India News Section

Monthly Archives: JUNE 2014


Jun 30

ਪਹਿਲੇ ਮੈਚ 'ਚ ਕਪਤਾਨੀ ਨਾਲ ਤੀਹਰਾ ਸੈਂਕੜਾ ਲਾਉਣ ਵਾਲਾ ਮੋਦੀ ਵਰਗਾ ਖਿਡਾਰੀ ਨਹੀਂ ਵੇਖਿਆ - ਅਡਵਾਨੀ

Share this News

ਸੂਰਜਕੁੰਡ : ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਕਾਰਜਸ਼ਾਲਾ ਦੇ ਦੂਜੇ ਦਿਨ ਨਰਿੰਦਰ ਮੋਦੀ ਦੀ ਖੂਬ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਮੈਂ ਅੱਜ ਤੱਕ ਅਜਿਹਾ ਖਿਡਾਰੀ ਨਹੀਂ ਦੇਖਿਆ ਜਿਸ ਨੇ ਆਪਣੇ ਪਹਿਲੇ ਮੈਚ ਵਿੱਚ ਟ੍ਰਿਪਲ ਸੈਂਚੁਰੀ ਮਾਰੀ ਹੋਵੇ ਪਰ ਇਹ ਮੋਦੀ ਨੇ ਕਰ ਦਿਖਾਇਆ। ਉਨ੍ਹਾਂ ਦਾ ਇਸ਼ਾਰਾ ਐੱਨ.ਡੀ.ਏ. ਨੂੰ ਮਿਲੀਆਂ 300 ਤੋਂ ਵੱਧ ਸੀਟਾਂ ਵੱਲ ਸੀ। ਉਨ੍ਹਾਂ ਕਾਂਗਰਸ ਨੂੰ ਉਸ ਦੀ ਧਰਮ ਨਿਰਪੱਖਤਾ ਦੀ ਨੀਤੀ 'ਤੇ ਆਤਮ ਨਿਰੀਖਣ ਕਰਨ ਸਬੰਧੀ ਪਾਰਟੀ ਦੇ ਸੀਨੀਅਰ ਨੇਤਾ ਏ.ਕੇ.ਐਂਟੋਨੀ ਦੀ ਸਲਾਹ ਨੂੰ ਸਵਾਗਤਯੋਗ ਦੱਸਦੇ ਹੋਏ ਕਿਹਾ ਕਿ ਜਿਹੜੀ ਗੱਲ ਸਾਬਕਾ ਰੱਖਿਆ ਮੰਤਰੀ ਨੇ ਹੁਣ ਕਹੀ ...


Jun 30

1972 'ਚ ਫ਼ੌਜ ਨਹੀਂ ਸੀ ਕਰਨਾ ਚਾਹੁੰਦੀ ਗਣਤੰਤਰ ਦਿਵਸ ਪਰੇਡ

Share this News

ਨਵੀਂ ਦਿੱਲੀ : ਫੌਜ ਦੇ ਹੈੱਡਕੁਆਰਟਰ ਨੇ 1972 ਵਿੱਚ ਗਣਤੰਤਰ ਦਿਵਸ ਦੀ ਪਰੇਡ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ 1971 ਵਿੱਚ ਪਾਕਿਸਤਾਨ ਵਿਰੁੱਧ ਜੰਗ ਵਿੱਚ ਭਾਰਤੀ ਫੌਜ ਦੀ ਸ਼ਾਨਦਾਰ ਜਿੱਤ ਦਾ ਉਤਸਵ ਮਨਾਉਣਾ ਚਾਹੁੰਦੀ ਸੀ ਜਿਸ ਕਾਰਨ ਉਨ੍ਹਾਂ ਪਰੇਡ ਨੂੰ ਰੱਦ ਕਰਨ ਦੀ ਗੱਲ ਨਹੀਂ ਮੰਨੀਂ ।
ਫੌਜ ਦੇ ਕ੍ਰਿਸ਼ਮਿਆਂ ਭਰਪੂਰ ਅਧਿਕਾਰੀ ਫੀਲਡ ਮਾਸਟਰ ਮਾਣਕ ਸ਼ਾਹ 'ਤੇ ਲਿਖੀ ਇਕ ਕਿਤਾਬ ਵਿੱਚ ਅਜਿਹੇ ਕਈ ਕਿੱਸਿਆਂ ਦਾ ਜ਼ਿਕਰ ਹੈ। ਫੌਜ ਵਿੱਚ ਲੰਬੇ ਸਮੇਂ ਤੱਕ ਮਾਣਕ ਸ਼ਾਹ ਦੇ ਸਹਿਯੋਗੀ ਰਹੇ ਬਿਹਰਾਮ ਪਾਂਥਾਕੀ ਅਤੇ ਉਨ੍ਹਾਂ ਦੀ ਪਤਨੀ ਜੇਨੋਬਿਆ ਨੇ ਨਵੀਂ ਕਿਤਾਬ 'ਫੀਲਡ ਮਾਰਸ਼ਲ' ਸੈਮ ਮਾਣਕਸ਼ਾਹ : ...


Jun 30

ਇਰਾਕ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਉੱਚ-ਪੱਧਰੀ ਮੀਟਿੰਗ

Share this News

ਨਵੀਂ ਦਿੱਲੀ : ਇਰਾਕ 'ਚ ਹਿੰਸਾ ਦੇ ਵਧਦੇ ਜਾਣ ਵਿਚਕਾਰ ਭਾਰਤ ਨੇ ਅੱਜ ਫ਼ੈਸਲਾ ਕੀਤਾ ਕਿ ਖਾੜੀ ਦੇਸ਼ਾਂ 'ਚ ਭਾਰਤ ਦੇ ਸਫ਼ਾਰਤਖਾਨਿਆਂ 'ਚ ਮੌਜੂਦ ਪੈਸਾ ਬਗ਼ਦਾਦ ਭੇਜਿਆ ਜਾਵੇਗਾ ਤਾਂ ਕਿ ਇਰਾਕ ਅੰਦਰ 10 ਹਜ਼ਾਰ ਭਾਰਤੀਆਂ ਨੂੰ ਉਥੋਂ ਕੱਢਣ ਲਈ ਇਸ ਪੈਸੇ ਦੀ ਵਰਤੋਂ ਕੀਤੀ ਜਾ ਸਕੇ। ਫ਼ੈਸਲਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਹਿੰਸਾ ਪ੍ਰਭਾਵਤ ਇਰਾਕ ਦੀ ਸਥਿਤੀ 'ਤੇ ਵਿਚਾਰ ਕਰਨ ਲਈ ਅੱਜ ਖਾੜੀ ਦੇਸ਼ਾਂ 'ਚ ਭਾਰਤ ਦੇ ਸਿਖਰਲੇ ਦੂਤਾਂ ਦੀ ਇਕ ਬੈਠਕ ਦੌਰਾਨ ਕੀਤਾ ਗਿਆ। ਸੁਸ਼ਮਾ ਨੇ ਇਰਾਕ ਅੰਦਰ ਬੰਦੀ ਬਣਾ ਕੇ ਰੱਖੇ ਭਾਰਤੀਆਂ ਦੇ ਪਰਵਾਰਾਂ ਨਾਲ ਵੀ ਮੁਲਾਕਾਤ ਕੀਤੀ। ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਪਰਵਾਰਾਂ ਨੂੰ ਇਰਾਕ 'ਚ ਰੈੱਡ ...


Jun 26

ਬਿਹਾਰ 'ਚ ਲੀਹੋਂ ਲੱਥੀ ਰਾਜਧਾਨੀ ਐਕਸਪ੍ਰੈੱਸ, 3 ਪੰਜਾਬੀਆਂ ਸਮੇਤ 5 ਹਲਾਕ

Share this News

ਛਪਰਾ : ਬਿਹਾਰ ਦੇ ਸਾਰਨ ਜ਼ਿਲ੍ਹਾ ਹੈੱਡਕੁਆਰਟਰ ਛਪਰਾ ਤੋਂ 2 ਕਿਲੋਮੀਟਰ ਦੂਰ ਗੋਲਡਨਗੰਜ ਨੇੜੇ ਦਿੱਲੀ-ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈਸ ਟ੍ਰੇਨ ਦੀਆਂ 12 ਬੋਗੀਆਂ ਬੁੱਧਵਾਰ ਤੜਕੇ ਲੀਹੋਂ ਲੱਥ ਗਈਆਂ ਜਿਸ ਕਾਰਨ ਘੱਟੋ-ਘੱਟ 5 ਵਿਅਕਤੀ ਮਾਰੇ ਗਏ ਅਤੇ 23 ਹੋਰ ਜ਼ਖਮੀ ਹੋ ਗਏ। ਹਾਦਸਾ ਤੜਕੇ 2.15 ਵਜੇ ਦੇ ਲਗਭਗ ਵਾਪਰਿਆ। ਜ਼ਖਮੀਆਂ ਵਿਚੋਂ 13 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਹਾਦਸੇ ਨੂੰ ਲੈ ਕੇ ਰੇਲਵੇ ਅਤੇ ਸੂਬਾ ਸਰਕਾਰ ਨੇ ਵੱਖ-ਵੱਖ ਰਾਏ ਪ੍ਰਗਟ ਕੀਤੀ ਹੈ। ਰੇਲਵੇ ਬੋਰਡ ਦੇ ਮੁਖੀ ਅਰੂਪੇਂਦਰ ਕੁਮਾਰ ਨੇ ਕਿਹਾ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ਇਹ ਤੋੜ ਭੰਨ ਦਾ ਮਾਮਲਾ ਹੈ। ਪੱਟੜੀ 'ਤੇ ਧਮਾਕਾ ਹੋਇਆ ਸੀ, ਜਿਸ ਕਾਰਨ ਹੋ ਸਕਦਾ ਹੈ ਕਿ ...


Jun 26

ਪ੍ਰਿਟੀ ਜ਼ਿੰਟਾ ਨੇ ਦਰਜ ਕਰਵਾਇਆ ਬਿਆਨ

Share this News

ਮੁੰਬਈ : ਪੁਲਸ ਨੇ ਅੱਜ ਪ੍ਰਿਟੀ ਜ਼ਿੰਟਾ ਨੂੰ ਬਿਆਨ ਦਰਜ ਕਰਵਾਉਣ ਲਈ ਵਾਨਖੇੜੇ ਸਟੇਡੀਅਮ ਵਿੱਚ ਸੱਦਿਆ। ਹਾਲਾਂਕਿ ਉਹ ਆਪਣਾ ਬਿਆਨ ਆਪਣੇ ਘਰ ਵਿੱਚ ਹੀ ਦਰਜ ਕਰਵਾਉਣਾ ਚਾਹੁੰਦੀ ਸੀ। ਪੁਲਸ ਨੇ ਪਹਿਲਾਂ ਪ੍ਰਿਟੀ ਦੇ ਬਿਆਨ ਦਰਜ ਕੀਤੇ, ਫਿਰ ਸਪਾਟ ਪੰਚਨਾਮੇ ਲਈ ਪੁਲਸ ਉਸਨੂੰ ਸਟੇਡੀਅਮ ਅੰਦਰ ਉਸ ਜਗ੍ਹਾਂ 'ਤੇ ਲੈ ਕੇ ਗਈ, ਜਿਥੇ ਉਸ ਨਾਲ ਨੇਸ ਵਾਡੀਆ ਨੇ ਬਦਸਲੂਕੀ ਕੀਤੀ ਸੀ। ਇਸ ਸਬੰਧੀ ਪ੍ਰਿਟੀ ਨੇ ਪੁਲਸ ਨੂੰ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਸੀ। ਪ੍ਰਿਟੀ ਦਾ ਇਹ ਬਿਆਨ ਮੁੰਬਈ ਪੁਲਸ ਤੇ ਕ੍ਰਾਈਮ ਬ੍ਰਾਂਚ ਨੇ ਦਰਜ ਕੀਤਾ। ਬਿਆਨ ਦਰਜ ਹੋਣ ਤੋਂ ਬਾਅਦ ਪੁਲਸ ਘਟਨਾ ਵਾਲੀ ਥਾਂ ਦੀ ਪਛਾਣ ਕਰੇਗੀ। ਇਕ ਅਧਿਕਾਰੀ ਨੇ ਕਿਹਾ ਕਿ ...


Jun 26

ਇਰਾਕ ਦੇ ਜੰਗੀ ਖਿੱਤੇ 'ਚੋਂ ਸੁਰੱਖਿਅਤ ਕੱਢੇ 17 ਹੋਰ ਭਾਰਤੀ

Share this News

ਨਵੀਂ ਦਿੱਲੀ : ਭਾਰਤ ਨੇ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ 17 ਹੋਰ ਆਪਣੇ ਨਾਗਰਿਕਾਂ ਨੂੰ ਇਰਾਕ ਦੇ ਜੰਗ ਵਾਲੇ ਖੇਤਰ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ, ਇਸ ਤਰ੍ਹਾਂ ਇਰਾਕ 'ਚੋਂ ਸੁਰੱਖਿਅਤ ਬਾਹਰ ਕੱਢੇ ਗਏ ਭਾਰਤੀਆਂ ਦੀ ਗਿਣਤੀ 34 ਹੋ ਗਈ ਹੈ। ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਖਰਾਬ ਹਾਲਤ ਨੂੰ ਦੇਖਦੇ ਹੋਏ ਆਪਣੇ ਆਧਾਰ 'ਤੇ ਇਰਾਕ ਛੱਡ ਦੇਣ। ਵਿਦੇਸ਼ ਮੰਤਰਾਲਾ ਜਿਸ ਨੇ ਤਾਜ਼ਾ ਸਲਾਹ ਜਾਰੀ ਕਰਕੇ ਭਾਰਤੀਆਂ ਨੂੰ ਕਿਹਾ ਕਿ ਜੇਕਰ ਉਹ ਜੰਗ ਵਾਲੇ ਇਲਾਕੇ ਵਿੱਚ ਹਨ ਤਾਂ ਆਪਣੇ ਘਰਾਂ ਦੇ ਅੰਦਰ ਹੀ ਰਹਿਣ, ਦੇ ਬੁਲਾਰੇ ਨੇ ਕਿਹਾ ਕਿ ਦੇਸ਼ ਲਈ ਇਰਾਕ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ...


Jun 26

ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਵੱਲੋਂ ਅਸਤੀਫ਼ਾ

Share this News

ਨਵੀਂ ਦਿੱਲੀ : ਚਾਰ ਸਾਲਾ ਗ੍ਰੈਜ਼ੂਏਸ਼ਨ ਸਿਲੇਬਸ ਨੁੰ ਲੈ ਕੇ ਦਿੱਲੀ ਯੂਨੀਵਰਸਿਟੀ (ਡੀਯੂ) ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵਿਚਾਲੇ ਚੱਲ ਰਹੇ ਰੇੜਕੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਇਹ ਸੂਚਨਾ ਆਈ ਕਿ ਡੀਯੂ ਦੇ ਵੀਸੀ ਪ੍ਰੋ: ਦਿਨੇਸ਼ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਕੁਝ ਦੇਰ ਬਾਅਦ ਹੀ ਸਮਾਜ ਸੇਵੀ ਮਧੂ ਕਿਸ਼ਵਰ ਨੇ ਅਸਤੀਫ਼ੇ ਦਾ ਖੰਡਨ ਕੀਤਾ। ਉਨ੍ਹਾਂ ਯੂਜੀਸੀ ਦੇ ਚੇਅਰਮੈਨ ਵੇਦਪ੍ਰਕਾਸ਼ 'ਤੇ ਵੀਸੀ ਨੂੰ ਧਮਕਾਉਣ ਦਾ ਦੋਸ਼ ਲਗਾਉਂਦੇ ਹੋਏ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਵੀ ਕਟਹਿਰੇ 'ਚ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ। ਡੀਯੂ ਦੇ ਮੀਡੀਆ ਕੋਆਰਡੀਨੇਟਰ ਮਲਯ ਨੀਰਵ ਨੇ ਸ਼ਾਮ ਕਰੀਬ ਤਿੰਨ ਵਜੇ ...


Jun 23

ਭਾਰਤ ਲੜਾਕੂ ਜਹਾਜ਼ਾਂ ਤੇ ਮਿਜ਼ਾਇਲਾਂ ਦਾ ਨਿਰਯਾਤ ਕਰਨ ਦੇ ਸਮਰੱਥ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ, ਹਥਿਆਰਾਂ ਦੀ ਬਰਾਮਦ 'ਤੇ ਜ਼ੋਰ ਦੇਣ ਦੇ ਮੱਦੇਨਜ਼ਰ, ਡੀ.ਆਰ.ਡੀ.ਓ. ਨੇ ਕਿਹਾ ਹੈ ਕਿ ਭਾਰਤ ਲੜਾਕੂ ਜਹਾਜ਼ ਅਤੇ ਮਿਜ਼ਾਇਲਾਂ ਵੇਚ ਸਕਦਾ ਹੈ ਜਿਨ੍ਹਾਂ ਦੀ ਪੈਦਾਵਾਰੀ ਲਾਗਤ ਚੀਨ ਜਿਹੇ ਦੇਸ਼ਾਂ ਵੱਲੋਂ ਤਿਆਰ ਕੀਤੇ ਜਾਂਦੇ ਹਥਿਆਰਾਂ ਨਾਲੋਂ ਕਾਫੀ ਘੱਟ ਹੈ। ਰੱਖਿਆ ਖੋਜ ਅਤੇ ਵਿਕਾਸ ਸੰਸਥਾਨ (ਡੀ.ਆਰ.ਡੀ.ਓ.) ਦੇ ਮੁਖੀ ਅਵਿਨਾਸ਼ ਚੰਦਰ ਨੇ ਕਿਹਾ ਹੈ ਕਿ ਹਥਿਆਰਾਂ ਦੀ ਬਰਾਮਦ ਲਈ ਦੇਸ਼ ਨੂੰ ਇਕ 'ਨੀਤੀ ਚੌਖਟਾ' ਬਣਾਉਣ ਦੀ ਲੋੜ ਹੈ ਅਤੇ ਡੀ.ਆਰ.ਡੀ.ਓ. ਨੇ ਮਿੱਤਰ ਦੇਸ਼ਾਂ ਨੂੰ ਸਮਾਂਬੱਧ, ਢੰਗ ਨਾਲ ਹਥਿਆਰ ਸਪਲਾਈ ਕਰਨ ਲਈ 'ਸਿੰਗਲ ਵਿੰਡੋ ਕਲੀਅਰੈਂਸ' ਕਾਇਮ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ, ''ਸਾਡੇ ਕੋਲ ਬਰਾਮਦਯੋਗ ਹਥਿਆਰਾਂ ...


Jun 23

ਕਾਲੇ ਧਨ ਖ਼ਿਲਾਫ ਲੜਾਈ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ

Share this News

ਨਵੀਂ ਦਿੱਲੀ : ਵਿਦੇਸ਼ੀ ਬੈਂਕਾਂ ਵਿੱਚ ਕਾਲਾ ਧਨ ਜਮ੍ਹਾਂ ਕਰਵਾਉਣ ਵਾਲੇ ਕਾਰੋਬਾਰੀ ਹੁਣ ਬੇਨਕਾਬ ਹੋ ਜਾਣਗੇ। ਸਵਿਟਜ਼ਰਲੈਂਡ  ਨੇ ਹੁਣ ਉਨ੍ਹਾਂ ਭਾਰਤੀਆਂ ਦੀ ਲਿਸਟ ਤਿਆਰ ਕਰ ਲਈ ਹੈ, ਜਿਨ੍ਹਾਂ ਨੇ ਸਵਿਸ ਬੈਂਕ ਵਿੱਚ ਆਪਣਾ ਕਾਲਾ ਧਨ ਜਮ੍ਹਾਂ ਕਰ ਕੇ ਰੱਖਿਆ ਹੈ। ਸਵਿਟਜ਼ਰਲੈਂਡ ਇਸ ਦੀ ਡਿਟੇਲ ਭਾਰਤ ਨਾਲ ਸਾਂਝੀ ਕਰੇਗਾ।
ਸਵਿਟਜ਼ਰਲੈਂਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੇਸ਼ ਵਿੱਚ ਚੱਲ ਰਹੇ ਵੱਖ-ਵੱਖ ਬੈਂਕਾਂ ਵਿੱਚ ਰੱਖੇ ਗਏ ਧਨ ਦੇ ਅਸਲ ਲਾਭਪਾਤਰੀਆਂ ਦੀ ਪਛਾਣ ਲਈ ਇਕ ਸਰਕਾਰੀ ਜਾਂਚ ਵਿੱਚ ਇਨ੍ਹਾਂ ਭਾਰਤੀ ਵਿਅਕਤੀਆਂ ਤੇ ਇਕਾਈਆਂ ਦੇ ਨਾਂ ਸਾਹਮਣੇ ਆਏ ਹਨ। ਉਸ ਅਧਿਕਾਰੀ ਨੇ ਕਿਹਾ, ''ਖਦਸ਼ਾ ਹੈ ਕਿ ਇਨ੍ਹਾਂ ਲੋਕਾਂ ਤੇ ਇਕਾਈਆਂ ਨੇ ਟਰੱਸਟਾਂ, ...


Jun 18

ਨਵੀਂ ਸਰਕਾਰ ਪੁਰਾਣੇ ਰਾਜਪਾਲਾਂ ਦੀ ਛੁੱਟੀ ਕਰਨ ਦੇ ਰੌਅ 'ਚ

Share this News

ਨਵੀਂ ਦਿੱਲੀ : ਕੇਂਦਰ ਨੇ ਯੂਪੀਏ ਦੇ ਰਾਜ ਦੌਰਾਨ ਨਿਯੁਕਤ ਕੀਤੇ ਗਏ ਕੁੱਝ ਰਾਜਪਾਲਾਂ ਨੂੰ ਅਹੁਦੇ ਛੱਡਣ ਲਈ ਕਹਿ ਦਿੱਤਾ ਹੈ। ਇਸੇ ਦੌਰਾਨ ਯੂਪੀ ਦੇ ਰਾਜਪਾਲ ਬੀ.ਐਲ.ਜੋਸ਼ੀ ਨੇ ਅੱਜ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜੋਸ਼ੀ ਦਾ ਕਾਰਜਕਾਲ ਕੁੱਝ ਮਹੀਨੇ ਪਹਿਲਾਂ ਪੂਰਾ ਹੋ ਗਿਆ ਸੀ ਅਤੇ ਉਨ੍ਹਾਂ ਨੇ ਦੂਜੀ ਵਾਰ ਰਾਜਪਾਲ ਵਜੋਂ ਸਹੁੰ ਚੁੱਕ ਲਈ ਸੀ। ਭਾਵੇਂ ਅਧਿਕਾਰਤ ਤੌਰ 'ਤੇ ਕੋਈ ਹਦਾਇਤ ਨਹੀਂ ਦਿੱਤੀ ਗਈ ਪਰ ਸਮਝਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਰਾਜਪਾਲ ਕੇ. ਸ਼ੰਕਰਾਨਾਰਾਇਣ ਪੱਛਮੀ ਬੰਗਾਲ ਦੇ ਐਮ.ਕੇ.ਨਾਰਾਇਣ ਅਤੇ ਗੁਜਰਾਤ ਦੀ ਕਮਲਾ ਬੇਨੀਵਾਲ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਸਕੱਤਰ ਨੇ ਘੱਟੋ-ਘੱਟ ਪੰਜ ...[home] [1] 2 3 4  [next]1-10 of 33

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved