India News Section

Monthly Archives: MARCH 2016


Mar 27

ਪਠਾਨਕੋਟ ਹਮਲਾ : ਪਾਕਿਸਤਾਨ ਦੀ ਜਾਂਚ ਟੀਮ ਭਾਰਤ ਪਹੁੰਚੀ

Share this News

ਨਵੀਂ ਦਿੱਲੀ : ਪਠਾਨਕੋਟ ਏਅਰ ਬੇਸ ਅੱਤਵਾਦੀ ਹਮਲੇ ਦੀ ਜਾਂਚ ਲਈ ਪਾਕਿਸਤਾਨ ਦੀ ਜਾਂਚ ਟੀਮ ਨਵੀਂ ਦਿੱਲੀ ਪਹੁੰਚ ਗਈ ਹੈ।ਇਸ ਟੀਮ 'ਚ 5 ਪਾਕਿਸਤਾਨੀ ਅਧਿਕਾਰੀ ਸ਼ਾਮਲ ਹਨ। ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਐੱਨ. ਆਈ. ਏ. ਦੇ ਸੂਤਰਾਂ ਮੁਤਾਬਕ ਪਾਕਿਸਤਾਨੀ ਨੂੰ ਸੁਰੱਖਿਆ ਬਲਾਂ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਟੀਮ ਸਿਰਫ ਹਮਲੇ ਦੇ ਗਵਾਹਾਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਹੀ ਪੁੱਛਗਿੱਛ ਕਰ ਸਕੇਗੀ। ਇਸਦੇ ਨਾਲ ਹੀ ਪਾਕਿਸਤਾਨੀ ਟੀਮ ਨੂੰ ਪਠਾਨਕੋਟ ਏਅਰਬੇਸ ਦੇ ਖਾਸ ਹਿੱਸਿਆਂ ਵਿਚ ਵੀ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਟੀਮ ਏਅਰਬੇਸ ਦੀਆਂ ਸਿਰਫ ਉਨ੍ਹਾਂ ਥਾਵਾਂ 'ਤੇ ਹੀ ਜਾ ਸਕੇਗੀ, ਜੋ ਥਾਵਾਂ ਹਮਲੇ ਦੀ ਹੱਦ ਵਿਚ ਆਈਆਂ ਸਨ। 
ਐੱਨ. ...


Mar 27

ਹਾਫਿਜ਼ ਸਈਦ ਨੇ ਬਾਲ ਠਾਕਰੇ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਸੀ - ਹੇਡਲੀ

Share this News

ਮੁੰਬਈ : ਪਾਕਿਸਤਾਨੀ ਅਮਰੀਕੀ ਅੱਤਵਾਦੀ ਡੇਵਿਡ ਕਾਲਮਨ ਹੈਡਲੀ ਨੇ ਇਥੇ ਅੱਤਵਾਦ ਵਿਰੋਧੀ ਅਦਾਲਤ ਸਾਹਮਣੇ ਪ੍ਰਗਟਾਵਾ ਕੀਤਾ ਕਿ ਲਸ਼ਕਰੇ ਤਾਇਬਾ ਦੇ ਮੁੱਖੀ ਅਤੇ 26/11 ਹਮਲੇ ਦੇ ਮੁੱਖ ਦੋਸ਼ੀ ਹਾਫਿਜ਼ ਸਈਦ ਨੇ ਉਸ ਨੂੰ ਮੁੰਬਈ ਅੱਤਵਾਦੀ ਹਮਲਿਆਂ ਤੋਂ ਪਹਿਲਾਂ ਦੱਸਿਆ ਸੀ ਕਿ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੂੰ ਸਬਕ ਸਿਖਾਉਣ ਦੀ ਲੋੜ ਹੈ | ਉਸ ਨੇ ਮਾਨਯੋਗ ਜੱਜ ਜੀ. ਏ. ਸਨਪ ਜਿਹੜੇ ਇਥੇ ਸੈਸ਼ਨ ਅਦਾਲਤ ਵਿਚ ਅਬੂ ਜੰਡਾਲ ਖਿਲਾਫ 26/11 ਦੇ ਅੱਤਵਾਦੀ ਕੇਸ ਦੀ ਸੁੁਣਵਾਈ ਕਰ ਰਹੇ ਹਨ ਨੂੰ ਦੱਸਿਆ ਕਿ ਇਹ ਗੱਲ ਸੁਣ ਕੇ ਉਸ ਨੇ ਸਈਦ ਨੂੰ ਕਿਹਾ ਸੀ ਕਿ ਬਾਲ ਠਾਕਰੇ ਨੂੰ ਸਬਕ ਸਿਖਾਇਆ ਜਾਵੇਗਾ | ਕਲ੍ਹ ਹੇਡਲੀ ਨੇ ਪ੍ਰਗਟਾਵਾ ਕੀਤਾ ਸੀ ਕਿ ਉਸ ...


Mar 27

ਮਹਿਬੂਬਾ ਵੱਲੋਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼

Share this News

ਸ੍ਰੀਨਗਰ : ਪੀ ਡੀ ਪੀ ਆਗੂ ਮਹਿਬੂਬਾ ਮੁਫ਼ਤੀ ਦਾ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਨਣਾ ਯਕੀਨੀ ਹੋ ਗਿਆ ਹੈ। ਅੱਜ ਮਹਿਬੂਬਾ ਮੁਫ਼ਤੀ ਨੇ ਭਾਜਪਾ ਵਿਧਾਨਕਾਰ ਪਾਰਟੀ ਦੇ ਆਗੂ ਨਿਰਮਲ ਸਿੰਘ ਨੂੰ ਨਾਲ ਲੈ ਕੇ ਰਾਜਪਾਲ ਐਨ ਐਨ ਵੋਰਾ ਨਾਲ ਮੁਲਾਕਾਤ ਕੀਤੀ ਅਤੇ ਸੂਬੇ 'ਚ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ। ਦੋਹਾਂ ਆਗੂਆਂ ਨੇ ਰਾਜਪਾਲ ਨੂੰ ਆਪਸੀ ਗੱਠਜੋੜ ਰਾਹੀਂ ਸਰਕਾਰ ਬਣਾਉਣ ਦੇ ਫ਼ੈਸਲੇ ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਦੋਹਾਂ ਪਾਰਟੀਆਂ ਵਿਚਕਾਰ ਬਣੀ ਸਹਿਮਤੀ ਮੁਤਾਬਕ ਮਹਿਬੂਬਾ ਮੁਫ਼ਤੀ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਅਤੇ ਭਾਜਪਾ ਦੇ ਨਿਰਮਲ ਸਿੰਘ ਸੂਬੇ ਦੇ ਉਪ ਮੁੱਖ ਮੰਤਰੀ ਬਨਣਗੇ। ਰਾਜਪਾਲ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਮਹਿਬੂਬਾ ਮੁਫ਼ਤੀ ਨੇ ...


Mar 27

ਭਾਰਤ ਨੇ ਪਾਕਿ ਦੇ ਜਾਸੂਸੀ ਦੇ ਦਾਅਵੇ ਝੁਠਲਾਏ

Share this News

ਨਵੀਂ ਦਿੱਲੀ  : ਭਾਰਤ ਨੇ ਪਾਕਿਸਤਾਨ ਦੇ ਉਨ੍ਹਾਂ ਜਾਸੂਸੀ ਦੇ ਦਾਅਵਿਆਂ, ਦੋਸ਼ਾਂ ਨੂੰ ਝੁਠਲਾਇਆ ਹੈ ਕਿ ਉਨ੍ਹਾਂ ਦਾ (ਭਾਰਤ ਦਾ) ਸਾਬਕਾ ਨੇਵੀ ਕਮਾਂਡਰ ਰਾਅ ਦਾ ਅਧਿਕਾਰੀ ਬਲੋਚਿਸਤਾਨ ਵਿੱਚ ਵੱਖਵਾਦੀ ਅਨਸਰਾਂ ਨਾਲ ਸੰਪਰਕ ਰੱਖ ਕੇ ਭੰਨ ਤੋੜ ਦੀਆਂ ਕਾਰਵਾਈਆਂ ਕਰਵਾ ਰਿਹਾ ਸੀ ਅਤੇ ਪਾਕਿ ਵਿੱਚ ਅਸ਼ਾਂਤੀ ਫੈਲਾਉਣ ਵਿੱਚ ਲੱਗਾ ਹੋਇਆ ਸੀ। ਭਾਰਤ ਨੇ ਪਾਕਿਸਤਾਨ ਦੇ ਦੋਸ਼ਾਂ ’ਤੇ ਸਵਾਲ ਉਠਾਇਆ ਹੈ ਕਿ ਇਸ ਦਾ ਕੀ ਸਬੂਤ ਹੈ ਕਿ ਇਹ ਰਾਅ ਦਾ ਕਥਿਤ ਅਧਿਕਾਰੀ ਬਲੋਚਿਸਤਾਨ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤੀ ਸੂਤਰਾਂ ਮੁਤਾਬਕ ਇਹ ਸਾਬਕਾ ਨੇਵੀ ਕਮਾਂਡਰ ਹੋ ਸਕਦੈ ਹੈ ਗਲਤੀ ਨਾਲ, ਬੇਧਿਆਨੀ ਵਿੱਚ ਸਮੁੰਦਰੀ ਸਫਰ ਦੌਰਾਨ ਪਾਕਿਸਤਾਨੀ ਖੇਤਰ ਦੇ ਪਾਣੀਆਂ ਵਿੱਚ ਚਲਾ ਗਿਆ ਹੋਵੇ ਅਤੇ ਪਾਕਿਸਤਾਨੀ ਏਜੰਸੀਆਂ/ਫੌਜ ...


Mar 27

ਉੱਤਰਾਖੰਡ : ਬਾਗੀਆਂ ਵੱਲੋਂ ਰਾਵਤ ਦਾ ਵੀਡੀਓ ਸਟਿੰਗ ਜਾਰੀ

Share this News

ਦੇਹਰਾਦੂਨ : ਵਿਧਾਨ ਸਭਾ 'ਚ ਬਹੁਮਤ ਸਾਬਤ ਕਰਨ ਤੋਂ ਦੋ ਦਿਨ ਪਹਿਲਾਂ ਕਾਂਗਰਸ ਦੇ ਬਾਗੀਆਂ ਨੇ ਇੱਕ ਨਿਊਜ਼ ਚੈਨਲ ਦਾ ਵੀਡੀਓ ਸ਼ਟਿੰਗ ਜਾਰੀ ਕਰਕੇ ਸਨਸਨੀ ਫੈਲਾ ਦਿੱਤੀ ਹੈ। ਵੀਡੀਓ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਕਥਿਤ ਤੌਰ 'ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਲਈ ਰਿਸ਼ਵਤ ਦੀ ਪੇਸ਼ਕਸ਼ 'ਤੇ ਕਿਸੇ ਨਾਲ ਗੱਲ ਕਰ ਰਹੇ ਹਨ। ਜਿਸ ਸ਼ਖਸ ਨਾਲ ਉਹ ਗੱਲ ਕਰ ਰਹੇ ਹਨ, ਉਸ ਦਾ ਨਾਂਅ ਓਮੇਸ਼ ਸ਼ਰਮਾ ਦਸਿਆ ਗਿਆ ਹੈ। ਸ਼ਟਿੰਗ ਸਾਹਮਣੇ ਆਉਣ ਮਗਰੋਂ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਸ ਨੂੰ ਫ਼ਰਜ਼ੀ ਦੱਸ ਦਿੱਤਾ। ਉਨ੍ਹਾ ਕਿਹਾ ਕਿ ਸ਼ਟਿੰਗ 'ਚ ਜਿਹੜੇ ਪੱਤਰਕਾਰ ਓਮੇਸ਼ ਸ਼ਰਮਾ ਦਾ ਜ਼ਿਕਰ ਹੈ, ਉਸ ਦਾ ਪੇਸ਼ਾ ਹੀ ਬਲੈਕ ਮੇਲਿੰਗ ਹੈ।
ਜਦੋਂ ਪੱਤਰਕਾਰਾਂ ਨੇ ਇਸ ...


Mar 27

ਮੈਂ ਅਸਾਮ ਦੀ ਚਾਹ ਵੇਚੀ ਹੈ, ਹੁਣ ਕਰਜ਼ ਉਤਾਰਨ ਦਾ ਮੌਕਾ ਦਿਓ - ਮੋਦੀ

Share this News

ਤਿਨਸੁਕੀਆ : ਨਰਿੰਦਰ ਮੋਦੀ ਆਸਾਮ ਦੇ ਦੋ ਦਿਨ ਦੇ ਦੌਰੇ ’ਤੇ ਹਨ। ਉਥੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਚੋਣ ਪ੍ਰਚਾਰ ਦੀ ਪਹਿਲੀ ਰੈਲੀ ਵਿੱਚ ਕਿਹਾ ਕਿ ਅਸਾਮ ਦੀ ਚਾਹ ਨੇ ਦੁਨੀਆਂ ਭਰ ਦੇ ਲੋਕਾਂ ਵਿੱਚ ਦੇਸ਼ ਪ੍ਰਤੀ ‘ਚਾਹ’ ਪੈਦਾ ਕਰ ਦਿੱਤੀ ਹੈ। ਚਾਹ ਨਾਲ ਮੇਰਾ ਖਾਸ ਨਾਤਾ ਹੈ। ਮੈਂ ਬਹੁਤ ਉਬਾਲ-ਉਬਾਲ ਕੇ ਤੁਹਾਡੀ ਹੀ ਚਾਹ ਵੇਚੀ ਹੈ। ਤੁਹਾਡੀ ਚਾਹ ਨਾਲ ਲੋਕਾਂ ਵਿੱਚ ਊਰਜਾ ਭਰਦਾ ਸੀ। ਹੁਣ ਆਸਾਮ ਵਿੱਚ ਅਜਿਹੀ ਸਰਕਾਰ ਬਣਾਓ, ਤਾਂ ਕਿ ਮੈਂ ਤੁਹਾਡਾ ਕਰਜ਼ ਉਤਾਰ ਸਕਾਂ। ਆਸਾਮ ਵਿੱਚ ਅਪ੍ਰੈਲ ਮਹੀਨੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹਨ। ਇਹ ਚੋਣਾਂ ਬਹੁਤ ਮਹੱਤਵਪੂਰਨ ਹਨ। ਲੇਕਿਨ ਇਸ ਨਾਲ ਦਿੱਲੀ ਦਾ ਇਕ ਵੱਡਾ ਨੁਕਸਾਨ ਹੋਣ ...


Mar 27

ਮੌਤ ਦੇ ਮੂੰਹ 'ਚੋਂ ਪਰਤੇ 242 ਭਾਰਤੀ

Share this News

ਨਵੀਂ ਦਿੱਲੀ : ਬੈਲਜੀਅਮ ਦੀ ਰਾਜਧਾਨੀ ਬ੍ਰਸਲਜ਼ 'ਚ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ 'ਤੇ ਅੱਤਵਾਦੀ ਹਮਲਿਆਂ ਮਗਰੋਂ ਉਥੇ ਫਸੇ ਅਮਲੇ ਦੇ 28 ਮੈਂਬਰਾਂ ਸਮੇਤ 242 ਮੁਸਾਫ਼ਰਾਂ ਨੂੰ ਲੈ ਕੇ ਜੈੱਟ ਏਅਰਵੇਜ਼ ਦਾ ਜਹਾਜ਼ ਬੀਤੀ ਸਵੇਰ ਦਿੱਲੀ ਪੁੱਜਿਆ। ਜੈੱਟ ਏਅਰਵੇਜ਼ ਦੇ ਇੱਕ ਤਰਜਮਾਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 5.30 ਵਜੇ ਜਹਾਜ਼ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆ। ਤਰਜਮਾਨ ਨੇ ਦਸਿਆ ਕਿ ਜਹਾਜ਼ 'ਚ ਅਮਲੇ ਦੇ 28 ਮੈਂਬਰ ਅਤੇ 214 ਮੁਸਾਫ਼ਰ ਸਵਾਰ ਸਨ। ਉਨ੍ਹਾ ਦਸਿਆ ਕਿ ਜੈੱਟ ਏਅਰਲਾਈਨਜ਼ ਦੀ ਇਸ ਫਲਾਈਟ ਨੇ ਦਿੱਲੀ ਹੋ ਕੇ ਮੁੰਬਈ ਜਾਣਾ ਸੀ। ਜਹਾਜ਼ ਐਮਸਟਰਡਮ ਹਵਾਈ ਅੱਡੇ ਤੋਂ ਕੱਲ੍ਹ ਸਥਾਨਕ ਸਮੇਂ ਅਨੁਸਾਰ 4 ਵਜ ਕੇ 54 ਮਿੰਟ ...


Mar 27

ਕੇਜਰੀਵਾਲ ਦਾ ਡੰਕਾ ਦੁਨੀਆ 'ਚ

Share this News

ਨਵੀਂ ਦਿੱਲੀ : ਮਸ਼ਹੂਰ ਮੈਗਜ਼ੀਨ ਫਾਰਚੂਨ ਨੇ ਦੁਨੀਆ ਦੇ 50 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਸ਼ਾਮਲ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਕੇਜਰੀਵਾਲ ਨੇ ਟਵੀਟ ਕਰ ਦਿੱਤੀ। ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਪਹਿਲਾਂ ਵਾਸ਼ਿੰਗਟਨ ਪੋਸਟ ਨੇ ਆਮ ਆਦਮੀ ਕਲੀਨਿਕ ਦੀ ਤਾਰੀਫ਼ ਕੀਤੀ ਸੀ ਅਤੇ ਹੁਣ ਫਾਰਚੂਨ ਨੇ ਔਡ-ਈਵਨ ਫ਼ਾਰਮੂਲਾ ਲਾਗੂ ਕਰਨ ਲਈ ਦਿੱਲੀ ਸਰਕਾਰ ਦੀ ਪ੍ਰਸੰਸਾ ਕੀਤੀ ਹੈ।
ਦੁਨੀਆ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਕੇਜਰੀਵਾਲ ਇਕਲੌਤਾ ਭਾਰਤੀ ਹੈ। ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦਾ ਸੂਚੀ ਵਿੱਚ 42 ਰੈਂਕ ਹੈ। ਸੂਚੀ ਵਿੱਚ ਸਾਊਥ ਕੋਰਲਿਨਾ ਦੀ ਭਾਰਤੀ ...


Mar 27

ਦਿੱਲੀ 'ਚ ਡਾ. ਪੰਕਜ ਨਾਰੰਗ ਦੀ ਹੱਤਿਆ ਫਿਰਕੂ ਮਾਮਲਾ ਨਹੀਂ - ਪੁਲਿਸ

Share this News

ਨਵੀਂ ਦਿੱਲੀ : ਦਿੱਲੀ ਦੇ ਵਿਕਾਸਪੁਰੀ ਇਲਾਕੇ ਵਿਚ ਦੰਦਾਂ ਦੇ ਡਾਕਟਰ ਪੰਕਜ ਨਾਰੰਗ ਦੀ ਹੱਤਿਆ ਫਿਰਕੂ ਕਾਰਨਾਂ ਕਰਕੇ ਨਹੀਂ ਕੀਤੀ ਗਈ। ਦਿੱਲੀ ਪੁਲਿਸ ਦੀ ਡੀ ਸੀ ਪੀ ਮੋਨਿਕਾ ਭਾਰਦਵਾਜ ਨੇ ਟਵੀਟ ਕਰਕੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ, ਜਿਸ ਵਿਚ ਫਿਰਕੂ ਪੱਖ ਕਿਤੇ ਵੀ ਨਜ਼ਰ ਨਹੀਂ ਆਇਆ ਹੈ। ਉਨ•ਾਂ ਕਿਹਾ ਕਿ ਦਿੱਲੀ ਵਿਚ ਅਫਵਾਹ ਫੈਲ ਰਹੀ ਹੈ ਕਿ ਮੁਸਲਮਾਨਾਂ ਨੇ ਹਿੰਦੂ ਡਾਕਟਰ ਦੀ ਫਿਰਕੂ ਕਾਰਨਾਂ ਕਰਕੇ ਹੱਤਿਆ ਕੀਤੀ ਹੈ ਪਰ ਅਜਿਹਾ ਨਹੀਂ ਹੈ। ਦਿੱਲੀ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ•ਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 9 ਦੋਸ਼ੀਆਂ ਵਿਚ ਪੰਜ ਹਿੰਦੂ ਹਨ ਅਤੇ ਝਗੜੇ ਵੇਲੇ ...


Mar 24

ਉੱਤਰਾਖੰਡ 'ਚ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ

Share this News

ਨਵੀਂ ਦਿੱਲੀ :  ਉੱਤਰਾਖੰਡ ਵਿਚ ਸਰਕਾਰ ਬਣਾਉਣ ਨੂੰ ਲੈ ਕੇ ਨਵੇਂ ਸਮੀਕਰਨ ਬਣਦੇ ਜਾ ਰਹੇ ਹਨ। ਹਾਲੇ ਤੱਕ ਕਾਂਗਰਸ ਦੇ 9 ਹੀ ਵਿਧਾਇਕ ਬਾਗੀ ਨਜ਼ਰ ਆ ਰਹੇ ਸਨ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਅਤੇ ਭਾਜਪਾ ਦੇ ਵਿਧਾਇਕਾਂ ਦਾ ਇਕ ਅਲੱਗ ਧੜਾ ਬਣ ਗਿਆ ਹੈ। ਇਹ ਸਾਰੇ ਵਿਧਾਇਕ ਆਪੋ-ਆਪਣੀ ਪਾਰਟੀਆਂ ਦੀ ਹਾਈਕਮਾਨ ਤੋਂ ਨਾਰਾਜ਼ ਹਨ। ਇਨ•ਾਂ ਸਾਰੇ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਤੋਂ ਬਾਅਦ ਅਜਿਹੀਆਂ ਸੰਭਾਵਨਾਵਾਂ ਦਾ ਬਾਜ਼ਾਰ ਗਰਮ ਹੈ ਕਿ ਇਹ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਉੱਤਰਾਖੰਡ ਵਿਚ ਸਰਕਾਰ ਬਣਾ ਸਕਦੇ ਹਨ। ਅਜਿਹੀ ਵੀ ...[home] [1] 2 3 4 5 6 7 ... 9 [next]1-10 of 81

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved