India News Section

Monthly Archives: APRIL 2017


Apr 28

ਹਿੰਦੀ ਫ਼ਿਲਮੀ ਜਗਤ ਦੇ ਅਨੁਭਵੀ ਅਭਿਨੇਤਾ ਵਿਨੋਦ ਖੰਨਾ ਦਾ ਦਿਹਾਂਤ

Share this News

ਮੁੰਬਈ : ਪ੍ਰਸਿੱਧ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਦਾ ਇਕ ਹਸਪਤਾਲ 'ਚ ਕੈਂਸਰ ਦੀ ਬਿਮਾਰੀ ਕਾਰਨ ਅੱਜ ਸਵੇਰੇ ਦਿਹਾਂਤ ਹੋ ਗਿਆ | ਉਹ 70 ਸਾਲ ਦੇ ਸਨ | ਉਹ ਕਈ ਮਹੀਨਿਆਂ ਤੋਂ ਬਿਮਾਰ ਸਨ | ਵਿਨੋਦ ਖੰਨਾ ਦੇ ਭਰਾ ਪ੍ਰਮੋਦ ਖੰਨਾ ਨੇ ਦੱਸਿਆ ਕਿ ਵਿਨੋਦ ਖੰਨਾ ਨੇ 11:20 ਵਜੇ ਸਵੇਰੇ ਆਖਰੀ ਸਾਹ ਲਿਆ | ਉਨ੍ਹਾਂ ਕਿਹਾ ਕਿ ਸਾਡੇ ਲਈ ਬਹੁਤ ਦੁਖਦਾਈ ਸਮਾਂ ਹੈ | ਵਿਨੋਦ ਖੰਨਾ ਨੂੰ 31 ਮਾਰਚ ਨੂੰ ਸਰੀਰ 'ਚ ਪਾਣੀ ਦੀ ਕਮੀ ਕਾਰਨ ਸਰ ਐਚ ਐਨ ਰਿਲਾਇੰਸ ਫਾਊਾਡੇਸ਼ਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਹਸਪਤਾਲ ਵੱਲੋਂ ਜਾਰੀ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਖੰਨਾ ਬਲੱਡ ਕੈਂਸਰ ਤੋਂ ...


Apr 28

ਪ੍ਰਧਾਨ ਮੰਤਰੀ ਨੇ ਸਸਤੀ ਹਵਾਈ ਸੰਪਰਕ ਯੋਜਨਾ ‘ਉਡਾਨ’ ਦੀ ਕੀਤੀ ਸ਼ੁਰੂਆਤ

Share this News

ਸ਼ਿਮਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰ ਦੇ ਖੇਤਰੀ ਹਵਾਈ ਸੰਪਰਕ ਨੂੰ ਉਤਸ਼ਾਹਤ ਕਰਨ ਵਾਲੀ ਉਡਾਣ ਯੋਜਨਾ ਤਹਿਤ ਦੇਸ਼ ਦੀ ਪਹਿਲੀ ਸ਼ਿਮਲਾ-ਨਵੀਂ ਦਿੱਲੀ ਉਡਾਣ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਆਮ ਆਦਮੀ ਵੀ ਜਹਾਜ਼ ਯਾਤਰਾ ਕਰ ਸਕੇਗਾ। ਮੋਦੀ ਨੇ ਕਿਹਾ, ''ਸਾਡਾ ਮਕਸਦ ਹਵਾਈ ਚੱਪਲ ਵਾਲੇ ਲੋਕਾਂ ਨੂੰ ਵੀ ਹਵਾਈ ਜਹਾਜ਼ ਦੀ ਸੈਰ ਕਰਵਾਉਣਾ ਹੈ।'' ਪ੍ਰਧਾਨ ਮੰਤਰੀ ਨੇ ਇਹ ਗੱਲ ਇਥੇ ਜੁਬਰਹਤੀ ਹਵਾਈ ਅੱਡੇ 'ਤੇ ਖੇਤਰੀ ਸੰਪਰਕ ਯੋਜਨਾ ''ਉਡਾਣ'' (ਉਡੇ ਦੇਸ਼ ਦਾ ਆਮ ਨਾਗਰਿਕ) ਤਹਿਤ ਪਹਿਲੀ ਉਡਾਣ ਸ਼ੁਰੂ ਕਰਨ ਮੌਕੇ ਆਖੀ। ਇਸ ਯੋਜਨਾ ਤਹਿਤ ਮੋਦੀ ਨੇ ਪਹਿਲੀ ਸ਼ਿਮਲਾ-ਦਿੱਲੀ ਉਡਾਣ ਸੇਵਾ ਨੂੰ ਹਰੀ ਝੰਡੀ ਵਿਖਾਈ। ਇਸ ਉਡਾਣ ਦਾ ...


Apr 28

ਦਿੱਲੀ ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ

Share this News

ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਤੀਜੀ ਵਾਰ ਲਾਮਿਸਾਲ ਜਿੱਤ ਦਰਜ ਕਰਦਿਆਂ ਅੱਜ ਮੁੜ ਤਿੰਨੇ ਨਗਰ ਨਿਗਮਾਂ ਉਤੇ ਭਾਜਪਾ ਦਾ ਭਗਵਾਂ ਝੰਡਾ ਝੁਲ ਗਿਆ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ ਇਹ ਚੋਣਾਂ ਲੜੀਆਂ ਜਦਕਿ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਚਿਹਰਾ ਸਨ। ਨਤੀਜਿਆਂ ਤੋਂ ਸਾਫ਼ ਹੈ ਕਿ ਦਿੱਲੀ ਸਰਕਾਰ ਦੇ ਸਵਾ ਦੋ ਸਾਲ ਦੇ ਕੰਮ ਲੋਕਾਂ ਨੂੰ ਰਾਸ ਨਹੀਂ ਆਏ ਤੇ ਦੋ ਸਾਲ ਪਹਿਲਾਂ 70 ਵਿਚੋਂ ਦਿੱਲੀ ਵਿਧਾਨ ਸਭਾ ਦੀ 67 ਸੀਟਾਂ ਜਿੱਤਣ ਵਾਲੇ ਕੇਜਰੀਵਾਲ ਦੀ ਹਨੇਰੀ ਪੂਰੀ ਤਰ੍ਹ੍ਹਾਂ ਰੁਕ ਗਈ ਤੇ ਹੁਣ ਨਗਰ ਨਿਗਮ ਵਿਚ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਨਾਮ 'ਤੇ ਮੋਹਰ ਲਾ ਦਿਤੀ। 
ਪਹਿਲੀ ਵਾਰ ਚੋਣ ਮੈਦਾਨ ਵਿਚ ...


Apr 8

ਵਿਨੋਦ ਖੰਨਾ ਦੀ ਸਲਾਮਤੀ ਲਈ ਦੁਆਵਾਂ ਦਾ ਦੌਰ ਸ਼ੁਰੂ

Share this News

ਮੁੰਬਈ : ਬੀਤੇ ਦਿਨ ਮਸ਼ਹੂਰ ਫਿਲਮ ਅਦਾਕਾਰ ਅਤੇ ਸਾਂਸਦ ਵਿਨੋਦ ਖੰਨਾ ਦੇ ਬੀਮਾਰ ਹੋਣ ਦੀਆਂ ਖਬਰਾਂ ਸੋਸ਼ਲ ਮੀਡਿਆ ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ | ਜਿਸਤੋਂ ਬਾਅਦ ਉਹਨਾ ਦੇ ਸ਼ੁਭ ਚਿੰਤਕਾਂ ਵੱਲੋਂ ਉਹਨਾ ਦੀ ਸਲਾਮਤੀ ਦੀਆਂ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ | ਜਿੰਨਾ ਵਿਚ ਬਾਲੀਵੁਡ ਤੋਂ ਲੈ ਕੇ ਰਾਜਨੀਤੀ ਨਾਲ ਜੁੜੇ ਦਿੱਗਜਾਂ ਵੱਲੋਂ ਵੀ ਉਹਨਾ ਦਾ ਹਾਲ ਚਾਲ ਜਾਣਿਆ ਜਾ ਰਿਹਾ ਹੈ | ਦੱਸ ਦਾਈਏ ਕਿ ਵਿਨੋਦ ਖੰਨਾ ਪਿਛਲੇ ਇੱਕ ਸਾਲ ਤੋਂ ਬੀਮਾਰ ਚੱਲ ਰਹੇ ਹਨ ਅਤੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਕੈੰਸਰ ਦੀ ਬਿਮਾਰੀ ਹੈ ਜਿਸ ਨਾਲ ਉਹ ਲੰਬੇ ਸਮੇਂ ਤੋਂ ਜੂਝ ਰਹੇ ਹਨ | ਇਸ ਬਾਬਤ ...


Apr 8

ਗਊ ਰਾਖਿਆਂ 'ਤੇ ਲੱਗੇਗਾ ਬੈਨ

Share this News

ਨਵੀਂ ਦਿੱਲੀ : ਰਾਜਸਥਾਨ ਦੇ ਅਲਵਰ ਵਿੱਚ ਗਊ ਰੱਖਿਆ ਦੇ ਨਾਮ ਉੱਤੇ ਹੋਈ ਗੁੰਡਾਗਰਦੀ ਤੇ ਉਸ ਵਿੱਚ ਇੱਕ 55 ਸਾਲ ਦੇ ਸ਼ਖ਼ਸ ਪਹਿਲੂ ਖ਼ਾਨ ਦੀ ਮੌਤ ਦੀ ਘਟਨਾ ਦੇ ਹਫ਼ਤੇ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਤੇ ਛੇ ਰਾਜ ਸਰਕਾਰਾਂ ਤੋਂ ਇਸ ਮੁੱਦੇ ਉੱਤੇ ਜਵਾਬ ਮੰਗਿਆ ਹੈ। ਕੋਰਟ ਨੇ ਪੁੱਛਿਆ ਹੈ ਕਿ ਗਊ ਰੱਖਿਆ ਦੇ ਨਾਮ ਉੱਤੇ ਗੁੰਡਾਗਰਦੀ ਕਰਨ ਵਾਲੇ ਅਜਿਹੇ ਸੰਗਠਨਾਂ ਉੱਤੇ ਬੈਨ ਕਿਉਂ ਨਹੀਂ ਲਾਉਣਾ ਚਾਹੀਦਾ। ਅਦਾਲਤ ਨੇ ਜਿਨ੍ਹਾਂ ਰਾਜਾਂ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਰਾਜਸਥਾਨ, ਝਾਰਖੰਡ, ਉੱਤਰ ਪ੍ਰਦੇਸ਼, ਗੁਜਰਾਤ, ਕਰਨਾਟਕਾ ਤੇ ਮਹਾਰਾਸ਼ਟਰ ਸ਼ਾਮਲ ਹੈ। ਮਾਮਲੇ ਦੀ ਅਗਲੀ ਸੁਣਵਾਈ 3 ਮਈ ਨੂੰ ਹੋਵੇਗੀ। ਕਾਂਗਰਸ ਆਗੂ ਸ਼ਹਿਜਾਦ ਪੂਨਾਵਾਲਾ ਦੀ ਪਟੀਸ਼ਨ ਉੱਤੇ ਕੋਰਟ ...


Apr 8

ਸੈਲਫ਼ੀ ਦੇ ਚੱਕਰ ‘ਚ ਭਾਰਤ ‘ਚ ਗਈਆਂ ਸਭ ਤੋਂ ਜ਼ਿਆਦਾ ਜਾਨਾਂ

Share this News

ਨਵੀਂ ਦਿੱਲੀ : ਇਨ੍ਹਾਂ ਦਿਨਾਂ ਸੈਲਫ਼ੀ ਲੈਣ ਦਾ ਕਰੇਜ਼ ਕੁੱਝ ਜ਼ਿਆਦਾ ਹੀ ਵਧ ਗਿਆ ਹੈ। ਹਾਲ ਇਹ ਹੈ ਕਿ ਹਮੇਸ਼ਾ ਲੋਕ ਆਪਸ ਵਿਚ ਮਿਲਦੇ ਹੀ ਇਕ ਦੂਜੇ ਨੂੰ ਸੈਲਫ਼ੀ ਲੈਣ ਲਈ ਕਹਿੰਦੇ ਹਨ। ਪ੍ਰੰਤੂ ਸੈਲਫ਼ੀ ਲੈਣ ਦਾ ਇਹ ਕਰੇਜ਼ ਕਾਫੀ ਖਤਰਨਾਕ ਵੀ ਰਿਹਾ ਹੈ। ਜਿੱਥੇ ਕੁਝ ਲੋਕ ਸੈਲਫ਼ੀ ਲੈਂਦੇ ਸਮੇਂ ਹਾਦਸੇ ਦੇ ਸ਼ਿਕਾਰ ਹੋਏ ਉਥੇ ਹੀ ਉਨ੍ਹਾਂ ਕਈ ਵਾਰ ਗੰਭੀਰ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਵਿਚ ਹੀ ਸੈਲਫ਼ੀ ਲੈਣ ਦੌਰਾਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ। ਜੀ ਹਾਂ, ਇਕ ਅਧਿਐਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿਚ 20 ਦੇਸ਼ਾਂ ਦੀ ਤੁਲਨਾ ਵਿਚ ਸੈਲਫ਼ੀ ਲੈਣ ਦੌਰਾਨ ਜ਼ਿਆਦਾ ...


Apr 8

ਬ੍ਰੇਨ ਡ੍ਰੇਨ 'ਤੇ ਕਾਬੂ ਪਾਉਣ 'ਚ ਸਫਲ ਹੋਇਆ ਭਾਰਤ

Share this News

ਨਵੀਂ ਦਿੱਲੀ : ਵਿਗਿਆਨ ਤੇ ਤਕਨੀਕੀ ਖੇਤਰ 'ਚ ਹੁਨਰਮੰਦਾਂ ਦੀ ਹਿਜਰਤ ਦੀ ਦਹਾਕਿਆਂ ਪੁਰਾਣੀ ਸਮੱਸਿਆ 'ਤੇ ਹੁਣ ਰੋਕ ਲੱਗਦੀ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਰਾਮਾਨੁਜਨ ਫੈਲੋਸ਼ਿਪ' ਅਤੇ 'ਵੱਜ੍ਰ' (ਵਿਜਿਟਿੰਗ ਐਡਵਾਂਸਡ ਜੁਆਇੰਟ ਰਿਸਰਚ ਫੈਕਲਟੀ) ਵਰਗੀਆਂ ਯੋਜਨਾਵਾਂ ਅੰਤਰਰਾਸ਼ਟਰੀ ਅਧਿਆਪਕਾਂ ਅਤੇ ਪ੍ਰਤਿਭਾਸ਼ਾਲੀ ਵਿਗਿਆਨਕਾਂ ਨੂੰ ਵਾਪਸ ਲਿਆਉਣ ਵਿੱਚ ਕਾਫੀ ਕਾਰਗਰ ਸਾਬਤ ਹੋ ਰਹੀਆਂ ਹਨ। ਕਾਂਗਰਸ ਸੰਸਦ ਮੈਂਬਰ ਰੇਣੁਕਾ ਚੌਧਰੀ ਦੀ ਪ੍ਰਧਾਨਗੀ ਵਾਲੀ ਸੰਸਦੀ ਕਮੇਟੀ ਨੇ ਇਸਦੇ ਲਈ ਵਿਗਿਆਨ ਤੇ ਤਕਨੀਕੀ ਮੰਤਰਾਲੇ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। 
ਵਿਦੇਸ਼ਾਂ ਵਿੱਚ ਕੰਮ ਕਰ ਰਹੇ ਬੇਹੱਦ ਹੁਨਰਮੰਦ ਭਾਰਤੀ ਖੋਜਾਰਥੀਆਂ ਨੂੰ ਆਪਣੇ ਦੇਸ਼ ਵਿੱਚ ਹੀ ਰਹਿ ਕੇ ਖੋਂ ਕਾਰਜ ਕਰਨ ਲਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਿਹਾਜ ਨਾਲ ਚੁੱਕੇ ਗਏ ...


Apr 8

ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੇ ਭਾਰਤੀ ਕਮਰਸ਼ੀਅਲ ਜਹਾਜ਼ ਨੂੰ ਕੀਤਾ ਅਗਵਾ

Share this News

ਮੋਗਾਦਿਸ਼ੂ : ਸੋਮਾਲੀਆ ਦੇ ਡਾਕੂਆਂ ਵੱਲੋਂ ਭਾਰਤ ਦੇ ਇੱਕ ਕਮਰਸ਼ੀਅਲ ਜਹਾਜ਼ ਨੂੰ ਹਾਈਜੈਕ ਕਰਨ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਿਪ ਸੋਮਾਲੀਆ ਕੋਸਟ 'ਤੇ ਸ਼ਨੀਵਾਰ ਨੂੰ ਕਬਜ਼ੇ ਵਿੱਚ ਲਿਆ ਗਿਆ। ਰਾਈਟਰਜ਼ ਦੀ ਖ਼ਬਰ ਮੁਤਾਬਕ ਸੋਮਾਲੀਆ ਵਿੱਚ ਐਂਟੀ ਪਾਇਰੇਸੀ ਏਜੰਸੀ ਦੇ ਸਾਬਕਾ ਡਾਇਰੈਕਟਰ ਐਬਦਰਿਜ਼ਾਕ ਮੁਹੰਮਦ ਦੀਰਿਰ ਨੇ ਦੱਸਿਆ ਕਿ ਕਮਰਸ਼ੀਅਲ ਭਾਰਤੀ ਸ਼ਿਪ ਨੂੰ ਹਾਈਜੈਕ ਕਰ ਲਿਆ ਗਿਆ ਹੈ। ਇਸ ਨੂੰ ਸਮੁੰਦਰ ਵਿੱਚੋਂ ਕਿਨਾਰੇ 'ਤੇ ਲਿਜਾਇਆ ਜਾ ਰਿਹਾ ਹੈ। ਇਹ ਘਟਨਾ 1 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਭਾਰਤੀ ਸ਼ਿਪ 'ਤੇ ਸਵਾਰ ਕਰੂ ਦੇ 11 ਮੈਂਬਰਾਂ ਨੂੰ ਵੀ ਬੰਧਕ ਬਣਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸਾਰੇ ਕਰੂ ਮੈਂਬਰ ਮਹਾਂਰਾਸ਼ਟਰ ਦੇ ਰਹਿਣ ਵਾਲੇ ਹਨ। ਜ਼ਿਕਰਯੋਗ ...


Apr 8

ਭਾਰਤ ਅਫ਼ਰੀਕੀਆਂ ਉੱਪਰ ਹੋ ਰਹੇ ਹਮਲੇ ਰੋਕਣ ਵਿੱਚ ਨਾਕਾਮ ਰਿਹਾ - ਅਫ਼ਰੀਕੀ ਰਾਜਦੂਤ

Share this News

ਨਵੀਂ ਦਿੱਲੀ : ਅਫ਼ਰੀਕੀ ਦੇਸ਼ਾਂ ਦੇ ਰਾਜਦੂਤਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਅਫ਼ਰੀਕੀਆਂ ਉੱਪਰ ਹੋ ਰਹੇ ਹਮਲਿਆਂ ਨੂੰ ਰੋਕਣ ਵਿੱਚ ਨਾਕਾਮ ਰਿਹਾ ਹੈ। ਉਨ੍ਹਾਂ ਨੇ ਅਫਰੀਕੀ ਵਿਦਿਆਰਥੀਆਂ ਉੱਪਰ ਹੋਏ ਹਿੰਸਕ ਹਮਲਿਆਂ ਨੂੰ ਨਸਲੀ ਹਮਲੇ ਕਰਾਰ ਦਿੱਤਾ। ਇਨ੍ਹਾਂ ਹਮਲਿਆਂ ਦੀ ਕੌਮਾਂਤਰੀ ਪੱਧਰ ਦੀ ਜਾਂਚ ਕੀਤੇ ਜਾਣ ਦੀ ਮੰਗ ਕਰਦਿਆਂ ਅਫ਼ਰੀਕੀ ਰਾਜਦੂਤਾਂ ਨੇ ਕਿਹਾ ਕਿ ਹਮਲੇ ਰੋਕਣ ਵਿੱਚ ਭਾਰਤ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਨ੍ਹਾਂ ਹੋਏ ਹਮਲਿਆਂ ਦੀ ਸ਼ਿਕਾਇਤ ਕੌਮਾਂਤਰੀ ਮਨੁੱਖੀ ਅਧਿਕਾਰ ਕੌਂਸਲ ਅਤੇ ਹੋਰ ਵਿਸ਼ਵ ਪੱਧਰੀ ਸੰਸਥਾਵਾਂ ਨੂੰ ਵੀ ਕਰਾਂਗੇ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਜੋਰ ਲਾਵਾਂਗੇ। ਇੱਥੇ ...


Apr 8

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ 27 ਕਰੋੜੀ ਫਾਰਮ ਹਾਊਸ ਕੁਰਕ

Share this News

ਸ਼ਿਮਲਾ : ਭਰਿਸ਼ਟਾਚਾਰੀ ਤਰੀਕੇ ਨਾਲ ਬੇਹਿਸਾਬੀ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਇੱਕ 27 ਕਰੋੜ ਰੁਪਏ ਦਾ ਫਾਰਮ ਹਾਊਸ ਇਨਫੋਰਸਮੈਂਟ ਡਾਇਰਕਟੋਰੇਟ ਨੇ ਕੁਰਕ ਕਰਨ ਦੀ ਕਾਰਵਾਈ ਇਸ ਫਾਰਮ ਹਾਊਸ ਨੂੰ ਚੱਲ ਰਹੇ ਕੇਸ ਨਾਲ ਅਟੈਚ ਕਰ ਲਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫਾਰਮ ਹਾਊਸ ਵੀਰਭੱਦਰ ਸਿੰਘ ਦੇ ਪੁੱਤਰ ਦੀ ਮਾਲਕੀ ਹੇਠਲੀ ਕੰਪਨੀ ਮੈਪਲ ਦੇ ਨਾਂਅ ਹੇਠ ਖ਼ਰੀਦਿਆ ਗਿਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਰਭੱਦਰ ਸਿੰਘ ਨੇ ਇਹ ਫਾਰਮ ਹਾਊਸ ਖਰੀਦਣ ਦੇ ਨਾਂਅ ਹੇਠ ਆਪਣੇ ਕਾਲੇ ਧਨ ਨੂੰ ਇੱਥੇ ਖਪਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜਾਇਦਾਦ ...[home] [1] 2  [next]1-10 of 17

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved