India News Section

Monthly Archives: AUGUST 2016


Aug 30

ਮੰਤਰੀ ਨੇ ਅਮਰੀਕਾ ਜਾਣ ਨਾਲੋਂ ਆਪਣੀ ਪੱਗ ਨੂੰ ਦਿੱਤੀ ਤਰਜੀਹ

Share this News

ਨਵੀਂ ਦਿੱਲੀ : ਅਮਰੀਕਨ ਵੀਜ਼ਾ ਲੈਣ ਲਈ ਅੰਬੈਸੀ ਵੱਲੋਂ ਬਿਨਾਂ ਪੱਗ ਦੇ ਫੋਟੋ ਖਿਚਵਾਉਣ ਨੂੰ ਕਹਿਣ ‘ਤੇ ਬੀਜੇਪੀ ਸਾਂਸਦ ਵੀਰੇਂਦਰ ਸਿੰਘ ਭੜਕ ਗਏ ਤੇ ਕਿਹਾ, ‘ਮੈਂ ਮੋਦੀ ਜਾਂ ਸ਼ਾਹਰੁਖ ਨਹੀਂ ਆਪਣੇ ਸਵੈ ਅਭਿਮਾਨ ਨਾਲ ਸਮਝੌਤਾ ਕਰ ਲਵਾਂ।’ ਬੀਜੇਪੀ ਸਾਂਸਦ ਨੇ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ।
ਦਰਅਸਲ ਆਰਗੈਨਿਕ ਖੇਤੀ ‘ਤੇ ਦਿੱਤੇ ਇੱਕ ਟੀਵੀ ਇੰਟਰਵਿਊ ਤੋਂ ਬਾਅਦ ਸਿੰਘ ਨੂੰ ਅਮਰੀਕਾ ਬੁਲਾਇਆ ਗਿਆ ਸੀ ਤੇ 24 ਅਗਸਤ ਨੂੰ ਪੇਪਰ ਵਰਕ ਪੂਰਾ ਕਰਨ ਲਈ ਉਹ ਅੰਬੈਸੀ ਗਏ ਸਨ। 26 ਅਗਸਤ ਨੂੰ ਉਨ੍ਹਾਂ ਦੀ ਅਮਰੀਕਾ ਲਈ ਫਲਾਈਟ ਸੀ। ਜਦ ਅਮਰੀਕਨ ਅੰਬੈਸੀ ਨੇ ਆਪਣੀ ਸ਼ਰਤ ਦੱਸੀ ਤਾਂ ਵੀਰੇਂਦਰ ਸਿੰਘ ਨੇ ਉਨ੍ਹਾਂ ਦੀ ਬਿਨਾਂ ਪਗੜੀ ਵਾਲੀ ਫੋਟੋ ਖਿਚਵਾਉਣ ਦੀ ਸ਼ਰਤ ਤੋਂ ਸਾਫ ...


Aug 30

1984 ਸਿੱਖ ਕਤਲੇਆਮ : ਕੇਂਦਰ ਵੱਲੋਂ ਮੁੜ 28 ਹੋਰ ਕੇਸ ਖੋਲ੍ਹਣ ਦਾ ਫ਼ੈਸਲਾ

Share this News

ਨਵੀਂ ਦਿੱਲੀ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਫਿਰ ਤੋਂ 1984 ਕਤਲੇਆਮ ਦੇ ਇਨਸਾਫ ਦਾ ਮਾਮਲਾ ਗਰਮਾ ਗਿਆ ਹੈ। ਚੋਣਾਂ ਦੇ ਮੱਦੇਨਜ਼ਰ ਕੇਂਦਰ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 28 ਹੋਰ ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।। ਇਨ੍ਹਾਂ ਕੇਸਾਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਕੀਤੀ ਜਾਏਗੀ।
ਇਨ੍ਹਾਂ ਕੇਸਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਗਿਆ ਸੀ ਜਾਂ ਸਬੂਤਾਂ ਦੀ ਘਾਟ ਕਾਰਨ ਇਹਨਾਂ ਦਾ ਕੁਝ ਹੋਇਆ ਨਹੀਂ ਸੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਹੁਣ ਕੁਲ ਮਿਲਾ ਕੇ 77 ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਜਾਏਗੀ। ਦਿੱਲੀ ’ਚ ਸਿੱਖ ਕਤਲੇਆਮ ਦੇ ਦਰਜ 650 ਕੇਸਾਂ ’ਚੋਂ ਐਸਆਈਟੀ ਨੇ 29 ਜੁਲਾਈ ...


Aug 30

ਚੌਟਾਲਾ ਨੂੰ ਹਸਪਤਾਲ ਕਰਾਇਆ ਗਿਆ ਭਰਤੀ

Share this News

ਨਵੀਂ ਦਿੱਲੀ : ਹਰਿਆਣਾ ਦੇ ਸਾਬਕਾ ਮੁੱਖਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਇੰਨਫੈਕਸ਼ਨ ਦੇ ਬਾਅਦ ਰਾਮ ਮਨੋਹਰ ਲੋਹੀਆਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਹ ਸਿੱਖਿਅਕ ਭਰਤੀ ਘੋਟਾਲੇ ਵਿਚ ਦੱਸ ਸਾਲ ਦੀ ਸਜ਼ਾ ਭੁਗਤ ਰਹੇ ਹਨ। ਆਰ.ਐੱਮ.ਐੱਲ. ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 81 ਸਾਲਾ ਨੇਤਾ ਨੂੰ ਸ਼ਨੀਵਾਰ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਚੌਟਾਲਾ ਦੀ ਹਾਲਤ ਸਥਿਰ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਟੀ.ਐੱਲ.ਸੀ. ਵਧ ਗਈ ਹੈ ਜੋ ਕਿ ਇੰਨਫੈਕਸ਼ਨ ਵਧਣ ਦਾ ਸੰਕੇਤ ਹੈ।


Aug 30

ਸਿੱਖਾਂ ਬਾਰੇ ਚੁਟਕਲਿਆਂ ‘ਤੇ ਲੱਗੀ ਰੋਕ ?

Share this News

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਿੱਖ ਭਾਈਚਾਰੇ ‘ਤੇ ਬਣਦੇ ਚੁਟਕਲਿਆਂ ਨੂੰ ਬੈਨ ਕਰਨ ਦੇ ਮਾਮਲੇ ਵਿੱਚ ਛੇ ਹਫਤਿਆਂ ਵਿੱਚ ਮਾਹਿਰ ਕਮੇਟੀ ਤੋਂ ਅਜਿਹੇ ਚੁਟਕਲਿਆਂ ਨੂੰ ਰੋਕਣ ਲਈ ਸੁਝਾਅ ਮੰਗੇ ਸੀ। ਕਮੇਟੀ ਦੀ ਰਿਪੋਰਟ ‘ਤੇ ਸੁਪਰੀਮ ਕੋਰਟ ਨੇ ਵਿਚਾਰ ਕਰਨੀ ਸੀ ਪਰ ਅੱਜ ਦੀ ਸੁਣਵਾਈ ਦੌਰਾਨ ਕਮੇਟੀ ਵੱਲੋਂ ਰਿਪੋਰਟ ਤਿਆਰ ਕਰਨ ਲਈ ਚਾਰ ਹਫਤੇ ਦਾ ਹੋਰ ਸਮਾਂ ਮੰਗਿਆ ਗਿਆ ਹੈ। ਅਦਾਲਤ ਨੇ ਮਾਹਿਰ ਕਮੇਟੀ ਦੀ ਅਪੀਲ ਮੰਨਦੇ ਹੋਏ ਹੋਰ ਚਾਰ ਹਫਤੇ ਦਾ ਸਮਾਂ ਦੇ ਦਿੱਤਾ ਹੈ।
ਸੁਪਰੀਮ ਕੋਰਟ ਦੇ ਰਿਟਾ. ਜੱਜ ਐਨ.ਕਿਊ. ਇਕਬਾਲ, ਸਾਬਕਾ ਬਿਊਰੋਕਰੇਟ ਪਵਨ ਕੁਮਾਰ ਵਰਮਾ, ਰਾਜ ਸਭਾ ਮੈਂਬਰ ਬੇਜ਼ਬਰੂਆਹ ਤੇ ਰਿਟਾ. ਆਈ.ਏ.ਐਸ. ਅਫਸਰ ਰਘੂਬੀਰ ਸਿੰਘ ਮਾਹਿਰ ਕਮੇਟੀ ਦੇ ਮੈਂਬਰ ਹਨ। ਕਮੇਟੀ ਦੇ ਮੈਂਬਰ ...


Aug 27

ਸਿਖਿਆ ਸਬੰਧੀ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਨੇ ਲਾਈ ਭਾਰਤ ਦੀ 'ਕਲਾਸ'

Share this News

ਨਵੀਂ ਦਿੱਲੀ : ਭਾਰਤ ਦੇ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾਈ ਵਿਚਾਲੇ ਛੱਡਣ ਵਾਲੇ ਵਿਦਿਆਰਥੀਆਂ ਦੀ ਉੱਚੀ ਦਰ ਵਲ ਧਿਆਨ ਦਿਵਾਉਂਦਿਆਂ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਥਰਮਨ ਸ਼ਨਮੁਗਰਤਨਮ ਨੇ ਅੱਜ ਭਾਰਤ ਦੀ 'ਕਲਾਸ' ਲਾਈ ਅਤੇ ਕਿਹਾ ਕਿ ਭਾਰਤ ਵਿਚ ਸਕੂਲ 'ਸੱਭ ਤੋਂ ਵੱਡੇ ਸੰਕਟ' ਨਾਲ ਜੂਝ ਰਹੇ ਹਨ।
ਭਾਰਤ ਸਰਕਾਰ ਦੇ ਥਿੰਕ ਟੈਂਕ ਨੀਤੀ ਆਯੋਗ ਦੀ 'ਟਰਾਂਸਫ਼ਾਰਮਿੰਗ ਇੰਡੀਆ' ਦੇ ਪਹਿਲੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਬਾਦੀ ਦੇ ਮਾਮਲੇ ਵਿਚ ਦੁਨੀਆਂ ਦੇ ਦੂਜੇ ਸੱਭ ਤੋਂ ਵੱਡੇ ਦੇਸ਼ ਵਿਚ ਵੀ ਉਪਰਲੇ ਅਤੇ ਹੇਠਲੇ ਪੱਧਰ ਵਿਚਾਲੇ ਪ੍ਰਤਿਭਾ ਦਾ 'ਕਾਫ਼ੀ ਵੱਡਾ ਪਾੜਾ' ਹੈ। ਸਮਾਜਕ ਗਤੀਸ਼ੀਲਤਾ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ਼ਨਮੁਗਰਤਨਮ ਨੇ ਕਿਹਾ ਕਿ ਪ੍ਰਯੋਗਾਂ ਵਿਚ ਵੇਖਿਆ ਹੈ ਕਿ ਕਿਸੇ ...


Aug 27

ਭਾਰਤ ਦੀ ਨੁਹਾਰ ਬਦਲਣ ਲਈ ਕਾਨੂੰਨ ਬਦਲਣ ਦੀ ਲੋੜ - ਮੋਦੀ

Share this News

ਨਵੀਂ ਦਿੱਲੀ : ਭਾਰਤ ਦੀ ਤੇਜ਼ੀ ਨਾਲ ਨੁਹਾਰ ਬਦਲਣ ਦੇ ਆਪਣੇ ਨਜ਼ਰੀਏ ਦਾ ਖ਼ੁਲਾਸਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨਾਂ ’ਚ ਬਦਲਾਅ, ਗ਼ੈਰ ਲੋੜੀਂਦੀਆਂ ਪ੍ਰਕਿਰਿਆਵਾਂ ਖ਼ਤਮ ਕਰਨ ਅਤੇ ਹੋਰ ਅਮਲਾਂ ’ਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦਾ ਤੇਜ਼ੀ ਨਾਲ ਵਿਕਾਸ ਚਾਹੁੰਦੇ ਹਨ। ਨੀਤੀ ਆਯੋਗ ਵੱਲੋਂ ਕਰਾਏ ਗਏ ਪਹਿਲੇ ‘ਟਰਾਂਸਫਾਰਮਿੰਗ ਇੰਡੀਆ’ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਬਦਲਾਅ 19ਵੀਂ ਸਦੀ ਦੇ ਪ੍ਰਸ਼ਾਸਕੀ ਢਾਂਚੇ ਨਾਲ ਸੰਭਵ ਨਹੀ ਹੋ ਸਕਦਾ। ਆਪਣੇ ਮੰਤਰੀ ਮੰਡਲ ਦੇ ਸਾਥੀਆਂ ਦੀ ਹਾਜ਼ਰੀ ’ਚ ਉਨ੍ਹਾਂ ਕਿਹਾ ਕਿ ਬਦਲਾਅ ਦੇਸ਼ ਅਤੇ ਵਿਦੇਸ਼ ਪੱਧਰ ’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 30 ਕੁ ਸਾਲ ਪਹਿਲਾਂ ਮੁਲਕ ਨੂੰ ਆਪਣੇ ਅੰਦਰ ਝਾਤ ...


Aug 27

ਸ਼ਰਮਨਾਕ : ਐਂਬੂਲੈਂਸ ਨਾ ਮਿਲਣ 'ਤੇ ਤੋੜ ਮਰੋੜ ਕੇ ਚੁੱਕੀ ਲਾਸ਼

Share this News

ਭੁਵਨੇਸ਼ਰ : ਓਡੀਸ਼ਾ 'ਚ ਇਕ ਆਦਿਵਾਸੀ ਵੱਲੋਂ ਪਤਨੀ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ ਦਸ ਕਿਲੋਮੀਟਰ ਪੈਦਲ ਚੱਲਣ ਵਾਲੀ ਘਟਨਾ ਦਾ ਮਾਮਲਾ ਅਜੇ ਧੁੰਦਲਾ ਵੀ ਨਹੀਂ ਪਿਆ ਕਿ ਸੂਬੇ 'ਚ ਇਕ ਹੋਰ ਮਾਮਲੇ ਨੇ ਮਨੁੱਖੀ ਭਾਵਨਾਵਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਾਲਾਸੋਰ 'ਚ ਹਸਪਤਾਲ ਦੇ ਮੁਲਾਜ਼ਮਾਂ ਨੇ ਇਕ ਮਹਿਲਾ ਦੀ ਲਾਸ਼ ਦਾ ਪਹਿਲਾਂ ਲੱਕ ਤੋੜਿਆ ਫਿਰ ਉਸ ਨੂੰ ਬਾਂਸ 'ਤੇ ਲਟਕਾ ਕੇ ਪੋਸਟ ਮਾਰਟਮ ਲਈ ਲੈ ਗਏ। ਪੂਰੇ ਮਾਮਲੇ 'ਤੇ ਓਡੀਸ਼ਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਾਲਾਸੋਰ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੀਆਰਪੀ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਬੁੱਧਵਾਰ ਨੂੰ ਸੋਰੋ ਰੇਲਵੇ ਸਟੇਸ਼ਨ 'ਤੇ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ 80 ਸਾਲਾ ਸਾਲਾਮਨੀ ਬੇਹੇਰਾ ਦੀ ਮੌਤ ਹੋ ...


Aug 27

ਹਾਜ਼ੀ ਅਲੀ ਦਰਗਾਹ ਦੀ ਮਜ਼ਾਰ ਤਕ ਜਾ ਸਕਣਗੀਆਂ ਮਹਿਲਾਵਾਂ

Share this News

ਮੁੰਬਈ : ਬੰਬੇ ਹਾਈ ਕੋਰਟ ਨੇ ਇਤਿਹਾਸਕ ਫ਼ੈਸਲੇ 'ਚ ਮਹਿਲਾਵਾਂ ਨੂੰ ਹਾਜ਼ੀ ਅਲੀ ਦਰਗਾਹ ਦੀ ਮਜ਼ਾਰ ਤਕ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੋਰਟ ਨੇ ਮਹਿਲਾਵਾਂ ਨੂੰ ਇਸ ਤੋਂ ਵਾਂਝੇ ਰੱਖਣ ਨੂੰ ਮੌਲਿਕ ਅਧਿਕਾਰਾਂ ਦੀ ਉਲੰਘਣਾ ਮੰਨਿਆ ਹੈ। ਹਾਜ਼ੀ ਅਲੀ ਦਰਗਾਹ ਟਰੱਸਟ ਨੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ ਹੈ। ਇਸ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਆਪਣੇ ਫ਼ੈਸਲੇ 'ਤੇ ਛੇ ਹਫ਼ਤਿਆਂ ਤਕ ਲਈ ਰੋਕ ਲਗਾ ਦਿੱਤੀ।
ਜਸਟਿਸ ਵੀਐੱਮ ਕਨਾਡੇ ਅਤੇ ਜਸਟਿਸ ਰੇਵਤੀ ਮੋਹਿਤੇ ਡੇਰੇ ਦੇ ਬੈਂਚ ਨੇ ਜਕੀਆ ਸੋਮਨ ਅਤੇ ਨੂਰਜਹਾਂ ਨਿਆਜ਼ ਦੀ ਜਨਹਿਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਇਆ। ਹਾਈ ਕੋਰਟ ਨੇ ਜੂਨ 'ਚ ਆਪਣਾ ਫ਼ੈਸਲਾ ਸੁਰੱਖਿਆ ਰੱਖ ਲਿਆ ਸੀ। ...


Aug 26

ਜਹੰਨੁਮ ਨਹੀਂ ਬਣਨ ਦਿਆਂਗੇ ਕਸ਼ਮੀਰ ਨੂੰ

Share this News

ਸ੍ਰੀਨਗਰ : ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀਰਵਾਰ ਨੂੰ ਕਸ਼ਮੀਰ ਸਮੱਸਿਆ ਦੇ ਸਿਆਸੀ ਹੱਲ ਲਈ ਗੱਲਬਾਤ 'ਤੇ ਜ਼ੋਰ ਦਿੰਦਿਆਂ ਕਿਹਾ, 'ਕਸ਼ਮੀਰ ਦੇ 95 ਫ਼ੀਸਦੀ ਲੋਕ ਸ਼ਾਂਤੀ, ਗੱਲਬਾਤ ਅਤੇ ਸਨਮਾਨ ਭਰੀ ਜ਼ਿੰਦਗੀ ਚਾਹੁੰਦੇ ਹਨ। ਸਮੱਸਿਆ ਦੇ ਹੱਲ 'ਚ ਰੁਕਾਵਟ ਪਾਉਣ ਵਾਲੇ ਤੱਤ ਹੀ ਹਿੰਸਾ ਨੂੰ ਭੜਕਾ ਰਹੇ ਹਨ। ਇਹ ਸਿਰਫ ਪੰਜ ਫ਼ੀਸਦੀ ਹੀ ਹੈ ਅਤੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਅਸੀਂ ਜੰਨਤ ਨੂੰ ਜਹੰਨੁਮ ਬਣਾਉਣ ਦੀ ਇਜਾਜ਼ਤ ਨਹੀਂ ਦਿਆਂਗੇ।'
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਮੌਜ਼ੂਦਗੀ 'ਚ ਪੱਤਰਕਾਰ ਸੰਮੇਲਨ ਦੌਰਾਨ ਮਹਿਬੂਬਾ ਨੇ ਵੱਖਵਾਦੀਆਂ ਨੂੰ ਇਕ ਤਰ੍ਹਾਂ ਸ਼ੀਸ਼ਾ ਦਿਖਾ ਦਿੱਤਾ। ਕਿਹਾ, 'ਕਸ਼ਮੀਰ 'ਚ ਮਾਰੇ ਗਏ ਲੋਕ ਦੁੱਧ ਜਾਂ ਟੌਫੀ ਖ਼ਰੀਦਣ ਨਹੀਂ ਗਏ ਸਨ। ਸੁਰੱਖਿਆ ਬਲਾਂ ਨੂੰ ...


Aug 26

ਉਡੀਸ਼ਾ 'ਚ ਐਂਬੂਲੈਂਸ ਦੇਣ ਤੋਂ ਇਨਕਾਰ ਕਰਨ 'ਤੇ ਪਤਨੀ ਦੀ ਲਾਸ਼ ਚੁੱਕ ਕੇ 12 ਕਿਲੋਮੀਟਰ ਚੱਲਦਾ ਰਿਹਾ ਪਤੀ

Share this News

ਭੁਵਨੇਸ਼ਵਰ : ਉਡੀਸ਼ਾ ਵਿਚ ਐਂਬੂਲੈਂਸ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਇਕ ਵਿਅਕਤੀ ਵੀਰਵਾਰ ਨੂੰ ਆਪਣੀ ਪਤਨੀ ਦੀ ਲਾਸ਼ ਮੋਢਿਆਂ ਉੱਤੇ ਚੱਕ ਕੇ 12 ਕਿਲੋਮੀਟਰ ਤੱਕ ਚੱਲਦਾ ਰਿਹਾ। ਸਥਾਨਕ ਲੋਕਾਂ ਨੇ ਦਾਨਾ ਮਾਝੀ ਨੂੰ ਆਪਣੀ ਪਤਨੀ ਅਮੰਗ ਦੇਈ ਦੀ ਲਾਸ਼ ਨੂੰ ਮੋਢਿਆ ਉੱਤੇ ਚੁੱਕ ਕੇ ਲਿਜਾਂਦੇ ਹੋਏ ਦੇਖਿਆ। 42 ਸਾਲਾ ਅਮੰਗ ਦੀ ਭਵਾਨੀਪਟਨਾ ਵਿਚ ਸਿਵਲ ਹਸਪਤਾਲ ਵਿਚ ਟੀ ਬੀ ਨਾਲ ਮੌਤ ਹੋ ਗਈ ਸੀ। ਖਾਸ ਗੱਲ ਇਹ ਹੈ ਕਿ ਅਜਿਹੀ ਸਥਿਤੀ ਲਈ ਹੀ ਨਵੀਨ ਪਟਨਾਇਕ ਸਰਕਾਰ ਨੇ ਫਰਵਰੀ ਵਿਚ ਮਹਾ ਪ੍ਰਾਯਣ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਲਾਸ਼ ਨੂੰ ਸਰਕਾਰੀ ਹਸਪਤਾਲ ਤੋਂ ਮ੍ਰਿਤਕ ਦੇ ਘਰ ਤੱਕ ਪਹੁੰਚਾਉਣ ਲਈ ਮੁਫਤ ਐਂਬੂਲੈਂਸ ਦੀ ਸਹੂਲਤ ਦਿੱਤੀ ਜਾਂਦੀ ...[home] [1] 2 3 4 5 6  [next]1-10 of 53

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved