India News Section

Monthly Archives: AUGUST 2014


Aug 26

'ਨਾਪਾਕ' ਹਰਕਤਾਂ ਨੂੰ ਅੰਜ਼ਾਮ ਦੇਣ ਤੋਂ ਬਾਜ ਨਹੀਂ ਆ ਰਿਹਾ ਪਾਕਿਸਤਾਨ

Share this News

ਜੰਮੂ : ਚੰਦਰੇ ਗੁਆਂਢ ਪਾਕਿਸਤਾਨ ਨੇ ਲਗਾਤਾਰ ਚੌਥੀ ਰਾਤ ਅੰਤਰਾਰਸ਼ਟਰੀ ਸਰਹੱਦ 'ਤੇ 35 ਭਾਰਤੀ ਚੌਕੀਆਂ ਅਤੇ ਕਰੀਬ ਤਿੰਨ ਦਰਜਨ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ਬਰਦਸਤ ਗੋਲਾਬਾਰੀ ਦੇ ਨਾਲ ਗੋਲੇ ਦਾਗੇ। ਜੰਮੂ ਦੇ ਆਰਐਸਪੁਰਾ ਅਤੇ ਅਰਨੀਆ, ਸਾਂਬਾ ਤੇ ਰਾਮਗੜ੍ਹ ਅਤੇ ਅਖ਼ਨੂਰ; ਦੇ ਕਾਨਾਚੱਕ 'ਚ ਸਾਰੀ ਰਾਤ ਗੋਲੀਆਂ ਵਰ੍ਹਦੀਆਂ ਰਹੀਆਂ। ਇਸ ਵਿੱਚ ਤਿੰਨ ਪਿੰਡਵਾਸੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਕਈ ਪਸ਼ੂ ਮਾਰੇ ਗਏ ਅਤੇ ਇੱਕ ਦਰਜਨ ਤੋਂ ਵੱਧ ਘਰਾਂ ਨੂੰ ਵੀ ਨੁਕਸਾਨ ਪੁੱਜਾ। ਉੱਥੇ ਬੀ.ਐਸ.ਐਫ. ਨੇ ਵੀ ਪਾਕਿਸਤਾਨ ਦੀ ਗੋਲਾਬਾਰੀ ਦਾ ਕਰਾਰਾ ਜਵਾਬ ਦਿੱਤਾ। ਸਰਹੱਦ ਪਾਰ ਵੀ ਨੁਕਸਾਨ ਦੀ ਸੂਚਨਾ ਹੈ।
ਇਸ ਦੌਰਾਨ ਪਾਕਿ ਗੋਲਾਬਾਰੀ ਦੇ ਡਰੋਂ ਛੇ ਹੋਰ ਪਿੰਡਾਂ ...


Aug 26

1992 ਤੋਂ 2012 ਤੱਕ ਦੇ ਸਾਰੇ ਕੋਲ ਬਲਾਕ ਦੀ ਵੰਡ ਗ਼ੈਰਕਾਨੂੰਨੀ - ਸੁਪਰੀਮ ਕੋਰਟ

Share this News

ਨਵੀਂ ਦਿੱਲੀ : ਕੋਲਾ ਘੁਟਾਲੇ 'ਚ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ। ਕੋਰਟ ਨੇ 1992 ਤੋਂ ਲੈ ਕੇ 2012 ਤੱਕ ਹੋਏ ਸਾਰੇ ਕੋਲ ਬਲਾਕ ਵੰਡ ਨੂੰ ਗ਼ੈਰਕਾਨੂੰਨੀ ਘੋਸ਼ਿਤ ਕਰ ਦਿੱਤਾ ਹੈ। ਹਾਲਾਂਕਿ ਇਸ ਵੰਡ ਨੂੰ ਰੱਦ ਕਰਨ ਦੇ ਬਾਰੇ 'ਚ ਕੋਰਟ ਨੇ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ ਤੇ ਇਸ ਮਾਮਲੇ 'ਚ ਹੋਰ ਸੁਣਵਾਈ ਦੀ ਜ਼ਰੂਰਤ ਦੱਸੀ ਹੈ। ਕੋਰਟ ਨੇ ਸਾਫ਼ ਕੀਤਾ ਹੈ ਕਿ ਵੰਡ 'ਚ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਤੇ ਇਹ ਪੂਰੀ ਪ੍ਰਕਿਰਿਆ ਮਨਮਾਨੇ ਤਰੀਕੇ ਨਾਲ ਅੰਜਾਮ ਦਿੱਤੀ ਗਈ। ਕੋਰਟ ਨੇ ਕਿਹਾ ਕਿ ਕੋਲ ਬਲਾਕ ਵੰਡਣ 'ਚ ਆਮ ਲੋਕਾਂ ਦੇ ਹਿੱਤਾਂ ਦਾ ਵੀ ਧਿਆਨ ਨਹੀਂ ਰੱਖਿਆ ਗਿਆ, ...


Aug 26

ਲਾਲੂ-ਨਿਤੀਸ਼ ਦੇ ਮੇਲ ਨੇ ਵਿਗਾੜੀ ਭਾਜਪਾ ਦੀ ਖੇਡ

Share this News

ਪਟਨਾ : ਬਿਹਾਰ 'ਚ 10 ਵਿਧਾਨ ਸਭਾ ਸੀਟਾਂ 'ਤੇ ਹੋਈ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਰਾਸ਼ਟਰੀ ਜਨਤਾ ਦਲ ਅਤੇ ਜਨਤਾ ਦਲ (ਯੂ) ਦੇ ਆਗੂ ਗਦਗਦ ਹਨ, ਜਦਕਿ ਭਾਜਪਾ ਆਗੂ ਨਿਰਾਸ਼ ਹਨ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਲੋਕਾਂ ਉਹਨਾਂ ਦੇ ਗਠਜੋੜ 'ਤੇ ਮੋਹਰ ਲਾ ਦਿੱਤੀ ਹੈ ਅਤੇ ਇਹ ਤਜਰਬਾ ਪੂਰੇ ਦੇਸ਼ ਵਿੱਚ ਕੀਤਾ ਜਾਵੇਗਾ। ਜਨਤਾ ਦਲ ਯੂ ਦੇ ਆਗੂ ਸ਼ਰਦ ਯਾਦਵ ਨੇ ਕਿਹਾ ਕਿ ਗਠਜੋੜ ਦਾ ਤਜਰਬਾ ਬਹੁਤ ਹੀ ਸਫ਼ਲ ਰਿਹਾ ਹੈ। ਮੁੰਬਈ ਦੇ ਇੱਕ ਹਸਪਤਾਲ 'ਚ ਦਾਖਲ ਲਾਲੂ ਨੇ ਲੋਕਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨੇ ਲੋਕ ਸਭਾ ਚੋਣਾਂ 'ਚ ਕੀਤੀ ...


Aug 24

ਯੂ.ਪੀ. 'ਚ ਸੱਤਾ ਲਈ 'ਲਵ-ਜਿਹਾਦ' ਨੂੰ ਹਥਿਆਰ ਬਣਾਏਗੀ ਭਾਜਪਾ

Share this News

ਲਖਨਊ : ਉੱਤਰ ਪ੍ਰਦੇਸ਼ 'ਚ ਭਾਜਪਾ 'ਲਵ-ਜਿਹਾਦ' ਨੂੰ ਪੌੜੀ ਬਣਾ ਕੇ ਸੱਤਾ ਤੱਕ ਪਹੁੰਚਣਾ ਚਾਹੁੰਦੀ ਹੈ ਅਤੇ ਪਾਰਟੀ ਨੇ ਵਰਿੰਦਾਵਨ; 'ਚ ਹੋ ਰਹੀ ਪਾਰਟੀ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਲਵ-ਜਿਹਾਦ ਵਿਰੁੱਧ ਮਤਾ ਲਿਆਉਣ ਦਾ ਫ਼ੈਸਲਾ ਕੀਤਾ। ਦੋ ਦਿਨਾਂ ਤੱਕ ਚੱਲਣ ਵਾਲੀ ਮੀਟਿੰਗ 'ਚ ਪਾਰਟੀ ਨੇ ਯੂ.ਪੀ.ਯੂਨਿਟ ਦੇ ਏਜੰਡੇ 'ਚ ਇਹ ਮੁੱਦਾ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਆਰ.ਐਸ.ਐਸ. ਨਾਲ ਸਬੰਧਤ ਸੰਸਥਾ ਧਰਮ ਜਾਗਰਣ ਮੰਚ ਵੱਲੋਂ ਲਵ-ਜਿਹਾਦ ਵਿਰੁੱਧ ਮੁਹਿੰਮ ਮਗਰੋਂ ਭਾਜਪਾ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਹਿੰਦੂ ਕੁੜੀਆਂ ਮੁਸਲਿਮ ਮੁੰਡਿਆਂ ਨਾਲ ਵਿਆਹ ਕਰਵਾਉਣ ਲਈ ਆਪਣਾ ਧਰਮ ਬਦਲ ਰਹੀਆਂ ਹਨ। ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ...


Aug 24

ਸ਼ਾਂਤੀ ਭੰਗ ਕਰਨ ਦਾ ਹਥਿਆਰ ਬਣ ਗਿਆ ਹੈ ਸ਼ੋਸ਼ਲ ਮੀਡੀਆ - ਅਬਦੁਲ ਕਲਾਮ

Share this News

ਕੋਚੀ : ਸਾਬਕਾ ਰਾਸ਼ਟਰਪਤੀ ਅਤੇ ਨੌਜਵਾਨਾਂ ਦਾ ਆਦਰਸ਼ ਮੰਨੇ ਜਾਣ ਵਾਲੇ ਏ.ਪੀ.ਜੇ.ਅਬਦੁਲ ਕਲਾਮ ਨੇ ਸ਼ੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਸਾਵਧਾਨ ਹੋਣ ਲਈ ਕਿਹਾ ਹੈ। ਕਲਾਮ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਸ਼ਾਂਤੀ ਭੰਗ ਕਰਨ ਦਾ ਇੱਕ ਪ੍ਰਭਾਵਸ਼ਾਲੀ ਹਥਿਆਰ ਬਣ ਗਿਆ ਹੈ। ਕੇਰਲ ਦੇ ਕੋਚੀ 'ਚ ਕਲਾਮ ਇੱਕ ਸੈਮੀਨਾਰ 'ਚ ਬੋਲ ਰਹੇ ਸਨ, ਜਿਸ ਦਾ ਵਿਸ਼ਾ ''ਸਕਿਊਰਟੀ ਐਂਡ ਹੈਕਿੰਗ ਕਾਨਫ਼ਰੰਸ ਕੋਕੋਨ-2014'' 'ਚ ਆਪਣੇ ਭਾਸ਼ਣ 'ਚ ਸਾਬਕਾ ਰਾਸ਼ਟਰਪਤੀ ਨੇ ਸਾਈਬਰ ਅਪਰਾਧਾਂ ਨਾਲ ਸਿੱਝਣ ਦੇ ਮੁੱਦੇ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਭਾਰਤੀਆਂ ਨੂੰ ਸੋਸ਼ਲ ਮੀਡੀਆ ਦੇ ਵਿਸ਼ਲੇਸ਼ਣ ਦੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ। ਕਲਾਮ ਨੇ ਕਿਹਾ ਕਿ ਦੁਨੀਆਂ ਭਰ 'ਚੋਂ ਸੋਸ਼ਲ ਮੀਡੀਆ ਦੇ ...


Aug 24

ਅੱਤਵਾਦੀਆਂ ਨੂੰ ਮਿਲਣਾ ਚਾਹੁੰਦੇ ਸਨ ਮਨਮੋਹਨ - ਯਾਸਿਨ ਮਲਿਕ

Share this News

ਨਵੀਂ ਦਿੱਲੀ : ਅਲਗਾਵਵਾਦੀ ਸੰਗਠਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐੱਲ.ਐੱਫ) ਦੇ ਨੇਤਾ ਯਾਸਿਨ ਮਲਿਕ ਦਾ ਕਹਿਣਾ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਤਵਾਦੀਆਂ ਨਾਲ ਮਿਲਣਾ ਚਾਹੁੰਦੇ ਸਨ ਅਤੇ ਇਸ ਲਈ ਉਹਨਾਂ ਨੇ ਉਹਨਾਂ ਤੋਂ ਮਦਦ ਮੰਗੀ ਸੀ।
ਮਲਿਕ ਨੇ ਇੱਕ ਸ਼ੋਅ 'ਚ ਕਿਹਾ ਕਿ ਮਨਮੋਹਨ ਸਿੰਘ ਨੇ ਸਾਲ 2006 'ਚ ਪਾਕਿਸਤਾਨ ਸਥਿਤ ਅੱਤਵਾਦੀਆਂ ਨਾਲ ਸੰਪਰਕ ਲਈ ਉਨ੍ਹਾਂ ਤੋਂ ਮਦਦ ਮੰਗੀ ਸੀ। ਮਲਿਕ ਮੁਤਾਬਕ ਭਾਰਤ-ਪਾਕਿਸਤਾਨ ਸ਼ਾਂਤੀ ਪ੍ਰਕਿਰਿਆ ਨੂੰ ਵਾਧਾ ਦੇਣ ਦੇ ਮੱਦੇਨਜ਼ਰ ਮਨਮੋਹਨ ਅੱਤਵਾਦੀ ਅਗਵਾਈ ਤੋਂ ਸੰਪਰਕ ਦੇ ਇੱਛੁਕ ਸਨ। ਮਲਿਕ ਨੇ ਕਿਹਾ ਕਿ ਸਾਲ 2006 'ਚ ਮੇਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਹੋਈ ਸੀ। ਇਸ ਦੌਰਾਨ ਮੈਂ ...


Aug 20

ਮੋਦੀ ਦੇ ਸਾਹਮਣੇ ਹੋਇਆ ਹੁੱਡਾ ਦਾ ਅਪਮਾਨ

Share this News

ਕੈਥਲ  : ਇੱਕ ਸੜਕ ਨਿਰਮਾਣ ਦੇ ਨੀਂਹ-ਪੱਥਰ ਰੱਖਣ ਨੂੰ ਲੈ ਕੇ ਹੋਏ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਉਸ ਵੇਲੇ ਨਰਾਜ਼ ਹੋ ਗਏ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਤੋਂ ਬਾਅਦ ਉਹ ਜਨਤਾ ਦਾ ਧੰਨਵਾਦ ਕਰਨ ਲਈ ਬੋਲਣ ਲੱਗੇ ਤਾਂ ਅੱਗੇ ਬੈਠੀ ਭੀੜ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਸ਼ੋਰ ਸ਼ਰਾਬੇ ਵਿੱਚ ਹੁੱਡਾ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਨਰਾਜ਼ ਹੋ ਕੇ ਭਾਸ਼ਣ ਅੱਧ ਵਿਚਾਲੇ ਹੀ ਛੱਡ ਦਿੱਤਾ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਨਰਿੰਦਰ ਮੋਦੀ ਦੇ ਕਿਸੇ ਸਮਾਗਮ ਵਿੱਚ ਵੀ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਮੇਰੇ ਬੋਲਣ ਦੌਰਾਨ ਕੀਤਾ ਗਿਆ ਸ਼ੋਰ ਸ਼ਰਾਬਾ ਭਾਜਪਾ ਦੀ ਸਾਜਿਸ਼ ਸੀ। ...


Aug 20

ਅਦਾਲਤ ਵੱਲੋਂ ਇਰੋਮ ਸ਼ਰਮੀਲਾ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ

Share this News

ਇਮਫਾਲ  : 14 ਸਾਲ ਤੋਂ ਜੇਲ੍ਹ ਵਿੱਚ ਬੰਦ ਮਨੀਪੁਰ ਦੀ ਇਰੋਮਾ ਸ਼ਰਮੀਲਾ ਨੂੰ ਕੋਰਟ ਨੇ ਰਿਹਾਅ ਕਰਨ ਦਾ ਅਦੇਸ਼ ਦਿੱਤਾ ਹੈ। ਮਾਨਵਾਧਿਕਾਰ ਦੇ ਲਈ ਸੰਘਰਸ਼ਰਤ ਇਰੋਮ ਸੈਨਾ ਨੂੰ ਦਿੱਤੇ ਜਾਣ ਵਾਲੇ ਏ ਐਫ ਐਸ ਪੀ ਏ ਦੇ ਖਿਲਾਫ ਲੜਾਈ ਲੜ ਰਹੀ ਹੈ। ਇਸ ਲਈ ਉਹ ਅਨਸ਼ਨ ’ਤੇ ਚੱਲ ਰਹੀ ਹੈ। ਉਨ੍ਹਾਂ ਨੂੰ ਡਾਕਟਰਾਂ ਦੀ ਸਹਾਇਤਾ ਨਾਲ ਭੋਜਨ ਦਿੱਤਾ ਜਾ ਰਿਹਾ ਹੈ। ਸ਼ਰਮੀਲਾ ’ਤੇ ਖੁਦਕੁਸ਼ੀ ਦਾ ਕੇਸ ਦਰਜ ਸੀ ਅਤੇ ਕੋਰਟ ਨੇ ਕਿਹਾ ਕਿ ਇਰੋਮ ’ਤੇ ਖੁਦਕੁਸ਼ੀ ਦਾ ਕੇਸ ਨਹੀਂ ਬਣਦਾ। ਵਰਣਨਯੋਗ ਹੈ ਕਿ ਸ਼ਰਮੀਲਾ 4 ਨਵੰਬਰ 2000 ਤੋਂ ਅਨਿਧਿਤਕਾਲੀਨ ਅਵਾਸ ’ਤੇ ਹੈ। ਉਹ ਸਸ਼ਸਤਰ ਬਲ (ਵਿਸ਼ੇਸ਼ ਸ਼ਕਤੀਆਂ) ਅਧਿਨਿਅਮ, 1958 (ਏ ਐਫ ਐਸ ਪੀ ਏ) ਨੂੰ ...


Aug 20

ਕੈਂਸਰ ਤੋਂ ਵੀ ਗੰਭੀਰ ਬਿਮਾਰੀ ਭ੍ਰਿਸ਼ਟਾਚਾਰ - ਮੋਦੀ

Share this News

ਕੈਥਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਕੈਂਸਰ ਤੋਂ ਵੀ ਗੰਭੀਰ ਬਿਮਾਰੀ ਹੈ ਅਤੇ ਐਨ ਡੀ ਏ ਸਰਕਾਰ ਨੇ ਇਸ ਅਲਾਮਤ ਨੂੰ ਖ਼ਤਮ ਕਰਨ ਲਈ ਕਈ ਕਦਮ ਪੁੱਟੇ ਹਨ। ਹਰਿਆਣਾ ਦੇ ਕੈਥਲ 'ਚ ਕੌਮੀ ਹਾਈਵੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਤੋਂ ਮਿਲੇ ਪਿਆਰ ਨੂੰ ਉਹ ਵਿਕਾਸ ਰਾਹੀਂ ਮੋੜਨਗੇ। ਉਨ੍ਹਾ ਕਿਹਾ ਕਿ ਸੜਕਾਂ ਰਾਸ਼ਟਰ ਦੀ ਜ਼ਿੰਦਗੀ ਦੀਆਂ ਨਾੜਾਂ ਹਨ, ਜੋ ਵਿਕਾਸ ਨੂੰ ਦੂਰ-ਦਰਾਜ ਦੇ ਇਲਾਕਿਆਂ ਤੱਕ ਪਹੁੰਚਾਉਂਦੀਆਂ ਹਨ। ਮੋਦੀ ਨੇ ਕਿਹਾ ਕਿ ...


Aug 19

ਭਾਰਤ ਵੱਲੋਂ ਪਾਕਿ ਨਾਲ ਗੱਲਬਾਤ ਰੱਦ

Share this News

ਨਵੀਂ ਦਿੱਲੀ  : ਭਾਰਤ ਨੇ ਅੱਜ ਸਖਤ ਰੁੱਖ ਅਪਣਾਉਂਦਿਆਂ ਪਾਕਿਸਤਾਨ ਨਾਲ ਅਗਲੇ ਹਫ਼ਤੇ 25 ਅਗਸਤ ਨੂੰ ਹੋਣ ਵਾਲੀ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰ ਦਿੱਤੀ ਤੇ ਸੂਚਿਤ ਕੀਤਾ ਕਿ ਪਾਕਿ ਵਲੋਂ ਕਸ਼ਮੀਰੀ ਵੱਖਵਾਦੀਆਂ ਨਾਲ ਗੱਲਬਾਤ ਕਰ ਕੇ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣਾ ਭਾਰਤ ਨੂੰ ਕਦੇ ਮੰਨਜ਼ੂਰ ਨਹੀਂ ਹੈ। ਨਵੀਂ ਦਿੱਲੀ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਸੀਤ ਨੇ ਅੱਜ ਸ਼ਾਮ ਜੰਮੂ ਕਸ਼ਮੀਰ ਦੇ ਵੱਖਵਾਦੀ ਨੇਤਾਵਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਵੱਖਵਾਦੀ ਨੇਤਾ ਬਸ਼ੀਰ ਸ਼ਾਹ ਨਾਲ ਮੁਲਾਕਾਤ ਕੀਤੀ। ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਇਸ ਮੁਲਾਕਾਤ ਦੇ ਬਾਅਦ ਇਕ ਬਿਆਨ 'ਚ ਵਿਦੇਸ਼ ਸਕੱਤਰ ਪੱਧਰੀ ਬੈਠਕ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੰਦੇ ਹੋਏ ...[home] [1] 2 3 4  [next]1-10 of 32

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved