ਮੁੰਬਈ : ਦੇਸ਼ ਦੀ ਵਿੱਤੀ ਰਾਜਧਾਨੀ ਦੇ ਭਾਰੀ ਬਾਰਸ਼ ਦੀ ਲਪੇਟ 'ਚ ਆਉਣ ਦਰਮਿਆਨ ਸ਼ਿਵ ਸੈਨਾ ਨੇ ਬੁੱਧਵਾਰ ਨੂੰ ਬ੍ਰਹਿਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨੇ ਸਥਿਤੀ ਨੂੰ 'ਹੱਥੋਂ ਬਾਹਰ' ਨਹੀਂ ਜਾਣ ਦਿੱਤਾ। ਬ੍ਰਹਿਮੁੰਬਈ ਨਗਰ ਨਿਗਮ 'ਚ 2 ਦਹਾਕਿਆਂ ਤੋਂ ਵਧ ਸਮੇਂ ਤੋਂ ਸ਼ਿਵ ਸੈਨਾ ਦਾ ਸ਼ਾਸਨ ਹੈ। ਸ਼ਿਵ ਸੈਨਾ ਨੇ ਪਾਰਟੀ ਦੇ ਅਖਬਾਰ 'ਸਾਮਨਾ' 'ਚ ਇਕ ਸੰਪਾਦਕੀ 'ਚ ਕਿਹਾ,''ਕੁਦਰਤੀ ਆਫਤ ਨਾਲ ਨਜਿੱਠਣ ਦੀ ਬੀ.ਐੱਮ.ਸੀ. ਦੀ ਤਿਆਰੀ ਨੇ ਸਥਿਤੀ ਨੂੰ ਹੱਥੋਂ ਬਾਹਰ ਨਹੀਂ ਜਾਣ ਦਿੱਤਾ। ਨਗਰ ਬਾਡੀ ਦੀ ਇਸ ਲਈ ਤਾਰੀਫ ਕੀਤੀ ਜਾਣੀ ਚਾਹੀਦੀ ਹੈ। ਭਾਰੀ ਬਾਰਸ਼ ਦੇ ਬਾਵਜੂਦ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਹੈ।'' ਊਧਵ ਠਾਕਰੇ ਦੀ ਅਗਵਾਈ ਵਾਲੀ ...