕਮਿਸ਼ਨ ਨੂੰ ਖ਼ਤਮ ਕਰਨਾ ਦੇਸ਼ ਲਈ ਹਾਨੀਕਾਰਕ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿਕਾਸ ਲਈ ਯੋਜਨਾ ਕਮਿਸ਼ਨ ਵਰਗੀ ਸੰਸਥਾ ਜਰੂਰੀ ਹੈ। ਉਨ੍ਹਾਂ ਨੇ ਸਮੂਹ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੂੰ ਭਾਜਪਾ ਸਰਕਾਰ ਦੀਆਂ ਕਮਜ਼ੋਰੀਆਂ ...


Nov 24

ਬਰਗਾੜੀ ਗੋਲੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਕੀਤੀ ਮੰਗ

Share this News

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਆਗੂਆਂ ਦਾ ਇਕ ਵਫ਼ਦ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲਿਆ ਅਤੇ ਉਨ੍ਹਾਂ ਕੋਲ ਪੰਜਾਬ ਦੇ ਬਰਗਾੜੀ ਅੰਦਰ ਪੁਲਿਸ ਦੀ ਗੋਲੀ ਨਾਲ ਦੋ ਨੌਜਵਾਨਾਂ ਦੇ ਮਰਨ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ। 
ਰਾਸ਼ਟਰਪਤੀ ਨਾਲ ਬੈਠਕ ਦੌਰਾਨ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਵੱਲੋਂ ਇਸ ਘਟਨਾ ਦੀ ਜਾਂਚ ਦੀ ਮੰਗ ਦਾ ਮੁੱਦਾ ਚੁਕਦਿਆਂ ਕਾਂਗਰਸ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਸੀ.ਬੀ.ਆਈ. ਜਾਂਚ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਇਸ 'ਚ ਪੁਲਿਸ ਦੇ ਰੋਲ ਦੀ ਜਾਂਚ ਕੀਤੀ ਜਾਵੇਗੀ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...


Nov 24

ਰਾਜੀਵ ਗਾਂਧੀ ਨੂੰ ਦਿੱਤਾ 'ਭਾਰਤ ਰਤਨ' ਵਾਪਸ ਲੈਣ ਦੀ ਮੰਗ

Share this News

ਨਵੀਂ ਦਿੱਲੀ : ਸੀਨੀਅਰ ਐਡਵੋਕੇਟ ਐਚ.ਐਸ.ਫੂਲਕਾ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਸ: ਆਰ.ਪੀ.ਸਿੰਘ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ 1984 ਸਿੱਖ ਕਤਲੇਆਮ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਖ਼ਿਲਾਫ ਨਵਾਂ ਮੋਰਚਾ ਖੋਲਦੇ ਹੋਏ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਗਿਆ 'ਭਾਰਤ ਰਤਨ ਸਨਮਾਨ' ਵਾਪਸ ਲੈਣ ਦੀ ਮੰਗ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਰਾਜੀਵ ਗਾਂਧੀ ਦਾ 31 ਸਾਲ ਪਹਿਲਾਂ ਦਾ ਉਹ ਵੀਡੀਓ ਵੀ ਪਹਿਲੀ ਵਾਰ ਜਨਤਕ ਕੀਤਾ ਗਿਆ ਜਿਸ ਵਿੱਚ ਉਹ ਬੋਟ ਕਲੱਬ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਖ ਰਹੇ ਹਨ ਕਿ 'ਜਬ ਬੜਾ ਪੇਡ ਗਿਰਤਾ ਹੈ ਤੋ ਧਰਤੀ ਹਿਲਤੀ ਹੈ'। ਫੂਲਕਾ ਤੇ ਆਰ.ਪੀ. ਸਿੰਘ ਨੇ ਸਵਾਲ ...[home] [1] 2 3  [next]1-10 of 24

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved