India News Section

Monthly Archives: MARCH 2014


Mar 31

ਸਲਿਊਟ ਦੀ ਬਜਾਏ ਪ੍ਰਣਾਮ ਕਰਨ 'ਤੇ ਫੜੀ ਗਈ ਨਕਲੀ ਮਹਿਲਾ ਸਬ-ਇੰਸਪੈਕਟਰ

Share this News

ਇੰਦੌਰ : ਨਕਲੀ ਐੱਸ.ਆਈ. ਬਣ ਕੇ ਲੋਕਾਂ ਨੂੰ ਝਾਂਸਾ ਦੇਣ ਵਾਲੀ ਇਕ ਔਰਤ ਦਾ ਉਸ ਸਮੇਂ ਖੇਡ ਖਤਮ ਹੋ ਗਿਆ, ਜਦੋਂ ਉਹ ਟੀ.ਆਈ. ਦੇ ਸਾਹਮਣੇ ਸੈਲਿਊਟ ਕਰਨ ਦੀ ਬਜਾਏ ਪ੍ਰਣਾਮ ਕਰ ਬੈਠੀ। ਦਰਅਸਲ ਛੋਟੀ ਗਵਾਲਟੋਲੀ ਥਾਣੇ ਦੇ ਟੀ.ਆਈ.ਆਰ.ਐੱਨ. ਸ਼ਰਮਾ ਨੇ ਛੇੜਛਾੜ ਦੇ ਇਕ ਮਾਮਲੇ 'ਚ ਬਿਆਨ ਲੈਣ ਲਈ ਐਤਵਾਰ ਨੂੰ ਪ੍ਰਵੀਨ ਨੂੰ ਬੁਲਾਇਆ ਸੀ। ਪ੍ਰਵੀਨ ਨੇ ਸ਼ਨੀਵਾਰ ਨੂੰ ਮਹੂ 'ਚ ਸਿਪਾਹੀ ਗੁਰੂਦੇਵ ਸਿੰਘ ਚਹਿਲ ਦੇ ਖਿਲਾਫ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ। ਬਿਆਨ ਦੇਣ ਲਈ ਪ੍ਰਵੀਨ ਐਸ.ਆਈ. ਦੀ ਵਰਦੀ 'ਚ ਟੀ.ਆਈ. ਦੇ ਸਾਹਮਣੇ ਪੇਸ਼ ਹੋਈ। ਜਾਂਦੇ ਹੀ ਉਸ ਨੇ ਟੀ.ਆਈ. ਨੂੰ ਪ੍ਰਣਾਮ ਕੀਤਾ। ਇਸ 'ਤੇ ਟੀ.ਆਈ. ਨੂੰ ਹੈਰਾਨੀ ਹੋਈ ਅਤੇ ...


Mar 31

ਸਮਰਿਤੀ ਰਾਹੁਲ ਤੇ ਅਗਰਵਾਲ ਸੋਨੀਆ ਵਿਰੁੱਧ ਲੜਣਗੇ ਚੋਣ

Share this News

ਨਵੀਂ ਦਿੱਲੀ : ਭਾਜਪਾ ਦੀ ਉੱਤਰ ਪ੍ਰਦੇਸ਼ ਦੀ ਸੰਸਦੀ ਸੀਟ 'ਤੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਟੱਕਰ ਦੇਣ ਲਈ ਸੰਸਦ ਮੈਂਬਰ ਸਮ੍ਰਿਤੀ ਈਰਾਨੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿਚ ਅੱਜ ਰਾਤ ਲੱਗਭਗ ਢਾਈ ਘੰਟੇ ਚੱਲੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਅਮੇਠੀ ਸੀਟ ਤੋਂ ਸਮ੍ਰਿਤੀ ਈਰਾਨੀ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਗਿਆ। ਬੈਠਕ ਵਿਚ ਇਕ ਹੋਰ ਅਹਿਮ ਸੀਟ ਰਾਏਬਰੇਲੀ ਤੋਂ ਕਾਂਗਰਸ ਮੁਖੀ ਸੋਨੀਆ ਗਾਂਧੀ ਖਿਲਾਫ ਸੁਪਰੀਮ ਕੋਰਟ 'ਚ ਵਕੀਲ ਅਜੇ ਅਗਰਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਇਥੋਂ ਉਮਾ ਭਾਰਤੀ ਨੂੰ ਟਿਕਟ ਦਿੱਤੇ ਜਾਣ ਦੀ ਚਰਚਾ ...


Mar 31

ਬਿਹਾਰ 'ਚ 2000 ਤੋਂ ਵੱਧ ਘਰ ਸੜ ਕੇ ਸੁਆਹ

Share this News

ਪਟਨਾ : ਬਿਹਾਰ ਦੇ ਕਈ ਜ਼ਿਲ੍ਹਿਆਂ 'ਚ 24 ਘੰਟਿਆਂ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ 'ਚ 2,000 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ, ਉੱਥੇ ਹੀ ਹਾਦਸੇ 'ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਰਾਜ ਦੇ ਵੱਖ-ਵੱਖ ਜ਼ਿਲਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਘੱਟ ਤੋਂ ਘੱਟ 2,000 ਘਰ ਸੜ ਕੇ ਸੁਆਹ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਪੱਛਮੀ ਚੰਪਾਰਨ ਜ਼ਿਲੇ ਦੇ ਬਗਹਾ 'ਚ 150, ਬੇਤੀਆ 'ਚ 800, ਬੇਗੂਸਰਾਏ 'ਚ 70, ਮਧੂਬਨੀ 'ਚ 450, ਸਮਸਤੀਪੁਰ 'ਚ 70, ਪੂਰਬੀ ਚੰਪਾਰਨ ਦੇ ਮੋਤੀਹਾਰੀ ...


Mar 31

ਮੈਂ ਤਾਂ ਆਤਮਦਾਹ ਕਰ ਲੈਣਾ - ਬਿੱਟਾ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਪ੍ਰੋ: ਦਵਿੰਦਰ ਪਾਲ ਭੁੱਲਰ ਦੀ ਫਾਂਸੀ ਦੀ ਸਜ਼ਾ ਖਾਰਜ ਕੀਤੇ ਜਾਣ ਅਤੇ ਉਸ ਨੂੰ ਉਮਰਕੈਦ ਵਿੱਚ ਤਬਦੀਲ ਕੀਤੇ ਜਾਣ 'ਤੇ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ (ਏ.ਆਈ.ਏ.ਟੀ.ਐੱਫ.) ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭੁੱਲਰ ਨੂੰ 1993 ਵਿੱਚ ਯੂਥ ਕਾਂਗਰਸ ਦੇ ਇਸ ਸਾਬਕਾ ਪ੍ਰਧਾਨ ਐੱਮ.ਐੱਸ.ਬਿੱਟਾ ਦੀ ਕਾਰ 'ਤੇ ਬੰਬ ਧਮਾਕਾ ਕਰਨ ਦੀ ਸਾਜਿਸ਼ ਰਚਣ 'ਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਹਮਲੇ ਵਿਚ 9 ਲੋਕ ਮਾਰੇ ਗਏ ਸਨ ਅਤੇ 25 ਹੋਰ ਜਖਮੀ ਹੋ ਗਏ ਸਨ।
ਬਿੱਟਾ ਉਸ ਹਮਲੇ ਵਿੱਚ ਵਾਲ-ਵਾਲ ਬਚੇ ਸਨ। ਬਿੱਟਾ ਨੇ ਸੁਪਰੀਮ ਕੋਰਟ ਦੇ ...


Mar 31

ਪ੍ਰੋੋ: ਭੁੱਲਰ ਦੀ ਫਾਂਸੀ ਉਮਰਕੈਦ 'ਚ ਤਬਦੀਲ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੱਕ ਵੱਡਾ ਫੈਸਲਾ ਲੈਂਦਿਆਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ: ਦਵਿੰਦਰ ਭੁੱਲਰ ਦੀ ਫਾਂਸੀ ਨੂੰ ਉਮਰਕੈਦ ਵਿਚ ਤਬਦੀਲ ਕਰ ਦਿੱਤਾ। ਭੁੱਲਰ ਨੂੰ 1993 ਵਿੱਚ ਯੂਥ ਕਾਂਗਰਸ ਦੇ ਦਫਤਰ ਵਿੱਚ ਧਮਾਕੇ ਕਰਨ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਧਮਾਕੇ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 25 ਲੋਕ ਜ਼ਖਮੀ ਹੋ ਗਏ ਸਨ। ਭੁੱਲਰ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਨੇ ਖਾਰਜ ਕਰ ਦਿੱਤੀ ਸੀ ਪਰ ਰਹਿਮ ਦੀ ਪਟੀਸ਼ਨ ਵਿੱਚ ਫੈਸਲਾ ਲੈਣ ਵਿੱਚ ਹੋਈ ਦੇਰੀ ਨੂੰ ਆਧਾਰ ਬਣਾਉਂਦੇ ਹੋਏ ਭੁੱਲਰ ਦੀ ਪਤਨੀ ਨੇ ਸੁਪਰੀਮ ਕੋਰਟ ਵਿਚ ਇਕ ਹੋਰ ...


Mar 30

ਹੁਣ ਅਖਿਲੇਸ਼ ਯਾਦਵ ਨੂੰ ਨੌਜਵਾਨ ਨੇ ਮਾਰੀ ਜੁੱਤੀ

Share this News

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ 'ਤੇ ਚੱਪਲ ਸੁੱਟਣ ਸਬੰਧੀ ਇਕ 25 ਸਾਲਾ ਨੌਜਵਾਨਾ ਨੂੰ ਐਤਵਾਰ ਹਿਰਾਸਤ ਵਿੱਚ ਲੈ ਲਿਆ ਗਿਆ। ਨੌਜਵਾਨ ਨੇ ਕਥਿਤ ਤੌਰ 'ਤੇ ਅਖਿਲੇਸ਼ 'ਤੇ ਉਸ ਸਮੇਂ ਚੱਪਲ ਸੁੱਟੀ ਸੀ ਜਦੋਂ ਉਹ ਇੱਥੇ ਇਕ ਰੈਲੀ 'ਚ ਭਾਸ਼ਨ ਕਰ ਰਹੇ ਸਨ। ਖਬਰਾਂ ਮੁਤਾਬਕ ਮੁੱਖ ਮੰਤਰੀ ਦੇ ਭਾਸ਼ਨ ਦੌਰਾਨ ਅਚਾਨਕ ਇਕ ਨੌਜਵਾਨਾ ਆਪਣੀ ਥਾਂ ਤੋਂ ਉਠਿਆ ਅਤੇ ਅਖਿਲੇਸ਼ ਵੱਲ ਚੱਪਲ ਸੁੱਟ ਦਿੱਤੀ। ਉਸ ਨੇ ਇਹ ਕਦਮ ਆਪਣੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤੇ ਜਾਣ ਵਿਰੁੱਧ ਰੋਸ ਪ੍ਰਗਟ ਕਰਨ ਲਈ ਚੁੱਕਿਆ। ਚੱਪਲ ਮੁੱਖ ਮੰਤਰੀ ਤਕ ਨਹੀਂ ਪਹੁੰਚੀ ਅਤੇ ਮੀਡੀਆ ਗੈਲਰੀ 'ਚ ਆ ਕੇ ਡਿਗ ਗਈ। ਪੁਲਿਸ ਨੇ ਤੁਰੰਤ ਨੌਜਵਾਨ ਨੂੰ ...


Mar 30

ਰਾਸ਼ਟਰਪਤੀ ਨੇ ਨਿਰਪੱਖਤਾ ਅਤੇ ਆਜ਼ਾਦੀ ਨਾਲ ਫੈਸਲੇ ਲੈਣ ਲਈ ਕੀਤੀ ਕੈਗ ਤੇ ਚੋਣ ਕਮਿਸ਼ਨ ਦੀ ਸ਼ਲਾਘਾ

Share this News

ਨਵੀਂ ਦਿੱਲੀ : ਸਰਕਾਰ ਨੇ ਬੇਸ਼ੱਕ ਕਈ ਵਾਰ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਅਤੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵਰਗੀਆਂ ਸੰਸਥਾਵਾਂ 'ਤੇ ਹਮਲਾ ਬੋਲਿਆ ਹੋਵੇ ਪਰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨਿਰਪੱਖ ਅਤੇ ਆਜ਼ਾਦ ਹੋ ਕੇ ਫੈਸਲਾ ਲੈਣ ਦੀ ਸਮਰੱਥਾ ਲਈ ਇਨ੍ਹਾਂ ਸੰਸਥਾਵਾਂ ਅਤੇ ਚੋਣ ਕਮਿਸ਼ਨ ਦੀ ਤਾਰੀਫ ਕੀਤੀ।
ਮੁਖਰਜੀ ਨੇ ਕਿਹਾ, ''ਕੈਗ, ਚੋਣ ਕਮਿਸ਼ਨ, ਵੱਖੋ-ਵੱਖ ਕਾਨੂੰਨੀ ਰੈਗੁਲੇਟਰ, ਸੰਸਦ ਦੇ ਕਾਨੂੰਨ ਜ਼ਰੀਏ ਸਥਾਪਤ ਸੰਸਥਾਵਾਂ ਹਨ, ਇਨ੍ਹਾਂ ਸਾਰਿਆਂ ਬਾਰੇ ਘੱਟ ਤੋਂ ਘੱਟ ਮੈਂ ਅੱਜ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਦੀ ਨਿਰਪੱਖਤਾ, ਉਨ੍ਹਾਂ ਦਾ ਫੈਸਲਾ, ਸਥਿਤੀ ਨੂੰ ਸਮਝਣ ਦੀ ਉਨ੍ਹਾਂ ਦੀ ਸਮਰੱਥਾ ਅਤੇ ਆਜ਼ਾਦ ਹੋ ਕੇ ਫੈਸਲਾ ਕਰਨ ਦੀ ਉਨ੍ਹਾਂ ਦੀ ਕਾਬਲੀਅਤ ਨੇ ਸੰਸਦੀ ...


Mar 30

ਜੈਪੁਰ 'ਚ ਛੁਪੇ ਬੈਠੇ ਹਨ ਅਲ-ਕਾਇਦਾ ਦੇ ਖੁੰਖਾਰ ਅੱਤਵਾਦੀ

Share this News

ਨਵੀਂ ਦਿੱਲੀ : ਦੁਨੀਆ ਦਾ ਖੁੰਖਾਰ ਅੱਤਵਾਦੀ ਓਸਾਮਾ ਬਿਨ ਲਾਦੇਨ ਇਕ ਦਹਾਕਾ ਪਹਿਲੇ ਭਾਰਤ ਵਿੱਚ ਆਪਣੇ ਸੰਗਠਨ ਅਲਕਾਇਦਾ ਨੂੰ ਖੜ੍ਹਾ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਅਲਕਾਇਦਾ ਅਲ ਹਿੰਦ ਨੂੰ ਖੜਾ ਕੀਤਾ ਸੀ ਜੋ ਹੌਲੀ-ਹੌਲੀ ਵਿਵਹਾਰਕ ਰੂਪ ਲੈ ਰਿਹਾ ਹੈ। ਲਾਦੇਨ ਤੋਂ ਬਾਅਦ ਅਲਕਾਇਦਾ ਦੇ ਮੁਖੀ ਅਲ ਜਵਾਹਰੀ ਨੇ ਵੀ ਭਾਰਤ 'ਚ ਆਧਾਰ ਬਣਾਉਣ ਦੀ ਗੱਲ ਕਹੀ ਸੀ। ਖੁਫੀਆ ਜਾਣਕਾਰੀ ਅਨੁਸਾਰ ਵੱਖ-ਵੱਖ ਸੰਗਠਨਾਂ ਨਾਲ ਜੁੜੇ ਅਲਕਾਇਦਾ ਅਲ ਹਿਦ ਦੇ ਜੈਪੁਰ, ਦਿੱਲੀ, ਪਟਨਾ, ਹੈਦਰਾਬਾਦ, ਚੇਨਈ ਅਤੇ ਕੋਝੀਕੋਡ 'ਚ 300 ਮੈਂਬਰ ਫੈਲੇ ਹੋਏ ਹਨ। ਇਨ੍ਹਾਂ ਵਿਚੋਂ ਕਈ ਤਾਂ ਵਿਦੇਸ਼ਾਂ ਵਿੱਚ ਪੜ੍ਹਾਈ ਵੀ ਕਰ ਚੁੱਕੇ ਹਨ।


Mar 29

ਰੋਡ ਸ਼ੋਅ ਦੌਰਾਨ ਕੇਜਰੀਵਾਲ ਨੂੰ ਨੌਜਵਾਨ ਨੇ ਮਾਰਿਆ ਥੱਪੜ

Share this News

ਰੋਹਤਕ : ਹਰਿਆਣਾ ਵਿਚ ਚੋਣ ਪ੍ਰਚਾਰ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਇਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਹਮਲਾਵਰ ਜਿਸ ਨੇ ਕੇਜਰੀਵਾਲ ਦੀ ਗਰਦਨ 'ਤੇ ਵਾਰ ਕੀਤਾ, ਨੂੰ 'ਆਪ' ਸਮਰਥਕਾਂ ਨੇ ਤੁਰੰਤ ਕਾਬੂ ਕਰ ਲਿਆ ਅਤੇ ਕੁਟਾਪਾ ਚਾੜ੍ਹ ਦਿੱਤਾ। ਚਰਖੀ ਦਾਦਰੀ ਵਿਖੇ ਵਾਪਰੀ ਘਟਨਾ ਬਾਰੇ ਕੇਜਰੀਵਾਲ ਨੇ ਟਵੀਟ ਕੀਤਾ, ''ਇਕ ਵਿਅਕਤੀ ਨੇ ਮੇਰੀ ਗਰਦਨ 'ਤੇ ਵਾਰ ਕੀਤਾ। ਇਸ ਤਰ੍ਹਾਂ ਦੀ ਹਰਕਤ ਬੀਮਾਰ ਮਾਨਸਕਤਾ ਵਾਲੇ ਲੋਕ ਹੀ ਕਰ ਸਕਦੇ ਹਨ।'' ਬਾਅਦ ਵਿਚ ਕੇਜਰੀਵਾਲ ਨੇ ਇਕ ਹੋਰ ਟਵੀਟ ਰਾਹੀਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ, ''ਜੇ ਅਸੀਂ ਵੀ ਹਿੰਸਕ ...


Mar 28

'ਨਰਿੰਦਰ ਮੋਦੀ ਦੀ ਬੋਟੀ-ਬੋਟੀ ਕਰ ਦੇਵਾਂਗਾ'

Share this News

ਨਵੀਂ ਦਿੱਲੀ : ਲੋਕ ਸਭਾ ਦੀਆਂ ਚੋਣਾਂ ਦੇ ਨੇੜੇ ਆਉਂਦਿਆਂ ਹੀ ਵੱਖ-ਵੱਖ ਪਾਰਟੀਆਂ ਦੇ ਆਗੂ ਬੇਲਗਾਮ ਹੋ ਗਏ ਹਨ। ਸਹਾਰਨਪੁਰ ਤੋਂ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਇਮਰਾਨ ਮਸੂਦ ਨੇ ਇਕ ਰੈਲੀ ਦੌਰਾਨ ਕਿਹਾ ਕਿ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਟੋਟੇ-ਟੋਟੇ ਕਰ ਦੇਣਗੇ।
ਇਸ ਭਿਆਨਕ ਕਿਸਮ ਦੇ ਬਿਆਨ ਨੂੰ ਲੈ ਕੇ ਮਸੂਦ ਵਿਰੁੱਧ ਤੁਰੰਤ ਕੇਸ ਦਰਜ ਕਰ ਲਿਆ ਗਿਆ। ਮਸੂਦ ਵੀਡੀਓ 'ਚ ਲੋਕਾਂ ਨੂੰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੈਂ ਮੋਦੀ ਨੂੰ ਨਿੱਕੇ ਨਿੱਕੇ ਟੁਕੜਿਆਂ 'ਚ ਵੱਢ ਦਿਆਂਗਾ।
ਮੈਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵਾਂਗਾ ਕਿ ਉਹ ਯਾਦ ਰੱਖਣਗੇ। ਯੂ.ਪੀ. ਗੁਜਰਾਤ ਨਹੀਂ ਹੈ। ...[home] [1] 2 3 4 5 6 7 8 [next]1-10 of 77

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved