India News Section

Monthly Archives: AUGUST 2015


Aug 26

ਪਟੇਲਾਂ ਲਈ ਰਾਖਵਾਂਕਰਨ ਦਾ ਝੰਡਾ ਬੁਲੰਦ ਕਰਨ ਵਾਲਾ ਪਟੇਲ ਗ੍ਰਿਫਤਾਰ

Share this News

ਅਹਿਮਦਾਬਾਦ : ਗੁਜਰਾਤ ਵਿੱਚ ਪਟੇਲ ਭਾਈਚਾਰੇ ਨੂੰ ਪੱਛੜੇ ਵਰਗਾਂ ਦਾ ਰਾਖਵਾਂਕਰਨ ਦਿਵਾਉਣ ਲਈ ਝੰਡਾ ਬੁਲੰਦ ਕਰਨ ਵਾਲੇ ਹਾਰਦਿਕ ਪਟੇਲ ਨੂੰ ਭੁੱਖ ਹੜਤਾਲ ’ਤੇ ਬੈਠਣ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪਟੇਲ ਭਾਈਚਾਰੇ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਅਹਿਮਦਾਬਾਦ ਵਿੱਚ ਵਿਸ਼ਾਲ ਰੈਲੀ ਕੀਤੀ ਸੀ । ਰੈਲੀ ਦੌਰਾਨ ਕਈ ਥਾਵਾਂ ’ਤੇ ਪੁਲਿਸ ਨਾਲ ਟਕਰਾਅ ਦੌਰਾਨ ਭੰਨਤੋੜ ਹੋਈ। ਇਸ ਦੌਰਾਨ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਗ੍ਰਿਫ਼ਤਾਰੀ ਤੋਂ ਪਹਿਲਾਂ ਰੈਲੀ ਦੌਰਾਨ ਪਟੇਲ ਭਾਈਚਾਰੇ ਦੇ ਹੀਰੋ ਬਣ ਕੇ ਅੱਗੇ ਆਏ ਹਾਰਦਿਕ ਪਟੇਲ ਨੇ ਕਿਹਾ ਕਿ ਜੇਕਰ ਸਾਡੀ ਇਹ ਮੰਗ ਨਾ ਮੰਨੀ ਗਈ ਤਾਂ ਭਾਜਪਾ ਦੀ ਆਨੰਦੀ ਬੇਨ ਪਟੇਲ ਸਰਕਾਰ ਨੂੰ 2017 ਵਿੱਚ ਇਸ ਦੇ ...


Aug 26

ਧਰਮ ਆਧਾਰਿਤ ਮਰਦਮਸ਼ੁਮਾਰੀ : ਹਿੰਦੂ-ਸਿੱਖ ਘਟੇ ਤੇ ਮੁਸਲਮਾਨ ਵੱਧ ਗਏ

Share this News

ਨਵੀਂ ਦਿੱਲੀ : ਸਦੀ ਦੇ ਪਹਿਲੇ ਦਹਾਕੇ ਵਿਚ ਪੂਰੀ ਅਬਾਦੀ ਵਿਚ ਮੁਸਲਿਮ ਅਬਾਦੀ ਦੀ ਗਿਣਤੀ ਇਕ ਫ਼ੀਸਦੀ ਤਕ ਵੱਧ ਗਈ ਹੈ। ਜਦਕਿ ਹਿੰਦੂਆਂ ਤੇ ਸਿੱਖਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਵਾਧੇ ਪੱਖੋਂ ਵੇਖਿਆ ਜਾਵੇ ਤਾਂ ਸਿੱਖ, ਜੈਨ ਤੇ ਬੋਧੀ ਕਾਫੀ ਹੇਠਾਂ ਆਏ ਹਨ। 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਮੁਸਲਮਾਨਾਂ ਦੀ ਕੁਲ ਗਿਣਤੀ 17 ਕਰੋੜ 22 ਲੱਖ ਹੈ, ਜਿਹੜੀ ਦੇਸ਼ ਦੀ ਕੁਲ ਅਬਾਦੀ ਦਾ 14.2 ਫ਼ੀਸਦੀ ਹੈ। 2001 ਵਿਚ ਮੁਸਲਿਮ ਅਬਾਦੀ 13 ਕਰੋੜ 81 ਲੱਖ ਸੀ ਤੇ ਉਦੋਂ ਦੀ ਕੁਲ ਅਬਾਦੀ ਦਾ 13.4 ਫੀਸਦੀ ਸੀ। ਦੱਸਣਾ ਬਣਦਾ ਹੈ ਕਿ ਇਸ ਦੌਰਾਨ ਮੁਸਲਮਾਨਾਂ ਨੂੰ ਛੱਡ ਕੇ ਹੋਰਨਾਂ ਘੱਟ ਗਿਣਤੀ ਭਾਈਚਾਰਿਆਂ ਦੀ ਕੁਲ ਅਬਾਦੀ ਵਿਚ ਹਿੱਸੇਦਾਰੀ ...


Aug 26

ਇਕ ਰੈਂਕ - ਇਕ ਪੈਨਸ਼ਨ ਦਾ ਮਾਮਲਾ : ਸਾਬਕਾ ਫ਼ੌਜੀਆਂ ਨਾਲ ਪ੍ਰਦਰਸ਼ਨ ‘ਚ ਸ਼ਾਮਲ ਹੋਈ ਕੇਂਦਰੀ ਮੰਤਰੀ ਵੀ.ਕੇ. ਸਿੰਘ ਦੀ ਬੇਟੀ

Share this News

ਨਵੀਂ ਦਿੱਲੀ : ਕੇਂਦਰੀ ਮੰਤਰੀ ਅਤੇ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਦੀ ਬੇਟੀ ‘ਇਕ ਰੈਂਕ, ਇਕ ਪੈਨਸ਼ਨ’ ਨਾਲ ਜੁੜੀ ਸਾਬਕਾ ਫ਼ੌਜੀਆਂ ਦੀ ਮੰਗ ਨੂੰ ‘ਜਾਇਜ਼’ ਕਰਾਰ ਦਿੰਦਿਆਂ ਅੱਜ ਜੰਤਰ-ਮੰਤਰ ‘ਤੇ ਚਲ ਰਹੇ ਪ੍ਰਦਰਸ਼ਨ ‘ਚ ਸ਼ਾਮਲ ਹੋਈ ਅਤੇ ਅਪਣੇ ਪਿਤਾ ਨੂੰ ਸੁਝਾਅ ਦਿਤਾ ਕਿ ਉੁਨ੍ਹਾਂ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ।
ਸਾਬਕਾ ਫ਼ੌਜੀਆਂ ਦੀ ਮੰਗ ਦੀ ਹਮਾਇਤ ਕਰਦਿਆਂ ਮ੍ਰਿਣਾਲਨੀ ਅੱਜ ਸਵੇਰੇ ਇਸ ਪ੍ਰਦਰਸ਼ਨ ‘ਚ ਸ਼ਾਮਲ ਹੋਈ। ਉਨ੍ਹਾਂ ਦੇ ਪਤੀ ਵੀ ਫ਼ੌਜ ‘ਚ ਅਧਿਕਾਰੀ ਹਨ।
ਉਨ੍ਹਾਂ ਕਿਹਾ, ”ਇਹ ਇਕ ਮਕਸਦ ਹੈ ਅਤੇ ਇਹ ਮਾਮਲਾ ਕਈ ਸਾਲਾਂ ਤੋਂ ਲਟਕ ਰਿਹਾ ਹੈ। ਮੈਂ ਇੱਥੇ ਇਕ ਸਾਬਕਾ ਫ਼ੌਜੀ ਦੀ ਬੇਟੀ ਵਜੋਂ ਉੁਨ੍ਹਾਂ ਦੀ ਹਮਾਇਤ ‘ਚ ਆਈ ਹਾਂ ਜਿਨ੍ਹਾਂ ਲੋਕਾਂ ਨੇ ...


Aug 26

ਤਸਲੀਮਾ ਦਾ ਵੀਜ਼ਾ ਸਾਲ ਲਈ ਵਧਾਇਆ

Share this News

ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਬੰਗਲਾਦੇਸ਼ ਦੀ ਜਲਾਵਤਨ ਲੇਖਿਕਾ ਤਸਲੀਮਾ ਨਸਰੀਨ ਦਾ ਵੀਜ਼ਾ ਅੱਜ ਇੱਕ ਸਾਲ ਲਈ ਵਧਾ ਦਿੱਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਦਖ਼ਲ ਦੇਣ ਪਿੱਛੋਂ ਇਹ ਫੈਸਲਾ ਕੀਤਾ ਗਿਆ। ਤਸਲੀਮਾ ਨੇ ਭਾਰਤ ਸਰਕਾਰ ਨੂੰ ਆਪਣਾ ਵੀਜ਼ਾ ਵਧਾਉਣ ਦੀ ਅਪੀਲ ਕੀਤੀ ਸੀ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ 52 ਸਾਲਾ ਲੇਖਿਕਾ ਨੂੰ ਇੱਕ ਸਾਲ ਲਈ ਵੀਜ਼ਾ ਦਿੱਤਾ ਗਿਆ ਹੈ, ਜੋ 23 ਜੁਲਾਈ ਤੋਂ ਲਾਗੂ ਹੋਵੇਗਾ।
ਇਸ ਫ਼ੈਸਲੇ 'ਤੇ ਪ੍ਰਤੀਕਰਮ ਦਿੰਦਿਆਂ ਤਸਲੀਮਾ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਉਸ ਦਾ ਵੀਜ਼ਾ ਇੱਕ ਸਾਲ ਤੋਂ ਵੱਧ ਵਧਾਇਆ ਜਾਵੇਗਾ ਪਰ ਉਹ ਖੁਸ਼ ਹੈ। ਉਸ ਨੂੰ ਹਾਲੇ ...


Aug 26

ਉਪਹਾਰ ਕਾਂਡ : ਪੀੜਤਾਂ ਵੱਲੋਂ ਕੇਜਰੀਵਾਲ ਨੂੰ 60 ਕਰੋੜ ਨਾ ਲੈਣ ਦੀ ਅਪੀਲ

Share this News

ਨਵੀਂ ਦਿੱਲੀ : ਉਪਹਾਰ ਕਾਂਡ ਦੇ ਪੀੜਤਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਵੱਲੋਂ ਅੰਸਲ ਭਰਾਵਾਂ ਉੱਪਰ ਲਾਏ ਗਏ 60 ਕਰੋੜ ਦੇ ਜੁਰਮਾਨੇ ਨੂੰ ਸਵੀਕਾਰ ਨਾ ਕਰਨ ਜੋ ਅਦਾਲਤੀ ਹੁਕਮਾਂ ਮੁਤਾਬਕ ਦਿੱਲੀ ਸਰਕਾਰ ਨੂੰ ਕਲਿਆਣਕਾਰੀ ਕਾਰਜਾਂ ਲਈ ਦਿੱਤੇ ਜਾਣੇ ਹਨ। ਸੂਤਰਾਂ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਨੇ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਉਹ 'ਉਪਹਾਰ ਕਾਂਡ' ਦੇ ਪੀੜਤਾਂ ਦੀਆਂ ਭਾਵਨਾਵਾਂ ਅਨੁਸਾਰ ਪਹਿਲਾਂ ਕਾਨੂੰਨੀ ਰਾਇ ਲੈ ਕੇ ਇਹ ਦੇਖਣਗੇ ਕਿ ਕਿਤੇ ਜੁਰਮਾਨਾ ਨਾ ਲੈਣ ਦੇ ਇਵਜ਼ ਵਿੱਚ ਦਿੱਲੀ ਸਰਕਾਰ ਮਾਣਹਾਨੀ ਦੇ ਮਾਮਲੇ ਵਿੱਚ ਤਾਂ ਨਹੀਂ ਘਿਰ ਜਾਵੇਗੀ ਜਾਂ ਸੰਵਿਧਾਨਕ ਸੰਕਟ ਤਾਂ ਪੈਦਾ ਨਹੀਂ ...


Aug 26

ਭੂ-ਵਿਗਿਆਨੀ ਟੀਮ ਦਾ ਖ਼ੁਲਾਸਾ : ਖ਼ਤਰੇ ਦੇ ਜ਼ੋਨ 'ਚ ਹੈ ਮਨੀਕਰਨ ਦਾ ਕਸਬਾ

Share this News

ਕੁੱਲੂ : ਭਾਰਤ ਦੀ ਭੂ-ਵਿਗਿਆਨਕ ਸਰਵੇ ਟੀਮ ਨੇ ਮਨੀਕਰਨ ਕਸਬੇ ਦਾ ਸਰਵੇ ਕਰਕੇ ਇਸ ਸਥਾਨ ਨੂੰ ਖ਼ਤਰੇ ਵਾਲਾ ਸਥਾਨ ਐਲਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਕਸਬੇ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਇਸ ਦੀ ਹੋਂਦ ਖ਼ਤਮ ਹੋ ਜਾਵੇਗੀ ਤੇ ਜਾਨ-ਮਾਲ ਦਾ ਭਾਰੀ ਨੁਕਸਾਨ ਵੀ ਹੋਵੇਗਾ। ਕੁੱਲੂ ਦੇ ਐੱਸ.ਡੀ.ਐੱਮ. ਰੋਹਿਤ ਰਾਠੌਰ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਾੜੀ 'ਤੇ ਪਹੁੰਚ ਕੇ ਉੱਥੋਂ ਦੀ ਸਥਿਤੀ ਦੇਖੀ ਤਾਂ ਪਤਾ ਲੱਗਾ ਕਿ ਪੂਰੀ ਪਹਾੜੀ 'ਚ ਦਰਾੜ ਪੈ ਚੁੱਕੀ ਹੈ ਤੇ ਚਟਾਨਾਂ 'ਚ ਧਮਾਕਾ ਹੋਣ ਨੂੰ ਤਿਆਰ ਹੈ। ਇਸ ਖ਼ਤਰੇ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਦੇ ਖੇਤਰ ਸਮੇਤ ਹੇਠਲੇ ...


Aug 26

ਮਨੀਕਰਨ ਗੁਰਦਵਾਰੇ 'ਤੇ ਪਹਾੜੀ ਚੱਟਾਨਾਂ ਡਿੱਗਣ ਕਾਰਨ 8 ਦੀ ਮੌਤ, 10 ਜ਼ਖ਼ਮੀ

Share this News

ਮਨੀਕਰਨ (ਹਿਮਾਚਲ ਪ੍ਰਦੇਸ਼) : ਇਤਿਹਾਸਕ ਮਨੀਕਰਨ ਸਾਹਿਬ ਗੁਰਦਵਾਰੇ ਦੇ ਨੇੜੇ 18 ਅਗਸਤ ਦੁਪਹਿਰ ਵਾਪਰੀ ਕੁਦਰਤੀ ਆਫ਼ਤ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲੇ ਸਾਰੇ ਵਿਅਕਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਨਾਲ ਸਬੰਧਤ ਹਨ। ਦੁਰਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ ਦੋ ਵਜੇ ਦੇ ਲਗਭਗ ਗੁਰਦਵਾਰਾ ਸਾਹਿਬ ਦੀ ਪਿਛਲੇ ਪਾਸੇ ਵਾਲੀ ਪਹਾੜੀ ਤੋਂ ਅਚਾਨਕ ਢਿੱਗਾਂ ਡਿਗਣੀਆਂ ਸ਼ੁਰੂ ਹੋ ਗਈਆਂ ਤੇ ਵੱਡੀਆਂ ਚਟਾਨਾਂ ਸਰਾਂ ਦੀ ਇਮਾਰਤ ਦੇ ਵਿਚਕਾਰ ਛੱਤ 'ਤੇ ਡਿੱਗੀਆਂ ਅਤੇ ਪੂਰੀ ਇਮਾਰਤ ਨੂੰ ਤੋੜ ਕੇ ਦੋ ਹਿੱਸਿਆਂ 'ਚ ਵੰਡਦੀਆਂ ਹੋਈਆਂ ਹੇਠਲੀ ਮੰਜ਼ਿਲ ਨੂੰ ਤਬਾਹ ਕਰਕੇ ਪਾਰਬਤੀ ਨਦੀ ਵਿੱਚ ਜਾ ਡਿੱਗੀਆਂ। ...


Aug 26

ਮੋਦੀ ਤੋਂ ਪੰਜਾਬ ਲਈ ਫੁੱਟੀ ਕੌਡੀ ਵੀ ਨਹੀਂ ਸਰੀ - ਜਰਨੈਲ ਸਿੰਘ

Share this News

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਜੋਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਲਈ 1.65 ਲੱਖ ਕਰੋੜ ਰੁਪਏ ਦਾ ਪੈਕੇਂ ਸਿਆਸੀ ਮੁਨਾਫ਼ੇ ਲਈ ਜਾਰੀ ਕੀਤਾ ਹੈ ਪਰ ਪੰਜਾਬ ਜਿਹੇ ਲੋੜਵੰਦ ਸੂਬੇ ਲਈ ਫੁੱਟੀ ਕੌਡੀ ਵੀ ਨਹੀਂ ਸਰੀ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਭਾਈਵਾਲ ਬਣਿਆ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਲਈ ਕੁਝ ਨਹੀਂ ਲੈ ਸਕਿਆ।
ਸ੍ਰੀ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਟਰੱਕਾਂ ਦੇ ਟਰੱਕ ਨੋਟਾਂ ਦੇ ਭਰ ਕੇ ਲਿਆਉਣ ਦੇ ਸੁਪਨੇ ਦਿਖਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਕਿਸਾਨੀ ਦੀ ਮਾੜੀ ...


Aug 26

ਸ਼ਤਰੂਘਨ ਸਿਨ੍ਹਾ ਨੇ ਕੀਤੀ ਫਿਲਮ 'ਮਾਂਝੀ' ਦੀ ਤਾਰੀਫ

Share this News

ਪਟਨਾ : ਅਭਿਨੇਤਾ ਤੋਂ ਰਾਜਨੇਤਾ ਬਣੇ ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਬਿਹਾਰ ਦੇ ਗਯਾ ਜ਼ਿਲ੍ਹਾ ਵਾਸੀ ਅਤੇ ਗਰੀਬ ਮਜ਼ਦੂਰ ਦਸ਼ਰਥ ਮਾਂਝੀ ਦੀ ਜੀਵਨ 'ਤੇ ਆਧਾਰਿਤ ਫਿਲਮ 'ਮਾਂਝੀ-ਦਿ ਮਾਊਂਟੇਮੈਨ' ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਬਿਹਾਰ ਦਾ ਅਸਲੀ ਅਤੇ ਮਜ਼ਬੂਤ ਡੀਐਨਏ ਹੈ। ਸ਼ਤਰੂਘਨ ਨੇ ਟਵੀਟ ਕਰ ਕੇ ਫਿਲਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਗਤੀਸ਼ੀਲ, ਸੱਚਾਈ 'ਤੇ ਆਧਾਰਿਤ ਅਤੇ ਸਹੀ ਸਮੇਂ 'ਤੇ ਫਿਲਮਾਈ ਗਈ ਇਹ ਫਿਲਮ ਬਿਹਾਰ ਦੇ ਗੌਰਵ ਨੂੰ ਦਰਸਾਉਂਦੀ ਹੈ। ਸ਼ਤਰੂਘਨ ਨੇ ਇਸ ਫਿਲਮ ਦੇ ਅਭਿਨੇਤਾ ਨਵਾਜ਼ੁਦੀਨ ਸਿੱਦੀਕੀ ਅਤੇ ਅਭਿਨੇਤਰੀ ਰਾਧਾ ਆਪਟੇ ਦੀ ਵੀ ਤਾਰੀਫ ਕੀਤੀ ਅਤੇ ਕਿਹਾ ਕਿ ਮਿੱਟੀ ਦੇ ਬਾਰੂਦ ਨਵਾਜ਼ੁਦੀਨ ਇਸ ਸਦੀ ਦੇ ਖੋਜੀ ਹਨ।


Aug 26

ਗ੍ਰਿਫਤਾਰ ਆਪ ਵਿਧਾਇਕ ਸੁਰਿੰਦਰ ਸਿੰਘ ਨੂੰ ਕੁੱਟਮਾਰ ਦੇ ਮਾਮਲੇ 'ਚ ਮਿਲੀ ਜ਼ਮਾਨਤ

Share this News

ਨਵੀਂ ਦਿੱਲੀ : ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ ਦੇ ਇੱਕ ਕਰਮਚਾਰੀ ਨਾਲ ਕਥਿਤ ਤੌਰ 'ਤੇ  ਕੁੱਟਮਾਰ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਦਿੱਲੀ ਛਾਓਣੀ ਦੇ 'ਆਪ' ਵਿਧਾਇਕ ਸੁਰਿੰਦਰ ਸਿੰਘ ਨੂੰ ਅੱਜ ਇੱਥੇ ਦੀ ਇੱਕ ਅਦਾਲਤ ਤੋਂ ਜ਼ਮਾਨਤ ਮਿਲ ਗਈ। ਮੈਟਰੋਪੋਲੀਟਨ ਮੈਜਿਸਟ੍ਰੇਟ ਗੋਮਤੀ ਮਨੋਚਾ ਦੀ ਅਦਾਲਤ ਨੇ ਦੋ ਹੋਰ ਸਿੰਘ ਦੇ ਡਰਾਈਵਰ ਪੰਕਜ ਅਤੇ ਸਹਾਇਕ ਪ੍ਰਵੀਣ ਨੂੰ ਵੀ 30 ਹਜ਼ਾਰ ਰੁਪਏ ਦੇ ਨਿੱਜੀ ਬਾਂਡ ਅਤੇ ਓਨੀ ਹੀ ਰਕਮ ਦੇ ਮੁਚਲਕੇ 'ਤੇ ਰਿਹਾਅ ਕਰ ਦਿੱਤਾ। ਅਦਾਲਤ ਨੇ ਅੱਜ ਉਸ ਤੋਂ ਪਹਿਲਾਂ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਸੀ। ਵਿਧਾਇਕ ਨੇ ਅਨੁਸੂਚਿਤ ਜਾਤੀ, ਜਨਜਾਤੀ ਐਕਟ ਦੇ ਤਹਿਤ ਦਰਜ ਇਸ ਮਾਮਲੇ ਨਾਲ ਨਿਪਟਣ ...[home] [1] 2 3 4  [next]1-10 of 36

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved