India News Section

Monthly Archives: FEBRUARY 2017


Feb 25

251 ਰੁਪਏ 'ਚ ਸਮਾਰਟ ਫੋਨ ਦੇਣ ਵਾਲੀ ਕੰਪਨੀ ਦਾ ਡਾਇਰੈਕਟਰ ਗ੍ਰਿਫਤਾਰ

Share this News

ਨਵੀਂ ਦਿੱਲੀ : 251 ਰੁਪਏ 'ਚ ਫ੍ਰੀਡਮ ਸਮਾਰਟਫੋਨ ਦੇਣ ਦਾ ਵਾਅਦਾ ਕਰਨ ਵਾਲੀ ਨੋਇਡਾ ਦੀ ਕੰਪਨੀ ਰਿੰਗਿੰਗ ਬੈੱਲਸ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਗੋਇਲ ਨੂੰ ਗਾਜ਼ਿਆਦਾਬਾਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਦਰਅਸਲ ਗਾਜ਼ੀਆਬਾਦ ਸਥਿਤ ਕੰਪਨੀ ਅਯਾਮ ਇੰਟਰਪ੍ਰਾਈਜ਼ਜ ਨੇ ਦੋਸ਼ ਲਗਾਇਆ ਸੀ ਕਿ ਰਿੰਗਿੰਗ ਬੈੱਲਸ ਨੇ ਉਸ ਨਾਲ ਲੱਖਾਂ ਰੁਪਏ ਦੀ ਧੋਖੇਬਾਜ਼ੀ ਕੀਤੀ ਹੈ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਗੋਇਲ ਨੂੰ ਹਿਰਾਸਤ 'ਚ ਲਿਆ ਗਿਆ ਹੈ ਐੱਫ.ਆਈ.ਆਰ 'ਚ ਅਯਾਮ ਇੰਟਰਪ੍ਰਾਈਜ਼ਜ ਨੇ ਦਾਅਵਾ ਕੀਤਾ ਹੈ ਕਿ ਗੋਇਲ ਨੇ ਨਵੰਬਰ 2015 ਵਿੱਚ ਡਿਸਟ੍ਰੀਬਿਊਟਰਸ਼ਿਪ ਲੈਣ ਵਾਸਤੇ ਪ੍ਰੇਰਿਤ ਕੀਤਾ ਸੀ ਪੀੜਤ ਕੰਪਨੀ ਮਾਲਕ ਅਨੁਸਾਰ ਕਈ ਵਾਰੀ 'ਚ 30 ਲੱਖ ਰੁਪਏ ਦਿੱਤੇ, ਪਰ ਉਨ੍ਹਾਂ ਨੇ ਸਿਰਫ਼ 13 ਲੱਖ ਰੁਪਏ ਦੀ ਕੀਮਤ ...


Feb 25

ਫਾਰੁਕ ਅਬਦੁੱਲਾ ਦਾ ਬਿਆਨ ਜਾਂ ਵਿਵਾਦ ?

Share this News

ਜੰਮੂ ਕਸ਼ਮੀਰ : ਰਾਸ਼ਟਰੀ ਕਾਨਫਰੰਸ ਪ੍ਰਧਾਨ ਤੇ ਜੰਮੂ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਇਕ ਵੱਡਾ ਸਿਆਸੀ ਬਿਆਨ ਦਿੱਤਾ ਤੇ ਕਿਹਾ ਕਿ ਕਸ਼ਮੀਰ ਵਿਚ ਅੱਤਵਾਦੀ ਬਣ ਰਹੇ ਨੌਜਵਾਨ ਸਾਂਸਦ ਬਣਨ ਲਈ ਨਹੀਂ ਬਲਕਿ ਕੌਮ ਤੇ ਮੁਲਕ ਦੀ ਅਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਰਹੇ ਹਨ। ਉਹ ਅਜ਼ਾਦੀ ਲਈ ਲੜ੍ਹ ਰਹੇ ਹਨ।ਹਾਲਾਂਕਿ ਬਾਅਦ ਵਿਚ ਫਾਰੂਖ ਨੇ ਬਿਆਨ ਬਦਲਦੇ ਹੋਏ ਹਿੰਸਾ ਤੇ ਅੱਤਵਾਦ ਦੇ ਸਮਰਥਨ ਤੋਂ ਨਕਾਰਦੇ ਹੋਏ ਆਪਣਾ ਬਿਆਨ ਬਦਲ ਦਿੱਤਾ ਤੇ ਮੁਕਰ ਗਏ।
ਰਾਸ਼ਟਰੀ ਕਾਨਫ੍ਰੰਸ ਦੇ ਦਫਤਰ ਵਿੱਚ ਪਾਰਟੀ ਵਰਕਰਾਂ ਨਾਲ ਗੱਲ ਕਰਦੇ ਹੋਏ ਫਾਰੂਖ ਨੇ ਇਕ ਤਰ੍ਹਾਂ ਨਾਲ ਅੱਤਵਾਦ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ ਕੀਤੀ ਹੈ।ਉਨ੍ਹਾਂ ਕਸ਼ਮੀਰੀ ਭਾਸ਼ਾ ਵਿਚ ਕਿਹਾ ਕਿ ਕਸ਼ਮੀਰ ...


Feb 25

ਅਦਾਲਤ ਨੇ ਦਿੱਤਾ ਟਾਈਟਲਰ ਦੇ ਲਾਈ ਡਿਟੈਕਸ਼ਨ ਟੈਸਟ ਦਾ ਹੁਕਮ

Share this News

ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਕੋਰਟ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ 16 ਮਾਰਚ ਨੂੰ 'ਲਾਈ ਡਿਟੈਕਟਰ ਟੈਸਟ' ਕਰਵਾਉਣ ਦਾ ਹੁਕਮ ਦਿੱਤਾ ਹੈ, ਜ਼ਿਕਰਯੋਗ ਹੈ ਕਿ ਜਗਦੀਸ਼ ਟਾਈਟਲਰ ਨੇ ਪਹਿਲਾਂ ਆਪਣਾ ਲਾਈ ਡਿਟੈਕਟਰ ਟੈਸਟ (ਪੋਲੀਗ੍ਰਾਫਿਕ ਟੈਸਟ) ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਟਾਈਟਲਰ ਨੇ ਦਿੱਲੀ ਦੀ ਅਦਾਲਤ ਨੂੰ ਕਿਹਾ ਸੀ ਕਿ ਇਸ ਮਾਮਲੇ 'ਚ ਸੀ.ਬੀ.ਆਈ. ਕੋਲ ਕੋਈ ਕਾਰਨ ਨਹੀਂ ਕਿ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਵੇ। ਟਾਈਟਲਰ ਖੁਦ ਤਾਂ ਅਦਾਲਤ 'ਚ ਪੇਸ਼ ਨਹੀਂ ਹੋਏ ਸੀ, ਪਰ ਆਪਣੇ ਵਕੀਲ ਰਾਹੀਂ ਇਕ ਅਰਜ਼ੀ ਦਾਖ਼ਲ ਕਰ ਕੇ ਉਨ੍ਹਾਂ ਅਦਾਲਤ ਨੂੰ ਦਲੀਲ ਦਿੱਤੀ ਸੀ ਕਿ ਸੀ.ਬੀ.ਆਈ. ਵੱਲੋਂ ਉਨ੍ਹਾਂ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ...


Feb 25

ਗਧੇ ਤੋਂ ਪ੍ਰੇਰਣਾ ਲੈਂਦਾ ਹਾਂ, ਉਸ ਤੋਂ ਵੱਧ ਕੰਮ ਕਰਨਾ ਚਾਹੁੰਦਾ ਹਾਂ - ਮੋਦੀ

Share this News

ਬਹਿਰਾਇਚ : ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਭਖੀ ਸ਼ਬਦੀ ਜੰਗ ਨੂੰ ਤੇਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੁੱਖ ਮੰਤਰੀ ਅਖਿਲੇਸ਼ ਯਾਦਵ ਗੁਜਰਾਤ ਦੇ ਗਧਿਆਂ ਤੋਂ ਡਰਦੇ ਹੋਣਗੇ, ਪਰ ਉਨ੍ਹਾਂ ਨੂੰ ਗਧਿਆਂ ਤੋਂ ‘ਵਫ਼ਾਦਾਰ ਰਹਿਣ’ ਤੇ ‘ਮਿਹਨਤ’ ਕਰਨ ਦੀ ਪ੍ਰੇਰਨਾ ਮਿਲਦੀ ਹੈ।  ਯਾਦ ਰਹੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਤਿੰਨ ਦਿਨ ਪਹਿਲਾਂ ਰਾਏਬਰੇਲੀ ਵਿੱਚ ਰੈਲੀ ਵਿੱਚ ਗੁਜਰਾਤ ਸੈਰ-ਸਪਾਟਾ ਵਿਭਾਗ ਦੇ ਗਧਿਆਂ ਨਾਲ ਸਬੰਧਤ ਇਸ਼ਤਿਹਾਰ ਦੀ ਖਿੱਲੀ ਉਡਾਉਂਦਿਆਂ ਪ੍ਰਧਾਨ ਮੰਤਰੀ ਬਾਰੇ ਤਲਖ਼ ਟਿੱਪਣੀਆਂ ਕੀਤੀਆਂ ਸਨ।
ਇਥੇ ਭਾਜਪਾ ਦੀ ਵਿਜੈ ਸੰਖ਼ਨਾਦ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖਿਲੇਸ਼ ਵੱਲੋਂ ਗਧਿਆਂ ਦੀ ਕੀਤੀ ਗਈ ਨੁਕਤਾਚੀਨੀ ਤੋਂ ਉਸ ਦੀ ‘ਫਿਰਕਾਪ੍ਰਸਤੀ ਵਾਲੀ ਮਾਨਸਿਕਤਾ’ ਝਲਕਦੀ ਹੈ। ਉਨ੍ਹਾਂ ਕਿਹਾ,‘ਅਖਿਲੇਸ਼ ਜੇਕਰ ...


Feb 25

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ : ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੇ ਦਲਾਂ ਨੇ ਪੂਰੀ ਤਾਕਤ ਝੋਂਕੀ

Share this News

ਨਵੀਂ ਦਿੱਲੀ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਪ੍ਰਚਾਰ ਅੱਜ ਸ਼ਾਮ ਤੱਕ ਖਤਮ ਹੋ ਜਾਵੇਗਾ। ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਅੱਜ ਆਖਰੀ ਦਿਨ ਸਾਰੇ ਦਲਾਂ ਵੱਲੋਂ ਪੂਰੀ ਤਾਕਤ ਝੋਂਕੀ ਜਾਵੇਗੀ।
ਪ੍ਰਚਾਰ ਦੇ ਆਖਰੀ ਦੋ ਦਿਨਾਂ ‘ਚ ਉਮੀਦਵਾਰ ਵੱਡੀਆਂ ਸਭਾਵਾਂ ਕਰਨ ਨੂੰ ਤਵੱਜੋਂ ਦੇ ਰਹੇ ਹਨ। ਵੱਡੇ ਇਕੱਠ ਕਰਕੇ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਰੀਆਂ ਪਾਰਟੀਆਂ ਨੇ ਹਮਾਇਤ ਲਈ ਪੰਜਾਬ ਤੋਂ ਵੀ ਵਰਕਰਾਂ ਨੂੰ ਸੱਦਿਆ ਹੋਇਆ ਹੈ। ਭਾਵੇਂਕਿ ਪਿਛਲੀ ਚੋਣ ਦੇ ਮੁਕਾਬਲੇ ਪੰਜਾਬ ਤੋਂ ਪਹੁੰਚੇ ਹਮਾਇਤੀਆਂ ਦੀ ਗਿਣਤੀ ਨਾਂਹ ਦੇ ਬਰਾਬਰ ਹੈ। ਹਾਲਾਂਕਿ ਆਜ਼ਾਦ ਉਮੀਦਵਾਰਾਂ ਨੂੰ ਸਾਥੀਆਂ ਦੀ ਘਾਟ ...


Feb 25

ਮੋਦੀ ਦੇ ਖੋਤੇ ਬਣੇ ਯੂ.ਪੀ. ਚੋਣ ਦੰਗਲ 'ਚ ਵੱਡਾ ਮੁੱਦਾ

Share this News

ਲਖਨਊ : ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਜਰਾਤ ਦੇ ਗਧਿਆਂ ਦੀ ਕਾਫ਼ੀ ਚਰਚਾ ਹੋ ਰਹੀ ਹੈ। ਚਰਚਾ ਦਾ ਕਾਰਨ ਗੁਜਰਾਤ ਦੇ ਗਧਿਆਂ ਬਾਰੇ ਇੱਕ ਇਸ਼ਤਿਹਾਰ ਹੈ, ਜੋ ਉਸ ਸਮੇਂ ਜਾਰੀ ਕੀਤਾ ਗਿਆ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਇਸ ਇਸ਼ਤਿਹਾਰ ਨੂੰ ਲੈ ਕੇ ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਉੱਤੇ ਸ਼ਬਦੀ ਹਮਲਾ ਕੀਤਾ ਹੈ। ਯਾਦਵ ਨੇ ਰੈਲੀ ਦੌਰਾਨ ਆਖਿਆ ਹੈ ਕਿ ਦੱਸੋ ਗਧਿਆਂ ਦਾ ਵੀ ਕਿਤੇ ਪ੍ਰਚਾਰ ਹੁੰਦਾ ਹੈ ? ਜੇਕਰ ਅਜਿਹਾ ਹੋਣ ਲੱਗੇਗਾ ਤਾਂ ਕਿਸ ਤਰ੍ਹਾਂ ਕੰਮ ਚੱਲੇਗਾ। ਅਖਿਲੇਸ਼ ਅਨੁਸਾਰ ਗੁਜਰਾਤ ਦੇ ਲੋਕ ਤਾਂ ਗੁਜਰਾਤੀ ਗਧਿਆਂ ਦਾ ਵੀ ਪ੍ਰਚਾਰ ਕਰ ਰਹੇ ਹਨ। 
ਅਸਲ ਵਿੱਚ ਜਿਸ ਗਧੇ ਦੀ ਅਖਿਲੇਸ਼ ...


Feb 25

ਸਿੱਖਾਂ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ''ਗੁਰੂ ਪਿਆਰਾ'' ਦੀ ਉਪਾਧੀ

Share this News

ਪਟਨਾ : ਤਖ਼ਤ ਸ੍ਰੀ ਪਟਨਾ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੀਤੇ ਖਾਸ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਿੱਖ ਜਗਤ ਵੱਲੋਂ ਰੱਜ ਕੇ ਸ਼ਲਾਘਾ ਹੋਈ ਸੀ। ਇਨ੍ਹਾਂ ਸਮਾਗਮਾਂ ਦੇ ਪ੍ਰਬੰਧਾਂ ਲਈ ਬਿਹਾਰੀ ਮੁੱਖ ਮੰਤਰੀ ਦਾ ਕੱਦ ਪੂਰੀ ਦੁਨੀਆ ਵਿੱਚ ਮਾਣ ਨਾਲ ਉੱਚਾ ਹੋਇਆ। ਜਨਵਰੀ ਮਹੀਨੇ ਵਿੱਚ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹੇ ਸਮਾਗਮਾਂ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਖਾਸ ਧੰਨਵਾਦ ਕਰਨ ਲਈ ਬੀਤੇ ਦਿਨ ਪੰਜਾਬ ਤੇ ਦਿੱਲੀ ਤੋਂ ਸਿੱਖਾਂ ਦਾ ਵਫਦ ਬਿਹਾਰ ਵਿਖੇ ਪਹੁੰਚਿਆ। ਸਿੱਖਾਂ ਦੇ ਇਸ ਵਫਦ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਰਾਗੀ ਭਾਈ ...


Feb 25

ਭਾਰਤ ਵਿੱਚ 2016 ਦੌਰਾਨ ਹੋਏ ਸਭ ਤੋਂ ਜ਼ਿਆਦਾ ਬੰਬ ਧਮਾਕੇ

Share this News

ਨਵੀਂ ਦਿੱਲੀ : ਭਾਰਤ ਵਿੱਚ ਪਿਛਲੇ ਸਾਲ ਦੁਨੀਆਂ ਦੇ ਸਭ ਤੋਂ ਜ਼ਿਆਦਾ ਬੰਬ ਧਮਾਕੇ ਹੋਏ ਅਤੇ ਜੰਗ ਨਾਲ ਜੂਝ ਰਹੇ ਇਰਾਕ ਤੇ ਅਫਗਾਨਿਸਤਾਨ ਵਰਗੇ ਮੁਲਕ ਵੀ ਪਿੱਛੇ ਰਹਿ ਗਏ। ਇਹ ਪ੍ਰਗਟਾਵਾ ਇਕ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਹੈ। ਕੌਮੀ ਬੰਬ ਅੰਕੜਾ ਕੇਂਦਰ (ਐਨ.ਬੀ.ਡੀ.ਸੀ.) ਦੀ ਰਿਪੋਰਟ ਮੁਤਾਬਕ ਭਾਰਤ ਵਿੱਚ 406 ਧਮਾਕੇ ਹੋਏ ਜਿਨ੍ਹਾਂ ਵਿੱਚ ਆਈ.ਈ.ਡੀ. ਅਤੇ ਰਵਾਇਤੀ ਬਾਰੂਦ ਨਾਲ ਕੀਤੇ ਗਏ ਧਮਾਕੇ ਸ਼ਾਮਲ ਹਨ, ਜਦਕਿ ਇਰਾਕ ਵਿੱਚ ਸਿਰਫ਼ 221 ਧਮਾਕੇ ਦਰਜ ਕੀਤੇ ਗਏ। ਐਨ.ਬੀ.ਡੀ.ਸੀ. ਇਕ ਅਜਿਹਾ ਨੋਡਲ ਵਿਭਾਗ ਹੈ, ਜੋ ਬੰਬ ਧਮਾਕਿਆਂ ਦੀ ਜਾਂਚ ਵਿੱਚ ਐਨ.ਐਸ.ਜੀ. ਦਾ ਸਹਿਯੋਗ ਕਰਦਾ ਹੈ। ਭਾਰਤ ਦੇ ਗੁਆਂਢੀ ਪਾਕਿਸਤਾਨ ਵਿੱਚ 2016 ਦੌਰਾਨ 161 ਧਮਾਕੇ ਹੋਏ ਜਦਕਿ ਅਫ਼ਗਾਨਿਸਤਾਨ ਵਿੱਚ 132 ਘਟਨਾਵਾਂ ਵਾਪਰੀਆਂ। ...


Feb 25

ਇਸ ਵਾਰ ਦੀਆਂ ਚੋਣਾਂ 'ਚ ਵੱਡੇ-ਵੱਡੇ ਸੂਰਮੇ ਹੋ ਜਾਣਗੇ ਚਿੱਤ - ਬਾਬਾ ਰਾਮਦੇਵ

Share this News

ਹਰਿਦੁਆਰ : ਉਤਰਾਖੰਡ ਵਿੱਚ ਚੋਣਾਂ ਚੱਲ ਰਹੀਆਂ ਹਨ ਅਤੇ ਇਸ ਦੌਰਾਨ ਬਾਬਾ ਰਾਮਦੇਵ ਨੇ ਵੱਡਾ ਰਾਜਨੀਤਿਕ ਬਿਆਨ ਦਿੱਤਾ ਹੈ। ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਇਸ ਚੋਣ ਵਿੱਚ 'ਨਿਰਪੱਖ' ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਇਹ 'ਭਵਿੱਖਬਾਣੀ' ਵੀ ਕਰ ਦਿੱਤੀ ਕਿ ਇਸ ਚੋਣਾਂ ਦੇ ਨਤੀਜਿਆਂ ਦੇ ਨਾਲ ਵੱਡੇ-ਵੱਡੇ ਸੂਰਮੇ ਖ਼ਤਮ ਹੋ ਜਾਣਗੇ। ਹਰਿਦੁਆਰ ਵਿੱਚ ਬਾਬਾ ਰਾਮਦੇਵ ਨੇ ਕਿਹਾ ਕਿ ਇਹਨਾਂ ਚੋਣੀਂ ਵਿੱਚ ਵੱਡੀ ਰਾਜਨੀਤਕ ਉੱਥਲ-ਪੁੱਥਲ ਹੋਣ ਵਾਲੀ ਹੈ। ਹਾਲਾਂਕਿ, ਪੀ.ਐਮ. ਮੋਦੀ ਦੇ ਕਰੀਬੀ ਮੰਨੇ ਜਾਣ ਵਾਲੇ ਯੋਗ ਗੁਰੂ ਨੇ ਇਸ ਵਾਰ ਬੀਜੇਪੀ ਦਾ ਨਾਮ ਨਹੀਂ ਲਿਆ। ਉਨ੍ਹਾਂ ਨੇ ਕਿਹਾ ਕਿ ਮਤਦਾਨ ਦੇ ਦੌਰਾਨ ਉਹ ਕਿਸੇ ਰਾਜਨੀਤਕ ਦਲ ਦਾ ਨਾਮ ਨਹੀਂ ਲੈਣਾ ਚਾਹੁੰਦੇ। ਬਾਬਾ ਰਾਮਦੇਵ ...


Feb 25

ਮੁੱਖ ਮੰਤਰੀ ਬਣਦੀ-ਬਣਦੀ ਜੇਲ੍ਹ ਪਹੁੰਚੀ ਸ਼ਸ਼ੀਕਲਾਂ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਏ.ਆਈ.ਡੀ.ਐਮ.ਕੇ. ਨੇਤਾ ਸ਼ਸ਼ੀਕਲਾ ਨੂੰ ਆਤਮ-ਸਮਰਪਣ ਕਰਨ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ 'ਚ ਸ਼ਸ਼ੀਕਲਾ ਨੂੰ ਦੋਸ਼ੀ ਐਲਾਨਦੇ ਹੋਏ 4 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਸੀ। ਅਦਾਲਤ ਨੇ ਤੁਰੰਤ ਸਰੈਂਡਰ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਸ਼ਸ਼ੀਕਲਾ ਨੇ ਸਰੈਂਡਰ ਲਈ ਸਮਾਂ ਲੈਣ ਦੀ ਅਪੀਲ ਪਾਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰਦਿਆਂ ਸ਼ਸ਼ੀਕਲਾ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ। ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਸ਼ਸ਼ੀਕਲਾ ਪਾਰਟੀ ਦੀ ਵਿਧਾਇਕ ਦਲ ਦੀ ਆਗੂ ਚੁਣੀ ਗਈ ਸੀ। ਇਸ ਤੋਂ ਪਹਿਲਾਂ ਉਸ ...[home] [1] 2 3  [next]1-10 of 22

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved