India News Section

Monthly Archives: MAY 2017


May 29

ਸਿੱਖਾਂ ਦੀ ਕੁੱਟਮਾਰ ਖਿਲਾਫ ਡਟਿਆ ਪੰਜਾਬ

Share this News

ਅਜਮੇਰ : ਰਾਜਸਥਾਨ ‘ਚ ਸਿੱਖਾਂ ਨਾਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਰਾਹੀਂ ਕਾਰਵਾਈ ਦੀ ਮੰਗ ਕੀਤੀ ਹੈ। ਕੈਪਟਨ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਫੋਨ ਕਰਕੇ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਸੁਲਝਾਉਣ ਦੀ ਮੰਗ ਕੀਤੀ ਹੈ। ਅਕਾਲੀ ਐਮਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਰਾਜਸਥਾਨ ਦੀ ਮੁੱਖ ਮੰਤਰੀ ਕੋਲ ਇਹ ਮੁੱਦਾ ਚੁੱਕਿਆ ਸੀ। ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਇਸ ਸਬੰਧੀ ਸੀਆਈਡੀ ਜਾਂਚ ਦੀ ਮੰਗ ਕੀਤੀ ਹੈ ਅਤੇ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਨਸਾਫ ਲਈ ਵਸੁੰਧਰਾ ਰਾਜੇ ਨੂੰ ਚਿੱਠੀ ਲਿਖੀ ਗਈ ਹੈ। ਜਾਣਕਾਰੀ ਮੁਤਾਬਕ ਅਜਮੇਰ ਜ਼ਿਲ੍ਹੇ ...


May 29

ਮੌਤ ਦੇ ਖੂਹ ਵਿਚੋਂ ਵਾਪਸ ਆਈ ਹਾਂ - ਉਜ਼ਮਾ

Share this News

ਨਵੀਂ ਦਿੱਲੀ : ਬੰਦੂਕ ਦੀ ਨੋਕ ‘ਤੇ ਪਾਕਿਸਤਾਨੀ ਨਾਲ ਵਿਆਹ ਕਰਨ ਲਈ ਮਜਬੂਰ ਕੀਤੀ ਗਈ ਭਾਰਤੀ ਮਹਿਲਾ ਉਜ਼ਮਾ ਅਹਿਮਦ ਨੇ ਪਾਕਿਸਤਾਨ ਨੂੰ ‘ਮੌਤ ਦਾ ਖੂਹ’ ਕਰਾਰ ਦਿੰਦਿਆਂ ਅਪਣੀ ਹੱਡਬੀਤੀ ਸੁਣਾਈ। ਉਹ ਅੱਜ ਵਾਘਾ ਸਰਹੱਦ ਰਾਹੀਂ ਪਰਤ ਆਈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਜ਼ਮਾ ਨੂੰ ਭਾਰਤ ਦੀ ਬੇਟੀ ਕਰਾਰ ਦਿੰਦਿਆਂ ਕਿਹਾ, ”ਤੁਹਾਡੇ ਨਾਲ ਜੋ ਵੀ ਵਾਪਰਿਆ, ਉਸ ਵਾਸਤੇ ਮੈਨੂੰ ਅਫ਼ਸੋਸ ਹੈ।”
ਨਵੀਂ ਦਿੱਲੀ ਦੀ ਰਹਿਣ ਵਾਲੀ 20 ਸਾਲਾ ਉਜ਼ਮਾ ਅਹਿਮਦ ਨੂੰ ਕਲ ਇਸਲਾਮਾਬਾਦ ਹਾਈ ਕੋਰਟ ਨੇ ਭਾਰਤ ਵਾਪਸ ਭੇਜਣ ਦੀ ਇਜਾਜ਼ਤ ਦਿਤੀ ਸੀ। ਉਜ਼ਮਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਇਹ ਮੰਗ ਕੀਤੀ ਸੀ ਕਿ ਉਸ ਨੂੰ ਭਾਰਤ ਜਾਣ ਦੀ ਤੁਰਤ ਇਜਾਜ਼ਤ ਦਿਤੀ ਜਾਵੇ ਕਿਉਂਕਿ ...


May 29

ਬੁਰਹਾਨ ਵਾਨੀ ਦੇ ਜੋੜੀਦਾਰ ਸਬਜ਼ਾਰ ਭੱਟ ਦੀ ਮੁਕਾਬਲੇ ਵਿੱਚ ਮੌਤ ਮਗਰੋਂ ਕਸ਼ਮੀਰ ਘਾਟੀ ਵਿੱਚ ਤਣਾਅ

Share this News

ਸ੍ਰੀਨਗਰ : ਦਹਿਸ਼ਤਗਰਦ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਸਬਜ਼ਾਰ ਭੱਟ ਦੀ ਇੱਕ ਮੁਕਾਬਲੇ ਵਿੱਚ ਮੌਤ ਤੋਂ ਬਾਅਦ ਕਸ਼ਮੀਰ ਵਾਦੀ ਵਿੱਚ ਸਥਿਤੀ ਤਣਾਅ ਪੂਰਨ ਹੈ, ਪਰ ਅਧਿਕਾਰੀਆਂ ਵੱਲੋਂ ਜ਼ਿਆਦਾ ਹਿੱਸਿਆਂ ਵਿੱਚ ਅੱਜ ਕਰਫਿਊ ਦੀਆਂ ਪਾਬੰਦੀਆਂ ਲਾਗੂ ਕਰਨ ਨਾਲ ਹਾਲਾਤ ਕਾਬੂ ਹੇਠ ਹਨ।
ਜੰਮੂ-ਕਸ਼ਮੀਰ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੁਲਵਾਮਾ, ਕੁਲਗਾਮ, ਸ਼ੋਪੀਆਂ ਅਤੇ ਸੋਪੋਰ ਵਿੱਚ ਪਥਰਾਅ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕਸ਼ਮੀਰ ਵਾਦੀ ਵਿੱਚ ਹਾਲਾਤ ਸ਼ਾਂਤੀ ਪੂਰਨ ਰਹੇ ਹਨ। ਉਨ੍ਹਾ ਨੇ ਕਿਹਾ ਕਿ ਤਹਾਬ ਵਿੱਚ ਸੀ ਆਰ ਪੀ ਐਫ ਕੈਂਪ ਉਤੇ ਸ਼ਰਾਰਤੀਆਂ ਦੇ ਇੱਕ ਗਰੁੱਪ ਨੇ ਪਥਰਾਅ ਕੀਤਾ। ਸਥਿਤੀ ਨਾਲ ਨਜਿੱਠਣ ਲਈ ਪੁਲੀਸ ਤੇ ਸੁਰੱਖਿਆ ਦਸਤੇ ਜ਼ਬਤ ਤੋਂ ਕੰਮ ਲੈ ਰਹੇ ਹਨ। ਸ੍ਰੀਨਗਰ ਦੇ ਸੱਤ ਥਾਣਾ ...


May 7

ਕਪਿਲ ਮਿਸ਼ਰਾ ਦਾ ਕੇਜਰੀਵਾਲ ‘ਤੇ ਵੱਡਾ ਦੋਸ਼

Share this News

ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਜਲ ਮੰਤਰੀ ਕਪਿਲ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਜਿਸ ਕਾਰਨ ਪਾਰਟੀ 'ਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ। ਮੰਤਰੀ ਮੰਡਲ ਤੋਂ ਹਟਾਏ ਜਾਣ ਤੋਂ ਬਾਅਦ ਕਪਿਲ ਨੇ ਅੱਜ ਰਾਜਘਾਟ 'ਤੇ ਪ੍ਰੈਸ ਕਾਨਫਰੰਸ ਕੀਤੀ । ਉਨ੍ਹਾਂ ਨੇ ਕਿਹਾ ਰਿ ਆਮ ਆਦਮੀ ਪਾਰਟੀ ਮੇਰੀ ਪਾਰਟੀ ਹੈ ਅਤੇ ਮੈਨੂੰ ਕੋਈ ਵੀ ਇਸ ਪਾਰਟੀ 'ਚੋਂ ਨਹੀਂ ਕੱਢ ਸਕਦਾ। ਉਨ੍ਹਾਂ ਨੇ ਕਿਹਾ ਕਿ ਮੇਰੇ ਖਿਲਾਫ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਨਹੀਂ ਹੈ। ਕਪਿਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ 'ਤੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਤਿੰਦਰ ਜੈਨ ਨੇ ਉਨ੍ਹਾਂ ਨੂੰ 2 ਕਰੋੜ ਰੁਪਏ ਦਿੱਤੇ ਸਨ। ਜੈਨ ਨੇ ਮੇਰੇ ਸਾਹਮਣੇ ...


May 7

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਪਤੀ ਉੱਤੇ ਸਰਕਾਰੀ ਸਕੂਲ ਦੀ ਜ਼ਮੀਨ ਹੜੱਪ ਕਰਨ ਦਾ ਦੋਸ਼

Share this News

ਓਮਰੀਆ : ਮੱਧ ਪ੍ਰਦੇਸ਼ ਦੇ ਓਮਰੀਆ ਜ਼ਿਲੇ ਦੇ ਬਾਂਧਵਗੜ੍ਹ ਟਾਈਗਰ ਰਿਜ਼ਰਵ ਦੇ ਕੋਲ ਪਿੰਡ ਕੁਚਵਾਹੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਜ਼ਮੀਨ ਉੱਤੇ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਦੇ ਪਤੀ ਜ਼ੁਬਿਨ ਫਰਦੂਨ ਇਰਾਨੀ ਵੱਲੋਂ ਕਬਜ਼ਾ ਕਰਨ ਦਾ ਦੋਸ਼ ਲੱਗਣ ਨਾਲ ਵਿਵਾਦ ਖੜਾ ਹੋ ਗਿਆ ਹੈ। ਇਸ ਦੀ ਜਾਂਚ ਮਾਨਪੁਰ ਦੇ ਸਬ ਡਵੀਜ਼ਨਲ ਮੈਜਿਸਟਰੇਟ ਜੇ ਪੀ ਯਾਦਵ ਨੂੰ ਸੌਂਪੀ ਗਈ ਹੈ।
ਮਾਨਪੁਰ ਤਹਿਸੀਲ ਵਿਚਲੇ ਪਿੰਡ ਕੁਚਵਾਹੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈਡਮਾਸਟਰ ਜਾਨਕੀ ਪ੍ਰਸਾਦ ਤਿਵਾੜੀ ਨੇ ਮਾਰਕੇਜ ਹਾਸਿਪਟੈਲਿਟੀ ਹੈਰੀਟੇਜ ਦੇ ਡਾਇਰੈਕਟਰ ਜ਼ੁਬਿਨ ਫਰਦੂਨ ਇਰਾਨੀ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਪਿੰਡ ਕੁਚਵਾਹੀ ਦੀ ਲਗਭਗ ਪੰਜ ਏਕੜ ਜ਼ਮੀਨ ਸਾਲ 2016 ਵਿੱਚ ਖਰੀਦੀ ਸੀ ਅਤੇ ਖਰੀਦੀ ਗਈ ਜ਼ਮੀਨ ਦੀ ...


May 7

ਨਿਰਭੈਆ ਕਾਂਡ : ਦਿੱਲੀ ਗੈਂਗਰੇਪ ਦੇ ਦਰਿੰਦਿਆਂ ਨੂੰ ਫਾਂਸੀ ਮਿਲਣ 'ਤੇ ਕੋਰਟ 'ਚ ਵੱਜੀਆਂ ਤਾਲੀਆਂ

Share this News

ਨਵੀਂ ਦਿੱਲੀ :  ਸੁਪਰੀਮ ਕੋਰਟ ਨੇ 16 ਦਸੰਬਰ 2012 ਦੇ ਗੈਂਗ ਰੇਪ ਅਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ ਬਾਰੇ ਅੱਜ ਸ਼ੁੱਕਰਵਾਰ ਦਿੱਤੇ ਫੈਸਲੇ ਵਿੱਚ ਦੋਸ਼ੀਆਂ ਦੀ ਸਜ਼ਾ-ਏ-ਮੌਤ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਲੀਆਂ ਅਪੀਲਾਂ ਫੈਸਲਾ ਦਿੱਤਾ ਹੈ। ਵਰਨਣ ਯੋਗ ਹੈ ਕਿ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਈ ਸੀ, ਜਿਸ ਨੂੰ ਕੋਰਟ ਨੇ ਕਾਇਮ ਰੱਖਿਆ ਹੈ।
ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ. ਭਾਨੂੰਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਇਸ ਕੇਸ ਵਿੱਚ ਫੈਸਲਾ ਸੁਣਾਇਆ, ਜਿਸ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਨਿਰਭੈਆ ਕਾਂਡ ਦੇ ਨਾਂ ਨਾਲ ਚਰਚਿਤ ਰਿਹਾ ਸੀ। ਸੁਪਰੀਮ ਕੋਰਟ ...[home] 1-6 of 6

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved