India News Section

Monthly Archives: SEPTEMBER 2014


Sep 30

ਹੰਝੂਆਂ 'ਚ ਡੁੱਬਿਆ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ

Share this News

ਚੇਨੱਈ : ਅੰਨਾ ਡੀ.ਐਮ.ਕੇ. ਸੁਪਰੀਮੋ ਜੈਲਲਿਤਾ ਦੇ ਜਾਨਸ਼ੀਨ ਅਤੇ ਉਨ੍ਹਾਂ ਦੇ ਵਫ਼ਾਦਾਰ ਓ ਪੰਨੀਰਸੇਲਵਮ (ਓਪੀ) ਦਾ ਸਹੁ ਚੁੱਕ ਸਮਾਗਮ ਹੰਝੂਆਂ ਵਿੱਚ ਡੁੱਬਿਆ ਰਿਹਾ। ਉਨ੍ਹਾਂ ਨੇ ਸੋਮਵਾਰ ਨੂੰ 30 ਮੰਤਰੀਆਂ ਦੇ ਨਾਲ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਸਮਾਗਮ ਵਿੱਚ ਰਾਜਪਾਲ ਕੇ ਰੋਸਈਆ ਨੇ 63 ਸਾਲਾ ਪੰਨੀਰਸੇਲਵਮ ਨੂੰ ਸਹੁੰ ਚੁਕਵਾਈ। ਇਸ ਮੌਕੇ ਭਾਵੁਕ ਹੋਏ ਮੁੱਖ ਮੰਤਰੀ ਸਮੇਤ ਜ਼ਿਆਦਾਤਰ ਮੰਤਰੀਆਂ ਦੀਆਂ ਅੱਖਾਂ ਭਿੱਜੀਆਂ ਹੋਈਆਂ ਹੀ ਨਜ਼ਰ ਆਈਆਂ। ਇਕ ਦਿਨ ਪਹਿਲਾਂ ਹੀ ਸਰਬਸੰਮਤੀ ਨਾਲ ਅੰਨਾ ਡੀ.ਐਮ.ਕੇ. ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਵਾਲੇ ਓਪੀ ਨੇ ਦੂਜੀ ਵਾਰ ਸੂਬੇ ਦੀ ਕਮਾਨ ਸੰਭਾਲੀ ਹੈ। ਪਹਿਲਾਂ 2002 'ਚ ਇਸੇ ਤਰ੍ਹਾਂ ਦੇ ਹਾਲਾਤ ...


Sep 30

ਜੰਮੂ-ਕਸ਼ਮੀਰ 'ਚ ਹੜ੍ਹ ਨਾਲ ਇੱਕ ਲੱਖ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ

Share this News

ਸ੍ਰੀਨਗਰ : ਜੰਮੂ-ਕਸ਼ਮੀਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਰਾਜ ਵਿੱਚ ਹੜ੍ਹ ਦੇ ਕਾਰਨ ਇੱਕ ਲੱਖ ਕਰੋੜ ਰੁਪਏ ਦੇ ਸ਼ੁਰੂਆਤੀ ਨੁਕਸਾਨ ਦਾ ਆਂਕਲਨ ਹੈ ਅਤੇ ਉਮੀਦ ਜਤਾਈ ਕਿ ਕੇਂਦਰ ਪ੍ਰਭਾਵਿਤ ਲੋਕਾਂ ਨੂੰ ਜ਼ਿਆਦਾ ਸਹਾਇਤਾ ਮੁਹੱਈਆ ਕਰਵਾਏਗਾ। ਮੁੱਖ ਸਕੱਤਰ ਮੁਹੰਮਦ ਇਕਬਾਲ ਖਾਨਡੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਿੱਜੀ ਕਾਰੋਬਾਰ ਸਮੇਤ ਹੜ੍ਹ ਦੇ ਕਾਰਨ ਇੱਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਸਕੱਤਰ ਨੇ ਕਿਹਾ ਕਿ ਰਾਜ ਸਰਕਾਰ ਹੜ੍ਹ ਦੀ ਵਜ੍ਹਾ ਨਾਲ ਹੋਏ ਨੁਕਸਾਨ ਦੇ ਬਾਰੇ ਵਿੱਚ ਵਿਸਥਾਰਤ ਰਿਪੋਰਟ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜਿਸ ਨੂੰ ਇਸ ਹਫ਼ਤੇ ਦੇ ਅੰਤ ਤੱਕ ਕੇਂਦਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ...


Sep 30

ਜੈਲਲਿਤਾ ਨੂੰ ਸਜ਼ਾ ਮਿਲਣ ਦੇ ਦੁੱਖ ਕਾਰਨ 16 ਲੋਕਾਂ ਦੀ ਮੌਤ

Share this News

ਚੇਨੱਈ : ਬੰਗਲੌਰ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਅੰਨਾਦ੍ਰਮੁਕ ਪ੍ਰਮੁੱਖ ਜੈਲਲਿਤਾ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਸ਼ਨੀਵਾਰ ਤੋਂ ਹੁਣ ਤੱਕ ਘੱਟੋ-ਘੱਟ 16 ਲੋਕਾਂ ਦੀ ਆਤਮਾ-ਹੱਤਿਆ ਅਤੇ ਸਦਮੇਂ ਨਾਲ ਮੌਤ ਹੋਣ ਦੀ ਖ਼ਬਰ ਹੈ। ਪੁਲਸ ਨੇ ਦੱਸਿਆ ਕਿ ਅੰਨਾਦ੍ਰਮੁਕ ਦੇ ਵਰਕਰ ਐੱਸ.ਵੇਂਕਟੇਸ਼ਨ (65) ਨੇ ਆਪਣੇ ਉੱਪਰ ਕੈਰੋਸੀਨ ਤੇਲ ਛਿੜਕ ਲਿਆ ਸੀ, ਜਿਸ ਦੇ ਚੱਲਦੇ ਹਸਪਤਾਲ 'ਚ ਉਸ ਦੀ ਮੌਤ ਹੋ ਗਈ। 3 ਹੋਰ ਲੋਕਾਂ ਨੇ ਫਾਹਾ ਲਗਾ ਲਿਆ ਜਦੋਂ ਕਿ ਇੱਕ ਹੋਰ ਵਿਅਕਤੀ ਤੇਜ਼ ਰਫਤਾਰ ਵਾਲੀ ਬੱਸ ਅੱਗੇ ਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸਮਝਿਆ ਜਾ ਰਿਹਾ ਹੈ ਕਿ ...


Sep 30

ਜੈਲਲਿਤਾ ਨੂੰ 4 ਸਾਲ ਜੇਲ੍ਹ 100 ਕਰੋੜ ਰੁਪਏ ਜੁਰਮਾਨਾ

Share this News

ਬੈਂਗਲੁਰੂ : ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਦਾਲਤ ਨੇ ਜੈਲਲਿਤਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ 4 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਸਜ਼ਾ ਦੇ ਨਾਲ 100 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 4 ਸਾਲ ਦੀ ਸਜ਼ਾ ਸੁਣਾਉਣ ਦੇ ਫੌਰੀ ਬਾਅਦ ਜੈਲਲਿਤਾ ਨੂੰ ਵਿਸ਼ੇਸ਼ ਅਦਾਲਤ ਤੋਂ ਸਿੱਧਾ ਜੇਲ੍ਹ ਭੇਜ ਦਿੱਤਾ ਗਿਆ। ਹੁਣ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਵੇਗਾ ਅਤੇ ਉਹ 10 ਸਾਲ ਤੱਕ ਚੋਣ ਨਹੀਂ ਲੜ ਸਕੇਗੀ।
ਅੱਜ ਵਿਸ਼ੇਸ਼ ਅਦਾਲਤ ਵਿੱਚ ਪੇਸ਼ੀ ਲਈ ਜੈਲਲਿਤਾ ਪਹਿਲਾਂ ਹੀ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਚੇੱਨਈ ...


Sep 23

ਆਈ ਐੱਸ ਆਈ ਐੱਸ ਤੇ ਅਲਕਾਇਦਾ ਲਈ ਭਰਤੀ ਕਰ ਰਹੇ ਨੇ ਦੋ ਭਾਰਤੀ

Share this News

ਬੰਗਲੌਰ : ਕੌਮਾਂਤਰੀ ਅੱਤਵਾਦੀ ਜਥੇਬੰਦੀਆਂ ਲਈ ਭਾਰਤੀ ਨੌਜਵਾਨਾਂ ਦੀ ਜੈਪੁਰ ਅਤੇ ਹੈਦਰਾਬਾਦ 'ਚ ਭਰਤੀ ਦੇ ਯਤਨ ਦੇ ਮਾਮਲੇ ਦੀ ਜਾਂਚ ਤੋਂ ਨਵੇਂ ਖੁਲਾਸੇ ਸਾਹਮਣੇ ਆਏ ਹਨ। ਜਾਂਚ 'ਚ ਪਤਾ ਲੱਗਾ ਹੈ ਕਿ ਭਾਰਤੀ ਮੂਲ ਦੇ ਦੋ ਵਿਅਕਤੀ ਇੰਟਰਨੈੱਟ 'ਤੇ ਨੌਜਵਾਨਾਂ ਨੂੰ ਲਾਲਚ ਦੇ ਰਹੇ ਹਨ ਅਤੇ ਆਈ ਐਸ ਆਈ ਐਸ ਤੇ ਅਲਕਾਇਦਾ ਲਈ ਭਰਤੀ ਕਰ ਰਹੇ ਹਨ। ਇਨ੍ਹਾਂ ਦੋਹਾਂ 'ਚ ਆਪਸੀ ਤਾਲਮੇਲ ਵੀ ਹੈ। ਇੱਕ ਅੰਗਰੇਜ਼ੀ ਅਖ਼ਬਾਰ 'ਚ ਛਪੀ ਰਿਪੋਰਟ ਅਨੁਸਾਰ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਭਟਕਲ ਗਰੁੱਪ ਨਾਲ ਜੁਡ਼ੇ ਅਲਕਾਇਦਾ ਲਈ ਭਰਤੀ ਕਰਨ ਵਾਲੇ ਵਿਅਕਤੀ ਦਾ ਨਾਂਅ ਅਬਦੁੱਲ ਕਾਦਿਰ ਸੁਲਤਾਨ ਅਰਮਾਰ ਹੈ। ਉਸ ਬਾਰੇ ਮੰਨਿਆ ਜਾਂਦਾ ...


Sep 23

ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ-ਵਿੱਤੀ ਪੈਕੇਜ ਦੀ ਮੰਗ

Share this News

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਵਿੱਤੀ ਦਬਾਅ ਹੇਠੋਂ ਕੱਢਣ ਲਈ ਉਦਾਰਵਾਦੀ ਵਿੱਤੀ ਪੈਕੇਜ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ‘ਤੇ ਜ਼ੋਰ ਦਿੱਤਾ ਹੈ ਤਾਂ ਜੋ ਸੂਬੇ ਦੇ ਵਿਕਾਸ ਪ੍ਰਾਜੈਕਟਾਂ ‘ਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਰਾਜ ਨੂੰ ਉਚ ਵਿਕਾਸ ਦੇ ਦੌਰ ਵਿੱਚ ਪਹੁੰਚਾਇਆ ਜਾ ਸਕੇ।ਮੁੱਖ ਮੰਤਰੀ ਅੱਜ ਸ਼ਾਮ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮਿਲੇ ਅਤੇ ਸੂਬੇ ਦੀ ਆਰਥਿਕ ਤਰੱਕੀ ਨਾਲ ਜੁਡ਼ੇ ਵੱਖ-ਵੱਖ ਮਸਲਿਆਂ ਨੂੰ ਉਠਾਇਆ।ਖਾਡ਼ਕੂਵਾਦ ਦੇ ਦੌਰ ਨਾਲ ਸਬੰਧਤ 1.02 ਲੱਖ ਕਰੋਡ਼ ਦੇ ¦ਬਿਤ ਪਏ ਕਰਜ਼ੇ ਨੂੰ ...


Sep 23

ਬੀ.ਜੇ.ਪੀ. ਬਨਾਮ ਸ਼ਿਵ ਸੈਨਾ ਸੀਟ ਵਿਵਾਦ

Share this News

ਨਵੀਂ ਦਿੱਲੀ  : ਮਹਾਂਰਾਸ਼ਟਰ ਵਿੱਚ ਸੀਟ ਬਟਵਾਰੇ ਨੂੰ ਲੈ ਕੇ ਮੱਚੀ ਖਿੱਚੋਤਾਣ ਦੇ ਦਰਮਿਆਨ ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਨੇ ਸ਼ਿਵ ਸੈਨਾ ਮੁੱਖੀ ਉਧਵ ਠਾਕਰੇ ਨਾਲ ਗੱਲ ਕੀਤੀ ਹੈ। ਦੋਵਾਂ ਨੇਤਾਵਾਂ ਦੇ ਦਰਮਿਆਨ ਫੋਨ ਤੇ ਗੱਲਬਾਤ ਵਿੱਚ ਅਮਿਤ ਸ਼ਾਹ ਨੇ ਊਧਵ ਨੂੰ ਨਰਮ ਰੁੱਖ ਅਪਨਾਉਣ ਨੂੰ ਕਿਹਾ ਹੈ। ਬੀ.ਜੇ.ਪੀ. ਪ੍ਰਧਾਨ ਨੇ ਊਧਵ ਨੂੰ ਗੱਠਜੋਡ਼ ਬਚਾਉਣ ਦੀ ਅਪੀਲ ਕਰਦੇ ਹੋਏ 59 ਸੀਟਾਂ ਤੇ ਫਿਰ ਤੋਂ ਵਿਚਾਰ ਕਰਨ ਨੂੰ ਕਿਹਾ ਹੈ। ਮਹਾਂਰਾਸ਼ਟਰ ਵਿੱਚ ਸੀਟਾਂ ਨੂੰ ਲੈ ਕੇ ਬੀ.ਜੇ.ਪੀ. ਅਤੇ ਸ਼ਿਵ ਸੈਨਾ ਵਿੱਚ ਵਿਵਾਦ ਜਾਰੀ ਹੈ। ਬੀ.ਜੇ.ਪੀ. ਸੰਸਦੀ ਬੋਰਡ ਨੇ ਅਮਿਤ ਸ਼ਾਹ ਨੂੰ ਗੱਠਜੋਡ਼ ਅਤੇ ਉਮੀਦਵਾਰਾਂ ਤੇ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਹੈ। ਬੀ.ਜੇ.ਪੀ. ...


Sep 23

ਲਾਲ ਗ੍ਰਹਿ 'ਤੇ ਤਿਰੰਗਾ ਲਹਿਰਾ ਕੇ ਇਤਿਹਾਸ ਸਿਰਜੇਗਾ ਭਾਰਤ

Share this News

ਨਵੀਂ ਦਿੱਲੀ : ਦੇਸ਼ ਦੇ ਨਾਲ ਦੁਨੀਆਂ ਦੀਆਂ ਨਜ਼ਰਾਂ 'ਚ ਆ ਚੁੱਕੀ ਭਾਰਤ ਦੀ ਮੰਗਲ ਮੁਹਿੰਮ ਨਾਲ ਜੁਡ਼ੀਆਂ ਉਮੀਦਾਂ ਨੂੰ ਸੋਮਵਾਰ ਨੂੰ ਉਦੋਂ ਹੋਰ ਖੰਭ ਲੱਗ ਗਏ ਜਦੋਂ ਇਸ ਯਾਨ ਦੇ ਮੇਨ ਲਿਕਵਿਡ ਇੰਜਣ ਨੂੰ ਕਰੀਬ ਚਾਰ ਸੈਕੰਡ ਲਈ ਚਲਾਉਣ ਦੇ ਨਾਲ ਉਸਦਾ ਮਾਰਗ ਵੀ ਦਰੁਸਤ ਕਰ ਦਿੱਤਾ ਗਿਆ।
 10 ਮਹੀਨਿਆਂ ਤੋਂ ਸੁਸਤ ਹਾਲਤ 'ਚ ਪਏ ਇਸ ਇੰਜਣ ਨੂੰ ਇਹ ਜਾਨਣ ਲਈ ਚਲਾਇਆ ਗਿਆ ਕਿ ਉਹ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ? ਇਸ ਇੰਜਣ ਜ਼ਰੀਏ ਮੰਗਲ ਗ੍ਰਹਿ ਦੇ ਘੇਰੇ 'ਚ ਦਾਖ਼ਲ ਹੋਣ 'ਚ ਸਫਲਤਾ ਮਿਲੇਗੀ। ਯਾਨ ਨੇ ਮੰਗਲ ਗ੍ਰਹਿ ਦੇ ਗੁਰਤਾ ਖਿੱਚ ਵਾਲੇ ਪ੍ਰਭਾਵ ਖੇਤਰ 'ਚ ਵੀ ਦਾਖ਼ਲ ਕਰ ...


Sep 21

ਭਾਜਪਾ ਦਾ ਕਰਾਰਾ ਜਵਾਬ 'ਹਕੀਕਤ ਤੋਂ ਦੂਰ ਹੈ ਬਿਲਾਵਲ ਦਾ ਬਿਆਨ'

Share this News

ਨਵੀਂ ਦਿੱਲੀ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਦੇ ਕਸ਼ਮੀਰ 'ਤੇ ਦਿੱਤੇ ਬਿਆਨ ਨੂੰ ਭਾਰਤ ਨੇ ਗੰਭੀਰਤਾ ਨਾਲ ਨਹੀਂ ਲਿਆ ਹੈ। ਭਾਰਤ ਨੇ ਇਸ ਨੂੰ ਹਕੀਕਤ ਤੋਂ ਦੂਰ ਦੱਸਿਆ। ਜ਼ਿਕਰਯੋਗ ਹੈ ਕਿ ਬੇਨਜ਼ੀਰ ਭੁੱਟੋ ਦੇ ਬੇਟੇ ਅਤੇ ਪਾਕਿਸਤਾਨ ਦੇ ਉਭਰਦੇ ਸਿਆਸਤਦਾਨ ਬਿਲਾਵਲ ਭੁੱਟੋ ਨੇ ਇਕ ਬਿਆਨ 'ਚ ਕਿਹਾ ਕਿ ਕਸ਼ਮੀਰ ਪਾਕਿਸਤਾਨ ਦਾ ਹੈ ਅਤੇ ਉਹ ਉਸ ਦਾ ਇਕ-ਇਕਇੰਚ ਭਾਰਤ ਤੋਂ ਖੋਹ ਲੈਣਗੇ।    
     ਭਾਜਪਾ ਨੇ ਇਸ ਬਿਆਨ ਨੂੰ ਬਚਕਾਨਾ ਦੱਸਿਆ ਹੈ। ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਪਾਕਿਸਤਾਨ ਦੇ ਨੇਤਾਵਾਂ ਵਲੋਂ ਅਜਿਹੇ ਭੜਕਾਊ ਬਿਆਨ ਦੇਣਾ ਉਸ ਦੀ ਆਦਤ ਬਣ ਗਈ ਹੈ ਪਰ ਭਾਰਤ ਦੇ ਸੁਰੱਖਿਆ ਫੋਰਸ ਪਹਿਲਾਂ ਵਾਂਗ ਹੀ ਆਪਣੀ ਧਰਤੀ ਦੀ ...


Sep 21

ਔਰਤਾਂ ਅਜਿਹੇ ਅਪ੍ਰਵਾਸੀ ਭਾਰਤੀਆਂ ਨੂੰ ਨਹੀਂ ਚਾਹੁੰਦੀਆਂ   ਜੋ ਭਾਰਤੀ ਕਦਰਾਂ-ਕੀਮਤਾਂ ਦੀ ਕਦਰ ਨਹੀਂ ਕਰਦੇ

Share this News

ਕੋਲਕਾਤਾ : ਅੱਧੀਆਂ ਤੋਂ ਵੱਧ ਭਾਰਤੀ ਔਰਤਾਂ ਅਜਿਹੇ ਅਪ੍ਰਵਾਸੀ ਲਾੜਿਆਂ ਦੇ ਪ੍ਰਸਤਾਵ ਠੁਕਰਾ ਦਿੰਦੀਆਂ ਹਨ, ਜੋ ਭਾਰਤੀ ਕਦਰਾਂ-ਕੀਮਤਾਂ ਦੀ ਕਦਰ ਨਹੀਂ ਕਰਦੇ। ਸ਼ਾਦੀ ਡਾਟ ਕਾਮ ਨੇ ਜਦੋਂ ਇਕ ਸਰਵੇਖਣ ਵਿਚ ਅਣਵਿਆਹੁਤਾ ਲੜਕੀਆਂ ਤੋਂ ਪੁੱਛਿਆ ਕਿ ਐੱਨ. ਆਰ. ਆਈ. 'ਚੋਂ ਮਿਲਣ ਵਾਲੀਆਂ ਵਿਆਹ ਦੀਆਂ ਸੰਭਾਵਨਾਵਾਂ 'ਚ ਉਹ ਕੀ ਖਾਰਜ ਕਰਦੀਆਂ ਹਨ ਤਾਂ 51.7 ਫੀਸਦੀ ਔਰਤਾਂ ਨੇ ਅਜਿਹੇ ਲੋਕਾਂ ਨੂੰ ਅਸਵੀਕਾਰ ਕਰ ਦਿੱਤਾ ਜੋ ਭਾਰਤੀ ਕਦਰਾਂ-ਕੀਮਤਾਂ ਦੀ ਕਦਰ ਨਹੀਂ ਕਰਦੇ ਹਨ। ਦੂਜੇ ਪਾਸੇ 33.5 ਫੀਸਦੀ ਨੇ ਕਿਹਾ ਕਿ ਉਹ ਅਜਿਹੀਆਂ ਸੰਭਾਵਨਾਵਾਂ ਤੋਂ ਨਾਂਹ ਕਰ ਦੇਣਗੀਆਂ ਜਿਥੇ ਭਾਰਤੀ ਚੀਜ਼ਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ। ਆਨਲਾਈਨ ਸਰਵੇਖਣ ਵਿਚ ਪੂਰੇ ਭਾਰਤ ਤੋਂ ਅਣਵਿਆਹੁਤਾ ਭਾਰਤੀ ਔਰਤਾਂ ਦਾ ਜਵਾਬ ਮੰਗਿਆ ਗਿਆ ਸੀ।[home] [1] 2 3  [next]1-10 of 30

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved