India News Section

Monthly Archives: DECEMBER 2016


Dec 29

ਪ੍ਰਕਾਸ਼ ਪੁਰਬ ਸਮਾਗਮਾਂ ਲਈ ਸ੍ਰੀ ਪਟਨਾ ਸਾਹਿਬ ਬਣ ਗਿਆ 'ਮਿੰਨੀ ਪੰਜਾਬ'

Share this News

ਪਟਨਾ : ਸਿੱਖਾਂ ਦੇ ਪੰਜ ਤਖਤ ਸਾਹਿਬਾਨ 'ਚ ਸ਼ਾਮਲ ਅਤੇ ਦੂਜੇ ਤਖਤ ਵਜੋਂ ਜਾਣੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਪਟਨਾ ਜੀ ਵਿਖੇ ਆਯੋਜਿਤ ਕੀਤੇ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਸ਼ਹਿਰ ਦਾ ਕੁਝ ਖੇਤਰ 'ਮਿੰਨੀ ਪੰਜਾਬ' 'ਚ ਤਬਦੀਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਪਟਨਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸਮਾਗਰਮਾਂ ਲਈ ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਵਲੋਂ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਨੂੰ ਕੁਝ ਇਸ ਢੰਗ ਨਾਲ ਸਜਾਇਆ ਗਿਆ ਹੈ ਕਿ ਉਸ ਦਾ ਨਜ਼ਾਰਾ ਪੰਜਾਬ ਵਰਗਾ ਹੀ ਜਾਪਦਾ ਹੈ। ਖਾਸ ਕਰਕੇ ਪਟਨਾ ਤੋਂ ਪਟਨਾ ਸਾਹਿਬ ਤੱਕ ...


Dec 29

ਯੂਪੀ ਚੋਣਾਂ : 325 ਵਿਧਾਨ ਸਭਾ ਸੀਟਾਂ ‘ਤੇ ਸਪਾ ਉਮੀਦਵਾਰਾਂ ਦਾ ਐਲਾਨ

Share this News

ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 325 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਕੀ 78 ਨਾਮਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਯੂ.ਪੀ ਜਿੱਤਣ ਵਾਲਾ ਦਿੱਲੀ ਜਿੱਤਦਾ ਹੈ। ਇਹ ਚੋਣਾਂ 28 ਫ਼ਰਵਰੀ ਤੋਂ ਹੋਣਗੀਆਂ। ਲਖਨਊ ਕੈਂਟ ਤੋਂ ਮੁਲਾਇਮ ਦੀ ਬਹੂ ਅਪਰਣਾ ਯਾਦਵ ਚੋਣ ਲੜੇਗੀ।
ਪਾਰਟੀ ਮੁਖੀ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਸੋਚ ਸਮਝ ਕੇ ਚੁਣਿਆ ਗਿਆ ਹੈ। ਹਾਲਾਂਕਿ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟ ਦਿਤਾ ਗਿਆ ਹੈ, ਉਸ 'ਚ ਸ਼ਿਵਪਾਲ ਦਾ ਦਬਦਬਾ ਜ਼ਿਆਦਾ ਨਜ਼ਰ ਆਉਂਦਾ ਹੈ। ਸ਼ਿਵਪਾਲ ਦੇ ਚਿਹਰਿਆਂ ਦੀ ਲਿਸ਼ਟ 'ਚ ਭਰਮਾਰ ਹੈ। ਅਯੋਧਿਆ ਤੋਂ ਅਖਿਲੇਸ਼ ਕੈਬਨਿਟ 'ਚ ਮੰਤਰੀ ਅਤੇ ...


Dec 29

ਅਨਿਲ ਬੈਜਲ ਦਿੱਲੀ ਦੇ ਉਪ ਰਾਜਪਾਲ ਨਿਯੁਕਤ

Share this News

ਨਵੀਂ ਦਿੱਲੀ : ਉੱਚ ਪੱਧਰੀ ਸੂਤਰਾਂ ਅਨੁਸਾਰ ਸਾਬਕਾ ਗ੍ਰਹਿ ਸਕੱਤਰ ਅਨਿਲ ਬੈਜਲ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ। ਪਤਾ ਚੱਲਿਆ ਹੈ ਕਿ ਸਰਕਾਰ ਵੱੱਲੋਂ ਬੈਜਲ ਦਾ ਨਾਂਅ ਪ੍ਰਵਾਨਗੀ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਾਜਪਾਈ ਸਰਕਾਰ ਵੇਲੇ ਦੇਸ਼ ਦੇ ਗ੍ਰਹਿ ਸਕੱਤਰ ਰਹੇ ਅਨਿਲ ਬੈਜਲ ਦਾ ਨਾਂਅ ਪਿਛਲੇ ਕੁਝ ਦਿਨਾਂ ਤੋਂ ਚਰਚਾ 'ਚ ਸੀ। ਇਸੇ ਦੌਰਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨਜੀਬ ਜੰਗ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬੈਜਲ ਡੀ ਡੀ ਏ ਦਿੱਲੀ ਦੇ ਡਿਪਟੀ ਚੇਅਰਮੈਨ, ਇੰਡੀਅਨ ਏਅਰ ਲਾਈਨਜ਼ ਦੇ ਸੀ ਐੱਮ ਡੀ, ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦਾ ਵਧੀਕ ਸਕੱਤਰ ਅਤੇ ਸਿਵਲ ਹਵਾਬਾਜ਼ੀ ਮੰਤਰਾਲੇ 'ਚ ਜਾਇੰਟ ਸਕੱਤਰ ਵੀ ...


Dec 29

ਪੁਰਾਣੇ ਨੋਟ ਘਰ ਰੱਖਣ ‘ਤੇ ਮਿਲੇਗੀ ਸਜ਼ਾ

Share this News

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ 1000 ਅਤੇ 500 ਦੇ ਪੁਰਾਣੇ ਨੋਟ ਬੰਦ ਕਰਨ ਤੋਂ ਬਾਅਦ ਇੱਕ ਸਖਤ ਆਰਡੀਨੈਂਸ ਪਾਸ ਕਰਕੇ ਦੇਸ਼ ਵਿੱਚ ਸਖਤ ਕਾਨੂੰਨ ਲਾਗੂ ਕਰ ਦਿੱਤਾ ਹੈ ਕਿ ਜੇ ਕਿਸੇ ਕੋਲ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬਰਾਮਦ ਹੁੰਦੇ ਹਨ ਤਾਂ ਉਸ ਨੂੰ 4 ਸਾਲ ਤੱਕ ਦੀ ਸਜਾ ਹੋ ਸਕਦੀ ਹੈ। ਇੰਨਾ ਹੀ ਨਹੀਂ ਜੇਕਰ ਕਿਸੇ ਨੇ ਪੁਰਾਣੇ ਨੋਟਾਂ ਨਾਲ ਕੋਈ ਖਰੀਦੋ ਫਰੋਖਤ ਜਾਂ ਲੈਣ-ਦੇਣ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਸ ਨੂੰ ਵੀ ਭਾਰੀ ਜੁਰਮਾਨਾ ਲੱਗੇਗਾ।  ਪੂੰਜੀ ਕੈਬਨਿਟ ਨੇ ਅੱਜ ਇਸ ਸਬੰਧੀ ਇੱਕ ਆਰਡੀਨੈਂਸ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਦੇ ਤਹਿਤ ਜੇਕਰ ਕਿਸੇ ਵਿਅਕਤੀ ਕੋਲ 10 ਤੋਂ ਜਿਆਦਾ 500 ਜਾਂ ...


Dec 29

ਮੇਰੇ ਪਰਵਾਰ 'ਤੇ ਵਿੱਤੀ ਧਾਂਦਲੀ ਦਾ ਦੋਸ਼ ਭਾਜਪਾ ਦੀ ਘਿਨੌਣੀ ਸਾਜ਼ਸ਼ - ਮਾਇਆਵਤੀ

Share this News

ਲਖਨਊ : ਦਿੱਲੀ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਦਿੱਲੀ ਦੇ ਇਕ ਬੈਂਕ 'ਚ ਛਾਪੇਮਾਰੀ ਕਰ ਕੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਭਰਾ ਅਤੇ ਬਸਪਾ ਦੇ ਖਾਤਿਆਂ 'ਚ 100 ਕਰੋੜ ਤੋਂ ਜ਼ਿਆਦਾ  ਰੁਪਏ ਜਮ੍ਹਾਂ ਕਰਾਉਣ ਦਾ ਪਤਾ ਲਾਉਣ ਦੇ ਬਾਅਦ ਅੱਜ ਮਾਇਆਵਤੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਬਸਪਾ ਨੇ ਨਿਯਮਾਂ ਮੁਤਾਬਕ ਖਾਤਿਆਂ 'ਚ ਪੈਸੇ ਜਮ੍ਹਾਂ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਹ ਪੈਸੇ ਚੋਣਾਂ ਲਈ ਦੇਸ਼ ਭਰ 'ਚ ਜਮਾਂ ਕਰਾਏ ਗਏ ਹਨ।  ਈਡੀ ਨੇ ਬਸਪਾ ਨਾਲ ਸਬੰਧਤ ਇਕ ਖਾਤੇ 'ਚ 104 ਕਰੋੜ ਅਤੇ ਪਾਰਟੀ ਸੁਪਰੀਮੋ ਦੇ ਭਰਾ ਆਨੰਦ ਦੇ ਖਾਤੇ 'ਚ 1.43 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਾਏ ਜਾਣ ਦਾ ਪਤਾ ਲਾਇਆ ਹੈ। ਇਕ ਪ੍ਰੈਸ ਕਾਨਫਰੰਸ ਕਰ ਕੇ ...


Dec 29

ਕੁੱਤਿਆਂ ਨੇ ਵਿਦੇਸ਼ੀ ਔਰਤ ਦੀ ਲਾਸ਼ ਖਾਧੀ

Share this News

ਬੇਗੂਸਰਾਏ : ਬਿਹਾਰ ਬੇਗੂਸਰਾਏ ਦੇ ਸਦਰ ਹਸਪਤਾਲ ਵਿਚ ਸੋਮਵਾਰ ਸਵੇਰੇ ਜੋ ਕੁਝ ਹੋਇਆ ਉਹ ਬਹੁਤ ਹੀ ਭਿਆਨਕ ਸੀ। ਇਕ ਵਿਦੇਸ਼ੀ ਮਹਿਲਾ ਦੀ ਲਾਸ਼ ਪੋਸਟਮਾਰਟਮ ਦੇ ਲਈ ਇਕ ਸਦਰ ਹਸਪਤਾਲ ਲਿਆਈ ਗਈ। ਇਸ ਤੋਂ ਬਾਅਦ ਕਰਮਚਾਰੀ  ਲਾਸ਼ ਨੂੰ ਖੁੱਲ੍ਹੇ ਵਿਚ ਛੱਡ ਕੇ ਅਪਣੇ ਕੰਮ 'ਤੇ ਚਲਦੇ ਬਣੇ। ਇਸੇ ਦੌਰਾਨ ਉਥੇ ਅਵਾਰਾ ਕੁੱਤੇ ਆ ਪੁੱਜੇ। ਜਿਨ੍ਹਾਂ ਨੇ ਵਿਦੇਸ਼ੀ ਮਹਿਲਾ ਦੀ ਲਾਸ਼ ਨੂੰ ਅਪਣਾ ਨਿਵਾਲਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਸੜਕ ਪਾਰ ਕਰਦੇ ਹੋਏ ਇਕ ਵਿਦੇਸ਼ੀ ਮਹਿਲਾ ਦੀ ਮੌਤ ਹੋ ਗਈ। ਮਹਿਲਾ ਸੜਕ ਪਾਰ ਕਰ ਰਹੀ ਸੀ ਉਦੋਂ ਹੀ ਤੇਜ਼ ਆ ਰਹੇ ਟਰੱਕ ਨੇ ਉਸ ਨੂੰ ਅਪਣੀ ਲਪੇਟ ਵਿਚ ਲੈ ਲਿਆ। ਸੜਕ ਹਾਦਸੇ ਤੋਂ ਬਾਅਦ ...


Dec 29

ਮੋਦੀ ਖੁਦ ਇਹ ਤੈਅ ਕਰੇ ਕਿ 50 ਦਿਨਾਂ ਬਾਅਦ ਕਿਹੜੇ ਚੌਰਾਹੇ ਤੇ ਸਜ਼ਾ ਭੁਗਤਣੀ ਹੈ - ਲਾਲੂ

Share this News

ਪਟਨਾ : ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਸ੍ਰੀ ਲਾਲੂ ਪ੍ਰਸਾਦ ਯਾਦਵ ਨੇ ਸੋਮਵਾਰ ਨੂੰ ਨੋਟਬੰਦੀ ਨੂੰ ਲੈ ਕੇ ਪ੍ਰਧਾਨਮੰਤਰੀ ਮੋਦੀ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਇਹ ਖੁਦ ਤੈਅ ਕਰਨ ਕਿ ਉਨ੍ਹਾਂ ਨੇ ਕਿਹੜੇ ਚੌਰਾਹੇ ਤੇ ਖੜੇ ਹੋ ਕੇ ਸਜ਼ਾ ਪ੍ਰਾਪਤ ਕਰਨੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਹਾਰ ਵਿੱਚ ਭਾਜਪਾ ਦਾ ਉਤਰ ਪ੍ਰਦੇਸ਼ ਵਿੱਚ ਬਿਹਾਰ ਤੋਂ ਵੀ ਜਿਆਦਾ ਬੁਰਾ ਹਾਲ ਹੋਵੇਗਾ। ਨੋਟਬੰਦੀ ਦੇ ਖਿਲਾਫ਼ 28 ਦਸੰਬਰ ਨੂੰ ਆਰਜੇਡੀ ਦੇ ਮਹਾਂਧਰਨਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ੍ਰਚਾਰ ਵਾਹਣਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋੲ ਲਾਲੂ ਨੇ ਕਿਹਾ, ‘ ਨੋਟਬੰਦੀ ਦੇ ਬਾਅਦ ਪ੍ਰਧਾਨਮੰਤਰੀ ਮੋਦੀ ...


Dec 29

ਮਿਥੁਨ ਵੱਲੋਂ ਰਾਜ ਸਭਾ ਮੈਂਬਰੀ ਤੋਂ ਅਸਤੀਫ਼ਾ

Share this News

ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਮਿਥੁਨ ਚੱਕਰਵਰਤੀ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਥੁਨ ਟੀ.ਐਮ.ਸੀ. ਤੋਂ ਰਾਜ ਸਭਾ ਮੈਂਬਰ ਸਨ। ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਮਿਥੁਨ ਨੇ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਦੀ ਮੈਂਬਰਸ਼ਿਪ 2020 ਤੱਕ ਸੀ। ਮਿਥੁਨ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਹਨ। ਬਿਮਾਰੀ ਦੇ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਰਾਜ ਸਭਾ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਰਹੇ ਸਨ।
ਇਸ ਕਰ ਕੇ ਹੁਣ ਉਨ੍ਹਾਂ ਨੇ ਹੁਣ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਯਾਦ ਰਹੇ ਕਿ ਸ਼ਰਧਾ ਚਿੱਟ ਫ਼ੰਡ ਵਿੱਚ ਨਾਮ ਆਉਣ ਤੋਂ ਬਾਅਦ ਵੀ ਮਿਥੁਨ ਚੱਕਰਵਰਤੀ ਨੇ ਰਾਜ ਸਭਾ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ...


Dec 17

ਬਿਪਿਨ ਰਾਵਤ ਨਵੇਂ ਥਲ ਸੈਨਾ ਮੁਖੀ - ਧਨੋਆ ਨਵੇਂ ਏਅਰ ਚੀਫ਼

Share this News

ਨਵੀਂ ਦਿੱਲੀ : ਸਰਕਾਰ ਨੇ ਅੱਜ ਖਰੜ ਨੇੜੇ ਪੈਂਦੇ ਕਸਬੇ ਘੜੂੰਆਂ ਦੇ ਵਾਸੀ ਬਿਰੇਂਦਰ ਸਿੰਘ ਧਨੋਆ ਨੂੰ ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਅਤੇ ਲੈਫ਼ਟੀਨੈਂਟ ਜਨਰਲ ਬਿਪਿਨ ਰਾਵਤ ਨੂੰ ਨਵੇਂ ਫ਼ੌਜ ਮੁਖੀ ਵਜੋਂ ਨਿਯੁਕਤ ਕਰ ਦਿੱਤਾ। ਰੱਖਿਆ ਮੰਤਰਾਲੇ ਨੇ ਇਕ ਟਵੀਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਮੀ ਸਟਾਫ ਦੇ ਉਪ ਮੁਖੀ ਲੈਫ਼ਟੀਨੈਂਟ ਜਨਰਲ ਬਿਪਿਨ ਰਾਵਤ ਨਵੇਂ ਸੈਨਾ ਮੁਖੀ ਹੋਣਗੇ, ਜੋ ਮੌਜੂਦਾ ਸੈਨਾ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਦਾ ਸਥਾਨ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋ ਰਿਹਾ ਹੈ। ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਵਜੋਂ ਏਅਰ ਮਾਰਸ਼ਲ ਬੀ. ਐਸ. ਧਨੋਆ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਹਵਾਈ ਸੈਨਾ ਦੇ ਮੌਜੂਦਾ ਮੁਖੀ ਅਰੂਪ ਰਾਹਾ ...


Dec 17

ਹੈਲੀਕਾਪਟਰ ਮਾਮਲਾ : ਸਾਬਕਾ ਹਵਾਈ ਫ਼ੌਜ ਮੁਖੀ ਸਮੇਤ ਤਿੰਨ ਨੂੰ 30 ਤਕ ਜੇਲ ਭੇਜਿਆ

Share this News

ਨਵੀਂ ਦਿੱਲੀ : ਅਗਸਟਾ ਵੈੱਸਟਲੈਂਡ ਮਾਮਲੇ 'ਚ ਨੇਵੀ ਦੇ ਸਾਬਕਾ ਚੀਫ ਐੱਸ ਪੀ ਤਿਆਗੀ ਸਮੇਤ ਤਿੰਨ ਦੋਸ਼ੀਆਂ ਨੂੰ ਪਟਿਆਾਲ ਕੋਰਟ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੋਰਟ ਨੇ ਸਾਰਿਆਂ ਨੂੰ 30 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ। ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਸਾਬਕਾ ਫੌਜ ਮੁਖੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੋਵੇ। ਹੁਣ ਤੱਕ ਉਹ ਸੀ ਬੀ ਆਈ ਦੀ ਹਿਰਾਸਤ ਵਿੱਚ ਸੀ।
ਅਗਸਟਾ ਵੈੱਸਟਲੈਂਡ ਮਾਮਲੇ ਵਿੱਚ ਤਿਆਗੀ ਦੀ ਜ਼ਮਾਨਤ 'ਤੇ ਪਟਿਆਲਾ ਹਾਊਸ ਕੋਰਟ 21 ਦਸੰਬਰ ਨੂੰ ਸੁਣਵਾਈ ਕਰੇਗੀ। ਕੋਰਟ ਵਿੱਚ ਸਾਰੇ ਤਿੰਨ ਦੋਸ਼ੀਆਂ ਨੇ ਜ਼ਮਾਨਤ ਲਈ ਅਰਜ਼ੀ ਦੇ ਰੱਖੀ ਹੈ। ਦੋਸ਼ੀਆਂ ...[home] [1] 2 3 4 5  [next]1-10 of 42

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved