India News Section

Monthly Archives: JUNE 2015


Jun 9

ਧੋਖਾਧੜੀ ਦੇ ਦੋਸ਼ਾਂ ਤਹਿਤ ਦਿੱਲੀ ਦੇ ਕਾਨੂੰਨ ਮੰਤਰੀ ਗ੍ਰਿਫ਼ਤਾਰ

Share this News

ਨਵੀਂ ਦਿੱਲੀ : ਦਿੱਲੀ ਦੇ ਕਾਨੂੰਨ ਮੰਤਰੀ ਜਤਿੰਦਰ ਤੋਮਰ ਨੂੰ ਧੋਖਾਧੜੀ ਤੇ ਜਾਲਸਾਜੀ ਨਾਲ ਕਾਨੂੰਨ ਦੀ ਡਿਗਰੀ ਹਾਸਲ ਕਰਨ ਦੇ ਦੋਸ਼ਾਂ ਤਹਿਤ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਦੇ ਤੁਰੰਤ ਬਾਅਦ ਸੱਤਾਧਾਰੀ ਆਪ ਨੇ ਕੇਂਦਰ 'ਤੇ ਜ਼ੋਰਦਾਰ ਹਮਲਾ ਬੋਲਦਿਆਂ ਇਸ ਨੂੰ ਸਿਆਸੀ ਬਦਲਾ ਕਰਾਰ ਦਿੱਤਾ।
ਤ੍ਰਿਨਗਰ ਤੋਂ ਵਿਧਾਇਕ ਅਤੇ ਪਹਿਲੀ ਵਾਰ ਮੰਤਰੀ ਬਣੇ 49 ਸਾਲਾ ਤੋਮਰ ਨੂੰ ਅਜਿਹੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦ ਸ਼ਹਿਰ ਦੀ ਸਰਕਾਰ ਵਿੱਚ ਸ਼ਕਤੀਆਂ ਨੂੰ ਲੈ ਕੇ ਆਪ ਸਰਕਾਰ ਅਤੇ ਉਪ ਰਾਜਪਾਲ ਨਜੀਬ ਜੰਗ ਵਿੱਚ ਪਹਿਲਾਂ ਹੀ ਤਣਾਅ ਚੱਲ ਰਿਹਾ ਹੈ। ਪੁਲਿਸ ਨੇ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਉਨ੍ਹਾਂ ਦੇ ਘਰੋਂ ...


Jun 9

ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ 'ਜ਼ੈੱਡ ਪਲੱਸ' ਸੁਰੱਖਿਆ

Share this News

ਨਵੀਂ ਦਿੱਲੀ : ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ 'ਜ਼ੈੱਡ ਪਲੱਸ' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ ਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ.ਆਈ.ਐਸ.ਐਫ. ਸੰਭਾਲੇਗੀ। ਅਧਿਕਾਰੀਆਂ ਨੇ ਕਿਹਾ ਕਿ ਨਾਗਪੁਰ 'ਚ ਆਰ.ਐਸ.ਐਸ. ਦੇ ਮੁੱਖ ਦਫ਼ਤਰ 'ਚ ਰਹਿਣ ਤੇ ਮਹਾਂਰਾਸ਼ਟਰ ਜਾਂ ਦੇਸ਼ 'ਚ ਕਿਸੇ ਵੀ ਹੋਰ ਜਗ੍ਹਾ ਜਾਣ 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦਾ ਦਸਤਾ ਭਾਗਵਤ ਨੂੰ ਸੁਰੱਖਿਆ ਦੇਵੇਗਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੀ.ਆਈ.ਐਸ.ਐਫ. ਦੇ ਵਿਸ਼ੇਸ਼ ਸੁਰੱਖਿਆ ਦਲ ਨੂੰ ਵੀ.ਵੀ.ਆਈ.ਪੀ. ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਕਿਉਂਕਿ ਇਸ ਸਬੰਧ 'ਚ ਖ਼ਤਰੇ ਦਾ ਵਿਸ਼ਲੇਸ਼ਣ ਕਰਕੇ ਜ਼ਰੂਰੀ ਲੱਗਾ ਕਿ ਭਾਗਵਤ ਦੀ ਸੁਰੱਖਿਆ ਇਕ ਸਿਖਲਾਈ ਪ੍ਰਾਪਤ ਟੀਮ ਵੱਲੋਂ ਕੀਤੀ ਜਾਵੇ। ...


Jun 9

15 ਦਿਨਾਂ ਲਈ ਸੌਂ ਗਿਆ ਭਾਰਤ ਦਾ 'ਮੰਗਲਯਾਨ'

Share this News

ਬੰਗਲੌਰ : ਮੰਗਲ ਦੇ ਚੱਕਰ ਲਾ ਰਿਹਾ ਦੇਸ਼ ਦਾ ਪਹਿਲਾ ਮਿਸ਼ਨ 'ਮੰਗਲਯਾਨ' ਸੋਮਵਾਰ ਤੋਂ 15 ਦਿਨ ਲਈ ਸੁਸਤ ਅਵਸਥਾ 'ਚ ਚਲਾ ਗਿਆ ਹੈ ਅਤੇ ਇਸ ਦੌਰਾਨ ਉਸ ਦਾ ਧਰਤੀ ਨਾਲ ਸੰਪਰਕ ਟੁੱਟਾ ਰਹੇਗਾ। ਦਰਅਸਲ 8 ਤੋਂ 22 ਜੂਨ ਤੱਕ ਮੰਗਲ ਅਤੇ ਪ੍ਰਿਥਵੀ ਵਿਚਾਲੇ ਸੂਰਜ ਦੇ ਆ ਜਾਣ ਕਾਰਨ ਮੰਗਲਯਾਨ ਦਾ ਪ੍ਰਿਥਵੀ ਨਾਲ ਸੰਪਰਕ ਟੁੱਟ ਜਾਵੇਗਾ। ਇਸ ਦੌਰਾਨ ਉਹ ਸਵੈਚਾਲਿਤ ਮੋੜ 'ਤੇ ਰਹੇਗਾ ਅਤੇ ਖੁਦ ਨਿਰਦੇਸ਼ਿਤ ਹੋਵੇਗਾ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਮੁਤਾਬਕ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਮੰਗਲਯਾਨ ਇੰਨੇ ਲੰਬੇ ਸਮੇਂ ਲਈ ਧਰਤੀ ਤੋਂ ਕੱਟਿਆ ਰਹੇਗਾ। ਕਰੀਬ 450 ਕਰੋੜ ਰੁਪਏ ਦੀ ਲਾਗਤ ਵਾਲੇ ਮੰਗਲਯਾਨ ਦਾ 6 ਮਹੀਨੇ ਦਾ ...


Jun 9

ਦਿੱਲੀ 'ਚ ਰੇਪ ਪੀੜਤਾਵਾਂ ਦਾ ਨਹੀਂ ਹੋਵੇਗਾ ਟੂ ਫਿੰਗਰ ਟੈਸਟ

Share this News

ਨਵੀਂ ਦਿੱਲੀ : ਬਲਾਤਕਾਰ ਪੀੜਤਾਵਾਂ ਦੀ 'ਦੋ ਉਂਗਲੀਆਂ' ਨਾਲ ਕੀਤੀ ਜਾਣ ਵਾਲੀ ਜਾਂਚ ਦੇ ਸਬੰਧ ਵਿੱਚ ਹਸਪਤਾਲਾਂ ਨੂੰ ਜਾਰੀ ਕੀਤੇ ਗਏ ਸਰਕੂਲਰ 'ਤੇ ਹੋ ਰਹੀ ਅਲੋਚਨਾ ਤੋਂ ਬਾਅਦ ਦਿੱਲੀ ਸਰਕਾਰ ਨੇ ਸੋਮਵਾਰ ਨੂੰ ਇਸ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਲੀ ਸਕੱਤਰੇਤ ਵਿੱਚ ਕਿਹਾ ਕਿ ਸਰਕਾਰ ਨੇ ਰੇਪ ਪੀੜਤਾਵਾਂ ਦੀ ਦੋ ਉਂਗਲੀਆਂ ਨਾਲ ਜਾਂਚ ਕਰਵਾਉਣ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧ ਵਿੱਚ ਅੱਜ ਨੋਟੀਫਿਕੇਸ਼ਨ ਜਾਰੀ ਕਰ ਰਹੇ ਹਾਂ। ਮੰਤਰੀ ਨੇ ਕਿਹਾ ਕਿ 14 ਪੰਨਿਆਂ ਦੇ ਸਰਕੂਲਰ ਵਿੱਚ ਪ੍ਰਿੰਟਿੰਗ ਵਿੱਚ ਗਲਤੀਆਂ ਹੋਈਆਂ ਸਨ। 29 ਮਈ ਨੂੰ ...


Jun 4

ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਪਾੜਨ ਦਾ ਮਾਮਲਾ ਗਰਮਾਇਆ

Share this News

ਜੰਮੂ : ਜੰਮੂ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਕਾ ਨੀਲਾ ਤਾਰਾ ਮਨਾਉਣ ਸੰੰਬੰਧੀ ਲੱਗੇ ਪੋਸਟਰ ਪੁਲਿਸ ਵਾਲਿਆਂ ਵੱਲੋਂ ਪਾੜਨ ਕਾਰਨ ਸਿੱਖ ਭੜਕ ਗਏ ਤੇ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਅੱਜ ਪੁਲਸ ਨੇ ਲਾਠੀਚਾਰਜ ਕਰ ਦਿੱਤਾ ਗਿਆ। ਇਸ ਦੌਰਾਨ ਇਕ ਸਿੱਖ ਜਗਜੀਤ ਸਿੰਘ ਦੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹੋ ਗਏ ਹਨ। ਇਸ ਲਾਠੀਚਾਰਜ ਤੋਂ ਬਾਅਦ ਜੰਮੂ 'ਚ ਕਰਫਿਊ ਅਲਰਟ ਕਰ ਦਿੱਤਾ ਗਿਆ ਹੈ।
ਜੰਮੂ ਦੇ ਕਰਨਬਾਗ ਇਲਾਕੇ ਦੇ ਐਸ.ਐਚ.ਓ. ਕੁਲਬੀਰ ਚੌਧਰੀ, ਜਿਸ ਨੂੰ ਸੰਤ ਜਰਨੈਲ ਸਿੰਘ ਹੋਰਾਂ ਦਾ ਪੋਸਟਰ ਪਾੜਿਆ  ਸੀ, ਉਸ ਦਾ ਸਿੱਖਾਂ ਨੇ ਰੋਸ ਵਜੋਂ ਕੁਟਾਪਾ ਚਾੜ੍ਹ ਦਿੱਤਾ ਸੀ। ...


Jun 4

ਕੇਜਰੀਵਾਲ ਵੱਲੋਂ 'ਸਿਰਫ਼ ਚਾਰ ਸਾਲ' 'ਚ ਦਿੱਲੀ ਬਦਲਣ ਦਾ ਵਾਅਦਾ

Share this News

ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਵਾਅਦਾ ਕੀਤਾ ਹੈ ਕਿ ਦਿੱਲੀ ਨੂੰ 'ਸਿਰਫ਼ ਚਾਰ ਸਾਲ' 'ਚ ਇਕ ਦੁਨੀਆਵੀ ਸੈਸ਼ਨ ਸ਼ਹਿਰ ਬਣਾਇਆ ਜਾਵੇਗਾ ਪਰ ਉਨ੍ਹਾਂ ਨੇ ਰਾਸ਼ਟਰੀ ਰਾਜਧਾਨੀ 'ਚ ਸਵੱਛਤਾ ਯਕੀਨੀ ਕਰਨ ਲਈ ਨੌਕਰੀਆਂ 'ਚ ਕਟੌਤੀ ਦੇ ਬਿਨ੍ਹਾਂ ਪ੍ਰਯੋਗਿਕੀ ਨੂੰ ਅਪਣਾਏ ਜਾਣ ਦੀ ਲੋੜ 'ਤੇ ਜ਼ੋਰ  ਦਿੱਤਾ। ਮੱਧ ਦਿੱਲੀ 'ਚ ਕਾਲੀ ਬਾਡੀ ਮਾਰਗ 'ਤੇ ਸੜਕ ਸਾਫ ਕਰਨ ਦੀ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਮੈਂ ਚੋਣਾਂ 'ਚ ਕਿਹਾ ਸੀ ਕਿ ਅਸੀਂ ਦਿੱਲੀ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਸ਼ਹਿਰਾਂ 'ਚੋਂ ਇਕ ਬਣਾਵਾਂਗੇ। ਉਨ੍ਹਾਂ ਕਿਹਾ ਹੈ ਕਿ ਜੇਕਰ ਸਾਨੂੰ ਜਨਤਾ ਅਤੇ ...


Jun 4

ਮੁਸਲਿਮ ਭਾਈਚਾਰੇ ਨੂੰ ਪਤਿਆਉਣ ਲੱਗੇ ਮੋਦੀ

Share this News

ਨਵੀਂ ਦਿੱਲੀ : ਫਿਰਕੂ ਬਿਆਨਬਾਜ਼ੀ ਬਾਰੇ ਆਰ.ਐੱਸ.ਐੱਸ. ਦੇ ਆਗੂਆਂ ਨੂੰ ਸਖ਼ਤ ਸੰਦੇਸ਼ ਦੇਣ ਦੇ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਮੋਦੀ ਨੇ ਮੁਸਲਿਮ ਭਾਈਚਾਰੇ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਰਾਤ ਨੂੰ 12 ਵਜੇ ਵੀ ਉਹਨਾਂ ਦੀ ਮਦਦ ਲਈ ਤਿਆਰ ਰਹਿਣਗੇ। ਮੋਦੀ ਨੇ ਕਿਹਾ ਕਿ ਉਹ ਅਜਿਹੀ ਰਾਜਨੀਤੀ 'ਚ ਵਿਸ਼ਵਾਸ਼ ਨਹੀਂ ਰੱਖਦੇ, ਜੋ ਲੋਕਾਂ ਨੂੰ ਫਿਰਕੂ ਅਧਾਰ 'ਤੇ ਵੰਡਦੀ ਹੋਵੇ।
ਸ਼ਬ-ਏ-ਬਰਾਤ ਦੇ ਮੌਕੇ ਮੋਦੀ ਨੂੰ ਮਿਲਣ ਆਏ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਬਹੁਗਿਣਤੀ ਅਤੇ ਘੱਟ ਗਿਣਤੀ ਦੀ ਸਿਆਸਤ ਦੇਸ਼ ਦਾ ਪਹਿਲਾ ਹੀ ...


Jun 4

ਮੈਗੀ ਵਿਵਾਦ : ਕੇਂਦਰ ਪੁੱਜਾ ਖਪਤਕਾਰ ਫੋਰਮ 'ਚ

Share this News

ਦਿੱਲੀ : ਮੈਗੀ ਵਿਵਾਦ ਨੂੰ ਲੈ ਕੇ ਨੈਸਲੇ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਆਪਣੇ ਤੌਰ 'ਤੇ ਇਸ ਮੁੱਦੇ 'ਤੇ ਕੇਂਦਰੀ ਖਪਤਕਾਰ ਝਗੜਾ ਨਿਪਟਾਰਾ ਕਮਿਸ਼ਨ (ਐੱਨ.ਸੀ.ਡੀ.ਆਰ.ਸੀ.) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਪਹਿਲੀ ਵਾਰ ਹੈ ਕਿ ਲੱਗਭੱਗ ਤਿੰਨ ਦਹਾਕੇ ਪੁਰਾਣੇ ਖਪਤਕਾਰ ਸੁਰੱਖਿਆ ਕਾਨੂੰਨ ਅਧੀਨ ਸਰਕਾਰ ਖੁਦ ਕਿਸੇ ਕੰਪਨੀ ਵਿਰੁੱਧ ਕਮਿਸ਼ਨ ਕੋਲ ਗਈ ਹੋਵੇ।
ਮੈਗੀ ਨੂਡਲਜ਼ 'ਚ ਖੁਰਾਕ ਸੁਰੱਖਿਆ ਮਿਆਰਾਂ ਦੀ ਅਣਦੇਖੀ ਨੂੰ ਇੱਕ ਗੰਭੀਰ ਮੁੱਦਾ ਦੱਸਦਿਆਂ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਇਹ ਵੀ ਕਿਹਾ ਹੈ ਕਿ ਐੱਨ.ਸੀ.ਡੀ.ਆਰ.ਸੀ. ਮਾਮਲੇ ਦੀ ਜਾਂਚ ਕਰੇਗਾ ਅਤੇ ਢੁੱਕਵੀਂ ਕਾਰਵਾਈ ਕਰੇਗਾ। ਇਸ ਮੌਕੇ ਅਸੀਂ ਇਹ ...


Jun 4

'84 ਸਿੱਖ ਕਤਲੇਆਮ ਮਾਮਲਾ : ਅਮਿਤਾਭ ਬੱਚਨ ਨੇ ਵਧਾਈ ਟਾਈਟਲਰ ਲਈ ਮੁਸ਼ਕਿਲ

Share this News

ਨਵੀਂ ਦਿੱਲੀ : ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਜੱਜ ਐਸ.ਪੀ.ਐਸ.ਲਾਲੇਰ ਵੱਲੋਂ 1984 ਸਿੱਖ ਕਤਲੇਆਮ 'ਚ ਕਾਂਗਰਸੀ ਨੇਤਾ ਜਗਦੀਸ਼ 'ਤੇ ਗਵਾਹਾਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ 'ਤੇ ਕਾਰਵਾਈ ਨੂੰ ਲੈ ਕੇ ਸੀ.ਬੀ.ਆਈ. ਤੋਂ ਜਵਾਬ ਮੰਗਿਆ ਗਿਆ ਹੈ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ 1984 ਸਿੱਖ ਕਤਲੇਆਮ ਮਾਮਲੇ 'ਚ ਸੀ.ਬੀ.ਆਈ. ਦੀ ਕਲੋਜਰ ਰਿਪੋਰਟ 'ਤੇ ਵੀ ਸਵਾਲ ਚੁੱਕੇ ਹਨ। ਅਦਾਲਤ ਨੇ ਕਿਹਾ ਕਿ ਸੀ.ਬੀ.ਆਈ. ਇਹ ਦੱਸੇ ਕਿ ਉਸ ਨੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਵਿਰੁੱਧ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਹੈ ਨਾਲ ਹੀ ਸੀ.ਬੀ.ਆਈ. ਨੂੰ ਇਸ ਸਬੰਧ 'ਚ 26 ਜੂਨ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਸਿੱਖ ਕਤਲੇਆਮ ਪੀੜਤਾਂ ਦੇ ਮਾਮਲੇ ...[home] 1-9 of 9

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved