India News Section

Monthly Archives: APRIL 2014


Apr 29

ਸਲਮਾਨ ਖਾਨ ਖਿਲਾਫ ਕੇਸ ਦੀ ਸੁਣਵਾਈ ਨਵੇਂ ਸਿਰਿਓਂ ਸ਼ੁਰੂ

Share this News

ਮੁੰਬਈ : ਫਿਲਮ ਅਭਿਨੇਤਾ ਸਲਮਾਨ ਖਾਨ ਵਲੋਂ ਆਪਣੀ ਕਾਰ ਹੇਠਾਂ ਇਕ ਦੁਕਾਨ 'ਚ ਕਥਿਤ ਤੌਰ 'ਤੇ ਟੱਕਰ ਮਾਰਨ ਦਾ 11 ਸਾਲ ਪੁਰਾਣਾ ਮਾਮਲਾ ਸੋਮਵਾਰ ਮੁੜ ਸ਼ੁਰੂ ਹੋਇਆ। ਅਦਾਲਤ ਦੇ ਸਾਹਮਣੇ ਮੌਕੇ ਦੇ ਪਹਿਲੇ ਗਵਾਹ ਨੇ ਬਿਆਨ ਦਰਜ ਕਰਵਾਇਆ। ਉਕਤ ਗਵਾਹ ਸੰਬਾ ਨੇ ਕਿਹਾ ਕਿ ਘਟਨਾ ਵਾਲੇ ਦਿਨ 28 ਸਤੰਬਰ 2002 ਨੂੰ ਪੁਲਸ ਵੱਲੋਂ ਜ਼ਬਤ ਸਮੱਗਰੀ ਦਾ ਪੰਚਨਾਮਾ ਉਸ ਨੇ ਤਿਆਰ ਕੀਤਾ ਸੀ। ਉਸ ਨੇ ਕਿਹਾ ਕਿ ਘਟਨਾ 'ਚ ਇਕ ਵੱਡੀ ਕਾਰ ਸ਼ਾਮਲ ਸੀ। ਕਾਰ ਨੇ ਇਕ ਦੁਕਾਨ 'ਚ ਟੱਕਰ ਮਾਰੀ ਅਤੇ ਫਿਰ ਉਸ ਦਾ ਸ਼ਟਰ ਤੋੜ ਦਿੱਤਾ।


Apr 29

ਸ਼ਰਦ ਪਵਾਰ ਸਮੇਤ 14 ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

Share this News

ਨਵੀਂ ਦਿੱਲੀ : ਚੋਣ ਸਿਆਸਤ 'ਚ 47 ਸਾਲ ਰਹਿਣ ਤੋਂ ਬਾਅਦ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਪਹਿਲੀ ਵਾਰੀ ਅੱਜ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਭਵਾਰ ਨੇ ਕਾਂਗਰਸ ਦੇ ਸੀਨੀਅਰ ਆਗੂ ਮੋਤੀਲਾਲ ਵੋਰਾ ਸਮੇਤ 13 ਹੋਰਾਂ ਨਾਲ ਸੰਸਦ ਦੇ ਉਪਰਲੇ ਸਦਨ ਦੀ ਮੈਂਬਰੀ ਲਈ। ਮਹਾਰਾਸ਼ਟਰ ਤੋਂ ਪਵਾਰ ਤੋਂ ਇਲਾਵਾ ਕਾਂਗਰਸ ਦੇ ਮੁਰਲੀ ਦੇਵੜਾ ਅਤੇ ਐਨ.ਸੀ.ਪੀ. ਦੇ ਮਜੀਦ ਮੇਨਨ ਨੇ ਵੀ ਰਾਜ ਸਭਾ ਮੈਂਬਰੀ ਲਈ। ਰਾਜ ਸਭਾ ਲਈ ਚੁਣੇ ਤਾਮਿਲਨਾਡੂ ਤੋਂ ਚਾਰ ਅਤੇ ਆਸਾਮ ਤੇ ਛੱਤੀਸਗੜ੍ਹ ਤੋਂ ਦੋ-ਦੋ ਮੈਬਰਾਂ ਨੇ ਵੀ ਉਪਰਲੇ ਸਦਨ ਦੀ ਮੈਂਬਰੀ ਲਈ।


Apr 29

ਕਾਂਗਰਸ ਵੱਲੋਂ ਹਵਾਲਾ ਸਰਗਨਾ ਅਫਰੋਜ਼ ਨਾਲ ਮੋਦੀ ਦੇ ਸਬੰਧਾਂ ਨੂੰ ਦਰਸਾਉਂਦੀ ਸੀ.ਡੀ. ਜਾਰੀ

Share this News

ਨਵੀਂ ਦਿੱਲੀ : ਚੋਣ ਮਹਾਂਭਾਰਤ ਵਿਚਾਲੇ 'ਸੀ.ਡੀ. ਜੰਗ' ਅੱਜ ਉਸ ਸਮੇਂ ਤੇਜ਼ ਹੋ ਗਈ ਜਦੋਂ ਰਾਬਰਟ ਵਢੇਰਾ ਦੇ ਵਾਦ-ਵਿਵਾਦ ਵਾਲੇ ਜ਼ਮੀਨੀ ਸੌਦਿਆਂ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੇਸ਼ ਸੀ.ਡੀ. ਦੇ ਜਵਾਬ ਵਿੱਚ ਕਾਂਗਰਸ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਹਵਾਲਾ ਕਾਰੋਬਾਰੀ ਨਾਲ ਸਬੰਧ ਦੱਸਣ ਵਾਲੀ ਇਕ ਸੀ.ਡੀ. ਜਾਰੀ ਕਰ ਦਿੱਤੀ। ਕਾਂਗਰਸ ਨੇ ਹੀਰਿਆਂ ਦੀ ਦਰਾਮਦ- ਬਰਾਮਦ ਦੇ ਨਾਂ 'ਤੇ ਕਾਰੋਬਾਰ ਕਰਨ ਦੇ ਦੋਸ਼ ਵਿੱਚ ਫੜੇ ਗਏ ਹਵਾਲਾ ਸਰਗਨੇ ਅਫਰੋਜ਼ ਫੱਟਾ ਦੇ ਨਾਲ ਮੋਦੀ ਦੀਆਂ ਫੋਟੋਆਂ ਦਿਖਾਉਣ ਵਾਲੀ ਇਹ ਸੀ.ਡੀ. ਜਾਰੀ ਕਰਦੇ ਹੋਏ ਕਿਹਾ ਕਿ ਮੋਦੀ ਤੇ ਉਹਨਾਂ ਦੀ ਪਾਰਟੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ...


Apr 28

ਭਾਰਤ ਦੇ 41ਵੇਂ ਮੁੱਖ ਜੱਜ ਦੇ ਰੂਪ 'ਚ ਜਸਟਿਸ ਲੋਢਾ ਨੇ ਚੁੱਕੀ ਸਹੁੰ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜੱਜ ਆਰ.ਐਮ. ਲੋਢਾ ਨੇ ਅੱਜ ਦੇਸ਼ ਦੇ ਮੁੱਖ ਜੱਜ ਦੇ ਰੂਪ 'ਚ ਹਲਫ ਲਿਆ। ਉਨ੍ਹਾਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਹੁਦੇ ਦੀ ਸਹੁੰ ਚੁਕਾਈ। ਉਹ ਦੇਸ਼ ਦੇ 41ਵੇਂ ਮੁੱਖ ਜੱਜ ਹਨ। ਜਸਟਿਸ ਲੋਢਾ ਨੇ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਪੀ.ਸਦਾਸ਼ਿਵਮ ਦਾ ਸਥਾਨ ਲਿਆ ਹੈ। ਉਹਨਾਂ ਦਾ ਕਾਰਜ ਕਾਲ ਸ਼ਨਿੱਚਰਵਾਰ ਨੂੰ ਖਤਮ ਹੋ ਗਿਆ। ਲੋਢਾ ਅਗਲੇ ਪੰਜ ਮਹੀਨਿਆਂ ਤੱਕ ਸੁਪਰੀਮ ਕੋਰਟ ਦੇ ਮੁੱਖ ਜੱਜ ਬਣੇ ਰਹਿਣਗੇ। ਉਨ੍ਹਾਂ ਦਾ ਕਾਰਜਕਾਲ 27 ਸਤੰਬਰ 2014 ਨੂੰ ਖਤਮ ਹੋਵੇਗਾ। ਜਸਟਿਸ ਲੋਢਾ ਨੇ ਕਈ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕੀਤੀ ਹੈ। ਜਿਨ੍ਹਾਂ 'ਚ ਕੋਲਾ ਬਲਾਕ ਵੰਡ 'ਚ ਬੇਨਿਯਮੀਆਂ ਨਾਲ ...


Apr 28

ਮੋਦੀ ਨੂੰ ਵੋਟ ਪਾਉਣ ਵਾਲੇ ਸਮੁੰਦਰ 'ਚ ਡੁੱਬ ਮਰਨ - ਫਾਰੂਖ ਅਬਦੁੱਲਾ

Share this News

ਸ਼੍ਰੀਨਗਰ : ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਨੇ ਇਕ ਵਾਰ ਫਿਰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਬਿਆਨ ਦਿੱਤਾ ਹੈ। ਬਡਗਾਮ ਜ਼ਿਲ੍ਹੇ ਦੇ ਮਗਮ ਇਲਾਕੇ ਵਿਚ ਰੈਲੀ ਦੌਰਾਨ ਫਾਰੂਕ ਨੇ ਕਿਹਾ ਕਿ ਮੋਦੀ ਨੂੰ ਵੋਟਾਂ ਪਾਉਣ ਵਾਲੇ ਸਮੁੰਦਰ ਵਿੱਚ ਡੁੱਬ ਜਾਣ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਕਦੀ ਫਿਰਕਾਪ੍ਰਸਤ ਨਹੀਂ ਹੋ ਸਕਦਾ। ਜੇਕਰ ਫਿਰਕਾਪ੍ਰਸਤ ਤਾਕਤਾਂ ਸੱਤਾ ਵਿਚ ਆ ਗਈਆਂ ਤਾਂ ਜੰਮੂ-ਕਸ਼ਮੀਰ ਹਿੰਦੋਸਤਾਨ ਨਾਲੋਂ ਵੱਖ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਗਿਰੀਰਾਜ ਸਿੰਘ ਨੇ ਕਿਹਾ ਸੀ ਕਿ ਮੋਦੀ ਵਿਰੋਧੀ ਪਾਕਿਸਤਾਨ ਪ੍ਰਸਤ ਹਨ। ਮੋਦੀ ਵਿਰੋਧੀਆਂ ਲਈ ਭਾਰਤ ...


Apr 28

ਵਾਡਰਾ ਦੇ ਜ਼ਮੀਨ ਸੌਦਿਆਂ ਬਾਰੇ ਭਾਜਪਾ ਵੱਲੋਂ ਵੀਡੀਓ ਤੇ ਕਿਤਾਬਚਾ ਜਾਰੀ

Share this News

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਇਸ ਦੰਗਲ 'ਚ ਕਾਂਗਰਸ ਅਤੇ ਭਾਜਪਾ ਇਕ ਦੂਸਰੇ 'ਤੇ ਲਗਾਤਾਰ ਦੋਸ਼ ਲਗਾ ਰਹੇ ਹਨ। ਭਾਜਪਾ ਨੇ ਲਗਾਤਾਰ ਰਾਬਰਟ ਵਾਡਰਾ ਨੂੰ ਲੈ ਕੇ ਕਾਂਗਰਸ ਨੂੰ ਪ੍ਰੇਸ਼ਾਨੀ 'ਚ ਪਾ ਰੱਖਿਆ ਹੈ। ਇਸੇ ਹੀ ਲੜੀ 'ਚ ਭਾਜਪਾ ਨੇ ਅੱਜ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਵਿਕਾਸ ਮਾਡਲ ਨੂੰ ਲੈ ਕੇ ਵੀਡੀਓ ਜਾਰੀ ਕੀਤਾ ਹੈ। ਭਾਜਪਾ ਦੇ ਜਨਰਲ ਸਕੱਤਰ ਰਵੀ ਸ਼ੰਕਰ ਪ੍ਰਸਾਦ ਨੇ ਇਹ ਵੀਡੀਓ ਜਾਰੀ ਕੀਤਾ ਹੈ। ਭਾਜਪਾ ਨੇ ਪ੍ਰੈਸ ਕਾਨੰਫਰੰਸ ਕਰਕੇ ਜ਼ਮੀਨ ਘੁਟਾਲਿਆਂ ਦਾ ਦੋਸ਼ ਲਗਾਉਂਦੇ ਹੋਏ ਇਕ ਫਿਲਮ ਦਿਖਾਈ ਹੈ ਅਤੇ ਇਸ ਦੇ ਨਾਲ ਹੀ ਦਾਮਾਦ ਸ੍ਰੀ ਨਾਮ ਤੋਂ ਇਕ ਬੁਕਲੇਟ ਵੀ ...


Apr 28

ਰਾਮਦੇਵ ਦੇ ਸਿਆਸੀ ਪ੍ਰੋਗਰਾਮਾਂ 'ਤੇ ਲੱਗੀ ਰੋਕ

Share this News

ਨਵੀਂ ਦਿੱਲੀ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਬਾਬਾ ਰਾਮਦੇਵ ਦੀ 'ਹਨੀਮੂਨ' ਸਬੰਧੀ ਵਿਵਾਦਮਈ ਟਿੱਪਣੀ ਦੀ ਪਿਠਭੂਮੀ 'ਚ ਚੋਣ ਕਮਿਸ਼ਨ ਨੇ ਲੋਕਾਂ ਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ 'ਬੁਰੀ ਭਾਵਨਾ ਵਾਲੇ' ਬਿਆਨ ਦੇਣ ਤੋਂ ਰੋਕਣ ਲਈ ਤਾਜਾ ਹਦਾਇਤਾਂ ਜਾਰੀ ਕੀਤੀਆਂ ਹਨ। ਕਮਿਸ਼ਨ ਨੇ ਕਿਹਾ ਹੈ ਕਿ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੋਣਾਂ ਦੌਰਾਨ ਪ੍ਰੋਗਰਾਮ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਚੋਣਾਂ ਦੇ ਮੁਕੰਮਲ ਹੋ ਜਾਣ ਤਕ ਰਾਮਦੇਵ ਦੇ ਸਾਰੇ ਪ੍ਰੋਗਰਾਮਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਕਾਂਗਰਸ ਨੇ ਮੰਗ ਕੀਤੀ ਹੈ ਕਿ ਬਾਬਾ ਰਾਮਦੇਵ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ...


Apr 26

ਮਾਡਲ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਅਭਿਨੇਤਾ ਇੰਦਰ ਕੁਮਾਰ ਕਾਬੂ

Share this News

ਮੁੰਬਈ : ਫਿਲਮ ਅਭਿਨੇਤਾ ਇੰਦਰ ਕੁਮਾਰ 'ਤੇ ਜਬਰ-ਜ਼ਨਾਹ ਦਾ ਦੋਸ਼ ਲੱਗਾ ਹੈ। 23 ਸਾਲ ਦੀ ਇਕ ਮੁਟਿਆਰ ਨੇ ਇਹ ਦੋਸ਼ ਲਗਾਇਆ ਹੈ ਕਿ ਪੁਲਸ ਨੇ ਇੰਦਰ ਕੁਮਾਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੀੜਤ ਮੁਟਿਆਰ ਦੀ ਮੈਡੀਕਲ ਜਾਂਚ ਦੌਰਾਨ ਜਬਰ-ਜ਼ਨਾਹ ਦੀ ਪੁਸ਼ਟੀ ਹੋਈ ਹੈ। ਪੀੜਤ ਮੁਟਿਆਰ ਪੇਸ਼ੇ ਤੋਂ ਮਾਡਲ ਦੱਸੀ ਜਾਂਦੀ ਹੈ। 40 ਸਾਲਾ ਇੰਦਰ ਕੁਮਾਰ ਨੇ 1996 'ਚ 'ਮਾਸੂਮ' ਫਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਕਈ ਸਫਲ ਅਤੇ ਅਸਫਲ ਫਿਲਮਾਂ 'ਚ ਕੰਮ ਕੀਤਾ। 'ਤੁਮ ਕੋ ਨਾ ਭੂਲ ਪਾਏਂਗੇ' ਅਤੇ 'ਖਿਲਾੜੀਓਂ ਕਾ ਖਿਲਾੜੀ' ਫਿਲਮ 'ਚ ਇੰਦਰ ਕੁਮਾਰ ਨੇ ਅਦਾਕਾਰੀ ਕੀਤੀ ਹੈ।


Apr 26

ਜੇਲ੍ਹ 'ਚ ਹੀ ਰਹਿਣਗੇ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਕਤਲ ਕੇਸ ਦੇ ਸੱਤ ਦੋਸ਼ੀਆਂ ਦੀ ਰਿਹਾਈ ਦੇ ਮਾਮਲੇ ਨੂੰ ਸੰਵਿਧਾਨਿਕ ਬੈਂਚ ਦੇ ਹਵਾਲੇ ਕਰ ਦਿੱਤਾ ਹੈ। ਅਦਾਲਤ ਨੇ ਤਾਮਿਲਨਾਡੂ ਸਰਕਾਰ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਫੈਸਲੇ 'ਤੇ ਲਾਈ ਅੰਤਰਿਮ ਰੋਕ ਨੂੰ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਫੈਸਲਾ ਹੋਣ ਤੱਕ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਾਰੇ ਦੋਸ਼ੀ ਜੇਲ੍ਹ ਵਿੱਚ ਰਹਿਣਗੇ।
ਓੀਫ ਜਸਟਿਸ ਪੀ. ਸਦਾਸ਼ਿਵਮ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਕੇਂਦਰ ਵੱਲੋਂ ਦਾਖਲ ਪਟੀਸ਼ਨ 'ਤੇ ਸੰਵਿਧਾਨਿਕ ਬੈਂਚ ਫੈਸਲਾ ਕਰੇਗੀ ਅਤੇ ਉਸ ਵੱਲੋਂ ਸੱਤ ਸਵਾਲਾਂ ਦਾ ਨਿਪਟਾਰਾ ਕੀਤਾ ਜਾਏਗਾ। ਬੈਂਚ ਨੇ ਕਿਹਾ ਕਿ ਸੰਵਿਧਾਨਿਕ ਬੈਂਚ ਤਿੰਨ ਮਹੀਨਿਆਂ ਅੰਦਰ ਇਸ ...


Apr 26

2ਜੀ ਮਾਮਲਾ : ਏ ਰਾਜਾ, ਕਨੀਮੋਝੀ ਵਿਰੁੱਧ ਦੋਸ਼ ਪੱਤਰ ਦਾਖ਼ਲ

Share this News

ਨਵੀਂ ਦਿੱਲੀ : ਸਾਬਕਾ ਟੈਲੀਕਾਮ ਮੰਤਰੀ ਏ.ਰਾਜਾ, ਡੀ.ਐਮ.ਕੇ. ਦੀ ਸੰਸਦ ਮੈਂਬਰ ਕਨੀਮੋਝੀ ਤੇ 17 ਹੋਰਾਂ ਵਿਰੁੱਧ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤੇ। ਇਹ ਮਾਮਲਾ 2ਜੀ ਸਪੈਕਟਰਮ ਦੀ ਵੰਡ ਘੁਟਾਲੇ 'ਚ ਕਾਲੇ ਧਨ ਨੂੰ ਸਫੈਦ ਕਰਨ ਨਾਲ ਜੁੜਿਆ ਹੋਇਆ ਹੈ। ਈਡੀ ਨੇ ਆਪਣੇ ਦੋਸ਼ ਪੱਤਰ ਵਿੱਚ ਐਮ. ਕਰੁਨਾਨਿਧੀ ਦੀ ਪਤਨੀ ਦਯਾਲੂ ਅਮਾਲ ਸਵੈਨ ਟੈਲੀਕੌਮ ਪ੍ਰਾਈਵੇਟ ਲਿਮਟਿਡ (ਐਸ.ਟੀ.ਪੀ.ਐਲ.) ਦੇ ਪ੍ਰਮੋਟਰ ਸ਼ਾਹਿਦ ਉਸਮਾਨ ਬਲਵਾ ਤੇ ਵਿਨੋਦ ਗੋਇਨਕਾ ਨੂੰ ਵੀ ਮੁਲਜ਼ਮ ਕਿਹਾ ਹੈ।[home] [1] 2 3 4 5 6 7 8 [next]1-10 of 72

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved