India News Section

Monthly Archives: MARCH 2015


Mar 17

ਨਨ ਬਲਾਤਕਾਰ : ਦੋਸ਼ੀਆਂ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਦਾ ਇਨਾਮ

Share this News

ਕੋਲਕਾਤਾ : ਪੱਛਮੀ ਬੰਗਾਲ 'ਚ 72 ਸਾਲ ਦੀ ਇੱਕ ਬਜ਼ੁਰਗ ਨਨ ਨਾਲ ਹੋਏ ਬਲਾਤਕਾਰ ਮਾਮਲੇ 'ਚ ਪੁਲਸ ਨੇ ਦੋਸ਼ੀਆਂ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਉੱਥੇ ਹੀ ਰਾਜ ਮਹਿਲਾ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਕੁਝ ਦਿਨਾਂ 'ਚ ਕਾਨਵੇਂਟ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੋਲਕਾਤਾ ਤੋਂ 80 ਕਿਲੋਮੀਟਰ ਦੂਰ ਰਾਨਾਘਾਟ 'ਚ ਸ਼ਨੀਵਾਰ ਤੜਕੇ ਜੀਸਸ ਐਂਡ ਮੈਰੀ ਕਾਨਵੇਂਟ 'ਚ ਇੱਕ ਬਜ਼ੁਰਗ ਨਨ ਨਾਲ ਬੇਹੱਦ ਬੇਰਹਿਮੀ ਨਾਲ ਲੁਟੇਰਿਆਂ ਨੇ ਗੈਂਗਰੇਪ ਨੂੰ ਅੰਜਾਮ ਦਿੱਤਾ।
ਕਮਿਸ਼ਨ ਦੀ ਪ੍ਰਧਾਨ ਸੁਨੰਦਾ ਮੁਖਰਜੀ ਨੇ ਦਿਨ 'ਚ ਕਾਨਵੇਂਟ ਦਾ ਦੌਰਾ ਕੀਤਾ ਅਤੇ ...


Mar 17

ਜ਼ਮੀਨ ਪ੍ਰਾਪਤੀ ਬਿੱਲ ਖ਼ਿਲਾਫ ਪ੍ਰਦਰਸ਼ਨ ਕਰਦੇ ਯੂਥ ਕਾਂਗਰਸੀਆਂ 'ਤੇ ਲਾਠੀਚਾਰਜ

Share this News

ਨਵੀਂ ਦਿੱਲੀ : ਮੋਦੀ ਸਰਕਾਰ ਦੇ ਜ਼ਮੀਨ ਪ੍ਰਾਪਤੀ ਬਿੱਲ ਦੇ ਖ਼ਿਲਾਫ਼ ਜੰਤਰ-ਮੰਤਰ 'ਤੇ ਧਰਲੇ ਦੇ ਰਹੇ ਯੂਥ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ 'ਤੇ ਅੱਜ ਪੁਲਸ ਨੇ ਲਾਠੀਚਾਰਜ ਕੀਤਾ। ਬੈਰੀਕੇਡ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਵਰਕਰਾਂ 'ਤੇ ਪਾਣੀ ਦੀ ਬੌਛਾਰ ਵੀ ਕੀਤੀ ਗਈ। ਪ੍ਰਦਰਸ਼ਨਕਾਰੀ ਜੰਤਰ-ਮੰਤਰ 'ਚ ਜ਼ਮੀਨ ਪ੍ਰਾਪਤੀ ਬਿੱਲ ਦੇ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਸਨ ਤੇ ਉਸਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨ ਕਰ ਰਹੀਆਂ ਕੁੱਝ ਔਰਤਾਂ ਨੇ ਵੀ ਪੁਲਸ 'ਤੇ ਇਲਜ਼ਾਮ ਲਗਾਇਆ ਕਿ ਮਹਿਲਾ ਪੁਲਸ ਦੀ ਗੈਰ ਹਾਜ਼ਰੀ 'ਚ ਪੁਰਖ ਕਰਮੀਆਂ ਨੇ ਔਰਤਾਂ 'ਤੇ ਲਾਠੀਚਾਰਜ ਕੀਤਾ। ਉੱਥੇ ਹੀ, ਦਿੱਲੀ ਦੇ ਰਾਜਘਾਟ 'ਤੇ ਆਸਕਰ ਫਰਨਾਂਡਿਜ਼ ਦੀ ਅਗਵਾਈ 'ਚ ਕਾਂਗਰਸ ਵਰਕਰਾਂ ਨੇ ...


Mar 17

ਕੇਂਦਰ ਸਰਕਾਰ ਨੇ ਮੰਨਿਆ ਗੈਰ-ਕਾਨੂੰਨੀ ਹਿਰਾਸਤ ਵਿੱਚ ਸੀ ਮੁਸੱਰਤ ਆਲਮ

Share this News

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਹੁਰੀਅਤ ਨੈਤਾ ਮੁਸੱਰਤ ਆਲਮ ਦੀ ਰਿਹਾਈ ਦੇ ਫ਼ੈਸਲੇ ਨੂੰ ਲੈ ਕੇ ਰਾਜ ਸਰਕਾਰ ਦੀ ਅਲੋਚਨਾ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਸਤਾਵੇਜਾਂ ਦੀ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੀ ਰਿਹਾਈ ਕਾਨੂੰਨੀ ਹੈ ਅਤੇ ਉਸ ਨੂੰ ਪਹਿਲੇ ਹੀ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਸੀ। ਮੰਤਰਾਲੇ ਦੇ ਮੁਤਾਬਕ ਆਲਮ ਪਿਛਲੇ ਛੇ ਮਹੀਨੇ ਤੋਂ ਗੈਰ-ਕਾਨੂੰਨੀ ਹਿਰਾਸਤ ਵਿੱਚ ਸੀ। ਗ੍ਰਹਿ ਮੰਤਰਾਲੇ ਦੇ ਇੱਕ ਵੱਡੇ ਅਧਿਕਾਰੀ ਨੇ ਆਪਣਾ ਨਾਮ ਨਾ ਛਪਣ ਦੀ ਸ਼ਰਤ 'ਤੇ ਦੱਸਿਆ ਕਿ ਅਸੀਂ ਇਸ ਗੱਲ ਤੋਂ ਡਰ ਰਹੇ ਹਾਂ ਕਿ ਮੁਸੱਰਤ ਆਲਮ ਪਿਛਲੇ ਸਾਲ ਸਤੰਬਰ ...


Mar 17

ਬਗਾਵਤ ਕਰਨ ਤੋਂ ਬਾਅਦ ਕੇਜਰੀਵਾਲ ਦੇ ਹੱਕ 'ਚ ਨਿੱਤਰੇ ਯੋਗੇਂਦਰ ਯਾਦਵ

Share this News

ਨਵੀਂ ਦਿੱਲੀ : ਆਮ ਆਦਮੀ ਪਾਰਟੀ 'ਆਪ' ਦੇ ਆਗੂ ਯੋਗੇਂਦਰ ਯਾਦਵ ਦਾ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨਾਲ ਭਾਵੇਂ ਵਿਵਾਦ ਚਲ ਰਿਹਾ ਹੈ ਪਰ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਮਾਮਲੇ ਸਬੰਧੀ ਦੋਸ਼ਾਂ ਵਿੱਚ ਉਹ ਕੇਜਰੀਵਾਲ ਦੇ ਹੱਕ ਵਿੱਚ ਨਿੱਤਰੇ ਹਨ।
ਉਨ੍ਹਾਂ ਨੇ ਫੇਸਬੁੱਕ 'ਤੇ ਅਪਲੋਡ ਕੀਤਾ ਕਿ 'ਆਪ' ਅਤੇ ਕੇਜਰੀਵਾਲ ਨੂੰ ਨੀਵਾਂ ਦਿਖਾਉਣ ਲਈ ਜਿਹੜੀ ਆਡੀਓ ਟੇਪ ਰਿਲੀਜ਼ ਕੀਤੀ ਗਈ ਹੈ, ਉਹ ਨਕਲੀ ਹੈ ਅਤੇ ਟੇਪ ਵਿੱਚ ਕੇਜਰੀਵਾਲ ਦੀ ਗੱਲਬਾਤ ਵੀ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਅਤੇ ਕੇਜਰੀਵਾਲ ਵਿਚਕਾਰ ਮਾਨਸਿਕ ਵਖਰੇਵਾਂ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਕੋਈ ਵੀ ਪਾਰਟੀ ਨੂੰ ...


Mar 17

ਰਾਜੀਵ ਗਾਂਧੀ 'ਤੇ 28 ਸਾਲ ਪਹਿਲਾਂ ਸ੍ਰੀਲੰਕਾ 'ਚ ਇੰਝ ਹੋਇਆ ਸੀ ਹਮਲਾ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੌਰੇ 'ਤੇ ਸ਼੍ਰੀਲੰਕਾ ਵਿੱਚ ਹਨ। ਸਾਬਕਾ ਤੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਬਾਅਦ ਉਹ ਦੂਜੇ ਭਾਰਤੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਸ੍ਰੀਲੰਕਾ ਦਾ ਦੌਰਾ ਕੀਤਾ। 28 ਸਾਲ ਪਹਿਲਾਂ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਕੋਲੰਬੋ ਵਿੱਚ 'ਗਾਰਡ ਆਫ ਆਨਰ' ਦਿੱਤੇ ਜਾਣ ਦੌਰਾਨ ਹਮਲਾ ਹੋਇਆ ਸੀ। 1987 ਵਿੱਚ ਸ੍ਰੀਲੰਕਾਈ ਫੌਜੀ ਵਿਜਿਆ ਰੋਹਨ ਵਿਜੇਮੁਨੀ ਨੇ ਰਾਜੀਵ ਗਾਂਧੀ ਨੂੰ 'ਗਾਰਡ ਆਫ ਆਨਰ' ਦਿੱਤੇ ਜਾਣ ਦੌਰਾਨ ਉਨ੍ਹਾਂ ਦੇ ਸਿਰ 'ਤੇ ਬੰਦੂਕ ਦੇ ਪਿੱਛੇ ਹਿੱਸੇ ਨਾਲ ਵਾਰ ਕੀਤਾ ਸੀ। ਇਸ ਹਮਲੇ ਵਿੱਚ ਰਾਜੀਵ ਗਾਂਧੀ ਵਾਲਾ-ਵਾਲ ਬਚ ਗਏ ਸਨ, ਪਰ ਉਹ ਹਮਲਾ ...


Mar 17

ਰਾਹੁਲ ਦੀ ਜਾਸੂਸੀ ਨੂੰ ਲੈ ਕੇ ਘਮਸਾਨ

Share this News

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਰਾਹੁਲ ਗਾਂਧੀ ਦੇ ਘਰ ਜਾਣ ਦੇ ਮੁੱਦੇ 'ਤੇ ਵਿਵਾਦ ਡੂੰਘਾ ਹੋ ਗਿਆ ਅਤੇ ਕਾਂਗਰਸ ਨੇ ਜਿੱਥੇ ਮੋਦੀ ਸਰਕਾਰ 'ਤੇ ਵਿਰੋਧੀ ਧਿਰ ਦੇ ਆਗੂਆਂ ਦੀ ਜਾਸੂਸੀ ਕਰਨ ਦਾ ਦੋਸ਼ ਲਾਇਆ ਉੱਥੇ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ ਤਸ਼ੱਦਦ ਦੱਸਿਆ। ਕਾਂਗਰਸ ਨੇ ਕਿਹਾ ਕਿ ਉਹ ਇਹ ਮੁੱਦਾ ਸੰਸਦ ਵਿੱਚ ਉਠਾਏਗੀ।
ਕਾਂਗਰਸ ਬੁਲਾਰੇ ਆਨੰਦ ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ, ''ਂਿਜੱਥੋਂ ਤੱਕ ਨਾਗਰਿਕਾਂ ਦੀ ਨਿਜਤਾ ਦੇ ਅਧਿਕਾਰ ਦੀ ਗੱਲ ਹੈ ਤਾਂ ਉਸ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਜਵਾਬ ਦੇਣਾ ਹੈ। ਹੁਣ ਉਹ ਹਰ ਥਾਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ...


Mar 17

ਲੋਕ ਸਭਾ ਚੋਣਾਂ ਵਿੱਚ ਜਿੱਤ ਮੇਰੀ ਸੀ, ਪਾਰਟੀ ਦੀ ਨਹੀਂ - ਮੋਦੀ

Share this News

ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਹਰ ਕੋਨੇ 'ਚ ਲੋਕਾਂ ਦਾ ਵਿਸ਼ਵਾਸ਼ ਸੀ ਕਿ ਉਹ ਹੀ ਦੇਸ਼ ਦੀ ਇਕੱਲੀ ਉਮੀਦ ਹਨ ਅਤੇ ਲੋਕ ਉਨ੍ਹਾਂ ਦੀ ਜਿੱਤ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਕ ਭਰੋਸੇਯੋਗ ਨਾਮ ਚਾਹੀਦਾ ਸੀ ਨਾ ਕਿ ਪਾਰਟੀ ਦਾ ਨਾਮ।
ਮੋਦੀ ਨੇ ਬੀ.ਬੀ.ਸੀ. ਦੇ ਸਾਬਕਾ ਪੱਤਰਕਾਰ ਲਾਂਸ ਪਰਾਈਸ ਨਾਲ ਮੁਲਾਕਾਤ 'ਚ ਇਹ ਗੱਲ ਕਹੀ। ਪਰਾਈਸ ਨੇ ਆਪਣੀ ਕਿਤਾਬ 'ਦ ਮੋਦੀ ਇਫ਼ੈਕਟ : ਇਨਸਾਈਡ ਨਰਿੰਦਰ ਮੋਦੀਜ਼ ਕੈਂਪੇਨ ਟੂ ਟ੍ਰਾਂਸਫਾਰਮ ਇੰਡੀਆ' ...


Mar 17

ਬਰਤਾਨਵੀ ਲੇਖਕ ਦੀ ਕਿਤਾਬ 'ਚ ਪ੍ਰਗਟਾਵਾ : ਕੇਜਰੀਵਾਲ ਨੂੰ 'ਸ਼ਹਿਰ ਦਾ ਛੋਟਾ ਆਗੂ' ਸਮਝਦੇ ਸਨ ਪ੍ਰਧਾਨ ਮੰਤਰੀ ਮੋਦੀ

Share this News

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 'ਆਪ' ਆਗੂ ਅਰਵਿੰਦ ਕੇਜਰੀਵਾਲ ਨੇ ਭਾਵੇਂ ਭਾਜਪਾ ਨੂੰ ਵੱਡੀ ਹਾਰ ਦਿੱਤੀ ਪਰ ਇਨ੍ਹਾਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਕੇਜਰੀਵਾਲ ਨੂੰ 'ਸ਼ਹਿਰ ਦਾ ਛੋਟਾ ਆਗੂ' ਸਮਝਦੇ ਸਨ।
ਇਹ ਖੁਲਾਸਾ ਬੀਬੀਸੀ ਦੇ ਸਾਬਕਾ ਪੱਤਰਕਾਰ ਲਾਂਸ ਪਰਾਈਸ ਨੇ ਆਪਣੀ ਪੁਸਤਕ 'ਦਿ ਮੋਦੀ ਇਫੈਕਟ : ਇਨਸਾਈਡ ਨਰਿੰਦਰ ਮੋਦੀਜ਼ ਕੈਂਪੇਨ ਟੂ ਟਰਾਂਸਫਾਰਮ ਇੰਡੀਆ' ਵਿੱਚ ਕੀਤਾ ਹੈ। ਸ੍ਰੀ ਮੋਦੀ ਨੇ ਬੀਤੇ ਸਾਲ ਜੁਲਾਈ ਮਹੀਨੇ ਵਿੱਚ ਲਾਂਸ ਪਰਾਈਸ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਸਮੇਂ ਕੇਜਰੀਵਾਲ ਦਾ ਨਾਂ ਤੱਕ ਨਹੀਂ ਲੈਣਗੇ। ...


Mar 17

ਮਸੱਰਤ ਨੂੰ ਰਿਹਾਅ ਕਰਕੇ ਕੁੱਝ ਗਲਤ ਨਹੀਂ ਕੀਤਾ - ਮਹਿਬੂਬਾ ਮੁਫ਼ਤੀ

Share this News

ਨਵੀਂ ਦਿੱਲੀ : ਹੁਰੀਅਤ ਨੇਤਾ ਮਸੱਰਤ ਆਲਮ ਦੀ ਰਿਹਾਈ ਦੇ ਮੁੱਦੇ 'ਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਮਸੱਰਤ ਨੂੰ ਰਿਹਾਅ ਕਰਕੇ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ। ਨਾਲ ਹੀ ਭਾਰਤੀ ਜਨਤਾ ਪਾਰਟੀ 'ਤੇ ਮੁਫਤੀ ਬੋਲੀ ਕਿ ਹੁਣ ਭਾਜਪਾ ਬਦਲ ਰਹੀ ਹੈ। ਜੰਮੂ-ਕਸ਼ਮੀਰ ਵਿੱਚ ਪੀ.ਡੀ.ਪੀ. ਅਤੇ ਭਾਜਪਾ ਨੇ ਘੱਟੋ-ਘੱਟ ਸਾਂਵਾ ਪ੍ਰੋਗਰਾਮ ਤੈਅ ਹੋਣ ਤੋਂ ਬਾਅਦ ਮਿਲ ਕੇ ਸਰਕਾਰ ਦਾ ਗਠਨ ਕੀਤਾ ਹੈ। ਮੁਫਤੀ ਨੇ ਕਿਹਾ ਕਿ ਬਿਨ੍ਹਾਂ ਕਿਸੇ ਅਧਾਰ ਦੇ ਮਸੱਰਤ ਆਲਮ ਨੂੰ ਜੇਲ੍ਹ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮਸੱਰਤ ਨੂੰ ਰਿਹਾਅ ਕੀਤਾ ਗਿਆ ਹੈ ਤਾਂ ...


Mar 17

ਅੰਗਰੇਜ਼ਾਂ ਨੈ ਆਪਣੇ ਵਫ਼ਾਦਾਰ ਏਜੰਟ ਗਾਂਧੀ ਦਾ ਬੁੱਤ ਲਾਇਆ - ਕਾਟਜੂ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਮਾਰਕੰਡੇ ਕਾਟਜੂ ਨੇ ਇੱਕ ਵਾਰ ਫਿਰ ਮਹਾਤਮਾ ਗਾਂਧੀ ਨੂੰ ਅੰਗਰੇਜ ਸਰਕਾਰ ਦਾ ਵਫ਼ਾਦਾਰ ਏਜੰਟ ਕਰਾਰ ਦਿੱਤਾ ਹੈ। ਉਨ੍ਹਾਂ ਲੰਡਨ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਸਥਾਪਿਤ ਕਰਨ ਦਾ ਜ਼ਿਕਰ ਕਰਦਿਆਂ ਟਵਿੱਟਰ 'ਤੇ ਲਿਖਿਆ ਕਿ ਅੰਗਰੇਜ਼ਾਂ ਨੇ ਆਪਣੇ ਵਫਾਦਾਰ ਏਜੰਟ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਬਰਤਾਨੀਆਂ ਵਿੱਚ ਉਨ੍ਹਾਂ ਭਾਰਤੀਆਂ ਦੇ ਬੁੱਤ ਕਿਉਂ ਨਹੀਂ ਲਗਾਏ ਜਾਂਦੇ ਜਿਨ੍ਹਾਂ ਨੇ ਅਸਲ ਵਿੱਚ ਬਰਤਾਨਵੀਂ ਸਾਮਰਾਜ ਖਿਲਾਫ ਸੰਘਰਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਆਖਿਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਬਿਸਮਿਲ ਦੇ ਬੁੱਤ ਬਰਤਾਨੀਆਂ ਵਿੱਚ ਕਿਉਂ ਨਹੀਂ ਲੱਗੇ, ਜਿਨ੍ਹਾਂ ਨੇ ਸਹੀ ਅਰਥਾਂ ...[home] [1] 2  [next]1-10 of 19

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved