India News Section

Monthly Archives: JUNE 2016


Jun 30

ਹਾਫਿਜ਼ ਸਈਦ ਨੇ ਲਈ ਪੰਪੋਰ ਹਮਲੇ ਦੀ ਜ਼ਿੰਮੇਵਾਰੀ

Share this News

ਨਵੀਂ ਦਿੱਲੀ : ਪਾਕਿਸਤਾਨ 'ਚ ਇਕ ਰੈਲੀ ਦੌਰਾਨ ਹਾਫਿਜ਼ ਸਈਦ ਨੇ ਪੰਪੋਰ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਦੱਸਿਆ ਦਾ ਰਿਹਾ ਹੈ ਕਿ ਹਾਫਿਜ਼ ਬੀਤੇ ਕਈ ਮਹੀਨਿਆਂ ਤੋਂ ਭਾਰਤ 'ਚ ਅੱਤਵਾਦੀ ਹਮਲੇ ਦੀ ਤਾਕ 'ਚ ਸੀ ਪਰ ਸਰਹੱਦ 'ਤੇ ਸੁਰੱਖਿਆ ਫੋਰਸ ਦੀ ਚੌਕਸੀ ਦੇ ਚਲਦਿਆਂ ਕਈ ਹੱਥਕੰਢੇ ਅਸਫਲ ਹੋ ਗਏ ਸਨ। ਇਸ ਤੋਂ ਬਾਅਦ ਉਸ ਨੇ ਸਰੁੱਖਿਆ ਫੋਰਸ ਨੂੰ ਹੀ ਨਿਸ਼ਾਨਾ ਬਣਾਉਣ ਦੀ ਸਾਜਿਸ਼ ਤਿਆਰ ਕੀਤੀ ਅਤੇ ਉਸ ਦਾ ਜ਼ਿੰਮੇਵਾਰੀ ਆਪਣੇ ਜੁਆਈ ਖਾਲਿਦ ਵਲੀਦ ਨੂੰ ਦਿੱਤੀ। 
ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ 25 ਜੂਨ ਨੂੰ ਕਸ਼ਮੀਰ ਦੇ ਪੰਪੋਰ 'ਚ ਹੋਏ ਅੱਤਵਾਦੀ ਹਮਲੇ ਦੀ ਸਾਜਿਸ਼ ਹਾਫਿਜ਼ ਸਈਦ ਨੇ ਰੱਚੀ ਸੀ ਅਤੇ ਹਮਲੇ ਨੂੰ ਸਈਦ ਦੇ ਅੱਤਵਾਦੀ ਜੁਆਈ ...


Jun 30

ਹਰਿਆਣਾ ਦੇ ਗੁੜਗਾਓਂ ਅਤੇ ਪਟੌਦੀ 'ਚ ਸਿੱਖ ਕਤਲੇਆਮ ਦੇ ਪੀੜਤਾਂ ਨੂੰ 12.07 ਕਰੋੜ ਦੇਣ ਦੀ ਸਿਫਾਰਿਸ਼

Share this News

ਨਵੀਂ ਦਿੱਲੀ : ਜਸਟਿਸ ਟੀ ਪੀ ਗਰਗ ਕਮਿਸ਼ਨ ਨੇ ਹਰਿਆਣਾ ਦੇ ਗੁੜਗਾਓਂ ਅਤੇ ਪਟੌਦੀ ਵਿਚ ਸਿੱਖ ਕਤਲੇਆਮ ਦੇ 36 ਪੀੜਤ ਪਰਿਵਾਰਾਂ ਨੂੰ 12.07 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਹੈ। ਇੱਥੇ ਵਰਣਨਯੋਗ ਹੈ ਕਿ ਜਸਟਿਸ ਗਰਗ ਕਮਿਸ਼ਨ ਹਰਿਆਣਾ ਵਿਚ ਪਿਛਲੀ ਸਰਕਾਰ ਨੇ ਸਾਲ 2011 ਵਿਚ ਕਾਇਮ ਕੀਤਾ ਸੀ। ਜਸਟਿਸ ਗਰਮ ਨੇ ਆਪਣੀ ਰਿਪੋਰਟ ਪਿਛਲੇ ਮਹੀਨੇ ਹਰਿਆਣਾ ਸਰਕਾਰ ਨੂੰ ਸੌਂਪੀ ਸੀ ਪਰ ਇਹ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ ਹੈ। ਸੂਤਰਾਂ ਨੇ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਕਮਿਸ਼ਨ ਨੇ ਵੱਖ-ਵੱਖ ਸਬੰਧਤ ਧਿਰਾਂ ਦੀ ਮਦਦ ਨਾਲ 384 ਚਸ਼ਮਦੀਦਾਂ ਅਤੇ 367 ਦਸਤਾਵੇਜ਼ਾਂ ਦੀ ਸਹਾਇਤਾ ਨਾਲ ਕੁੱਲ 109 ਸੁਣਵਾਈਆਂ ਦੌਰਾਨ ਗੁੜਗਾਓਂ ਤੋਂ 150, ਪਟੌਦੀ ਤੋਂ 43 ...


Jun 30

ਕੇਜਰੀਵਾਲ ਨੇ ਦੱਸਿਆ ਮੋਦੀ ਦੇ ਕੱਪੜਿਆਂ 'ਤੇ ਹੋਏ ਖਰਚ ਦਾ ਹਿਸਾਬ

Share this News

ਪਣਜੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਮ ਆਮਦੀ ਪਾਰਟੀ ਦੇ ਐਡ ਬਜਟ ਤੋਂ ਵਧ ਪਿਛਲੇ 2 ਸਾਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਪੜਿਆਂ 'ਤੇ ਖਰਚ ਹੋਇਆ ਹੈ। ਪਣਜੀ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕੇਜਰੀਵਾਲ ਨੇ ਕਿਹਾ ਕਿ ਮੋਦੀ ਨੇ ਆਪਣੇ ਕੱਪੜਿਆਂ 'ਤੇ ਹਰ ਦਿਨ 10 ਲੱਖ ਰੁਪਏ ਖਰਚ ਕੀਤੇ। ਕੇਜਰੀਵਾਲ ਨੇ ਕਿਹਾ,''ਮੈਂ ਤੁਹਾਨੂੰ ਪੂਰੀ ਗਿਣਤੀ ਦੱਸ ਸਕਦਾ ਹਾਂ। ਮੋਦੀ ਦੀ ਇਕ ਡਰੈੱਸ 2 ਲੱਖ ਰੁਪਏ ਦੀ ਹੁੰਦੀ ਹੈ। ਦਿਨ 'ਚ ਉਹ 5 ਵਾਰ ਕੱਪੜੇ ਬਦਲੇ ਹਨ। ਇਸ ਤਰ੍ਹਾਂ ਇਹ ਖਰਚ 10 ਲੱਖ ਰੁਪਏ ਬੈਠਦਾ ਹੈ।'' ਕੇਜਰੀਵਾਲ ਅਨੁਸਾਰ ਪ੍ਰਧਾਨ ਮੰਤਰੀ ਕਦੇ ਕੱਪੜਿਆਂ ਰਿਪੀਟ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ...


Jun 30

'ਸਾਨੂੰ ਗਰਮ ਚਾਹ ਨਹੀਂ - ਖਾਤਿਆਂ ਵਿਚ 15 ਲੱਖ ਚਾਹੀਦੇ ਹਨ'

Share this News

ਮੁੰਬਈ : ਵਿਦੇਸ਼ ਵਿਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣ ਦੇ ਚੋਣ ਵਾਅਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮੁੜ ਹਮਲਾ ਕਰਦਿਆਂ ਸ਼ਿਵ ਸੈਨਾ ਨੇ ਅੱਜ ਸਵਾਲ ਕੀਤਾ ਕਿ ਕਿੰਨੇ ਨਾਗਰਿਕਾਂ ਦੇ ਬੈਂਕ ਖਾਤਿਆਂ ਵਿਚ 15 ਲੱਖ ਰੁਪਏ ਆਏ ਹਨ? 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਮੁਫ਼ਤ ਚਾਹ ਪਿਆਉਣ ਬਾਬਤ ਸ਼ਿਵ ਸੈਨਾ ਨੇ ਕਿਹਾ ਕਿ ਸਾਨੂੰ ਗਰਮ ਚਾਹ ਨਹੀਂ, ਸਾਡੇ ਬੈਂਕ ਖਾਤਿਆਂ ਵਿਚ 15 ਲੱਖ ਰੁਪਏ ਚਾਹੀਦੇ ਹਨ। ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ 'ਚੋਣਾਂ ਤੋਂ ਪਹਿਲਾਂ ਮੋਦੀ ਦਾ ਪਹਿਲਾ ਵਾਅਦਾ ਕਾਲਾ ਧਨ ਵਾਪਸ ਲਿਆਉਣ ਦਾ ਸੀ। ਹਾਲ ਹੀ ਵਿਚ ਅਪਣੇ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਵਿਚ ਉਨ੍ਹਾਂ ਵਿਦੇਸ਼ ਵਿਚ ...


Jun 24

ਚੀਨ ਨੂੰ ਨਹੀਂ ਮਨਾ ਸਕੇ ਮੋਦੀ

Share this News

ਨਵੀਂ ਦਿੱਲੀ : ਐੱਨਐੱਸਜੀ 'ਚ ਸ਼ਾਮਲ ਹੋਣ ਦੇ ਭਾਰਤ ਦੇ ਅਣਥੱਕ ਯਤਨਾਂ ਲਈ ਹਾਲੇ ਸਾਹਮਣੇ ਚੁਣੌਤੀ ਹੀ ਦਿਸ ਰਹੀ ਹੈ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਐੱਨਐੱਸਜੀ ਦੇਸ਼ਾਂ ਨੇ ਭਾਰਤ ਦੀ ਦਾਅਵੇਦਾਰੀ 'ਤੇ ਵਿਚਾਰ ਕਰਨ ਦਾ ਪ੍ਰਸਤਾਵ ਤਾਂ ਸਵੀਕਾਰ ਕਰ ਲਿਆ ਪ੍ਰੰਤੂ ਕਈ ਮੈਂਬਰ ਦੇਸ਼ਾਂ ਦੇ ਵਿਰੋਧ ਕਾਰਨ ਭਾਰਤ ਨੂੰ ਨਿਰਾਸ਼ਾ ਹੱਥ ਲੱਗਣ ਦੇ ਪੱਕੇ ਆਸਾਰ ਹਨ। ਦੇਰ ਰਾਤ ਤਕ ਮਿਲੀ ਸੂਚਨਾ ਮੁਤਾਬਕ ਚੀਨ ਤੋਂ ਇਲਾਵਾ ਨਿਊਜ਼ੀਲੈਂਡ, ਆਸਟ੍ਰੀਆ, ਤੁਰਕੀ, ਬ੍ਰਾਜ਼ੀਲ, ਆਇਰਲੈਂਡ ਨੇ ਮੌਜੂਦਾ ਨਿਯਮਾਂ ਦੇ ਆਧਾਰ 'ਤੇ ਭਾਰਤ ਦੇ ਦਾਖ਼ਲੇ ਦਾ ਵਿਰੋਧ ਕੀਤਾ। ਜ਼ਾਹਰ ਹੈ ਕਿ ਤਾਸ਼ਕੰਦ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਅਤੇ ਪੀਐੱਮ ਨਰਿੰਦਰ ਮੋਦੀ ਦੀ ਮੁਲਾਕਾਤ ਬਹੁਤਾ ਰੰਗ ਨਹੀਂ ਲਿਆ ਸਕੀ। ਪ੍ਰਮਾਣੂ ...


Jun 24

ਕਸ਼ਮੀਰੀ ਸਿੱਖਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ

Share this News

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਿੱਖ ਨੇਤਾਵਾਂ ਦੇ ਇਕ ਉੱਚ ਪੱਧਰੀ ਵਫਦ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਉਨ•ਾਂ ਕੋਲ ਸੂਬੇ ਦੇ ਸਿੱਖਾਂ ਦੇ ਮੁੱਦੇ ਉਠਾਏ।  ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ (ਏ ਪੀ ਐਸ ਸੀ ਸੀ) ਦੇ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਵਫਦ ਦੀ ਅਗਵਾਈ ਕਰਦੇ ਹੋਏ ਕੇਂਦਰੀ ਮੰਤਰੀ ਨੂੰ ਇਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿਚ ਸੂਬੇ ਦੇ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਦਿੱਤੇ ਜਾਣ ਦੀ ਮੰਗ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਦੇ ਹੱਲ ਲਈ ਅਪੀਲ ਕੀਤੀ ਗਈ। ਸਿੱਖ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਕਸ਼ਮੀਰ ਵਾਦੀ ਦੇ ਦੂਰ-ਦਰਾਜ ਦੇ ਸਥਾਨਾਂ ਤੋਂ ਸਿੱਖਾਂ ਨੂੰ ਆਰਥਿਕ ਤੰਗੀ ...


Jun 24

ਬੀਜੇਪੀ ਦੇਵੇਗੀ ਸ਼ਿਵ ਸੈਨਾ ਨੂੰ ਤਲਾਕ !

Share this News

ਮੁੰਬਈ : ਬੀਜੇਪੀ ਤੇ ਸ਼ਿਵ ਸੈਨਾ ‘ਚ ਤਕਰਾਰ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ਿਵ ਸੈਨਾ ਆਪਣੇ ਮੈਗਜੀਨ ‘ਸਾਮਨਾ’ ਰਾਹੀਂ ਲਗਾਤਾਰ ਬੀਜੇਪੀ ਤੇ ਪੀਐਮ ਮੋਦੀ ‘ਤੇ ਨਿਸ਼ਾਨਾ ਲਾਉਂਦੀ ਰਹੀ ਹੈ ਪਰ ਇਸ ਵਾਰ ਬੀਜੇਪੀ ਨੇ ਜ਼ੋਰਦਾਰ ਜਵਾਬ ਦਿੱਤਾ ਹੈ। ਮਹਾਰਾਸ਼ਟਰ ਦੀ ਹਾਕਮ ਭਾਜਪਾ ਅਤੇ ਇਸ ਦੀ ਭਾਈਵਾਲ ਸ਼ਿਵ ਸੈਨਾ ਦਰਮਿਆਨ ਲਫ਼ਜ਼ੀ ਜੰਗ ਉਦੋਂ ਹੋਰ ਭੜਕ ਗਈ ਜਦੋਂ ਭਾਜਪਾ ਨੇ ਸੈਨਾ ਨੂੰ ਉਸ ਤੋਂ ‘ਤੋੜ-ਵਿਛੋੜਾ’ ਕਰ ਲੈਣ ਦੀ ਚੁਣੌਤੀ ਦੇ ਦਿੱਤੀ। ਇਹ ਚੁਣੌਤੀ ਭਾਜਪਾ ਤਰਜਮਾਨ ਮਾਧਵ ਭੰਡਾਰੀ ਨੇ ਪਾਰਟੀ ਦੇ ਇਕ ਪਰਚੇ ਰਾਹੀਂ ਦਿੱਤੀ ਹੈ।
ਮਹਾਰਾਸ਼ਟਰ ਭਾਜਪਾ ਦੇ ਪੰਦਰਵਾੜੇ ‘ਮਨੋਗਤ’ ਵਿੱਚ ਛਪੇ ਸ੍ਰੀ ਭੰਡਾਰੀ ਦੇ ਇਸ ਲੇਖ ਦਾ ਸਿਰਲੇਖ ਹੀ ‘ਤੁਸੀਂ ਕਦੋਂ ਤਲਾਕ ਲੈ ਰਹੇ ਹੋ? ਰਾਉਤ ਸਾਹਿਬ’ ...


Jun 24

ਮੋਦੀ ਸਰਕਾਰ ਨੂੰ ਮਾਰੋ ‘ਮਿਸ ਕਾਲ’ ਮਿਲੇਗੀ ਸ਼ੂਗਰ ਦੇ ਇਲਾਜ ਦੀ ਜਾਣਕਾਰੀ

Share this News

ਨਵੀਂ ਦਿੱਲੀ  : ਸਰਕਾਰ ਨੇ ਛੂਤ-ਛਾਤ ਵਾਲੇ ਰੋਗਾਂ ਦੇ ਖਿਲਾਫ ਆਪਣੀ ਲੜਾਈ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਮਕਸਦ ਨਾਲ ਅੱਜ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਸ਼ੂਗਰ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ‘‘ਐੱਮ.ਡਾਈਬਟੀਜ’’ ਨਾਮ ਵਾਲੀ ਇੱਕ ਸੇਵਾ ਦੀ ਸ਼ੁਰੂਆਤ ਕੀਤੀ। ਇਸ ਸੇਵਾ ਦੇ ਲਈ 011-22901701 ’ਤੇ ਮੋਬਾਇਲ ਫੋਨ ਤੋਂ ਮਿਸ ਕਾਲ ਕਰਨੀ ਹੋਵੇਗੀ। ਇਸ ਦੇ ਬਾਅਦ ਤੁਹਾਡੇ ਮੋਬਾਇਲ ’ਤੇ ਸ਼ੂਗਰ ਦੇ ਬਾਰੇ ਵਿੱਚ ਹਰ ਪਹਿਲੂ ਦੀ ਜਾਣਕਾਰੀ ਦੇਣ ਵਾਲਾ ਮੈਸੇਜ ਆਵੇਗਾ। ਨੱਡਾ ਨੇ ਕਿਹਾ ਕਿ ਇਹ ਮੈਸੇਜ ਸ਼ੂਗਰ ਤੋਂ ਬਚਾਓ ਅਤੇ ਉਸ ਨੂੰ ਕੰਟਰੋਲ ਵਿੱਚ ਰੱਖਣ ਦੇ ਬਾਰੇ ਵਿੱਚ ਪ੍ਰਮਾਣਿਕ ਜਾਣਕਾਰੀ ਦੇਵੇਗਾ। ਨੱਡਾ ਅੱਜ ਛੂਤਛਾਤ ਦੇ ਰੋਗਾਂ ...


Jun 24

ਭਾਜਪਾ ਵਾਲਿਆਂ ਨੂੰ ਵੀ ਸਿੱਧਾ ਹੋ ਪਿਆ ਸੁਬਰਾਮਨੀਅਮ ਸਵਾਮੀ

Share this News

ਨਵੀਂ ਦਿੱਲੀ  : ਪਾਰਲੀਮੈਂਟ ਦੇ ਉੱਪਰਲੇ ਸਦਨ ਰਾਜ ਸਭਾ ਦੀ ਵਿਰੋਧੀ ਧਿਰ ਦੇ ਉੱਪ ਆਗੂ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਨ ਦਾ ਅੰਗ ਗਿਣੇ ਜਾਣ ਵਾਲੇ ਵਿਨੋਦ ਸ਼ਰਮਾ ਨੇ ਠੀਕ ਕਿਹਾ ਸੀ। ਜਦੋਂ ਨਵੇਂ ਬਣੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉਸ ਦੇ ਪੁੱਤਰ ਰਾਹੁਲ ਗਾਂਧੀ ਬਾਰੇ ਸਭ ਹੱਦਾਂ ਟੱਪਦੇ ਸ਼ਬਦ ਕਹੇ ਤੇ ਲਗਾਤਾਰ ਤਿੰਨ ਦਿਨ ਸੁਬਰਾਮਨੀਅਮ ਸਵਾਮੀ ਦੇ ਆਖੇ ਸ਼ਬਦ ਕਾਰਵਾਈ ਤੋਂ ਕੱਢਣ ਦੀ ਨੌਬਤ ਆਉਂਦੀ ਰਹੀ, ਉਸ ਤੋਂ ਸਾਰੇ ਲੋਕ ਜਾਣੂੰ ਹਨ। ਉਸ ਵਕਤ ਸੁਬਰਾਮਨੀਅਮ ਸਵਾਮੀ ਦੇ ਇਸ ਵਿਹਾਰ ਤੋਂ ਕਾਂਗਰਸੀ ਆਗੂ ਭੜਕ ਰਹੇ ਸਨ ਤੇ ਭਾਜਪਾ ਆਗੂ ਚਟਕਾਰੇ ਲੈ ਰਹੇ ਸਨ। ਕਾਂਗਰਸ ਆਗੂ ਵਿਨੋਦ ਸ਼ਰਮਾ ...


Jun 24

ਭਾਰਤ ਨੇ ਰਚਿਆ ਇਤਿਹਾਸ : ਇਸਰੋ ਵੱਲੋਂ ਇੱਕੋ ਵਾਰ 20 ਸੈਟੇਲਾਈਟ ਲਾਂਚ

Share this News

ਸ੍ਰੀਹਰੀਕੋਟਾ : ਇੱਕੋ ਵਾਰ 20 ਸੈਟੇਲਾਈਟ ਲਾਂਚ ਕਰਕੇ ਭਾਰਤੀ ਪੁਲਾੜ ਖੋਜ (ਇਸਰੋ) ਨੇ ਅੱਜ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਸਵੇਰੇ 9.25 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀ ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਦੇ ਪੋਲਰ ਸੈਟੇਲਾਈਟ ਲਾਂਚ ਵਹੀਕਲ ਸੀ-34 ਰਵਾਨਾ ਹੋਇਆ ਜਿਸ ਨੇ ਪਹਿਲਾਂ ਇਸਰੋ 2008 ਵਿੱਚ ਇੱਕ ਨਾਲ 10 ਸੈਟੇਲਾਈਟ ਇੱਕ ਲਾਂਚ ਕੀਤੇ ਸੀ, ਹਾਲਾਂਕਿ ਦੁਨੀਆਂ ਵਿੱਚ ਸਿੰਗਲ ਮਿਸ਼ਨ ਵਿੱਚ ਅਮਰੀਕਾ ਦਾ 29 ਅਤੇ ਰੂਸ ਦਾ 33 ਸੈਟੇਲਾਈਟ ਇੱਕ ਵਾਰ ਲਾਂਚ ਕਰਕੇ ਰਿਕਾਰਡ ਕੀਤਾ ਹੈ। 20 ਸੈਟੇਲਾਈਟ ਵਿੱਚ ਭਾਰਤ ਦੇ ਪ੍ਰਿਥਵੀ ਨਿਗਰਾਨੀ ਉਪਗ੍ਰਹਿ-2 ਗਿਣਤੀ ਦੇ ਸੈਟੇਲਾਈਟ ਸਮੇਤ 20 ਸੈਟੇਲਾਈਟਾਂ ਨੂੰ ਲਾਂਚ ਕੀਤਾ ਗਿਆ। ਇਹ ਲਾਂਚ ਪੀ.ਐੱਸ.ਐੱਲ.ਵੀ.-ਸੀ34 (ਪੀ.ਐੱਸ-2) ਦੁਆਰਾ ਕੀਤਾ ਗਿਆ। ਇਸਰੋ ਦਾ ਅੰਤਰਿਕਸ਼ ਯਾਨ ...[home] [1] 2 3  [next]1-10 of 26

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved