India News Section

Monthly Archives: JULY 2016


Jul 28

ਮੈਨੂੰ ਮਰਵਾ ਸਕਦੇ ਹਨ ਮੋਦੀ - ਕੇਜਰੀਵਾਲ

Share this News

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਗੜਾ ਹਮਲਾ ਕਰਦਿਆਂ ਕਿਹਾ, ' ਮੋਦੀ ਜੀ ਬੌਖ਼ਲਾਅ ਗਏ ਹਨ, ਮੈਨੂੰ ਮਰਵਾ ਸਕਦੇ ਹਨ।' ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਦੇਸ਼ ਸੁਰੱਖਿਅਤ ਹੱਥਾਂ ਵਿਚ ਹੈ?
ਆਪ ਦੇ ਕਈ ਵਿਧਾਇਕਾਂ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੇ ਵਿਧਾਇਕਾਂ ਵਿਰੁਧ 'ਜ਼ੁਲਮ ਦੇ ਇਸ ਚੱਕਰ' ਲਈ ਮੋਦੀ ਨੂੰ 'ਮਾਸਟਰਮਾਈਂਡ' ਕਰਾਰ ਦਿਤਾ ਅਤੇ ਕਿਹਾ ਕਿ ਉਹ ਪਾਰਟੀ ਦਾ ਸਫ਼ਾਇਆ ਕਰਨ 'ਤੇ ਤੁਲੇ ਹਨ। ਮੌਜੂਦਾ ਸਮੇਂ ਨੂੰ ਬਹੁਤ ਅਹਿਮ ਕਰਾਰ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਆਪ ਦੇ ਕਾਰਕੁਨਾਂ, ਵਿਧਾਇਕਾਂ ਅਤੇ ਦਿੱਲੀ ਸਰਕਾਰ ਦੇ ਮੰਤਰੀਆਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ...


Jul 28

ਕੇਜਰੀਵਾਲ ਦੀ ਨਿਹੰਗ ਬਾਣੇ ਦੀ ਫੋਟੋ ਛਾਪਣ ਤੇ ਇੰਡੀਆ ਟੂਡੇ ਨੇ ਦਿੱਲੀ ਕਮੇਟੀ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ

Share this News

ਨਵੀਂ ਦਿੱਲੀ : ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਹਿੰਦੀ ਰਸਾਲੇ ਇੰਡੀਆ ਟੂਡੇ ਵਿਚ ਛਾਪਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਕੀਤੀ ਗਈ ਕਾਨੂੰਨੀ ਕਾਰਵਾਈ ਦਾ ਅਸਰ ਸਾਹਮਣੇ ਆਇਆ ਹੈ। ਇੰਡੀਆ ਟੂਡੇ ਗਰੁੱਪ ਦੇ ਮੁਖ ਕਾਨੂੰਨੀ ਅਧਿਕਾਰੀ ਡਾ. ਪੁਨੀਤ ਜੈਨ ਨੇ ਇਸ ਸਬੰਧ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ.  ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਗਏ ਕਾਨੂੰਨੀ ਨੋਟਿਸ ਦੇ ਜਵਾਬ ’ਚ ਰਸਾਲੇ ਦੀ ਇਸ ਗਲਤੀ ਲਈ ਖੇਦ ਪ੍ਰਗਟਾਇਆ ਹੈ। ਰਸਾਲੇ ਨੇ ਇਸ ਸਬੰਧੀ ਆਪਣੀ ਵੈਬਸਾਈਟ ਅਤੇ ਰਸਾਲੇ ਵਿਚ ਸਪਸ਼ਟੀਕਰਨ ਪ੍ਰਕਾਸ਼ਿਤ ਕਰਕੇ ਬਿਨਾਂ ਸ਼ਰਤ ਮੁਆਫੀ ਵੀ ਮੰਗੀ ਹੈ।
ਰਸਾਲੇ ਵੱਲੋਂ ਸਿੱਖ ਧਰਮ ਦਾ ਪੂਰਾ ...


Jul 28

ਅਸੀਂ ਭਾਜਪਾ ਨਾਲ ਗਠਜੋੜ 'ਚ 25 ਸਾਲ ਬਰਬਾਦ ਕਰ ਦਿਤੇ - ਊਧਵ ਠਾਕਰੇ

Share this News

ਮੁੰਬਈ : ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਭਾਜਪਾ 'ਤੇ ਹਮਲਾ ਤੇਜ਼ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਉਸ ਨਾਲ ਗਠਜੋੜ ਵਿਚ 25 ਸਾਲ ਬਰਬਾਦ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਦੀ ਪਾਰਟੀ ਨੂੰ ਲੱਗੇਗਾ ਕਿ ਉਸ ਦਾ ਅਪਮਾਨ ਕੀਤਾ ਜਾ ਰਿਹਾ ਹੈ ਤਾਂ ਉਹ ਸਰਕਾਰ ਤੋਂ ਨਿਕਲ ਜਾਵੇਗੀ।
ਸ਼ਿਵ ਸੈਨਾ ਮੁਖੀ ਨੇ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਨੂੰ ਦਿਤੀ ਅਪਣੀ ਇੰਟਰਵਿਊ ਵਿਚ ਕਿਹਾ ਕਿ ਉਹ ਭਾਜਪਾ ਨੂੰ ਕਦੇ ਵੀ ਬਲੈਕਮੇਲ ਨਹੀਂ ਕਰਨਗੇ, ਕਦੇ ਉਸ ਦੀ ਪਿੱਠ 'ਤੇ ਵਾਰ ਨਹੀਂ ਕਰਨਗੇ। ਉਨ੍ਹਾਂ ਕਿਹਾ, ''ਜੂਨ ਵਿਚ ਸਾਡੀ ਸ਼ੁਰੂਆਤ ਦੇ 50 ਸਾਲ ਪੂਰੇ ਹੋ ਗਏ ਅਤੇ ਅੱਧੇ ਤੋਂ ਵੱਧ ਸਮਾਂ ਜਿਸ ਦਾ ਮਤਲਬ ...


Jul 28

ਗਊ ਮਾਸ ਦੇ ਨਾਂਅ 'ਤੇ ਮੁਸਲਿਮ ਔਰਤਾਂ ਦੀ ਕੁੱਟਮਾਰ, ਰਾਜ ਸਭਾ 'ਚ ਭਾਰੀ ਹੰਗਾਮਾ

Share this News

ਮੰਦਸੋਰ : ਮੱਧ ਪ੍ਰਦੇਸ਼ ਦੇ ਮੰਦਸੋਰ ਰੇਲਵੇ ਸਟੇਸ਼ਨ 'ਤੇ ਦੋ ਮੁਸਲਮਾਨ ਮਹਿਲਾਵਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਹਿੰਦੂਵਾਦੀ ਜਥੇਬੰਦੀ ਉੱਪਰ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਗਊ ਰੱਖਿਅਕਾਂ ਨੇ ਉਨ੍ਹਾ ਉੱਪਰ ਗਾਂ ਦਾ ਮੀਟ ਲਿਜਾਣ ਦਾ ਦੋਸ਼ ਲਾਇਆ ਸੀ, ਪਰ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੀਟ ਗਾਂ ਦਾ ਨਹੀਂ ਸਗੋਂ ਝੋਟੇ ਦਾ ਸੀ। ਇਸ ਮਾਮਲੇ ਦੀ ਗੂੰਜ ਰਾਜ ਸਭਾ ਤੱਕ ਪਹੁੰਚ ਗਈ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਮਾਮਲੇ ਨੂੰ ਬੜੇ ਜ਼ੋਰਦਾਰ ਢੰਗ ਨਾਲ ਉਠਾਇਆ। ਹਾਲਾਂਕਿ ਇਹਨਾਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਦੋਸ਼ ਹੈ ਕਿ ਹਿੰਦੂ ਜਥੇਬੰਦੀ ਨੇ ਉਨ੍ਹਾ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ...


Jul 28

ਉਤਰਾਖੰਡ ਵਿੱਚ ਚੀਨੀ ਫੌਜ ਦੀ ਘੁਸਪੈਠ

Share this News

ਨਵੀਂ ਦਿੱਲੀ  : ਉਤਰਾਖੰਡ ਦੇ ਚਮੇਲੀ ਜ਼ਿਲ੍ਹੇ ਵਿੱਚ ਚੀਨ ਦੀ ਫੌਜ ਆ ਵੜਨ ਦੀਆਂ ਖਬਰਾਂ ਹਨ। ਸੂਤਰਾਂ ਦੇ ਮੁਤਾਬਕ ਇੰਡੋ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਨੇ 19 ਜੁਲਾਈ ਨੂੰ ਗ੍ਰਹਿ ਮੰਤਰਾਲੇ ਨੂੰ ਇੱਕ ਰਿਪੋਰਟ ਭੇਜ ਕੇ ਚਮੇਲੀ ਜ਼ਿਲ੍ਹੇ ਵਿੱਚ ਚੀਨ ਦੀ ਫੌਜ ਦੁਆਰਾ ਘੁਸਪੈਠ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਵੀ ਇਸ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਇਸ ਬਾਰੇ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਰਾਵਤ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ। ਸਾਡਾ ਇਹ ਸਰਹੱਦੀ ਖੇਤਰ ਹਮੇਸ਼ਾਂ ਸ਼ਾਂਤ ਰਿਹਾ ਹੈ। ਅਸੀਂ ਪਹਿਲਾਂ ਵੀ ਸਰਕਾਰ ਨੂੰ ਕਿਹਾ ਹੈ ਕਿ ਇੱਥੇ ਨਿਗਰਾਨੀ ਵਧਾਓ। ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਜ਼ਰੂਰੀ ...


Jul 24

29 ਫੌਜੀਆਂ ਸਮੇਤ ਹਵਾਈ ਫ਼ੌਜ ਦਾ ਜਹਾਜ਼ ਲਾਪਤਾ

Share this News

ਚੇਨਈ : ਭਾਰਤੀ ਹਵਾਈ ਫ਼ੌਜ ਦਾ ਏਐੱਨ-32 ਟਰਾਂਸਪੋਰਟ ਜਹਾਜ਼ ਸ਼ੁੱਕਰਵਾਰ ਨੂੰ ਬੰਗਾਲ ਦੀ ਖਾੜੀ ਵਿਚ ਲਾਪਤਾ ਹੋ ਗਿਆ। ਇਸ 'ਚ ਸਮੁੰਦਰੀ ਫ਼ੌਜ ਤੇ ਹਵਾਈ ਫ਼ੌਜ ਦੇ 29 ਜਵਾਨ ਸਵਾਰ ਸਨ। ਇਹ ਜਹਾਜ਼ ਚੇਨਈ ਦੇ ਤਾਂਬਰਮ ਏਅਰਬੇਸ ਤੋਂ ਸਵੇਰੇ 8.30 ਵਜੇ ਰਵਾਨਾ ਹੋਇਆ ਸੀ। ਉਸ ਨੂੰ ਤਿੰਨ ਘੰਟੇ ਬਾਅਦ ਪੋਰਟ ਬਲੇਅਰ ਹਵਾਈ ਅੱਡੇ 'ਤੇ ਉੱਤਰਨਾ ਸੀ। ਇਹ ਇਕ ਕੁਰੀਅਰ ਫਲਾਈਟ ਸੀ। ਇਸ ਦੇ ਜ਼ਰੀਏ ਮਲੱਕਾ ਜਲ ਸੰਧੀ ਤਹਿਤ ਰਣਨੀਤਕ ਟਾਪੂਆਂ 'ਤੇ ਫ਼ੌਜੀ ਤੇ ਜ਼ਰੂਰੀ ਸਾਮਾਨ ਪਹੁੰਚਾਇਆ ਜਾਂਦਾ ਹੈ। ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਆਖ਼ਰੀ ਵਾਰ ਜਦੋਂ ਜਹਾਜ਼ ਨਾਲ ਸੰਪਰਕ ਹੋਇਆ ਉਸ ਸਮੇਂ ਇਹ 7 ਹਜ਼ਾਰ ਮੀਟਰ ਦੀ ਉਚਾਈ 'ਤੇ ਸੀ। ਉਡਾਣ ਭਰਨ ਦੇ 16 ਮਿੰਟ ...


Jul 24

ਪਾਕਿ ਤੇ ਚੀਨੀ ਫ਼ੌਜ ਵੱਲੋਂ ਮਕਬੂਜ਼ਾ ਕਸ਼ਮੀਰ 'ਚ ਸਾਂਝੀ ਗਸ਼ਤ

Share this News

ਨਵੀਂ ਦਿੱਲੀ : ਹਿਜਬੁਲ ਮੁਜਾਹਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਨੂੰ ਸ਼ਹੀਦ ਦੱਸਣ ਅਤੇ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ ਉਸ ਦੀ ਮੌਤ ਵਿਰੁੱਧ ਪਾਕਿਸਤਾਨ 'ਚ ਕਾਲਾ ਦਿਨ ਮਨਾਉਣ ਮਗਰੋਂ ਹੁਣ ਪਾਕਿਸਤਾਨ ਨੇ ਇੱਕ ਹੋਰ ਭੜਕਾਹਟ ਪੈਦਾ ਕਰਨ ਵਾਲੀ ਕਾਰਵਾਈ ਕੀਤੀ ਹੈ ਅਤੇ ਇਸ ਵਾਰ ਉਸ ਨੂੰ ਚੀਨ ਦਾ ਸਾਥ ਵੀ ਮਿਲਿਆ। ਚੀਨ ਅਤੇ ਪਾਕਿਸਤਾਨ ਨੇ ਪਹਿਲੀ ਵਾਰ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਅਤੇ ਸ਼ਿਨਜਿਆਂਗ ਸੂਬੇ 'ਚ ਸਾਂਝੀ ਗਸ਼ਤ ਕੀਤੀ। ਇਸ 'ਤੇ ਟਿੱਪਣੀ ਕਰਦਿਆਂ ਲੋਕ ਸਭਾ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਸਾਰਾ ਅੱਤਵਾਦ ਪਾਕਿਸਤਾਨ ਵੱਲੋਂ ਪ੍ਰਾਯੋਜਿਤ ਹੈ ਅਤੇ ਜੰਮੂ-ਕਸ਼ਮੀਰ 'ਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅਖ਼ਬਾਰ ...


Jul 24

ਅਰਬਪਤੀ ਮਾਲਿਆ ਦੀਆਂ ਲਗਜ਼ਰੀ ਕਾਰਾਂ ਹੋਣਗੀਆਂ ਨਿਲਾਮ

Share this News

ਮੁੰਬਈ : ਬੈਂਕਾਂ ਦੇ ਨੌਂ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਲੰਡਨ ਭੱਜੇ ਵਿਜੇ ਮਾਲਿਆ ਦੀਆਂ 8 ਲਗਜ਼ਰੀ ਕਾਰਾਂ ਨਿਲਾਮ ਹੋਣ ਜਾ ਰਹੀਆਂ ਹਨ। ਇਹ ਕਾਰਾਂ ਫਿਲਹਾਲ ਅੰਧੇਰੀ ਵਿੱਚ ਕਿੰਗਫਿਸ਼ਰ ਹਾਊਸ ਦੇ ਬੈਕਯਾਰਡ ਵਿੱਚ ਹਨ। ਇਨ੍ਹਾਂ ਦੀ ਨਿਲਾਮੀ ਐਸ.ਬੀ.ਆਈ. ਦੀ ਮਰਚੈਂਟ ਬੈਕਿੰਗ ਆਰਮ ਐਸ.ਬੀ.ਆਈ.ਸੀ.ਏ.ਪੀ. 25 ਅਗਸਤ ਨੂੰ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਐਸ.ਬੀ.ਆਈ. ਨੂੰ ਨਿਲਾਮੀ ਤੋਂ 14 ਲੱਖ ਰੁਪਏ ਮਿਲਣ ਦੀ ਉਮੀਦ ਹੈ। ਕਾਬਲੇਗ਼ੌਰ ਹੈ ਕਿ ਐਸ.ਬੀ.ਆਈ. ਤੋਂ 13.70 ਕਰੋੜ ਰੁਪਏ ਕਰਜ਼ ਲਿਆ ਹੈ। ਨਿਲਾਮੀ ਵਿੱਚ ਹਿੱਸਾ ਲੈਣ ਲਈ ਖਰੀਦਦਾਰਾਂ ਨੂੰ ਤੈਅ ਕੀਮਤ ਦਾ 10 ਫੀਸਦੀ ਜਮਾਂ ਕਰਨਾ ਹੋਵੇਗਾ। ਮਾਲਿਆ ਦਾ ਬਕਾਇਆ 535 ਕਰੋੜ ਦੀ ਵਸੂਲੀ ਲਈ ਸਰਵਿਸ ਟੈਕਸ ਵਿਭਾਗ ਨੇ ਪਿਛਲੇ ਮਹੀਨੇ ...


Jul 24

ਕਾਬੁਲ 'ਚ ਅਗਵਾ ਹੋਈ ਭਾਰਤੀ ਮਹਿਲਾ ਰਿਹਾਅ

Share this News

ਨਵੀਂ ਦਿੱਲੀ : ਕਾਬੁਲ ਵਿੱਚ ਅਗਵਾ ਕੀਤੀ ਗਈ ਭਾਰਤੀ ਮਹਿਲਾ ਨੂੰ ਸੁਰੱਖਿਅਤ ਛੁਡਾ ਲਿਆ ਗਿਆ ਹੈ। ਇੱਕ ਇੰਟਰਨੈਸ਼ਨਲ ਐਨ.ਜੀ.ਓ. ਵਿੱਚ ਕੰਮ ਕਰਨ ਵਾਲੀ ਭਾਰਤੀ ਮਹਿਲਾ ਜੂਡਿਥ ਡਿਸੂਜਾ ਨੂੰ ਪਿਛਲੇ ਮਹੀਨੇ ਕੁਝ ਸ਼ੱਕੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਟਵੀਟ ਕਰਕੇ ਡਿਸੂਜਾ ਦੀ ਸੁਰੱਖਿਤ ਰਿਹਾਈ ਦੀ ਜਾਣਕਾਰੀ ਦਿੱਤੀ ਹੈ। ਆਗਾ ਖਾਨ ਫਾਊਂਡੇਸ਼ਨ ਵਿੱਚ ਸੀਨੀਅਰ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਨ ਵਾਲੀ ਕੋਲਕਾਤਾ ਨਿਵਾਸੀ 40 ਸਾਲਾ ਡਿਸੂਜਾ ਨੂੰ ਕਾਬੁਲ ਵਿੱਚ 9 ਜੂਨ ਨੂੰ ਅਗਵਾ ਕਰ ਲਿਆ ਸੀ। ਡਿਸੂਜਾ ਦੇ ਪਰਿਵਾਰ ਵਾਲਿਆਂ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਦਦ ਮੰਗੀ ਸੀ।


Jul 24

ਦਯਾਸ਼ੰਕਰ ਦੀ ਮਾਂ ਵੱਲੋਂ ਮਾਇਆਵਤੀ ਤੇ ਬਸਪਾ ਵਰਕਰਾਂ ਖਿਲਾਫ ਕੇਸ

Share this News

ਲਖਨਊ : ਭਾਜਪਾ ਤੋਂ ਬਰਖਾਸਤ ਨੇਤਾ ਦਯਾਸ਼ੰਕਰ ਸਿੰਘ ਦੀ ਮਾਂ ਤੇਤਰਾ ਸਿੰਘ ਦੇ ਬਿਆਨਾਂ ’ਤੇ ਬਸਪਾ ਸੁਪਰੀਮੋ ਮਾਇਆਵਤੀ, ਨਸੀਮੁਦੀਨ, ਸਿਦੀਕੀ, ਰਾਮਅਚਲ ਰਾਜ ਭਰ ਅਤੇ ਰਾਸ਼ਟਰੀ ਸਕੱਤਰ ਮੇਵਾ ਲਾਲ ਸਮੇਤ ਅਗਿਆਤ ਬਸਪਾ ਵਰਕਰਾਂ ਦੇ ਖਿਲਾਫ ਹੈਰਤਗੰਜ ਥਾਣੇ ਵਿੱਚ ਐੱਫ.ਆਈ.ਆਰ.ਦਰਜ ਹੋ ਗਈ ਹੈ। ਐੱਸ.ਐੱਸ.ਪੀ.ਪੂਰਬੀ ਸ਼ਿਵ ਰਾਮ ਯਾਦਵ ਦੇ ਮੁਤਾਬਕ ਇਨ੍ਹਾਂ ਸਾਰੇ ਲੋਕਾਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 120 ਬੀ.153 ਏ, 504, 506, 509 ਦੇ ਤਹਿਤ ਐੱਫ.ਆਈ.ਆਰ ਦਰਜ ਕੀਤੀ ਗ੍ਯਈ ਹੈ। ਇਸ ਤੋਂ ਪਹਿਲਾਂ ਬਿਆਨਾਂ ਵਿੱਚ ਕੁੱਝ ਕਾਨੂੰਨੀ ਅੜਚਨਾਂ ਦੱਸੀਆਂ ਜਾ ਰਹੀਆਂ ਸੀ, ਪਰ ਬਾਅਦ ਵਿੱਚ ਫਿਰ ਜਦੋਂ ਦਯਾਸ਼ੰਕਰ ਦੀ ਪਤਨੀ ਅਤੇ ਮਾਂ ਪਹੁੰਚੀ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ...[home] [1] 2 3 4 5  [next]1-10 of 44

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved