India News Section

Monthly Archives: FEBRUARY 2015


Feb 23

ਤਾਲਿਬਾਨ ਦੀ ਕੈਦ 'ਚੋਂ ਰਿਹਾਅ ਹੋ ਕੇ ਪ੍ਰੇਮ ਕੁਮਾਰ ਭਾਰਤ ਪਹੁੰਚੇ

Share this News

ਨਵੀਂ ਦਿੱਲੀ : ਅਫਗਾਨਿਸਤਾਨ ਵਿਚ ਤਾਲਿਬਾਨ ਦੀ ਕੈਦ ਵਿਚ 8 ਮਹੀਨੇ ਰਹਿਣ ਪਿੱਛੋਂ ਇਸਾਈ ਪਾਦਰੀ ਐਲਕਸ ਪ੍ਰੇਮ ਕੁਮਾਰ ਅੱਜ ਰਾਤ ਭਾਰਤ ਪਰਤ ਆਏ | ਭਾਰਤੀ ਵਿਦੇਸ਼ ਮੰਤਰਾਲੇ ਨੇ ਪ੍ਰੇਮ ਕੁਮਾਰ ਦੀ ਰਿਹਾਈ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਸਿਰਫ ਇਹੀ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਪ੍ਰੇਮ ਕੁਮਾਰ ਦੀ ਰਿਹਾਈ ਹੋਈ ਹੈ | ਇਸੇ ਦੌਰਾਨ ਪ੍ਰੇਮ ਕੁਮਾਰ ਅਤੇ ਉਸ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ |


Feb 23

ਕਿਸਾਨਾਂ ਲਈ 'ਆਸ ਦੀ ਕਿਰਨ' ਬਣੇ ਅੰਨਾ

Share this News

ਨਵੀਂ ਦਿੱਲੀ : ਜ਼ਮੀਨ ਐਕਵਾਇਰ ਬਿੱਲ ਵਿਰੁੱਧ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਅੰਨਾ ਹਜ਼ਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਉਨ੍ਹਾਂ ਦੇ ਸਮਰਥਨ 'ਚ ਪਹੁੰਚੇ ਕਿਸਾਨਾਂ ਲਈ ਨਵੀਂ ਆਸ ਵਾਂਗ ਹਨ। ਕਿਸਾਨ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਤੇ ਹੁਣ ਇਸ ਬਿੱਲ ਨੂੰ ਲੈ ਕੇ ਪ੍ਰੇਸ਼ਾਨ ਹਨ।
ਜੰਤਰ-ਮੰਤਰ 'ਤੇ ਸੈਂਕੜੇ ਕਿਸਾਨ ਜ਼ਮੀਨ ਐਕਵਾਇਰ ਵਿਰੁੱਧ ਜਮਾਂ ਹੋਏ ਹਨ। ਉਨ੍ਹਾਂ ਦੀਆਂ ਕਈ ਦੂਜੀਆਂ ਸਮੱਸਿਆਵਾਂ ਵੀ ਹਨ। ਮਹਾਰਾਸ਼ਟਰ ਤੋਂ ਆਏ ਕਿਸਾਨ ਸੰਚਾਈ ਲਈ ਪਾਣੀ ਦੀ ਕਿੱਲਤ ਦੀ ਗੱਲ ਕਰਦੇ ਹਨ ਤਾਂ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਬਿਜਲੀ ਦੀ ਕਮੀ ਦੀ ਸਮੱਸਿਆ ਨੂੰ ਬਿਆਨ ਕਰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਸਮੱਸਿਆਵਾ ਨੂੰ ਸੁਣਨ ...


Feb 23

ਬਜਟ ਨੂੰ ਉਮੀਦਾਂ ਨਾਲ ਦੇਖ ਰਿਹੈ ਦੇਸ਼ - ਮੋਦੀ

Share this News

ਨਵੀਂ ਦਿਲੀ : ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾ ਸਰਕਾਰ ਨੇ ਅ¤ਜ ਸਹਿਯੋਗ ਲਈ ਵਿਰੋਧੀ ਦਲਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਮੁ¤ਦੇ ਦੇ ਹ¤ਲ ਲਈ ਚਰਚਾ ਲਈ ਇਛੁਕ ਹੈ ਤਾਂ ਜੋ ਇਹ ਇਜਲਾਸ ਲਾਭਕਾਰੀ ਹੋ ਸਕੇ। ਸਰਬ ਦਲ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਵਲੋਂ ਉਠਾਏ ਗਏ ਮੁ¤ਦਿਆਂ ‘ਤੇ ਸੰਸਦ ‘ਚ ਚਰਚਾ ਕਰਾਈ ਜਾਏਗੀ। ਪ੍ਰਧਾਨ ਮੰਤਰੀ ਨੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਬਜਟ ਇਜਲਾਸ ਨੂੰ ਉਮੀਦਾਂ ਤੇ ਤਾਂਘ ਨਾਲ ਦੇਖ ਰਿਹਾ ਹੈ।


Feb 20

ਹਵਾਈ ਫ਼ੌਜ ਦੇ ਸਾਰੰਗ ਨੂੰ ਮਿਲੀਆਂ ਦੋ ਮਹਿਲਾਂ ਚਾਲਕਾਂ

Share this News

ਬੇਂਗਲੁਰੂ : ਕਾਮਯਾਬੀ ਦੀ ਨਵੀਂ ਇਬਾਰਤ ਲਿਖਦਿਆਂ ਦੋ ਮਹਿਲਾ ਅਧਿਕਾਰੀਆਂ ਨੇ ਹਵਾਈ ਫ਼ੌਜ ਦੇ ਪ੍ਰਮੁੱਖ ਹੈਲੀਕਾਪਟਰ ਪ੍ਰਦਰਸ਼ਨੀ ਟੀਮ 'ਸਾਰੰਗ' ਵਿੱਚ ਅਪਣੇ ਲਈ ਥਾਂ ਕਾਇਮ ਕਰ ਲਈ ਹੈ। ਸਕਵਾਰਡਨ ਲੀਡਰ ਦੀਪਿਕਾ ਮਿਸ਼ਰਾ ਅਤੇ ਇੰਜਨੀਅਰ ਅਧਿਕਾਰੀ ਫ਼ਲਾਈਟ ਲੈਫ਼ਟੀਨੈਂਟ ਸੰਦੀਪ ਸਿੰਘ ਨੇ ਇੱਥੇ 'ਏਅਰੋ ਇੰਡੀਆ' ਏਅਰ ਸ਼ੋਅ ਵਿੱਚ ਆਪਣੀ ਇਸ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਦਸੰਬਰ, 2006 ਵਿੱਚ ਹਵਾਈ ਫ਼ੌਜ ਅਕਾਦਮੀ ਤੋਂ ਬਤੌਰ ਫ਼ਲਾਈਟ ਕੈਡੇਟ ਦੇ ਤੌਰ 'ਤੇ ਪਾਸਿੰਗ ਆਊਟ ਪਰੇਡ ਦੌਰਾਨ ਸਭ ਤੋਂ ਪਹਿਲਾਂ ਦੀਪਿਕਾ ਮਿਸ਼ਰਾ 'ਸੁਰਿਯਾ ਕਿਰਨ' ਅਤੇ 'ਸਾਰੰਗ' ਦੇ ਹਵਾਈ ਕਰਤਬਾਂ ਨੂੰ ਲੈ ਕੇ ਮੁਗਧ ਹੋਈਆਂ ਸਨ। ਉਸ ਦਿਨ ਉਨ੍ਹਾਂ ਇਹ ਸੋਚਿਆ ਸੀ ਕਿ ਇਕ ਨਾ ਇਕ ਦਿਨ ਉਹ ਇਨ੍ਹਾਂ ...


Feb 20

'ਦੇਸ਼ ਦੇ ਚੌਕੀਦਾਰ' ਦਾ ਸੂਟ 4.31 ਕਰੋੜ ਰੁਪਏ 'ਚ ਵਿਕਿਆ

Share this News

ਸੂਰਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਦ ਗਲੇ ਦੇ ਜਿਸ ਸੂਟ ਨੂੰ ਲੈ ਕੇ ਪਿਛਲੇ ਦਿਨੀਂ ਵਿਵਾਦ ਖੜ੍ਹਾ ਹੋ ਗਿਆ ਸੀ ਉਸ ਸੂਟ ਨੂੰ ਸ਼ੁੱਕਰਵਾਰ ਨੂੰ ਇਕ ਨਿਲਾਮੀ ਵਿੱਚ ਇਕ ਖਰੀਦਦਾਰ ਨੇ 4.31 ਕਰੋੜ ਵਿੱਚ ਖਰੀਦ ਲਿਆ ਹੈ। ਮੋਦੀ ਨੇ 25 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਸਮੇਂ ਗਹਿਰੇ ਨੀਲੇ ਰੰਗ ਦੇ ਇਸ ਸੂਟ ਨੂੰ ਪਹਿਨਿਆ ਸੀ, ਜਿਸ ਨੂੰ ਸੂਰਤ ਦੇ ਹੀਰਾ ਕਾਰੋਬਾਰੀ ਲਾਲਜੀ ਪਟੇਲ ਅਤੇ ਉਨ੍ਹਾਂ ਦੇ ਬੇਟੇ ਨੇ ਨਿਲਾਮੀ ਦੇ ਆਖੀਰਲੇ ਸਮੇਂ ਵਿੱਚ ਤੇਜ਼ੀ ਨਾਲ ਵਧਦੀ ਬੋਲੀ ਦੌਰਾਨ ਖਰੀਦ ਲਿਆ। ਜ਼ਿਲ੍ਹਾ ਮੈਜਿਸਟ੍ਰੇਟ ਰਾਜੇਂਦਰ ਕੁਮਾਰ ਨੇ ਸ਼ਾਮ ਪੰਜ ਵਜੇ ਇਸ ਤਿੰਨ ...


Feb 20

ਭੁੱਖੇ ਪੇਟ ਸੌਂਦੇ ਹਨ 5.5 ਕਰੋੜ ਬਜ਼ੁਰਗ

Share this News

ਨਵੀਂ ਦਿੱਲੀ : ਦੇਸ਼ ਵਿੱਚ 10 ਕਰੋੜ ਬਜ਼ੁਰਗ ਹਨ, ਜਿਨ੍ਹਾਂ ਵਿੱਚੋਂ ਲਗਭਗ 5.5 ਕਰੋੜ ਭੁੱਖੇ ਪੇਟ ਸੌਂਦੇ ਹਨ ਅਤੇ 30 ਫੀਸਦੀ ਬੇਸਹਾਰਾ ਹਨ। ਬਜ਼ੁਰਗਾਂ ਲਈ ਕੰਮ ਕਰਨ ਵਾਲੀ ਸੰਸਥਾ ਹੈਲਪੇਜ ਇੰਡੀਆ ਵੱਲੋਂ ਦੇਸ਼ ਵਿੱਚ ਬਜ਼ੁਰਗਾਂ ਦੀ ਸਥਿਤੀ 'ਤੇ ਜਾਰੀ ਇਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇਸ ਦੇ ਮੁਤਾਬਕ 2014 ਤੱਕ ਦੇਸ਼ ਵਿੱਚ ਬਜ਼ੁਰਗਾਂ ਦੀ ਗਿਣਤੀ 10 ਕਰੋੜ ਪੁੱਜ ਚੁੱਕੀ ਹੈ, ਜੋ ਕੁਲ ਜਨਸੰਖਿਆ ਦਾ 8 ਫੀਸਦੀ ਹੈ। ਇਨ੍ਹਾਂ ਵਿੱਚੋਂ 51 ਫੀਸਦੀ ਗਰੀਬੀ ਰੇਖਾ ਦੇ ਹੇਠਾਂ ਰਹਿੰਦੇ ਹਨ ਅਤੇ 5.5 ਕਰੋੜ ਬਜ਼ੁਰਗਾਂ ਨੂੰ ਭੁੱਖੇ ਪੇਟ ਸੌਣਾ ਪੈਂਦਾ ਹੈ। ਦੇਸ਼ ਦੀ ਪਹਿਲੀ ਮਹਿਲਾ ਜੱਜ ਲੀਲਾ ਸੇਠ ਨੇ ਇਹ ਰਿਪੋਰਟ ਜਾਰੀ ...


Feb 20

ਕਾਰਪੋਰੇਟ ਜਾਸੂਸੀ ਮਾਮਲਾ : ਬੱਜਟ ਭਾਸ਼ਣ ਦੇ ਕਾਗਜ਼ਾਤ ਵੀ ਮਿਲੇ ਜਾਸੂਸਾਂ ਕੋਲੋਂ

Share this News

ਨਵੀਂ ਦਿੱਲੀ : ਪੈਟਰੋਲੀਅਮ ਮੰਤਰਾਲੇ ਦੇ ਦਸਤਾਵੇਜ਼ ਲੀਕ ਹੋਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਸ ਨੇ ਗ੍ਰਿਫ਼ਤਾਰ ਜਾਸੂਸਾਂ ਕੋਲੋਂ ਕਈ ਮੰਤਰਾਲਿਆਂ ਨਾਲ ਸੰਬੰਧਤ ਅਹਿਮ ਕਾਗ਼ਜ਼ਾਤ ਬਰਾਮਦ ਕੀਤੇ ਹਨ। ਪੁਲਸ ਅਨੁਸਾਰ ਫੜੇ ਗਏ ਜਾਸੂਸ ਦੂਜੇ ਮੰਤਰਾਲਿਆਂ 'ਚ ਵੀ ਘੁਸਪੈਠ ਕਰਦੇ ਸਨ।
ਜਸੂਸਾਂ ਕੋਲੋਂ ਤਿੰਨ ਹੋਰ ਮੰਤਰਾਲਿਆਂ ਨਾਲ ਸੰਬੰਧਤ ਕਾਗ਼ਜ਼ਾਤ ਮਿਲੇ ਹਨ। ਪੁਲਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਜਾਸੂਸਾਂ ਕੋਲੋਂ ਵਿੱਤ ਮੰਤਰੀ ਅਰੁਣ ਜੇਤਲੀ ਦੇ ਬੱਜਟ ਭਾਸ਼ਣ ਨਾਲ ਸੰਬੰਧਤ ਕਾਗਜ਼ਾਤ ਵੀ ਬਰਾਮਦ ਹੋਏ ਹਨ। ਪੁਲਸ ਨੇ ਉਨ੍ਹਾਂ ਕੋਲੋਂ ਰੱਖਿਆ, ਕੋਲਾ ਅਤੇ ਊਰਜਾ ਮੰਤਰਾਲੇ ਨਾਲ ਸੰਬੰਧਤ ਕਾਗਜ਼ਾਤ ਬਰਾਮਦ ਕੀਤੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੀ ਘੁਸਪੈਠ ਪੈਟਰੋਲੀਅਮ ਮੰਤਰਾਲੇ ਤੋਂ ...


Feb 20

ਮਾਝੀ ਦਾ ਅਸਤੀਫ਼ਾ ਤੋਂ ਬਾਅਦ ਬਿਹਾਰ ਦਾ ਸਿਆਸੀ ਡਰਾਮਾ ਖ਼ਤਮ

Share this News

ਪਟਨਾ : ਬਿਹਾਰ 'ਚ ਕਈ ਹਫ਼ਤਿਆਂ ਤੋਂ ਚਲੀ ਆ ਰਹੀ ਸਿਆਸੀ ਅਨਿਸ਼ਚਿਤਤਾ ਅੱਜ ਖ਼ਤਮ ਹੋ ਗਈ। ਵਿਧਾਨ ਸਭਾ ਵਿੱਚ ਭਰੋਸੇ ਦੇ ਵੋਟ ਦੌਰਾਨ ਹਾਰ ਦੇ ਆਸਾਰ ਸਾਫ਼ ਤੌਰ 'ਤੇ ਵੇਖ ਰਹੇ ਮੁੱਖ ਮੰਤਰੀ ਜੀਤਨ ਰਾਮ ਮਾਝੀ ਨੇ ਇਹ ਕਹਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਕਿ ਉਨ੍ਹਾਂ ਦੇ ਹਮਾਇਤੀਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਵਿਧਾਨ ਸਭਾ ਤੋਂ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਦੀ ਮੈਂਬਰੀ ਖ਼ਤਮ ਹੋ ਜਾਵੇ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦੇ ਹੱਕ ਵਿੱਚ ਵੋਟ ਪਾਉਣ ਦਾ ਐਲਾਨ ਕਰ ਚੁੱਕੀ ਭਾਜਪਾ ਨੂੰ ਨਮੋਸ਼ੀ ਭਰੀ ਹਾਲਤ ਦਾ ਸਾਹਮਣਾ ਕਰਨਾ ਪਿਆ ...


Feb 20

ਪੈਟਰੋਲੀਅਮ ਮੰਤਰਾਲੇ ਦੇ ਦਸਤਾਵੇਜ਼ ਲੀਕ ਕਰਨ ਦੇ ਦੋਸ਼ ’ਚ 5 ਗ੍ਰਿਫ਼ਤਾਰ

Share this News

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਗੁਪਤ ਸਰਕਾਰੀ ਦਸਤਾਵੇਜ਼ ਕਥਿਤ ਰੂਪ ਤੋਂ ਲੀਕ ਕੀਤੇ ਜਾਣ ਦੇ ਮਾਮਲੇ ‘ਚ ਪੈਟਰੋਲੀਅਮ ਮੰਤਰਾਲੇ ਦੇ ਦੋ ਅਧਿਕਾਰੀਆਂ ਤੇ 3 ਹੋਰ ਨੂੰ ਹਿਰਾਸਤ ‘ਚ ਲਿਆ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਪੰਜਾਂ ਲੋਕਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਨੇ ਇੱਕ ਕਾਰੋਬਾਰੀ ਘਰਾਣੇ ਨੂੰ ਫ਼ਾਇਦਾ ਪਹੁੰਚਾਉਣ ਲਈ ਪੈਟਰੋਲੀਅਮ ਮੰਤਰਾਲੇ ਦੇ ਦਸਤਾਵੇਜ਼ਾਂ ਨੂੰ ਲੀਕ ਕੀਤਾ। ਇਹ ਗ੍ਰਿਫ਼ਤਾਰੀ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਕੀਤੀ ਹੈ। ਗ੍ਰਿਫ਼ਤਾਰ ਲੋਕਾਂ ‘ਚ ਇੱਕ ਵਿਅਕਤੀ ਪੱਤਰਕਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਦੋ ਸਰਕਾਰੀ ਅਧਿਕਾਰੀਆਂ ਦੀ ਵੀ ਗ੍ਰਿਫ਼ਤਾਰੀ ਹੋਈ ਹੈ। ਗ੍ਰਿਫ਼ਤਾਰ ਲੋਕਾਂ ‘ਚ ਮੰਤਰਾਲੇ ਇੱਕ ਕਲਰਕ ਵੀ ਸ਼ਾਮਿਲ ਹੈ।


Feb 20

ਹੁਣ ਸ਼ੰਕਰ ਭਗਵਾਨ ਅਤੇ ਪਾਰਵਤੀ ਮੁਸਲਮਾਨਾਂ ਦੇ ਮਾਂ-ਪਿਓ

Share this News

ਨਵੀਂ ਦਿੱਲੀ : ਭਾਰਤੀ ਜਤਨਾ ਪਾਰਟੀ ਦੇ ਆਗੂਆਂ ਦੇ ਵਿਵਾਦਤ ਬਿਆਨਾਂ ਪਿੱਛੋਂ ਹੁਣ ਜਮੀਅਤ ਉਲੇਮਾ ਦੇ ਪ੍ਰਧਾਨ ਮੁਫ਼ਤੀ ਮੁਹੰਮਦ ਇਲਿਆਸ ਨੇ ਵੀ ਵਿਵਾਦਤ ਬਿਆਨ ਦੇ ਕੇ ਨਵੀਂ ਬਹਿਸ ਛੇੜ ਦਿਤੀ ਹੈ।
ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਮੁਹੰਮਦ ਮੁਫ਼ਤੀ ਨੇ ਕਿਹਾ ਹੈ ਕਿ ਭਗਵਾਨ ਸ਼ੰਕਰ ਮੁਸਲਮਾਨਾਂ ਦੇ ਪਹਿਲੇ ਪੈਗ਼ੰਬਰ ਹਨ ਤੇ ਇਸ ਗੱਲ ਨੂੰ ਮੰਨਣ ਵਿਚ ਮੁਸਲਮਾਨਾਂ ਨੂੰ ਕਿਸੇ ਕਿਸਮ ਦਾ ਗੁਰੇਜ਼ ਨਹੀਂ। ਮੌਲਾਨਾ ਮੁਫ਼ਤੀ ਨੇ ਇਹ ਵੀ ਕਹਿ ਦਿਤਾ ਕਿ ਮੁਸਲਮਾਨ ਧਰਮ ਵੀ ਸਨਾਤਨ ਧਰਮੀ ਹੈ ਅਤੇ ਹਿੰਦੂਆਂ ਦੇ ਦੇਵਤੇ ਸ਼ੰਕਰ ਭਗਵਾਨ ਅਤੇ ਪਾਰਬਤੀ ਉਨ੍ਹਾਂ ਦੇ ਮਾਂ-ਪਿਉ ਹਨ। ਉਨ੍ਹਾਂ ਨੇ ਆਰ.ਐੈਸ.ਐੈਸ. ਦੇ ਹਿੰਦੂ ਰਾਸ਼ਟਰ ਵਾਲੀ ਗਲ 'ਤੇ ਕਿਹਾ ਕਿ ਮੁਸਲਿਮ ਹਿੰਦੂ ਰਾਸ਼ਟਰ ਦੇ ਵਿਰੋਧੀ ਨਹੀ ...[home] [1] 2 3  [next]1-10 of 29

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved