India News Section

Monthly Archives: MARCH 2017


Mar 23

ਸੁਨੀਲ ਗਰੋਵਰ ਤੋਂ ਬਾਅਦ 'ਚੰਦੂ' ਤੇ ਨਾਨੀ ਵਲੋਂ ਵੀ ਕਪਿਲ ਸ਼ਰਮਾ ਦੇ ਸ਼ੋਅ ਦਾ ਬਾਈਕਾਟ

Share this News

ਨਵੀਂ ਦਿੱਲੀ : ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਵਿਚ ਦਾ ਝਗੜਾ ਵਧਦਾ ਹੀ ਜਾ ਰਿਹਾ ਹੈ। ਇਸ ਝਗੜੇ ਦਾ ਸਿੱਧਾ ਅਸਰ ਦ ਕਪਿਲ ਸ਼ਰਮਾ ਸ਼ੋਅ 'ਤੇ ਪੈ ਰਿਹਾ ਹੈ। ਆਸਟ੍ਰੇਲੀਆ ਦੇ ਮੈਲਬੌਰਨ ਤੋਂ ਮੁੰਬਈ ਦੀ ਫਲਾਈਟ ਵਿਚ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਦੇ ਨਾਲ ਬਦਸਲੂਕੀ ਕਰਦੇ ਹੋਏ ਉਨ੍ਹਾਂ ਸ਼ੋਅ ਤੋਂ ਕੱਢਣ ਦੀ ਗੱਲ ਵੀ ਕਹੀ ਸੀ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਫੇਸਬੁੱਕ 'ਤੇ ਪੋਸਟ ਕੀਤਾ ਕਿ ਉਨ੍ਹਾਂ ਦੇ ਅਤੇ ਸੁਨੀਲ ਦੇ ਵਿਚ ਹੋਇਆ ਝਗੜਾ ਉਨ੍ਹਾਂ ਦਾ ਘਰੇਲੂ ਮੈਟਰ ਸੀ ਅਤੇ ਲੋਕਾਂ ਨੂੰ ਜ਼ਿਆਦਾ ਮਜ਼ੇ ਨਹੀਂ ਲੈਣੇ ਚਾਹੀਦੇ। ਫੇਰ ਉਨ੍ਹਾਂ ਨੇ ਟਵਿਟਰ 'ਤੇ ਸੁਨੀਲ ਗਰੋਵਰ ਨੂੰ ਟੈਗ ਕਰਦੇ ਹੋਏ ਉਨ੍ਹਾਂ ਕੋਲੋਂ ਮੁਆਫ਼ੀ ਮੰਗੀ। ...


Mar 23

ਕੰਮਕਾਜ ਦਾ 'ਪੁਰਾਣਾ ਤੇ ਲਚਰ' ਰਵਈਆ ਬਰਦਾਸ਼ਤ ਨਹੀਂ - ਯੋਗੀ

Share this News

ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਨੇ ਅੱਜ ਸਖ਼ਤ ਲਹਿਜ਼ੇ 'ਚ ਕਿਹਾ ਕਿ ਸਰਕਾਰੀ ਕੰਮਕਾਜ ਦਾ ਪੁਰਾਣਾ ਅਤੇ ਲੱਚਰ ਰਵਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਫ਼ਰਜ਼ ਦੀ ਪਾਲਣਾ 'ਚ ਲਾਪਰਵਾਹੀ ਵਰਤਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਹੋਵੇਗੀ। 
ਯੋਗੀ ਨੇ ਸ਼ਾਸਤਰੀ ਭਵਨ ਏਨੇਕਸੀ ਦੀ ਜਾਂਚ ਦੌਰਾਨ ਕਿਹਾ, ''ਸੂਬੇ ਦੀ ਜਨਤਾ ਨੇ ਤਬਦੀਲੀ ਲਈ ਫ਼ਤਵਾ ਦਿਤਾ ਹੈ, ਇਸ ਲਈ ਵਿਵਸਥਾ 'ਚ ਹਾਂ-ਪੱਖੀ ਤਬਦੀਲੀ ਲਈ ਜ਼ਰੂਰੀ ਹੈ ਕਿ ਸਰਕਾਰੀ ਦਫ਼ਤਰਾਂ 'ਚ ਇਕ ਨਵੀਂ ਕੰਮਕਾਜ ਦੇ ਸਭਿਆਚਾਰ ਦਾ ਵਿਕਸ ਹੋਵੇ ਤਾਕਿ ਸੂਬਾ ਸਰਕਾਰ ਜਨਤਾ ਦੀਆਂ ਉਮੀਦਾਂ ਉਤੇ ਖਰੀ ਸਾਬਤ ਹੋ ਸਕੇ।''
ਮੁੱਖ ਮੰਤਰੀ ਨੇ ਸਰਕਾਰੀ ਦਫ਼ਤਰਾਂ, ਹਸਪਤਾਲਾਂ ਅਤੇ ਵਿੱਦਿਅਕ ਸੰਸਥਾਵਾਂ 'ਚ ਪਾਨ, ਗੁਟਕਾ, ਤਮਾਕੂ, ਪਾਨ-ਮਸਾਲੇ ਉਤੇ ਤੁਰਤ ਪਾਬੰਦੀ ਲਾਉਣ ...


Mar 23

ਦੋਵੇਂ ਪੱਖ ਮਿਲ ਕੇ ਸੁਲਝਾਉਣ ਰਾਮ ਮੰਦਰ-ਬਾਬਰੀ ਮਸਜਿਦ ਦਾ ਮੁੱਦਾ - ਸੁਪਰੀਮ ਕੋਰਟ

Share this News

ਲਖਨਊ : ਯੋਗੀ ਅਦਿੱਤਿਆਨਾਥ ਦੇ ਸੱਤਾ ਸੰਭਾਲਣ ਮਗਰੋਂ ਸੂਬੇ ਦੇ ਗਲਿਆਰੇ ‘ਚ ਇਕ ਵਾਰ ਮੁੜ ਤੋਂ ਰਾਮ ਮੰਦਰ ਦਾ ਮੁੱਦਾ ਗੂੰਜਣ ਲੱਗਿਆ ਹੈ। ਯੋਗੀ ਦੇ ਮੁੱਖ ਮੰਤਰੀ ਬਣਨ ਮਗਰੋਂ ਸਾਰਿਆਂ ਨੂੰ ਉਮੀਦ ਹੈ ਕਿ ਅਯੋਧਿਆ ‘ਚ ਰਾਮ ਮੰਦਰ ਦਾ ਨਿਰਮਣਾ ਛੇਤੀ ਹੀ ਹੋਵੇਗਾ। ਇਸ ਵਿਚਾਲੇ ਸੁਪਰੀਮ ਕੋਰਟ ਨੇ ਰਾਮ ਮੰਦਰ ਮਾਮਲੇ ‘ਤੇ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਦੋਵੇਂ ਪੱਖ ਮਿਲ ਕੇ ਇਸ ਮੁੱਦੇ ‘ਤੇ ਗੱਲ ਕਰ ਸਕਦੇ ਹਨ ਅਤੇ ਇਹ ਮੁੱਦਾ ਕੋਰਟ ਤੋਂ ਬਾਹਰ ਗੱਲਬਾਤ ਨਾਲ ਹੱਲ ਕਰ ਲੈਣਾ ਚਾਹੀਦਾ ਹੈ ਤੇ ਉਹ ਹੀ ਬਿਹਤਰ ਹੋਵੇਗਾ। ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਕਿਹਾ ਹੈ ਕਿ ਦੋਵਾਂ ਪੱਖਾਂ ਨੂੰ ਮਿਲ ਬੈਠ ਕੇ ਇਸ ਮੁੱਦੇ ...


Mar 20

ਭਾਰਤ ਵਿੱਚ ਜਿੰਨਾ ਵੱਡਾ ਅਪਰਾਧੀ/ ਓਨੀ ਵੱਡੀ ਉਸ ਦੀ ਪਹੁੰਚ : ਚੀਫ਼ ਜਸਟਿਸ

Share this News

ਨਵੀਂ ਦਿੱਲੀ : ਚੀਫ਼ ਜਸਟਿਸ ਜੇ.ਐਸ. ਖੇਹਰ ਨੇ ਅੱਜ ਅਪਣੇ ਭਾਸ਼ਣ ਵਿਚ ਭਾਰਤ ਦੀ ਨਿਆਂਇਕ ਪ੍ਰਣਾਲੀ ‘ਤੇ ਸਵਾਲ ਉਠਾਉਂÎਦਆਂ ਕਿਹਾ, ”ਸਾਡਾ ਦੇਸ਼ ਵੀ ਅਜੀਬੋ-ਗ਼ਰੀਬ ਹੈ ਜਿਥੇ ਜਿੰਨਾ ਵੱਡਾ ਅਪਰਾਧੀ ਹੁੰਦਾ ਹੈ, ਓਨਾ ਹੀ ਕਾਨੂੰਨ ਦੀ ਪਕੜ ਤੋਂ ਦੂਰ ਰਹਿੰਦਾ ਹੈ।” ਉਨ੍ਹਾਂ ਦੀ ਇਸ ਟਿਪਣੀ ‘ਤੇ ਬਹੁਤਿਆਂ ਨੂੰ ਹੈਰਾਨੀ ਹੋਈ ਹੋਵੇਗੀ। ਚੀਫ਼ ਜਸਟਿਸ ਨੇ ਬਲਾਤਕਾਰ ਪੀੜਤਾਂ, ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਔਰਤਾਂ ਜਾਂ ਮੁਟਿਆਰਾਂ ਅਤੇ ਅਪਣੇ ਘਰ ਵਿਚ ਰੋਜ਼ੀ-ਰੋਟੀ ਕਮਾਉਣ ਵਾਲੇ ਇਕੋ-ਇਕ ਵਿਅਕਤੀ ਨੂੰ ਗਵਾਉਣ ਵਾਲਿਆਂ ਦੇ ਹਾਲਾਤ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਪਰਾਧੀਆਂ ਨੂੰ ਤਾਂ ਅੰਤਮ ਪੜਾਅ ਤਕ ਨਿਆਂ ਲਈ ਪਹੁੰਚ ਦਾ ਮੌਕਾ ਮਿਲਦਾ ਹੈ। ਸਟੇਟ ਲੀਗਲ ਸਰਵਿਸ ਅਥਾਰਟੀ ਦੇ 15ਵੇਂ ਸਰਬ ਭਾਰਤੀ ਸੰਮੇਲਨ ਨੂੰ ...


Mar 20

ਦਿੱਲੀ ਜ਼ਿਮਨੀ ਚੋਣ : ਅਕਾਲੀ-ਭਾਜਪਾ ਗਠਜੋੜ ਨੇ ਰਾਜੌਰੀ ਗਾਰਡਨ ਤੋਂ ਸਿਰਸਾ ਨੂੰ ਉਮਦੀਵਾਰ ਐਲਾਨਿਆ

Share this News

ਨਵੀਂ ਦਿੱਲੀ : ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ ਦੀ ਜ਼ਿਮਨੀ ਚੋਣ ਲਈ ਅਕਾਲੀ-ਭਾਜਪਾ ਗਠਜੋੜ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਉਮੀਦਵਾਰ ਐਲਾਨਿਆ ਹੈ, ਉਹ ਅੱਜ ਇੱਥੋਂ ਪਰਚਾ ਭਰਨਗੇ। ਸਿਰਸਾ ਨੂੰ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਜਰਨੈਲ ਸਿੰਘ (ਸਾਬਕਾ ਪੱਤਰਕਾਰ) ਨੇ ਹਰਾ ਦਿੱਤਾ ਸੀ ਪਰ ਜਰਨੈਲ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਲੜਨ ਕਰ ਕੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਿਰਸਾ ਦਾ ਮੁਕਾਬਲਾ ‘ਆਪ’ ਉਮੀਦਵਾਰ ਹਰਜੀਤ ਸਿੰਘ ਤੇ ਕਾਂਗਰਸ ਦੀ ਮੀਨਾਕਸ਼ੀ ਚੰਦੇਲਾ ਨਾਲ ਹੋਵੇਗਾ।


Mar 20

ਪਾਕਿ ਵਿੱਚ ਲਾਪਤਾ ਹੋਏ ਭਾਰਤੀ ਮੌਲਵੀ ਵਤਨ ਪਰਤੇ

Share this News

ਨਵੀਂ ਦਿੱਲੀ : ਹਜ਼ਰਤ ਨਿਜ਼ਾਮੂਦੀਨ ਦਰਗਾਹ ਦਾ ਮੁੱਖ ਮੌਲਵੀ ਤੇ ਉਸ ਦਾ ਭਤੀਜਾ, ਜੋ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਗਏ ਸਨ ਤੇ ਉੱਥੇ ਲਾਪਤਾ ਹੋ ਗਏ ਸਨ, ਅੱਜ ਪਾਕਿਸਤਾਨ ਤੋਂ ਰਾਜਧਾਨੀ ਨਵੀਂ ਦਿੱਲੀ ਪਰਤ ਆਏ ਹਨ। ਉਨ੍ਹਾਂ ਆਪਣੀ ਵਾਪਸੀ ਵਿੱਚ ਮਦਦ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਹਜ਼ਰਤ ਨਿਜ਼ਾਮੂਦੀਨ ਦਰਗਾਹ ਦੇ ਸਜਦਾਨਸ਼ੀਨ ਸੱਯਦ ਆਸਿਫ਼ ਨਿਜ਼ਾਮੀ (80) ਤੇ ਇੱਕ ਹੋਰ ਸੀਨੀਅਰ ਸੂਫ਼ੀ ਮੌਲਵੀ ਨਾਜ਼ਿਮ ਅਲੀ ਨਿਜ਼ਾਮੀ ਅੱਜ ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼ ਦੀ ਉਡਾਨ ਰਾਹੀਂ ਭਾਰਤ ਪੁੱਜੇ ਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਇਸਲਾਮਾਬਾਦ ਨਾਲ ਉਨ੍ਹਾਂ ਦੀ ਗੁੰਮਸ਼ੁਦਗੀ ਦਾ ਮੁੱਦਾ ਉਠਾਇਆ ਸੀ।
ਆਸਿਫ਼ ਨਿਜ਼ਾਮੀ ਦੇ ਲੜਕੇ ਸਾਜਿਦ ਨਿਜ਼ਾਮੀ ਨੇ ਦੋਸ਼ ਲਾਇਆ ਕਿ ਦੋਵੇਂ ...


Mar 20

ਮਣੀਪੁਰ 'ਚ ਭਾਜਪਾ ਸਰਕਾਰ ਨੇ ਸਾਬਿਤ ਕੀਤਾ ਬਹੁਮਤ

Share this News

ਇੰਫ਼ਾਲ : ਮਣੀਪੁਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਅੱਜ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰ ਦਿਤਾ।  ਭਰੋਸੇ ਦਾ ਵੋਟ ਹਾਸਲ ਕਰਨ ਦੀ ਪ੍ਰਕਿਰਿਆ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਇਕੋ-ਇਕ ਵਿਧਾਇਕ ਨੇ ਵੀ ਬਿਰੇਨ ਸਿੰਘ ਸਰਕਾਰ ਦੀ ਹਮਾਇਤ ਕੀਤੀ। ਸੂਬੇ ਦੀ 60 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ 21 ਵਿਧਾਇਕ ਹਨ ਅਤੇ ਪਾਰਟੀ ਨੂੰ ਨਾਗਾ ਪੀਪਲਜ਼ ਫ਼ਰੰਟ ਦੇ ਚਾਰ ਵਿਧਾਇਕਾਂ, ਨੈਸ਼ਨਲ ਪੀਪਲਜ਼ ਪਾਰਟੀ ਦੇ ਚਾਰ, ਲੋਕ ਜਨ ਸ਼ਕਤੀ ਪਾਰਟੀ ਦੇ ਇਕ ਅਤੇ ਇਕ ਆਜ਼ਾਦ ਵਿਧਾਇਕ ਅਸਬਉਦੀਨ ਤੋਂ ਇਲਾਵਾ ਕਾਂਗਰਸ ਦੇ ਇਕ ਵਿਧਾਇਕ ਦਾ ਸਮਰਥਨ ਹਾਸਲ ਹੈ ਜਿਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦੇ ਇਕੋ-ਇਕ ਵਿਧਾਇਕ ਟੀ. ਰੋਬਿੰਦਰੋ ਸਿੰਘ ਨੇ ਵੀ ...


Mar 20

ਨਾਰੀ ਸ਼ਕਤੀ ਨੂੰ ਕਾਬੂ ਕਰਨ ਦੀ ਲੋੜ

Share this News

ਨਵੀਂ ਦਿੱਲੀ : ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਔਰਤਾਂ ਨੇ ਵੱਡੀ ਗਿਣਤੀ ਵਿਚ ਭਾਜਪਾ ਨੂੰ ਵੋਟ ਦਿੱਤੀ ਸੀ। ਔਰਤਾਂ ਦੇ ਬਾਰੇ ਵਿਚ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਵਿਚਾਰ ਕਾਫੀ ਦਿਲਚਸਪ ਹਨ। ਯੋਗੀ ਦਾ ਮੰਨਣਾ ਹੈ ਕਿ ਔਰਤਾਂ ਨੂੰ ਜਨਮ ਤੋਂ ਮੌਤ ਤਕ ਸੁਰੱਖਿਆ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ ਜਾਂ ਕਾਬੂ ਕਰਨਾ ਚਾਹੀਦਾ ਹੈ ਤਾਂ ਕਿ ਉਹ ਬੇਕਾਰ ਜਾਂ ਖਤਰਨਾਕ ਨਾ ਹੋ ਜਾਣ। ਆਪਣੀ ਵੈੱਬਸਾਈਟ 'ਤੇ ਮੌਜੂਦਾ ਲੇਖਾਂ ਵਿਚ ਯੋਗੀ ਨੇ ਕਿਹਾ ਕਿ ਕਾਬੂ ਕੀਤੀਆਂ ਔਰਤਾਂ ਹੀ ਮਹਾਨ ਲੋਕਾਂ ਨੂੰ ਜਨਮ ਦੇ ਸਕਦੀਆਂ ਹਨ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰ ਸਕਦੀਆਂ ਹਨ। 
ਇਨ੍ਹਾਂ ਵਿਚੋਂ ...


Mar 20

ਕਪਿਲ ਕਰਨਗੇ ਗਿੰਨੀ ਨਾਲ ਵਿਆਹ

Share this News

ਮੁੰਬਈ : ਕਪਿਲ ਸ਼ਰਮਾ ਨੇ ਬੀਤੇ ਦਿਨ ਪੂਰੀ ਦੁਨੀਆ ਅੱਗੇ ਆਪਣੀ ਗਰਲਫਰੈਂਡ ਗਿੰਨੀ ਨੂੰ ਇੰਨਟ੍ਰੋਡਿਊਸ ਕਰਾਇਆ ਸੀ। ਕਪਿਲ ਨੇ ਇਹ ਵੀ ਕਿਹਾ ਕਿ ਉਹ ਅਗਲੇ ਸਾਲ ਗਿੰਨੀ ਨਾਲ ਵਿਆਹ ਕਰਾ ਲੈਣਗੇ ਤੇ ਉਸ ਨਾਲ ਬੇਹੱਦ ਪਿਆਰ ਕਰਦੇ ਹਨ। ਵੈਸੇ ਤਾਂ ਗਿੰਨੀ ਤੇ ਕਪਿਲ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ। ਇਸ ਦੇ ਨਾਲ ਹੀ ਦੋਹਾਂ ਨੇ ਇਕੱਠੇ ਕੰਮ ਵੀ ਕੀਤਾ ਹੋਇਆ ਹੈ। ਚੈਨਲ ਸਟਾਰ ਵਾਨ ਦੇ ਸ਼ੋਅ ਹੱਸ ਬੱਲੀਏ ਵਿੱਚ ਦੋਵੇਂ ਇਕੱਠੇ ਕੌਮੇਡੀ ਕਰ ਚੁੱਕੇ ਹਨ। ਸੁਣਿਆ ਹੈ ਕਿ ਕਪਿਲ ਤੇ ਗਿੰਨੀ ਦਾ ਰਿਸ਼ਤਾ ਉੱਥੋਂ ਹੀ ਗਹਿਰਾ ਹੋਇਆ ਸੀ। ਕਪਿਲ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਹੈ ਕਿ ਗਿੰਨੀ ਨੂੰ ਗਰੀਬ ਬੱਚਿਆਂ ਲਈ ਕੰਮ ਕਰਨਾ ਚੰਗਾ ਲੱਗਦਾ ਹੈ। ...


Mar 20

ਯੂ.ਪੀ. ‘ਚ ਯੋਗੀ ਰਾਜ ਸ਼ੁਰੂ

Share this News

ਲਖਨਊ : ਗੋਰਖਪੁਰ ਦੇ ਸੰਸਦ ਮੈਂਬਰ ਯੋਗੀ ਅਦਿੱਤਿਆ ਨਾਥ ਨੇ ਐਤਵਾਰ ਨੂੰ ਇੱਥੇ ਉੱਤਰ ਪ੍ਰਦੇਸ਼ ਦੇ 32ਵੇਂ ਮੁੱਖ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਦੋ ਉੱਪ-ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰੀਆ ਅਤੇ ਡਾ. ਦਿਨੇਸ਼ ਸ਼ਰਮਾ ਨੇ ਵੀ ਸਹੁੰ ਚੁੱਕੀ। ਮੌਰੀਆ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਅਤੇ ਫੂਲਪੁਰ ਤੋਂ ਸੰਸਦ ਮੈਂਬਰ ਹਨ, ਜਦਕਿ ਸ਼ਰਮਾ ਲਖਨਊ ਦੇ ਮੇਅਰ ਹਨ। ਯੋਗੀ ਮੰਤਰੀਮੰਡਲ ‘ਚ 25 ਕੈਬਨਿਟ ਮੰਤਰੀ, 8 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 13 ਰਾਜ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਹੁੰ ਚੁੱਕਣ ਵਾਲੇ ਕੈਬਨਿਟ ਮੰਤਰੀਆਂ ‘ਚ ਸੂਰਜ ਪ੍ਰਤਾਪ ਸ਼ਾਹੀ, ਸੁਰੇਸ਼ ਖੰਨਾ, ਸੁਆਮੀ ਪ੍ਰਸਾਦ ਮੌਰੀਆ, ਸਤੀਸ਼ ਮਹਾਨਾ, ਰਾਜੇਸ਼ ਅਗਰਵਾਲ, ਰੀਤਾ ਬਹੁਗੁਣਾ ਜੋਸ਼ੀ, ਦਾਰਾ ਸਿੰਘ ਚੌਹਾਨ, ਧਰਮਪਾਲ ...[home] [1] 2 3  [next]1-10 of 21

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved