India News Section

Monthly Archives: FEBRUARY 2016


Feb 29

ਬਜਟ 2016-17 : ਜਾਣੋ ਕੀ ਹੋਇਆ ਮਹਿੰਗਾ ਤੇ ਕੀ ਸਸਤਾ ?

Share this News

ਦਿੱਲੀ : ਵਿੱਤ ਮੰਤਰੀ ਅਰੁਣ ਜੇਤਲੀ ਸੰਸਦ 'ਚ ਆਮ ਬਜਟ 2016-17 ਪੇਸ਼ ਕਰ ਰਹੇ ਹਨ। ਇਸ ਦੌਰਾਨ ਜੇਤਲੀ ਜਿਹੜੇ ਐਲਾਨ ਕਰ ਰਹੇ ਹਨ, ਉਹ ਹੇਠਾਂ ਦੱਸੇ ਜਾ ਰਹੇ ਹਨ :- 
* ਸਾਰੀ ਦੁਨੀਆ 'ਚ ਕਾਰੋਬਾਰ 'ਤੇ ਪਿਆ ਅਸਰ : ਜੇਤਲੀ 
* ਵਿਦੇਸ਼ੀ ਮੁਦਰਾ ਭੰਡਾਰ 'ਚ ਲਗਭਗ 350 ਬਿਲੀਅਨ ਅਮਰੀਕੀ ਡਾਲਰ ਦਾ ਵਾਧਾ
* ਕਿਸਾਨਾਂ ਦੀ ਰੱਖਿਆ ਲਈ ਫਸਲ ਬੀਮਾ ਯੋਜਨਾ
* ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ
* ਕਮਜ਼ੋਰ ਵਰਗਾਂ ਲਈ 3 ਯੋਜਨਾਵਾਂ ਸ਼ੁਰੂ ਕੀਤੀਆਂ
* ਆਧਾਰ ਕਾਰਡ ਨੂੰ ਸੰਵਿਧਾਨਕ ਦਰਜਾ ਮਿਲੇਗਾ 
* ਖੇਤੀਬਾੜੀ ਸਿੰਚਾਈ ਯੋਜਨਾ 'ਤੇ ਪੰਜ ਸਾਲਾਂ 'ਚ 86500 ਕਰੋੜ ਖਰਚ ਹੋਣਗੇ
* ਮਨਰੇਗਾ ਦੇ ਤਹਿਤ 5 ਲੱਖ ਤਲਾਅ ਬਣਨਗੇ
* ਬਜਟ 'ਚ ਸਿੰਚਾਈ ਯੋਜਨਾ ਲਈ 1700 ਕਰੋੜ ...


Feb 29

ਮੂਰਥਲ ਕਾਂਡ : ਸਮੂਹਿਕ ਜਬਰ ਜਨਾਹ ਦਾ ਪਹਿਲਾ ਮਾਮਲਾ ਦਰਜ

Share this News

ਸੋਨੀਪਤ : ਮੁਰਥਲ ਵਿਚ ਵਾਪਰੇ ਕਥਿਤ ਸਮੂਹਿਕ ਜਨਾਹ ਮਾਮਲੇ ਵਿਚ ਪਹਿਲੀ ਐਫ. ਆਈ. ਆਰ. ਦਰਜ ਕੀਤੀ ਗਈ ਹੈ | ਦਿੱਲੀ ਦੀ ਰਹਿਣ ਵਾਲੀ ਇਕ ਔਰਤ ਨੇ ਸੋਨੀਪਤ ਦੇ ਮਹਿਲਾ ਥਾਣੇ ਵਿਚ 7 ਲੋਕਾਂ ਖਿਲਾਫ਼ ਐਫ. ਆਈ. ਆਰ. ਦਰਜ ਕਰਵਾਈ ਹੈ | ਪੀੜਤ ਔਰਤ ਦਾ ਦੋਸ਼ ਹੈ ਕਿ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ 7 ਲੋਕਾਂ ਨੇ ਉਸ ਨਾਲ ਛੇੜਖਾਨੀ ਅਤੇ ਜਬਰ ਜਨਾਹ ਕੀਤਾ ਹੈ | ਇੰਨਾ ਹੀ ਨਹੀਂ, ਜਬਰ ਜਨਾਹ ਤੋਂ ਬਾਅਦ ਦੋਸ਼ੀ ਉਸ ਨੂੰ ਰਾਤ ਦੇ ਹਨ੍ਹੇਰੇ ਵਿਚ ਕੁੰਡਲੀ ਬਾਰਡਰ 'ਤੇ ਛੱਡ ਗਏ | ਇਸ ਦੌਰਾਨ ਪੀੜਤ ਔਰਤ ਦੀ 15 ਸਾਲਾ ਬੇਟੀ ਵੀ ਉਸ ਨਾਲ ਸੀ ਪਰ ਔਰਤ ਨੇ ਬੇਟੀ ਨਾਲ ਜਬਰ ਜਨਾਹ ਦੀ ਗੱਲ ਤੋਂ ...


Feb 29

ਸੂਬੇ ਸਹਿਯੋਗ ਦੇਣ ਤਾਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ - ਮੋਦੀ

Share this News

ਬਰੇਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰੇਲੀ ਵਿੱਚ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਿਸਾਨ ਦੇਸ਼ ਦੀ ਸ਼ਾਨ ਅਤੇ ਜਾਨ ਹਨ। ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਸਬੰਧੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਅਤੇ ਕਿਸਾਨ ਸਾਥ ਦੇਣ ਤਾਂ ਉਹ ਕਿਸਾਨਾਂ ਦੀ ਕਿਸਮਤ ਅਤੇ ਹਾਲਤ ਬਦਲ ਕੇ ਰੱਖ ਦੇਣਗੇ।  ਇਸ ਰੈਲੀ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਖੇਤੀ ਮੰਤਰੀ ਰਾਧਾ ਮੋਹਣ ਸਿੰਘ ਵੀ ਉਸ ਦੇ ਨਾਲ ਮੌਜੂਦ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨ ਰੈਲੀ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕਿਸਾਨ ਕਿਰਤ ਦਾ ਦੇਵਤਾ ਹੈ, ਐਸੇ ਸਾਰੇ ਕਿਸਾਨਾਂ ਨੂੰ ਮੈਂ ਸਨਮਾਨ ਪੂਰਵਕ ਨਮਸਕਾਰ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਦੀ ਖੇਤੀ ਨਾਲ ...


Feb 29

ਸਿਰਫਿਰੇ ਨੇ ਪਰਿਵਾਰ ਦੇ 14 ਲੋਕਾਂ ਦੀ ਕੀਤੀ ਹੱਤਿਆ

Share this News

ਮੁੰਬਈ : ਇਕ ਦਿਲ ਕੰਬਾਊ ਘਟਨਾ 'ਚ 35 ਸਾਲਾਂ ਦੇ ਇਕ ਵਿਅਕਤੀ ਨੇ ਸ਼ਾਇਦ ਜਾਇਦਾਦ ਦੇ ਵਿਵਾਦ ਕਰ ਕੇ ਅਪਣੇ ਹੀ ਪ੍ਰਵਾਰ ਦੇ 14 ਜੀਆਂ ਦਾ ਕਥਿਤ ਤੌਰ 'ਤੇ ਕਤਲ ਕਰ ਦਿਤਾ ਅਤੇ ਬਾਅਦ 'ਚ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਸ਼ਹਿਰ ਦੇ ਕਾਸਰਵਾਦਵਲੀ ਇਲਾਕੇ 'ਚ ਵਾਪਰੀ। ਮਰਨ ਵਾਲਿਆਂ 'ਚ ਦੋ ਦੁੱਧ ਪੀਂਦੇ ਬੱਚੇ ਵੀ ਸਨ। ਜਦਕਿ ਇਸੇ ਘਟਨਾ ਦੀ ਕਵਰੇਜ ਕਰ ਰਹੇ ਇਕ ਚੈਨਲ ਦੇ ਕੈਮਰਾਮੈਨ ਦਾ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ। ਉਹ ਘਟਨਾ ਦੀ ਕਵਰੇਜ ਦੇ ਸਿਲਸਿਲੇ 'ਚ ਠਾਣੇ ਸਿਵਲ ਹਸਪਤਾਲ ਗਿਆ ਸੀ। 
ਦੋ ਮੰਜ਼ਿਲਾ ਮਕਾਨ 'ਚ ਸੱਤ ਬੱਚੇ, ਛੇ ਔਰਤਾਂ ਅਤੇ ਦੋਸ਼ੀ ਦਾ ਪਿਤਾ ਖ਼ੂਨ ਨਾਲ ਲਥਪਥ ਮ੍ਰਿਤਕ ਪਿਆ ਸੀ। ...


Feb 29

ਇਰਾਨ ਨੂੰ ਚਾਵਲ ਭੇਜਣ ਦੇ ਮਾਮਲੇ ’ਚ 1 ਹਜ਼ਾਰ ਕਰੋੜ ਦਾ ਘੋਟਾਲਾ

Share this News

ਨਵੀਂ ਦਿੱਲੀ : ਅਧਿਕਾਰੀਆਂ ਨੇ ਉੱਚ ਮਿਆਰ ਵਾਲੇ ਬਾਸਮਤੀ ਚੌਲਾਂ ਦੀ ਇਰਾਨ ਨੂੰ ਬਰਾਮਦ ਕਰਨ 'ਚ 1000 ਕਰੋੜ ਰੁਪਏ ਤੋਂ ਵੱਧ ਰਕਮ ਦੇ ਘਪਲੇ ਦਾ ਪ੍ਰਗਟਾਵਾ ਕੀਤਾ ਹੈ।ਸੂਤਰਾਂ ਨੇ ਕਿਹਾ ਕਿ ਆਬਕਾਰੀ ਖ਼ੁਫ਼ੀਆ ਡਾਇਰੈਕਟੋਰੇਟ (ਡੀ.ਆਰ.ਆਈ.) ਵਲੋਂ ਕੀਤੀ ਜਾ ਰਹੀ ਜਾਂਚ ਅਨੁਸਾਰ ਦੋ ਲੱਖ ਮੀਟ੍ਰਿਕ ਟਨ ਤੋਂ ਵੱਧ ਬਾਸਮਤੀ ਚੌਲਾਂ ਨੂੰ ਪਿਛਲੇ ਸਾਲ ਦੁਬਈ 'ਚ ਉਤਾਰ ਲਿਆ ਗਿਆ ਜਦਕਿ ਇਸ ਨੂੰ ਇਰਾਨ ਦੇ ਬੰਦਰ ਅੱਬਾਸ ਲਿਆਂਦਾ ਜਾਣਾ ਸੀ। ਇਹ ਚੌਲ 1000 ਕਰੋੜ ਰੁਪਏ ਦੇ ਦੱਸੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰਿਆਣਾ ਅਤੇ ਪੰਜਾਬ ਦੇ 25 ਤੋਂ ਜ਼ਿਆਦਾ ਵੱਡੇ ਬਰਾਮਦਕਾਰ ਡੀ.ਆਰ.ਆਈ. ਅਤੇ ਦੂਜੀਆਂ ਏਜੰਸੀਆਂ ਦੀ ਜਾਂਚ ਦੇ ਘੇਰੇ 'ਚ ਹਨ। ਸੂਤਰਾਂ ਅਨੁਸਾਰ ਚੌਲ ਗੁਜਰਾਤ ...


Feb 26

ਮੂਰਥਲ ਸਮੂਹਕ ਬਲਾਤਕਾਰ ਕਾਂਡ : ਖੱਟਰ ਸਰਕਾਰ ਕਿਵੇਂ ਧੋਏਗੀ 'ਕਲੰਕ' ?

Share this News

ਕਰਨਾਲ : ਜਾਟ ਅੰਦੋਲਨ ਦੌਰਾਨ ਔਰਤਾਂ ਨਾਲ ਸਮੂਹਕ ਬਲਾਤਕਾਰ ਦੀਆਂ ਖਬਰਾਂ ਨਾਲ ਹੜਕੰਪ ਮਚ ਗਿਆ ਹੈ।ਹਰਿਆਣਾ ਦੀ ਖੱਟਰ ਸਰਕਾਰ ‘ਤੇ ਅਜਿਹਾ ਸ਼ਰਮਨਾਕ ਧੱਬਾ ਲੱਗਾ ਹੈ ਜਿਸ ਨੂੰ ਕਦੇ ਵੀ ਧੋਤਾ ਨਹੀਂ ਜਾ ਸਕਦਾ। ਜਾਟ ਅੰਦੋਲਨ ਦੀ ਆੜ ਵਿੱਚ ਕੁਝ ਬਦਮਾਸ਼ਾਂ ਵੱਲੋਂ ਮੂਰਥਲ ਨੇੜੇ ਰਾਹਗੀਰ ਔਰਤਾਂ ਨਾਲ ਰੇਪ ਦੇ ਮਾਮਲੇ ‘ਤੇ ਸਰਕਾਰ ‘ਤੇ ਸਵਾਲ ਉੱਠ ਰਹੇ ਹਨ। ਸਰਕਾਰ ਬੇਸ਼ੱਕ ਅਜੇ ਅਜਿਹੀ ਘਟਨਾ ਦੀ ਪੁਸ਼ਟੀ ਨਹੀਂ ਕਰ ਰਹੀ ਪਰ ਇਸ ਮਾਮਲੇ ਦੀ ਜਾਂਚ ਹਰਿਆਣਾ ਦੇ ਡੀ.ਜੀ.ਪੀ. ਨੂੰ ਸੌਂਪ ਦਿੱਤੀ ਹੈ।
ਇਹ ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਨੇ ਅਜਿਹੇ ਤੱਥ ਪੇਸ਼ ਕੀਤੇ ਜਿਨ੍ਹਾਂ ਨਾਲ ਘਟਨਾ ਦੀ ਪੁਸ਼ਟੀ ਹੋ ਰਹੀ ਹੈ। ਅਖਬਰਾ ...


Feb 26

ਤੇਜ਼ ਵਿਕਾਸ ਲਈ ਸਬਸਿਡੀ 'ਚ ਕਟੌਤੀ ਤੇ ਜੀਐਸਟੀ ਜ਼ਰੂਰੀ

Share this News

ਨਵੀਂ ਦਿੱਲੀ : ਅਗਲੇ ਵਿੱਤੀ ਵਰ੍ਹੇ 'ਚ ਸਰਕਾਰ ਨੂੰ 7 ਤੋਂ 7.75 ਫ਼ੀਸਦੀ ਦੀ ਆਰਥਿਕ ਵਿਕਾਸ ਦਰ ਦਾ ਟੀਚਾ ਪਾਉਣਾ ਹੈ ਤਾਂ ਨਾ ਸਿਰਫ ਆਰਥਿਕ ਸੁਧਾਰਾਂ ਦੀ ਰਫ਼ਤਾਰ ਵਧਾਉਣੀ ਹੋਵੇਗੀ, ਬਲਕਿ ਸਬਸਿਡੀ ਵਿਚ ਕਟੌਤੀ ਅਤੇ ਜੀਐਸਟੀ ਨੂੰ ਲਾਗੂ ਕਰਨ ਦੇ ਉਪਾਅ ਵੀ ਕਰਨੇ ਹੋਣਗੇ। ਸੰਸਦ ਵਿਚ ਸ਼ੁੱਕਰਵਾਰ ਨੂੰ ਪੇਸ਼ ਸਾਲ 2015-16 ਦੇ ਆਰਥਿਕ ਸਰਵੇ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਟੀਚਿਆਂ ਦੇ ਨਾਲ-ਨਾਲ ਸਰਕਾਰ ਨੂੰ ਵਾਧੂ ਖ਼ਰਚ ਲਈ ਰਾਸ਼ੀ ਜੁਟਾਉਣ ਦੇ ਤਰੀਕੇ ਕੱਢਣੇ ਹੋਣਗੇ।
ਸਰਵੇ ਨੇ ਵਿਸ਼ਵ ਪੱਧਰੀ ਅਰਥਚਾਰੇ 'ਚ ਮਚੀ ਹਫੜਾ-ਦਫੜੀ ਵਿਚਾਲੇ ਭਾਰਤ ਨੂੰ ਸਥਿਰਤਾ ਦੇ ਲਿਹਾਜ਼ ਨਾਲ ਮਹੱਤਵਪੂਰਨ ਦੱਸਿਆ ਹੈ। ਵਿੱਤ ਮੰਤਰੀ ਜੇਤਲੀ ਨੇ ਸ਼ੁੱਕਰਵਾਰ ਨੂੰ ਸੰਸਦ ਵਿਚ ਆਰਥਿਕ ਸਰਵੇ ਪੇਸ਼ ਕੀਤਾ। ਸਰਵੇ ਵਿਚ ...


Feb 26

ਵਿਰੋਧੀਆਂ ਪੂਰੀ ਵਾਹ ਲਾਈ - ਇਰਾਨੀ ਨਾ 'ਅੜਿੱਕੇ' ਆਈ

Share this News

ਨਵੀਂ ਦਿੱਲੀ : ਵਿਰੋਧੀ ਧਿਰ ਦੀ ਘੇਰਾਬੰਦੀ ਵੀ ਮਨੁੱਖੀ ਵਸੀਲੇ ਮੰਤਰੀ ਸਮਿ੫ਤੀ ਇਰਾਨੀ ਨੂੰ ਆਪਣੇ ਚੱਕਰਵਿਊ 'ਚ ਫ਼ਸਾ ਨਹੀਂ ਸਕੀ। ਦੇਵੀ ਦੁਰਗਾ ਬਾਰੇ ਇਕ ਪਰਚੇ ਦੀ 'ਇਤਰਾਜ਼ਯੋਗ' ਟਿੱਪਣੀ ਤੇ ਰੋਹਿਤ ਵੇਮੁਲਾ ਸਬੰਧੀ ਫੇਸਬੁੱਕ ਟਿੱਪਣੀਆਂ ਨੂੰ ਸਦਨ 'ਚ ਜਨਤਕ ਕਰਨ ਲਈ ਮਾਫ਼ੀ ਮੰਗਣ ਤੇ ਰਿਕਾਰਡ 'ਚੋਂ ਕੱਢੇ ਜਾਣ ਦੀ ਵਿਰੋਧੀ ਧਿਰ ਦੀ ਮੰਗ ਨੂੰ ਉਨ੍ਹਾਂ ਤਰਕਾਂ ਨਾਲ ਲਗਪਗ ਬੇਜਾਨ ਕਰ ਦਿੱਤਾ। ਭਾਜਪਾ ਸੰਸਦ ਮੈਂਬਰਾਂ ਨੇ ਕਾਂਗਰਸ 'ਤੇ ਦੋਸ਼ ਲਾਇਆ ਕਿ ਉਹ ਆਪਣੇ ਉਪ ਪ੫ਧਾਨ ਦੀ ਅਲੋਚਨਾ ਕਾਰਨ ਸਮਿ੫ਤੀ ਨੂੰ ਨਿਸ਼ਾਨਾ ਬਣਾ ਰਹੇ ਹਨ।
ਸਵੇਰੇ ਸਦਨ 'ਚ ਜਿਵੇਂ ਹੀ ਰਾਜਸਭਾ ਦੀ ਕਾਰਵਾਈ ਸ਼ੁਰੂ ਹੋਈ, ਸਦਨ ਦੇ ਉਪ ਨੇਤਾ ਆਨੰਦ ਸ਼ਰਮਾ ਨੇ ਵਿਵਸਥਾ ਦਾ ਪ੫ਸ਼ਨ ਉਠਾਉਂਦਿਆਂ ਕਿਹਾ ਕਿ ਸੰਵਿਧਾਨ ...


Feb 26

ਪੰਜ ਸਾਲ ਸਜ਼ਾ ਕੱਟਣ ਮਗਰੋਂ ਸੰਜੇ ਦੱਤ ਰਿਹਾਅ

Share this News

ਪੂਣੇ : ਸਾਲ 1993 ਵਿਚ ਮੁੰਬਈ ਧਮਾਕਿਆਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾਣ ਦੇ ਬਾਅਦ ਬਾਲੀਵੁੱਡ ਅਭਿਨੇਤ ਸੰਜੇ ਦੱਤ ਅਪਣੀ ਪੰਜ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਯਰਵਦਾ ਕੇਂਦਰੀ ਜੇਲ ਤੋਂ ਰਿਹਾਅ ਹੋ ਗਏ | ਸੰਜੇ ਨੂੰ ਪੰਜ ਸਾਲ ਦੀ ਸਜ਼ਾ ਵਿਚ 144 ਦਿਨ ਦੀ ਛੋਟ ਵੀ ਮਿਲੀ ਹੈ | ਨੀਲੀ ਕਮੀਜ਼ ਅਤੇ ਜੀਂਸ ਪਹਿਨੀ 56 ਸਾਲਾ ਅਭਿਨੇਤਾ ਦੇ ਚਿਹਰੇ 'ਤੇ ਖੁਸ਼ੀ ਸਾਫ਼ ਤੌਰ 'ਤੇ ਦਿਖਾਈ ਦੇ ਰਹੀ ਸੀ | ਜੇਲ ਤੋਂ ਬਾਹਰ ਨਿਕਲਣ ਦੇ ਬਾਅਦ ਉਹ ਉਥੇ ਮੌਜੂਦ ਲੋਕਾਂ ਨੂੰ ਹੱਥ ਹਿਲਾ ਕੇ ਉਨ੍ਹਾਂ ਦਾ ਸ਼ੁਕਰੀਆ ਕਰਦਿਆਂ ਤੇਜ਼ੀ ਨਾਲ ਬਾਹਰ ਇੰਤਜ਼ਾਰ ਕਰ ਰਹੀ ਗੱਡੀ ਵਲ ਵਧੇ |
ਸੰਜੇ ਨੇ ਬਾਂਦਰਾ ਸਥਿਤ ਅਪਣੇ ਘਰ ਪਰਤਣ ...


Feb 26

ਰੇਲ ਬਜਟ ਤੋਂ ਲੋਕਾਂ ਨੂੰ ਚੰਗੇ ਦਿਨਾਂ ਦੀ ਉਮੀਦ

Share this News

ਨਵੀਂ ਦਿੱਲੀ : ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਸਾਲ 2016-17 ਲਈ ਰੇਲ ਬਜਟ ਪੇਸ਼ ਕੀਤਾ। ਰੇਲ ਬਜਟ ਵਿੱਚ ਮੁੱਖ ਤੌਰ ‘ਤੇ ਪੰਜ ਚੀਜ਼ਾਂ ‘ਤੇ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਉਪਭੋਗਤਾ ਸੇਵਾਵਾਂ, ਮਾਲ-ਭਾੜੇ ਤੋਂ ਵੱਧ ਤੋਂ ਵੱਧ ਕਮਾਈ, ਕਰਾਇਆ ਵਧਾਉਣ ਤੋਂ ਬਿਨਾ ਕਮਾਈ ‘ਚ ਵਾਧਾ, ਪਾਰਦਰਸ਼ਤਾ ਤੇ ਸੁਧਾਰ ਸ਼ਾਮਲ ਹਨ। ਇਸ ਬਜਟ ਵਿੱਚ ਕਰਾਇਆ ਨਹੀਂ ਵਧਾਇਆ ਗਿਆ। ਚਾਰ ਤਰ੍ਹਾਂ ਦੀਆਂ ਨਵੀਆਂ ਰੇਲਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਮਸਫਰ, ਤੇਜ਼ਸ, ਉਦੈ ਤੇ ਅੰਤੋਦਿਆ ਨਾਂ ਦੀਆਂ ਰੇਲਾਂ ਚਲਾਈਆਂ ਜਾਣਗੀਆਂ।
ਬਜਟ ਪੇਸ਼ ਕਰਦਿਆਂ ਪ੍ਰਭੂ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ 400 ਸਟੇਸ਼ਨਾਂ ‘ਤੇ ਵਾਈ-ਫਾਈ ਦੀ ਸਹੂਲਤ ਮਿਲੇਗੀ। ਕੋਲਕਾਤਾ ਮੈਟਰੋ ਦਾ 100 ਕਿਲੋਮੀਟਰ ਵਿਸਤਾਰ ਹੋਏਗਾ। ...[home] [1] 2 3 4 5  [next]1-10 of 45

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved