India News Section

Monthly Archives: NOVEMBER 2016


Nov 9

26/11 ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ ਪਾਕਿਸਤਾਨ - ਥੇਰੇਸਾ ਮੇਅ

Share this News

ਨਵੀਂ ਦਿੱਲੀ : ਭਾਰਤੀ ਦੀ ਯਾਤਰਾ 'ਤੇ ਆਈ ਬਰਤਾਨਵੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਪਾਕਿਸਤਾਨ ਤੋਂ ਹੋ ਰਹੀ ਘੁਸਪੈਠ ਅਤੇ ਅੱਤਵਾਦ ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿਚ ਇਕੱਲੇ ਮਿਲ ਕੇ ਕੜਾ ਰੁਖ ਅਖਤਿਆਰ ਕੀਤਾ। ਬਰਤਾਨਵੀ ਪ੍ਰਧਾਨ ਮੰਤਰੀ ਥੇਰੇਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਸ ਮੰਗ ਦਾ ਸਮਰਥਨ ਕੀਤਾ ਹੈ ਜਿਸ ਵਿਚ ਉਹ ਅੱਤਵਾਦੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਲਗਾਤਾਰ ਕਰਦੇ ਆ ਰਹੇ ਹਨ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਤੋਂ 26/11 ਦੇ ਮੁੰਬਈ ਹਮਲੇ ਅਤੇ 2016 ਦੇ ਪਠਾਨਕੋਟ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਵਾਲਿਆਂ ਦੇ ਖ਼ਿਲਾਫ਼ ਛੇਤੀ ਤੋਂ ਛੇਤੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।  ਇਸ ਤੋਂ ਇਲਾਵਾ ਬਰਤਾਨਵੀ ਪ੍ਰਧਾਨ ਮੰਤਰੀ ਨੇ ...


Nov 9

ਕਾਲੇ ਧਨ 'ਤੇ ਮੋਦੀ ਵੱਲੋਂ ਸਰਜੀਕਲ ਸਟ੍ਰਾਈਕ 500 ਤੇ 1000 ਦੇ ਨੋਟ ਬੰਦ

Share this News

ਨਵੀਂ ਦਿੱਲੀ : ਭ੍ਰਿਸ਼ਟਾਚਾਰ ਅਤੇ ਜਾਲ੍ਹੀ ਨੋਟਾਂ 'ਤੇ ਲਗਾਮ ਕੱਸਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਕ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਮੌਜੂਦਾ ਕਰੰਸੀ ਨੋਟਾਂ ਨੂੰ 8 ਨਵੰਬਰ ਦੀ ਰਾਤ 12 ਵਜੇ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 500 ਅਤੇ 1000 ਰੁਪਏ ਦੇ ਕਰੰਸੀ ਨੋਟ ਲੀਗਲ ਟੈਂਡਰ ਨੋਟ (ਮਤਲਬ ਕਾਨੂੰਨੀ ਰੂਪ 'ਚ ਪ੍ਰਵਾਨਤ) ਨਹੀਂ ਰਹਿਣਗੇ। ਇਨ੍ਹਾਂ ਤੋਂ ਇਲਾਵਾ ਹੋਰ ਸਾਰੇ ਨੋਟ ਅਤੇ ਸਿੱਕੇ ਪ੍ਰਵਾਨਤ ਹੋਣਗੇ। ਮੋਦੀ ਨੇ ਕਿਹਾ ਕਿ ਅਸੀਂ ਜਾਲ੍ਹੀ ਨੋਟਾਂ ਅਤੇ ਭ੍ਰਿਸ਼ਟਾਚਾਰ ਖਿਲਾਫ ਜਿਹੜੀ ਜੰਗ ਲੜ ਰਹੇ ਹਾਂ ਇਸ ਨਾਲ ਉਸ ਲੜਾਈ ਨੂੰ ਤਾਕਤ ਮਿਲਣ ਵਾਲੀ ਹੈ। 8 ਨਵੰਬਰ ...


Nov 9

ਦਿੱਲੀ ਦੀ ਵਿਗੜੀ ਆਬੋ-ਹਵਾ

Share this News

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ 'ਚ ਦਮਘੋਟੂ ਸਮੋਗ ਦੇ ਚੱਲਦਿਆਂ ਹਵਾ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ 'ਤੇ ਪੁੱਜਣ ਪਿੱਛੋਂ ਨੈਸ਼ਨਲ ਗਰੀਨ ਟਿ੫ਬਿਊਨਲ (ਐੱਨਜੀਟੀ) ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਇਸ ਲਈ ਉਸ ਨੇ ਦਿੱਲੀ ਸਰਕਾਰ ਅਤੇ ਗੁਆਂਢੀ ਸੂਬਿਆਂ ਦੀ ਖਿਚਾਈ ਕਰਦਿਆਂ ਜ਼ਬਰਦਸਤ ਝਾੜ ਪਾਈ ਹੈ। ਉਨ੍ਹਾਂ ਜਾਨ ਲੇਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਟਿ੫ਬਿਊਨਲ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਸਬੰਧੀ ਪੂਰੀ ਕਾਰਜ ਯੋਜਨਾ ਬੁੱਧਵਾਰ ਤਕ ਦੇਣ ਲਈ ਕਿਹਾ ਹੈ। ਸਖ਼ਤ ਕਦਮ ਚੁੱਕਦਿਆਂ ਐੱਨਜੀਟੀ ਨੇ ਦਿੱਲੀ ਅਤੇ ਐੱਨਸੀਆਰ 'ਚ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ, ਸਟੋਨ ਯੈਸ਼ਰਾਂ ਅਤੇ ਇੱਟਾਂ ਦੇ ਭੱਿਠਆਂ ਦੇ ਚੱਲਣ 'ਤੇ ਇਕ ਹਫ਼ਤੇ ਲਈ ਰੋਕ ਲਾ ਦਿੱਤੀ ਹੈ। ਟਿ੫ਬਿਊਨਲ ਦੇ ਚੇਅਰਮੈਨ ਜਸਟਿਸ ਸਵਤੰਤਰ ...


Nov 9

ਐਨਡੀਟੀਵੀ ‘ਤੇ ਪਾਬੰਦੀ ਦਾ ਹੁਕਮ ਮੁਲਤਵੀ

Share this News

ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐਨਡੀਟੀਵੀ ‘ਤੇ ਇਕ ਦਿਨ ਦੀ ਪਾਬੰਦੀ ਲਾਉਣ ਦੇ ਆਪਣੇ ਹੁਕਮ ਨੂੰ ਮੁਲਤਵੀ ਕਰ ਦਿੱਤਾ ਹੈ। ਆਪਣੇ ਹਿੰਦੀ ਚੈਨਲ ਐਨਡੀਟੀਵੀ ਇੰਡੀਆ ‘ਤੇ ਕੇਂਦਰ ਸਰਕਾਰ ਵੱਲੋਂ ਲਾਈ ਗਈ ਇਕ ਦਿਨ ਦੀ ਪਾਬੰਦੀ ਨੂੰ ਐਨਡੀਟੀਵੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ, ਜਿਸ ਮਗਰੋਂ ਸੁਪਰੀਮ ਕੋਰਟ ਨੇ ਕੱਲ ਯਾਨੀ ਮੰਗਲਵਾਰ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤੀ ਦਿੱਤੀ ਸੀ। ਸਰਕਾਰ ਨੇ ਐਨਡੀਟੀਵੀ ਇੰਡੀਆ ‘ਤੇ ਇਸ ਸਾਲ ਜਨਵਰੀ ‘ਚ ਪਠਾਨਕੋਟ ਏਅਰਫੋਰਸ ਬੇਸ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਸੰਵੇਦਨਸ਼ੀਲ ਜਾਣਕਾਰੀ ਦਾ ਪ੍ਰਸਾਰਣ ਕਰਨ ਦਾ ਦੋਸ਼ ਲਾਉਂਦੇ ਹੋਏ ਬੁੱਧਵਾਰ 9 ਨਵੰਬਰ ਨੂੰ ਉਸ ਨੂੰ ਇਕ ਦਿਨ ਲਈ ਆਫਏਅਰ ਰੱਖੇ ਜਾਣ ਦਾ ...


Nov 9

ਕੰਨੜ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੈਲੀਕਾਪਟਰ ਤੋਂ ਡੈਮ ‘ਚ ਕੁੱਦਣ ਨਾਲ ਦੋ ਸਟੰਟਮੈਨਾਂ ਦੀ ਮੌਤ

Share this News

ਬੰਗਲੁਰੂ : ਬੰਗਲੁਰੂ ਦੇ ਨੇੜੇ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਟੰਟਮੈਨ ਦੇ ਰੂਪ ‘ਚ ਕੰਮ ਕਰਨ ਵਾਲੇ ਦੋ ਕੰਨੜ ਅਦਾਕਾਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹੈ ਹੈ ਕਿ ਦੋਵੇਂ ਸਟੰਟਮੈਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੈਲੀਕਾਪਟਰ ਤੋਂ ਡੈਮ ‘ਚ ਕੁੱਦੇ ਸੀ। ਹਾਲਾਂਕਿ ਮਸਤੀਗੁਡੀ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਰਮਨ ਪਿਆਰੇ ਅਦਾਕਾਰ ਦੁਨਿਯਾ ਵਿਜੇ ਨੂ ਬਚਾ ਲਿਆ ਗਿਆ ਹੈ। ਖ਼ਬਰਾਂ ਮੁਤਾਬਿਕ ਤਿੰਨੋ ਅਦਾਕਾਰ ਹੈਲੀਕਾਪਟਰ ਤੋਂ ਬੰਗਲੁਰੂ ਤੋਂ 35 ਕਿੱਲੋ ਮੀਟਰ ਦੂਰ ਸਥਿਤ ਥਿੱਪਾਗੋਂਡਾਨਾਹਲੀ ਡੈਮ ‘ਚ ਕੁੱਦੇ ਸੀ। ਕੈਮਰੇ ਨੇ ਤਿੰਨਾਂ ਨੂੰ ਪਾਣੀ ‘ਚ ਕੁਦਦਿਆਂ ਕੈਦ ਕੀਤਾ ਪਰ ਪਾਣੀ ਦੇ ਬਾਹਰ ਤੈਰਦੇ ਹੋਏ ਸਿਰਫ ਵਿਜੇ ਹੀ ਬਾਹਰ ਦਿਖੇ। ਹਾਲਾਂਕਿ ਉਦੇ ਅਤੇ ਅਨਿਲ ਦੀ ਭਾਲ ਜਾਰੀ ਹੈ। ...


Nov 9

ਪੱਪੂ ਫੇਲ੍ਹ! ਸੋਨੀਆ ਹੀ ਰਹੇਗੀ ਪ੍ਰਧਾਨ

Share this News

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨ ਵੱਜੋਂ ਤਰੱਕੀ ਇੱਕ ਵਾਰ ਫਿਰ ਟਲ ਗਈ ਹੈ। ਹੁਣ ਸੋਨੀਆ ਗਾਂਧੀ ਹੀ ਇੱਕ ਸਾਲ ਤੱਕ ਪਾਰਟੀ ਪ੍ਰਧਾਨ ਬਣੀ ਰਹੇਗੀ। ਕਾਂਗਰਸ ਨੇ ਸੰਗਠਨ ਚੋਣਾਂ ਦੇ ਲਈ ਇੱਕ ਸਾਲ ਦਾ ਹੋਰ ਵਕਤ ਮੰਗਿਆ ਹੈ। ਪਾਰਟੀ ਨੇ ਇਸ ਦੇ ਲਈ ਚੋਣ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਪਾਰਟੀ ਹੁਣ ਪੰਜ ਰਾਜਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਦੀ ਤਿਆਰੀ ਵਿੱਚ ਜੁਟੀ ਹੈ ਅਤੇ ਇਸ ਹਾਲਤ ਵਿੱਚ ਸੰਗਠਨ ਵਿੱਚ ਫੇਰ ਬਦਲ ਅਤੇ ਰਾਹੁਲ ਨੂੰ ਪ੍ਰਧਾਨ ਬਣਾਉਣਾ ਪਾਰਟੀ ਦੇ ਲਈ ਠੀਕ  ਨਹੀਂ ਸਮਝਿਆ ਗਿਆ। ਹਾਲਾਂਕਿ ਕਾਂਗਰਸ ਸੰਗਠਨ ਚੋਣ ਤੋਂ ਪਹਿਲਾਂ ਹੀ ਇੱਕ ਸਾਲ ਦੇ ...[home] 1-6 of 6

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved