India News Section

Monthly Archives: JULY 2014


Jul 31

ਗਾਰ ਦੇ ਸੈਲਾਬ ਨੇ ਪੁਣੇ ਨੇੜੇ ਪੂਰੇ ਪਿੰਡ ਨੂੰ ਮਲਬੇ ਹੇਠ ਦੱਬਿਆ

Share this News

ਪੁਣਾ : ਪੁਣਾ ਸ਼ਹਿਰ ਤੋਂ 80 ਕਿਲੋਮੀਟਰ ਦੂਰ ਜ਼ਮੀਨ ਖਿਸਕਣ ਨਾਲ ਇੱਕ ਪੂਰੇ ਦੇ ਪੂਰੇ ਪਿੰਡ ਦੇ ਜ਼ਮੀਨ ਹੇਠ ਦੱਬ ਜਾਣ ਦੀ ਸੂਚਨਾ ਹੈ। ਇਹ ਪਿੰਡ ਮਲੀਨ ਅੰਬੋਗਾਓਂ ਤਹਿਸੀਲ ਦੇ ਭੀਮਾ ਸ਼ੰਕਰ ਖੇਤਰ ਵਿੱਚ ਪੈਂਦਾ ਹੈ। ਇਸ ਹਾਦਸੇ ਦੌਰਾਨ 10 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਸੈਂਕੜੇ ਹੋਰ ਜ਼ਮੀਨ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਸੂਬੇ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਸਿੰਘ ਚੌਹਾਨ ਨੇ ਦੱਸਿਆ ਹੈ ਕਿ ਇਸ ਪਿੰਡ ਦੇ 44 ਘਰਾਂ ਦੇ 160 ਤੋਂ ਵੱਧ ਲੋਕ ਇਸ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਪਿੰਡ ਦੇ ਨੇਡੇ ਹੀ ਇੱਕ ਬੰਨ੍ਹ ਵੀ ਪੈਂਦਾ ...


Jul 31

ਸਹਾਰਨਪੁਰ ਦੰਗਿਆਂ ਦਾ ਮੁੱਖ ਦੋਸ਼ੀ ਅਲੀ ਪੱਪੂ ਕਾਬੂ

Share this News

ਸਹਾਰਨਪੁਰ : ਅਪਰਾਧ ਸ਼ਾਖਾ ਦੀ ਟੀਮ ਨੇ ਸਹਾਰਨਪੁਰ ਵਿੱਚ ਹੋਏ ਦੰਗਿਆਂ ਦੇ ਮਾਸਟਰ ਮਾਈਡ ਸਣੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਸਾਰਿਆਂ ਨੂੰ ਕਿਸੇ ਗੁਪਤ ਸਥਾਨ 'ਤੇ ਲਿਜਾ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਦੰਗਿਆਂ ਦੇ ਮੁੱਖ ਸੂਤਰਧਾਰ ਸਾਬਕਾ ਕੌਂਸਲਰ ਮੋਹੱਰਮ ਅਲੀ ਪੱਪੂ ਤੇ ਉਸ ਦੇ ਸਾਲੇ ਇਰਸ਼ਾਦ ਸਣੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੋਹਾਨੀ ਸਰਾਏ ਨਿਵਾਸੀ ਮੋਹੱਰਮ ਅਲੀ ਪੱਪੂ ਸਾਬਕਾ ਸਿਹਤ ਮੰਤਰੀ ਕਾਜ਼ੀ ਰਸ਼ੀਦ ਮਸੂਦ ਪਰਿਵਾਰ ਦਾ ਖਾਸ ਰਹਿ ਚੁੱਕਾ ਹੈ ਤੇ ਅੱਜਕੱਲ੍ਹ ਇਹ ਇਮਰਾਨ ਮਸੂਦ ਦਾ ਚਹੇਤਾ ਦੱਸਿਆ ਜਾਂਦਾ ਹੈ। ਪਰ ਇਮਰਾਨ ਮਸੂਦ ਕੁਝ ਦਿਨ ਪਹਿਲਾਂ ਇਹ ਸਪੱਸ਼ਟ ਕਰ ਚੁੱਕੇ ਹਨ ਕਿ ...


Jul 31

ਭਗਵੰਤ ਮਾਨ ਦੀ ਵਿਵਾਦਪੂਰਨ ਟਿੱਪਣੀ : ਕਿਹਾ, ਕਾਂਗਰਸ ਦੇ ਵਿਧਾਇਕਾਂ ਤੋਂ ਜ਼ਿਆਦਾ ਲਾਲੂ ਯਾਦਵ ਦੇ ਬੱਚੇ

Share this News

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਕਾਂਗਰਸ 'ਤੇ ਵਾਰ ਕਰਦੇ ਹੋਏ ਕਿਹਾ ਕਿ ਚੋਣਾਂ 'ਚ ਉਸ ਦੀ ਇੰਨੀ ਬੁਰੀ ਹਾਲਤ ਹੋਈ ਹੈ ਕਿ ਸਦਨ 'ਚ ਉਸ ਦੀ ਗਿਣਤੀ ਦਿੱਲੀ ਦੇ ਤਾਪਮਾਨ ਤੋਂ ਵੀ ਘੱਟ ਰਹਿ ਗਈ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਇਕ ਵਿਵਾਦਪੂਰਨ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦੀ ਸਥਿਤੀ ਬੇਹੱਦ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਤੋਂ ਜ਼ਿਆਦਾ ਤਾਂ ਲਾਲੂ ਯਾਦਵ ਦੇ ਬੱਚੇ ਹਨ।
ਦਿੱਲੀ ਦੇ ਬਜਟ 'ਤੇ ਚਰਚਾ ਦੌਰਾਨ ਕਾਂਗਰਸ ਦੇ ਦੀਪੇਂਦਰ ਸਿੰਘ ਹੁੱਡਾ ਨੇ ਭਾਜਪਾ ...


Jul 28

ਓਬਾਮਾ ਦੇ ਵਿਸ਼ੇਸ਼ ਖਾਣੇ ਵਿੱਚ ਮੁੰਬਈ ਦੀ ਨੇਹਾ ਵੀ

Share this News

ਮੁੰਬਈ : ਵਾਈਟ ਹਾਊਸ ਵਿੱਚ 31 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਦਿੱਤੇ ਜਾ ਰਹੇ ਵਿਸ਼ੇਸ਼ ਰਾਤ ਦੇ ਖਾਣੇ ਵਿੱਚ ਮੁੰਬਈ ਦੀ ਨੇਹਾ ਵੀ ਸ਼ਾਮਲ ਹੋਵੇਗੀ। ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਇਸ ਰਾਤ ਦੇ ਖਾਣੇ ਵਿੱਚ ਪੂਰੀ ਦੁਨੀਆਂ ਤੋਂ 12 ਵੱਖ-ਵੱਖ ਯੋਗਤਾਵਾਂ ਵਾਲੇ ਬੱਚਿਆਂ ਨੂੰ ਬੁਲਾਇਆ ਹੈ, ਜਿਸ ਵਿੱਚ ਨੇਹਾ ਵੀ ਹੈ। ਗੋਰੇਗਾਂਵ ਦੀ ਰਹਿਣ ਵਾਲੀ ਨੇਹਾ ਪੀ.ਨਾਇਕ ਸਪੈਸ਼ਨ ਉਲੰਪਿਕ ਦੀ ਗਲੋਬਲ ਮੈਂਸੇਜਰ ਹੈ। 23 ਸਾਲ ਦੀ ਨੇਹਾ ਨੇ 100 ਮੀਟਰ ਅਤੇ ਸ਼ਾਟਪੁੱਟ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੋ ਰਿਹਾ ਹੈ ਅਤੇ ਉਹ ਅਨਾਰਕਲੀ ਸਟਾਇਲ ਦਾ  ਸੂਟ ਪਹਿਨ ...


Jul 28

ਗਡਕਰੀ ਦੀ ਹੋ ਰਹੀ ਸੀ ਜਾਸੂਸੀ, ਘਰੋਂ ਮਿਲੇ ਖੁਫੀਆ ਯੰਤਰ

Share this News

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਜਾਸੂਸੀ ਦੀ ਘਟਨਾ ਸਾਹਮਣੇ ਆਉਣ ਨਾਲ ਤੂਫ਼ਾਨ ਮਚ ਗਿਆ ਹੈ। ਇੱਕ ਅੰਗਰੇਜ਼ੀ ਸਪਤਾਹਿਕ 'ਦਿ ਸੰਡੇ ਮਾਰਜੀਅਨ' ਦੀ ਖ਼ਬਰ ਮੁਤਾਬਿਕ ਗਡਕਰੀ ਦੇ 13, ਤੀਨ ਮੂਰਤੀ ਲੇਨ ਸਥਿਤ ਘਰ 'ਚ ਉਨ੍ਹਾਂ ਦੇ ਬੈੱਡਰੂš 'ਚ ਉੱਚ ਸਮਰੱਥਾ ਵਾਲੇ ਲਿਸਨਿੰਗ ਡਿਵਾਈਸਜ਼ (ਸੁਣਨ ਵਾਲੇ ਯੰਤਰ) ਮਿਲੇ ਹਨ। ਸਹਿਵਨ ਹੀ ਹੱਥ ਲੱਗੇ ਇਨ੍ਹਾਂ ਯੰਤਰਾਂ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਛੁਪਾ ਕੇ ਲਾਏ ਗਏ ਮਾਇਕ ਹਟਾਉਣ ਦੇ ਹੁਕਮ ਦਿੱਤੇ ਗਏ। ਅਖ਼ਬਾਰ ਨੇ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਤਲਾਸ਼ੀ ਦੌਰਾਨ ਗਡਕਰੀ ਦੇ ਘਰੋਂ ਇੱਕ ਨਹੀਂ, ਸਗੋਂ ਕਈ ਅਜਿਹੇ ਯੰਤਰ ਮਿਲੇ। ਗਡਕਰੀ ਨੇ ਤੁਰੰਤ ਇਸ ਘਟਨਾ ...


Jul 27

ਗੁਜਰਾਤ ਦੀਆਂ ਵਿੱਤੀ ਸੰਸਥਾਵਾਂ ਨੇ ਰਿਲਾਇੰਸ ਤੇ ਅਡਾਨੀ ਨੂੰ ਕਰੋੜਾਂ ਲੁਟਾਏ

Share this News

ਗਾਂਧੀਨਗਰ : ਦੇਸ਼ ਦੇ ਹਿਸਾਬ-ਕਿਤਾਬ ਦੀ ਜਾਂਚ ਕਰਨ ਵਾਲੇ ਕੈਗ ਨੇ ਆਪਣੀਆਂ ਪੰਜ ਰਿਪੋਰਟਾਂ 'ਚ ਗੁਜਰਾਤ ਸਰਕਾਰ ਦੀਆਂ ਵਿੱਤੀ ਸੰਸਥਾਵਾਂ ਦੀ ਮਾੜੇ ਪ੍ਰਬੰਧਾਂ ਲਈ ਖਿਚਾਈ ਕੀਤੀ ਹੈ। ਕੈਗ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਗੜਬੜੀਆਂ ਕਾਰਨ ਸੂਬਾ ਸਰਕਾਰ ਨੂੰ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਰਿਲਾਇੰਸ ਪੈਟਰੋਲੀਅਮ ਐਸਾਰ ਪਵਾਰ ਅਤੇ ਅਡਾਨੀ ਗਰੁੱਪ ਨੂੰ ਗਲਤ ਤਰੀਕੇ ਨਾਲ 1500 ਕਰੋੜ ਦਾ ਲਾਭ ਪਹੁੰਚਾਇਆ ਗਿਆ ਹੈ। ਇਹ ਕੈਗ ਰਿਪੋਰਟ ਗੁਜਰਾਤ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਸਦਨ 'ਚ ਰੱਖੀ ਗਈ। ਆਰਥਿਕ ਖੇਤਰ ਸਿਰਲੇਖ ਵਾਲੀ ਇਸ ਰਿਪੋਰਟ  'ਚ ਕੈਗ ਨੇ ਕਿਹਾ ਹੈ ਕਿ ਗੁਜਰਾਤ ਸਮੁੰਦਰੀ ਬੋਰਡ ਨੇ ...


Jul 27

ਸਿੱਖ ਖਿਡਾਰੀ ਪੱਗੜੀ ਉਤਾਰਨ ਦੀ ਥਾਂ ਮੈਦਾਨ ਛੱਡ ਦਿੰਦੇ - ਬੇਦੀ

Share this News

ਨਵੀਂ ਦਿੱਲੀ : ਚੀਨ 'ਚ ਏਸ਼ੀਆ ਕੱਪ ਦੌਰਾਨ ਭਾਰਤ ਦੇ ਸਿੱਖ ਬਾਸਕਿਟਬਾਲ ਖਿਡਾਰੀਆਂ ਨੂੰ ਪੱਗੜੀ ਉਤਾਰਨ ਲਈ ਕਹਿਣ ਦੀ ਘਟਨਾ 'ਤੇ ਨਾਰਾਜ਼ ਭਾਰਤ ਦੇ ਸਾਬਕਾ ਕ੍ਰਿਕੇਟ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਆਦੇਸ਼ ਨੂੰ ਮੰਨਣ ਦੀ ਬਜਾਏ ਖਿਡਾਰੀਆਂ ਨੂੰ ਮੈਦਾਨ ਛੱਡ ਦੇਣਾ ਚਾਹੀਦਾ ਸੀ। ਬੇਦੀ ਨੇ ਟਵਿੱਟਰ 'ਤੇ ਲਿਖਿਆ, ''ਸਿੱਖ ਬਾਸਕਿਟਬਾਲ ਖਿਡਾਰੀਆਂ ਨੂੰ ਪੁੱਛਿਆ ਨਹੀਂ ਗਿਆ ਸਗੋਂ ਪੱਗੜੀ ਅਤੇ ਪਟਕਾ ਉਤਾਰਨ ਦਾ ਆਦੇਸ਼ ਦਿੱਤਾ ਗਿਆ ਅਤੇ ਉਨ੍ਹਾਂ ਨੇ ਮੰਨ ਲਿਆ। ਉਨ੍ਹਾਂ ਨੂੰ ਮੈਦਾਨ ਛੱਡ ਦੇਣਾ ਚਾਹੀਦਾ ਸੀ। ''2 ਸਿੱਖ ਖਿਡਾਰੀਆਂ ਅੰਮ੍ਰਿਤਪਾਲ ਸਿੰਘ ਅਤੇ ਅਮਜਯੋਤ ਸਿੰਘ ਨੂੰ 12 ਜੁਲਾਈ ਨੂੰ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਪੱਗੜੀ ਉਤਾਰਨ ਲਈ ਕਿਹਾ ਗਿਆ ਸੀ।


Jul 27

ਸਹਾਰਨਪੁਰ 'ਚ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਖ਼ੂਨੀ ਝੜਪ ਦੋ ਮੌਤਾਂ, ਕਈ ਜ਼ਖ਼ਮੀ

Share this News

ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਥਾਣਾ ਕੁਤੁਬਸ਼ੇਰ ਇਲਾਕੇ 'ਚ ਦੋ ਘੱਟ ਗਿਣਤੀ ਫ਼ਿਰਕਿਆਂ 'ਚ ਜ਼ਮੀਨ ਨੂੰ ਲੈ ਕੇ ਹੋਈ ਲੜਾਈ 'ਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਸਹਾਰਨਪੁਰ ਸ਼ਹਿਰ ਦੇ ਕਈ ਹਿੱਸਿਆਂ 'ਚ ਕਰਫ਼ਿਊ ਲਗਾ ਦਿੱਤਾ ਗਿਆ। ਇਸ ਝਗੜੇ ਤੋਂ ਬਾਅਦ ਦੰਗਾਕਾਰੀਆਂ ਨੇ 100 ਤੋਂ ਵੱਧ ਦੁਕਾਨਾਂ ਨੂੰ ਅੱਗ ਲਾ ਦਿੱਤੀ। ਭੀੜ ਨੇ ਪਥਰਾਓ ਅਤੇ ਫਾਇਰਿੰਗ ਵੀ ਕੀਤੀ। ਫਾਇਰ ਬ੍ਰਿਗੇਡ ਦੇ ਦਫ਼ਤਰ ਨੂੰ ਫੂਕ ਦਿੱਤਾ ਗਿਆ। ਇਸੇ ਦੌਰਾਨ ਦੰਗਾਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਗਏ ਹਨ। ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ...


Jul 27

ਪ੍ਰਿਯੰਕਾ ਦੇ ਪੁੱਤਰ ਰੇਹਾਨ ਨੂੰ ਗੋਦ ਲੈਣਗੇ ਰਾਹੁਲ ਗਾਂਧੀ

Share this News

ਨਵੀਂ ਦਿੱਲੀ : ਕੀ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਦੇ ਪੁੱਤਰ ਰੇਹਾਨ ਵਾਡਰਾ ਨੂੰ ਗੋਦ ਲੈ ਰਹੇ ਹਨ ? ਨਹਿਰੂ-ਗਾਂਧੀ ਪਰਿਵਾਰ ਦੇ ਸਿਆਸੀ ਵਾਰਿਸ ਨਾਲ ਜੁੜਿਆ ਇਹ ਸਵਾਲ ਅੱਜਕੱਲ੍ਹ ਕਾਂਗਰਸੀ ਆਗੂਆਂ ਵਿਚਾਲੇ ਜ਼ੋਰ ਫੜ ਰਿਹਾ ਹੈ। ਕਾਂਗਰਸ ਦੇ ਵੱਡੇ ਲੀਡਰਾਂ ਦਰਮਿਆਨ ਚਰਚਾ ਹੈ ਕਿ ਰੇਹਾਨ ਨੂੰ ਗੋਦ ਲੈ ਕੇ ਰਾਹੁਲ ਉਨ੍ਹਾਂ ਨਾਲ ਗਾਂਧੀ ਸਰਨੇਮ ਦਾ ਇਸਤੇਮਾਲ ਭਵਿੱਖ ਲਈ ਕਰਨਾ ਚਾਹੁੰਦੇ ਹਨ। ਅੰਗਰੇਜ਼ੀ ਅਖ਼ਬਾਰ 'ਦਿ ਸੰਡੇ ਗਾਰਡੀਅਨ' ਦੀ ਰਿਪੋਰਟ ਮੁਤਾਬਕ, ਦੇਹਰਾਦੂਨ ਦੇ ਦੂਨ ਸਕੂਲ 'ਚ ਕੁਝ ਸਮਾਂ ਪਹਿਲਾਂ ਐਡਮਿਸ਼ਨ ਲੈਣ ਵਾਲੇ ਰੇਹਾਨ ਉੱਥੇ ਆਪਣੇ ਨਾਂ ਨਾਲ ਗਾਂਧੀ ਸਰਨੇਮ ਲਗਾ ਰਹੇ ਸਨ ਪਰ ਸਾਥੀ ਵਿਦਿਆਰਥੀਆਂ ਨੇ ਜਦੋਂ ਇਸ ਦਾ ਕਾਰਨ ...


Jul 27

ਮੋਦੀ ਸਰਕਾਰ 'ਚ ਜਨਤਾ ਦੀ ਵੀ ਭਾਈਵਾਲੀ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਾਈਗਵ' ਨਾਮਕ ਵੈਬਸਾਈਟ ਲਾਂਚ ਕੀਤੀ ਹੈ ਜਿਸ ਦਾ ਮਕaਦ ਪ੍ਰਸ਼ਾਸ਼ਨ ਵਿੱਚ ਭਾਰਤੀ ਨਾਗਰਿਕਾਂ ਦੀ ਹਿੱਸੇਦਾਰੀ ਯਕੀਨੀ ਬਣਾਉਣਾ ਹੈ। ਲੋਕ  ਇਸ ਰਾਹੀਂ ਸਾਫ਼ ਗੰਗਾ ਜਾਂ ਹੁਨਰ ਵਿਕਾਸ ਅਤੇ ਹੋਰ ਅਹਿਮ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ।
ਵੈਬਸਾਈਟ ਦਾ ਉਦਘਾਟਨ ਉਸ ਦਿਨ ਕੀਤਾ ਗਿਆ ਹੈ ਜਦ ਕੇਂਦਰ ਦੀ ਨਵੀਂ ਸਰਕਾਰ ਦੇ 60 ਦਿਨ ਪੂਰੇ ਹੋਏ ਹਨ। ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 60 ਦਿਨਾਂ ਵਿੱਚ ਸਰਕਾਰ ਦਾ ਅਜਿਹਾ ਅਨੁਭਵ ਹੈ ਕਿ ਕਈ ਲੋਕ ਰਾਸ਼ਟਰ ਨਿਰਮਾਣ ਦੇ ਕੰਮ ਵਿਚ ਯੋਗਦਾਨ ਪਾਉਣਾ ਚਾਹੁੰਦੇ ਹਨ। ਮੋਦੀ ਨੇ ਕਿਹਾ ਕਿ ਮਾਈਗਵ (www.mygov.nic.in) ਇੱਕ ਟੈਕਨਾਲੋਜੀ ਆਧਾਰਤ ਮਾਧਿਅਮ ਹੈ, ...[home] [1] 2 3 4 5  [next]1-10 of 48

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved