India News Section

Monthly Archives: SEPTEMBER 2015


Sep 24

ਵਰਦੀ ਤੇ ਬੰਦੂਕ ਲਈ ਬਣਦੇ ਹਨ ਨਕਸਲੀ - ਸਰਵੇਖਣ

Share this News

ਰਾਏਪੁਰ : ਨਕਸਲ ਪ੍ਰਭਾਵਤ ਸੂਬਿਆਂ ਦੇ ਨੌਜਵਾਨਾਂ ਨੂੰ ਲੈ ਕੇ ਜੇ ਇਹ ਸੋਚ ਹੈ ਕਿ ਉਹ ਵਿਚਾਰਧਾਰਾ ਅਤੇ ਆਪਣੀ ਜ਼ਮੀਨ ਲਈ ਨਕਸਲੀ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ ਤਾਂ ਇਹ ਸੋਚ ਗ਼ਲਤ ਵੀ ਹੋ ਸਕਦੀ ਹੈ। 
ਇਨ੍ਹਾਂ ਖੇਤਰਾਂ ਵਿੱਚ ਹੋਏ ਸਰਵੇਖਣ ਮੁਤਾਬਕ ਨਕਸਲ ਪ੍ਰਭਾਵਤ ਖੇਤਰਾਂ ਦੇ ਨੌਜਵਾਨ ਫੌਜੀਆਂ ਦੀ ਤਰ੍ਹਾਂ ਵਰਦੀ ਅਤੇ ਹਥਿਆਰ ਪਾਉਣ ਲਈ ਨਕਸਲ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਸਥਿਤ ਸ਼ਾਸਕੀ ਵਿਗਿਆਨ ਯੂਨੀਵਰਸਿਟੀ ਦੇ ਰਖਿਆ ਵਿਗਿਆਨ ਦੇ ਪ੍ਰਮੁੱਖ ਗਿਰੀਸ਼ ਕਾਂਤ ਪਾਂਡੇ ਦੀ ਅਗਵਾਈ ਵਿੱਚ ਖੋਜਾਰਥੀਆਂ ਦੀ ਇੱਕ ਟੀਮ ਖੋਜ ਕਰ ਰਹੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨ ਵਰਗ ਨਕਸਲੀ ਅੰਦੋਲਨ ਪ੍ਰਤੀ ਕਿਉਂ ਆਕਰਸ਼ਿਤ ਹੋ ...


Sep 24

ਕਾਂਗਰਸ ਦੇ 'ਗ਼ਰੀਬੀ ਹਟਾਉ' ਦੀ ਅਸਫ਼ਲਤਾ 'ਤੇ ਮੋਦੀ ਨੇ ਅਸਿੱਧਾ ਹਮਲਾ ਕੀਤਾ

Share this News

ਵਾਰਾਣਸੀ : ਕਾਂਗਰਸ ਵੱਲੋਂ 70 ਦੇ ਦਹਾਕੇ 'ਚ ਦਿੱਤੇ ਗਏ 'ਗ਼ਰੀਬੀ ਹਟਾਉ' ਨਾਹਰੇ ਨੂੰ ਅਸਲੀਅਤ 'ਚ ਨਾ ਬਦਲ ਸਕਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਪਿਛਲੇ 50 ਸਾਲਾਂ 'ਚ ਜੋ ਕੰਮ ਨਹੀਂ ਹੋ ਸਕਿਆ, ਉਸ ਨੂੰ ਉਹ 50 ਮਹੀਨਿਆਂ 'ਚ ਪੂਰਾ ਕਰ ਕੇ ਦਿਖਾਉਣਗੇ। 
ਪ੍ਰਧਾਨ ਮੰਤਰੀ ਨੇ ਕਾਂਗਰਸ ਦਾ ਨਾਮ ਲਏ ਬਗ਼ੈਰ ਉਸ ਨੂੰ ਲਲਕਾਰਦਿਆਂ ਕਿਹਾ ਕਿ ਜਿਨ੍ਹਾਂ ਨੇ ਪਿਛਲੇ 40-50 ਸਾਲਾਂ ਤੋਂ ਗ਼ਰੀਬਾਂ ਦੇ ਬੈਂਕ ਖਾਤੇ ਤੱਕ ਨਹੀਂ ਖੋਲ੍ਹੇ ਅਤੇ ਉਨ੍ਹਾਂ ਦੀ ਅਹਿਮੀਅਤ ਨਹੀਂ ਸਮਝੀ, ਉਹ ਹੁਣ ਸਰਕਾਰ ਤੋਂ ਹਿਸਾਬ ਮੰਗ ਰਹੇ ਹਨ। 
ਵਾਰਾਣਸੀ 'ਚ ਰਿਕਸ਼ਾ ਚਾਲਕਾਂ ਨੂੰ 501 ਪੈਡਲ ਅਤੇ 101 ਈ-ਰਿਕਸ਼ਾ ਅਤੇ ਸੋਲ ਲੈਂਪ ਵੰਡਣ ਦੇ ਇੱਕ ਪ੍ਰੋਗਰਾਮ ...


Sep 24

'ਗਰੀਬਾਂ ਕੋਲ ਮਨੋਰੰਜਨ ਲਈ ਪਤਨੀ ਹੁੰਦੀ ਹੈ  ਮੈਂ ਟੀ.ਵੀ. ਦੇਵਾਂਗਾ'

Share this News

ਪਟਨਾ : ਬਿਹਾਰ ਚੋਣਾਂ ਤੋਂ ਪਹਿਲਾਂ ਨੇਤਾਵਾਂ ਦੀ ਅਜਬ-ਗਜਬ ਬਿਆਨਬਾਜ਼ੀ ਦਾ ਦੌਰ ਤੇਜ਼ ਹੋ ਗਿਆ ਹੈ। ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਆਪਣੀ ਪਾਰਟੀ ਜਨ ਅਧਿਕਾਰ ਮੋਰਚਾ ਦਾ ਐਲਾਨ ਪੱਤਰ ਜਾਰੀ ਕਰਦੇ ਹੋਏ ਇੱਕ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ। ਪੱਪੂ ਯਾਦਵ ਨੇ ਕਿਹਾ ਹੈ ਕਿ ਬਿਹਾਰ 'ਚ ਗਰੀਬ ਦੇ ਘਰ ਮਨੋਰੰਜਨ ਲਈ ਸਿਰਫ ਪਤਨੀ ਹੁੰਦੀ ਹੈ, ਇਸ ਲਈ ਮੈਂ ਉਨ੍ਹਾਂ ਨੂੰ ਰੰਗੀਨ ਟੀ.ਵੀ. ਦੇਵਾਂਗਾ। ਪੱਪੂ ਯਾਦਵ ਦੇ ਇਸ ਬਿਆਨ ਤੋਂ ਬਾਅਦ ਬਵਾਲ ਮਚਣਾ ਤੈਅ ਹੈ। 
ਬਿਹਾਰ ਚੋਣਾਂ ਲਈ ਪੱਪੂ ਯਾਦਵ ਦੀ ਪਾਰਟੀ ਜਨ ਅਧਿਕਾਰ ਮੋਰਚਾ, ਸਮਾਜਵਾਦੀ ਪਾਰਟੀ, ਐੱਨ.ਸੀ.ਪੀ., ਸਮਰਸ ਸਮਾਜ ਪਾਰਟੀ, ਸਮਾਜਵਾਦੀ ਜਨਤਾ ਦਲ ਅਤੇ ਨੈਸ਼ਨਲ ਪੀਪਲਜ਼ ਪਾਰਟੀ ਨੇ ਮਿਲ ਕੇ ਤੀਜੇ ਮੋਰਚੇ ਦਾ ...


Sep 24

ਨੇਤਾ ਜੀ ਨੇ ਚੈਕੋ ਔਰਤ ਨਾਲ ਵੀ ਕਰਵਾਈ ਸੀ ਸ਼ਾਦੀ

Share this News

ਕਲਕੱਤਾ : ਪੱਛਮੀ ਬੰਗਾਲ ਸਰਕਾਰ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸਬੰਧਿਤ 64 ਫਾਈਲਾਂ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਵੀ ਇੰਕਸ਼ਾਫ ਹੋਇਆ ਹੈ ਕਿ ਨੇਤਾਜੀ ਦੀ ਮੌਤ ਜਹਾਜ ਕਰੈਸ਼ ਵਿੱਚ ਨਹੀਂ ਸੀ ਹੋਈ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਚੈਕੋਸਲਵਾਕੀਆ ਦੀ ਇੱਕ ਔਰਤ ਨਾਲ ਸ਼ਾਦੀ ਕਰਵਾ ਲਈ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਇੱਕ ਲੜਕੀ ਵੀ ਹੋਈ ਸੀ, ਜਿਸ ਦਾ ਨਾਂਅ 'ਨਿਮਾ' ਦੱਸਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਲੜਕੀ ਲਈ ਖਾਣ ਪੀਣ ਦਾ ਸਮਾਨ ਮੁੰਬਈ ਤੋਂ ਜਾਂਦਾ ਸੀ। ਨੇਤਾ ਜੀ ਦੇ ਵਿਆਹ ਅਤੇ ਬੇਟੀ ਦਾ ਵਰਨਣ ਜਨਤਕ ਕੀਤੀ ਗਈ ਫਾਈਲ ਨੰਬਰ 43 ਦੇ ਸਫਾ ਨੰ: 198 ਉੱਪਰ ...


Sep 24

ਰਾਧਾ ਸੁਆਮੀ ਸਤਿਸੰਗ ਬਿਆਸ ਨਾਲ ਜੁੜਨਗੇ ਫੋਰਟਿਸ ਦੇ ਉਪ ਚੇਅਰਮੈਨ ਸ਼ਵਿੰਦਰ ਮੋਹਨ ਸਿੰਘ

Share this News

ਨਵੀਂ ਦਿੱਲੀ : ਫੋਰਟਿਸ ਹੈਲਥਕੇਅਰ ਦੇ ਐਗਜ਼ੀਕਿਊਟਿਵ ਉਪ ਚੇਅਰਮੈਨ ਸ਼ਵਿੰਦਰ ਮੋਹਨ ਸਿੰਘ ਰੂਹਾਨੀ ਸੰਸਥਾ ਰਾਧਾ ਸੁਆਮੀ ਸਤਿਸੰਗ ਦੇ ਮੁੱਖ ਕੇਂਦਰ ਬਿਆਸ (ਅੰਮ੍ਰਿਤਸਰ) ਨਾਲ ਜੁੜਨ ਲਈ ਕੰਪਨੀ ਵਿੱਚ ਆਪਣੀ ਸਰਗਰਮ ਭੂਮਿਕਾ ਛੱਡ ਰਹੇ ਹਨ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਫੋਰਟਿਸ ਹੈਲਥਕੇਅਰ ਦੇ ਸਹਿ-ਬਾਨੀ ਸ਼ਵਿੰਦਰ ਮੋਹਨ ਸਿੰਘ (40) ਪਹਿਲੀ ਜਨਵਰੀ 2016 ਤੋਂ ਗ਼ੈਰ ਕਾਰਜਕਾਰੀ ਉਪ ਚੇਅਰਮੈਨ ਹੀ ਰਹਿਣਗੇ। ਕੰਪਨੀ ਵਿੱਚੋਂ ਆਪਣੀ ਸਰਗਰਮ ਭੂਮਿਕਾ ਛੱਡਣ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਦੋ ਦਹਾਕਿਆਂ ਤੱਕ ਫੋਰਟਿਸ ਨੂੰ ਖੜਾ ਕਰਨ ਤੇ ਚਲਾਉਣ ਦੌਰਾਨ ਸਾਡਾ ਮਿਸ਼ਨ ਜੀਵਨ ਬਚਾਉਣਾ ਰਿਹਾ। ਸਮੇਂ ਦੇ ਨਾਲ ਉਨ੍ਹਾਂ ਨੂੰ ਸਮਾਜ ਸੇਵਾ ਵਿੱਚ ਸਿੱਧੇ ਤੌਰ 'ਤੇ ਆਉਣ ਦੀ ਪ੍ਰੇਰਨਾ ਮਿਲੀ ਤਾਂ ਕਿ ਸਮਾਜ ਨੂੰ ਉਸ ਦਾ ...


Sep 24

ਮਹਾਂਗਠਜੋੜ ਦੇ 242 ਉਮੀਦਵਾਰਾਂ ਦੀ ਸੂਚੀ ਜਾਰੀ

Share this News

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਮਹਾਂਗਠਜੋੜ ਦੇ 242 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਬੁੱਧਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਦੋਹਾਂ ਪੁੱਤਰਾਂ ਦੇ ਨਾਂ ਵੀ ਸ਼ਾਮਲ ਹਨ। ਨਿਤੀਸ਼ ਨੇ ਇੱਥੇ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਪ੍ਰਦੇਸ਼ ਦਫਤਰ ਵਿੱਚ ਰਾਜਦ ਦੇ ਪ੍ਰਦੇਸ਼ ਪ੍ਰਧਾਨ ਰਾਮਚੰਦ ਪੂਰਬੇ, ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਚੌਧਰੀ ਅਤੇ ਜਦਯੂ ਦੇ ਪ੍ਰਦੇਸ਼ ਪ੍ਰਧਾਨ ਨਾਰਾਇਣ ਸਿੰਘ ਦੀ ਮੌਜੂਦਗੀ ਵਿੱਚ 242 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਕ ਉਮੀਦਵਾਰ ਦਾ ਨਾਂ ਅਗਲੇ ਕੁਝ ਦਿਨਾਂ ਵਿੱਚ ਐਲਾਨ ਕਰ ਦਿੱਤਾ ਜਾਵੇਗਾ। 
ਮੁੱਖ ਮੰਤਰੀ ਨੇ ਕਿਹਾ ਕਿ ਮਹਾਂਗਠਜੋੜ ...


Sep 24

ਰਾਹੁਲ ਗਾਂਧੀ ਦੇ ਅਚਨਚੇਤ ਅਮਰੀਕਾ ਜਾਣ 'ਤੇ ਵੱਖ-ਵੱਖ ਬਿਆਨਾਂ ਨਾਲ ਖੜ੍ਹੇ ਹੋਏ ਸਵਾਲ

Share this News

ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ.ਐੱਨ. 'ਚ ਜਨਰਲ ਅਸੈਂਬਲੀ ਦੀ ਬੈਠਕ ਲਈ ਅਮਰੀਕਾ ਦੌਰੇ 'ਤੇ ਗਏ ਹਨ, ਉਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਅਮਰੀਕਾ ਲਈ ਰਵਾਨਾ ਹੋ ਗਏ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਅਮਰੀਕਾ ਦੇ ਐਸਪੇਨ ਸ਼ਹਿਰ 'ਚ ਇੱਕ ਕਾਨਫਰੰਸ 'ਚ ਸ਼ਾਮਲ ਹੋਣ ਲਈ ਗਏ ਹਨ। ਇਸ ਕਾਨਫਰੰਸ 'ਚ ਪੂਰੀ ਦੁਨੀਆ ਦੇ ਪ੍ਰਾਈਵੇਟ ਤੇ ਸਰਕਾਰੀ ਖੇਤਰ ਦੇ ਨੁਮਾਇੰਦੇ ਸ਼ਾਮਲ ਹੋਣ ਦੀ ਉਮੀਦ ਹੈ। ਰਾਹੁਲ ਦੀ ਇਸ ਯਾਤਰਾ ਨੂੰ ਲੈ ਕੇ ਸੁਰਜੇਵਾਲਾ ਨੇ ਮੰਗਲਵਾਰ ਨੂੰ ਦੋ ਪ੍ਰੈੱਸ ਕਾਨਫਰੰਸਾਂ ਕੀਤੀਆਂ। ਪਹਿਲੀ ਪ੍ਰੈੱਸ ਕਾਨਫਰੰਸ 'ਚ ਸੁਰਜੇਵਾਲਾ ਨੇ ਦੱਸਿਆ ਕਿ ਰਾਹੁਲ ਗਾਂਧੀ ਨਿੱਜੀ ਕਾਰਨਾਂ ਦੇ ਚੱਲਦਿਆਂ ਅਮਰੀਕਾ ...


Sep 24

ਪਾਰਟੀ ਨੂੰ ਸ਼ਰਮਿੰਦਾ ਕਰ ਰਹੇ ਹਨ ਸੋਮਨਾਥ ਭਾਰਤੀ - ਕੇਜਰੀਵਾਲ

Share this News

ਨਵੀਂ ਦਿੱਲੀ : ਦਿੱਲੀ ਪੁਲਿਸ ਸਾਬਕਾ ਕਾਨੂੰਨ ਮੰਤਰੀ ਤੇ ਆਪ ਵਿਧਾਇਕ ਸੋਮਨਾਥ ਭਾਰਤੀ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹ ਨਾ ਘਰ ਮਿਲੇ ਤੇ ਨਾ ਹੀ ਦਫ਼ਤਰ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਸੋਮਨਾਥ ਭਾਰਤੀ ਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਸੋਮਨਾਥ ਜੇਲ੍ਹ ਜਾਣ ਤੋਂ ਕਿਉਂ ਡਰ ਰਹੇ ਹਨ ? ਸੋਮਨਾਥ ਪਾਰਟੀ ਤੇ ਪਰਿਵਾਰ ਨੂੰ ਸ਼ਰਮਿੰਦਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੋਮਨਾਥ ਭਾਰਤੀ ਨੂੰ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਗੌਰਤਲਬ ਹੈ ਕਿ ਸੋਮਨਾਥ ਭਾਰਤੀ ਖਿਲਾਫ ਉਨ੍ਹਾਂ ਦੀ ਪਤਨੀ ਨੇ ਘਰੇਲੂ ਹਿੰਸਾ ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਾਇਆ ਹੈ। 
ਉੱਧਰ ...


Sep 18

ਡੇਂਗੂ ਦੇ ਚੱਲਦਿਆਂ ਦਿੱਲੀ 'ਚ 2000 ਰੁਪਏ ਲੀਟਰ ਵਿਕ ਰਿਹੈ ਬੱਕਰੀ ਦਾ ਦੁੱਧ

Share this News

ਨਵੀਂ ਦਿੱਲੀ : ਉੱਤਰ ਭਾਰਤ 'ਚ ਡੇਂਗੂ ਡਰਾਉਣਾ ਹੁੰਦਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਗਲਵਾਰ ਨੂੰ 6 ਸਾਲਾਂ ਦੇ ਮਸੂਮ ਬੱਚੇ ਤੇ 29 ਸਾਲਾ ਇੱਕ ਮਹਿਲਾ ਦੀ ਮੌਤ ਹੋ ਗਈ। ਇਸ ਤਰ੍ਹਾਂ ਮੌਤਾਂ ਦੀ ਗਿਣਤੀ 11 ਹੋ ਚੁੱਕੀ ਹੈ। ਅਜੇ ਤੱਕ 1872 ਮਰੀਜ਼ ਮਿਲੇ ਹਨ। ਇਸ ਤਰ੍ਹਾਂ ਡੇਂਗੂ ਤੋਂ ਬਚਾਅ ਲਈ ਨਵੀਂ ਦਿੱਲੀ 'ਚ ਬਹੁਤੇ ਲੋਕ ਬੱਕਰੀ ਦੇ ਦੁੱਧ ਦੀ ਵਰਤੋਂ ਕਰ ਰਹੇ ਹਨ। ਜਦਕਿ ਆਮ ਤੌਰ 'ਤੇ ਇਸ ਦੁੱਧ ਦੀ ਕੀਮਤ 35-40 ਰੁਪਏ ਪ੍ਰਤੀ ਲੀਟਰ ਹੈ ਪਰ ਇਸ ਸਮੇਂ ਰਾਜਧਾਨੀ 'ਚ ਬੱਕਰੀ ਦਾ ਦੁੱਧ 2000 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਹੀ ਨਹੀਂ ਲੋਕ ਪਪੀਤੇ ਦੇ ਪੱਤਿਆਂ ਦਾ ਜੂਸ ਵੀ ਪੀ ...


Sep 18

ਕੇਂਦਰ ਹੁਣ ਪਿੰਡ ਵੀ ਸਮਾਰਟ ਬਣਾਉਣ ਲੱਗਾ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਹੋਈ ਮੀਟਿੰਗ ਵਿੱਚ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ ਵਿੱਚ ਚਮਕਾਉਣ ਦੀ ਤਰ੍ਹਾਂ ਪਿੰਡਾਂ ਨੂੰ ਵੀ ਵਿਕਾਸ ਅਤੇ ਖੁਸ਼ਹਾਲੀ ਦੇ ਖੇਤਰ ਵਿੱਚ ਨਵੀਂ ਨੁਹਾਰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਤਹਿਤ ਪਿੰਡਾਂ ਦੇ ਬੇਰੁਜ਼ਗਾਰਾਂ ਨੂੰ ਸਾਲ ਵਿੱਚ 150 ਦਿਨ ਗਰੰਟੀ ਨਾਲ ਕੰਮ ਦੇਣ ਦਾ ਸਮਾਰਟ ਸਿਟੀ ਦੀ ਤਰ੍ਹਾਂ ਸਮਾਰਟ ਪਿੰਡਾਂ ਲਈ 52 ਹਜ਼ਾਰ ਕਰੋੜ ਰੁਪਏ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ। ਪਿੰਡਾਂ ਦਾ ਇਹ ਕਾਇਆ ਕਲਪ ਸਿਆਮਾ ਪ੍ਰਸ਼ਾਦ ਮੁਖਰਜੀ ਮਿਸ਼ਨ ਦੇ ਤਹਿਤ ਕੀਤਾ ਜਾਵੇਗਾ। 
ਕੈਬਨਿਟ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਵਣਜ, ਸੂਚਨਾ ਅਤੇ ਦੂਰ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਦੱਸਿਆ ...[home] [1] 2 3 4  [next]1-10 of 39

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved