India News Section

Monthly Archives: JUNE 2017


Jun 11

ਬਹੁਤ ਚਲਾਕ ਬਾਣੀਆ ਸੀ ਮਹਾਤਮਾ ਗਾਂਧੀ - ਅਮਿਤ ਸ਼ਾਹ

Share this News

ਰਾਏਪੁਰ : ਮਹਾਤਮਾ ਗਾਂਧੀ ਬਾਰੇ ਵੱਡਾ ਬਿਆਨ ਦਿੰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਦੂਰਦਰਸ਼ੀ ਹੋਣ ਦੇ ਨਾਲ-ਨਾਲ ਬਹੁਤ ਚਲਾਕ ਬਾਣੀਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਕੀ ਹੋਣ ਵਾਲਾ ਹੈ, ਇਸੇ ਲਈ ਉਨ੍ਹਾਂ ਅਜ਼ਾਦੀ ਮਗਰੋਂ ਕਿਹਾ ਸੀ ਕਿ ਕਾਂਗਰਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਕਾਂਗਰਸ ਨੂੰ ਖ਼ਤਮ ਕਰਨ ਦਾ ਕੰਮ ਨਹੀਂ ਕੀਤਾ, ਪਰ ਹੁਣ ਕੁਝ ਲੋਕ ਕਾਂਗਰਸ ਨੂੰ ਖ਼ਤਮ ਕਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਦੀ ਕੋਈ ਵਿਚਾਰਧਾਰਾ ਹੀ ਨਹੀਂ ਹੈ ਦੇਸ਼ ਚਲਾਉਣ ਲਈ ਅਤੇ ਸਰਕਾਰ ਚਲਾਉਣ ਲਈ।
ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ...


Jun 11

ਭਾਰਤ ਵਿੱਚ ਨਾਲੰਦਾ ਵਰਗੀ ਯੂਨੀਵਰਸਿਟੀ ਬਣਾਉਣ ਲਈ ਪਲਾਨਿੰਗ ਹੁੰਦੀ ਰਹੀ - ਚੀਨ ਨੇ ਬਣਾ ਵੀ ਲਈ

Share this News

ਨਵੀਂ ਦਿੱਲੀ : ਬਿਹਾਰ ਵਿੱਚ ਨਾਲੰਦਾ ਯੂਨੀਵਰਸਿਟੀ ਦੋਬਾਰਾ ਬਣਾਉਣ ਬਾਰੇ ਭਾਰਤ ਵਿੱਚ ਜਿੱਥੇ ਪਿਛਲੇ ਇੱਕ ਦਹਾਕੇ ਤੋਂ ਪਲਾਨਿੰਗ ਚੱਲ ਰਹੀ ਹੈ, ਉੱਥੇ ਗੁਆਂਢੀ ਦੇਸ਼ ਚੀਨ ਨੇ ਆਪਣੀ ਨਾਲੰਦਾ ਯੂਨੀਵਰਸਿਟੀ ਹੁਣ ਤੱਕ ਖੜੀ ਵੀ ਕਰ ਦਿੱਤੀ ਹੈ। 
ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਸਤੰਬਰ ਤੋਂ 220 ਵਿਦਿਆਰਥੀਆਂ ਦਾ ਪਹਿਲਾ ਬੈਚ ਇਸ ਨਵੀਂ ਯੂਨੀਵਰਸਿਟੀ ਵਿੱਚ ਪੜ੍ਹਨਾ ਸ਼ੁਰੂ ਕਰ ਦੇਵੇਗਾ। ਦੂਸਰੇ ਪਾਸੇ 455 ਏਕੜ ਵਿੱਚ ਫੈਲੇ ਬਿਹਾਰ ਦੇ ਅਸਲ ਨਾਲੰਦਾ ਕੈਂਪਸ ਨੂੰ ਬਣਾਉਣ ਉੱਤੇ ਭਾਰਤ ਸਰਕਾਰ ਦੀ ਪਲਾਨਿੰਗ ਹੁਣ ਤੱਕ ਪੂਰੀ ਨਹੀਂ ਹੋ ਸਕੀ ਹੈ। ਚੀਨ ਦੇ ਸਿੱਖਿਆ ਮੰਤਰੀ ਨੇ ਆਪਣੇ ਇਸ ਸਾਰੇ ਕਾਰਜ ਨੂੰ ਐਡਮੀਸ਼ਨ ਹੋਣ ਤੱਕ ਪ੍ਰੋਜੈਕਟ ਨੂੰ ਗੁਪਤ ਰੱਖਿਆ ਸੀ। ਦੱਸਣਾ ਬਣਦਾ ਹੈ ਕਿ ਚੀਨ ਦੀ ਨਾਲੰਦਾ ...


Jun 11

ਭਾਜਪਾ ਨੂੰ ਲੈ ਕੇ ਲਾਲੂ ਦੀ ਭਵਿੱਖਬਾਣੀ : 2019 ਤੋਂ ਪਹਿਲਾਂ ਹੀ ਡਿੱਗ ਜਾਵੇਗੀ ਸਰਕਾਰ

Share this News

ਨਵੀਂ ਦਿੱਲੀ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ.ਜੇ.ਡੀ. ਚੇਅਰਮੈਨ ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲਿਆ। ਲਾਲੂ ਨੇ ਕਿਹਾ ਕਿ ਕਿਸਾਨ ਅਤੇ ਜਵਾਨ ਇੰਨੀਂ ਦਿਨੀਂ ਸਭ ਤੋਂ ਬੁਰੇ ਦੌਰ ਤੋਂ ਲੰਘ ਰਹੇ ਹਨ। ਉਨ੍ਹਾਂ ਨੇ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਾਲ 2019 ਦੀਆਂ ਚੋਣਾਂ ਤੋਂ ਪਹਿਲਾਂ ਹੀ ਡਿੱਗ ਜਾਵੇਗੀ। ਚਾਰਾ ਘੁਟਾਲਾ ਮਾਮਲੇ 'ਚ ਸੀ.ਬੀ.ਆਈ. ਕੋਰਟ 'ਚ ਪੇਸ਼ ਹੋਣ ਲਈ ਰਾਂਚੀ ਪੁੱਜੇ ਲਾਲੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਦੇ ਸਾਹਮਣੇ ਇੱਕ ਮਜ਼ਬੂਤ ਵਿਰੋਧੀ ਧਿਰ ਦੇ ਖੜ੍ਹੇ ਹੋਣ ਦੀ ਆਸ ਹੈ। 
ਰਾਜਦ ਨੇਤਾ ਨੇ ਕਿਹਾ ਕਿ ਮੋਦੀ ...


Jun 11

ਮੋਦੀ ਦੇ ਆੜੀ ਨੇ ਮੰਨਿਆ ''ਅੰਗਰੇਜ਼ਾਂ ਵੇਲੇ ਕਿਸਾਨਾਂ ਦੀ ਹਾਲਤ ਚੰਗੀ ਸੀ''

Share this News

ਪਟਨਾ : ਦੇਸ਼ ਦੇ ਕਈ ਸੂਬਿਆਂ 'ਚ ਕਿਸਾਨ ਅੰਦੋਲਨ ਜਾਰੀ ਹੈ। ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਇਸ ਅੰਦੋਲਨ ਨੇ ਹਿੰਸਕ ਰੂਪ ਲੈ ਲਿਆ ਹੈ। ਉੱਥੇ ਬਿਹਾਰ ਦੇ ਮੋਤੀ ਹਾਰੀ 'ਚ ਯੋਗਾ ਕੈਂਪ 'ਚ ਪਹੁੰਚੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਅੰਗਰੇਜ਼ਾਂ ਸਮੇਂ ਕਿਸਾਨਾਂ ਦੀ ਹਾਲਤ ਕਾਫ਼ੀ ਵਧੀਆ ਸੀ। ਹੁਣ ਵੀ ਕਿਸਾਨਾਂ ਨੂੰ ਵਧੀਆ ਲਾਭ ਮੁੱਲ ਮਿਲਣਾ ਚਾਹੀਦਾ ਹੈ। ਰਾਹੁਲ ਗਾਂਧੀ ਦੇ ਮੰਦਸੌਰ ਦੌਰੇ 'ਤੇ ਰਾਮਦੇਵ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੀ ਅੱਗ 'ਚ ਘਿਉ ਪਾਉਣ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। 
ਰਾਮਦੇਵ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਕਈ ਨੀਤੀਆਂ ਬਣਾਈਆਂ ਹਨ, ਪਰ ਹੁਣ ਉਨ੍ਹਾਂ ਨੀਤੀਆਂ 'ਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ...


Jun 11

ਬੈਂਕ ਆਫ਼ ਅਮਰੀਕਾ ਦਾ ਬਿਆਨ : ਭਾਰਤ ਵਿੱਚ ਖੇਤੀ ਕਰਜ਼ੇ ਦੀ ਮੁਆਫ਼ੀ ਰਕਮ 257000 ਕਰੋੜ ਤੱਕ ਪਹੁੰਚ ਜਾਏਗੀ

Share this News

ਨਵੀਂ ਦਿੱਲੀ : ਬੈਂਕ ਆਫ਼ ਅਮਰੀਕਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2019 ਦੀਆਂ ਆਮ ਚੋਣਾਂ ਦੇ ਆਉਂਦਿਆਂ ਤੱਕ ਮੁਆਫ਼ ਕੀਤੇ ਖੇਤੀ ਕਰਜ਼ੇ ਦੀ ਰਕਮ ਜੀ.ਡੀ.ਪੀ. ਦੇ ਦੋ ਫ਼ੀਸਦੀ ਤੱਕ ਪਹੁੰਚ ਸਕਦੀ ਹੈ, ਕਿਉਂਕਿ ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਾਂਗ ਹੋਰ ਰਾਜ ਵੀ ਇਹੋ ਕਰ ਸਕਦੇ ਹਨ। 
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਲਗਭਗ ਸਾਰੇ ਸੂਬੇ ਉੱਤਰ ਪ੍ਰਦੇਸ਼ ਤੇ ਮਹਾਂਰਾਸ਼ਟਰ ਦੀਆਂ ਭਾਜਪਾ ਸਰਕਾਰਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਦੇ ਰਾਹ ਉੱਤੇ ਤੁਰਦੇ ਹੋਏ 2019 ਦੀਆਂ ਆਮ ਚੋਣਾਂ ਤੱਕ ਲਗਭਗ 257000 ਕਰੋੜ ਰੁਪਏ ਤੱਕ ਦਾ ਖੇਤੀ ਕਰਜ਼ਾ ਮੁਆਫ਼ ਕਰ ਸਕਦੇ ਹਨ। ਇਸ ਵਿੱਚ ਪੰਜ ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ...


Jun 11

'ਮੋਦੀ ਰਾਜ' 'ਚ ਰੋਜ਼ਾਨਾ ਔਸਤਨ 35 ਕਿਸਾਨ ਕਰ ਰਹੇ ਖੁਦਕੁਸ਼ੀਆਂ

Share this News

ਹੈਦਰਾਬਾਦ : ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਦੇਸ਼ ਵਿੱਚ ਹਰਰੋਂ ਔਸਤਨ 35 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਤੇਲੰਗਾਨਾ ਪ੍ਰਦੇਸ ਕਾਂਗਰਸ ਸਮਿਤੀ ਦੇ ਮੁਖੀ ਉੱਤਮ ਕੁਮਾਰ ਰੈਡੀ ਨੇ ਦੋਸ਼ ਲਾਇਆ ਕਿ ਰਾਜ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਤੇਲੰਗਾਨਾ ਵਿੱਚ ਤਿੰਨ ਕਿਸਾਨ ਹਰਰੋਂ ਖੁਦਕੁਸ਼ੀ ਕਰ ਰਹੇ ਹਨ। 
ਇੱਕ ਗ਼ੈਰ-ਸਰਕਾਰੀ ਸੰਸਥਾ ਦੁਆਰਾ ਕਰਾਏ ਗਏ ਸਰਵੇਖਣ ਦਾ ਹਵਾਲਾ ਦਿੰਦਿਆਂ ਰੈਡੀ ਨੇ ਕਿਹਾ, ''ਤੇਲੰਗਾਨਾ ਵਿੱਚ ਹੁਣ ਤੱਕ 2964 ਕਿਸਾਨ ਆਤਮ-ਹੱਤਿਆ ਕਰ ਚੁੱਕੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ ਰਾਜ ਵਿੱਚ ਔਸਤਨ ਤਿੰਨ ਕਿਸਾਨਾਂ ਨੇ ਹਰ ਰੋਜ਼ ਆਤਮ-ਹੱਤਿਆ ਕੀਤੀ। ਰਾਸ਼ਟਰੀ ਪੱਧਰ 'ਤੇ ਨਰਿੰਦਰ ਮੋਦੀ ਦੇ ਸ਼ਾਸਨਕਾਲ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਹਰ ...


Jun 11

ਦੇਸ਼ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਖ਼ਰਚ ਆਸਰੇ ਹੀ ਸਾਹ ਲੈ ਰਹੀ ਹੈ ਆਰਥਿਕਤਾ - ਡਾ. ਮਨਮੋਹਨ ਸਿੰਘ

Share this News

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਵਿਕਾਸ ਦਰ ਮੱਠੀ ਪੈ ਰਹੀ ਹੈ, ਜਿਸ ਦਾ ਮੁੱਖ ਕਾਰਨ ਨੋਟਬੰਦੀ ਤੋਂ ਇਲਾਵਾ ਹੋਰ ਕੋਈ ਨਹੀਂ ਅਤੇ ਦੇਸ਼ ਦੀ ਆਰਥਿਕਤਾ ਸਿਰਫ਼ ਲੋਕਾਂ ਵੱਲੋਂ ਕੀਤੇ ਜਾ ਰਹੇ ਖ਼ਰਚ ਦੇ ਸਹਾਰੇ ਚੱਲ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਮੁਖੀ ਸਮੇਤ ਦੁਨੀਆਂ ਭਰ ਦੀਆਂ ਵਿੱਤੀ ਸੰਸਥਾਵਾਂ ਵਿੱਚ ਉੱਚ ਅਹੁਦਿਆਂ 'ਤੇ ਕੰਮ ਕਰ ਚੁੱਕੇ ਡਾ. ਮਨਮੋਹਨ ਸਿੰਘ ਨੇ ਰੁਜ਼ਗਾਰ ਦੇ ਮੌਕਿਆਂ ਵਿੱਚ ਆਈ ਕਮੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੀ ਤਿਮਾਹੀ ਦੇ ਅੰਕੜੇ ਸਪੱਸ਼ਟ ਤਸਵੀਰ ਪੇਸ਼ ਕਰ ਰਹੇ ਹਨ। 
ਉਨ੍ਹਾਂ ਕਿਹਾ, ''ਬੀਤੇ ਵਿੱਤੀ ਵਰ੍ਹੇ ...


Jun 11

ਕੇਂਦਰ ਸਰਕਾਰ ਨੇ ਐੱਨ.ਡੀ.ਟੀ.ਵੀ. ਦੇ ਮਾਲਿਕ ਪ੍ਰਣਵ ਰਾਏ ਨੂੰ ਵੀ ਵਿਖਾਇਆ ਸੀ.ਬੀ.ਆਈ. ਦਾ ਹਊਆ

Share this News

ਨਵੀਂ ਦਿੱਲੀ : ਐਨ.ਡੀ.ਟੀ.ਵੀ. ਦੇ ਪ੍ਰਮੋਟਰ 'ਤੇ ਸੀ.ਬੀ.ਆਈ. ਛਾਪਾ ਕਾਂਡ ਨੇ ਦੇਸ਼ ਦੀ ਪੱਤਰਕਾਰ ਬਿਰਾਦਰੀ, ਬੁੱਧੀਜੀਵੀ ਤੇ ਰਾਜਨੀਤਿਕ ਪਾਰਟੀਆਂ ਨੂੰ ਦੋ ਹਿੱਸਿਆ ਵਿੱਚ ਵੰਡ ਦਿੱਤਾ ਹੈ। ਦੇਸ਼ ਵਿੱਚ ਬਵਾਲ ਇਸ ਗੱਲ ਦਾ ਹੈ ਕਿ ਸਰਕਾਰ ਨੇ ਕਿਵੇਂ ਮੀਡੀਆ ਕੰਪਨੀ ਉੱਤੇ ਹੱਥ ਪਾ ਲਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਇਹ ਛਾਪੇਮਾਰੀ ਸਰਕਾਰ ਦੀ ਬੇਸ਼ਰਮੀ ਦਿਖਾਉਂਦੀ ਹੈ। ਕੱਲ੍ਹ ਅਸੀਂ ਬੇਸ਼ਰਮੀ ਦੇਖ ਰਹੇ ਸੀ। ਲੋਕ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜ ਗਏ ਹਨ। ਅਜਿਹੇ ਵਿੱਚ ਸਰਕਾਰ 50 ਕਰੋੜ ਰੁਪਏ ਦੇ ਮਾਮਲੇ ਵਿੱਚ ਇੰਨਾ ਕਿਉਂ ਪ੍ਰੇਸ਼ਾਨ ਹੈ ? ਕੇਜਰੀਵਾਲ ਨੇ ਕਿਹਾ ਇਹ ਆਜ਼ਾਦੀ ਤੇ ਸੱਤਾ ਵਿਰੋਧੀ ਆਵਾਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਹੈ। ਲਾਲੂ ...


Jun 11

ਰਾਸ਼ਟਰਪਤੀ ਦੀ ਚੋਣ ਲਈ 17 ਜੁਲਾਈ ਨੂੰ ਹੋਵੇਗੀ ਵੋਟਿੰਗ

Share this News

ਨਵੀਂ ਦਿੱਲੀ : ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਨਸੀਮ ਜੈਦ ਪ੍ਰੈੱਸ ਕਾਨਫਰੰਸ ਕਰ ਤਾਰੀਕਾਂ ਦਾ ਐਲਾਨ ਕੀਤਾ ਹੈ। ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 25 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ, ਜਿਸ ਦੇ ਲਈ ਚੋਣਾਂ ਆਯੋਗ 14 ਜੂਨ, 2017 ਨੋਟੀਫਿਕੇਸ਼ਨ ਜਾਰੀ ਕਰੇਗਾ। ਨਾਮਜ਼ਦਗੀ ਕਰਨ ਦੀ ਆਖ਼ਰੀ ਤਾਰੀਕ 28 ਜੂਨ, 2017 ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 29 ਜੂਨ ਨੂੰ ਹੋਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਾਰੀਕ 1 ਜੁਲਾਈ ਹੈ। ਜੇਕਰ ਵੋਟਿੰਗ ਦੀ ਜ਼ਰੂਰਤ ਪਈ ਤਾਂ 17 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ। ਵੋਟਿੰਗ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। 
ਮੁੱਖ ਚੋਣ ਕਮਿਸ਼ਨਰ ਨੇ ...


Jun 3

ਅਮਰਿੰਦਰ ਸਿੰਘ ਨੂੰ ਦਿੱਲੀ ਵਾਲਾ ਅਣ ਅਧਿਕਾਰਤ ਬੰਗਲਾ ਖਾਲੀ ਕਰਨ ਦਾ ਹੁਕਮ

Share this News

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਦਾਇਤ ਦਿਤੀ ਹੈ ਕਿ ਉਹ ਐਮ.ਪੀ. ਦੀ ਹੈਸੀਅਤ ਵਜੋਂ ਅਲਾਟ ਹੋਇਆ ਸਰਕਾਰੀ ਬੰਗਲਾ ਖ਼ਾਲੀ ਕਰ ਦੇਣ। ਅਦਾਲਤ ਨੇ ਕੈਪਟਨ ਨੂੰ 'ਅਣਅਧਿਕਾਰਤ ਨਿਵਾਸੀ' ਕਰਾਰ ਦਿਤਾ। ਅਦਾਲਤ ਨੇ ਕਾਂਗਰਸੀ ਆਗੂ ਵਲੋਂ ਅਸਟੇਟ ਅਫ਼ਸਰ ਦੇ 24 ਮਾਰਚ ਦੇ ਹੁਕਮਾਂ ਵਿਰੁਧ ਦਾਖ਼ਲ ਕੀਤੀ ਗਈ ਅਰਜ਼ੀ ਖ਼ਾਰਜ ਕਰਦਿਆਂ ਇਹ ਹਦਾਇਤ ਦਿਤੀ। ਅਸਟੇਟ ਅਫ਼ਸਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਪਥ ਵਿਖੇ ਸਥਿਤ ਬੰਗਲਾ ਖ਼ਾਲੀ ਕਰਨ ਲਈ ਆਖਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਦਲੀਲ ਦਿਤੀ ਸੀ ਉਨ੍ਹਾਂ ਨੂੰ ਬੰਗਲੇ ਦੀ ਅਲਾਟਮੈਂਟ 2019 ਤਕ ਹੋਈ ਹੈ ਅਤੇ ਉਹ ਕਿਰਾਇਆ ਸਮੇਂ 'ਤੇ ਅਦਾ ਕਰ ਰਹੇ ਹਨ, ਅਜਿਹੇ ਵਿਚ ...[home] [1] 2  [next]1-10 of 15

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved