India News Section

Monthly Archives: MAY 2015


May 28

ਮੈਂ ਬੀਫ ਖਾਂਦਾ ਹਾਂ ਤੇ ਕੀ ਕੋਈ ਮੈਨੂੰ ਰੋਕ ਸਕਦਾ ਹੈ - ਕਿਰਨ ਰਿਜਿਜੂ

Share this News

ਨਵੀਂ ਦਿੱਲੀ : ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਦੇ ਗਊ ਮਾਸ ਖਾਣ ਵਾਲਿਆਂ ਨੂੰ ਪਾਕਿਸਤਾਨ ਚਲੇ ਜਾਣ ਨਾਲ ਸੰਬੰਧਤ  ਬਿਆਨ 'ਤੇ ਗ੍ਰਹਿ ਰਾਜ ਮੰਤਰੀ ਕਿਰਨ  ਰਿਜਿਜੂ ਭੜਕ ਪਏ ਅਤੇ ਉਨ੍ਹਾਂ ਖੁਦ ਕਿਹਾ ਕਿ ਉਹ ਵੀ ਗਊ ਮਾਸ ਖਾਂਦੇ ਹਨ। ਰਿਜਿਜੂ ਦਾ ਕਹਿਣਾ ਹੈ ਕਿ ਜੇਕਰ ਉਹ ਗਊ ਮਾਸ ਖਾਂਦੇ ਹਨ ਤਾਂ ਕੀ ਹੁਣ ਕੋਈ ਉਨ੍ਹਾਂ ਨੂੰ ਰੋਕ ਸਕਦਾ ਹੈ?  ਇਸੇ ਦਰਮਿਆਨ ਗਊ ਮਾਸ (ਬੀਫ) ਖਾਣ ਦੇ ਮੁੱਦੇ 'ਤੇ ਬਵਾਲ ਵਧ ਗਿਆ ਹੈ।
ਇਕ ਪਾਸੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਦੇ ਤਾਜ਼ਾ ਬਿਆਨ ਨੂੰ ਲੰਮੇ ਹੱਥੀਂ ਲਿਆ ਜਾ ਰਿਹਾ ਹੈ। ਓਧਰ ਮੁਖਤਾਰ ਅੱਬਾਸ ਨਕਵੀ ਦੇ ਵਿਵਾਦਤ  ਬਿਆਨ ਤੋਂ ਵੀ ਭਾਜਪਾ ਕਿਨਾਰਾ ਕਰਦੀ ਨਜ਼ਰ ਆ ਰਹੀ ਹੈ। ਭਾਜਪਾ ...


May 28

ਮੋਦੀ ਕੋਲ ਭ੍ਰਿਸ਼ਟਾਚਾਰ ਦਾ ਲਾਈਸੈਂਸ - ਕੇਜਰੀਵਾਲ

Share this News

ਨਵੀਂ ਦਿੱਲੀ : ਮੋਦੀ ਸਰਕਾਰ 'ਤੇ ਜ਼ਬਰਦਸਤ ਹਮਲਾ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਕੇਂਦਰ ਨੇ ਭ੍ਰਿਸ਼ਟਾਚਾਰ ਕਰਨ ਦਾ ਲਾਈਸੈਂਸ ਲਿਆ ਹੋਇਆ ਹੈ। ਕੇਂਦਰ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਰੌਲਾ ਪਾ ਰਹੀ ਹੈ ਪਰ ਅਸਲ ਵਿਚ ਉਹ ਭ੍ਰਿਸ਼ਟਾਚਾਰੀਆਂ ਨੂੰ  ਬਚਾਉਣ ਵਿਚ ਲੱਗੀ ਹੋਈ ਹੈ ਅਤੇ 'ਆਪ' ਸਰਕਾਰ ਨੂੰ ਬਦਨਾਮ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਹਾਈਕੋਰਟ ਨੇ ਕੇਂਦਰ ਦੀ ਉਸ ਅਧਿਸੂਚਨਾ ਵਿਰੁੱਧ ਫੈਸਲਾ ਦਿੱਤਾ ਹੈ, ਜਿਸ ਵਿਚ ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਏ. ਸੀ. ਬੀ. ਨੂੰ ਵੀ ਦਿੱਲੀ ਸਰਕਾਰ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਸਰੇ ਦਿਨ ਅਧਿਸੂਚਨਾ ...


May 28

ਮੋਦੀ ਸਰਕਾਰ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਲਈ ਖ਼ਤਰਾ - ਮਨਮੋਹਨ

Share this News

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਉੱਪਰ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਦੇ ਲਈ ਖਤਰਾ ਪੈਦਾ ਹੋ ਗਿਆ ਹੈ। ਐਨਐਸਯੂਆਈ ਦੇ ਕੌਮੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਸਮਾਜਿਕ ਬਨਾਵਟ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਦੇ ਲਈ ਨੌਜਵਾਨਾਂ ਨੂੰ ਜ਼ਿੰਮੇਵਾਰੀ ਉਠਾਉਣੀ ਹੋਵੇਗੀ।ਮੋਦੀ ਸਰਕਾਰ ਉੱਪਰ ਮਨਮੋਹਨ ਸਿੰਘ ਦਾ ਇਹ ਸਭ ਤੋਂ ਵੱਡਾ ਹਮਲਾ ਹੈ। ਅਰਥ ਸ਼ਾਸਤਰ ਦੇ ਮਾਹਰ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਉੱਪਰ ਨਾ ਸਿਰਫ ਸਿਆਸੀ ਦੋਸ਼ ਲਾਏ ਬਲਕਿ ਭਾਜਪਾ ਸਰਕਾਰ ਦੀਆਂ ਆਰਥਿਕ ਨੀਤੀਆਂ ਉੱਪਰ ਵੀ ਸਵਾਲ ਉਠਾਏ। ...


May 22

ਪ੍ਰੀਖਣ ਦੇ ਤੌਰ 'ਤੇ ਯਮੁਨਾ ਐਕਸਪ੍ਰੈਸਵੇ 'ਤੇ ਉਤਰਿਆ ਜੈਟ ਜਹਾਜ਼

Share this News

ਨਵੀਂ ਦਿੱਲੀ : ਹੰਗਾਮੀ ਹਾਲਤ 'ਚ ਉਤਰਨ ਲਈ ਰਾਸ਼ਟਰੀ ਰਾਜ ਮਾਰਗਾਂ ਦੀ ਵਰਤੋਂ ਕਰਨ ਦੇ ਮਕਸਦ ਨਾਲ ਕੀਤੇ ਗਏ ਇੱਕ ਪ੍ਰੀਖਣ ਦੇ ਤਹਿਤ ਭਾਰਤੀ ਹਵਾਈ ਫ਼ੌਜ ਦਾ ਇੱਕ ਮਿਰਾਜ 2000 ਲੜਾਕੂ ਜਹਾਜ਼ ਮਥੁਰਾ ਦੇ ਨੇੜੇ ਯਮੁਨਾ ਐਕਸਪ੍ਰੈਸਵੇ 'ਤੇ ਸਫ਼ਲਤਾਪੂਰਵਕ ਉੱਤਰ ਗਿਆ। ਇਹ ਪਹਿਲਾ ਮੌਕਾ ਹੈ, ਜਦ ਭਾਰਤੀ ਹਵਾਈ ਫ਼ੌਜ ਦਾ ਕੋਈ ਜਹਾਜ਼ ਕਿਸੇ ਰਾਜ ਮਾਰਗ 'ਤੇ ਉਤਰਿਆ ਹੈ। ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਵੇਰੇ 6 ਵਜ ਕੇ 40 ਮਿੰਟ 'ਤੇ ਰਾਜ ਮਾਰਗ 'ਤੇ ਉਤਰਿਆ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਯੋਜਨਾ ਭਵਿੱਖ 'ਚ ਹੋਰ ਜ਼ਿਆਦਾ ਰਾਜ ਮਾਰਗਾਂ 'ਤੇ ਅਜਿਹੇ ਖੇਤਰਾਂ ਨੂੰ ਸਥਾਪਤ ਕਰਨ ਦੀ ਹੈ। ਭਾਰਤੀ ਹਵਾਈ ਫ਼ੌਜ ਲੜਾਕੂ ਜਹਾਜ਼ਾਂ ਦੀ ਹੰਗਾਮੀ ...


May 22

ਜੰਗ ਬਨਾਮ ਕੇਜਰੀਵਾਲ ਮਾਮਲੇ ’ਚ ਮੋਦੀ ਵੀ ਸ਼ਾਮਲ

Share this News

ਨਵੀਂ ਦਿੱਲੀ  : ਦਿੱਲੀ ਦੇ ਉਪ-ਰਾਜਪਾਲ ਨਜੀਬ ਜੰਗ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੰਗ ਵਿਚਾਲੇ ਪਿਸ ਰਹੇ ਅਧਿਕਾਰੀਆਂ ਦੇ ਤੇਵਰ ਭਲੇ ਹੀ ਤਲਖ ਹੋ ਰਹੇ ਹੋਣ, ਪਰ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇੱਕ ਪਾਸੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਅਫਸਰਾਂ ਦੀ ਕਲਾਸ ਲਗਾਈ ਤਾਂ ਦੂਸਰੇ ਪਾਸੇ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਖਤ ਲਿਖ ਕੇ ਇਸ ਮਾਮਲੇ ਵਿੱਚ ਘਸੀਟ ਲਿਆ ਹੈ।  ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਖਤ ਵਿੱਚ ਕੇਂਦਰ ਸਰਕਾਰ ਤੇ ਲੈਫਟੀਨੈਂਟ ਗਵਰਨਰ ਦੇ ਦੁਆਰਾ ਸਰਕਾਰ ਦੇ ਕੰਮਕਾਜ ਵਿੱਚ ਅਸੰਵਿਧਾਨਕ ਤਰੀਕੇ ਨਾਲ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਕਈ ਅਫਸਰਾਂ ਦੇ ...


May 22

ਭਾਰਤ ਦੀ ਜਵਾਬੀ ਫਾਇਰਿੰਗ ਅੱਗੇ ਪਾਕਿਸਤਾਨ ਗਿੜਗਿੜਾਇਆ ਸੀ - ਰੱਖਿਆ ਮੰਤਰੀ ਪਾਰੀਕਰ

Share this News

ਨਵੀਂ ਦਿੱਲੀ : ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਦਾਅਵਾ ਕੀਤਾ ਹੈ ਕਿ ਕੁਝ ਮਹੀਨੇ ਪਹਿਲਾਂ ਸਰਹੱਦ ਉ¤ਤੇ ਫਾਇਰਿੰਗ ਕਰਨ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਮੂੰਹਤੋੜ ਜਵਾਬ ਦਿੱਤਾ ਸੀ। ਸ੍ਰੀ ਪਾਰੀਕਰ ਨੇ ਇੱਕ ਟੀਵੀ ਚੈਨਲ ਵੱਲੋਂ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਕਿਹਾ, ‘ਜਦ ਸੀਮਾ ਸੁਰੱਖਿਆ ਬਲ (ਬੀਐ¤ਸਐ¤ਫ) ਨੇ ਜ਼ੋਰਦਾਰ ਫਾਇਰਿੰਗ ਨਾਲ ਜਵਾਬ ਦਿੱਤਾ ਤਾਂ ਪਾਕਿਸਤਾਨ ਗਿੜਗੜਾਉਣ ਲੱਗਾ ਸੀ ਅਤੇ ਫਾਇਰਿੰਗ ਰੁਕਵਾਉਣ ਦੀ ਗੁਜ਼ਾਰਿਸ਼ ਕੀਤੀ ਸੀ।’ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਸਰਹੱਦ ਉ¤ਤੇ ਰੁਕ-ਰੁਕ ਕੇ ਫਾਇਰਿੰਗ ਕਰਦਾ ਆ ਰਿਹਾ ਹੈ। ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਰੱਖਿਆ ਮੰਤਰੀ ਨੇ ਕਿਹਾ ਕਿ ਅੱਗੇ ਤੋਂ ਵੀ ਗੁਆਂਢੀ ਦੇਸ਼ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਰੱਖਿਆ ਮੰਤਰੀ ...


May 12

ਲੋਕ ਸਾਡੇ ਸੌ ਦਿਨ ਅਤੇ ਕੇਂਦਰ ਦੇ ਇੱਕ ਸਾਲ ਦੇ ਕੰਮਾਂ ਦੀ ਤੁਲਨਾ ਕਰਨ - ਕੇਜਰੀਵਾਲ

Share this News

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਲੋਕ ਸਾਡੇ ਸੌ ਦਿਨ ਅਤੇ ਕੇਂਦਰ ਦੇ ਇੱਕ ਸਾਲ ਦੇ ਕੰਮਾਂ ਦੀ ਤੁਲਨਾ ਕਰਨ। ਆਪਣੀ ਸਰਕਾਰ ਦੇ 100 ਦਿਨ ਪੂਰੇ ਹੋਣ ਦੌਰਾਨ ਸ੍ਰੀ ਕੇਜਰੀਵਾਲ ਮੀਡੀਆ ਉੱਪਰ ਆਪਣੀ ਸਰਕਾਰ ਨੂੰ ਬਦਨਾਮ ਕਰਨ ਦੀ ਸੁਪਾਰੀ ਲੈਣ ਦੇ ਦੋਸ਼ ਲਗਾ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਮੀਡੀਆ ਸਾਡੇ ਕੰਮਾਂ ਦੀ ਕੀਮਤ ਭਾਵੇਂ ਨਾ ਸਮਝੇ, ਪਰ ਦਿੱਲੀ ਦੇ ਲੋਕ ਸਾਡੇ ਕੰਮਾਂ ਨੂੰ ਬਾਖੂਬੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਹਰਮਨ ਪਿਆਰਤਾ ਵੱਧ ਰਹੀ ਹੈ ਅਤੇ ਲੋਕ ਸਾਡੇ ਕੰਮਾਂ ਤੋਂ ਖੁਸ਼ ਹਨ। ਇਸੇ ਦੌਰਾਨ ਕੇਜਰੀਵਾਲ ਨੇ ਫਿਰ ਦੁਹਰਾਇਆ ਹੈ ਕਿ ...


May 12

ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿੱਚ ਜੈਲਲਿਤਾ ਨੂੰ ਵੱਡੀ ਰਾਹਤ ਹਾਈਕੋਰਟ ਨੇ ਕੀਤਾ ਬਰੀ

Share this News

ਬੰਗਲੌਰ : ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਅਤੇ ਏ.ਆਈ.ਏ.ਡੀ.ਐੱਮ.ਕੇ. ਮੁਖੀ ਜੈਲਲਿਤਾ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿੱਚ ਕਰਨਾਟਕ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਜੈਲਲਿਤਾ ਅਤੇ ਉਨ੍ਹਾਂ ਦੇ 3 ਸਹਿਯੋਗੀਆਂ ਨੂੰ ਬਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਚਾਰਾਂ ਨੂੰ ਦੋਸ਼ੀ ਪਾਉਂਦੇ ਹੋਏ 4 ਸਾਲ ਦੀ ਸਜ਼ਾ ਸੁਣਾਈ ਸੀ। ਕਰਨਾਟਕ ਹਾਈਕੋਰਟ ਨੇ ਜੈਲਲਿਤਾ ਅਤੇ ਉਨ੍ਹਾਂ ਦੇ 3 ਸਹਿਯੋਗੀਆਂ ਵੱਲੋਂ ਦਾਇਰ ਅਪੀਲ ਤੇ ਸੁਣਵਾਈ ਕਰਦੇ ਹੋਏ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ। ਇਸ ਅਪੀਲ ਵਿੱਚ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿੱਚ ਚਾਰਾਂ ਨੂੰ ਦੋਸ਼ੀ ਸਾਬਤ ਕਰਕੇ ਜੇਲ੍ਹ ਦੀ ਸਜ਼ਾ ਸੁਣਾਏ ...


May 12

ਪਾਕਿਸਤਾਨ 'ਚ ਹੈ ਰਾਮ ਚੰਦਰ ਦੀ ਅਯੁੱਧਿਆ

Share this News

ਹੈਦਰਾਬਾਦ : ਰਾਮ ਮੰਦਰ ਤੇ ਸ਼੍ਰੀ ਰਾਮ ਚੰਦਰ ਦੇ ਜਨਮ ਨੂੰ ਲੈ ਕੇ ਇਕ ਵਿਵਾਦਗ੍ਰਸਤ ਖ਼ੁਲਾਸਾ ਸਾਹਮਣੇ ਆਇਆ ਹੈ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਆਈਐਮਪੀਐਲਬੀ) ਦੇ ਇਕ ਮੈਂਬਰ ਨੇ ਦਾਅਵਾ ਕੀਤਾ ਹੈ ਕਿ ਰਾਮ ਦੀ ਅਯੁੱਧਿਆ ਉੱਤਰ ਪ੍ਰਦੇਸ਼ ਵਿੱਚ ਨਹੀਂ ਹੈ ਸਗੋਂ ਪਾਕਿਸਤਾਨ ਵਿੱਚ ਰਹਿ ਗਈ ਹੈ।  
ਆਈਐਮਪੀਐਲਬੀ ਦੇ ਸਹਾਇਕ ਜਨਰਲ ਸਕੱਤਰ ਅਬਦੁਲ ਰਹੀਮ ਕੁਰੈਸ਼ੀ ਨੇ ਆਪਣੀ ਕਿਤਾਬ 'ਫੈਕਟਸ ਅਬਾਊਟ ਅਯੁੱਧਿਆ ਐਪੀਸੋਡ' ਵਿੱਚ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਵਿੱਚ ਸਥਿਤ ਅਯੁੱਧਿਆ ਰਾਮ ਚੰਦਰ ਦੀ ਜਨਮ ਭੂਮੀ ਨਹੀਂ ਹੈ। ਇਸ ਸ਼ਹਿਰ ਨੂੰ 700 ਈਸਵੀ (ਈਸਾ ਤੋਂ ਪਹਿਲਾਂ) ਵਸਾਇਆ ਗਿਆ ਸੀ ਜਦਕਿ ਰਾਜ ਦਾ ਜਨਮ 18 ਕਰੋੜ ...


May 12

ਜੇਲ੍ਹ ਜਾਣ ਤੋਂ ਬਚੇ ਸਲਮਾਨ ਖ਼ਾਨ

Share this News

ਮੁੰਬਈ : 2002 ਦੇ ਹਿੱਟ ਐਂਡ ਰਨ ਮਾਮਲੇ ਵਿੱਚ ਸੈਸ਼ਨ ਅਦਾਲਤ ਤੋਂ ਪੰਜ ਸਾਲਾਂ ਦੀ ਸਜ਼ਾਯਾਫਤਾ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਹਾਲ ਦੀ ਘੜੀ ਜੇਲ੍ਹ ਨਹੀਂ ਜਾਣਾ ਪਵੇਗਾ। ਸ਼ੁੱਕਰਵਾਰ ਨੂੰ ਬੰਬੇ ਹਾਈਕੋਰਟ ਨੇ ਹੇਠਲੀ ਅਦਾਲਤ ਤੋਂ ਉਸ ਨੂੰ ਮਿਲੀ ਸਜ਼ਾ 'ਤੇ ਆਪਣਾ ਫ਼ੈਸਲਾ ਆਉਣ ਤੱਕ ਰੋਕ ਲਗਾ ਦਿੱਤੀ। ਨਾਲ ਹੀ ਅਦਾਲਤ ਨੇ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਅਦਾਕਾਰ ਦੀ ਪਟੀਸ਼ਨ ਮਨਜ਼ੂਰ ਕਰਦਿਆਂ ਉਸ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਖ਼ਾਨ ਨੂੰ ਹਦਾਇਤ ਕੀਤੀ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਅਦਾਲਤ ਤੋਂ ਅਗਾਊਂ ਮਨਜ਼ੂਰੀ ਜ਼ਰੂਰ ਲਵੇ।
ਜਸਟਿਸ ਅਤੇ ਥਿਪਸੇ ਨੇ ਸਲਮਾਨ ਨੂੰ ਹਦਾਇਤ ਕੀਤੀ ਕਿ ਉਹ ਸੈਸ਼ਨ ਅਦਾਲਤ ਵਿੱਚ ਸਮਰਪਣ ਕਰ ...[home] [1] 2  [next]1-10 of 18

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved