India News Section

Monthly Archives: JULY 2017


Jul 31

ਨਿਤੀਸ਼ ਦੇ ਫੈਸਲੇ 'ਤੇ ਸ਼ਰਦ ਯਾਦਵ ਨੇ ਪਹਿਲੀ ਵਾਰ ਤੋੜੀ ਚੁੱਪੀ

Share this News

ਨਵੀਂ ਦਿੱਲੀ : ਬਿਹਾਰ 'ਚ ਨਿਤੀਸ਼ ਕੁਮਾਰ ਨੇ ਮਹਾਗਠਜੋੜ ਤੋੜ ਬੀ.ਜੇ.ਪੀ ਨਾਲ ਮਿਲ ਕੇ ਸਰਕਾਰ ਤਾਂ ਬਣਾ ਲਈ ਹੈ। ਸੋਮਵਾਰ ਨੂੰ ਨਿਤੀਸ਼ ਦੇ ਫੈਸਲੇ 'ਤੇ ਜੇ.ਡੀ.ਯੂ ਦੇ ਪਹਿਲੇ ਰਾਸ਼ਟਰੀ ਪ੍ਰਧਾਨ ਅਤੇ ਸੀਨੀਅਰ ਨੇਤਾ ਸ਼ਰਦ ਯਾਦਵ ਨੇ ਪਹਿਲੀ ਵਾਰ ਚੁੱਪੀ ਤੋੜਦੇ ਹੋਏ ਕਿਹਾ ਕਿ ਜੋ ਪਰਿਸਥਿਤੀ ਹੈ, ਉਹ ਨਾ ਪਸੰਦ ਹੈ। ਬਿਹਾਰ ਦੀ 11 ਕਰੋੜ ਜਨਤਾ ਲਈ ਇਹ ਠੀਕ ਨਹੀਂ ਹੈ। ਬਿਹਾਰ 'ਚ ਜੋ ਫੈਸਲਾ ਹੋਇਆ ਮੈਂ ਉਸ ਤੋਂ ਸਹਿਮਤ ਨਹੀਂ ਹਾਂ। ਇਹ ਦੁੱਖ ਭਰਿਆ ਹੈ। ਲੋਕਾਂ ਨੇ ਜਨਾਦੇਸ਼ ਇਸ ਲਈ ਨਹੀਂ ਦਿੱਤਾ ਸੀ। ਯਾਦਵ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਉਹ ਹੁਣ ਤੱਕ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਮਨਾਉਣ ਦੀ ਐਨ.ਡੀ ਏ ਨੇਤਾਵਾਂ ਦੀ ...


Jul 31

ਮੇਰੀ ਮਾਂ ਅਤੇ ਨਹਿਰੂ ਦਰਮਿਆਨ ਨਾਜਾਇਜ਼ ਸਬੰਧ ਨਹੀਂ ਸਨ - ਪਾਮੇਲਾ ਹਿਕਸ

Share this News

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਅਤੇ ਐਡਵਿਨਾ ਮਾਊਂਟਬੈਟਨ ਇਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਸਤਿਕਾਰ ਕਰਦੇ ਸਨ ਪਰ ਉਨ੍ਹਾਂ ਦਾ ਰਿਸ਼ਤਾ ਕਦੇ ਵੀ ਜਿਸਮਾਨੀ ਨਹੀਂ ਰਿਹਾ ਕਿਉਂਕਿ ਉਹ ਕਦੇ ਇਕੱਲੇ ਨਹੀਂ ਮਿਲਦੇ ਸਨ। ਭਾਰਤ ਦੇ ਅੰਤਮ ਵਾਇਸਰਾਏ ਲਾਰਡ ਲੂਈਸ ਮਾਊਂਟਬੈਟਨ  ਦੀ ਧੀ ਨੇ ਇਹ ਪ੍ਰਗਟਾਵਾ ਕੀਤਾ ਹੈ।
ਮਾਊਂਟਬੈਟਨ ਜਦੋਂ ਭਾਰਤ ਦੇ ਅੰਤਮ ਵਾਇਸਰਾਏ ਨਿਯੁਕਤ ਹੋ ਕੇ ਆਏ ਸਨ ਤਾਂ ਉਨ੍ਹਾਂ ਦੀ ਧੀ ਪਾਮੇਲਾ ਹਿਕਸ ਦੀ ਉਮਰ ਕਰੀਬ 17 ਸਾਲ ਸੀ। ਉਨ੍ਹਾਂ ਨੇ ਅਪਣੀ ਮਾਂ ਐਡਵਿਨਾ ਐਸ਼ਲੇ ਅਤੇ ਨਹਿਰੂ ਦਰਮਿਆਨ ਡੂੰਘਾ ਰਿਸ਼ਤਾ ਵਿਕਸਤ ਹੁੰਦਾ ਵੇਖਿਆ। ਪਾਮੇਲਾ ਨੇ ਕਿਹਾ, ''ਮੇਰੀ ਮਾਂ ਨੂੰ ਨਹਿਰੂ ਦੇ ਰੂਪ ਵਿਚ ਉਹ ਸਾਥੀ ਮਿਲਿਆ ਜਿਸ ਨੂੰ ਉਹ ਹਮੇਸ਼ਾ ਚਾਹੁੰਦੀ ਸੀ।''   


Jul 31

ਲਾਹੌਰ ਐਲਾਨਨਾਮੇ ਰਾਹੀਂ ਅਮਨ ਸੰਭਵ - ਮਹਿਬੂਬਾ ਮੁਫ਼ਤੀ

Share this News

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੌਮੀ ਤਿਰੰਗੇ ਝੰਡੇ ਦੇ ਵਿਵਾਦਿਤ ਬਿਆਨ ਦੇਣ ਦੇ ਬਾਅਦ ਇੱਕ ਵਾਰ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਮੁਫ਼ਤੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਲਾਹੌਰ ਐਲਾਨਨਾਮੇ 'ਤੇ ਮੁੜ ਗੱਲਬਾਤ ਸ਼ੁਰੂ ਕੀਤੀ ਜਾਵੇ, ਜਿਸ ਨਾਲ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਕਾਇਮ ਹੋ ਸਕੇ। ਉਨ੍ਹਾ ਕਿਹਾ ਕਿ ਪਾਕਿਸਤਾਨ ਨਾਲ ਵਪਾਰਕ ਰਸਤਿਆਂ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦੀ ਬਜਾਏ ਉਥੋਂ ਤੋਂ ਡਰੱਗ ਦੀ ਸਮੱਗਲਿੰਗ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਮਹਿਬੂਬਾ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੇ ਵਿਸ਼ੇਸ਼ ਅਧਿਕਾਰ ਵਿੱਚ ...


Jul 31

ਓਮਾਨ ‘ਚ ਫਸੀਆਂ 45 ਬਜ਼ੁਰਗ ਔਰਤਾਂ ਨੇ ਸੁਸ਼ਮਾ ਸਵਰਾਜ ਕੋਲ ਲਗਾਈ ਗੁਹਾਰ

Share this News

ਨਵੀਂ ਦਿੱਲੀ : ਜੇਕਰ ਤੁਸੀਂ ਭਾਰਤ ਦੇ ਹੋ ਅਤੇ ਵਿਦੇਸ਼ ਵਿਚ ਫਸੇ ਹੋਏ ਹੋ ਤਾਂ ਸਿਰਫ਼ ਇਕ ਟਵੀਟ ਸੁਸ਼ਮਾ ਸਵਰਾਜ ਦੇ ਨਾਂਅ ਅਤੇ ਨਿਸ਼ਚਿਤ ਤੁਹਾਡੀ ਘਰ ਵਾਪਸੀ ਤੈਅ ਹੈ। ਵਿਦੇਸ਼ ਮੰਤਰੀ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਗੰਭੀਰ ਰਹਿੰਦੀ ਹੈ। ਇਸ ਲਈ ਤਾਂ ਉਨ੍ਹਾਂ ਦੀ ਸ਼ਲਾਘਾ ਦੁਸ਼ਮਣ ਵੀ ਕਰਦੇ ਹਨ। ਆਪਣੇ ਲੋਕਾਂ ਤੋਂ ਪਿਆਰ ਸੁਸ਼ਮਾ ਸਵਰਾਜ ਦ ਲਈ ਸਾਰਿਆਂ ਦੀਆਂ ਨਜ਼ਰਾਂ ਵਿਚ ਇੱਜ਼ਤ ਪੈਦਾ ਕਰਦਾ ਹੈ। ਸੁਸ਼ਮਾ ਸਵਰਾਜ ਦੀ ਸਰਗਰਮੀ ਦਾ ਅੰਦਾਜ਼ਾ ਤੁਸੀਂ ਇਸੇ ਤੋਂ ਲਗਾ ਸਕਦੇ ਹੋ ਕਿ ਫੇਸਬੁੱਕ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਦਿੱਲੀ ਦੀ ਮਹਿਲਾ ਕਮਿਸ਼ਨ ਨੇ ਇਸ ਵਾਰ ਸੁਸ਼ਮਾ ਸਵਰਾਜ ਕੋਲ ਮਦਦ ...


Jul 31

ਭਾਰਤ ਨੇ ਪਹਿਲਾ ਮਨੁੱਖ ਰਹਿਤ ਟੈਂਕ ਬਣਾ ਕੇ ਤਿਆਰ ਕਰ ਲਿਆ

Share this News

ਚੇਨਈ : ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ ਆਰ ਡੀ ਓ) ਨੇ ਰਿਮੋਟ ਨਾਲ ਚੱਲਣ ਵਾਲਾ ਇੱਕ ਮਨੁੱਖ ਰਹਿਤ ਟੈਂਕ ਬਣਾਇਆ ਹੈ। ਇਸ ਟੈਂਕ ਦੇ ਮਾਡਲਸ ਵਿਕਸਿਤ ਕੀਤੇ ਗਏ ਹਨ; ਸਰਵਿਲਾਂਸ, ਬਾਰੂਦੀ ਸੁਰੰਗ ਲੱਭਣ ਵਾਲਾ ਅਤੇ ਜਿਹੜੇ ਇਲਾਕਿਆਂ ‘ਚ ਨਿਊਕਲੀਅਰ ਅਤੇ ਜੈਵਿਕ ਹਮਲਿਆਂ ਦਾ ਖਦਸ਼ਾ ਹੈ, ਉਥੇ ਗਸ਼ਤ ਲਾਉਣ ਲਈ। ਇਸ ਟੈਂਕ ਦਾ ਨਾਂ ਮੁੰਤਰਾ ਰੱਖਿਆ ਹੈ।
ਇਸ ਟੈਂਕ ਨੂੰ ਕੰਬੈਟ ਵਹੀਕਲਜ਼ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ (ਸੀ ਵੀ ਆਰ ਡੀ ਈ) ਨੇ ਬਣਾਇਆ ਹੈ ਅਤੇ ਫੌਜ ਲਈ ਇਸ ਦਾ ਪ੍ਰੀਖਣ ਕੀਤਾ ਹੈ, ਪਰ ਪੈਰਾ ਮਿਲਟਰੀ ਫੋਰਸ ਨੇ ਇਸ ਨੂੰ ਨਕਸਲ ਪ੍ਰਭਾਵਤ ਇਲਾਕਿਆਂ ਵਿੱਚ ਵਰਤਣ ਦੀ ਰੁਚੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਇਸ ਵਿੱਚ ਕੁਝ ਤਬਦੀਲੀਆਂ ਕਰਨ ...


Jul 31

ਕੋਸਟ ਗਾਰਡ ਨੇ ਫੜੀ ਇਰਾਨ ਦੇ ਜਹਾਜ਼ ਰਾਹੀਂ ਭਾਰਤ ਭੇਜੀ ਡੇਢ ਕੁਇੰਟਲ ਹੈਰੋਇਨ

Share this News

ਅਹਿਮਦਾਬਾਦ : ਭਾਰਤੀ ਕੋਸਟਗਾਰਡ ਨੇ ਗੁਜਰਾਤ ਦੇ ਨੇੜੇ ਡੂੰਘੇ ਸਮੁੰਦਰ ਵਿੱਚ ਇੱਕ ਵਪਾਰੀ ਜਹਾਜ਼ ਨੂੰ ਫੜ੍ਹ ਕੇ ਉਸ ਵਿੱਚੋਂ 1500 ਕਿਲੋ ਹੈਰੋਇਨ ਬਰਾਮਦ ਕੀਤੀ। ਫੜ੍ਹੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 3500 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸਮੁੰਦਰ ਵਿੱਚ ਹੁਣ ਤੱਕ ਇਹ ਸਭ ਤੋਂ ਵੱਡੀ ਡਰੱਗ ਬਰਾਮਦਗੀ ਹੈ। ਮਾਮਲੇ ਵਿੱਚ ਜਹਾਜ਼ 'ਤੇ ਸਵਾਰ ਸਾਰੇ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਸਾਰੇ ਵਿਅਕਤੀ ਭਾਰਤੀ ਨਾਗਰਿਕ ਹਨ, ਜਦਕਿ ਫੜ੍ਹਿਆ ਗਿਆ ਵਪਾਰੀ ਜਹਾਜ਼ ਐਮ ਵੀ ਹੇਨਰੀ ਪਨਾਮਾ ਵਿੱਚ ਰਜਿਸਟਰਡ ਹੈ। ਭਾਰਤੀ ਕੋਸਟਗਾਰਡ ਦਲ ਦੇ ਪੱਛਮੀ ਕਮਾਨ ਦੇ ਬੁਲਾਰੇ ਕਮਾਂਡੈਂਟ ਐਸ ਦਿਵੇਦੀ ਨੇ ਦੱਸਿਆ ਕਿ ਪਾਣੀ ਦਾ ਜਹਾਜ਼ ਹੇਨਰੀ ਗੁਜਰਾਤ ਦੇ ਅਲੰਗ ਬ੍ਰੇਕਿੰਗ ਬੰਦਰਗਾਹ 'ਤੇ ਲਿਆਂਦਾ ...


Jul 25

39 ਭਾਰਤੀਆਂ ਦੀ ਹੋਣੀ ਬਾਰੇ ਕੋਈ ਇਲਮ ਨਹੀਂ - ਇਰਾਕੀ ਵਿਦੇਸ਼ ਮੰਤਰੀ

Share this News

ਨਵੀਂ ਦਿੱਲੀ : ਇਰਾਕ ਦੇ ਮੋਸੁਲ ਤੋਂ ਲਾਪਤਾ ਹੋਏ 39 ਭਾਰਤੀਆਂ ਦੇ ਮੁੱਦੇ 'ਤੇ ਇਰਾਕੀ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫ਼ਰੀ ਨੇ ਵੱਡਾ ਬਿਆਨ ਦਿੱਤਾ ਹੈ। ਇਰਾਕ ਦੇ ਵਿਦੇਸ਼ ਮੰਤਰੀ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਉਨ•ਾਂ ਨੂੰ ਨਹੀਂ ਪਤਾ ਕਿ 39 ਭਾਰਤੀ ਜ਼ਿੰਦਾ ਹਨ ਜਾਂ ਨਹੀਂ। ਇਰਾਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਮਾਮਲੇ 'ਚ ਅਸੀਂ ਆਪਣੇ ਵੱਲੋਂ ਬਣਦੀ ਜਾਂਚ ਕਰ ਰਹੇ ਹਾਂ। ਇਸ ਤੋਂ ਪਹਿਲਾਂ ਇਰਾਕੀ ਵਿਦੇਸ਼ ਮੰਤਰੀ ਨੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੇ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਉਨ•ਾਂ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ।
ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫ਼ਰੀ ਨੇ ਦਿੱਲੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ...


Jul 25

ਅੱਜ ਰਾਮਨਾਥ ਕੋਵਿੰਦ ਚੁੱਕਣਗੇ ਰਾਸ਼ਟਰਪਤੀ ਅਹੁਦੇ ਦੀ ਸੰਹੁ

Share this News

ਨਵੀਂ ਦਿੱਲੀ : ਨਵੇਂ ਚੁਣੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ 25 ਜੁਲਾਈ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸੰਹੁ ਚੁੱਕਣਗੇ। ਉਨ੍ਹਾਂ ਦਾ ਸੰਹੁ ਚੁੱਕ ਸਮਾਗਮ ਮੰਗਲਵਾਰ ਨੂੰ ਦੁਪਹਿਰ 12:15 ਮਿੰਟ 'ਤੇ ਸੰਸਦ ਭਵਨ ਸੈਂਟਲ ਹਾਲ 'ਚ ਹੋਵੇਗਾ। ਇਹ ਸਮਾਗਮ ਅੱਜ ਸਵੇਰੇ 10 ਵਜੇ ਤੋਂ ਦੁਪਹਿਰ ਦੇ 2 ਵਜੇ ਤਕ ਚੱਲੇਗਾ। ਇਸ ਸਮਾਰੋਹ 'ਚ ਹਿੱਸਾ ਲੈਣ ਲਈ ਰਾਜਸਭਾ ਦੇ ਚੇਅਰਮੈਨ, ਪ੍ਰਧਾਨ ਮੰਤਰੀ, ਭਾਰਤ ਦੇ ਮੁੱਖ ਜੱਜ, ਲੋਕ ਸਭਾ ਪ੍ਰਧਾਨ, ਮੰਤਰੀ ਪਰੀਸ਼ਦ ਦੇ ਮੈਂਬਰ, ਸੂਬਿਆਂ ਦੇ ਰਾਜਪਾਲ ਅਤੇ ਮੁੱਖ ਮੰਤਰੀ, ਕੂਟਨੀਤਕ ਮਿਸ਼ਨਾਂ ਦੇ ਪ੍ਰਮੁੱਖ, ਕਈ ਸੰਸਦ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਫੌਜ ਅਧਿਕਾਰੀ ਕੇਂਦਰੀ ਹਾਲ 'ਚ ਇਕੱਠਾ ਹੋਣਗੇ। ਸਾਬਕਾ ਰਾਸ਼ਟਰਪਤੀ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਸੈਂਟਰ ...


Jul 25

ਚੀਨ ਨੂੰ ਘੇਰਨ ਲਈ ਭਾਰਤ ਨੇ ਬਣਾਈ ਨਵੀਂ ਰਣਨੀਤੀ

Share this News

ਨਵੀਂ ਦਿੱਲੀ : ਡੋਕਲਾਮ ਇਲਾਕੇ ਵਿੱਚ ਭਾਰਤ ਅਤੇ ਚੀਨ ਵਿਚਾਲੇ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਇਸ ਇਲਾਕੇ ਵਿੱਚ ਚੀਨ ਦੇ ਨਾਲ-ਨਾਲ ਭਾਰਤ ਨੇ ਵੀ ਆਪਣੀ ਫੌਜ ਦੀ ਨਫਰੀ ਵਧਾ ਦਿੱਤੀ ਹੈ। ਹਾਲਾਂਕਿ ਭਾਰਤ ਨੇ ਗੱਲਬਾਤ ਦੇ ਵੀ ਬਦਲ ਪੂਰੀ ਤਰ੍ਹਾਂ ਖੁੱਲ੍ਹੇ ਰੱਖੇ ਹੋਏ ਹਨ। ਇਸੇ ਕਾਰਨ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਚੀਨ ਦੇ ਦੌਰੇ 'ਤੇ ਜਾ ਰਹੇ ਹਨ, ਤਾਂ ਕਿ ਤਣਾਅ ਨੂੰ ਘੱਟ ਕੀਤਾ ਜਾ ਸਕੇ। ਚੀਨ ਨਾਲ ਵਧ ਰਹੇ ਤਣਾਅ ਨੂੰ ਦੇਖਦਿਆਂ ਹੁਣ ਭਾਰਤ ਨੇ ਵੀ ਉਸ ਨੂੰ ਘੇਰਨ ਲਈ ਆਪਣੀ ਰਣਨੀਤੀ ਵਿੱਚ ਤਬਦੀਲੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਭਾਰਤ ਵੀ ਕੁਝ ਅਜਿਹਾ ਕਰ ਰਿਹਾ ਹੈ, ਜਿਵੇਂ ਚੀਨ ਕਾਫੀ ਸਮੇਂ ...


Jul 12

ਵਿਰੋਧੀ ਧਿਰ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਉਮੀਦਵਾਰ ਐਲਾਨਿਆ

Share this News

ਨਵੀਂ ਦਿੱਲੀ : ਰਾਸ਼ਟਰਪਤੀ ਚੋਣ ਦਾ ਉਮੀਦਵਾਰ ਤੈਅ ਹੋਣ ਦੇ ਬਾਅਦ ਹੁਣ ਵਿਰੋਧੀ ਪੱਖ ਨੇ ਉਪਰਾਸ਼ਟਰਪਤੀ ਚੋਣ ਲਈ ਸਰਵਸੰਮਤੀ ਨਾਲ ਗੋਪਾਲ ਕ੍ਰਿਸ਼ਣ ਗਾਂਧੀ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਹੋਈ ਬੈਠਕ ਵਿੱਚ ਸਾਰੇ ਦਲਾਂ ਨੇ ਇਹ ਫ਼ੈਸਲਾ ਲਿਆ ਕਿ ਉਹ ਗਾਂਧੀ ਨੂੰ ਚੋਣ ਵਿੱਚ ਖੜਾ ਹੋਣ ਲਈ ਅਪੀਲ ਕਰਨਗੇ। ਉਥੇ ਹੀ ਭਾਜਪਾ ਦੇ ਵੱਲੋਂ ਹੁਣ ਤੱਕ ਕਿਸੇ ਨਾਮ ਦਾ ਐਲਾਨ ਨਹੀਂ ਹੋਇਆ ਹੈ। ਇਸ ਬੈਠਕ ਵਿੱਚ ਜਦਿਊ ਪ੍ਰਮੁੱਖ ਅਤੇ ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਸ਼ਾਮਿਲ ਨਹੀਂ ਹੋਏ ਸਨ। ਹੁਣ ਵੇਖਣਾ ਇਹ ਹੈ ਕਿ ਭਾਜਪਾ ਗਾਂਧੀ ਦੇ ਸਾਹਮਣੇ ਕਿਸ ਚਿਹਰੇ ਨੂੰ ਲੈ ਕੇ ਆਉਂਦੀ ਹੈ। ਖਬਰਾਂ ਦੇ ਅਨੁਸਾਰ ਵਿਰੋਧੀ ਪੱਖ ...[home] [1] 2  [next]1-10 of 18

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved