India News Section

Monthly Archives: JULY 2015


Jul 23

ਯਾਕੂਬ ਮੇਮਨ ਦੀ ਫ਼ਾਂਸੀ ਦਾ ਰਾਹ ਸਾਫ਼ ਹੋਇਆ

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੁੰਬਈ ਵਿੱਚ 1993 ਵਿੱਚ ਹੋਏ ਬੰਬ ਧਮਾਕਿਆਂ ਦੀਆਂ ਘਟਨਾਵਾਂ ਦੇ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਇਕੋ-ਇਕ ਦੋਸ਼ੀ ਯਾਕੂਬ ਅਬਦੁੱਲ ਰਜ਼ਾਕ ਮੇਮਨ ਨੂੰ ਇਸ ਮਹੀਨੇ ਦੇ ਅਖ਼ੀਰ ਵਿੱਚ ਫ਼ਾਂਸੀ ਦੇਣ ਦਾ ਰਾਹ ਸਾਫ਼ ਕਰਦਿਆਂ ਉਸ ਦੀ ਸੁਧਾਰਾਤਮਕ ਪਟੀਸ਼ਨ ਖ਼ਾਰਜ ਕਰ ਦਿੱਤੀ।
ਚੀਫ਼ ਜਸਟਿਸ ਐਚ.ਐਲ.ਦੱਤੂ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਮੇਮਨ ਦੀ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਕਿ ਇਸ ਵਿੱਚ ਦੱਸੇ ਗਏ ਅਧਾਰ ਸੁਧਾਰਾਤਮਕ ਪਟੀਸ਼ਨ 'ਤੇ ਫ਼ੈਸਲੇ ਲਈ ਸਿਖ਼ਰਲੀ ਅਦਾਲਤ ਵੱਲੋਂ 2002 ਵਿੱਚ ਬਣਾਏ ਸਿਧਾਂਤਾਂ ਦੇ ਘੇਰੇ ਵਿੱਚ ਨਹੀਂ ਆਉਂਦੇ ਹਨ। ਮੇਮਨ ਨੂੰ 30 ਜੁਲਾਈ ਨੂੰ ਫ਼ਾਂਸੀ ਦਿੱਤੀ ਜਾਣੀ ਹੈ।
ਮੇਮਨ ...


Jul 23

ਕੇਜਰੀਵਾਲ ਅਤੇ ਨਜ਼ੀਬ ਜੰਗ ਵਿਚਕਾਰ ਤਣਾਅ ਜਾਰੀ : ਉੱਪ ਰਾਜਪਾਲ ਵੱਲੋਂ ਦਿੱਲੀ ਮਹਿਲਾ ਕਮਿਸ਼ਨ ਦੀ ਨਿਯੁਕਤੀ ਰੱਦ

Share this News

ਨਵੀਂ ਦਿੱਲੀ : ਦਿੱਲੀ ਦੇ ਉੱਪ ਰਾਜਪਾਲ ਨਜੀਬ ਜੰਗ ਨੇ ਦਿੱਲੀ ਮਹਿਲਾ ਕਮਿਸ਼ਨ 'ਚ ਮੁਖੀ ਦੇ ਤੌਰ 'ਤੇ ਸਵਾਤੀ ਮਾਲੀਵਾਲ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੀ ਗਈ ਇਫਤਾਰ ਪਾਰਟੀ 'ਚ ਦਿਖੀ ਮਿਠਾਸ ਫਿਰ ਖੱਟਾਸ 'ਚ ਬਦਲ ਗਈ। ਉੱਪ ਰਾਜਪਾਲ ਦੇ ਦਫਤਰ ਵੱਲੋਂ ਇਸ ਮਾਮਲੇ 'ਚ ਕਿਹਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਨੇ ਫਾਈਲ ਭੇਜ ਕੇ ਨਵੀਂ ਮੁਖੀ ਦੀ ਨਿਯੁਕਤੀ ਦੇ ਸਬੰਧ 'ਚ ਉਨ੍ਹਾਂ ਕੋਲੋਂ ਮਨਜ਼ੂਰੀ ਨਹੀਂ ਲਈ। ਉਥੇ, ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਹ ਨਿਯੁਕਤੀ ਉੱਪ ਰਾਜਪਾਲ ਦੇ ਅਧਿਕਾਰ 'ਚ ਨਹੀਂ ਆਉਂਦੀ।
ਜ਼ਿਕਰਯੋਗ ਹੈ ਕਿ ...


Jul 23

ਸ਼ਰੀਫ਼ ਦਾ ਹੋਕਾ ਅੰਬ ਲੈ ਲਓ

Share this News

ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇੱਕ ਵਾਰ ਫਿਰ ਮੈਂਗੋ ਡਿਪਲੋਮੇਸੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅੰਬ ਭੇਜੇ ਹਨ। ਗੌਰਤਲਬ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਦੂਸਰੀ ਵਾਰ 'ਅੰਬ ਕੂਟਨੀਤੀ' ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨਵਾਜ਼ ਸ਼ਰੀਫ ਵੱਲੋਂ ਪ੍ਰਧਾਨ ਮੰਤਰੀ ਤੋਂ ਇਲਾਵਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਅੰਬ ਭੇਜੇ ਹਨ। ਪਿਛਲੇ ਸਾਲ ਵੀ ਦੋਵਾਂ ਦੇਸ਼ਾਂ ਦਰਮਿਆਨ ਅੰਬਾਂ ਦਾ ਅਦਾਨ ਪ੍ਰਦਾਨ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਈਦ ਦੇ ਮੌਕੇ 'ਤੇ ਇਸ ਵਾਰ ਪਾਕਿਸਤਾਨ ਨੇ ਭਾਰਤ ਦੀ ਮਿਠਾਈ ਨੂੰ ਠੁਕਰਾ ਦਿੱਤਾ ਸੀ। ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਨੂੰ ਲੈ ...


Jul 23

ਦੁਨੀਆ ਦੇ ਟਾਪ 10 ਅਪਰਾਧੀਆਂ 'ਚ ਸ਼ਾਮਿਲ ਹੈ ਮੋਦੀ - ਆਜ਼ਮ ਖ਼ਾਨ

Share this News

ਲਖਨਊ : ਉੱਤਰ ਪ੍ਰਦੇਸ਼ ਦੇ ਨਗਰ ਵਿਕਾਸ ਮੰਤਰੀ ਆਜ਼ਮ ਖ਼ਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਇੱਕ ਵਿਵਾਦਿਤ ਬਿਆਨ ਨਾਲ ਫਿਰ ਚਰਚਾ 'ਚ ਆ ਗਏ ਹਨ। ਆਜ਼ਮ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਮੋਦੀ ਦੁਨੀਆ ਦੇ ਉੱਚਕੋਟੀ ਦੇ 10 ਅਪਰਾਧੀਆਂ 'ਚੋਂ ਹਨ। ਫ਼ੈਜ਼ਾਬਾਦ 'ਚ ਈਦ ਮਿਲਣੀ 'ਤੇ ਪੁੱਜੇ ਸਪਾ ਨੇਤਾ ਆਜ਼ਮ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਮੋਦੀ ਨੂੰ ਲੁਟੇਰਾ ਵੀ ਕਿਹਾ। ਆਜ਼ਮ ਖ਼ਾਨ ਨੇ ਕਿਹਾ ਕਿ ਗੂਗਲ 'ਤੇ ਵਰਲਡ ਦੇ ਉੱਚ ਕੋਟੀ ਦੇ 10 ਅਪਰਾਧੀਆਂ ਦੀ ਖੋਜ ਕਰਨ 'ਤੇ ਨਰਿੰਦਰ ਮੋਦੀ ਦਾ ਵੀ ਨਾਮ ...


Jul 15

ਅੱਛੇ ਦਿਨ ਆਉਣ 'ਚ 25 ਸਾਲ ਲੱਗਣਗੇ : ਅਮਿਤ ਸ਼ਾਹ

Share this News

ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਇੱਕ ਬਿਆਨ 'ਚ ਕਿਹਾ ਹੈ ਕਿ ਚੰਗੇ ਦਿਨ ਆਉਣ 'ਚ 25 ਸਾਲ ਲੱਗਣਗੇ। ਇਕ ਅੰਗਰੇਜ਼ੀ ਅਖ਼ਬਾਰ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਭਾਜਪਾ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ। ਦੂਸਰੇ ਪਾਸੇ, ਸ਼ਾਹ ਦੇ ਬਿਆਨ 'ਤੇ ਵਿਰੋਧੀ ਧਿਰ ਪਾਰਟੀਆਂ ਦੇ ਹਮਲੇ ਤੇਜ਼ ਹੋ ਗਏ ਹਨ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀ ਜਨਤਾ ਦੇ ਨਾਲ ਅੱਛੇ ਦਿਨਾਂ ਦਾ ਵਾਅਦਾ ਕੀਤਾ ਸੀ। ਹੁਣ ਉਸ ਅੱਛੇ ਦਿਨ ਨੂੰ 25 ਸਾਲਾਂ 'ਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ। ਅਮਿਤ ਸ਼ਾਹ ਨੇ ...


Jul 15

ਆਮ ਆਦਮੀ ਪਾਰਟੀ ਦਾ ਫ਼ੰਡ ਹੋਇਆ ਖ਼ਤਮ - ਕੇਜਰੀਵਾਲ ਨੇ ਮੰਗਿਆ ਚੰਦਾ

Share this News

ਨਵੀਂ ਦਿੱਲੀ : ਆਪ ਦੇ ਕੋਲ ਫੰਡ ਖ਼ਤਮ ਹੋਣ ਦਾ ਦਾਅਵਾ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੇ ਰੋਜ਼ਾਨਾ ਖ਼ਰਚੇ ਕੱਢਣ ਲਈ ਉਨ੍ਹਾਂ ਨੂੰ ਚੰਦਾ ਦੇ ਕੇ ਸਹਾਇਤਾ ਕਰਨ। ਕੇਜਰੀਵਾਲ ਨੇ ਆਪਣੀ ਅਪੀਲ ਨੂੰ ਠੀਕ ਦੱਸਦੇ ਹੋਏ ਕਿਹਾ ਕਿ 'ਆਪ' ਦਾ ਇਰਾਦਾ ਗਲਤ ਤਰੀਕਿਆਂ ਨਾਲ ਆਪਣਾ ਖ਼ਜ਼ਾਨਾ ਭਰਨ ਦਾ ਨਹੀਂ ਹੈ ਤੇ ਇਮਾਨਦਾਰ ਰਾਜਨੀਤੀ ਕਰਨ ਦੇ ਆਪਣੇ ਫ਼ੈਸਲੇ 'ਤੇ ਅਡਿੱਗ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ 'ਚ ਸਰਕਾਰ ਗਠਨ ਤੋਂ ਬਾਅਦ ਪਾਰਟੀ ਕੋਲ ਜਿਨੀਂ ਵੀ ਨਕਦੀ ਸੀ ਉਹ ਖ਼ਤਮ ਹੋ ਗਈ ਹੈ। ਉਨ੍ਹਾਂ ਨੂੰ ਪਾਰਟੀ ਚਲਾਉਣ ਲਈ ਤੇ ਰੋਜ਼ਾਨਾ ਖ਼ਰਚੇ ਕੱਢਣ ...


Jul 15

ਮੁਲਾਇਮ 'ਤੇ ਦੋਸ਼ ਲਾਉਣ ਵਾਲੇ ਆਈ.ਜੀ. ਵਿਰੁੱਧ ਬਲਾਤਕਾਰ ਦਾ ਕੇਸ

Share this News

ਲਖਨਊ : ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਵਿਰੁਧ ਧਮਕਾਉਣ ਦਾ ਮੁਕੱਦਮਾ ਦਰਜ ਕਰਨ ਦੀ ਤਹਿਰੀਰ ਦੇਣ ਵਾਲੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਅਮਿਤਾਬ ਠਾਕੁਰ ਵਿਰੁਧ ਇੱਕ ਔਰਤ ਨੇ ਬਲਾਤਕਾਰ ਦੀ ਐਫ.ਆਈ.ਆਰ. ਦਰਜ ਕਰਵਾਈ ਹੈ।
ਠਾਕੁਰ ਨੇ ਇਸ ਨੂੰ ਸਮਾਜਵਾਦੀ ਪਾਰਟੀ ਮੁਖੀ ਦਾ 'ਰਿਟਰਨ ਗਿਫ਼ਟ' ਕਰਾਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਦੋਸ਼ਾਂ ਹੇਠ ਮੁਕੱਦਮਾ ਦਰਜ ਹੋਇਆ ਹੈ, ਉਨ੍ਹਾਂ ਨੂੰ ਪੁਲਿਸ ਅਦਾਲਤ 'ਚ ਲਿਖਤੀ ਜਵਾਬ ਦੇ ਜ਼ਰੀਏ ਖਾਰਜ ਕਰ ਚੁੱਕੀ ਸੀ, ਤਾਂ ਅਖੀਰ ਉਨ੍ਹਾਂ ਦੋਸ਼ਾਂ ਦੇ ਅਧਾਰ 'ਤੇ ਮੁਕੱਦਮਾ ਕਿਸ ਤਰ੍ਹਾਂ ਦਰਜ ਹੋ ਗਿਆ।
ਗੋਮਤੀਨਗਰ ਥਾਣਾ ਇੰਚਾਰਜ ਸਈਅਦ ਮੁਹੰਮਦ ਅੱਬਾਸ ਨੇ ਅੱਜ ਕਿਹਾ ਕਿ ਗਾਜ਼ੀਆਬਾਦ ਦੀ ਵਾਸੀ ਇੱਕ ਔਰਤ ਨੇ ਪੁਲਿਸ ਇੰਸਪੈਕਟਰ ...


Jul 15

ਬਿਹਾਰ ਚੋਣਾਂ ਨੂੰ ਲੈ ਕੇ ਅਸਮਾਨ ਸਿਰ 'ਤੇ ਨਾ ਚੁੱਕੇ ਭਾਜਪਾ - ਸ਼ਤਰੂਘਣ

Share this News

ਪਟਨਾ : ਬਿਹਾਰ ਵਿੱਚ ਵਿਧਾਨ ਪ੍ਰੀਸ਼ਦ ਚੋਣਾਂ (ਐਮਐਲਸੀ) ਵਿੱਚ ਐਨਡੀਏ ਗਠਬੰਧਨ ਦੇ ਸ਼ਾਨਦਾਰ ਨਤੀਜਿਆਂ 'ਤੇ ਪਾਰਟੀ ਦੇ ਹੀ ਨੇਤਾ ਸ਼ਤਰੂਘਣ ਸਿਨਹਾ ਨੇ ਨਿਸ਼ਾਨਾ ਕੱਸਿਆ ਹੈ। ਸਿਨਹਾ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਨੂੰ ਲੈ ਕੇ ਬੀਜੇਪੀ ਨੂੰ ਜ਼ਿਆਦਾ ਖੁਸ਼ ਹੋਣ ਦੀ ਜਰੂਰਤ ਨਹੀਂ ਹੈ। ਸ਼ਤਰੂਘਣ ਨੇ ਕਿਹਾ, ''ਐਮਐਲਸੀ ਦੀ ਆਮ ਚੋਣ ਨਹੀਂ ਹੁੰਦੀ ਹੈ। ਵੈਸੇ ਵੀ ਇਹ ਚੋਣ ਨਤੀਜਾ ਕਿਸੇ ਦੇ ਪੱਖ ਵਿੱਚ ਨਹੀਂ ਗਿਆ। ਇਸ ਕਾਰਨ ਸਾਨੂੰ ਖੁਸ਼ੀ ਦੇ ਜਸ਼ਨਾਂ ਦੀ ਜਗ੍ਹਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਐਮ.ਐਲ.ਸੀ. ਚੋਣਾਂ ਵਿੱਚ ਆਰਜੇਡੀ-ਜੇਡੀਯੂ-ਕਾਂਗਰਸ ਗਠਬੰਧਨ ਨੂੰ 10 ਸੀਟਾਂ ਮਿਲੀਆਂ, ਉਥੇ ਬੀਜੇਪੀ ਨੇ 11 ਸੀਟਾਂ ...


Jul 15

ਕੰਮ ਘੱਟ ਅਤੇ ਗੱਲਾਂ ਜ਼ਿਆਦਾ ਕਰਦੇ ਹਨ ਬਿਜਨਸ ਚੈਂਬਰ - ਮੇਨਕਾ ਗਾਂਧੀ

Share this News

ਨਵੀਂ ਦਿੱਲੀ : ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਐਸੋਚਮ, ਫਿਕੀ ਅਤੇ ਸੀ.ਆਈ.ਆਈ. ਜਿਹੇ ਬਿਜਨਸ ਚੈਂਬਰਾਂ 'ਤੇ ਸਖਤ ਟਿੱਪਣੀ ਕੀਤੀ ਹੈ। ਮੇਨਕਾ ਨੇ ਕਿਹਾ ਕਿ ਇਹ ਸੰਗਠਨ ਸਰਕਾਰ ਦੇ ਸਮਾਜਿਕ ਕਲਿਆਣ ਦੀਆਂ ਨੀਤੀਆਂ ਪ੍ਰਤੀ ਗੰਭੀਰ ਨਹੀਂ ਹਨ। ਮੇਨਕਾ ਨੇ ਇਨ੍ਹਾਂ ਸੰਗਠਨਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਨੂੰ ਸਮੇਂ ਦੀ ਬਰਬਾਦੀ ਕਰਾਰ ਦਿੱਤਾ। ਮੇਨਕਾ ਨੇ ਦੋਸ਼ ਲਗਾਇਆ ਕਿ ਇਹ ਸੰਗਠਨ ਰਾਸ਼ਟਰ ਨਿਰਮਾਣ ਨੂੰ ਲੈ ਕੇ ਗੰਭੀਰ ਨਹੀਂ ਹਨ। ਐਸੋਚੈਮ ਦੇ ਇਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਈ ਮੇਨਕਾ ਦੀਆਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਸਭਾ ਵਿੱਚ ਮੌਜੂਦ ਕਈ ਲੋਕ ਹੈਰਾਨ ਰਹਿ ਗਏ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਉਦਯੋਗ ਚੈਂਬਰਾਂ ਦੇ ...


Jul 15

ਯੂਰਪੀ ਦੇਸ਼ਾਂ ਵੱਲ ਦੌੜ ਰਹੇ ਹਨ ਕਰੋੜਪਤੀਟ

Share this News

ਨਵੀਂ ਦਿੱਲੀ : ਬੀਤੇ 14 ਸਾਲਾਂ ਵਿੱਚ 61 ਹਜ਼ਾਰ ਤੋਂ ਵਧੇਰੇ ਅਮੀਰ ਵਿਅਕਤੀ ਆਪਣੇ ਦੇਸ਼ ਛੱਡ ਕੇ ਦੁਬਈ, ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਵੱਸ ਗਏ ਹਨ। ਆਪਣੇ ਦੇਸ਼ ਛੱਡ ਕੇ ਉਪਰੋਕਤ ਵਿਦੇਸ਼ਾਂ ਵਿੱਚ ਪੈਸਾ ਲਗਾ ਕੇ ਅਬਾਦ ਹੋਣ ਵਾਲੇ ਲੋਕਾਂ ਵਿੱਚ ਭਾਰਤ ਅਤੇ ਚੀਨ ਦੇ ਕਰੋੜਪਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਵਿਸ਼ਵ ਪੱਧਰ ਦੀ ਪੱਤਰਕਾ ਵੱਲੋਂ ਕਰਵਾਏ ਗਏ ਸਰਵੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ, ਹਾਂਗਕਾਂਗ, ਸਿੰਘਾਪੁਰ ਅਤੇ ਬ੍ਰਿਟੇਨ ਚੀਨੀ ਕਰੋੜਪਤੀਆਂ ਦੀਆਂ ਸਭ ਤੋਂ ਵੱਧ ਪਸੰਦ ਵਾਲੀਆਂ ਥਾਵਾਂ ਹਨ। ਭਾਰਤੀ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਨ। ਸਰਵੇ ਅਨੁਸਾਰ ਚੀਨ ਅਤੇ ਭਾਰਤ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਦੇ ਕਰੋੜਪਤੀਆਂ ...[home] [1] 2 3  [next]1-10 of 23

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved