India News Section

Monthly Archives: DECEMBER 2015


Dec 28

ਮੋਦੀ ਨੇ ਅੰਗਹੀਣਾਂ ਨੂੰ ਦਿੱਤਾ ਨਵਾਂ ਨਾਂਅ ‘‘ਦਿਵਿਆਂਗ’’

Share this News

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ  ਰੇਡੀਓ ’ਤੇ  ਆਪਣੇ ‘‘ਮਨ ਦੀ ਗੱਲ’’ ਵਿੱਚ ਸ਼ਰੀਰਕ ਰੂਪ ਵਿੱਚ ਅਸਮਰੱਥ ਲੋਕਾਂ ਨੂੰ ਨਵਾਂ ਨਾਮ ਦਿੱਤਾ। ਮੋਦੀ ਨੇ ਕਿਹਾ ਕਿ ਅੰਗਹੀਣਾਂ ਲਈ ਵਿਕਲਾਂਗ ਸ਼ਬਦ ਦੀ ਥਾਂ ਦਿਵਿਆਂਗ ਸ਼ਬਦ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਕੋਲ ਇੱਕ ਵਾਧੂ ਸ਼ਕਤੀ ਹੁੰਦੀ ਹੈ। ਮੋਦੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ 16 ਜਨਵਰੀ ਨੂੰ ਸਟਾਰਟਅਪ ਸਟੈਂਡਅਪ ਇੰਡੀਆ ਦਾ ਪੂਰਾ ਐਕਸ਼ਨ ਪਲਾਨ ਲੈ ਕੇ ਆਵੇਗੀ। ਉਮੀਦ ਕੀਤੀ ਜਾ ਰਹੀ ਸੀ ਕਿ ਮੋਦੀ ਇਸ ਵਾਰ ਮਨ ਦੀ ਗੱਲ ਪ੍ਰੋਗਰਾਮ ਵਿੱਚ ਆਪਣੇ ਪਾਕਿਸਤਾਨ ਦੌਰੇ ਦਾ ਜਿਕਰ ਕਰ ਸਕਦੇ ਹਨ, ਲੇਕਿਨ ਉਹ ਇਸ ਨੂੰ ਲੈ ਕੇ ਕੁੱਝ ਨਹੀਂ ਬੋਲੇ। ਪੀ.ਐੱਮ. ...


Dec 28

ਕਾਂਗਰਸੀ ਮੈਗਜ਼ੀਨ 'ਚ ਜਵਾਹਰਲਾਲ ਨਹਿਰੂ 'ਤੇ ਲੱਗੇ ਗੰਭੀਰ ਦੋਸ਼

Share this News

ਮੁੰਬਈ : ਕਾਂਗਰਸ ਅੱਜ ਆਪਣਾ 130ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਕਾਂਗਰਸ ਦੀ ਮੁੰਬਈ ਇਕਾਈ ਦੇ ਇਕ ਮੈਗਜ਼ੀਨ 'ਚ ਪ੍ਰਕਾਸ਼ਤ ਲੇਖ ਨੇ ਖਲਬਲੀ ਮਚਾ ਦਿੱਤੀ ਹੈ, ਕਿਉਂਕਿ ਲੇਖ ਵਿਚ ਕਸ਼ਮੀਰ, ਚੀਨ ਅਤੇ ਤਿੱਬਤ ਦੇ ਹਾਲਾਤ ਲਈ ਜਵਾਹਲਾਲ ਨਹਿਰੂ 'ਤੇ ਦੋਸ਼ ਲਾਇਆ ਗਿਆ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਨਹਿਰੂ ਨੂੰ ਕੌਮਾਂਤਰੀ ਮਾਮਲਿਆਂ 'ਤੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਗੱਲ ਸੁਣਨੀ ਚਾਹੀਦੀ ਸੀ। 
15 ਦਸੰਬਰ ਨੂੰ ਪਟੇਲ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਮਕਸਦ ਨਾਲ ਇਸ ਮਹੀਨੇ ਪਾਰਟੀ ਦੀ 'ਕਾਂਗਰਸ ਦਰਸ਼ਨ' ਦੇ ਹਿੰਦੀ ਆਡੀਸ਼ਨ 'ਚ ਪ੍ਰਕਾਸ਼ਤ ਲੇਖ ਵਿਚ ਲੇਖਕ ਦੇ ਨਾਂ ਦਾ ਜ਼ਿਕਰ ਨਹੀਂ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ...


Dec 28

ਡੀ ਡੀ ਸੀ ਏ ਘੁਟਾਲਾ : ਦਿੱਲੀ ਸਰਕਾਰ ਦੀ ਰਿਪੋਰਟ 'ਚ ਜੇਤਲੀ ਦਾ ਨਾਂਅ ਨਹੀਂ

Share this News

ਨਵੀਂ ਦਿੱਲੀ : ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀ ਡੀ ਸੀ ਏ) ਦੇ ਮਾਮਲਿਆਂ ਨਾਲ ਸੰਬੰਧਤ ਦਿੱਲੀ ਸਰਕਾਰ ਦੀ ਜਾਂਚ ਰਿਪੋਰਟ 'ਚ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਨਾਂਅ ਦਾ ਜ਼ਿਕਰ ਨਹੀਂ ਹੈ। ਜ਼ਿਕਰਯੋਗ ਹੈ ਕਿ ਜੇਤਲੀ ਡੀ ਡੀ ਸੀ ਏ ਦੇ ਪ੍ਰਧਾਨ ਹੁੰਦਿਆਂ ਉਨ੍ਹਾ ਦੇ ਕਾਰਜਕਾਲ 'ਚ ਹੋਈਆਂ ਬੇਨਿਯਮੀਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹਨ।
ਚੌਕਸੀ ਵਿਭਾਗ ਦੇ ਪ੍ਰਮੁੱਖ ਸਕੱਤਰ ਚੇਤਨ ਸਾਂਘੀ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਡੀ ਡੀ ਸੀ ਏ 'ਤੇ ਵੱਡੀ ਗਿਣਤੀ 'ਚ ਦੋਸ਼ਾਂ ਨੂੰ ਦੇਖਦਿਆਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਡੀ ਡੀ ਸੀ ਏ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ।
ਰਿਪੋਰਟ 'ਚ ...


Dec 28

ਮਾਂ ਨੇ ਦਿੱਤਾ ਆਪਣੇ ਹੀ ਬੱਚਿਆਂ ਨੂੰ ਜ਼ਹਿਰ

Share this News

ਜਗਾਧਰੀ : ਹਰਿਆਣਾ ਦੇ ਜਗਾਧਰੀ ਦੀ ਦੁਰਗਾ ਗਾਰਡਨ ਕਾਲੋਨੀ 'ਚ ਇੱਕ ਔਰਤ ਨੇ ਆਪਣੇ ਚਾਰ ਬੱਚਿਆਂ ਨੂੰ ਕੋਲਡ ਡਰਿੰਕ 'ਚ ਸਲਫਾਸ ਮਿਲਾ ਕੇ ਜ਼ਹਿਰ ਦੇ ਦਿੱਤਾ, ਜਿਸ ਕਾਰਨ 5 ਸਾਲ ਦੇ ਮੁੰਡੇ ਵੰਸ਼ ਦੀ ਮੌਤ ਹੋ ਗਈ, ਜਦੋਂ ਕਿ 10 ਸਾਲ ਦੀ ਕੰਚਨ ਤੇ 8 ਸਾਲ ਦੀ ਚਾਹਤ ਤੇ 3 ਸਾਲ ਦੇ ਅੰਸ਼ੁਲਾ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਹੈ। ਫ਼ਿਲਹਾਲ ਪੁਲਿਸ ਪਤੀ ਰਾਜੇਸ਼ ਦੀ ਸ਼ਿਕਾਇਤ 'ਤੇ ਪਤਨੀ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ 'ਚ ਜੁੱਟ ਗਈ ਹੈ। 


Dec 25

ਦੇਸ਼ 'ਚ ਸਿਆਸੀ ਅਸਹਿਣਸ਼ੀਲਤਾ ਸਿਖਰ 'ਤੇ - ਬਾਬਾ ਰਾਮਦੇਵ

Share this News

ਇੰਦੌਰ : ਯੋਗ ਗੁਰੂ ਬਾਬਾ ਰਾਮਦੇਵ ਨੇ ਦੇਸ਼ 'ਚ ਸਿਆਸੀ ਅਸਹਿਣਸ਼ੀਲਤਾ ਦੇ ਸਿਖਰ 'ਤੇ ਪੁੱਜ ਜਾਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਇਸੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਉਨ੍ਹਾ ਦੀ ਪਾਰਟੀ ਭਾਜਪਾ 'ਤੇ ਹਮਲੇ ਕੀਤੇ ਜਾ ਰਹੇ ਹਨ। ਬੀਤੀ ਰਾਤ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ 'ਚ ਅੱਜ-ਕੱਲ੍ਹ ਸਿਆਸੀ ਅਸਹਿਣਸ਼ੀਲਤਾ ਸਿਖਰ 'ਤੇ ਹੈ, ਇਸ ਲਈ ਕੋਈ ਮੋਦੀ ਨੂੰ ਅਤੇ ਕੋਈ ਜੇਤਲੀ ਨੂੰ ਚੰਗਾ-ਮਾੜਾ ਬੋਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਬਾਬਾ ਰਾਮਦੇਵ ਨੇ ਇਹ ਦੋਸ਼ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਭਾਰਤ 'ਚ ਧਾਰਮਿਕ ਅਸਹਿਣਸ਼ੀਲਤਾ ਵੱਧ ਰਹੀ ਹੈ। ਉਨ੍ਹਾ ਕਿਹਾ ਕਿ ਮੈਂ ਭਾਰਤ 'ਚ ...


Dec 25

ਪੁਰਾਣੇ ਜ਼ਮਾਨੇ ਦੀ ਉੱਘੀ ਖ਼ੂਬਸੂਰਤ ਅਦਾਕਾਰਾ ਸਾਧਨਾ ਦਾ ਦੇਹਾਂਤ

Share this News

ਮੁੰਬਈ : 'ਮੇਰਾ ਸਾਇਆ', 'ਵੁਹ ਕੌਨ ਥੀ', ਤੇ 'ਵਕਤ' ਜਿਹੀਆਂ ਯਾਦਗਾਰ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸਾਧਨਾ ਦਾ ਸ਼ੁੱਕਰਵਾਰ ਨੂੰ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। 74 ਸਾਲਾ ਸਾਧਨਾ ਨੇ ਇਥੇ ਇਕ ਨਿੱਜੀ ਹਸਪਤਾਲ ਵਿਚ ਆਖ਼ਰੀ ਸਾਹ ਲਿਆ, ਉਹ ਕੈਂਸਰ ਤੋਂ ਪੀੜਤ ਸੀ। ਸਾਧਨਾ ਭਾਰਤੀ ਫਿਲਮ ਜਗਤ ਦੀ ਪਹਿਲੀ ਅਦਾਕਾਰਾ ਹੈ, ਜਿਹਦੇ ਵਾਲਾਂ ਦੇ ਸਟਾਈਲ 'ਤੇ ਇਕ ਨਵਾਂ ਰੁਝਾਨ ਹੋਂਦ ਵਿਚ ਆ ਗਿਆ ਸੀ। ਉਸ ਦੇ ਵਾਲਾਂ ਦੀ ਕਟਿੰਗ ਨੂੰ 'ਸਾਧਨਾ ਕੱਟ' ਆਖਿਆ ਜਾਂਦਾ ਰਿਹਾ ਹੈ।
ਅਦਾਕਾਰਾ ਸਾਧਨਾ ਦੀ ਲਾਸ਼ ਮੁੰਬਈ ਨਾਲ ਲੱਗਦੇ ਕਸਬਈ ਇਲਾਕੇ ਵਿਚ ਸਥਿਤ ਉਸ ਦੇ ਘਰ ਲਿਜਾਇਆ ਗਿਆ ਹੈ। ਇਥੇ ਉਸ ਦੀ ਸਾਬਕਾ ਸਹਿਯੋਗੀ ਤੇ ਗੂੜੀ ਸਹੇਲੀ ਵਹੀਦਾ ਰਹਿਮਾਨ ਸਮੇਤ ਹਿੰਦੀ ਫਿਲਮ ਜਗਤ ...


Dec 25

'ਕਾਬੁਲ 'ਚ ਨਾਸ਼ਤਾ - ਲਾਹੌਰ 'ਚ ਲੰਚ ਤੇ ਦਿੱਲੀ 'ਚ ਡਿਨਰ' ਮੋਦੀ ਦੇ ਕੀ ਕਹਿਣੇ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਇਦ ਭਾਰਤੀ ਇਤਿਹਾਸ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹੋਏ ਹਨ, ਜੋ ਜ਼ਿਆਦਾਤਰ ਵਿਦੇਸ਼ਾਂ ਦੀ ਸੈਰ 'ਤੇ ਰਹਿੰਦੇ ਹਨ। ਆਲਮ ਇਹ ਹੈ ਕਿ ਮੋਦੀ ਦਾ ਨਾਸ਼ਤਾ ਕਿਸੇ ਹੋਰ ਦੇਸ਼ ਵਿਚ ਹੁੰਦਾ ਹੈ, ਲੰਚ ਕਿਸੇ ਹੋਰ ਦੇਸ਼ ਵਿਚ ਤੇ ਡਿਨਰ ਕਿਸੇ ਹੋਰ ਦੇਸ਼ ਵਿਚ। ਇਕ ਦਿਨ ਵਿਚ ਤਿੰਨ ਦੇਸ਼ਾਂ ਵਿਚ ਮੋਦੀ ਦਾ ਮੌਜੂਦ ਹੋਣਾ ਉਨ੍ਹਾਂ ਦੀ ਊਰਜਾ ਦੇ ਉੱਚ ਪੱਧਰ ਨੂੰ ਹੀ ਦਰਸਾਉਂਦਾ ਹੈ ਤੇ ਮੂੰਹੋਂ ਇਹੀ ਨਿਕਲਦਾ ਹੈ, 'ਮੋਦੀ ਦੇ ਕੀ ਕਹਿਣੇ'।
ਆਪਣੇ ਜਨਮ ਦਿਨ ਤੇ ਦੋਹਤੀ ਦੇ ਸ਼ਨਿਚਰਵਾਰ ਨੂੰ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਵਿਚ ਲੱਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸ਼ੁੱਕਰਵਾਰ ਸਵੇਰ ਤਕ ਕੋਈ ਪਤਾ ਨਹੀਂ ...


Dec 25

’84 ਦੌਰਾਨ ਦਿੱਲੀ ਦੇ ਸ਼ਹੀਦ ਸਿੰਘਾਂ ਦੇ ਨਾਂ ਯਾਦਗਾਰ ’ਤੇ ਉਕੇਰਨ ਵਾਸਤੇ ਮੰਗੇ

Share this News

ਨਵੀਂ ਦਿੱਲੀ  : ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਬਣਾਈ ਜਾ ਰਹੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਤੇ ਨਵੰਬਰ 1984 ਦੌਰਾਨ ਦਿੱਲੀ ਵਿੱਖੇ ਮਾਰੇ ਗਏ ਲੋਕਾਂ ਦੇ ਨਾਂ ਉਕੇਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਕਮੇਟੀ ਕੋਲ ਨਾਂ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਅਤੇ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਵੱਲੋਂ ਜਾਰੀ ਇਸ ਅਪੀਲ ’ਚ ਯਾਦਗਾਰ ਦੀ ਉਸਾਰੀ 7-8 ਮਹੀਨੀਆਂ ਵਿਚ ਪੂਰਾ ਹੋਣ ਦੀ ਆਸ ਜਤਾਈ ਗਈ ਹੈ।  ਤਨਵੰਤ ਸਿੰਘ ਨੇ ਦਸਿਆ ਕਿ ਨਵੰਬਰ 1984 ਦੌਰਾਨ ਦਿੱਲੀ ਵਿੱਖੇ 10 ਹਜਾਰ ਤੋਂ ਵੱਧ ਸਿੱਖ ਮਾਰੇ ਗਏ ਸੀ ਪਰ ਕਮੇਟੀ ਕੋਲ ਹਾਲੇ ਤਕ ਲਗਭਗ 3500 ਲੋਕਾਂ ਦੇ ਨਾਂ ਪੁੱਜੇ ...


Dec 21

ਜੇਤਲੀ ਨੇ ਕੇਜਰੀਵਾਲ 'ਤੇ ਕੀਤਾ ਮਾਣਹਾਨੀ ਦਾ ਕੇਸ

Share this News

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਉਨ੍ਹਾਂ 'ਤੇ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) 'ਚ ਵਿੱਤੀ ਬੇਨਿਯਮੀਆਂ ਦੇ ਦੋਸ਼ ਲਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ 5 ਨੇਤਾਵਾਂ ਵਿਰੁੱਧ ਦਿੱਲੀ ਹਾਈ ਕੋਰਟ ਵਿਚ 10 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ। ਜੇਤਲੀ ਨੇ ਕੇਜਰੀਵਾਲ ਤੋਂ ਇਲਾਵਾ ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੇ ਸਿੰਘ, ਰਾਘਵ ਚੱਢਾ ਅਤੇ ਦੀਪਕ ਵਾਜਪਾਈ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਉਂਦੇ ਹੋਏ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ 'ਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਾਏ ਹਨ। 
'ਆਪ' ਅਤੇ ਭਾਜਪਾ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਵੀ ਦੋਸ਼ ...


Dec 21

ਕਪਿਲ ਸ਼ਰਮਾ ਵੱਲੋਂ ਚਰਚਿਤ ਕਮੇਡੀ ਨਾਈਟ ਸ਼ੋਅ ਬੰਦ ਕਰਨ ਦਾ ਐਲਾਨ

Share this News

ਮੁੰਬਈ : ਕੌਮਾਂਤਰੀ ਪੱਧਰ ’ਤੇ ਲੋਕਾਂ ਦੇ ਨਰੋਏ ਮਨੋਰੰਜਨ ਲਈ ਚਰਚਾ ਵਿੱਚ ਆਏ ਕਮੇਡੀ ਨਾਈਟਸ ਵਿਦ ਕਪਿਲ ਦੇ ਸੰਚਾਲਕ ਕਪਿਲ ਸ਼ਰਮਾ ਨੇ ਇਹ ਸ਼ੋਅ ਚੈਨਲ ਪ੍ਰਬੰਧਕਾਂ ਨਾਲ ਨਰਾਜ਼ਗੀ ਦੇ ਚੱਲਦਿਆਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਕਲਰ ਚੈਨਲ ਵੱਲੋਂ 4 ਮਹੀਨੇ ਪਹਿਲਾਂ ਸ਼ੁਰੂ ਕੀਤੇ ਇੱਕ  ਨਵੇਂ ਪ੍ਰੋਗਰਾਮ ਕਮੇਡੀ ਨਾਈਟਸ ਬਚਾਓ ਦੇ ਬਣਾਏ ਗਏ ਢਾਂਚੇ ਤੋਂ ਨਰਾਜ ਹਨ। ਕਪਿਲ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਪ੍ਰੋਗਰਾਮਾਂ ਦੇ ਨਾਮ ਦੇ ਨਾਲ-ਨਾਲ ਫਾਰਮੈਟ ਵਿੱਚ ਵੀ ਬਹੁਤ ਬਰਾਬਰੀ ਹੈ। ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਤਾਂ ਇਹ ਪ੍ਰੋਗਰਾਮ ਦਸੰਬਰ ਮਹੀਨੇ ਹੀ ਬੰਦ ਕਰਨ ਵਾਲਾ ਸੀ, ਪਰ ਚੈਨਲ ਪ੍ਰਬੰਧਕਾਂ ਨੇ 17 ਜਨਵਰੀ ...[home] [1] 2 3 4 5  [next]1-10 of 46

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved