India News Section

Monthly Archives: DECEMBER 2014


Dec 28

ਵਾਦੀ ਵਿੱਚ ਸਰਕਾਰ ਨਵੇਂ ਸਾਲ ਤੱਕ ਅਟਕੀ

Share this News

ਸ੍ਰੀਨਗਰ : ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾਉਣ ਦਾ ਮਾਮਲਾ ਭਾਜਪਾ ਵੱਲੋਂ ਹਿੰਦੂ ਮੁੱਖ ਮੰਤਰੀ ਅਤੇ ਪੀ.ਡੀ.ਪੀ. ਵੱਲੋਂ ਮੁਸਲਿਮ ਮੁੱਖ ਮੰਤਰੀ ਬਣਾਉਣ ਦੀ ਜਿਦ ਵਿੱਚ ਨਵੇਂ ਸਾਲ ’ਤੇ ਜਾ ਪਿਆ ਹੈ। ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ ਪੀਪਲਜ਼  ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਭਾਜਪਾ ਜਾਂ  ਕਾਂਗਰਸ ਨਾਲ ਮਿਲ ਕੇ ਨਵੀਂ ਸਰਕਾਰ ਬਣਾਉਣ ਲਈ ਪਾਰਟੀ ਵਿੱਚ ਆਮ ਸਹਿਮਤੀ ਬਣਾਉਣ ਦੇ ਇਰਾਦੇ ਨਾਲ ਆਪਣੇ ਨਵੇਂ ਚੁਣੇ ਵਿਧਾਇਕਾਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ।
ਪੀਡੀਪੀ ਦੇ ਮੁੱਖ ਤਰਜਮਾਨ ਨਈਮ ਅਖ਼ਤਰ ਨੇ ਆਖਿਆ ਕਿ ਭਾਜਪਾ ਨਾਲ   ਗੱਠਜੋੜ ਸਣੇ ਪਾਰਟੀ ਲਈ ਸਾਰੇ ਬਦਲ ਖੁੱਲ੍ਹੇ ਹਨ ਅਤੇ ‘ਸਰਕਾਰ ਬਣਾਉਣ ਲਈ ਗੱਠਜੋੜ ਕਾਇਮ ਕਰਨ ਵਾਸਤੇ ਪਾਰਟੀ ਵਿਧਾਇਕਾਂ ਨਾਲ ਵੱਖ-ਵੱਖ ...


Dec 28

ਸੌਦਾ ਸਾਧ ਖਿਲਾਫ ਸੀ.ਬੀ.ਆਈ. ਅੱਜ ਦਰਜ ਕਰੇਗੀ ਕੇਸ

Share this News

ਨਵੀਂ ਦਿੱਲੀ : ਸੌਦਾ ਸਾਧ ਵੱਲੋਂ ਆਪਣੇ ਅਣਗਿਣਤ ਸ਼ਰਧਾਲੂਆਂ ਨੂੰ ਜਬਰਦਸਤੀ ਨਿਪੁੰਸਕ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਸੀ.ਬੀ.ਆਈ. 29 ਦਸੰਬਰ ਸੋਮਵਾਰ ਨੂੰ ਸੌਦਾ ਸਾਧ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰੇਗੀ। ਸੀ.ਬੀ.ਆਈ. ਨੇ ਇਹ ਕੇਸ ਸ਼ਨਿੱਚਰਵਾਰ ਦਰਜ ਕਰਨਾ ਸੀ, ਪਰ ਤਕਨੀਕੀ ਕਾਰਨਾਂ ਕਰਕੇ ਨਹੀਂ ਹੋ ਸਕਿਆ। ਸੀ.ਬੀ.ਆਈ. ਇਹ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਦਰਜ ਕਰ ਰਹੀ ਹੈ। ਦੂਸਰੇ ਪਾਸੇ  ਸੌਦਾ ਸਾਧ ਦੀ ਵਿਵਾਦ ਦਾ ਵਿਸ਼ਾ ਬਣੀ ਫਿਲਮ ਮੈਸੇਂਜਰ ਆਫ ਗਾਡ ਵਿੱਚ ਫਿਲਮਾਏ ਗਏ ਦ੍ਰਿਸ਼ਾਂ ਨੂੰ ਲੈ ਕੇ ਵੀ ਸੌਦਾ ਸਾਧ ਅਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ।  ਫਿਲਮ ਵਿੱਚ ਜਿਸ ਤਰੀਕੇ ਨਾਲ ਉਸ ਨੇ ਸਟੰਟ ਕੀਤੇ ਹਨ, ਉਸ ਦੀ ਅਸਲੀਅਤ ਉਸ ...


Dec 28

ਕਾਂਗਰਸ ਨੇ ਮਨਾਇਆ ਆਪਣਾ 130ਵਾਂ ਸਥਾਪਨਾ ਦਿਵਸ

Share this News

ਨਵੀਂ ਦਿਲੀ : ਆਪਣੇ ਖਿਸਕ ਰਹੇ ਆਧਾਰ ਅਤੇ ਇਸ ਸਾਲ ਚੋਣ ਮੁਕਾਬਲਿਆਂ ’ਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨਾਂ ਦੀ ਪਿ¤ਠ-ਭੂਮੀ ਵਿਚਕਾਰ ਕਾਂਗਰਸ ਨੇ ਅ¤ਜ ਆਪਣਾ 130ਵਾਂ ਸਥਾਪਨਾ ਦਿਵਸ ਮਨਾਇਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦਿ¤ਲੀ ‘ਚ ਕਾਂਗਰਸ ਮੁ¤ਖ ਦਫ਼ਤਰ ‘ਚ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਪਾਰਟੀ ਦਾ ਝੰਡਾ ਲਹਿਰਾਇਆ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਇਸ ਸਮਾਰੋਹ ‘ਚ ਮੌਜੂਦ ਨਹੀਂ ਸਨ। ਜੰਮੂ ਕਸ਼ਮੀਰ ‘ਚ ਸਰਕਾਰ ਗਠਨ ਦੇ ਬਾਰੇ ‘ਚ ਸੋਨੀਆ ਨੇ ਕਿਹਾ ਕਿ ਕਾਂਗਰਸ ਨੂੰ ਲੋਕਾਂ ਦਾ ਫ਼ਰਮਾਨ ਨਹੀਂ ਮਿਲਿਆ ਹੈ। ਇਸ ਲਈ ਦੂਸਰਿਆਂ ਨੂੰ ਸਰਕਾਰ ਬਣਾਉਣੀ ਹੋਵੇਗੀ। ਪਾਰਟੀ ਨੇ ਜੰਮੂ-ਕਸ਼ਮੀਰ ਚੋਣਾਂ ‘ਚ 12 ਸੀਟਾਂ ਜਿ¤ਤੀਆਂ ਹਨ। ਗੌਰਤਲਬ ਹੈ ਕਿ ਅ¤ਜ ਹੀ ਦੇ ਦਿਨ 1885 ਨੂੰ ਭਾਰਤੀ ...


Dec 21

ਆਖ਼ਰੀ ਪੜਾਅ ’ਚ ਜੰਮੂ-ਕਸ਼ਮੀਰ ਤੇ ਝਾਰਖੰਡ ’ਚ ਰਿਕਾਰਡ ਮਤਦਾਨ

Share this News

ਸ੍ਰੀਨਗਰ/ਰਾਂਚੀ : ਜੰਮੂ-ਕਸ਼ਮੀਰ ਵਿਖੇ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਅਤੇ ਆਖਰੀ ਪੜਾਅ ਦੌਰਾਨ 20 ਵਿਧਾਨ ਸਭਾ ਸੀਟਾਂ ਲਈ 76 ਫੀਸਦੀ ਮਤਦਾਨ ਹੋਇਆ ਹੈ। ਇਸ ਦੇ ਨਾਲ ਹੀ ਸਾਰੇ ਪੜਾਵਾਂ ਵਿੱਚ ਸੂਬੇ ’ਚ ਕੁੱਲ ਮਤਦਾਨ 65 ਫੀਸਦੀ ਰਿਹਾ ਹੈ। ਚੋਣ ਕਮਿਸ਼ਨ ਦੇ ਅਨੁਸਾਰ ਪਿਛਲੇ 25 ਸਾਲਾਂ ਵਿੱਚ ਜੰਮੂ-ਕਸ਼ਮੀਰ ਵਿੱਚ ਇਸ ਵਾਰ ਸਭ ਤੋਂ ਵਧ ਮਤਦਾਨ ਹੋਇਆ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਚੋਣਾਂ ਸ਼ਾਂਤੀਪੂਰਨ ਮੁਕੰਮਲ ਹੋਣ ਦੇ ਬਾਅਦ ਸਾਰੇ ਮਤਦਤਾਵਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮਤਦਾਤਾਵਾਂ ਨੇ ਜਿਸ ਢੰਗ ਨਾਲ ਬੰਦੂਕ ਨੂੰ ਮਾਤ ਦੇ ਕੇ ਇਸ ਚੋਣ ਵਿਚ ਹਿੱਸਾ ਲਿਆ ਹੈ ਉਸ ਦੇ ਲਈ ਉਹ ਵਧਾਈ ਦੇ ਪਾਤਰ ਹਨ। ਜੰਮੂ ਕਸ਼ਮੀਰ ਦੇ ਅੱਜ ...


Dec 21

ਭਾਰਤ ਜਲਦੀ ਹੀ ਬਣੇਗਾ ਹਿੰਦੂ ਰਾਸ਼ਟਰ  - ਭਾਗਵਤ

Share this News

ਕੋਲਕਤਾ : ਧਰਮ ਪਰਿਵਰਤਨ ਦੇ ਮੁੱਦੇ 'ਤੇ ਦੇਸ਼ ਭਰ ਵਿੱਚ ਚੱਲ ਰਹੇ ਵਿਵਾਦ ਦਰਮਿਆਨ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਰੰਗ ਵਿੱਚ ਆ ਗਏ ਹਨ। ਭਾਗਵਤ ਨੇ ਕੋਲਕਾਤਾ ਵਿੱਚ ਧਰਮ ਪਰਿਵਰਤਨ ਬਾਰੇ ਆਪਣੀ ਚੁੱਪ ਤੋੜਦਿਆਂ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਕਿਹਾ ਕਿ ਘਰ ਛੱਡ ਕੇ ਗਏ ਲੋਕਾਂ ਨੂੰ ਵਾਪਸ ਲਿਆਉਣ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਭਾਗਵਤ ਨੇ ਕਿਹਾ ਕਿ ਕਿਸੇ ਨੂੰ ਇਸ ਬਾਰੇ ਇਤਰਾਜ਼ ਹੈ ਤਾਂ ਸੰਸਦ ਵਿੱਚ ਕਾਨੂੰਨ ਬਣਾ ਲਓ। ਭਾਗਵਤ ਨੇ ਕਿਹਾ ਕਿ ਸੰਸਦ ਵਿੱਚ ਕਾਨੂੰਨ ਬਣਾਉਣ ਦੀ ਗੱਲ ਹੋਈ ਤਾਂ ਕਈ ਲੋਕਾਂ ਨੂੰ ਇਸ ਬਾਰੇ ਵੀ ਇਤਰਾਜ਼ ਹੈ। ਮੋਹਨ ਭਾਗਵਤ ਨੇ ਅਸਲੀ ਰੰਗ ਵਿੱਚ ਆਉਂਦਿਆਂ ਕਿਹਾ ਕਿ ਲੋਕਾਂ ਦੇ ...


Dec 21

ਦੇਵਿਆਨੀ ਖੋਬਰਾਗੜੇ ਦੀ ਫਿਰ ਹੋਈ ਛੁੱਟੀ

Share this News


ਨਵੀਂ ਦਿੱਲੀ  : ਅਮਰੀਕਾ ਵਿੱਚੋਂ ਜਲੀਲ ਹੋ ਕੇ ਭਾਰਤ ਆਈ ਵਿਦੇਸ਼ ਮੰਤਰਾਲੇ ਦੀ ਅਧਿਕਾਰੀ ਦੇਵਿਆਨੀ ਖੋਬਰਾਗੜੇ ਨੂੰ ਆਪਣੇ ਹੀ ਵਿਭਾਗ ਖਿਲਾਫ਼ ਮੂੰਹ ਖੋਲਣਾ ਮਹਿੰਗਾ ਪੈ ਗਿਆ ਹੈ। ਵਿਦੇਸ਼ ਵਿਭਾਗ ਨੇ ਉਸ ਨੂੰ ਕੰਮ ਤੋਂ ਹਟਾ ਦਿੱਤਾ ਹੈ। ਹਾਲ ਹੀ ਵਿੱਚ ਦੇਵਿਆਨੀ ਨੇ ਮੀਡੀਆ ਨੂੰ ਇਕ ਇੰਟਰਵਿਊ ਦਿੱਤੀ ਸੀ ਸਰਕਾਰ ਇਸ ਨੂੰ ਲੈ ਕੇ ਹੀ ਨਰਾਜ਼ ਚਲ ਰਹੀ ਹੈ। ਮੰਤਰਾਲੇ ਨੇ ਉਸ ਉਪਰ ਤੱਥ ਛੁਪਾਉਣ ਦਾ ਦੋਸ਼ ਲਗਾਇਆ ਹੈ। ਉਸ ਖਿਲਾਫ਼ ਜਾਂਚ ਸ਼ੁਰੂ ਹੋ ਗਈ ਹੈ। ਉਸ ਨੂੰ ਤਨਖਾਹ ਤਾਂ ਮਿਲਦੀ ਰਹੇਗੀ ਪਰ ਸਬੰਧਿਤ ਵਿਭਾਗ ਦੀ ਸੀਟ ’ਤੇ ਬੈਠਣ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ।


Dec 21

42 ਸਾਲ ਬਾਅਦ ਭਾਰਤ ਆਉਣਗੇ ਬੰਗਲਾਦੇਸ਼ ਦੇ ਰਾਸ਼ਟਰਪਤੀ

Share this News

ਨਵੀਂ ਦਿੱਲੀ : ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਅਬਦੁਲ ਹਾਮਿਦ ਭਾਰਤ ਦੀ 5 ਦਿਨਾਂ ਯਾਤਰਾ 'ਤੇ ਵੀਰਵਾਰ ਇੱਥੇ ਆਉਣਗੇ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸੱਦੇ 'ਤੇ ਉਨ੍ਹਾਂ ਦੇ ਮਹਿਮਾਨ ਬਣ ਕੇ ਆ ਰਹੇ ਸ਼੍ਰੀ ਹਾਮਿਦ ਰਾਸ਼ਟਰਪਤੀ ਭਵਨ 'ਚ ਹੀ ਰਹਿਣਗੇ। ਇੱਥੇ ਉਨ੍ਹਾਂ ਦੀ ਸ਼੍ਰੀ ਮੁਖਰਜੀ ਦੇ ਇਲਾਵਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਨਗੇ।


Dec 21

ਸਰਕਾਰ ਸੀ.ਬੀ.ਆਈ. ਦੀ ਦੁਰਵਰਤੋਂ ਕਰ ਰਹੀ ਹੈ - ਮਮਤਾ

Share this News

ਨਵੀਂ ਦਿੱਲੀ : ਕਾਂਗਰਸ ਦੇ ਨੇਤਾਵਾਂ ਦੀ ਗ੍ਰਿਫਤਾਰੀ ਤੋਂ ਵਿਫ਼ਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਸੰਸਦ ਕੰਪਲੈਕਸ 'ਚ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਸਰਕਾਰ ਸੀ.ਬੀ.ਆਈ. ਦੀ ਵਰਤੋਂ ਉਸ ਖਿਲਾਫ ਕਰ ਰਹੀ ਹੈ, ਪਰ ਉਹ ਝੁਕੇਗੀ ਨਹੀਂ।
ਬੈਨਰਜੀ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਸੀ.ਬੀ.ਆਈ. 'ਤੇ ਦਬਾਅ ਪਾ ਕੇ ਪਾਰਟੀ ਦੇ ਲੋਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਉਹ ਉਨ੍ਹਾਂ ਨੂੰ ਵੀ ਫਸਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੀ ਪਾਰਟੀ ਦੇ ਸੰਸਦ ਭਾਜਪਾ ਦਾ ਖੁਲ੍ਹ ਕੇ ਵਿਰੋਧ ਕਰਦੇ ...


Dec 21

ਸੁਪਰੀਮ ਕੋਰਟ ਵੱਲੋਂ ਜੈਲਲਿਤਾ ਨੂੰ ਰਾਹਤ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਰਾਹਤ ਮਿਲੀ ਹੈ। ਉਨ੍ਹਾਂ ਦੀ ਜ਼ਮਾਨਤ ਦਾ ਸਮਾਂ ਅਪ੍ਰੈਲ ਤੱਕ ਵਧਾ ਦਿੱਤਾ ਹੈ। ਉਨ੍ਹਾਂ ਦੀ ਜ਼ਮਾਨਤ ਦਾ ਸਮਾਂ 4 ਮਹੀਨੇ ਤੱਕ ਵਧਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੈਲਲਿਤਾ 'ਤੇ ਆਮਦਨ ਤੋਂ ਵੱਧ ਜਾਇਦਾਦ ਹੋਣ ਕਾਰਨ ਬੰਗਲੌਰ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਜੇਲ ਦੀ ਸਜ਼ਾ ਸੁਣਾਈ ਸੀ ਅਤੇ ਜੁਰਮਾਨਾ ਕੀਤਾ ਸੀ। ਜੈਲਲਿਤਾ ਇਸ ਸਮੇਂ ਜਮਾਨਤ 'ਤੇ ਹੈ।


Dec 21

ਤੁਲਸੀ, ਰਾਜਨਾਥ ਦਰਮਿਆਨ ਅੱਤਵਾਦ 'ਤੇ ਚਰਚਾ

Share this News

ਨਵੀਂ ਦਿੱਲੀ : ਅਮਰੀਕੀ ਕਾਂਗਰਸ 'ਚ ਪਹਿਲੀ ਹਿੰਦੂ ਭਾਰਤਵੰਸ਼ੀ ਮੈਂਬਰ ਤੁਲਸੀ ਗੱਬਾਰਡ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਦੋਹਾਂ ਦਰਮਿਆਨ ਅੱਤਵਾਦ ਅਤੇ ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਮੰਤਰੀ ਨੇ ਟਵੀਟ ਕੀਤਾ, ''ਅਮਰੀਕੀ ਕਾਂਗਰਸ ਮੈਂਬਰ ਤੁਲਸੀ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ। ਅਸੀਂ ਅੱਤਵਾਦ ਅਤੇ ਸਾਈਬਰ ਸੁਰੱਖਿਆ ਦੇ ਮੁੱਦੇ 'ਤੇ ਚਰਚਾ ਕੀਤੀ।'' ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ, ''ਅਮਰੀਕੀ ਕਾਗਰਸ 'ਚ ਇਕਮਾਤਰ ਹਿੰਦੂ ਮੈਂਬਰ ਅਤੇ ਹਵਾਈ ਤੋਂ ਡੇਮੋਕ੍ਰੇਟ ਸੰਸਦ ਮੈਂਬਰ ਗੱਬਾਰਡ ਨਾਲ ਗ੍ਰਹਿ ਮੰਤਰੀ ਨੇ ਅੱਤਵਾਦ ਅਤੇ ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ 'ਤੇ  ਚਰਚਾ ਕੀਤੀ।''
ਬਿਆਨ ਅਨੁਸਾਰ, ''ਦੋਹਾਂ ਨੇਤਾਵਾਂ ਨੇ ਪੇਸ਼ਾਵਰ 'ਚ ਸਕੂਲੀ ਵਿਦਿਆਰਥੀਆਂ ਦਾ ...[home] [1] 2 3 4  [next]1-10 of 32

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved