India News Section

Monthly Archives: MAY 2014


May 29

ਸੂਬਿਆਂ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇਗੀ - ਮੋਦੀ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ ਅਤੇ ਸੂਬਿਆਂ ਦੁਆਰਾ ਚੁੱਕੇ ਜਾਣ ਵਾਲੇ ਮੁੱਦਿਆਂ ਨੂੰ ਤਰਜੀਹੀ ਆਧਾਰ 'ਤੇ ਵਿਚਾਰਨਗੇ। ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਪਹਿਲੀ ਰਸਮੀ ਬੈਠਕ ਕਰਦਿਆਂ ਉਨ੍ਹਾਂ ਆਧੁਨਿਕ ਤਕਨੀਕ 'ਤੇ ਜ਼ੋਰ ਦੇਣ ਦੀ ਵੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਅਤੇ ਮੁੱਦਿਆਂ ਦੇ ਹੱਲ ਲਈ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਜ਼ਰੂਰੀ ਹੈ। ਅਧਿਕਾਰੀਆਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਢਾਂਚੇ ਅਤੇ ਕੰਮਾਂ ਬਾਰੇ ਵਿਸਥਾਰਤ ਦਸਤਾਵੇਜ਼ ਸੌਂਪੇ। ਬੈਠਕ ਦੌਰਾਨ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਛੇਤੀ ਤੋਂ ਛੇਤੀ ਹੱਲ ਕਰਨ ...


May 29
posted by admin on 29.05.14 03:35 as General

ਧਾਰਾ 370 'ਤੇ ਵਧਿਆ ਰੇੜਕਾ

Share this News

ਸ੍ਰੀਨਗਰ : ਧਾਰਾ 370 ਉੱਤੇ ਵਿਵਾਦ ਉਦੋਂ ਹੋਰ ਭਖ ਪਿਆ, ਜਦੋਂ ਅੱਜ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਨੂੰ ਉਨ੍ਹਾਂ 'ਧਿਰਾਂ' ਬਾਰੇ ਜਾਨਣਾ ਚਾਹਿਆ, ਜਿਨ੍ਹਾਂ ਨਾਲ ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਕੀਤੇ ਜਾਣ ਬਾਰੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਆਰ.ਐਸ.ਐਸ. ਨੇ ਕਿਹਾ ਕਿ ਬਹਿਸ ਕਰਵਾਏ ਜਾਣ ਦੇ ਸੱਦੇ 'ਤੇ ਕਿਸੇ ਨੂੰ ਵੀ ਇਸ ਤਰ੍ਹਾਂ ਤੈਸ਼ ਵਿੱਚ ਨਹੀਂ ਆ ਜਾਣਾ ਚਾਹੀਦਾ ਤੇ ਉਮਰ ਅਬਦੁੱਲਾ ਜਤਿੰਦਰ ਸਿੰਘ ਦੇ ਬਿਆਨ ਨੂੰ ਰਾਈ ਦਾ ਪਹਾੜ ਬਣਾ ਰਹੇ ਹਨ। ਮੁੱਖ ਮੰਤਰੀ ਅਬਦੁੱਲਾ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਸੂਬੇ ਦੇ ਕਾਨੂੰਨਾਂ ਵਿੱਚ ਦਖ਼ਲ ਨਾ ਦੇਵੇ। ਉਮਰ ਅਬਦੁੱਲਾ ਨੇ ਅੱਜ ...


May 29

ਸਮ੍ਰਿਤੀ ਈਰਾਨੀ ਦੀ ਯੋਗਤਾ ਸਬੰਧੀ ਛਿੜਿਆ ਵਿਵਾਦ

Share this News

ਨਵੀਂ ਦਿੱਲੀ : ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਦੀ ਵਿੱਦਿਅਕ ਯੋਗਤਾ ਨੂੰ ਲੈ ਕੇ ਵਿਵਾਦ ਅੱਜ ਹੋਰ ਵੱਧ ਗਿਆ ਜਦੋਂ ਭਾਜਪਾ ਅਤੇ ਕੁਝ ਹੋਰ ਮੰਤਰੀਆਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਤਿੱਖੀ ਟਿੱਪਣੀ ਕੀਤੀ। ਓਧਰ ਇਸ ਮਾਮਲੇ ਵਿੱਚ ਕਾਂਗਰਸ ਦੀ ਵੰਡੀ ਹੋਈ ਨਜ਼ਰ ਆਈ। ਸਮ੍ਰਿਤੀ ਈਰਾਨੀ ਦੇ ਸਮਰਥਨ ਵਿੱਚ ਜਦ(ਯੂ) ਆਗੂ ਸ਼ਰਦ ਯਾਦਵ ਵੀ ਸਾਹਮਣੇ ਆਏ ਅਤੇ ਉਨ੍ਹਾਂ ਕਾਂਗਰਸ ਵੱਲੋਂ ਮੁੱਦੇ ਨੂੰ ਵਾਧੂ ਉਛਾਲਣ ਦਾ ਦੋਸ਼ ਲਗਾਇਆ। ਕਾਂਗਰਸ ਪਾਰਟੀ 'ਤੇ ਜਵਾਬੀ ਹਮਲਾ ਕਰਦਿਆਂ ਭਾਜਪਾ ਦੀ ਸੀਨੀਅਰ ਨੇਤਰੀ ਅਤੇ ਕੈਬਨਿਟ ਮੰਤਰੀ ਉਮਾ ਭਾਰਤੀ ਨੇ ਕਿਹਾ ਹੈ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਸੋਨੀਆ ਕਿੰਨਾ ਪੜ੍ਹੀ-ਲਿਖੀ ਹੈ। ਜੋ ਯੂ.ਪੀ.ਏ. ...


May 27

ਧਾਰਾ 370 ਬਾਰੇ ਨਵੇਂ ਮੰਤਰੀ ਦੇ ਬਿਆਨ ਤੋਂ ਭਖਿਆ ਵਿਵਾਦ

Share this News

ਨਵੀਂ ਦਿੱਲੀ : ਮੋਦੀ ਸਰਕਾਰ ਦੇ ਸੱਤਾ ਸੰਭਾਲਦੇ ਹੀ ਧਾਰਾ 370 'ਤੇ ਘਮਸਾਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਜਤਿੰਦਰ ਸਿੰਘ ਨੇ ਧਾਰਾ 370 ਨੂੰ ਰੱਦ ਕਰਨ ਲਈ ਕਦਮ ਚੁੱਕਣ ਦੇ ਐਲਾਨ ਦੇ ਜਵਾਬ 'ਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਵਾਦੀ ਦੇ ਭਾਰਤ ਦਾ ਹਿੱਸਾ ਨਹੀਂ ਰਹਿਣ ਦੀ ਧਮਕੀ ਦੇ ਦਿੱਤੀ ਹੈ। ਪੀ.ਡੀ.ਪੀ. ਨੇਤਾ ਮਹਿਬੂਬਾ ਮੁਫ਼ਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ।
ਜੰਮੂ ਕਸ਼ਮੀਰ ਦੀ ਊਧਮਪੁਰ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ...


May 27

ਭਾਰਤ-ਪਾਕਿਸਤਾਨ ਵਿਚਾਲੇ ਸਬੰਧਾਂ ਦੇ ਨਵੇਂ ਦੌਰ ਦੀ ਸ਼ੁਰੂਆਤ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੇ ਪਾਕਿਸਤਾਨੀ ਹਮਅਹੁਦਾ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਤੋਂ ਬਾਅਦ ਦੋਹਾਂ ਮੁਲਕਾਂ ਨੇ ਫ਼ੈਸਲਾ ਕੀਤਾ ਕਿ ਵਿਦੇਸ਼ ਸਕੱਤਰਾਂ ਰਾਹੀਂ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਰਾਹ ਤਲਾਸ਼ ਕੀਤੇ ਜਾਣਗੇ। ਮੋਦੀ ਨੇ ਸ਼ਰੀਫ਼ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਤੋਂ ਉੱਠਣ ਵਾਲੇ ਅਤਿਵਾਦੀ 'ਤੇ ਚਿੰਤਾ ਜ਼ਾਹਰ ਕੀਤੀ। ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਕੰਮਕਾਜ ਸੰਭਾਲਣ ਤੋਂ ਬਾਅਦ ਉਨ੍ਹਾਂ ਅੱਠ ਦੇਸ਼ਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਪਰ ਮੋਦੀ ਦੀ ਸਭ ਤੋਂ ਅਹਿਮ ਮੁਲਾਕਾਤ ਨਵਾਜ਼ ਸ਼ਰੀਫ਼ ਨਾਲ ਮੰਨੀ ਜਾ ਰਹੀ ਹੈ ਂੋ ਪਾਕਿਸਤਾਨ ਰਵਾਨਾ ਹੋ ਗਏ। ਪਿਛਲੇ ਪ੍ਰਧਾਨ ਮੰਤਰੀ ...


May 27

ਕੇਜਰੀਵਾਲ ਨਿੱਜੀ ਮੁਚੱਲਕਾ ਭਰ ਕੇ ਜੇਲ੍ਹ ਤੋਂ ਹੋਏ ਰਿਹਾਅ

Share this News

ਨਵੀਂ ਦਿੱਲੀ : ਰਾਜਧਾਨੀ ਦੀ ਹੇਠਲੀ ਅਦਾਲਤ ਨੇ ਮਾਣਹਾਨੀ ਦੇ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਿੱਜੀ ਮੁਚੱਲਕਾ ਮਨਜ਼ੂਰ ਕਰਦੇ ਹੋਏ ਉਸ ਨੂੰ ਤਿਹਾੜ ਜੇਲ ਤੋਂ ਰਿਹਾਅ ਕਰਨ ਦਾ ਅੱਜ ਹੁਕਮ ਦਿੱਤਾ। ਜ਼ਮਾਨਤ ਲਈ ਨਿੱਜੀ ਮੁਚੱਲਕਾ ਨਾ ਭਰਨ ਦੀ ਜਿੱਦ 'ਤੇ ਅੜੇ ਸ੍ਰੀ ਕੇਜਰੀਵਾਲ ਨੇ ਦਿੱਲੀ ਹਾਈਕੋਰਟ ਦੀ ਸਲਾਹ ਮੰਨਦੇ ਹੋਏ ਨਿੱਜੀ ਮੁਚੱਲਕਾ ਭਰਿਆ, ਜਿਸ ਨੂੰ ਹੇਠਲੀ ਅਦਾਲਤ ਨੇ ਮਨਜ਼ੂਰ ਕਰ ਲਿਆ। ਇਸ ਦੇ ਨਾਲ ਹੀ ਪਿਛਲੇ ਇਕ ਹਫਤੇ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਸ੍ਰੀ ਕੇਜਰੀਵਾਲ ਦੇ ਰਿਹਾਅ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਹਾਈਕੋਰਟ ਦੀ ਜਸਟਿਸ ਕੈਲਾਸ਼ ਗੰਭੀਰ ਅਤੇ ਜਸਟਿਸ ਸੁਨੀਤਾ ...


May 27

ਮੋਦੀ ਸਰਕਾਰ ਦਾ ਪਹਿਲਾਂ ਫ਼ੈਸਲਾ, ਕਾਲੇ ਧਨ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ

Share this News

ਨਵੀਂ ਦਿੱਲੀ : ਕਾਰਜਭਾਰ ਸੰਭਾਲਣ ਪਿੱਛੋਂ ਆਪਣੇ ਪਹਿਲੇ ਫ਼ੈਸਲੇ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਕਾਲੇ ਧਨ ਦਾ ਪਤਾ ਲਾਉਣ ਲਈ ਅੱਜ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਐਮ.ਬੀ.ਸ਼ਾਹ ਹੋਣਗੇ ਅਤੇ ਇਸ ਵਿੱਚ ਰੈਵੀਨਿਊ ਸਕੱਤਰ, ਸੀ.ਬੀ.ਆਈ. ਅਤੇ ਆਈ.ਬੀ. ਦੇ ਮੁਖੀ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ, ਸੀ.ਬੀ.ਡੀ.ਟੀ. ਦੇ ਚੇਅਰਮੈਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਇਸ ਵਿੱਚ ਸ਼ਾਮਿਲ ਕੀਤੇ ਜਾਣਗੇ। ਸੁਪਰੀਮ ਕੋਰਟ ਦੇ ਸਾਬਕਾ ਜੱਜ ਅਰੀਜੀਤ ਪਸਾਇਤ ਜਾਂਚ ਟੀਮ ਦੇ ਉਪ ਚੇਅਰਮੈਨ ਹੋਣਗੇ। ਸੁਪਰੀਮ  ਕੋਰਟ ਨੇ ਪਿਛਲੇ ਹਫਤੇ ਸਰਕਾਰ ਨੂੰ ਕਾਲੇ ਧਨ ਦੇ ਸਾਰੇ ਮਾਮਲਿਆਂ ਦੀ ਨਿਗਰਾਨੀ ਲਈ ਵਿਸ਼ੇਸ਼ ਜਾਂਚ ਟੀਮ ...


May 27

ਪਾਰਟੀ 'ਚ ਆਪਣੀ ਚਮਕ ਦੇ ਦਮ 'ਤੇ ਚੋਣ ਹਾਰ ਕੇ ਵੀ ਪ੍ਰਾਪਤ ਕਰ ਲਈ ਮੋਦੀ ਸਰਕਾਰ 'ਚ ਕੁਰਸੀ

Share this News

ਨਵੀਂ ਦਿੱਲੀ : ਅਰੁਣ ਜੇਤਲੀ ਅਤੇ ਸਮ੍ਰਿਤੀ ਈਰਾਨੀ ਭਾਵੇਂ ਆਪਣੀਆਂ ਲੋਕਸਭਾ ਸੀਟਾਂ ਤੋਂ ਹਾਰ ਗਏ ਹਨ ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ 'ਚ ਮਹੱਤਵਪੂਰਨ ਸਥਾਨ ਪ੍ਰਾਪਤ ਕੀਤੇ ਹਨ। ਮੋਦੀ ਸਰਕਾਰ 'ਚ ਜੇਤਲੀ ਦੀ ਚਮਕ ਜ਼ਿਆਦਾ ਦਿਖਾਈ ਦਿੰਦੀ ਹੈ। ਵਿੱਤ ਮੰਤਰਾਲਾ ਨਾਲ ਜੇਤਲੀ ਸਕਰਾਰ 'ਚ ਨੰਬਰ 2 ਸਥਾਨ 'ਤੇ ਹੈ। ਉਨ੍ਹਾਂ ਨੂੰ ਰੱਖਿਆ ਮੰਤਰਾਲਾ ਤੋਂ ਇਲਾਵਾ ਅਹੁਦਾ ਵੀ ਮਿਲ ਸਕਦਾ ਹੈ। ਰਾਜਨਾਥ ਸਿੰਘ ਗ੍ਰਹਿ ਮੰਤਰਾਲਾ ਹਾਸਲ ਕਰਕੇ ਖੁਸ਼ ਹਨ। ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਬਣਨ ਨਾਲ ਸੰਤੁਸ਼ਟ ਹਨ। ਸਮ੍ਰਿਤੀ ਈਰਾਨੀ ਨੂੰ ਕੈਬਨਿਟ ਮੰਤਰੀ ਬਣਨ ਦੇ ਨਾਲ ਮਨੁੱਖੀ ਸੋਮਿਆਂ ਦੇ ਵਿਕਾਸ ਦਾ ਮਹੱਤਵਪੂਰਨ ਵਿਭਾਗ ਦਿੱਤਾ ਗਿਆ ਹੈ, ਜੋ ਇਕ ...


May 26

ਨਰਿੰਦਰ ਦਾਮੋਦਰ ਮੋਦੀ ਬਣੇ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ

Share this News

ਨਵੀਂ ਦਿੱਲੀ : ਦੇਸ਼ ਦੀ ਸਿਆਸਤ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਦਿਆਂ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਅਤੇ ਮਜ਼ਬੂਤ ਤੇ ਅਖੰਡ ਭਾਰਤ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨਾਲ 45 ਮੰਤਰੀਆਂ ਨੇ ਵੀ ਹਲਫ਼ ਲਿਆ। ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਬਣਨ ਵਾਲੇ 63 ਸਾਲ ਦੇ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ 3 ਹਜ਼ਾਰ ਤੋਂ ਵੱਧ ਮਹਿਮਾਨਾਂ ਨੇ ਸ਼ਿਰਕਤ ਕੀਤੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮੋਦੀ ਦੀ ਅਗਵਾਈ ਵਿੱਚ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਐਮ. ਵੈਂਕਈਆ ਨਾਇਡੂ, ਨਿਤਿਨ ਗਡਕਰੀ, ਉਮਾ ਭਾਰਤੀ, ਮੇਨਕਾ ਗਾਂਧੀ, ਅਨੰਤ ਕੁਮਾਰ, ਰਵੀਸ਼ੰਕਰ ਪ੍ਰਸਾਦ, ਸਮ੍ਰਿਤੀ ਈਰਾਨੀ ਅਤੇ ਡਾ. ਹਰਸ਼ਵਰਧਨ ਨੂੰ ...


May 26

ਨਵਾਜ਼ ਸ਼ਰੀਫ ਨੂੰ ਸੱਦਣਾ, ਸ਼ਹੀਦਾਂ ਦਾ ਅਪਮਾਨ - ਧਰਮਵਤੀ

Share this News

ਮਥੁਰਾ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸੱਦਾ ਦਿੱਤੇ ਜਾਣ ਨਾਲ ਸ਼ਹੀਦ ਹੇਮਰਾਜ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀ ਗੁੱਸੇ 'ਚ ਹਨ। ਸ਼ਹੀਦ ਦੀ ਪਤਨੀ ਧਰਮਵਤੀ ਨੇ ਮੰਗ ਕੀਤੀ ਕਿ ਪਾਕਿ ਪਾਕਿਸਤਾਨੀ ਫੌਜੀਆਂ ਦੇ ਇਸ ਕਾਰੇ ਲਈ ਨਵਾਜ਼ ਸ਼ਰੀਫ ਮਾਫੀ ਮੰਗਣ ਨਹੀਂ ਤਾਂ ਉਹ ਭੁੱਖ ਹੜਤਾਲ 'ਤੇ ਬੈਠੇਗੀ। ਉਸਨੇ ਕਿਹਾ ਕਿ ਪਹਿਲਾਂ ਉਸਦੇ ਪਤੀ ਸਿਰ ਵਾਪਸ ਲਿਆਓ, ਫਿਰ ਸ਼ਰੀਫ ਦੇ ਗਲੇ 'ਚ ਹਾਰ ਪਾਓ। ਐਤਵਾਰ ਪਿੰਡ ਵਾਸੀਆਂ ਨੇ ਸ਼ਰੀਫ ਦਾ ਪੁਤਲਾ ਫੂਕਿਆ ਤੇ ਇਹ ਦੌਰਾ ਰੱਦ ਕਰਨ ਦੀ ਮੰਗ ਕੀਤੀ ਜਦਕਿ ਹੇਮਰਾਜ ਦੇ ਪਰਿਵਾਰ ਦਾ ਕਹਿਣਾ ਹੈ ਕਿ ...[home] [1] 2 3 4 5 6 7 8 [next]1-10 of 72

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved