India News Section

Monthly Archives: FEBRUARY 2014


Feb 27

ਖੁਰਸ਼ੀਦ ਆਪਣੇ ਬਿਆਨ ਲਈ ਮਾਫੀ ਮੰਗਣ - ਭਾਜਪਾ

Share this News

ਨਵੀਂ ਦਿੱਲੀ : ਨਰਿੰਦਰ ਮੋਦੀ 'ਤੇ ਤਲਖ ਭਰੀ ਟਿੱਪਣੀ ਕੀਤੇ ਜਾਣ 'ਤੇ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਸਖਤ ਆਲੋਚਨਾ ਕਰਦੇ ਹੋਏ ਭਾਜਪਾ ਨੇ ਉਨ੍ਹਾਂ ਕੋਲੋਂ ਇਸ ਆਲੋਚਨਾਤਮਕ ਬਿਆਨ ਦੇ ਲਈ ਮਾਫੀ ਮੰਗਣ ਨੂੰ ਕਿਹਾ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਅਤੇ ਇਸ ਦੇ ਨੇਤਾ ਲੋਕ ਸਭਾ ਚੋਣਾਂ 'ਚ ਆਪਣੀ ਹਾਰ ਨੂੰ ਦੇਖ ਕੇ ਬੌਖਲਾ ਗਏ ਹਨ ਅਤੇ ਇਸ ਦੇ ਚੱਲਦਿਆਂ ਉਹ ਸਲੀਕਾ ਅਤੇ ਤਹਿਜੀਬ ਸਭ ਕੁੱਝ ਭੁਲਾ ਬੈਠੇ ਹਨ। 
ਭਾਜਪਾ ਨੇ ਇਸ ਬਿਆਨ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਸਲਮਾਨ ਖੁਰਸ਼ੀਦ ਨੇ ਇਕ ਵਾਰ ਫਿਰ ਆਪਣੇ ਆਪ ਨੂੰ ਵਿਵਾਦਾਂ 'ਚ ਖੜਾ ਕਰ ਲਿਆ ਹੈ। ਸਲਮਾਨ ਖੁਰਸ਼ੀਦ ਵੱਲੋਂ ਮੋਦੀ 'ਤੇ ਦਿੱਤੇ ਬਿਆਨ 'ਤੇ ਕਾਇਮ ਹਨ। ਉਨ੍ਹਾਂ ਨੇ ਇਸ ...


Feb 27

ਸਹਾਰਾ ਗਰੁੱਪ ਦੇ ਮੁਖੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

Share this News

ਨਵੀਂ ਦਿੱਲੀ : ਸਹਾਰਾ ਗਰੁੱਪ ਦੇ ਮੁਖੀ ਸੁਬਰੋਤੋ ਰਾਏ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸੁਬਰੋਤੋ ਰਾਏ ਸਹਾਰਾ ਦੇ ਖਿਲਾਫ ਨਿਵੇਸ਼ਕਾਂ ਦਾ ਪੈਸਾ ਵਾਪਸ ਨਾ ਕਰਨ ਨੂੰ ਲੈ ਕੇ ਗੈਰ-ਜ਼ਮਾਨਤੀ ਵਰੰਟ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਵਿਅਕਤੀਗਤ ਪੇਸ਼ੀ ਤੋਂ ਛੋਟ ਦੀ ਸਹਾਰਾ ਮੁਖੀ ਸੁਬਰੋਤੋ ਰਾਏ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਨਿਵੇਸ਼ਕਾਂ ਦਾ 20,000 ਕਰੋੜ ਰੁਪਇਆ ਵਾਪਸ ਨਾ ਕਰਨ ਦੇ ਸਬੰਧ 'ਚ ਅੱਜ ਸਹਾਰਾ ਪ੍ਰਮੁੱਖ ਨੇ ਅਦਾਲਤ 'ਚ ਜ਼ਾਹਰ ਹੋਣਾ ਸੀ ਪਰ ਉਹ ਗੈਰ-ਹਾਜ਼ਰ ਰਹੇ ਇਸ 'ਤੇ ਉਨ੍ਹਾਂ ਦੇ ਵਕੀਲ ਜੇਠਮਲਾਨੀ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਬਿਮਾਰ ਹੈ। ਸਹਾਰਾ ਦੇ 3 ਡਾਇਰੈਕਟਰ ...


Feb 27

ਪਣਡੁੱਬੀ ਹਾਦਸੇ ਤੋਂ ਬਾਅਦ, ਜਲ ਸੈਨਾ ਮੁਖੀ ਨੇ ਦਿੱਤਾ ਅਸਤੀਫਾ

Share this News

ਮੁੰਬਈ : ਰੂਸ ਤੋਂ ਖਰੀਦੀ ਗਈ ਕਿਲੋ ਕਲਾਸ ਪਣਡੁੱਬੀ ਆਈ.ਐਨ.ਐਸ.ਸਿੰਧੂਰਤਨਾ ਬੁੱਧਵਾਰ ਨੂੰ ਮੁੰਬਈ ਬੰਦਰਗਾਹ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਉਸ ਵਿੱਚ ਸਵਾਰ 7 ਜਲ ਸੈਨਿਕ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਗਏ। ਪਿਛਲੇ 7 ਮਹੀਨੇ ਵਿੱਚ ਇਸ ਹਾਦਸੇ ਨੂੰ ਮਿਲਾ ਕੇ ਭਾਰਤੀ ਜਲ ਸੈਨਿਕਾਂ ਦੇ 10 ਜੰਗੀ ਬੇੜੇ ਅਤੇ 3 ਪਣਡੁੱਬੀਆਂ ਹਾਦਸੇ ਦਾ ਸ਼ਿਕਾਰ ਹੋ ਚੁੱਦੀਆਂ ਹਨ। ਜਲ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਮੁੰਬਈ ਬੰਦਰਗਾਹ 'ਤੇ ਆਈ.ਐਨ.ਐਸ.ਸਿੰਧੂਰਤਨਾ ਅਭਿਆਸ ਕਰ ਰਹੀ ਸੀ। ਉਸ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਪਣਡੁੱਬੀ ਦੇ ਬੈਟਰੀ 'ਚ ਰਿਸਾਵ ਹੋਇਆ, ਜਿਸ ਕਾਰਣ 5 ਜਲ ਸੈਨਿਕਾਂ ਦਾ ਸਾਹ ਘੁੱਟਣ ਲੱਗਾ। ਉਨ੍ਹਾਂ ਨੇ ਦੱਸਿਆ ਕਿ 7 ਜਲ ਸੈਨਿਕ ਬੇਹੋਸ਼ ਹੋ ਗਏ ...


Feb 25

ਲਾਲੂ ਨੂੰ ਝਟਕਾ : 13 ਵਿਧਾਇਕਾਂ ਵੱਲੋਂ ਬਗਾਵਤ

Share this News

ਪਟਨਾ : ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਦੇ 13 ਵਿਧਾਇਕਾਂ ਨੇ ਬਗਾਵਤ ਕਰਦੇ ਹੋਏ ਸਮਰਾਟ ਚੌਧਰੀ ਦੀ ਅਗਵਾਈ ਵਿੱਚ ਵੱਖਰਾ ਧੜਾ ਬਣਾ ਲਿਆ ਹੈ। ਇਸ ਵਿੱਚ 5 ਵਿਧਾਇਕ ਮੁਸਲਿਮ ਅਤੇ 3 ਯਾਦਵ ਹਨ, ਜਿਨ੍ਹਾਂ ਨੇ ਵਿਧਾਨ ਸਭਾ ਸਕੱਤਰ ਨੂੰ ਸਮਰਾਟ ਚੌਧਰੀ ਦੀ ਅਗਵਾਈ ਵਿੱਚ ਚਿੱਠੀ ਲਿਖ ਕੇ ਉਨ੍ਹਾਂ ਲਈ ਸਦਨ ਵਿਚ ਇੱਕ ਵੱਖਰਾ ਪ੍ਰਬੰਧ ਕਰਨ ਲਈ ਮੰਗ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਬਾਗੀ ਵਿਧਾਇਕਾਂ ਦੇ ਧੜੇ ਨੂੰ ਮਾਨਤਾ ਵੀ ਦੇ ਦਿੱਤੀ ਗਈ ਹੈ। ਲਾਲੂ ਦੀ ਪਾਰਟੀ ਵਿੱਚ ਕੁੱਲ 22 ਵਿਧਾਇਕ ਸਨ। ਉਕਤ ਵਿਧਾਇਕਾਂ ਦੇ ਚਲੇ ਜਾਣ ਨਾਲ ਰਾਜਦ ਵਿੱਚ ਹੁਣ 9 ਵਿਧਾਇਕ ਹੀ ਰਹਿ ਗਏ ਹਨ। ...


Feb 25

ਨੇਤਾ ਜੀ ਨੇ ਨਹੀਂ ਦਿੱਤਾ ਸੀ 'ਜੈ ਹਿੰਦ' ਦਾ ਨਾਅਰਾ!

Share this News

ਨਵੀਂ ਦਿੱਲੀ : ਕਈ ਲੋਕਾਂ ਦਾ ਮੰਨਣਾ ਹੈ ਕਿ ਸੁਭਾਸ਼ ਚੰਦਰ ਬੋਸ ਨੇ 'ਜੈ ਹਿੰਦ' ਦਾ ਨਾਅਰਾ ਦਿੱਤਾ ਸੀ ਪਰ ਹੈਦਰਾਬਾਦ ਦੀਆਂ ਮਹਾਨ ਸ਼ਖਸ਼ੀਅਤਾਂ ਅਤੇ ਲਘੂ ਕਹਾਣੀਆਂ 'ਤੇ ਅਧਾਰਤ ਇਕ ਕਿਤਾਬ 'ਚ ਇਸ ਤੋਂ ਉਲਟ ਦਾਅਵਾ ਕੀਤਾ ਗਿਆ ਹੈ। ਇਸ ਮੁਤਾਬਿਕ ਇਸ ਦਾ ਇਸਤੇਮਾਲ ਸਭ ਤੋਂ ਪਹਿਲਾਂ ਹੈਦਰਾਬਾਦ ਦੇ ਕਲੈਕਟਰ ਦੇ ਬੇਟੇ ਜੈਨ੍ਹਲ ਆਬੇਦੀਨ ਹਸਨ ਨੇ ਕੀਤਾ ਸੀ। ਹਸਨ ਨੇ ਨੇਤਾ ਜੀ ਦਾ ਸਕੱਤਰ ਅਤੇ ਟਰਾਂਸਲੇਟਰ ਬਣਨ ਲਈ ਜਰਮਨੀ 'ਚ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਸੀ।
ਸਾਬਕਾ ਨੌਕਰਸ਼ਾਹ ਨਰਿੰਦਰ ਲੂਥਰ ਨੇ ਆਪਣੀ ਕਿਤਾਬ 'ਲੈਜੇਂਡਰ ਆਫ ਹੈਦਰਾਬਾਦ' 'ਚ ਕਈ ਦਿਲਚਸਪ ਲੇਖ ਲਿਖੇ ਹਨ। ਇਹ ਲੇਖ ਇਸ ਸ਼ਹਿਰ ਨਾਲ ਜੁੜੇ ...


Feb 25

ਸੁਨੰਦਾ ਦੇ ਨੱਕ ਘੁੱਟ ਕੇ ਮੂੰਹ 'ਚ ਪਾਇਆ ਗਿਆ ਸੀ ਜ਼ਹਿਰ

Share this News

ਨਵੀਂ ਦਿੱਲੀ : ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਭਾਜਪਾ ਦੇ ਇਕ ਨੇਤਾ ਨੇ ਦੋਸ਼ ਲਗਾਇਆ ਹੈ ਕਿ ਸੁਨੰਦਾ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਉਸ ਪਿੱਛੇ ਇੱਕ ਵੱਡੀ ਸਾਜਿਸ਼ ਸੀ। ਭਾਜਪਾ ਨੇਤਾ ਸੁਬਰਾਮਣੀਯਮ ਸਵਾਮੀ ਨੇ ਕਿਹਾ ਹੈ ਕਿ ਥਰੂਰ ਦੀ ਪਤਨੀ ਦਾ ਕਤਲ ਹੋਇਆ ਸੀ। ਇਹ ਦਾਅਵੇ ਉਨ੍ਹਾਂ ਨੇ ਹਵਾ ਵਿੱਚ ਨਹੀਂ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਉਹ ਇਨ੍ਹਾਂ ਦਾਅਵਿਆਂ ਨੂੰ ਸਾਬਤ ਕਰਨ ਲਈ ਸਬੂਤ ਵੀ ਪੇਸ਼ ਕਰ ਸਕਦੇ ਹਨ। ਸਵਾਮੀ ਨੇ ਟਵੀਟ ਕਰਕੇ ਕਿਹਾ ਕਿ ਸੁਨੰਦਾ ਦਾ ਨੱਕ ਘੁੱਟ ਕੇ ...


Feb 24

ਦੇਸ਼ 'ਚ ਫੌਜੀ ਤਖਤਾਪਲਟ ਦੀ ਕੋਈ ਸੰਭਾਵਨਾ ਨਹੀਂ - ਐਂਟਨੀ

Share this News

ਕੋਚੀ : ਰੱਖਿਆ ਮੰਤਰੀ ਏ.ਕੇ.ਐਂਟੋਨੀ ਨੇ ਕਿਹਾ ਹੈ ਕਿ ਚੀਨ ਨਾਲ ਸਰਹੱਦ 'ਤੇ ਕੋਈ ਵਿਵਾਦ ਨਹੀਂ। ਇਸ ਮੁੱਦੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਕਿਸੇ ਕਿਸਮ ਦਾ ਕੋਈ ਖਿਚਾਅ ਵੀ ਨਹੀਂ ਹੈ। ਐਤਵਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਰੱਖਿਆ ਸਕੱਤਰ ਸੋਮਵਾਰ ਨਵੀਂ ਦਿੱਲੀ 'ਚ ਚੀਨ ਦੇ ਰੱਖਿਆ ਸਕੱਤਰ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨਗੇ। ਭਾਰਤ ਇਸ ਸਬੰਧੀ ਕੋਈ ਵੀ ਫੈਸਲਾ ਇਕੱਲਿਆਂ ਨਹੀਂ ਕਰ ਸਕਦਾ। ਦੋਹਾਂ ਦੇਸ਼ਾਂ ਦੇ ਦ੍ਰਿਸ਼ਟੀਕੋਣ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ 'ਚ ਭਾਰਤ ਨੇ ਚੀਨ 'ਤੇ ਚੜ੍ਹਤ ਹਾਸਲ ਕੀਤੀ ਹੈ। ਚੀਨ ਨਾਲ ਸਰਹੱਦੀ ਸਹਿਯੋਗ ਬਾਰੇ ਇਕ ਸਮਝੌਤਾ ਕੀਤਾ ਹੈ। ...


Feb 24

ਅੰਬਾਨੀ ਦੀ ਇੱਕ ਜੇਬ 'ਚ ਮੋਦੀ, ਦੂਜੀ 'ਚ ਰਾਹੁਲ - ਕੇਜਰੀਵਾਲ

Share this News

ਰੋਹਤਕ : ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਰੋਹਤਕ 'ਚ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਕੇਜਰੀਵਾਲ ਨੇ ਹੁੱਡਾ 'ਤੇ ਵਾਰ ਕਰਦੇ ਹੋਏ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਨਹੀਂ ਪ੍ਰਾਪਰਟੀ ਡੀਲਰ ਹਨ। ਹੁੱਡਾ ਨੇ ਕਿਸਾਨਾਂ ਨੂੰ ਲਾਗਤ ਦਾਮ ਵੀ ਨਹੀਂ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ-ਭਾਜਪਾ ਦਾ ਰਾਜ ਖਤਮ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੁਕੇਸ਼ ਅੰਬਾਨੀ ਇਸ ਦੇਸ਼ ਨੂੰ ਚਲਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਹੁੱਡਾ ਜੀ ਹੁਣ ਮੁਕੇਸ਼ ਅੰਬਾਨੀ ਤੋਂ ਵੋਟ ਲੈਣ। ਕੇਜਰੀਵਾਲ ਨੇ ...


Feb 22

ਪੰਜਾਬ ਸਰਕਾਰ ਕਰ ਰਹੀ ਹੈ ਭਾਈ ਭਾਊ ਦੀ ਜ਼ਮਾਨਤ ਦਾ ਵਿਰੋਧ

Share this News

ਨਵੀਂ ਦਿੱਲੀ : ਤਾਮਿਲਨਾਡੂ ਦੀ ਮੁੱਖ ਮੰਤਰੀ ਵੱਲੋਂ ਰਾਜੀਵ ਕਾਂਡ ਦੇ ਫਾਂਸੀ ਪ੍ਰਾਪਤ ਦੋਸ਼ੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਈ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਪੰਥਕ ਅਖਵਾਉਂਦੀ ਸਰਕਾਰ ਦੇ ਕਰਿੰਦੇ ਬੇਕਸੂਰਾਂ ਨੂੰ ਜ਼ਮਾਨਤ ਲੈਣ ਤੋਂ ਵੀ ਰੋਕ ਰਹੇ ਹਨ ਇਸ ਦਾ ਪ੍ਰਤੱਖ ਪ੍ਰਮਾਣ ਭਾਈ ਬਲਜੀਤ ਸਿੰਘ ਭਾਊ ਦਾ ਕੇਸ ਹੈ। ਬੀਤੇ ਦਿਨ ਦਿੱਲੀ ਦੀ ਹਾਈਕੋਰਟ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਬਲਜੀਤ ਸਿੰਘ ਭਾਊ ਦੀ ਜਮਾਨਤ ਤੇ ਸੁਣਵਾਈ ਕਰਦਿਆਂ ਸ਼ੈਸ਼ਨ ਕੋਰਟ ਵਲੋਂ ਸਟੇਟਸ ਰਿਪੋਰਟ ਦਾਖਿਲ ਨਾ ਕਰਨ ਕਰਕੇ ਮਾਮਲੇ ਨੂੰ ਫਿਰ ਟਾਲ ਦਿੱਤਾ ਹੈ। ਧਿਆਨ ਦੇਣ ਯੋਗ ਹੈ ਕਿ ਰਾਮ ਰਹੀਮ ਕੇਸ ਵਿੱਚ ਭਾਈ ਬਲਜੀਤ ਸਿੰਘ ...


Feb 21

ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦਿਆਂਗੇ - ਮਾਇਆਵਤੀ

Share this News

ਨਵੀਂ ਦਿੱਲੀ : ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਲਈ ਹਰ ਵਾਹ ਲਗਾਏਗੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਮੋਦੀ ਨੂੰ ਰੋਕਣ ਲਈ ਕਥਿਤ ਰੂਪ ਵਿੱਚ ਉਸਲਵੱਟੇ ਲੈ ਰਿਹਾ ਹੈ। ਤੀਜਾ ਮੋਰਚਾ ਵੀ ਬਹੁਤ ਕਮਜ਼ੋਰ ਹੈ। ਇਸ ਦਾ ਦੇਸ਼ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਮਾਇਆਵਤੀ ਅਨੁਸਾਰ ਜੇਕਰ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸਮੁੱਚਾ ਦੇਸ਼ ਦਿਸ਼ਾਹੀਣ ਹੋ ਕੇ ਰਹਿ ਜਾਵੇਗਾ। ਉਸ ਨੇ ਭਾਜਪਾ ਦੇ ਘੱਟ ਗਿਣਤੀਆਂ ਸਬੰਧੀ ਮੁੱਦਿਆਂ ਨੂੰ ਲੈ ਕੇ ਸ਼ੰਕਾ ਪ੍ਰਗਟ ਕੀਤੀ ਅਤੇ ਕਿਹਾ ਕਿ ...[home] [1] 2 3 4 5  [next]1-10 of 50

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved