India News Section

Monthly Archives: APRIL 2015


Apr 30

ਨੇਪਾਲ : ਲੁੱਟ-ਖਸੁੱਟ ਤੇ ਚੋਰ ਬਜ਼ਾਰੀ ਜ਼ੋਰਾਂ ’ਤੇ

Share this News

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਤ੍ਰਾਸਦੀ ਦੇ ਲਈ ਭਲੇ ਹੀ ਜਿਆਦਾ ਤੋਂ ਜ਼ਿਆਦਾ ਮੱਦਦ ਭਿਜਵਾ ਰਹੇ ਹਨ, ਪਰ ਸੱਚ ਇਹ ਹੈ ਕਿ ਨੇਪਾਲ ਵਿੱਚ ਫਸੇ ਭਾਰਤੀਆਂ ਤੱਕ ਹੀ ਪੂਰੀ ਮੱਦਦ ਨਹੀਂ ਪਹੁੰਚ ਪਾ ਰਹੀ ਹੈ। ਇਹ ਗੱਲ ਦੇਸ਼ ਦੇ ਉਹ ਲੋਕ ਕਹਿ ਰਹੇ ਹ੍ਯਨ। ਜਿਨ੍ਹਾਂ ਦੇ ਆਪਣੇ ਅਜੇ ਵੀ ਨੇਪਾਲ ਵਿੱਚ ਫਸੇ ਹੋਏ ਹਨ, ਪਰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਖਾਣਾ, ਪਾਣੀ ਅਤੇ ਦਵਾਈਆਂ ਤਾਂ ਕੀ ਟੈਂਟ ਤੱਕ ਵੀ ਨਹੀਂ ਮਿਲ ਪਾਏ ਹਨ। ਨੇਪਾਲ ਅਜੇ ਇਸ ਤ੍ਰਾਸਦੀ ਤੋਂ ਉੱਭਰ ਹੀ ਰਿਹਾ ਹੈ। ਉੱਥੇ ਇੱਕ ਪਾਸੇ ਤ੍ਰਾਸਦੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇਸ ਵਾਰ ਨੇਪਾਲ ਵਿੱਚ ...


Apr 30

ਚੰਡੀਗੜ੍ਹ ਪੰਜਾਬ ਨੂੰ ਦੇ ਕੇ ਇਨਸਾਫ਼ ਕੀਤਾ ਜਾਵੇ - ਪ੍ਰੋ. ਚੰਦੂਮਾਜਰਾ

Share this News

ਨਵੀਂ ਦਿੱਲੀ : ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਕੇ ਪੰਜਾਬੀਆਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਕਾਲੀ ਸੂਚੀ ਖ਼ਤਮ ਕਰ ਕੇ ਪੰਜਾਬੀਆਂ ਤੇ ਸਿੱਖਾਂ ਨਾਲ ਹੋਏ ਵਿਤਕਰਿਆਂ ਨੂੰ ਦੂਰ ਕੀਤਾ ਜਾਵੇ। ਕੱਲ੍ਹ ਦੇਰ ਸ਼ਾਮ ਲੋਕ ਸਭਾ ਅੰਦਰ ਗ੍ਰਹਿ ਮੰਤਰਾਲੇ ਦੀਆਂ ਮੰਗਾਂ ‘ਤੇ ਹੋਈ ਭਖਵੀਂ ਬਹਿਸ ਵਿਚ ਹਿੱਸਾ ਲੈਂਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਨੂੰਨ ਦੇ ਵਾਅਦੇ ਮੁਤਾਬਿਕ ਚੰਡੀਗੜ੍ਹ ਪੰਜਾਬ ਨੂੰ ਸੌਂਪਿਆ ਜਾਵੇ ਤੇ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਵਿਚ ਰਾਜ-ਭਾਸ਼ਾ ਦੇ ਤੌਰ ‘ਤੇ ਲਾਗੂ ਕੀਤਾ ਜਾਵੇ, ਤਾਂ ਕਿ ਸਾਰੇ ਦਫ਼ਤਰਾਂ ਵਿਚ ਸਾਰਾ ਕੰਮ ਪੰਜਾਬੀ ...


Apr 29

ਰਾਹੁਲ ਨੇ ਲੋਕ ਸਭਾ ਵਿੱਚ ਉਠਾਇਆ ਮੰਡੀਆਂ ’ਚ ਰੁਲਦੇ ਕਿਸਾਨਾਂ ਦਾ ਮੁੱਦਾ

Share this News

ਨਵੀਂ ਦਿੱਲੀ : ਪੰਜਾਬ ਵਿੱਚ ਅਨਾਜ ਮੰਡੀਆਂ ਦਾ ਦੌਰਾ ਕਰਕੇ ਪਰਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਉਠਾਉਂਦੇ ਹੋਏ ਮੋਦੀ ਸਰਕਾਰ ’ਤੇ ਕਿਸਾਨਾਂ ਦੀ ਕਣਕ ਦੀ ਖਰੀਦ ਨਹੀਂ ਕਰਨ ਦਾ ਦੋਸ਼ ਲਗਾਇਆ। ਇਸ ਦੇ ਚੱਲਦੇ ਸਦਨ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੁਆਰਾ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕੀਤੇ ਜਾਣ ਤੋਂ ਪਹਿਲਾਂ ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਪ੍ਰਸ਼ਨ ਕਾਲ ਵਿੱਚ ਇਹ ਮੁੱਦਾ ਉਠਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਦਨ ਨੂੰ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਉਣਾ ਚਾਹੁੰਦੇ ਹਨ, ਜਿਨ੍ਹਾਂ ਦੀ ਕਣਕ ਮੰਡੀਆਂ ਵਿੱਚ ਪਈ ...


Apr 17

ਦੁਨੀਆ ਦੇ ਸਭ ਤੋਂ ਭਾਰੀ ਭਰਾ-ਭੈਣ - ਇੱਕ ਟਾਈਮ ਖਾਂਦੇ ਹਨ 30 ਰੋਟੀਆਂ

Share this News

ਗੁਜਰਾਤ : ਹਫਤੇ ਭਰ 'ਚ ਜਿੰਨਾ ਭੋਜਨ ਇਹ ਤਿੰਨੋਂ ਭਰਾ-ਭੈਣ ਖਾਂਦੇ ਹਨ, ਓਨੇ 'ਚ ਕੋਈ ਆਮ ਪਰਿਵਾਰ 2 ਮਹੀਨਿਆਂ 'ਚ ਖਾਂਦਾ ਹੈ। ਇਨ੍ਹਾਂ ਦਾ ਮੋਟਾਪਾ ਖਤਰਨਾਕ ਹੈ। ਗੁਜਰਾਤ ਦੇ ਇੱਕ ਪਿੰਡ 'ਚ ਰਹਿਣ ਵਾਲੇ 34 ਸਾਲ ਦੇ ਰਮੇਸ਼ਭਾਈ ਨੰਨਵਾਨਾ ਅੱਜ ਕੱਲ ਬਹੁਤ ਪਰੇਸ਼ਾਨ ਚੱਲ ਰਹੇ ਹਨ। ਕਾਰਨ ਉਨ੍ਹਾਂ ਦੀਆਂ ਤਿੰਨ ਸੰਤਾਨਾਂ ਹਨ, ਜੋ ਸਿਰਫ ਲਗਾਤਾਰ ਮੋਟੀਆਂ ਹੀ ਹੁੰਦੀਆਂ ਜਾ ਰਹੀਆਂ ਹਨ। 5 ਸਾਲ ਦੀ ਬੱਚੀ ਯੋਗਿਤਾ ਨੰਨਵਾਨਾ ਦਾ ਭਾਰ 34 ਕਿਲੋ ਹੈ। ਤਿੰਨ ਸਾਲ ਦੀ ਅਨੀਸ਼ਾ ਦਾ ਭਾਰ 48 ਕਿਲੋ ਅਤੇ ਸਿਰਫ 18 ਮਹੀਨਿਆਂ ਦੇ ਭਰਾ ਹਰਸ਼ ਦਾ ਭਾਰ 15 ਕਿਲੋ ਹੈ। ਇਨ੍ਹਾਂ ਦਾ ਭਾਰ ਲਗਾਤਾਰ ਕਿਉਂ ਵਧ ਰਿਹਾ ਹੈ, ਇਸ ਦਾ ਕਾਰਨ ...


Apr 17

59 ਦਿਨਾਂ ਦਾ ਅਗਿਆਤਵਾਸ ਖਤਮ ਕਰਕੇ ਰਾਹੁਲ ਘਰ ਪਰਤੇ

Share this News

ਨਵੀਂ ਦਿੱਲੀ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਆਪਣੀ 56 ਦਿਨ ਦੀ ਗੁਪਤਵਾਸ ਛੁੱਟੀ ਕੱਟ ਕੇ ਵਾਪਸ ਪਰਤ ਆਏ ਹਨ। ਅੱਜ ਆਪਣੇ ਭਾਰਤ ਪਹੁੰਚਣ ਦੇ ਨਿਰਧਾਰਤ ਸਮੇਂ ਤੋਂ ਕੁੱਝ ਸਮਾਂ ਲੇਟ ਨਵੀਂ ਦਿੱਲੀ ਏਅਰਪੋਰਟ ਤੇ ਪਹੁੰਚੇ ਰਾਹੁਲ ਗਾਂਧੀ ਸਿੱਧੇ ਆਪਣੇ ਘਰ 12-ਤੁਗਲਕ ਲੇਨ ਵਿਖੇ ਚੱਲੇ ਗਏ। ਏਅਰਪੋਰਟ ਤੋਂ ਘਰ ਪਹੁੰਚਣ ਤੱਕ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਰਾਹੁਲ ਗਾਂਧੀ ਦੇ ਘਰ ਪਹੁੰਚਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵੀ ਰਾਹੁਲ ਦੇ ਘਰ ਪਹੁੰਚ ਚੁੱਕੀਆਂ ਸਨ। ਕਾਂਗਰਸ ਦੇ ਹੋਰ ਵੀ ਕਈ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ। ...


Apr 17

ਹੁਣ ਨੌਕਰੀਆਂ ਕਰਦੀਆਂ ਮਾਵਾਂ ਦੇ ਬੱਚੇ ਸੰਭਾਲੇਗੀ ਸਰਕਾਰ

Share this News

ਨਵੀਂ ਦਿੱਲੀ : ਭਾਰਤ ਸਰਕਾਰ ਨੇ ਔਰਤਾਂ ਦੀ ਮਜ਼ਬੂਤੀਕਰਨ ਦੀ ਦਿਸ਼ਾ ਵਿੱਚ ਕਦਮ ਵਧਾਉਂਦਿਆਂ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਵਿੱਚ ਕੰਮ ਕਰਦੀਆਂ ਔਰਤਾਂ ਦੇ ਬੱਚਿਆਂ ਨੂੰ ਸੰਭਾਲਣ ਲਈ ਵਿਸ਼ੇਸ਼ ਕਰੱਚ ਬਣਾਉਣ ਦਾ ਪ੍ਰਸਤਾਵ ਤਿਆਰ ਕੀਤਾ ਹੈ। ਸੂਚਨਾ ਅਨੁਸਾਰ ਜਿਨ੍ਹਾਂ ਵਿਭਾਗਾਂ ਵਿੱਚ ਘੱਟੋ-ਘੱਟ 15 ਔਰਤਾਂ ਬੱਚਿਆਂ ਵਾਲੀਆਂ ਹੋਣਗੀਆਂ, ਉਨ੍ਹਾਂ ਵਿਭਾਗਾਂ ਵਿੱਚ ਇਹ ਕਰੱਚ ਖੋਲ੍ਹੇ ਜਾਣਗੇ। ਇਸ ਲਈ ਸਰਕਾਰ ਹਰ ਵਿਭਾਗ ਨੂੰ ਪੰਜ ਲੱਖ ਰੁਪਏ ਅਲਾਟ ਕਰੇਗੀ। ਇਨ੍ਹਾਂ ਕਰੱਚਾਂ ਵਿੱਚ ਬੱਚਿਆਂ ਦੇ ਖਾਣ-ਪੀਣ ਲਈ ਪੌਸ਼ਟਿਕ ਸਮਾਨ, ਐਮਰਜੈਂਸੀ ਲਈ ਦਵਾਈਆਂ ਅਤੇ ਬੱਚਿਆਂ ਦੇ ਖੇਡਣ ਲਈ ਖਿਡੌਣੇ ਵੀ ਉਪਲੱਬਧ ਕਰਵਾਏ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 2006 ਤੋਂ ਇਹ ਜਰੂਰੀ ਕੀਤਾ ਸੀ ...


Apr 17

ਕੇਜਰੀਵਾਲ ਨੇ ਐਲਾਨਿਆ ਕਿਸਾਨਾਂ ਲਈ ਸਭ ਤੋਂ ਵੱਧ ਮੁਆਵਜ਼ਾ

Share this News

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕੇਂਦਰ ਅਤੇ ਕਈ ਸੂਬਾ ਸਰਕਾਰਾਂ ਨੂੰ ਪਿੱਛੇ ਛੱਡਦਿਆਂ ਬਾਰਸ਼ ਅਤੇ ਗੜੇਮਾਰੀ ਕਾਰਨ ਬਰਬਾਦ ਹੋਏ ਕਿਸਾਨਾਂ ਲਈ ਸਭ ਤੋਂ ਵੱਧ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ (20 ਹਜ਼ਾਰ ਰੁਪਏ ਪ੍ਰਤੀ ਏਕੜ) ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਇਹ ਸਭ ਤੋਂ ਵੱਧ ਦਿੱਤਾ ਜਾਣ ਵਾਲਾ ਮੁਆਵਜ਼ਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਖਾਦਾਂ ਅਤੇ ਬੀਜਾਂ ਦੀ ਖਰੀਦ ਉੱਪਰ ਵੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਸਤੀ ਬਿਜਲੀ ਵੀ ਦਿੱਤੀ ਜਾਵੇਗੀ। ਮੁਆਵਜਾ ਦੇਣ ਵਿੱਚ ਕੋਈ ਭ੍ਰਿਸ਼ਟਾਚਾਰ ਜਾਂ ਪੱਖਪਾਤ ਨਾ ਹੋਵੇ। ਇਸ ਲਈ ...


Apr 17

ਕੋਈ ਮਾਂ ਦਾ ਲਾਲ ਨਹੀਂ ਖੋ ਸਕਦਾ ਵੋਟਿੰਗ ਦਾ ਅਧਿਕਾਰ - ਓਵੇਸੀ

Share this News

ਨਵੀਂ ਦਿੱਲੀ : ਮੁਸਲਿਮ ਭਾਈਚਾਰੇ ਤੋਂ ਵੋਟਿੰਗ ਦਾ ਅਧਿਕਾਰ ਖੋਹ ਲਏ ਜਾਣ ਤੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਦੇ ਵਿਵਾਦਗ੍ਰਸਤ ਬਿਆਨ 'ਤੇ ਏ.ਆਈ.ਐੱਮ.ਆਈ.ਐੱਮ. ਦੇ ਰਾਸ਼ਟਰੀ ਪ੍ਰਧਾਨ ਅਸਦੁਦੀਨ ਓਵੇਸੀ ਨੇ ਪਲਟ ਵਾਰ ਕੀਤਾ ਹੈ। ਸ਼ਿਵ ਸੈਨਾ ਸੰਸਦ ਮੈਂਬਰ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਓਵੇਸੀ ਨੇ ਅੱਜ ਕਿਹਾ ਕਿ ਕੋਈ ਵੀ ਮਾਂ ਦਾ ਲਾਲ ਮੁਸਲਮਾਨਾਂ ਤੋਂ ਵੋਟ ਦੇਣ ਦਾ ਅਧਿਕਾਰ ਨਹੀਂ ਖੋ ਸਕਦਾ। ਇਸ ਮਾਮਲੇ 'ਤੇ ਸਖਤ ਰਾਜਨੀਤਕ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਤਾਂ ਸ਼ਿਵ ਸੈਨਾ ਦੇ ਮੁੱਖ ਪੱਤਰ ਦੇ ਪ੍ਰਕਾਸ਼ਨ ਤੇ ਰੋਕ ਲਗਾਉਣ ਅਤੇ ਰਾਉਤ ਦੀ ਗ੍ਰਿਫਤਾਰੀ ਦੀ ਮੰਗ ਕਰ ਦਿੱਤੀ ਹੈ। ...


Apr 17

ਕੰਟਰੋਲ ਰੇਖਾ ਨੂੰ ਕੌਮਾਂਤਰੀ ਸਰਹੱਦ ਮੰਨਣਾ ਹੀ ਕਸ਼ਮੀਰ ਮਸਲੇ ਦਾ ਇੱਕੋ ਹੱਲ - ਉਮਰ ਅਬਦੁੱਲਾ

Share this News

ਜੰਮੂ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਕਸ਼ਮੀਰ ਵਿੱਚ ਫੌਂ ਅਤੇ ਹੋਰ ਸਖਤ ਕਾਨੂੰਨਾਂ ਦਾ ਰਾਹੀ ਰਹਿਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਨਾਲ ਲੱਗੀ ਕੰਟਰੋਲ ਰੇਖਾ ਨੂੰ ਕੌਮਾਂਤਰੀ ਸਰਹੱਦ ਮੰਨਣਾ ਹੀ ਕਸ਼ਮੀਰ ਮਸਲੇ ਦਾ ਇੱਕੋ-ਇੱਕ ਹੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੰਟਰੋਲ ਰੇਖਾ ਨੂੰ ਕੌਮਾਂਤਰੀ ਸਰਹੱਦ ਮੰਨਣ ਦੇ ਨਾਲ-ਨਾਲ ਭਾਰਤ ਅਤੇ ਪਾਕਿਸਤਾਨ ਦੇ ਇਸ ਖਿੱਤੇ ਵਿੱਚ ਵੱਸਦੇ ਲੋਕਾਂ ਨੂੰ ਆਉਣ-ਜਾਣ ਅਤੇ ਕਾਰੋਬਾਰ ਦੀ ਵੀਜ਼ਾ ਮੁਕਤ ਸਹੂਲਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਇਸ ਅੜੀ ਤੇ ਅੜਿਆ ਰਹਿੰਦਾ ਹੈ ਕਿ ਉਹ ਪਾਕਿਸਤਾਨ ...


Apr 17

2ਜੀ ਸਪੈਕਟਰਮ ਮਾਮਲਾ : ਰਾਜਾ ਨੇ ਮਨਮੋਹਨ ਸਿੰਘ ਨੂੰ ਗੁੰਮਰਾਹ ਕੀਤਾ - ਸੀ.ਬੀ.ਆਈ.

Share this News

ਨਵੀਂ ਦਿੱਲੀ : ਸੀ.ਬੀ.ਆਈ. ਨੇ ਵਿਸ਼ੇਸ਼ ਅਦਾਲਤ ਸਾਹਮਣੇ ਦਲੀਲ ਦਿੱਤੀ ਹੈ ਕਿ 2ਜੀ ਸਪੈਕਟਰਮ ਅਲਾਟਮੈਂਟ ਨਾਲ ਜੁੜੇ ਨੀਤੀਗਤ ਮਾਮਲਿਆਂ 'ਚ ਸਾਬਕਾ ਦੂਰ-ਸੰਚਾਰ ਮੰਤਰੀ ਏ ਰਾਜਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਗੁੰਮਰਾਹ ਕੀਤਾ। ਮਾਮਲੇ 'ਚ ਅੰਤਮ ਦਲੀਲ ਦਿੰਦਿਆਂ ਵਿਸ਼ੇਸ਼ ਸਰਕਾਰੀ ਵਕੀਲ ਆਨੰਦ ਗਰੋਵਰ ਨੇ ਕਿਹਾ ਕਿ ਦੂਜੇ ਦੋਸ਼ੀਆਂ ਨਾਲ ਸਾਜ਼ਿਸ਼ 'ਚ ਰਾਜਾ ਨੇ ਟੂ ਜੀ ਲਸੰਸ ਅਲਾਟਮੈਂਟ 'ਚ ਦੋਸ਼ੀ ਕੰਪਨੀਆਂ ਦੇ ਪੱਖ 'ਚ ਕੱਟ ਆਫ ਤਰੀਕ ਅੱਗੇ ਵਧਾ ਦਿੱਤੀ ਸੀ। ਗਰੋਵਰ ਨੇ ਦਲੀਲ ਦਿੱਤੀ ਕਿ ਰਾਜਾ ਨੇ ਸਵਾਲ ਟੈਲੀਕਾਮ ਪ੍ਰਾਈਵੇਟ ਲਿਮਟਿਡ ਅਤੇ ਯੂਨੀਟੈਕ ਵਾਇਰਲੈੱਸ ਲਿਮਟਿਡ ਵਰਗੀਆਂ ਅਯੋਗ ਕੰਪਨੀਆਂ ਨੂੰ ਸਪੈਕਟਰਮ ਦੇਣਾ ਪ੍ਰਵਾਨ ਕੀਤਾ। ਉਨ੍ਹਾਂ ਕਿਹਾ ਕਿ ਕੁਝ ...[home] [1] 2 3  [next]1-10 of 26

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved